PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 APR 2020 6:25PM by PIB Chandigarh

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਚ ਕੋਵਿਡ–19 ਦੇ ਕੁੱਲ 1,265 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 2547 ਵਿਅਕਤੀ ਭਾਵ ਕੁੱਲ ਗਿਣਤੀ ਦਾ 14.75% ਠੀਕ ਹੋ ਚੁੱਕੇ / ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 543 ਮੌਤਾਂ ਹੋ ਚੁੱਕੀਆਂ ਹਨ।
  • ਲੌਕਡਾਊਨ ਤੋਂ ਪਹਿਲਾਂ ਭਾਰਤ ਦੀ ਡਬਲਿੰਗ ਦਰ 3.4 ਦੇ ਮੁਕਾਬਲੇਹੁਣ ਇਹ ਸੁਧਰ ਕੇ 7.5 ਹੋ ਗਈ ਹੈ।
  • ਪ੍ਰਧਾਨ ਮੰਤਰੀ ਨੇ ਕਿਹਾ, ਆਪਣੇਨਿਵੇਕਲੇ ਕਿਸਮ ਦੇ ਉਤਸ਼ਾਹ ਕਾਰਨ ਜਾਣਿਆ ਜਾਂਦਾ ਨੌਜਵਾਨ ਰਾਸ਼ਟਰ ਭਾਰਤ, ਇੱਕ ਨਵਾਂ ਕਾਰਜਸੱਭਿਆਚਾਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।
  • ਰਾਜਾਂ ਨੂੰ ਈ-ਕਮਰਸ ਸਮੇਤ ਲਾਜ਼ਮੀ ਵਸਤਾਂ ਦੀ ਸੰਪੂਰਨ ਸਪਲਾਈ ਚੇਨ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣਾ ਚਾਹੀਦਾ ਹੈ
  • ਕੋਵਿਡ-19 ਦੇ ਫੈਲਾਅ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਅਤੇ ਰਾਜਾਂ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਅਤੇ ਸਥਿਤੀ ਦਾ ਮੁੱਲਾਂਕਣ ਕਰਨ ਲਈ ਕੇਂਦਰ ਸਰਕਾਰ ਨੇ 6 ਇੰਟਰ-ਮਨਿਸਟ੍ਰੀਅਲ ਟੀਮਾਂ ਕਾਇਮ ਕੀਤੀਆਂ
  • ਸਰਕਾਰ ਦੁਆਰਾ ਕੋਵਿਡ19 ਖ਼ਿਲਾਫ਼ ਲੜਨ ਤੇ ਰੋਕਣ ਲਈ ਅਹਿਮ ਮਾਨਵ ਸੰਸਾਧਨ ਦਾ ਔਨਲਾਈਨ ਡਾਟਾ ਪੂਲ ਲਾਂਚ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਦੇਸ਼ ਚ ਕੋਵਿਡ–19 ਦੇ ਕੁੱਲ 1,265 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 2547 ਵਿਅਕਤੀ ਭਾਵ ਕੁੱਲ ਗਿਣਤੀ ਦਾ 14.75% ਠੀਕ ਹੋ ਚੁੱਕੇ / ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 543 ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਸੱਤ ਦਿਨਾਂ ਦੌਰਾਨ ਹੋਏ ਵਾਧੇ ਅਨੁਸਾਰ ਲਾਏ ਹਿਸਾਬ ਮੁਤਾਬਕ ਕੋਵਿਡ–19 ਕੇਸਾਂ ਦੀ ਡਬਲਿੰਗ ਦਰ ਦਰਸਾਉਂਦੀ ਹੈ ਕਿ ਲੌਕਡਾਊਨ ਤੋਂ ਪਹਿਲਾਂ ਭਾਰਤ ਦੀ ਡਬਲਿੰਗ ਦਰ 3.4 ਸੀ ਤੇ ਉਹ 19 ਅਪ੍ਰੈਲ, 2020 ਨੂੰ (ਪਿਛਲੇ ਸੱਤ ਦਿਨਾਂ ਲਈ) ਸੁਧਰ ਕੇ 7.5 ਹੋ ਗਈ ਹੈ। ਕੱਲ੍ਹ 19 ਅਪ੍ਰੈਲ ਨੂੰ ਰਾਸ਼ਟਰੀ ਔਸਤ ਦੇ ਮੁਕਾਬਲੇ ਜਿਹੜੇ 18 ਰਾਜਾਂ ਦੀ ਡਬਲਿੰਗ ਦਰ ਵਿੱਚ ਸੁਧਾਰ ਵੇਖਿਆ ਗਿਆ ਹੈ

https://pib.gov.in/PressReleseDetail.aspx?PRID=1616415

 

ਕੋਵਿਡ–19 ਦੇ ਯੁਗ ਚ ਜੀਵਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਿੰਕਡਇਨ ਉੱਤੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜੋ ਨੌਜਵਾਨਾਂ ਤੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਲੋਕਾਂ ਲਈ ਦਿਲਚਸਪ ਹੋਣਗੇ। ਉਨ੍ਹਾਂ ਕਿਹਾ, ਅੱਜ, ਵਿਸ਼ਵ ਵਪਾਰ ਦੇ ਨਵੇਂ ਮਾਡਲਾਂ ਦੀ ਭਾਲ ਕਰ ਰਿਹਾ ਹੈ। ਭਾਰਤ, ਜਿਸ ਨੂੰ ਆਪਣੇ ਨਿਵੇਕਲੇ ਕਿਸਮ ਦੇ ਉਤਸ਼ਾਹ ਕਾਰਨ ਨੌਜਵਾਨ ਰਾਸ਼ਟਰਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਕਾਰਜਸੱਭਿਆਚਾਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਆਪਣੀ ਕਲਪਨਾ ਚ ਇਸ ਨਵੇਂ ਕਾਰੋਬਾਰ ਅਤੇ ਕਾਰਜਸੱਭਿਆਚਾਰ ਨੂੰ ਨਿਮਨਲਿਖਤ ਸੁਰਾਂ ਤੇ ਮੁੜਪਰਿਭਾਸ਼ਿਤ ਹੁੰਦਾ ਵੇਖ ਰਿਹਾ ਹਾਂ -ਢਲਣਯੋਗਤਾ, ਕਾਰਜਕੁਸ਼ਲਤਾ, ਸ਼ਮੂਲੀਅਤ, ਮੌਕਾ, ਸਰਬਵਿਆਪਕਤਾ

 

https://pib.gov.in/PressReleseDetail.aspx?PRID=1616108

 

ਕੋਵਿਡ-19 ਦੇ ਫੈਲਾਅ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਅਤੇ ਰਾਜਾਂ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਅਤੇ ਸਥਿਤੀ ਦਾ ਮੁੱਲਾਂਕਣ ਕਰਨ ਲਈ ਕੇਂਦਰ ਸਰਕਾਰ ਨੇ 6 ਇੰਟਰ-ਮਨਿਸਟ੍ਰੀਅਲ ਟੀਮਾਂ ਕਾਇਮ ਕੀਤੀਆਂ

 

ਕੇਂਦਰ ਨੇ 6 ਇੰਟਰ-ਮਨਿਸਟ੍ਰੀਅਲ ਸੈਂਟਰਲ ਟੀਮਾਂ (ਆਈਐੱਮਸੀਟੀਜ਼) ਕਾਇਮ ਕੀਤੀਆਂ ਹਨ, ਇਨ੍ਹਾਂ ਵਿੱਚੋਂ ਦੋ-ਦੋ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਅਤੇ ਇੱਕ-ਇੱਕ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸਥਿਤੀ ਦਾ ਮੌਕੇ ਤੇ ਜਾਇਜ਼ਾ ਲੈਣਗੀਆਂ ਅਤੇ ਰਾਜਾਂ ਦੇ ਅਧਿਕਾਰੀਆਂ ਨੂੰ ਇਸ ਦੇ ਹੱਲ ਲਈ ਜ਼ਰੂਰੀ ਹਿਦਾਇਤਾਂ ਦੇਣਗੀਆਂ ਅਤੇ ਆਮ ਜਨਤਾ ਦੇ ਹਿਤ ਵਿੱਚ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਣਗੀਆਂ

https://pib.gov.in/PressReleasePage.aspx?PRID=1616325

 

ਰਾਜਾਂ ਨੂੰ ਈ-ਕਮਰਸ ਸਮੇਤ ਲਾਜ਼ਮੀ ਵਸਤਾਂ ਦੀ ਸੰਪੂਰਨ ਸਪਲਾਈ ਚੇਨ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣਾ ਚਾਹੀਦਾ ਹੈ

ਗ੍ਰਹਿ ਮੰਤਰਾਲੇ ਨੇ ਇਸ ਨੂੰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਨੂੰ ਸਾਰੀਆਂ ਖੇਤਰੀ ਏਜੰਸੀਆਂ ਨੂੰ ਸਪਸ਼ਟ ਕਰਨ ਅਤੇ ਆਮ ਜਨਤਾ ਵਿੱਚਕਾਰ ਵੀ ਉਚਿਤ ਰੂਪ ਨਾਲ ਪ੍ਰਚਾਰ ਅਤੇ ਪਸਾਰ ਕਰਨ ਤਾਕਿ ਈ-ਕਮਰਸ ਸਮੇਤ ਲਾਜ਼ਮੀ ਵਸਤਾਂ ਦੀ ਸੰਪੂਰਨ ਸਪਲਾਈ ਚੇਨ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ। ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੇ ਪਾਲਣ ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ/ਆਦੇਸ਼ਾਂ ਨੂੰ ਸਹੀ ਸਥਿਤੀ ਨੂੰ ਦਰਸਾਉਣ ਲਈ ਢੁਕਵੇਂ ਰੂਪ ਨਾਲ ਸੋਧਿਆ ਜਾ ਸਕਦਾ ਹੈ।

https://pib.gov.in/PressReleasePage.aspx?PRID=1616113

 

ਸਰਕਾਰ ਦੁਆਰਾ ਕੋਵਿਡ–19 ਖ਼ਿਲਾਫ਼ ਲੜਨ ਤੇ ਰੋਕਣ ਲਈ ਅਹਿਮ ਮਾਨਵ ਸੰਸਾਧਨ ਦਾ ਔਨਲਾਈਨ ਡਾਟਾ ਪੂਲ ਲਾਂਚ

 

ਕੇਂਦਰ ਸਰਕਾਰ ਨੇ https://covidwarriors.gov.in ਉੱਤੇ ਇੱਕ ਔਨਲਾਈਨ ਡਾਟਾ ਪੂਲ ਬਣਾਇਆ ਹੈ; ਜਿਸ ਵਿੱਚ ਆਯੁਸ਼ ਡਾਕਟਰਾਂ, ਨਰਸਾਂ ਤੇ ਹੋਰ ਸਿਹਤਸੰਭਾਲ ਪ੍ਰੋਫ਼ੈੱਸ਼ਨਲਾਂ ਸਮੇਤ ਡਾਕਟਰ, ਐੱਨਵਾਈਕੇਜ਼, ਐੱਨਸੀਸੀ, ਐੱਨਐੱਸਐੱਸ, ਪੀਐੱਮਜੀਕੇਵੀਵਾਈ, ਸਾਬਕਾ ਫ਼ੌਜੀ ਆਦਿ ਸ਼ਾਮਲ ਹਨ; ਜਿਨ੍ਹਾਂ ਨੂੰ ਰਾਜ, ਜ਼ਿਲ੍ਹਾ ਜਾਂ ਨਗਰ ਪੱਧਰਾਂ ਉੱਤੇ ਜ਼ਮੀਨੀ ਪੱਧਰ ਦੇ ਪ੍ਰਸ਼ਾਸਨ ਦੁਆਰਾ ਵਰਤਿਆ ਜਾ ਸਕਦਾ ਹੈ। ਇਹ ਜਾਣਕਾਰੀ ਇੱਕ ਡੈਸ਼ਬੋਰਡ ਤੇ ਅੱਪਲੋਡ ਕੀਤੀ ਗਈ ਹੈ, ਜਿਸ ਨੂੰ ਨਿਯਮਿਤ ਤੌਰ ਤੇ ਅੱਪਲੋਡ ਕੀਤਾ ਜਾਂਦਾ ਹੈ। ਕੋਵਿਡ–19 ਨਾਲ ਲੜਨ ਤੇ ਉਸ ਨੂੰ ਰੋਕਣ ਲਈ ਮਾਨਵ ਸੰਸਾਧਨ ਬਾਰੇ ਜਾਣੂ ਕਰਵਾਉਣਾ।

 

https://pib.gov.in/PressReleasePage.aspx?PRID=1616142

 

ਸਾਊਦੀ ਅਰਬ ਵਿੱਚ ਜੀ20 ਦੇ ਸਿਹਤ ਮੰਤਰੀਆਂ ਦੀ ਬੈਠਕ ਵਿੱਚ ਕੋਵਿਡ-19 ਨੂੰ ਕੰਟਰੋਲ ਕਰਨ ਦੇ ਕਦਮਾਂ ਬਾਰੇ ਵਿਚਾਰ-ਵਟਾਂਦਰਾ

19 ਦੇਸ਼ਾਂ ਦੀਆਂ ਸਰਕਾਰਾਂ ਅਤੇ ਯੁਰੋਪੀ ਸੰਘ (ਈਯੂ) ਦੇ ਅੰਤਰਰਾਸ਼ਟਰੀ ਫੋਰਮ ਜੀ20 ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਵੀਡੀਓ ਕਾਨਫਰੰਸ ਦੌਰਾਨ ਅੱਜ ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ-19 ਰੋਗ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਅਤੇ ਪਰਸਪਰ ਸਨਮਾਨ ਨਾਲ ਉਪਯੋਗੀ ਸਾਂਝੇਦਾਰੀ ਬਣਾਓ। ਡਾ. ਹਰਸ਼ਵਰਧਨ ਨੇ ਆਲਮੀਸਿਹਤ ਏਜੰਡੇ ਨੂੰ ਲੈ ਕੇ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਤੇ ਕਿਹਾਭਾਰਤ ਕੋਵਿਡ - 19 ਤੋਂ ਰਾਹਤ ਲਈ ਏਕੀਕ੍ਰਿਤ ਯਤਨਾਂ ਨੂੰ ਅੱਗੇ ਵਧਾਉਣ ਲਈ ਜੀ20 ਦੇ ਮੈਂਬਰ ਦੇਸ਼ਾਂ ਨਾਲ ਕੰਮ ਕਰਨਾ ਚਾਹੁੰਦਾ ਹੈ

https://pib.gov.in/PressReleasePage.aspx?PRID=1616206

 

ਕੋਵਿਡ-19 ਲੌਕਡਾਊਨ ਦੌਰਾਨ ਵੀ ਖਾਦਾਂ ਦੇ ਉਤਪਾਦਨ ਅਤੇ ਢੋਆ-ਢੁਆਈ ਦੀ ਕਿਸਾਨਾਂ ਦੀਮੰਗ ਪੂਰੀ ਹੋ ਰਹੀ ਹੈ

17 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ 41 ਖਾਦਾਂ ਦੇ ਰੇਕ ਪਲਾਂਟਾਂ ਅਤੇ ਬੰਦਰਗਾਹਾਂ ਤੋਂ ਭੇਜੇ ਗਏ, ਜੋ ਲੌਕਡਾਊਨ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ ਢੋਆ-ਢੁਆਈ ਹੈ

https://pib.gov.in/PressReleasePage.aspx?PRID=1616089

 

 

ਲੌਕਡਾਊਨਦੌਰਾਨਐੱਫਸੀਆਈ ਦਾ ਉੱਤਰਪੂਰਬ ਸੰਚਾਲਨ

 

25 ਦਿਨਾਂਦੇਲੌਕਡਾਊਨਦੌਰਾਨਐੱਫਸੀਆਈਨੇਪ੍ਰਤੀਮਹੀਨਾ80 ਟ੍ਰੇਨਾਂਦੀਸਮਰੱਥਾਨੂੰਲਗਭਗਦੁੱਗਣਾਕਰਦੇਹੋਏ158 ਟ੍ਰੇਨਾਂਰਾਹੀਂਉੱਤਰਪੂਰਬਰਾਜਾਂਲਈਕਰੀਬ4,42,000ਮੀਟ੍ਰਿਕਟਨਅਨਾਜਦੀਸਪਲਾਈਕੀਤੀਉੱਤਰਪੂਰਬਦੇਦੂਰ- ਦੁਰਾਡੇਖੇਤਰਾਂਤੱਕਪਹੁੰਚਣਲਈਰੇਲਸੰਚਾਲਨਦੇਪੂਰਕਰੂਪਵਿੱਚਵੱਡੇਪੈਮਾਨੇਤੇਸੜਕਮਾਰਗਦੁਆਰਾਸਪਲਾਈਕੀਤੀਗਈ

 

https://pib.gov.in/PressReleasePage.aspx?PRID=1616175

 

ਪ੍ਰਧਾਨ ਮੰਤਰੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਲਦੀਵ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਬ੍ਰਾਹਿਮ ਮੁਹੰਮਦ ਸੋਲਿਹ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ ਵਿੱਚ ਕੋਵਿਡ-19 ਦੇ ਸੰਕ੍ਰਮਣ ਦੀ ਮੌਜੂਦਾ ਸਥਿਤੀ ਬਾਰੇ ਇੱਕ ਦੂਜੇ ਨੂੰ ਅੱਪਡੇਟ ਕੀਤਾ।ਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਸਾਰਕ ਦੇਸ਼ਾਂ ਦਰਮਿਆਨ ਤਾਲਮੇਲ ਲਈ ਜਿਹੜੇ-ਜਿਹੜੇ ਤੌਰ- ਤਰੀਕਿਆਂ ਤੇ ਸਹਿਮਤੀ ਪ੍ਰਗਟਾਈ ਗਈ ਹੈ, ਉਨ੍ਹਾਂ ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

https://pib.gov.in/PressReleasePage.aspx?PRID=1616310

 

 

ਫੌਜ ਨੇ ਨਰੇਲਾ ਕੁਆਰੰਟੀਨ ਸੈਂਟਰ ਨੂੰ ਸਮਰਥਨ ਦਿੱਤਾ

ਦਿੱਲੀ ਵਿੱਚ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੇ ਪ੍ਰਬੰਧਨ ਲਈ ਨਰੇਲਾ ਕੁਆਰੰਟੀਨ ਸੈਂਟਰ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟੀਨ ਕੇਂਦਰਾਂ ਵਿੱਚੋਂ ਇੱਕ ਹੈ।ਦਿੱਲੀ ਸਰਕਾਰ ਨੇ ਇਸ ਕੇਂਦਰ ਦੀ ਸਥਾਪਨਾ ਮਾਰਚ 2020 ਦੇ ਅੱਧ ਵਿੱਚ ਕੀਤੀ ਸੀ।ਸ਼ੁਰੂਆਤ ਵਿੱਚ ਮਿੱਤਰ ਦੇਸ਼ਾਂ ਤੋਂ ਆਏ 250 ਵਿਦੇਸ਼ੀ ਨਾਗਰਿਕਾਂ ਨੂੰ ਇਸ ਕੇਂਦਰ ਚ ਰੱਖਿਆ ਗਿਆ ਸੀ,ਪਰ ਬਾਅਦ ਵਿੱਚ ਨਿਜ਼ਾਮੂਦੀਨ ਮਰਕਜ਼ ਤੋਂ ਆਏ 1000 ਤੋਂ ਵੱਧ ਹੋਰ ਲੋਕਾਂ ਨੂੰ ਇੱਥੇ ਲਿਆਂਦਾ ਗਿਆ।ਫੌਜ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਇੱਕ ਟੀਮ 1 ਅਪ੍ਰੈਲ 20 ਤੋਂ ਨਰੇਲਾ ਕੁਆਰੰਟੀਨ ਸੈਂਟਰ `ਚ ਸਿਵਲ ਪ੍ਰਸਾਸ਼ਨ ਦੀ ਮਦਦ ਕਰ ਰਹੀ ਹੈ। ਫੌਜ ਨੇ16 ਅਪ੍ਰੈਲ 20 ਤੋਂ ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਕੇਵਲ ਰਾਤ ਵੇਲੇ ਪ੍ਰਬੰਧਨ ਦੀ ਰਾਹਤ ਦਿੰਦਿਆਂ ਕੇਂਦਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਸੰਭਾਲਣ ਦੀ ਪਹਿਲ ਕੀਤੀ ਹੈ।

https://pib.gov.in/PressReleasePage.aspx?PRID=1616144

 

ਸੜਕ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਢਾਬਿਆਂ ਤੇ ਟਰੱਕ ਰਿਪੇਅਰ ਦੁਕਾਨਾਂ ਦੀ ਸੂਚੀ ਵਾਲਾ ਡੈਸ਼ਬੋਰਡ ਲਾਂਚ ਕੀਤਾ

 

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਆਪਣੀ ਵੈੱਬਸਾਈਟ ਉੱਤੇ ਐੱਨਐੱਚਏਆਈ, ਰਾਜਾਂ, ਤੇਲ ਮਾਰਕਿਟਿੰਗ ਕੰਪਨੀਆਂ ਜਿਹੇ ਸੰਗਠਨਾਂ ਦੁਆਰਾ ਦੇਸ਼ ਭਰ ਵਿੱਚ ਉਪਲਬਧ ਢਾਬਿਆਂ ਅਤੇ ਟਰੱਕ ਮੁਰੰਮਤ ਨਾਲ ਸਬੰਧਿਤ ਦੁਕਾਨਾਂ ਦੀ ਸੂਚੀ ਅਤੇ ਵਿਵਰਣ ਪ੍ਰਦਾਨ ਕਰਨ ਵਾਲਾ ਡੈਸ਼ਬੋਰਡ ਲਿੰਕ ਸ਼ੁਰੂ ਕੀਤਾ ਹੈ। ਅਜਿਹਾ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਐਲਾਨੇ ਗਏ ਲੌਕਡਾਊਨ ਦੇ ਚੁਣੌਤੀ ਭਰੇ ਸਮੇਂ ਵਿੱਚ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ ਲਈ ਦੇਸ਼ ਦੇ ਵੱਖ-ਵੱਖ ਥਾਵਾਂ ਦਾ ਸਫ਼ਰ ਕਰਦੇ ਟਰੱਕ / ਕਾਰਗੋ ਡਰਾਈਵਰਾਂ ਅਤੇ ਸਫ਼ਾਈ ਸੇਵਕਾਂ ਨੂੰ ਕੁਝ ਰਾਹਤ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ

https://pib.gov.in/PressReleasePage.aspx?PRID=1616391

 

ਕੇਂਦਰੀ ਵਿਦਿਆਲਯ ਸੰਗਠਨ ਨੇ ਕੋਵਿਡ-19 ਦੇ ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਯੋਗਦਾਨ ਦੇਣ ਲਈ ਕਈ ਕਦਮ ਚੁੱਕੇ

ਹੁਣ ਤੱਕ 80 ਕੇਂਦਰੀ ਵਿਦਿਆਲਯ ਵਿੱਚ ਕੁਆਰੰਟੀਨ ਕੇਂਦਰਾਂ ਦੇ ਰੂਪ ਵਿੱਚ ਉਪਯੋਗ ਕਰਨ ਲਈ ਵੱਖ ਵੱਖ ਸਮਰੱਥ ਅਧਿਕਾਰੀਆਂ ਨੂੰ ਸੌਂਪੇ ਗਏ। 32,247 ਅਧਿਆਪਕ ਵੱਖ-ਵੱਖ ਔਨਲਾਈਨ ਮੰਚਾਂ ਦੇ ਜ਼ਰੀਏ 7,07,312 ਵਿਦਿਆਰਥੀਆਂ ਦੀਆਂ ਔਨਲਾਈਨ ਕਲਾਸਾਂ ਲੈ ਰਹੇ ਹਨ।

https://pib.gov.in/PressReleasePage.aspx?PRID=1616312

 

ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤਾਂ ਵੱਖ-ਵੱਖ ਗਤੀਵਿਧੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ

ਸਲਾਹਕਾਰ ਕਮੇਟੀਆਂ ਦਾ ਗਠਨ; ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਧ ਚਿੱਤਰਕਾਰੀ; ਸਥਾਨਕ ਪੱਧਰ ਤੇ ਮਾਸਕਾਂ ਦੀ ਸਿਲਾਈ ਅਤੇ ਵੰਡ; ਲੋੜਵੰਦਾਂ ਲਈ ਲੰਗਰ / ਰਾਸ਼ਨ ਦੀ ਮੁਫਤ ਵੰਡ; ਅਤੇ ਜਨਤਕ ਥਾਵਾਂ ਦੀ ਸੈਨੀਟਾਈਜ਼ੇਸ਼ਨ ਸਮੇਤ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ

https://pib.gov.in/PressReleasePage.aspx?PRID=1616303

 

ਡਾ. ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ

 

ਹਸਪਤਾਲ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਉੱਭਰਦੀਆ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਜਿਸ ਵਿੱਚ ਉਚਿਤ ਆਈਸੋਲੇਸ਼ਨ ਵਾਰਡ ਅਤੇ ਬੈੱਡ ਸ਼ਾਮਲ ਹਨ, ਸਮਰਪਿਤ 450 ਬੈੱਡ ਵਾਲੇ ਕੋਵਿਡ-19 ਹਸਪਤਾਲ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ । ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ, ਨਿਵਾਰਣ ਅਤੇ ਪ੍ਰਬੰਧਨ ਦੀ ਰਾਜਾਂ ਦੇ ਸਹਿਯੋਗ ਨਾਲ ਉੱਚ ਪੱਧਰ 'ਤੇ ਨਿਯਮਿਤ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ।

 

https://pib.gov.in/PressReleasePage.aspx?PRID=1616096

 

 

ਭਾਰਤੀ ਰੇਲਵੇ ਨੇ ਜ਼ਰੂਰਤਮੰਦ ਲੋਕਾਂ ਨੂੰ 20 ਲੱਖ ਤੋਂ ਅਧਿਕ ਮੁਫਤ ਭੋਜਨ ਪੈਕਟਪ੍ਰਦਾਨ ਕੀਤੇ

 

ਕੋਵਿਡ-19 ਦੇ ਕਾਰਨ ਰਾਸ਼ਟਰੀ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਅੱਜ ਤੱਕ ਕੁੱਲ 20.5 ਲੱਖ ਤੋਂ ਜ਼ਿਆਦਾ ਮੁਫਤ ਗਰਮ ਪੱਕਿਆ ਹੋਇਆ ਭੋਜਨ ਵੰਡਣ ਦੇ ਨਾਲ ਅੰਕੜਾ ਦੋ ਮਿਲੀਅਨ ਨੂੰ ਪਾਰ ਕਰ ਗਿਆ ਹੈ।ਭਾਰਤੀ ਰੇਲਵੇ ਦੇ ਕਈ ਸੰਗਠਨਾਂ ਦੇ ਸਟਾਫ ਮੈਂਬਰ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਲੋੜਵੰਦਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾਉਣ ਲਈ 28 ਮਾਰਚ 2020 ਤੋਂ ਅਣਥੱਕ ਮਿਹਨਤ ਕਰ ਰਹੇ ਹਨ।ਰੇਲਵੇ ਆਈਆਰਸੀਟੀਸੀ ਬੇਸ ਰਸੋਈਆਂ,ਆਰਪੀਐੱਫ ਸਰੋਤਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਰਾਹੀਂ ਦੁਪਹਿਰ ਦੇ ਭੋਜਨ ਲਈ ਕਾਗਜ਼ ਦੀਆਂ ਪਲੇਟਾਂ ਸਮੇਤ ਥੋਕ ਚ ਪੱਕੇ-ਪਕਾਏ ਭੋਜਨ ਦੇ ਪੈਕਟ ਅਤੇ ਰਾਤ ਦੇ ਭੋਜਨ ਲਈ ਭੋਜਨ ਪੈਕਟ ਮੁਹੱਈਆ ਕਰਵਾ ਰਿਹਾ ਹੈ। ਲੋੜਵੰਦ ਵਿਅਕਤੀਆਂ ਨੂੰ ਭੋਜਨ ਪਹੁੰਚਾਉਂਦੇ ਸਮੇਂ ਸਮਾਜਿਕ ਦੂਰੀ ਅਤੇ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ।

https://pib.gov.in/PressReleasePage.aspx?PRID=1616340

 

ਕੋਲਾ ਤੇ ਖਾਣਾਂ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਕੋਵਿਡ-19 ਖ਼ਿਲਾਫ਼ ਲੜਾਈ ਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ: ਸ਼੍ਰੀ ਪ੍ਰਹਲਾਦ ਜੋਸ਼ੀ

 

ਨੈਸ਼ਨਲ ਐਲੂਮੀਨੀਅਮ ਕੰਪਨੀ (ਨੈਲਕੋ-NALCO) ਅਤੇ ਕੋਲ ਇੰਡੀਆ ਦੀ ਸਹਾਇਕ ਕੰਪਨੀ ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਦੁਆਰਾ ਵਿੱਤ ਪੋਸ਼ਿਤ ਓਡੀਸ਼ਾ ਵਿੱਚ ਦੋ ਕੋਵਿਡ-19 ਸਮਰਪਿਤ ਹਸਪਤਾਲਾਂ ਦਾ ਉਦਘਾਟਨ ਸ਼੍ਰੀ ਨਵੀਨ ਪਟਨਾਇਕ, ਮੁੱਖ ਮੰਤਰੀ, ਓਡੀਸ਼ਾ ਅਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ, ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਕੋਲਾ ਤੇ ਖਾਣਾਂ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਓਡੀਸ਼ਾ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਇਨ੍ਹਾਂ ਹਸਪਤਾਲਾਂ ਨੂੰ ਰਾਜ ਦੇ ਵੱਖ-ਵੱਖ ਮੈਡੀਕਲ ਹਸਪਤਾਲਾਂ ਦੀ ਸਹਾਇਤਾ ਨਾਲ ਚਲਾਇਆ ਜਾਵੇਗਾ।

https://pib.gov.in/PressReleasePage.aspx?PRID=1616347

 

ਚੰਡੀਗੜ੍ਹ ਸ਼ਹਿਰ ਚ ਕੋਵਿਡ–19 ਖ਼ਿਲਾਫ਼ ਆਪਣੀ ਜੰਗ ਚ ਵਾਹਨ ਟ੍ਰੈਕਿੰਗ ਐਪਲੀਕੇਸ਼ਨਸ ਤੇ ਕੂੜਾਕਰਕਟ ਇਕੱਤਰ ਕਰਨ ਵਾਲੇ ਡਰਾਇਵਰਾਂ ਲਈ ਜੀਪੀਐੱਸ ਯੋਗ ਸਮਾਰਟ ਘੜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ

ਚੰਡੀਗੜ੍ਹ ਚ ਜਿਵੇਂ ਹੀ ਪਹਿਲਾ ਕੋਵਿਡ ਪਾਜ਼ਿਟਿਵ ਕੇਸ ਸਾਹਮਣੇ ਆਇਆ ਸੀ, ਤਾਂ ਸ਼ਹਿਰ ਚ ਉਸ ਪਾਜ਼ਿਟਿਵ ਕੇਸ ਦੇ ਸੰਪਰਕ ਚ ਆਏ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਕੁਆਰੰਟੀਨ ਕੀਤੇ ਵਿਅਕਤੀਆਂ ਨੂੰ ਸੀਵੀਡੀ ਟ੍ਰੈਕਰ ਐਪ ਰਾਹੀਂ ਟ੍ਰੈਕ ਵੀ ਕੀਤਾ ਜਾ ਰਿਹਾ ਹੈ। ਕੁਆਰੰਟੀਨ ਕੀਤੇ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਖਾਸ ਇੰਤਜ਼ਾਮ ਕੀਤੇ ਗਏ ਸਨ।

https://pib.gov.in/PressReleasePage.aspx?PRID=1616393

 

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਰੂਰੀ ਮੈਡੀਕਲ ਸਮੱਗਰੀ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨੇ 3 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ

 

ਲਾਈਫ਼ਲਾਈਨ ਉਡਾਨ ਸੇਵਾ ਦੀਆਂ ਉਡਾਨਾਂ ਨੇ ਲਗਭਗ 507.85 ਟਨ ਜ਼ਰੂਰੀ ਮੈਡੀਕਲ ਸਮੱਗਰੀ ਲਿਜਾਣ ਲਈ 3 ਲੱਖ ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤੈਅ ਕੀਤੀ ਗਈ ਹੈ। ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ 301 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।

https://pib.gov.in/PressReleasePage.aspx?PRID=1616345

 

ਸੀਐੱਸਆਈਆਰ ਨੇ ਗੰਭੀਰ ਤੌਰ ਤੇ ਗ੍ਰਾਮ-ਨੈਗੇਟਿਵ ਸੈਪਸਿਸ ਤੋਂ ਬਿਮਾਰ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਇੱਕ ਦਵਾਈ ਵਿਕਸਿਤ ਕਰਨ ਦੇ ਯਤਨਾਂ ਦੀ ਹਿਮਾਇਤ ਕੀਤੀ

ਸੀਐੱਸਆਈਆਰ ਨੇ ਹੁਣ ਗੰਭੀਰ, ਬਿਮਾਰ ਕੋਵਿਡ-19 ਮਰੀਜ਼ਾਂ ਵਿੱਚ ਮੌਤ ਦੀ ਦਰ ਨੂੰ ਘਟਾਉਣ ਲਈ ਦਵਾਈ ਦੀ ਕਾਰਜਸ਼ੀਲਤਾ ਦਾ ਮੁੱਲਾਂਕਣ ਕਰਨ ਲਈ ਇੱਕ ਬੇਤਰਤੀਬੇ, ਅੰਨ੍ਹੇ, ਦੋ ਬਾਹਾਂ ਵਾਲੇ, ਕਿਰਿਆਸ਼ੀਲ ਤੁਲਨਾ-ਨਿਯੰਤਰਿਤ ਕਲੀਨਿਕਲ ਅਜ਼ਮਾਇਸ਼ ਦੀ ਸ਼ੁਰੂਆਤ ਕੀਤੀ

https://pib.gov.in/PressReleasePage.aspx?PRID=1616379

 

ਭਾਰਤੀ ਡਾਕ ਨੇ ਊਨਾ ਵਿੱਚ ਕੈਂਸਰ ਪੀੜਤ ਬੱਚੇ ਨੂੰ ਤੁਰੰਤ ਦਵਾਈਆਂ ਮੁਹੱਈਆ ਕਰਵਾਈਆਂ

ਭਾਰਤੀ ਡਾਕ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਇੱਕ 8 ਸਾਲ ਦੀ ਕੈਂਸਰ ਪੀੜਤ ਲੜਕੀ ਨੂੰ ਦਵਾਈਆਂ ਮੁਹੱਈਆ ਕਰਵਾਈਆਂ। ਉਸ ਦੀਆਂ ਕਈ ਨਿਯਮਿਤ ਦਵਾਈਆਂ ਊਨਾ ਵਿੱਚ ਖਰੀਦਣੀਆਂ ਮੁਸ਼ਕਿਲ ਹਨ ਅਤੇ ਉਹ ਇਹ ਦਵਾਈਆਂ ਦਿੱਲੀ ਤੋਂ ਕੋਰੀਅਰ ਰਾਹੀਂ ਪ੍ਰਾਪਤ ਕਰਦੀ ਹੈ।

https://pib.gov.in/PressReleasePage.aspx?PRID=1616103

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਪੰਜਾਬ -  ਪੰਜਾਬ ਮੰਡੀ ਬੋਰਡ ਨੇ ਸਿਹਤ ਪ੍ਰੋਟੋਕੋਲ ਦੀ  ਸਖਤੀ ਨਾਲ ਪਾਲਣਾ ਕਰਨ ਲਈ ਵਿਸ਼ਾਲ ਪ੍ਰਬੰਧ ਕੀਤੇ ਹਨ ਅਤੇ ਆਪਣੇ 5,600 ਅਧਿਕਾਰੀਆਂ /ਕਰਮਚਾਰੀਆਂ ਨੂੰ 1.50 ਲੱਖ ਮਾਸਕ ਅਤੇ 15,000 ਸੈਨੇਟਾਈਜ਼ਰ ਦੀਆਂ ਬੋਤਲਾਂ ਪ੍ਰਦਾਨ ਕੀਤੀਆਂ ਹਨ ਤਾਕਿ ਕੋਵਿਡ-19ਮਹਾਮਾਰੀ ਦੇ ਇਸ ਖਤਰਨਾਕ ਦੌਰ ਵਿੱਚ ਕਣਕ ਵਸੂਲੀ ਦਾ ਕੰਮ ਤਕਲੀਫ ਰਹਿਤ ਜਾਰੀ ਰਹਿ ਸਕੇ। ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਸਰਕਾਰੀ ਵਿਭਾਗਾਂ ਨੂੰ 3 ਲੱਖ ਮਾਸਕ ਪ੍ਰਦਾਨ ਕੀਤੇ ਹਨ ਜੋ ਕਿ ਰਾਸ਼ਟਰੀ ਗ੍ਰਾਮੀਣਰੋਜ਼ਗਾਰ ਮਿਸ਼ਨ ਤਹਿਤ ਮਹਿਲਾ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਕੀਤੇ ਗਏ ਹਨ।

 

•           ਹਿਮਾਚਲ ਪ੍ਰਦੇਸ਼ - ਹਿਮਾਚਲ ਪ੍ਰਦੇਸ਼ ਸਰਕਾਰ ਨੇ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ ਕਿ ਆਯੁਸ਼ ਮੰਤਰਾਲਾ ਦੁਆਰਾ ਜਾਰੀ ਕੀਤੀ ਗਈ ਸਲਾਹ ਦੀ ਪਾਲਣਾ ਕਰਨ। ਇਸ ਸਲਾਹ ਵਿੱਚ ਕੁਝ ਇਹਤਿਹਾਤੀ ਸਿਹਤ ਕਦਮਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਕਿ ਲੋਕਾਂ ਦੀ ਇਮਿਊਨਟੀ ਵਿੱਚ ਵਾਧਾ ਹੋ ਸਕੇ।

 

•           ਅਰੁਣਾਚਲ ਪ੍ਰਦੇਸ਼ - ਰਾਜ ਵਿੱਚ ਜਾਰੀ ਲੌਕਡਾਊਨ ਦੇ 1669 ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਅਤੇ 492 ਗ੍ਰਿਫਤਾਰ ਕੀਤੇ ਗਏ ਹਨ, 750 ਮੋਟਰ ਗੱਡੀਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ, ਕੁੱਲ161ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 6.5 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।

 

•           ਅਸਾਮ - ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਰਾਜ ਸਰਕਾਰ ਨੇ ਰਾਜ ਤੋਂ ਬਾਹਰ ਫਸੇ 86,000 ਲੋਕਾਂ ਲਈ 2000 ਰੁਪਏ ਪ੍ਰਤੀ ਇੱਕ ਦੇ ਹਿਸਾਬ ਨਾਲ ਸਹਾਇਤਾ ਜਾਰੀ ਕੀਤੀ ਹੈ।

 

•           ਮਣੀਪੁਰ - ਮੁੱਖ ਮੰਤਰੀ ਨੇ ਨਵੀਂ ਕਾਇਮ ਕੀਤੀ ਗਈ ਇੰਫਾਲ ਈਸਟ ਅਤੇ ਇੰਫਾਲ ਵੈਸਟ ਜ਼ਿਲ੍ਹਿਆਂ ਦੇ ਸਪੈਸ਼ਲ ਪੈਟ੍ਰੋਲ ਯੂਨਿਟਾਂ ਲਈ 12 ਨਵੀਆਂ ਪੈਟ੍ਰੋਲ ਕਾਰਾਂ ਹਾਸਿਲ ਕੀਤੀਆਂ ਹਨ।

 

•           ਮਿਜ਼ੋਰਮ - ਸਟੇਟ ਬੋਰਡ ਆਵ੍ ਸਕੂਲ ਐਜੂਕੇਸ਼ਨ ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂਜੋ ਕਿ 22 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਸਨ, ਦੇਸ਼ ਵਿੱਚ ਲਾਗੂ ਲੌਕਡਾਊਨਕਾਰਨ ਮੁਲਤਵੀ ਕਰ ਦਿੱਤੀਆਂ ਹਨ।

 

•           ਨਾਗਾਲੈਂਡ - ਹਵਾਲਾਤੀਆਂ ਦੀਆਂ ਜਾਇਜ਼ਾ ਕਮੇਟੀ ਦੀਆਂ ਮੀਟਿੰਗਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀਆਂ ਗਈਆਂ। ਹੁਣ ਤੱਕ 109 ਹਵਾਲਾਤੀ ਅਤੇ 8 ਨਾਬਾਲਗਾਂ ਨੂੰ ਪੈਰੋਲ ਉੱਤੇ ਰਿਹਾ ਕੀਤਾ ਗਿਆ ਹੈ ਤਾਕਿ ਕੋਵਿਡ-19ਮਹਾਮਾਰੀ ਦੌਰਾਨ ਜੇਲ੍ਹਾਂ ਵਿੱਚ ਕੈਦੀਆਂ ਦੀ ਭੀੜ ਘਟਾਈ ਜਾ ਸਕੇ।  ਕੋਹਿਮਾ ਅਤੇ ਦੀਮਾਪੁਰ ਵਿੱਚਲੌਕਡਾਊਨ ਦੌਰਾਨ ਸਬਥ ਡੇ ਆਯੋਜਿਤ ਕੀਤਾ ਗਿਆ। ਜਿਉਂ ਹੀ ਚਰਚ ਦੇ ਪਾਦਰੀਆਂ ਨੇ ਪਵਿੱਤਰ ਗ੍ਰੰਥ ਵਿੱਚੋਂ ਸਪੀਕਰ ਉੱਤੇ ਸ਼ਾਸਤਰਾਂ ਵਿੱਚੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਵਸਨੀਕ ਆਪਣੀਆਂ ਟੈਰੇਸਾਂ, ਬਾਲਕੋਨੀਆਂ, ਦਰਵਾਜ਼ਿਆਂ ਅਤੇ ਖਿੜਕੀਆਂ ਉੱਤੇ ਆ ਗਏ ਅਤੇ ਪ੍ਰਾਰਥਨਾ ਕਰਨ ਲੱਗੇ।

 

•           ਸਿੱਕਮ - ਸਿੱਕਮ ਵਿੱਚ ਪਾਵਰ ਗਰਿੱਡ ਨੇ ਡੀਸੀ ਵੈਸਟ ਨੂੰ 10 ਵੈਂਟੀਲੇਟਰਾਂ ਲਈ 7.85 ਲੱਖ ਰੁਪਏ ਪ੍ਰਦਾਨ ਕੀਤੇ। ਡੀਸੀ ਈਸਟ ਅਤੇ ਡੀਸੀ ਨਾਰਥ ਨੂੰ ਰਾਸ਼ਨ ਅਤੇ ਪੀਪੀਈਜ਼ ਲਈ 7-7 ਲੱਖ ਰੁਪਏ ਪ੍ਰਦਾਨ ਕੀਤੇ ਅਤੇ ਡੀਸੀ ਸਾਊਥ ਨੂੰ ਇਸੇ ਕੰਮ ਲਈ 3 ਲੱਖ ਰੁਪਏ ਪ੍ਰਦਾਨ ਕੀਤੇ ਗਏ ਤਾਕਿ ਕੋਵਿਡ-19 ਨਾਲ ਲੜਿਆ ਜਾ ਸਕੇ।

 

•           ਤ੍ਰਿਪੁਰਾ - ਰਾਜ ਸਰਕਾਰ ਨੇ ਇੱਕ ਮੈਮੋਰੰਡਮ ਲਿਆਂਦਾ ਜਿਸ ਰਾਹੀਂ 16 ਵੱਖ-ਵੱਖ ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ (ਸਰਕਾਰੀ ਅਤੇ ਨਿਜੀ) ਨੂੰ ਕੰਮ ਕਰਨ ਦੀ ਇਜਾਜ਼ਤ ਪ੍ਰਦਾਨ ਕੀਤੀ ਗਈ ਪਰ ਸ਼ਰਤ ਰੱਖੀ ਗਈ ਕਿ ਇਹ ਕੰਮ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ।

 

•           ਕੇਰਲ - ਕੇਂਦਰ ਸਰਕਾਰ ਤੋਂ ਮਿਲੀਆਂ ਹਿਦਾਇਤਾਂ ਅਨੁਸਾਰ ਸਰਕਾਰ ਨੇ ਰਾਜ ਵਿੱਚਲੌਕਡਾਊਨ ਦੀਆਂ ਜੋ ਛੋਟਾਂ ਦਿੱਤੀਆਂ ਸਨ ਉਨ੍ਹਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ। ਇੱਕ ਇਤਾਲਵੀ ਸ਼ਹਿਰੀ ਕੋਰੋਨਾ ਵਾਇਰਸ ਤੋਂ ਮੁਕਤ ਹੋ ਕੇ ਰਾਜ ਦਾ ਧੰਨਵਾਦ ਕਰਕੇ ਇੱਥੋਂ ਰਵਾਨਾ ਹੋ ਗਿਆ। 13 ਲੋਕ ਠੀਕ ਹੋਏ ਅਤੇ 2 ਨਵੇਂ ਕੇਸ ਸਾਹਮਣੇ ਆਏ, 129 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

 

•           ਤਮਿਲਨਾਡੂ - ਰਾਜ ਵਿੱਚ3 ਮਈ ਤੱਕ ਲੌਕਡਾਊਨ ਜਾਰੀ ਰਹੇਗਾ। ਕਿਲਪੌਕ ਦੇ ਵਸਨੀਕਾਂ ਨੇ ਉਸ ਡਾਕਟਰ ਦੀਆਂ ਅੰਤਿਮ ਰਸਮਾਂ ਲਈ  ਛੂਟ ਦੇਣ ਤੋਂ ਇਨਕਾਰ ਕਰ ਦਿੱਤਾ ਜੋ ਕੋਵਿਡ-19 ਨਾਲ ਕਿਸੇ ਹੋਰ ਥਾਂ ਤੇ ਮਰਿਆ ਸੀ। ਹੁਣ ਤੱਕ ਕੁੱਲ ਕੇਸ 1477, ਮੌਤਾਂ 16, ਡਿਸਚਾਰਜ 411, ਸਭ ਤੋਂ ਵੱਧ ਕੇਸ ਚੇਨਈ (290) ਕੋਇੰਬਟੂਰ (133) ਅਤੇ ਤ੍ਰਿਪੁਰਾ (108)

 

•           ਕਰਨਾਟਕ - ਅੱਜ 5 ਨਵੇਂ ਕੇਸਾਂ ਦੀ ਤਸਦੀਕ ਹੋਈ ਜੋ ਕਿ ਸਾਰੇ ਕੁੱਲਬੁਰਗੀ ਜ਼ਿਲ੍ਹੇ ਵਿੱਚੋਂ ਸਨ। ਹੁਣ ਤੱਕ ਕੁੱਲ ਕੇਸ 395, ਮੌਤਾਂ 16, ਡਿਸਚਾਰਜ ਹੋਏ (112)ਬੰਗਲੁਰੂ ਵਿੱਚ ਆਸ਼ਾ ਵਰਕਰਾਂ ਅਤੇ ਪੁਲਿਸ ਉੱਤੇ ਹੋਏ ਹਮਲੇ ਨੇ ਰਾਜ ਨੂੰ ਕੋਰੋਨਾ ਵਾਰੀਅਰਜ਼ ਦੀ ਰਾਖੀ ਲਈ ਆਰਡੀਨੈਂਸ ਲਿਆਉਣ ਲਈ ਮਜਬੂਰ ਕੀਤਾ। ਇਹ ਆਰਡੀਨੈਂਸ ਕੇਰਲ ਅਤੇ ਯੂਪੀ ਵਰਗਾ ਹੈ।

 

•           ਆਂਧਰਾ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ75 ਨਵੇਂ ਕੇਸ ਆਉਣ ਨਾਲ ਕੁੱਲ ਕੇਸ 722 ਤੇ ਪੁਜੇ। ਮੌਤਾਂ ਦੀ ਗਿਣਤੀ 20.ਹੁਣ ਤੱਕ ਕੁੱਲ ਮਰੀਜ਼ (92)ਹਰ ਵਿਅਕਤੀ ਨੂੰ 3-3 ਮੁਫਤ ਮਾਸਕ ਵੰਡਣ ਦਾ ਐਲਾਨ ਕੀਤਾ ਗਿਆ।  ਸੈਲਫ ਹੈਲਪ ਗਰੁੱਪਾਂ ਦੀ ਮਦਦ ਨਾਲ 16ਕਰੋੜ ਮਾਸਕ ਬਣਵਾਏ ਗਏ ਜਿਸ ਨਾਲ 40,000 ਔਰਤਾਂ ਨੂੰ ਰੋਜ਼ਗਾਰ ਹਾਸਿਲ ਹੋਇਆ ਜੋ ਕਿ 500 ਰੁਪਏ ਪ੍ਰਤੀ ਦਿਨ ਕਮਾ ਰਹੀਆਂ ਹਨ। ਪਾਜ਼ਿਟਿਵ ਮਾਮਲਿਆਂ ਵਿੱਚ ਜ਼ਿਲ੍ਹਾ ਸਭ ਤੋਂ ਅੱਗੇ ਚਲ ਰਿਹਾ ਹੈਕੁਰਨੂਰ 174, ਗੁੰਟੂਰ 149, ਕ੍ਰਿਸ਼ਨਾ 180, ਨੈਲੋਰ 67 ਅਤੇ ਚਿਤੂਰ 53 ਕੇਸ।

 

•           ਤੇਲੰਗਾਨਾ - ਹੈਦਰਾਬਾਦ ਸਥਿਤ ਟੀ-ਵਰਕਸ ਨੇ ਮਲਟੀਪਲ ਸਟਾਰਟ ਅੱਪਸ ਦੀ ਮਦਦ ਨਾਲ ਬੈਗ ਵਾਲੇ ਮਾਸਕ (ਬੀਵੀਐਮ) ਅਧਾਰਿਤ ਵੈਂਟੀਲੇਟਰ ਐਮਰਜੈਂਸੀ ਵਰਤੋਂ ਲਈ ਐਨਆਈਐਮਐਸ ਦੀਆਂ ਹਿਦਾਇਤਾਂ ਅਨੁਸਾਰ ਤਿਆਰ ਕੀਤੇ ਹਨ। ਰਾਜ ਵਿੱਚਲੌਕਡਾਊਨ7 ਮਈ ਤੱਕ ਵਧਾਇਆ ਗਿਆ। ਕੁੱਲ ਕੇਸ 858, ਸਰਗਰਮ 657, ਮੌਤਾਂ 21, ਡਿਸਚਾਰਜ ਕੀਤੇ (186)

 

•           ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ 4,000 ਤੋਂ ਟੱਪ ਕੇ 4203 ਤੇ ਪਹੁੰਚੀ। ਰਾਜ ਵਿੱਚ223 ਮੌਤਾਂ ਹੋਈਆਂ ਜਦਕਿ ਹੁਣ ਤੱਕ 507 ਮਰੀਜ਼ ਠੀਕ ਹੋਏ। ਰਾਜ ਵਿੱਚ ਜੋ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ ਦੋ ਤਿਹਾਈ ਅਸਿਮਪਟੋਮੈਟਿਕ ਹਨ ਅਤੇ ਉਨ੍ਹਾਂ ਵਿੱਚ ਟੈਸਟ ਵੇਲੇ ਬਿਮਾਰੀ ਦਾ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਸੀ।

 

•           ਗੋਆ - 265 ਬ੍ਰਿਟਿਸ਼ ਸ਼ਹਿਰੀ ਗੋਆ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋ ਗਏ। ਇਹ 27ਵੀਂ ਵਿਸ਼ੇਸ਼ ਉਡਾਨ ਸੀ ਜਿਸ ਰਾਹੀਂ ਵਿਦੇਸ਼ੀ ਸੈਲਾਨੀ ਗੋਆ ਤੋਂ ਵਾਪਸ ਗਏ ਹਨ। ਕੁੱਲ ਮਿਲਾ ਕੇ 5,000 ਤੋਂ ਵੱਧ ਵਿਦੇਸ਼ੀ ਸੈਲਾਨੀਜਿਨ੍ਹਾਂ ਵਿੱਚ ਰੂਸ, ਫਰਾਂਸ, ਅਮਰੀਕਾ, ਕੈਨੇਡਾ ਦੇ ਸ਼ਹਿਰੀ ਸਨ, ਵਾਪਸ ਭੇਜੇ ਗਏ ਹਨ।

 

•           ਗੁਜਰਾਤ - ਗੁਜਰਾਤ ਤੋਂ ਕੋਰੋਨਾ ਵਾਇਰਸ ਦੇ 139 ਨਵੇਂ ਕੇਸ ਸਾਹਮਣੇ ਆ ਕੇ ਕੁੱਲ ਗਿਣਤੀ 1743 ਹੋਈ। ਅੱਜ ਤੱਕ 105 ਮਰੀਜ਼  ਠੀਕ ਹੋਏ ਅਤੇ 63 ਦੀ ਮੌਤ ਹੋ ਗਈ। ਇਸ ਦੌਰਾਨ ਮੰਗ ਦੇ ਵਧਣ ਨਾਲ ਐਂਟੀ-ਮਲੇਰੀਆ ਹਾਈਡ੍ਰੋਕਸਿਲ ਕਲੋਰੋਕੁਵਿਨ (ਐੱਚਸੀਕਿਊ) ਦੀ ਤਿਆਰੀ ਵਿੱਚ ਵਾਧਾ ਕੀਤਾ ਗਿਆ ਤਾਕਿ ਘਰੇਲੂ ਅਤੇ ਵਿਸ਼ਵ ਦੀਆਂ ਮੰਗਾਂ ਦੀ ਪੂਰਤੀ ਹੋ ਸਕੇ। ਫੂਡ ਅਤੇ ਡਰੱਗ ਕੰਟਰੋਲ ਐਡਮਨਿਸਟ੍ਰੇਸ਼ਨ ਗੁਜਰਾਤ ਨੇ ਰਾਜ ਵਿੱਚ13 ਫਾਰਮਾ ਕੰਪਨੀਆਂ ਨੂੰ 20 ਉਤਪਾਦਾਂ ਦੇ ਲਾਇਸੈਂਸ ਜਾਰੀ ਕੀਤੇ।

 

•           ਰਾਜਸਥਾਨ - ਰਾਜਸਥਾਨ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 1478 ਤੇ ਪਹੁੰਚੀ। ਕੁੱਲ14 ਮੌਤਾਂ ਅੱਜ ਤੱਕ ਹੋਈਆਂ। ਕੋਰੋਨਾ ਵਾਇਰਸ ਦੇ ਕੇਸਾਂ ਉੱਤੇ ਕਾਬੂ ਪਾਉਣ ਲਈ ਰਾਜਸਥਾਨ ਸਰਕਾਰ ਨੇ ਮੈਡ-ਕੋਰਡਜ਼ ਸਟਾਰਟ ਅੱਪ ਨਾਲ ਭਾਈਵਾਲੀ ਕੀਤੀ ਹੈ ਤਾਕਿ 24 x 7ਔਨਲਾਈਨ ਸਲਾਹ ਅਤੇ ਦਵਾਈਆਂ ਦੀ ਡਲਿਵਰੀ ਆਯੂ ਅਤੇ ਸਿਹਤਸਾਥੀ ਐਪ ਰਾਹੀਂ ਹੋ ਸਕੇ।

 

•           ਮੱਧ ਪ੍ਰਦੇਸ਼ - ਰਾਜ ਵਿੱਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 1407 ਹੋ ਗਈ। 131 ਲੋਕ ਬਿਲਕੁੱਲ ਠੀਕ ਹੋ ਗਏ ਹਨ ਜਦਕਿ 72 ਲੋਕਾਂ ਦੀ ਮੌਤ ਹੋਈ ਹੈ। ਇੰਦੌਰ ਵਿੱਚ ਸਭ ਤੋਂ ਵੱਧ 890 ਅਤੇ ਭੁਪਾਲ ਵਿੱਚ214 ਮਰੀਜ਼ ਹਨ।

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image0065SGI.jpg

https://static.pib.gov.in/WriteReadData/userfiles/image/image005DGBN.jpg

 

******

ਵਾਈਬੀ
 


(Release ID: 1616600) Visitor Counter : 289