PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 JUN 2020 7:00PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਵਿੱਚ ਕੋਵਿਡ-19  ਦੇ 9,120 ਰੋਗੀਆਂ ਦੇ ਠੀਕ ਹੋਣ ਦੀ ਪੁਸ਼ਟੀ ਦੇ ਨਾਲ ਹੁਣ ਤੱਕ ਕੋਵਿਡ-19 ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2,13,830 ਹੋ ਗਈ ਹੈ। ਇਸ ਦੀ ਵਜ੍ਹਾ ਨਾਲ ਰੋਗੀਆਂ ਦੇ ਠੀਕ ਹੋਣ (ਰਿਕਵਰੀ) ਦੀ ਦਰ ਵਧਕੇ 54.13% ਹੋ ਗਈ ਹੈ।   

  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਦੀ ਮਹਾਮਾਰੀ ਕਾਰਨ ਪਿੰਡਾਂ ਨੂੰ ਪਰਤ ਰਹੇ ਪ੍ਰਵਾਸੀ ਕਾਮਿਆਂ ਲਈ ਰੋਜਗਾਰ ਤੇ ਉਪਜੀਵਕਾ ਦੇ ਮੌਕਿਆਂ ਵਿੱਚ ਵਾਧਾ ਕਰਨ ਲਈ 20 ਜੂਨ, 2020 ਨੂੰ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਦੀ ਸ਼ੁਰੂਆਤ ਕੀਤੀ।

  • ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਲਗਭਗ 42 ਕਰੋੜ ਗ਼ਰੀਬਾਂ ਨੂੰ 65,454 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ 8.94 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 17,891 ਕਰੋੜ ਰੁਪਏ ਦੀ ਅਦਾਇਗੀ ਕੀਤੀ।

  • ਕੇਂਦਰ ਨੇ ਰਾਜਾਂ ਨੂੰ ਪ੍ਰਭਾਵੀ ਹੋਮ ਆਈਸੋਲੇਸ਼ਨ  ਦੇ ਦਿਸ਼ਾ – ਨਿਰਦੇਸ਼ਾਂ ਦਾ ਪਾਲਣ ਕਰਨ ਲਈ ਲਿਖਿਆ।

  • ਭਾਰਤ ਵਿੱਚ ਕੋਵਿਡ - 19 ਸਹਿਯੋਗ ਲਈ ਭਾਰਤ ਸਰਕਾਰ ਅਤੇ ਏਆਈਆਈਬੀ ਨੇ 750 ਮਿਲੀਅਨ ਡਾਲਰ ਦੇ ਸਮਝੌਤੇ ‘ਤੇ ਹਸਤਾਖਰ ਕੀਤੇ।

 

https://static.pib.gov.in/WriteReadData/userfiles/image/image005DCQQ.jpg

https://static.pib.gov.in/WriteReadData/userfiles/image/image0061Q2T.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੁੱਲ 2,13,830 ਰੋਗੀ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ; ਰਿਕਵਰੀ ਦਰ ਸੁਧਰ ਕੇ 54.13% ‘ਤੇ ਪਹੁੰਚੀ

ਪਿਛਲੇ 24 ਘੰਟਿਆਂ ਵਿੱਚ ਕੋਵਿਡ-19  ਦੇ 9,120 ਰੋਗੀਆਂ ਦੇ ਠੀਕ ਹੋਣ ਦੀ ਪੁਸ਼ਟੀ ਦੇ ਨਾਲ ਹੁਣ ਤੱਕ ਕੋਵਿਡ-19 ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2,13,830 ਹੋ ਗਈ ਹੈ। ਇਸ ਦੀ ਵਜ੍ਹਾ ਨਾਲ ਰੋਗੀਆਂ ਦੇ ਠੀਕ ਹੋਣ (ਰਿਕਵਰੀ) ਦੀ ਦਰ ਵਧਕੇ 54.13% ਹੋ ਗਈ ਹੈ।   ਵਰਤਮਾਨ ਵਿੱਚ 1,68,269 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ।  ਸਰਕਾਰੀ ਲੈਬਾਂ  ਦੀ ਸੰਖਿਆ ਵਧਾ ਕੇ 715 ਅਤੇ ਪ੍ਰਾਈਵੇਟ ਲੈਬਾਂ  ਦੀ ਸੰਖਿਆ ਵਧਾ ਕੇ 259 (ਕੁੱਲ 974) ਕਰ ਦਿੱਤੀ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ 1,89,869 ਸੈਂਪਲ ਟੈਸਟ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਕੁੱਲ 66,16,496 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ।

https://pib.gov.in/PressReleasePage.aspx?PRID=1632879

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਦੀ ਮਹਾਮਾਰੀ ਕਾਰਨ ਪਿੰਡਾਂ ਨੂੰ ਪਰਤ ਰਹੇ ਪ੍ਰਵਾਸੀ ਕਾਮਿਆਂ ਲਈ ਰੋਜਗਾਰ ਤੇ ਉਪਜੀਵਕਾ ਦੇ ਮੌਕਿਆਂ ਵਿੱਚ ਵਾਧਾ ਕਰਨ ਲਈ 20 ਜੂਨ, 2020 ਨੂੰ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਨਾਮ ਦੀ ਇੱਕ ਵਿਸ਼ਾਲ ਰੋਜਗਾਰ ਤੇ ਪਿੰਡਾਂ ਵਿੱਚ ਲੋਕ ਨਿਰਮਾਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਦਾ ਮੰਤਵ ਉਨ੍ਹਾਂ ਇਲਾਕਿਆਂ / ਪਿੰਡਾਂ ਵਿੱਚ ਉਪਜੀਵਕਾ ਦੇ ਮੌਕੇ ਮੁਹੱਈਆ ਕਰਵਾਉਣਾ ਤੇ ਸਸ਼ਕਤ ਬਣਾਉਣਾ ਹੈ, ਜਿੱਥੇ ਤਬਾਹਕੁੰਨ ਕੋਵਿਡ–19 ਤੋਂ ਪ੍ਰਭਾਵਿਤ ਪ੍ਰਵਾਸੀ ਕਾਮੇ ਵੱਡੀ ਗਿਣਤੀ ਵਿੱਚ ਪਰਤੇ ਹਨ। ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਇੱਕ ਇਤਿਹਾਸਕ ਦਿਵਸ ਦੱਸਿਆ ਕਿਉਂਕਿ ਗ਼ਰੀਬਾਂ ਦੀ ਭਲਾਈ ਤੇ ਉਨ੍ਹਾਂ ਦੇ ਰੋਜਗਾਰ ਲਈ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਾਡੇ ਮਜ਼ਦੂਰਾਂ ਭਰਾਵਾਂ ਤੇ ਭੈਣਾਂ ਲਈ, ਸਾਡੇ ਪਿੰਡਾਂ ਵਿੱਚ ਵੱਸਦੇ ਨੌਜਵਾਨਾਂ, ਭੈਣਾਂ ਤੇ ਧੀਆਂ ਨੂੰ ਸਮਰਪਿਤ ਹੈ। ਇਸ ਮੁਹਿੰਮ ਜ਼ਰੀਏ ਸਾਡੀ ਕੋਸ਼ਿਸ਼ ਹੈ ਕਿ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਕੰਮ ਮਿਲੇ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਤਹਿਤ ਟਿਕਾਊ ਗ੍ਰਾਮੀਣ ਬੁਨਿਆਦੀ ਢਾਂਚੇ ਦੀ ਉਸਾਰੀ ਲਈ 50,000 ਕਰੋੜ ਰੁਪਏ ਦੀ ਰਕਮ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਰੋਜਗਾਰ ਅਤੇ ਵਿਭਿੰਨ ਕਾਰਜਾਂ ਦੇ ਵਿਕਾਸ ਲਈ 25 ਕਾਰਜ–ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਹ 25 ਕਾਰਜ ਜਾਂ ਪ੍ਰੋਜੈਕਟ ‘ਜਲ ਜੀਵਨ ਮਿਸ਼ਨ, ਪੰਚਾਇਤ ਭਵਨਾਂ, ਕਮਿਊਨਿਟੀ ਪਖਾਨਿਆਂ, ਗ੍ਰਾਮੀਣ ਮੰਡੀਆਂ, ਪਸ਼ੂਆਂ ਦੇ ਸ਼ੈੱਡ, ਆਂਗਨਵਾੜੀ ਭਵਨਾਂ ਆਦਿ ਜਿਹੇ ਹੋਰ ਬੁਨਿਆਦੀ ਢਾਂਚੇ’ ਜਿਹੀਆਂ ਪਿੰਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਭਿਯਾਨ ਗ੍ਰਾਮੀਣ ਇਲਾਕਿਆਂ ਵਿੱਚ ਆਧੁਨਿਕ ਸੁਵਿਧਾਵਾਂ ਵੀ ਮੁਹੱਈਆ ਕਰਵਾਏਗਾ।

https://pib.gov.in/PressReleasePage.aspx?PRID=1632861

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleasePage.aspx?PRID=1632864

 

ਪ੍ਰਵਾਸੀ ਮਜ਼ਦੂਰਾਂ ਜੋ ਕਿ ਆਪਣੇ ਜੱਦੀ ਪਿੰਡਾਂ ਵਿੱਚ ਵਾਪਸ ਪਰਤ ਆਏ ਹਨ, ਨੂੰ ਰੋਜਗਾਰ ਉਪਲੱਬਧ ਕਰਵਾਉਣ ਲਈ  ਸਰਕਾਰ ਮਿਸ਼ਨ ਮੋਡ 'ਤੇ ਕਾਰਵਾਈ ਕਰ ਰਹੀ ਹੈ - ਸ਼੍ਰੀ ਨਰੇਂਦਰ ਸਿੰਘ ਤੋਮਰ

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤ ਅਤੇ ਪੂਰੀ ਦੁਨੀਆ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੋਂ ਲੌਕਡਾਊਨ ਦਾ ਐਲਾਨ ਹੋਇਆ ਹੈ ਉਸ ਸਮੇਂ ਤੋਂ ਹੀ ਗ੍ਰਾਮੀਣ, ਗ਼ਰੀਬ ਲੋਕਾਂ, ਕਿਸਾਨਾਂ ਅਤੇ ਵਰਕਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਤਰਜੀਹੀ ਫੋਕਸ ਖੇਤਰਾਂ ਵਿੱਚੋਂ ਇੱਕ ਰਹੀਆਂ ਹਨ। ਵੇਰਵੇ ਦਿੰਦਿਆਂ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਦੱਸਿਆ ਕਿ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਨੂੰ ਕੇਂਦਰ ਸਰਕਾਰ ਦੇ 11 ਮੰਤਰਾਲਿਆਂ ਦਰਮਿਆਨ ਸਰਗਰਮ ਤਾਲਮੇਲ ਨਾਲ ਜ਼ਮੀਨੀ ਪੱਧਰ 'ਤੇ  ਲਾਗੂ ਕੀਤਾ ਜਾਵੇਗਾ। ਇਹ ਅਭਿਯਾਨ 125 ਦਿਨਾਂ ਲਈ ਜਾਰੀ ਰਹੇਗਾ, ਅਤੇ 25  ਅਜਿਹੇ ਕਾਰਜਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਮੁਕੰਮਲ ਕੀਤਾ ਜਾਵੇਗਾ। ਨਤੀਜੇ ਵਜੋਂ, ਰੋਜਗਾਰ ਤੇਜ਼ੀ ਨਾਲ ਪੈਦਾ ਹੋਵੇਗਾ। ਇਹ ਮਿਸ਼ਨ ਮੋਡ 'ਤੇ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ  ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ।

https://pib.gov.in/PressReleasePage.aspx?PRID=1632878

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ-ਹੁਣ ਤੱਕ ਦੀ ਪ੍ਰਗਤੀ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਲਗਭਗ 42 ਕਰੋੜ ਗ਼ਰੀਬਾਂ ਨੂੰ 65,454 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ 8.94 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 17,891 ਕਰੋੜ ਰੁਪਏ ਦੀ ਅਦਾਇਗੀ ਕੀਤੀ। ਪਹਿਲੀ ਕਿਸ਼ਤ ਦੇ ਰੂਪ ਵਿੱਚ 20.65 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,325 ਕਰੋੜ ਰੁਪਏ ਜਮ੍ਹਾਂ ਕੀਤੇ ਗਏ। ਦੂਜੀ ਕਿਸ਼ਤ ਦੇ ਰੂਪ ਵਿੱਚ 20.62 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,315 ਕਰੋੜ ਰੁਪਏ ਅਤੇ ਤੀਜੀ ਕਿਸ਼ਤ ਦੇ ਰੂਪ ਵਿੱਚ 20.62 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,312 ਕਰੋੜ ਰੁਪਏ ਜਮ੍ਹਾਂ ਕੀਤੇ ਗਏ। ਦੋ ਕਿਸ਼ਤਾਂ ਵਿਚ ਤਕਰੀਬਨ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ ਕੁੱਲ 2814.5 ਕਰੋੜ ਰੁਪਏ ਵੰਡੇ ਗਏ। ਸਾਰੇ 2.81 ਕਰੋੜ ਲਾਭਾਰਥੀਆਂ ਨੂੰ ਦੋ ਕਿਸ਼ਤਾਂ ਵਿਚ ਲਾਭ ਟਰਾਂਸਫਰ ਕੀਤੇ ਗਏ ਹਨ। 2.3 ਕਰੋੜ ਭਵਨ ਅਤੇ ਨਿਰਮਾਣ ਕਾਮਿਆਂ ਨੂੰ 4312.82 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।  ਹੁਣ ਤੱਕ ਪੀਐੱਮਯੂਵਾਈ ਤਹਿਤ ਕੁੱਲ 8. 52 ਕਰੋੜ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ  ਸਕੀਮ ਤਹਿਤ ਅਪ੍ਰੈਲ ਅਤੇ ਮਈ ਲਈ ਪਹਿਲਾਂ ਹੀ ਡਿਲਿਵਰ ਕੀਤੇ ਜਾ ਚੁੱਕੇ ਹਨ। ਜੂਨ 2020 ਲਈ 2.1 ਕਰੋੜ ਪੀਐੱਮਯੂਵਾਈ ਸਿਲੰਡਰ ਬੁੱਕ ਕੀਤੇ ਗਏ ਹਨ । ਈਪੀਐੱਫਓ ਦੇ 20.22 ਲੱਖ ਮੈਂਬਰਾਂ ਨੇ ਈਪੀਐੱਫਓ ਖਾਤਿਆਂ ਤੋਂ 5767 ਕਰੋੜ ਦੀ ਨਾਨ-ਰਿਫੰਡਏਬਲ ਰਾਸ਼ੀ ਦੀ ਪੇਸ਼ਗੀ ਔਨਲਾਈਨ ਨਿਕਾਸੀ ਦਾ ਲਾਭ ਲਿਆ ਹੈ।

ਅਪ੍ਰੈਲ 2020 ਲਈ 113 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਚੁੱਕਿਆ ਗਿਆ। ਜਿਸ ਵਿੱਚੋਂ ਅਪ੍ਰੈਲ 2020 ਲਈ 74.03 ਕਰੋੜ ਲਾਭਾਰਥੀਆਂ ਨੂੰ 37.01 ਲੱਖ ਮੀਟਿਰਕ ਟਨ ਅਨਾਜ ਵੰਡਿਆ ਗਿਆ। ਮਈ 2020 ਲਈ 36.42 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 72.83 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ। ਜੂਨ 2020 ਲਈ 29 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 27.18 ਕਰੋੜ ਲਾਭਾਰਥੀਆਂ ਨੂੰ 13.59 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ।   

https://pib.gov.in/PressReleasePage.aspx?PRID=1632863

 

ਕੇਂਦਰ ਨੇ ਰਾਜਾਂ ਨੂੰ ਪ੍ਰਭਾਵੀ ਹੋਮ ਆਈਸੋਲੇਸ਼ਨ  ਦੇ ਦਿਸ਼ਾ – ਨਿਰਦੇਸ਼ਾਂ ਦਾ ਪਾਲਣ ਕਰਨ ਲਈ ਲਿਖਿਆ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ  ਨੇ 10 ਮਈ 2020 ਨੂੰ ਹੋਮ ਆਈਸੋਲੇਸ਼ਨ  ਦੇ ਸੰਬਧ ਵਿੱਚ ਸੋਧ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ,  ਜਿਨ੍ਹਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ ,  ਕੋਵਿਡ – 19  ਦੇ ਬਹੁਤ ਹਲਕੇ ਅਤੇ ਪੂਰਵ - ਲੱਛਣੀ ਰੋਗੀ ਹੋਮ ਆਈਸੋਲੇਸ਼ਨ ਦਾ ਵਿਕਲਪ ਚੁਣ ਸਕਦੇ ਹਨ ਬਸ਼ਰਤੇ ਉਨ੍ਹਾਂ ਦੇ  ਕੋਲ ਸ਼ੌਚਾਲਯ ਦੀ ਸੁਵਿਧਾ ਨਾਲ ਖੁਦ ਦਾ ਇੱਕ ਕਮਰਾ ਹੋਵੇ ਅਤੇ ਉਸ ਵਿੱਚ ਇੱਕ ਬਾਲਗ ਸੇਵਾਦਾਰ /  ਦੇਖਭਾਲ਼ ਕਰਨ ਵਾਲਾ ਹੋਵੇ। ਇਸ ਦੇ ਇਲਾਵਾ,  ਰੋਗੀ ਆਪਣੇ ਸਿਹਤ ਦੀ ਨਿਗਰਾਨੀ ਕਰਨ ਲਈ ਸਹਿਮਤ ਹੋਵੇਗਾ ਅਤੇ ਨਿਗਰਾਨੀ ਟੀਮਾਂ ਦੁਆਰਾ ਅੱਗੇ ਦੀ ਪ੍ਰਕਿਰਿਆ ਲਈ ਨਿਯਮਿਤ ਰੂਪ ਨਾਲ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਨੂੰ ਆਪਣੀ ਸਿਹਤ ਦੀ ਸਥਿਤੀ ਦੀ ਜਾਣਕਾਰੀ ਦੇਵੇਗਾ ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਵਿਡ  - 19 ਮਹਾਮਾਰੀ  ਦੇ ਪ੍ਰਸਾਰ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਲਈ ਜ਼ਮੀਨੀ ਪੱਧਰ ਉੱਤੇ ਹੋਮ ਆਈਸੋਲੇਸ਼ਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਅਮਲ ਸੁਨਿਸ਼ਚਿਤ ਕਰਨ।

https://pib.gov.in/PressReleasePage.aspx?PRID=1632764

 

ਰੈਪੋ ਰੇਟ ਵਿੱਚ ਕਮੀ ਦਾ ਲਾਭ ਬੈਂਕਿੰਗ ਖੇਤਰ ਦੁਆਰਾ ਗਾਹਕਾਂ ਨੂੰ ਦੇਣ ਉੱਤੇ ਸਰਕਾਰ ਦੀ ਪੈਨੀ ਨਜ਼ਰ ਹੈ ਅਤੇ ਸਰਕਾਰ ਨੇ ਭਾਰਤ ਦੀ ਵਿਕਾਸ ਕਹਾਣੀ ਲਿਖਣ ਵਿੱਚ ਧਨ ਸਿਰਜਣ ਕਰਨ ਵਾਲਿਆਂ ਦੇ ਯੋਗਦਾਨ ਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਹੈ - ਵਿੱਤ ਮੰਤਰੀ 

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ ਧਨ ਸਿਰਜਣ ਕਰਨ ਵਾਲਿਆਂ ਦੇ ਵਿਸ਼ੇਸ਼ ਮਹੱਤਵ ਨੂੰ ਹਮੇਸ਼ਾ ਪਹਿਲ ਦਿੱਤੀ ਹੈ ਕਿਉਂਕਿ ਇਹ ਰੋਜ਼ਗਾਰ ਪੈਦਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਦੇਸ਼ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਲਈ ਸੰਸਾਧਨਾਂ ਦੀ ਵਰਤੋਂ ਵੀ ਕਰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਵਪਾਰ ਅਤੇ ਉਦਯੋਗ ਉੱਤੇ ਕੋਵਿਡ-19 ਮਹਾਮਾਰੀ ਦੇ ਉਲਟ ਪ੍ਰਭਾਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਕਾਰੋਬਾਰੀਆਂ ਲਈ 3 ਲੱਖ ਕਰੋੜ ਰੁਪਏ ਦੇ ਬਿਨਾ ਗਰੰਟੀ ਕਰਜ਼ੇ ਦੇਣ ਦੀ ਵਿਵਸਥਾ ਤਹਿਤ ਵਿਤਰਣ ਉੱਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ।

https://pib.gov.in/PressReleasePage.aspx?PRID=1632656

 

ਭਾਰਤ ਵਿੱਚ ਕੋਵਿਡ - 19 ਸਹਿਯੋਗ ਲਈ ਭਾਰਤ ਸਰਕਾਰ ਅਤੇ ਏਆਈਆਈਬੀ ਨੇ 750 ਮਿਲੀਅਨ ਡਾਲਰ ਦੇ ਸਮਝੌਤੇ ‘ਤੇ ਹਸਤਾਖਰ ਕੀਤੇ

ਭਾਰਤ ਸਰਕਾਰ ਅਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ  ਬੈਂਕ  (ਏਆਈਆਈਬੀ)  ਨੇ ਅੱਜ,  ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ  ਉੱਤੇ ਕੋਵਿਡ - 19 ਮਹਾਮਾਰੀ  ਦੇ ਉਲਟ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਪ੍ਰਤੀਕਿਰਿਆ ਨੂੰ ਮਜ਼ਬੂਤੀ ਦੇਣ ਲਈ ਭਾਰਤ ਨੂੰ ਸਹਾਇਤਾ ਪ੍ਰਦਾਨ ਕਰਨ ਵਾਸਤੇ 750 ਮਿਲੀਅਨ ਡਾਲਰ  ਦੇ "ਕੋਵਿਡ-19 ਸਰਗਰਮ ਪ੍ਰਤੀਕਿਰਿਆ ਅਤੇ ਖ਼ਰਚ ਸਹਾਇਤਾ ਪ੍ਰੋਗਰਾਮ" ਉੱਤੇ ਹਸਤਾਖਰ ਕੀਤੇ। ਇਹ ਪ੍ਰੋਗਰਾਮ ਕੋਵਿਡ-19  ਦੇ ਗੰਭੀਰ ਅਤੇ ਉਲਟ ਸਮਾਜਿਕ ਅਤੇ ਆਰਥਿਕ  ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੂੰ ਬਜਟ ਸਮਰਥਨ ਪ੍ਰਦਾਨ ਕਰੇਗਾ। ਪ੍ਰੋਗਰਾਮ  ਦੇ ਪ੍ਰਾਥਮਿਕ ਲਾਭਾਰਥੀ ਗ਼ਰੀਬੀ ਰੇਖਾ ਦੇ ਹੇਠਾਂ ਵਾਲੇ ਪਰਿਵਾਰ,  ਕਿਸਾਨ,  ਸਿਹਤ ਕਰਮਚਾਰੀ,  ਮਹਿਲਾਵਾਂ,  ਮਹਿਲਾ ਸਵੈ-ਸਹਾਇਤਾ ਸਮੂਹ,   ਵਿਧਵਾ,   ਦਿੱਵਯਾਂਗਜਨ, ਸੀਨੀਅਰ ਨਾਗਰਿਕ,  ਘੱਟ ਵੇਤਨ ਪ੍ਰਾਪਤ ਕਰਨ ਵਾਲੇ ਲੋਕ,  ਨਿਰਮਾਣ ਸ਼੍ਰਮਿਕ ਅਤੇ ਹੋਰ ਕਮਜ਼ੋਰ ਸਮੂਹ ਹੋਣਗੇ।

https://pib.gov.in/PressReleasePage.aspx?PRID=1632652

 

ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਅੰਤਰਰਾਸ਼ਟਰੀ ਯੋਗ ਦਿਵਸ 2020 ਲਈ ਆਪਣਾ ਸਮਰਥਨ ਦਿੱਤਾ

ਅੰਤਰਰਾਸ਼ਟਰੀ ਯੋਗ ਦਿਵਸ 2020 ਸਿਰਫ ਇੱਕ ਦਿਨ ਦੂਰ ਹੈ।  ਕਿਉਂਕਿ ਵਰਤਮਾਨ ਹਾਲਾਤ ਵਿੱਚ ਸਾਮੂਹਿਕ ਆਯੋਜਨਾਂ ਦੀ ਸਲਾਹ ਨਹੀਂ ਦਿੱਤੀ ਗਈ ਹੈ ਇਸ ਲਈ ਆਯੁਸ਼ ਮੰਤਰਾਲੇ ਦੁਆਰਾ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ 2020  (ਆਈਡੀਵਾਈ)  ਪਰਿਵਾਰ ਨਾਲ ਘਰ ਵਿੱਚ ਮਨਾਉਣ ਲਈ ‘ਯੋਗ ਐਟ ਹੋਮ,  ਯੋਗ ਵਿਦ ਫੈਮਿਲੀ’ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਲੱਖਾਂ ਲੋਕਾਂ ਨੇ ਪਹਿਲਾਂ ਹੀ ਆਈਡੀਵਾਈ - 2020 ਦਾ ਹਿੱਸਾ ਬਣਨ ਲਈ ਆਪਣੀ ਪ੍ਰਤੀਬੱਧਤਾ ਜਤਾ ਦਿੱਤੀ ਹੈ ਅਤੇ ਆਯੁਸ਼ ਮੰਤਰਾਲੇ ਦੇ ਟੀਚਿਆਂ ਵਿੱਚੋਂ ਇੱਕ ਟੀਚਾ ਇਨ੍ਹਾਂ ਯੋਗ ਪ੍ਰਦਰਸ਼ਨਾਂ ਵਿੱਚ ਤਾਲਮੇਲ ਕਾਇਮ ਕਰਨ ਦਾ ਹੈ।  ਕਈ ਸੈਲੀਬ੍ਰਿਟੀਜ਼ ਅਤੇ ਪ੍ਰਭਾਵਸ਼ਾਲੀ ਹਸਤੀਆਂ ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਹਿੱਸਾ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਸੰਦੇਸ਼ ਅਤੇ ਵਿਚਾਰ ਸਾਂਝੇ ਕੀਤੇ ਹਨ।  ਇਨ੍ਹਾਂ ਸੈਲੀਬ੍ਰਿਟੀਜ਼ ਵਿੱਚ ਅਕਸ਼ੈ ਕੁਮਾਰ,  ਅਨੁਸ਼ਕਾ ਸ਼ਰਮਾ,  ਮਿਲਿੰਦ ਸੋਮਨ ਅਤੇ ਸ਼ਿਲਪਾ ਸ਼ੈੱਟੀ ਕੁੰਦਰਾ ਜਿਹੇ ਪ੍ਰਸਿੱਧ ਫਿਲਮ ਅਦਾਕਾਰ ਸ਼ਾਮਲ ਹਨ।  

https://pib.gov.in/PressReleasePage.aspx?PRID=1632913

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੇਸ਼ ਭਰ ਦੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਕੋਵਿਡ ਫੀਡਬੈਕ ਪ੍ਰਾਪਤ ਕੀਤਾ

ਡੇਢ ਘੰਟੇ ਤੋਂ ਵੱਧ ਲੰਬੇ ਵੈਬੀਨਾਰ ਵਿੱਚ, ਮੈਡੀਕਲ ਸਾਇੰਸ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਪ੍ਰਮੁੱਖ ਡਾਕਟਰਾਂ ਅਤੇ ਮਾਹਿਰਾਂ ਨੇ ਭਾਰਤ ਦੇ ਚੇਨਈ, ਨਵੀਂ ਦਿੱਲੀ, ਮੁੰਬਈ, ਨਾਗਪੁਰ, ਪਟਨਾ, ਕੋਟਾ, ਈਰੋਡ (Erode) ਆਦਿ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਇਨਪੁੱਟ ਦਿੱਤੇ।  ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਮੈਡੀਕਲ ਭਾਈਚਾਰੇ ਦੀ ਕੋਰੋਨਾ ਵਿਰੁੱਧ ਸਫਲਤਾਪੂਰਵਕ ਜੰਗ ਲੜਨ ਅਤੇ ਸਥਿਤੀ ਅਨੁਸਾਰ ਜ਼ਿੰਦਗੀ ਵਿੱਚ ਸ਼ਾਨਦਾਰ ਢੰਗ ਨਾਲ ਮੌਕਾ ਸੰਭਾਲਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਮੈਡੀਕਲ ਭਾਈਚਾਰੇ ਦੇ ਨਾਲ-ਨਾਲ ਸਿਹਤ ਦੇ ਬੁਨਿਆਦੀ ਢਾਂਚੇ ਨੇ ਵੀ ਸੰਕਟ ਦੇ ਇਸ ਸਮੇਂ ਦੌਰਾਨ, ਦੁਨੀਆ ਨੂੰ ਆਪਣੀ ਅੰਦਰੂਨੀ ਯੋਗਤਾ ਅਤੇ ਸਮਰੱਥਾ ਨੂੰ ਸਾਬਤ ਕਰ ਦਿੱਤਾ ਕਿ ਕਿਵੇਂ ਥੋੜ੍ਹੇ ਜਿਹੇ ਸਮੇਂ ਵਿੱਚ ਆਪਣੇ-ਆਪ ਨੂੰ ਸਥਿਤੀ ਦੇ ਅਨੁਕੂਲ ਬਣਾਇਆ ਤੇ ਸਮੁਦਾਇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਜਾ ਸਕਦਾ ਹੈ।  

https://pib.gov.in/PressReleasePage.aspx?PRID=1632686

 

ਡੀਏਆਰਪੀਜੀ  ਦੇ ਸਕੱਤਰ,  ਡਾ. ਕੇ. ਸ਼ਿਵਾਜੀ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ  (ਆਈਟੀਈਸੀ )   ਦੇ ਰਾਸ਼ਟਰੀ ਸੁਸ਼ਾਸਨ ਕੇਂਦਰ  ( ਐੱਨਸੀਜੀਜੀ )  ਦੀ ਕੋਵਿਡ - 19 ‘ਤੇ ਦੋ ਦਿਨਾ ਵਰਕਸ਼ਾਪ -  ਅੰਤਰਰਾਸ਼ਟਰੀ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਮਹਾਮਾਰੀ ਵਿੱਚ ਸੁਸ਼ਾਸਨ ਪ੍ਰਕਿਰਿਆਵਾਂ -  ‘ਤੇ ਆਪਣਾ ਸਮਾਪਨ ਸੰਬੋਧਨ ਦਿੱਤਾ

https://pib.gov.in/PressReleasePage.aspx?PRID=1632778

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 32 ਤਾਜ਼ਾ ਕੋਰੋਨਾ ਪਾਜ਼ਿਟਿਵ  ਕੇਸ ਸਾਹਮਣੇ ਆਏ ਹਨ।

 

  • ਮਨੀਪੁਰ: ਮਨੀਪੁਰ ਵਿੱਚ ਸਭ ਤੋਂ ਵੱਧ ਨਵੇਂ ਕੋਵਿਡ-19 ਪਾਜ਼ਿਟਿਵ  ਕੇਸ ਉਖਰੂਲ ਅਤੇ 30 ਤਮੇਂਗਲਾਂਗ ਦੇ 29 ਤੋਂ ਹਨ। ਸਭ ਤੋਂ ਵੱਧ ਗਿਣਤੀ ਚੁਰਾਚੰਦਪੁਰ ਜ਼ਿਲ੍ਹੇ ਦੀ ਹੈ ਜਿਸ ਵਿੱਚ 94 ਨੰਬਰ ਹਨ। ਉਨ੍ਹਾਂ ਵਿੱਚੋਂ ਬਹੁਤੇ ਵਾਪਸ ਪਰਤਣ ਵਾਲੇ ਹਨ।

 

  • ਮਿਜ਼ੋਰਮ: ਮਿਜ਼ੋਰਮ ਵਿੱਚ 184 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਰਾਜ ਵਿੱਚ ਕੁੱਲ 140 ਪਾਜ਼ਿਟਿਵ  ਕੇਸ ਅਤੇ 131 ਐਕਟਿਵ ਕੇਸ ਹਨ।

 

  • ਨਾਗਾਲੈਂਡ: ਰਾਜ ਵਿੱਚ ਦਾਖ਼ਲ ਹੋਣ ਲਈ ਨਾਗਾਲੈਂਡ ਨੇ 'ਖਾਸ  ਸ਼੍ਰੇਣੀ' ਐੱਸਓਪੀ ਜਾਰੀ ਕੀਤੀ ਹੈ।ਨਵੀਂ ਐੱਸਓਪੀ ਵਿੱਚ ਸਪੈਸ਼ਲ ਡਿਊਟੀ ਕਰਨ ਵਾਲੇ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ, ਕੁਸ਼ਲ ਮਜ਼ਦੂਰਾਂ, ਮਕੈਨਿਕਾਂ, ਟੈਕਨੀਸ਼ੀਅਨਾਂ ਅਤੇ ਇੰਜੀਨੀਅਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨਾਗਾਲੈਂਡ ਵਿੱਚ ਹੁਣ ਤੱਕ ਕੋਵਿਡ-19 ਲਈ  ਕੁੱਲ 8174 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 6989 ਦੇ ਨਤੀਜੇ ਪ੍ਰਾਪਤ ਹੋਏ ਅਤੇ 1185 ਨਮੂਨਿਆਂ ਦੀ ਉਡੀਕ ਹੈ।

 

  • ਸਿੱਕਮ: ਸਿੱਕਮ ਦੇ ਮੁੱਖ ਮੰਤਰੀ ਨੇ ਆਪਣੇ ਅੰਤਰਰਾਸ਼ਟਰੀ ਯੋਗ ਦਿਵਸ  ਸੰਦੇਸ਼ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜੀਵਨ ਸ਼ੈਲੀ ਵਿੱਚ ਪਾਜ਼ਿਟਿਵ  ਤਬਦੀਲੀ ਲਿਆਉਣ ਲਈ ਇਸ ਅਭਿਆਸ ਨੂੰ ਅਪਨਾਉਣ, ਤਾਂ ਜੋ ਸਿਹਤਮੰਦ, ਅਮੀਰ ਅਤੇ ਇੱਕ ਸਦਭਾਵਨਾ ਭਰੇ ਸਮਾਜ ਦੀ ਅਗਵਾਈ ਕੀਤੀ ਜਾ ਸਕੇ।

 

  • ਚੰਡੀਗੜ੍ਹ: ਸਿਹਤ ਵਿਭਾਗ ਦਾ ਆਯੁਸ਼ ਡਾਇਰੈਕਟੋਰੇਟ 21 ਜੂਨ, 2020 ਨੂੰ ਔਨਲਾਈਨ ਮੋਡ ਦੇ ਜ਼ਰੀਏ ਗੌਰਮਿੰਟ ਕਾਲਜ ਯੋਗ ਐਜੂਕੇਸ਼ਨ ਐਂਡ ਹੈਲਥ ਦੇ ਸਹਿਯੋਗ ਨਾਲ 6ਵਾਂ ਅੰਤਰਰਾਸ਼ਟਰੀ ਯੋਗ ਦਿਵਸ   ਮਨਾ ਰਿਹਾ ਹੈ। ਕੋਵਿਡ 19 ਮਹਾਮਾਰੀ ਦੇ ਕਾਰਨ, ਅੰਤਰਰਾਸ਼ਟਰੀ ਯੋਗ ਦਿਵਸ  ਘਰ ਘਰ ਮਨਾਇਆ ਜਾਏਗਾ, ਇਸ ਸਾਲ ਵੀ ਵੱਡਾ  ਇਕੱਠ ਨਹੀਂ ਕੀਤਾ ਜਾਵੇਗਾ। ਇਸ ਲਈ, ਇਸ ਸਾਲ ਮੰਤਰਾਲਾ ਸਾਰੇ ਪਰਿਵਾਰਾਂ ਦੀ ਹਿੱਸੇਦਾਰੀ ਨਾਲ ਲੋਕਾਂ ਨੂੰ ਆਪਣੇ ਘਰਾਂ 'ਤੇ ਯੋਗ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।

 

  • ਪੰਜਾਬ: ਕੋਵਿਡ-19 ਮਰੀਜ਼ਾਂ ਦੇ ਇਲਾਜ਼ ਲਈ ਨਵੀਨਤਮ ਤਕਨੀਕਾਂ ਨਾਲ ਇਲਾਜ ਅਤੇ ਡਾਕਟਰੀ ਭਾਈਚਾਰੇ ਨੂੰ ਲੈੱਸ ਕਰਨ ਲਈ ਯਤਨਾਂ ਨੂੰ ਵਧਾਉਂਦੇ ਹੋਏ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਨੇ ਪੀਜੀਆਈ ਨਾਲ ਤਾਲਮੇਲ ਕੀਤਾ ਅਤੇ ਮਰੀਜ਼ਾਂ ਵਿੱਚ ਸਟੀਰੌਇਡਜ਼ ਅਤੇ ਪਲਾਜ਼ਮਾ ਥੈਰੇਪੀ ਦੀ ਭੂਮਿਕਾ ਬਾਰੇ ਬਹੁ- ਕੇਂਦ੍ਰਿਤ ਅਧਿਐਨ ਸ਼ੁਰੂ ਕੀਤੇ। ਪੰਜਾਬ ਵਿੱਚ ਇੱਕ ਮਾਹਰਾਂ ਦਾ ਸਮੂਹ ਗਠਿਤ ਕੀਤਾ ਗਿਆ ਸੀ ਜਿਸ ਵਿੱਚ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਵਿੱਚ ਮਾਹਰ ਫੋਨਾਂ ਅਤੇ ਵੀਡੀਓ ਕਾਨਫਰੰਸਾਂ ਤੇ ਬਾਕਾਇਦਾ ਕੇਸਾਂ ਦੀ ਚਰਚਾ ਕਰਦੇ ਰਹੇ ਹਨ। ਮਾਹਰਾਂ ਦੇ ਸਮੂਹ ਵਿੱਚ ਪੀਜੀਆਈਐੱਮਆਈਆਰ, ਏਮਜ਼, ਯੂਐੱਸਏ, ਯੂਕੇ, ਕਨੇਡਾ, ਡੀਐੱਮਸੀ ਲੁਧਿਆਣਾ ਅਤੇ ਪੰਜਾਬ ਦੇ ਤਿੰਨੋਂ ਰਾਜ ਮੈਡੀਕਲ ਕਾਲਜਾਂ ਦੇ ਡਾਕਟਰ ਸ਼ਾਮਲ ਹਨ।

 

  • ਹਰਿਆਣਾ: ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ, ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ -19 ਮਹਾਮਾਰੀ ਦੇ ਕਾਰਨ, ਪਰਿਵਾਰ ਦੇ ਨਾਲ ਯੋਗ 'ਤੇ ਯੋਗ ਦਾ ਅਭਿਆਸ ਕਰਨ। ਮੁੱਖ ਮੰਤਰੀ ਨੇ ਕਿਹਾ, “ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਵਿਡ -19 ਮਹਾਮਾਰੀ ਦੇ ਕਾਰਨ, ਸਾਰਿਆਂ ਨੂੰ ਆਪਣੇ ਘਰਾਂ ਦੀਆਂ ਸੀਮਾਵਾਂ ਤੋਂ ਇਸ ਦਿਨ ਨੂੰ ਮਨਾਉਣਾ ਪਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਯੋਗ ਕੋਈ ਨਵਾਂ ਅਭਿਆਸ ਨਹੀਂ ਹੈ, ਬਲਕਿ ਇਹ ਸਾਡੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਹਰੇਕ ਨੂੰ ਪ੍ਰਾਚੀਨ ਭਾਰਤੀ ਅਨੁਸ਼ਾਸਨ ਨੂੰ ਜੀਵਨ ਭਰ ਅਭਿਆਸ ਕਰਨਾ ਚਾਹੀਦਾ ਹੈ।

 

  • ਕੇਰਲ: ਕੋਵਿਡ -19 ਦੇ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੋਣ ਕਾਰਨ ਸੰਕ੍ਰਮਣ ਦਾ ਕੋਈ ਸਰੋਤ ਪਤਾ ਨਹੀਂ ਹੈ। ਹੁਣ 60 ਤੋਂ ਵੱਧ ਕੇਸਾਂ ਨੇ ਰਾਜ ਸਰਕਾਰ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਬਹੁਤੀ ਗਿਣਤੀ ਮਮਲਾੱਪੁਰਮ ਤੋਂ ਸਾਹਮਣੇ ਆਈ ਹੈ।ਕੱਲ੍ਹ ਇੱਕ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰ, ਜਿਨ੍ਹਾਂ ਦਾ ਸੰਪਰਕ ਜਾਂ ਯਾਤਰਾ ਦੇ ਇਤਿਹਾਸ ਦਾ ਕੋਈ ਜਾਣਿਆ ਹੋਇਆ ਸਰੋਤ ਨਹੀਂ ਹੈ ਉਹ ਕੋਵਿਡ-19 ਨਾਲ ਪਾਜ਼ਿਟਿਵ ਪਾਏ ਗਏ ਹਨ। ਕੋਚੀ ਦੇ ਇੱਕ ਪੁਲਿਸ ਅਧਿਕਾਰੀ ਦੇ ਕੋਵਿਡ-19 ਲਈ ਪਾਜ਼ਿਟਿਵ ਆਉਣ ਤੋਂ ਬਾਅਦ, ਹਾਈ ਕੋਰਟ ਦੇ ਇੱਕ ਜੱਜ ਜੋ ਸੰਪਰਕ ਸੂਚੀ ਵਿੱਚ ਸੀ, ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਦਿੱਤਾ। ਰਾਜ ਨੇ ਕੱਲ੍ਹ ਇੱਕੋ ਦਿਨ ਆਪਣੀ ਸਭ ਤੋਂ ਵੱਧ 118 ਕੋਵਿਡ -19 ਕੇਸਾਂ ਦੀ ਰਿਪੋਰਟ ਕੀਤੀ ਅਤੇ ਨਾਲ ਹੀ ਸਭ ਤੋਂ ਵੱਧ 96  ਬਰਾਮਦਗੀ ਵੀ ਦਰਜ ਕੀਤੀ। ਤਕਰੀਬਨ 1,380 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ਅਤੇ ਕੁੱਲ 1,32,569 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰੀਖਣ ਅਧੀਨ ਹਨ।

 

  • ਤਮਿਲ ਨਾਡੂ: ਪੁਦੂਚੇਰੀ ਵਿੱਚ ਇੱਕ ਮਾਸਕ ਬਣਾਉਣ ਵਾਲੀ ਕੰਪਨੀ ਦੇ 16 ਕਰਮਚਾਰੀ ਕੋਵਿਡ-19 ਨਾਲ ਪਾਜ਼ਿਟਿਵ  ਪਾਏ ਗਏ ਹਨ। ਯੂਟੀ ਵਿੱਚ ਗਿਣਤੀ 338 ਤੱਕ ਪਹੁੰਚ ਜਾਂਦੀ ਹੈ। ਜੇਆਈਪੀਐੱਮਈਆਰ ਦੀ ਪ੍ਰੀਖਿਆ ਲਈ ਵੀ ਵਿਦਿਆਰਥੀਆਂ ਨੇ ਇਸ ਨੂੰ ਛੱਡ ਦਿੱਤਾ। 21 ਜੂਨ ਨੂੰ ਚੇਨਈ ਵਿੱਚ ਪੀਜੀ ਦਾਖਲਾ ਪ੍ਰੀਖਿਆ ਦੇਣ ਵਾਲੇ ਦੂਸਰੇ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਈ-ਪਾਸ ਪ੍ਰਾਪਤ ਕਰਨ ਵਿੱਚ ਮੁਸ਼ਕਲ ਹੋਈ ਅਤੇ ਬਹੁਤ ਸਾਰੇ ਕੋਵਿਡ-19 ਨਾਲ ਸਮਝੌਤਾ ਕਰਨ ਤੋਂ ਡਰਦੇ ਹਨ। ਤਮਿਲ ਨਾਡੂ ਨੇ ਡਾਈਨ-ਇਨ ਛੋਟ ਨੂੰ ਰੱਦ  ਕਰ ਦਿੱਤਾ ਅਤੇ ਇਸ ਤੋਂ ਉਲਟ 30 ਜੂਨ ਤੱਕ ਸਿਰਫ਼ ਟੇਕ ਅਵੇ ਦੀ ਸਹੂਲ਼ਤ  ਲਈ ਆਗਿਆ ਦੇਵੇਗਾ।ਡੀਜੀਈ ਨੇ ਸਪੱਸ਼ਟ ਕੀਤਾ ਕਿ ਸਾਰੇ 10 ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰੱਕੀ ਹੋਵੇਗੀ, ਸਕੂਲ ਮੰਤਰੀ ਨੇ ਸਕੂਲਾਂ ਨੂੰ ਨੰਬਰਾਂ ਨਾਲ ਛੇੜਛਾੜ ਕਰਨ ਖਿਲਾਫ਼ ਚੇਤਾਵਨੀ ਦਿੱਤੀ। ਕੱਲ੍ਹ 2115 ਨਵੇਂ ਕੇਸ, 1630 ਦੀ ਰਿਕਵਰੀ ਅਤੇ 41 ਮੌਤਾਂ ਹੋਈਆਂ। ਹੁਣ ਤੱਕ ਕੁੱਲ ਕੇਸ: 54449, ਐਕਟਿਵ ਕੇਸ: 23509, ਮੌਤ: 666, ਚੇਨਈ ਵਿੱਚ 16699 ਐਕਟਿਵ ਕੇਸ ਹਨ।

 

  • ਕਰਨਾਟਕ: ਰਾਜ ਸਰਕਾਰ ਨੇ ਕਲੀਨਿਕਲ ਮੁੱਲਾਂਕਣ ਅਤੇ ਕੋਵਿਡ ਦੇਖਭਾਲ ਕੇਂਦਰਾਂ ਵਿੱਚ ਐਸਿਮਪੋਟਿਕ ਮਰੀਜ਼ਾਂ ਦੇ ਦਾਖਲੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । 8281 ਮਰੀਜ਼ਾਂ ਵਿੱਚੋਂ ਸਿਰਫ਼ 36 ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ। 24 ਮਾਰਚ ਤੋਂ, ਰਾਜ ਵਿੱਚ 1.2 ਲੱਖ ਲਾਕਡਾਊਨ ਦੀ ਉਲੰਘਣਾ ਦੇ ਕੇਸ ਰਾਜ ਸਰਕਾਰ ਨੇ ਕਰਨਾਟਕ ਦੀ ਹਾਈ ਕੋਰਟ ਨੂੰ ਸੂਚਿਤ ਕੀਤੇ ਹਨ। ਕਰਨਾਟਕ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਕਮਜ਼ੋਰ ਥਾਂਵਾਂ ‘ਤੇ ਕਵਰ ਕਰਨ ਲਈ ਹੜ੍ਹਾਂ ਦੀ ਤਿਆਰੀ ਨੂੰ ਵਧਾ ਦਿੱਤਾ ਹੈ। ਕੋਵਿਡ ਦੇ ਕੇਸ 8,281 ਤੱਕ ਪਹੁੰਚ ਗਏ, ਬੰਗਲੁਰੂ ਵਿੱਚ ਬਹੁਤ ਸਾਰੇ ਮਰੀਜ਼ਾਂ ਸ਼ਾਮਲ ਹਨ। ਕੱਲ੍ਹ 337 ਨਵੇਂ ਕੇਸ, 230 ਡਿਸਚਾਰਜ ਕੀਤੇ ਗਏ ਅਤੇ 10 ਮੌਤਾਂ ਹੋਈਆਂ। ਕੁੱਲ ਐਕਟਿਵ ਕੇਸ 2943, ਮੌਤਾਂ 124, ਅਤੇ ਡਿਸਚਾਰਜ 5210 ਹੋਏ।

 

  • ਆਂਧਰ ਪ੍ਰਦੇਸ਼: ਰਾਜ ਦੇ ਰਾਜਪਾਲ ਬਿਸਵਭੂਸ਼ਣ ਹਰਿਚੰਦਨ ਨੇ ਲੋਕਾਂ ਨੂੰ ਅਨੰਦ ਅਤੇ ਚੰਗੇ ਸਿਹਤ ਲਾਭਾਂ ਲਈ ਯੋਗ ਦੇ ਅਭਿਆਸ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ‘ਵਾਈ ਐੱਸਆਰ ਨੇਥਨਾਨੈਸਟਮ’ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਲਈ ਫੰਡ ਜਾਰੀ ਕੀਤੇ, ਜਿਸਦਾ ਉਦੇਸ਼ ਰਾਜ ਦੇ ਜੁਲਾਹਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਹਰੇਕ ਜੁਲਾਹਾ ਪਰਿਵਾਰ ਨੂੰ ਹਰ ਸਾਲ 24,000 ਰੁਪਏ ਦੀ ਸਹਾਇਤਾ ਮਿਲੇਗੀ। ਕੱਲ੍ਹ 376 ਨਵੇਂ ਕੇਸ, 82 ਡਿਸਚਾਰਜ ਅਤੇ ਚਾਰ ਮੌਤਾਂ ਹੋਈਆਂ। ਕੁੱਲ ਕੇਸ: 6230, ਐਕਟਿਵ 3069, ਰਿਕਵਰੀ: 3065 ਅਤੇ 96 ਮੌਤਾਂ ਹੋਈਆਂ ਹਨ।

 

  • ਤੇਲੰਗਾਨਾ: ਤੇਲੰਗਾਨਾ ਸਿਹਤ ਵਿਭਾਗ ਦੇ ਕੋਵਿਡ-19 ਟੈਸਟ ਨੂੰ ਵਧਾਉਣ ਦੇ ਫੈਸਲੇ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਲੋਕ ਲੋੜੀਂਦੇ ਟੈਸਟ ਲਈ ਨਮੂਨੇ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਪੰਜ ਜ਼ਿਲ੍ਹਿਆਂ ਵਿੱਚ 50,000 ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਿਨ੍ਹਾਂ ਵਿੱਚ ਤਿੰਨ ਜ਼ਿਲ੍ਹੇ ਜੀ ਐੱਚਐੱਮਸੀ ਦੀਆਂ ਸੀਮਾਵਾਂ ਵਿੱਚ ਆਉਂਦੇ ਹਨ। 19 ਜੂਨ ਤੱਕ ਕੁੱਲ ਕੇਸ: 6526, ਐਕਟਿਵ ਕੇਸ 2976 ਹਨ, ਮੌਤ 198 ਦੀ ਹੋਈ, 3352 ਦੀ ਰਿਕਵਰੀ ਹੋਈ।

 

  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਮਰੀਜ਼ਾਂ ਦੀ ਮੌਜੂਦਾ ਗਿਣਤੀ 1,24,331 ਹੈ। ਸ਼ੁੱਕਰਵਾਰ ਸ਼ਾਮ ਨੂੰ ਤਾਜ਼ਾ ਰਿਪੋਰਟ ਅਨੁਸਾਰ 3,827 ਨਵੇਂ ਮਰੀਜ਼ ਸ਼ਾਮਲ ਕੀਤੇ ਗਏ। ਐਕਟਿਵ ਕੇਸਾਂ ਦੀ ਗਿਣਤੀ 55,651 ਹੈ। ਮੁੰਬਈ 'ਚ 1,269 ਕੇਸ ਅਤੇ 114 ਮੌਤਾਂ ਹੋਈਆਂ। ਬ੍ਰੀਹਨ ਮੁੰਬਈ ਕਾਰਪੋਰੇਸ਼ਨ ਨੇ ਕੋਵਿਡ-19 ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇੱਕ ਖਾਸ  ਕੋਵਿਡ -19 ਹਸਪਤਾਲ ਦੀ ਤਿਆਰ ਕੀਤਾ ਜਿਸ ਵਿੱਚ 1000 ਬਿਸਤਰੇ ਹਨ (ਜਿਨ੍ਹਾਂ ਵਿੱਚੋਂ 300 ਆਈਸੀਯੂ ਬੈੱਡ ਹਨ) ਇਸ ਮਹੀਨੇ ਦੇ ਅੰਤ ਤੱਕ ਹਸਪਤਾਲ ਚਾਲੂ ਹੋ ਜਾਵੇਗਾ।

 

  • ਗੁਜਰਾਤ: ਕੋਵਿਡ -19 ਦੇ ਹੁਣ ਤੱਕ ਪਾਏ ਗਏ ਕੁੱਲ ਕੇਸਾਂ ਦੀ ਗਿਣਤੀ 26,198 ਹੋ ਗਈ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 540 ਨਵੇਂ ਕੇਸ ਸਾਹਮਣੇ ਆਏ ਹਨ। ਤਾਜ਼ਾ ਰਿਪੋਰਟ ਅਨੁਸਾਰ, ਰਾਜ ਵਿੱਚ 27 ਮਰੀਜ਼ਾਂ ਦੀਆਂ ਮੌਤਾਂ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 1619 ਤੱਕ ਪਹੁੰਚ ਗਈ ਹੈ। 

 

  • ਰਾਜਸਥਾਨ: ਅੱਜ ਸਵੇਰੇ 158 ਨਵੇਂ ਕੇਸ ਸਾਹਮਣੇ ਆਏ ਹਨ, ਜੋ ਰਾਜ ਦੀ ਕੋਵਿਡ-19 ਦੀ ਗਿਣਤੀ ਨੂੰ 14,314 ਤੱਕ ਲੈ ਗਏ ਹਨ। ਜਿਨ੍ਹਾਂ ਵਿੱਚੋਂ 2860 ਕੇਸ ਐਕਟਿਵ ਹਨ। ਹਾਲਾਂਕਿ, ਰਾਜ ਵਿੱਚ ਹੁਣ ਤੱਕ 11,121 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਹੁਣ ਤੱਕ 333 ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਆਦਾਤਰ ਨਵੇਂ ਕੇਸ ਧੌਲਪੁਰ ਜ਼ਿਲ੍ਹੇ ਦੇ ਹਨ, ਉਸ ਤੋਂ ਬਾਅਦ ਜੈਪੁਰ ਅਤੇ ਭਰਤਪੁਰ ਆਉਂਦੇ ਹਨ।

 

  • ਮੱਧ ਪ੍ਰਦੇਸ਼: ਰਾਜ ਵਿੱਚ 156 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 11,582 ਹੋ ਗਈ ਹੈ। 9 ਹੋਰ ਮੌਤਾਂ ਦੀ ਖ਼ਬਰ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 495 ਹੋ ਗਈ ਹੈ। ਇੰਦੌਰ ਅਤੇ ਭੋਪਾਲ ਦੋਵਾਂ 'ਚ 55 ਨਵੇਂ ਕੇਸ ਸਾਹਮਣੇ ਆਏ ਹਨ। ਭੋਪਾਲ ਵਿਖੇ ਵੀਕੈਂਡ ਲਾਕਡਾਊਨ ਦੇਖਿਆ ਜਾ ਰਿਹਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਵਿੱਚ ਹੋਰ ਸਾਰੀਆਂ ਅਦਾਰੇ ਬੰਦ ਰਹੇ ।

 

  • ਛੱਤੀਸਗੜ੍ਹ: ਸ਼ੁੱਕਰਵਾਰ ਨੂੰ 70 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪਾਜ਼ਿਟਿਵ  ਕੇਸ 2018 ਹੋ ਗਏ ਹਨ । ਇਸ ਵਿੱਚੋਂ 703 ਐਕਟਿਵ ਕੇਸ ਹਨ।

 

  • ਗੋਆ: ਗੋਆ ਵਿੱਚ 20 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਾਜ਼ਿਟਿਵ  ਕੇਸਾਂ ਦੀ ਗਿਣਤੀ 725 ਹੋ ਗਈ ਹੈ। ਰਾਜ ਵਿੱਚ ਇਸ ਸਮੇਂ 607 ਐਕਟਿਵ ਕੇਸ ਹਨ।

 

https://static.pib.gov.in/WriteReadData/userfiles/image/image008QA4Z.jpg

 

 http://static.pib.gov.in/WriteReadData/userfiles/image/image013L87U.jpg

 

******

ਵਾਈਬੀ



(Release ID: 1633094) Visitor Counter : 169