PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 JUN 2020 6:45PM by PIB Chandigarh

 

https://static.pib.gov.in/WriteReadData/userfiles/image/image001ODWN.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 6922 ਰੋਗੀ ਠੀਕ ਹੋਏ। ਹੁਣ ਤੱਕ ਕੁੱਲ 1,86,934 ਰੋਗੀ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.80% ਤੱਕ ਪਹੁੰਚ ਗਿਆ ਹੈ।
  • ਹੁਣ ਦੇਸ਼ ਵਿੱਚ 924 ਲੈਬਾਂ ਵਿੱਚ ਟੈਸਟ ਹੋ ਰਹੇ ਹਨ।
  • ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਦੋਦਿਨਾ ਗੱਲਬਾਤ ਦੇ ਦੂਜੇ ਹਿੱਸੇ ਦੌਰਾਨ ਅਨਲੌਕ 1.0 ਤੋਂ ਬਾਅਦ ਦੀ ਸਥਿਤੀ ਅਤੇ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਨਿਪਟਣ ਲਈ ਯੋਜਨਾ ਉਲੀਕਣ ਬਾਰੇ ਵਿਚਾਰਵਟਾਂਦਰਾ ਕੀਤਾ।
  • ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ਅਨੁਸਾਰ ਦਿੱਲੀ ਦੇ ਸਾਰੇ ਕੋਵਿਡ ਹਸਪਤਾਲਾਂ ਨੇ ਕੋਵਿਡ ਸੰਕ੍ਰਮਣ ਤੋਂ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਨੂੰ ਗਤੀ ਦਿੱਤੀ
  • ਭਾਰਤੀ ਰੇਲਵੇ ਨੇ 5 ਰਾਜਾਂ ਵਿੱਚ 960 ਕੋਵਿਡ ਕੇਅਰ ਕੋਚ ਤੈਨਾਤ ਕੀਤੇ

· ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਹੁਣ ਤੱਕ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਗਈ।

 

 

https://static.pib.gov.in/WriteReadData/userfiles/image/image0058J1U.jpg

https://static.pib.gov.in/WriteReadData/userfiles/image/image006J1RX.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਰਿਕਵਰੀ ਰੇਟ ਸੁਧਰ ਕੇ 52.8% ਹੋਇਆ

ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 6922 ਰੋਗੀ ਠੀਕ ਹੋਏ। ਹੁਣ ਤੱਕ ਕੁੱਲ 1,86,934 ਰੋਗੀ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.80% ਤੱਕ ਪਹੁੰਚ ਗਿਆ ਹੈ। ਵਰਤਮਾਨ ਵਿੱਚ, ਕੋਵਿਡ-19 ਦੇ ਕੁੱਲ 1,55,227 ਐਕਟਿਵ ਕੇਸ ਮੈਡੀਕਲ ਨਿਗਰਾਨੀ ਵਿੱਚ ਹਨ। ਟੈਸਟਿੰਗ ਲਈ ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ 674 ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ 250 (ਕੁੱਲ 924) ਤੱਕ ਵਧਾ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 1,63,187 ਸੈਂਪਲ ਟੈਸਟ ਕੀਤੇ ਗਏ ਸਨ। ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਸੰਖਿਆ 60,84,256 ਹੈ।

https://pib.gov.in/PressReleasePage.aspx?PRID=1632051

 

ਪ੍ਰਧਾਨ ਮੰਤਰੀ ਨੇ ਅਨਲੌਕ 1.0 ਤੋਂ ਬਾਅਦ ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਦੂਜੇ ਹਿੱਸੇ ਦੀ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਦੋਦਿਨਾ ਗੱਲਬਾਤ ਦੇ ਦੂਜੇ ਹਿੱਸੇ ਦੌਰਾਨ ਅਨਲੌਕ 1.0 ਤੋਂ ਬਾਅਦ ਦੀ ਸਥਿਤੀ ਅਤੇ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਨਿਪਟਣ ਲਈ ਯੋਜਨਾ ਉਲੀਕਣ ਬਾਰੇ ਵਿਚਾਰਵਟਾਂਦਰਾ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਖਾਸ ਵੱਡੇ ਰਾਜਾਂ ਤੇ ਸ਼ਹਿਰਾਂ ਵਿੱਚ ਵਾਇਰਸ ਕੁਝ ਵਧੇਰੇ ਫੈਲਿਆ ਹੈ। ਆਬਾਦੀ ਦੀ ਉੱਚ ਘਣਤਾ, ਆਪਸੀ ਸਰੀਰਕ ਦੂਰੀ ਕਾਇਮ ਰੱਖਣ ਵਿੱਚ ਔਖ ਅਤੇ ਵੱਡੀ ਗਿਣਤੀ ਚ ਰੋਜ਼ਾਨਾ ਲੋਕਾਂ ਦੀ ਆਵਾਜਾਈ ਕਾਰਨ ਹਾਲਾਤ ਚੁਣੌਤੀਪੂਰਨ ਬਣ ਗਏ ਹਨ, ਫਿਰ ਵੀ ਨਾਗਰਿਕਾਂ ਦੇ ਸਬਰ, ਪ੍ਰਸ਼ਾਸਨ ਦੀ ਤਿਆਰੀ ਅਤੇ ਕੋਰੋਨਾ ਜੋਧਿਆਂ ਦੇ ਸਮਰਪਣ ਨੇ ਇਸ ਵਾਇਰਸ ਦੇ ਫੈਲਣ ਨੂੰ ਕਾਬੂ ਹੇਠ ਰੱਖਿਆ ਹੋਇਆ ਹੈ। ਸਮੇਂ ਸਿਰ ਸੰਭਾਵੀ ਰੋਗੀਆਂ ਨੂੰ ਲੱਭਣ, ਉਨ੍ਹਾਂ ਦੇ ਇਲਾਜ ਤੇ ਰਿਪੋਰਟਿੰਗ ਕਰਨ ਕਰਕੇ ਹੀ ਸਿਹਤਯਾਬ ਹੋਏ ਵਿਅਕਤੀਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੌਕਡਾਊਨ ਦੌਰਾਨ ਲੋਕਾਂ ਦੇ ਅਨੁਸ਼ਾਸਨ ਨੇ ਇਸ ਵਾਇਰਸ ਨੂੰ ਵੱਡੇ ਪੱਧਰ ਉੱਤੇ ਫੈਲਣ ਤੋਂ ਰੋਕ ਕੇ ਰੱਖਿਆ ਹੈ। ਉਨ੍ਹਾਂ ਲੌਕਡਾਊਨ ਦੀਆਂ ਅਫ਼ਵਾਹਾਂ ਨਾਲ ਨਿਪਟਣ ਦੀ ਗੱਲ ਕੀਤੀ ਤੇ ਕਿਹਾ ਕਿ ਦੇਸ਼ ਹੁਣ ਅਨਲੌਕਿੰਗ (ਮੁੜ ਖੋਲ੍ਹੇ ਜਾਣ) ਦੇ ਗੇੜ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਅਨਲੌਕ ਦੇ ਗੇੜ2 ਅਤੇ ਇਸ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਡੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀਆਂ ਸੰਭਾਵਨਾਵਾਂ ਘੱਟ ਤੋਂ ਘੱਟ ਕਿਵੇਂ ਕੀਤੀਆਂ ਜਾਣ।

https://pib.gov.in/PressReleasePage.aspx?PRID=1632116

 

ਮੁੱਖ ਮੰਤਰੀਆਂ ਨਾਲ ਵਰਚੁਅਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ

https://pib.gov.in/PressReleasePage.aspx?PRID=1632069

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ਅਨੁਸਾਰ ਦਿੱਲੀ ਦੇ ਸਾਰੇ ਕੋਵਿਡ ਹਸਪਤਾਲਾਂ ਨੇ ਕੋਵਿਡ ਸੰਕ੍ਰਮਣ ਤੋਂ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਨੂੰ ਗਤੀ ਦਿੱਤੀ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ਅਨੁਸਾਰ ਦਿੱਲੀ ਦੇ ਸਾਰੇ (ਕੇਂਦਰੀ / ਰਾਜ / ਨਿਜੀ) ਹਸਪਤਾਲਾਂ ਨੇ 14 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਕੀਤੇ ਗਏ ਫ਼ੈਸਲੇ ਅਨੁਸਾਰ ਕੋਵਿਡ ਸੰਕ੍ਰਮਣ ਤੋਂ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਨੂੰ ਗਤੀ ਦੇਣ ਦਾ ਕੰਮ ਕੀਤਾ ਅਤੇ ਇਸ ਕ੍ਰਮ ਵਿੱਚ ਸਾਰੇ ਹਸਪਤਾਲਾਂ ਨੇ ਕੋਵਿਡ ਦੀ ਵਜ੍ਹਾ ਨਾਲ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕਾਂ ਦਾ ਉਨ੍ਹਾਂ ਦੇ ਪਰਿਜਨਾਂ ਅਤੇ ਰਿਸ਼ਤੇਦਾਰਾਂ ਦੀ ਸਹਿਮਤੀ / ਹਾਜਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ।

https://pib.gov.in/PressReleasePage.aspx?PRID=1631964

 

ਭਾਰਤੀ ਰੇਲਵੇ ਨੇ 5 ਰਾਜਾਂ ਵਿੱਚ 960 ਕੋਵਿਡ ਕੇਅਰ ਕੋਚ ਤੈਨਾਤ ਕੀਤੇ

 

ਕੋਵਿਡ-19 ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਦੇ ਹੋਏ  ਮਰੀਜ਼ਾਂ ਦੀ ਸਿਹਤ ਸੰਭਾਲ਼ ਲਈ ਭਾਰਤੀ ਰੇਲਵੇ ਦੁਆਰਾ ਰਾਜ ਸਰਕਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਭਾਰਤੀ ਰੇਲਵੇ ਨੇ 5231 ਕੋਵਿਡ ਕੇਅਰ ਕੋਚ ਪ੍ਰਦਾਨ ਕਰਨ ਦੀ ਤਿਆਰੀ ਕਸ ਲਈ ਹੈ ਜ਼ੋਨਲ ਰੇਲਵੇਜ਼ ਨੇ ਇਨ੍ਹਾਂ ਡੱਬਿਆਂ ਨੂੰ ਕੋਵਿਡ-ਸੰਭਾਲ਼ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਹਲਕੇ / ਹਲਕੇ ਕੇਸਾਂ ਵਿੱਚ ਕੀਤੀ ਜਾਵੇਗੀ ਹੁਣ ਤੱਕ ਭਾਰਤੀ ਰੇਲਵੇ ਨੇ ਕੁਲ 960 ਕੋਵਿਡ ਕੇਅਰ ਕੋਚ 5 ਰਾਜਾਂ, ਜਿਵੇਂ ਕਿ ਦਿੱਲੀ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਤੈਨਾਤ ਕੀਤੇ ਹਨ ਇਨ੍ਹਾਂ 960 ਡੱਬਿਆਂ ਵਿਚੋਂ 503 ਕੋਵਿਡ ਕੇਅਰ ਕੋਚ ਦਿੱਲੀ ਵਿੱਚ, 20 ਆਂਧਰ ਪ੍ਰਦੇਸ਼, 60 ਤੇਲੰਗਾਨਾ, 372 ਉੱਤਰ ਪ੍ਰਦੇਸ਼ ਅਤੇ 5 ਮੱਧ ਪ੍ਰਦੇਸ਼ ਵਿੱਚ ਤੈਨਾਤ ਕੀਤੇ ਗਏ ਹਨ

 

https://pib.gov.in/PressReleseDetail.aspx?PRID=1632111

 

ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਹੁਣ ਤੱਕ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਗਈ

ਸਰਕਾਰੀ ਏਜੰਸੀਆਂ ਵੱਲੋਂ ਕਿਸਾਨਾਂ ਤੋਂ ਕੀਤੀ ਜਾ ਰਹੀ ਕਣਕ ਦੀ ਖ਼ਰੀਦ ਦਾ ਅੰਕੜਾ 16 ਜੂਨ, 2020 ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਸਿਖ਼ਰ ਨੂੰ ਛੂਹ ਗਿਆ ਹੈ, ਜਦੋਂ ਕੇਂਦਰੀ ਪੂਲ ਲਈ ਕੁੱਲ ਖ਼ਰੀਦ 382 ਲੱਖ ਮੀਟ੍ਰਿਕ ਟਨ ਦੀ ਹੋ ਗਈ ਸੀ, ਜਦ ਕਿ ਹੁਣ ਤੱਕ ਇਸ ਖ਼ਰੀਦ ਦਾ ਰਿਕਾਰਡ 2012–13 ਦੌਰਾਨ ਬਣਿਆ ਸੀ, ਜਦੋਂ 381.48 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਹ ਨਵੀਂ ਪ੍ਰਾਪਤੀ ਕੋਵਿਡ–19 ਮਹਾਮਾਰੀ ਦੇ ਔਖੇ ਸਮਿਆਂ ਦੌਰਾਨ ਕੀਤੀ ਗਈ ਹੈ, ਜਦੋਂ ਪੂਰਾ ਦੇਸ਼ ਲੌਕਡਾਊਨ ਅਧੀਨ ਸੀ। ਇਸ ਵਰ੍ਹੇ ਕੇਂਦਰੀ ਪੂਲ ਵਿੱਚ 129 ਲੱਖ ਮੀਟ੍ਰਿਕ ਟਨ ਨਾਲ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਰਾਜ ਮੱਧ ਪ੍ਰਦੇਸ਼ ਰਿਹਾ, ਜਿਸ ਨੇ 127 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕਰਨ ਵਾਲੇ ਪੰਜਾਬ ਨੂੰ ਪਿੱਛੇ ਛੱਡਿਆ।

https://pib.gov.in/PressReleasePage.aspx?PRID=1632102

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਜਸਟਿਨ ਟਰੂਡੋ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜਸਟਿਨ ਟਰੂਡੋ ਨਾਲ ਫ਼ੋਨ ਤੇ ਗੱਲਬਾਤ ਕੀਤੀ। ਆਗੂਆਂ ਨੇ ਇੱਕ ਦੂਜੇ ਨੂੰ ਆਪਣੇ ਦੇਸ਼ਾਂ ਵਿੱਚ ਕੋਵਿਡ - 19 ਮਹਾਮਾਰੀ ਸਬੰਧੀ ਪੈਦਾ ਹੋਈ ਸਥਿਤੀ ਬਾਰੇ ਅੱਪਡੇਟ ਕੀਤਾ ਅਤੇ ਸਿਹਤ ਤੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ-ਕੈਨੇਡਾ ਦੀ ਭਾਈਵਾਲੀ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਚੰਗੀ ਤਾਕਤ ਬਣ ਸਕਦੀ ਹੈ, ਜਿਸ ਵਿੱਚ ਵਿਸ਼ਵਵਿਆਪੀ ਵਾਰਤਾਲਾਪ ਵਿੱਚ ਮਾਨਵਤਾਵਾਦੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਵੀ ਸ਼ਾਮਲ ਹੈ। ਆਗੂਆਂ ਨੇ ਵਿਸ਼ਵ ਸਿਹਤ ਸੰਗਠਨ ਸਮੇਤ ਬਹੁਪੱਖੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਸਿਹਤ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ਤੇ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਤੇ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ

 

https://pib.gov.in/PressReleasePage.aspx?PRID=1632004

 

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੁਲਾਈ-2020 ਵਿੱਚ ਹੋਣ ਵਾਲੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਨੀਟ-ਯੂਜੀ) ਨੂੰ ਮੁਲਤਵੀ ਕਰਨ ਦੀ ਖ਼ਬਰ ਨੂੰ ਕੋਰੀ ਅਫ਼ਵਾਹ ਦੱਸਦੇ ਹੋਏ ਇਸ ਤੇ ਸਪਸ਼ਟੀਕਰਨ ਜਾਰੀ ਕੀਤਾ ਹੈ

 

ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ਜੁਲਾਈ-2020 ਨੂੰ ਲੈ ਕੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਬੇਹੱਦ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਐੱਨਟੀਏ ਨੇ ਇਸ ਜ਼ਰੀਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੀਖਿਆ ਬਾਰੇ ਇੱਕ ਨਵੇਂ ਫਰਜ਼ੀਵਾੜੇ ਸਬੰਧੀ ਸੁਚੇਤ ਕੀਤਾ ਹੈ। ਐੱਨਟੀਏ ਨੇ ਕਿਹਾ ਹੈ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ਜੁਲਾਈ, 2020 ਮੁਲਤਵੀਸਿਰਲੇਖ ਨਾਲ 15 ਜੂਨ, 2020 ਨੂੰ ਜਾਰੀ ਕੀਤਾ ਗਿਆ ਇੱਕ ਫਰਜ਼ੀ ਜਨਤਕ ਨੋਟਿਸ ਵਿਭਿੰਨ ਸਰੋਤਾਂ ਰਾਹੀਂ ਅਤੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਐੱਨਟੀਏ ਨੇ ਕਿਹਾ ਹੈ ਕਿ ਉਸਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਮੀਦਵਾਰਾਂ, ਮਾਪਿਆਂ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਜਾਰੀ ਕੀਤੇ ਗਏ ਇਸ ਫਰਜ਼ੀ ਨੋਟਿਸ ਦੇ ਸਰੋਤ ਦੀ ਜਾਂਚ ਕਰ ਰਿਹਾ ਹੈ।

 

https://pib.gov.in/PressReleasePage.aspx?PRID=1632059

 

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਵਿੱਚ ਸੈਨੇਟਰੀ ਨੈਪਕਿਨ 1 ਰੁਪਏ ਪ੍ਰਤੀ ਪੈਡ ਦੀ ਕੀਮਤ ਤੇ ਉਪਲੱਬਧ

 

ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਮਾਜਿਕ ਮੁਹਿੰਮ ਤਹਿਤ ਜਨਔਸ਼ਧੀ ਸੁਵਿਧਾ ਸੈਨੇਟਰੀ ਨੈਪਕਿਨ ਦੇਸ਼ ਭਰ ਵਿੱਚ 6300 ਤੋਂ ਵੱਧ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ - ਪੀਐੱਮਬੀਜੇਪੀ ਕੇਂਦਰਾਂ ਵਿੱਚ ਘੱਟੋ ਘੱਟ 1/- ਰੁਪਏ ਪ੍ਰਤੀ ਪੈਡ ਦੀ ਕੀਮਤ ਉੱਤੇ ਉਪਲੱਬਧ ਹਨ ਅਜਿਹੇ ਸੈਨੇਟਰੀ ਨੈਪਕਿਨਾਂ ਦੀ ਮਾਰਕਿਟ ਕੀਮਤ 3/- ਤੋਂ 8/- ਰੁਪਏ ਪ੍ਰਤੀ ਪੈਡ ਦਰਮਿਆਨ ਹੈ ਪੀਐੱਮਬੀਜੇਪੀ ਕੇਂਦਰ ਕੋਵਿਡ-19 ਦੇ ਫੈਲਣ ਕਾਰਨ ਪੈਦਾ ਹੋਈ ਇਸ ਚੁਣੌਤੀ ਦੇ ਸਮੇਂ ਵਿੱਚ ਕੰਮ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਹਰ ਉਸ ਵਿਅਕਤੀ ਨੂੰ ਉਪਲੱਬਧ ਹੋਣ ਜਿਸ ਨੂੰ ਕਿ ਉਨ੍ਹਾਂ ਦੀ ਲੋੜ ਹੈ ਜਨਔਸ਼ਧੀ ਸੁਵਿਧਾ ਸੈਨੇਟਰੀ ਨੈਪਕਿਨਸ ਸਾਰੇ ਕੇਂਦਰਾਂ ਵਿੱਚ ਉਪਲੱਬਧ ਹਨ ਪੀਐੱਮਬੀਜੇਪੀ ਤਹਿਤ 1.42 ਕਰੋੜ ਪੈਡ ਮਾਰਚ, ਅਪ੍ਰੈਲ ਅਤੇ ਮਈ, 2020 ਮਹੀਨਿਆਂ ਵਿੱਚ ਵੇਚੇ ਗਏ

 

https://pib.gov.in/PressReleasePage.aspx?PRID=1632082

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਪੰਜਾਬ ਦੀ ਕੋਵਿਡ ਮਾਇਕ੍ਰੋ-ਕੰਟੇਨਮੈਂਟ ਅਤੇ ਘਰ-ਘਰ ਨਿਗਰਾਨੀ ਰਣਨੀਤੀ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਹੋਰ ਸਾਰੇ ਰਾਜਾਂ ਨੂੰ ਇਹ ਮਾਡਲ ਅਪਣਾਉਣ ਲਈ ਕਿਹਾ ਜੋ ਪੰਜਾਬ ਨੂੰ ਇੱਕ ਮਹੱਤਵਪੂਰਨ ਹੱਦ ਤੱਕ ਮਹਾਮਾਰੀ ਦੇ ਫੈਲਾਅ ਨੂੰ ਸਫਲਤਾਪੂਰਬਕ ਕੰਟਰੋਲ ਕਰਨ ਵਿੱਚ ਮਦਦ ਕਰ ਰਿਹਾ ਹੈ। ਮਹਮਾਰੀ ਦੇ ਅੱਗੇ ਹੋਣ ਵਾਲੇ ਪਸਾਰ ਨਾਲ ਨਜਿੱਠਣ ਲਈ ਰਾਜ ਦੀਆਂ ਤਿਆਰੀਆਂ ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਹਲਕੀ ਮਰਜ਼ ਵਾਲੇ ਮਰੀਜ਼ਾਂ ਲਈ ਪੱਧਰ 1 ਕੋਵਿਡ ਦੇਖਭਾਲ਼ ਸੈਂਟਰਾਂ ਵਿੱਚ 10-15000 ਬੈੱਡਾਂ ਦੇ ਇਲਾਵਾ ਸਰਕਾਰੀ ਪੱਧਰ ਤੇ 2 ਅਤੇ 3 ਪੱਧਰੀ ਸੁਵਿਧਾਵਾਂ ਵਾਲੇ 5000 ਆਇਸੋਲੇਸ਼ਨ ਬੈੱਡ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਪੱਧਰ 1 ਨੂੰ 30,000 ਤੱਕ ਵਧਾਇਆ ਜਾ ਸਕਦਾ ਹੈ। ਤੀਜੇ ਪੱਧਰ ਦੀ ਦੇਖਭਾਲ਼ ਲਈ ਰਾਜ ਸਰਕਾਰ ਨੇ ਤੀਜੇ ਪੱਧਰ ਦੀ ਦੇਖਭਾਲ਼ ਲਈ ਨਿਜੀ ਹਸਪਤਾਲਾਂ ਨੂੰ ਵੀ ਸ਼ਾਮਲ ਕੀਤਾ ਹੈ।

 

  • ਹਰਿਆਣਾ : ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਵਿੱਚ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਹੀ ਰਾਜ ਸਿਹਤ ਅਥਾਰਿਟੀ ਨੇ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਪ੍ਰਬੰਧਨ ਪੈਕੇਜ ਵਿੱਚ 20 ਫੀਸਦੀ ਦਾ ਵਾਧਾ ਕੀਤਾ ਹੈ ਤਾਂ ਕਿ ਅਜਿਹੇ ਰੋਗੀ ਗੁਣਵੱਤਾਪੂਰਨ ਇਲਾਜ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕਣ।

 

  • ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਤੇ ਪ੍ਰਤੀਕੂਲ ਪ੍ਰਭਾਵ ਪਿਆ ਹੈ ਅਤੇ ਭਾਰਤ ਕੋਈ ਅਪਵਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਇਰਸ ਨੇ ਸਾਨੂੰ ਆਪਣੀਆਂ ਰਣਨੀਤੀਆਂ ਅਤੇ ਵਿਕਾਸਾਤਮਕ ਨੀਤੀਆਂ ਅਤੇ ਪ੍ਰੋਗਰਾਮਾਂ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੱਖਾਂ ਲੋਕ, ਵਿਸ਼ੇਸ਼ ਰੂਪ ਨਾਲ ਵਿਦਿਆਰਥੀ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਲੌਕਡਾਊਨ ਦੇ ਸ਼ੁਰੂਆਤੀ ਪੜਾਅ ਵਿੱਚ ਫਸੇ ਹੋਏ ਸਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਮੁਸੀਬਤ ਵਿੱਚ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਅਤੇ ਰਾਜ ਦੇ ਲੋਕਾਂ ਨੂੰ ਵਾਪਸ ਲਿਆਉਣਾ ਰਾਜ ਸਰਕਾਰ ਦਾ ਨੈਤਿਕ ਕਰੱਤਵ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਕਾਰ ਵੱਲੋਂ ਬੱਸਾਂ ਅਤੇ ਤੇਰਾਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਾਪਸ ਲਿਆਂਦਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸੰਸਥਾਗਤ ਜਾਂ ਹੋਮ ਕੁਆਰੰਟੀਨ ਤਹਿਤ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਐਕਟਿਵ ਕੇਸ ਲੱਭਣ ਦੀ ਮੁਹਿੰਮ ਨੇ ਰਾਜ ਨੂੰ ਆਈਐੱਲਆਈ ਦੇ ਲੱਛਣਾਂ ਅਤੇ ਪੁਰਾਣੀ ਬਿਮਾਰੀ ਵਾਲੇ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਹੈ।

 

  • ਮਹਾਰਾਸ਼ਟਰ : ਮੰਗਲਵਾਰ ਨੂੰ 2,701 ਨਵੇਂ ਕੋਵਿਡ-19 ਸੰਕਰਮਣਾਂ ਦੀ ਸੂਚਨਾ ਦਿੱਤੀ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਸੰਕਰਮਿਤ ਪ੍ਰਭਾਵਿਤਾਂ ਦੀ ਗਿਣਤੀ 1,13,445 ਹੋ ਗਈ ਹੈ, ਜਿਨ੍ਹਾਂ ਵਿੱਚੋਂ ਐਕਟਿਵ ਮਾਮਲਿਆਂ ਦੀ ਗਿਣਤੀ 50,044 ਹੈ। ਇਸਦੇ ਇਲਾਵਾ 1,802 ਦੀ ਰਿਕਵਰੀ ਦੀ ਸੂਚਨਾ ਪ੍ਰਾਪਤ ਹੋਈ ਹੈ, ਕੁੱਲ 57,851 ਮਰੀਜ਼ ਠੀਕ ਹੋ ਚੁੱਕੇ ਹਨ, ਹਾਲਾਂਕਿ ਮੰਗਲਵਾਰ ਨੂੰ 81 ਮੌਤਾਂ ਵੀ ਹੋਈਆਂ ਹਨ। ਹੌਟਸਪੌਟ  ਗ੍ਰੇਟਰ ਮੁੰਬਈ ਖੇਤਰ ਵਿੱਚੋਂ 941 ਪਾਜ਼ੇਟਿਵ ਮਾਮਲਿਆਂ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨਾਲ ਮੰਗਲਵਾਰ ਤੱਕ ਕੋਵਿਡ-19 ਸੰਕਮਣ ਦੀ ਕੁੱਲ ਸੰਖਿਆ 60,142 ਹੋ ਗਈ ਹੈ।

 

  • ਗੁਜਰਾਤ : ਪਿਛਲੇ 24 ਘੰਟਿਆਂ ਵਿੱਚ 19 ਜ਼ਿਲ੍ਹਿਆਂ ਵਿੱਚ 524 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਕੁੱਲ ਸੰਖਿਆ 24,628 ਹੋ ਗਈ ਹੈ। ਇਸਦੇ ਇਲਾਵਾ ਰਾਜ ਦੇ ਹਸਪਤਾਲਾਂ ਤੋਂ 418 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਹੁਣ ਤੱਕ 17,090 ਮਰੀਜ਼ ਰਿਕਵਰ ਹੋ ਚੁੱਕੇ ਹਨ। 28 ਹੋਰ ਮਰੀਜ਼ਾਂ ਦੀ ਮੌਤ ਨਾਲ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,534 ਹੋ ਗਈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਅਹਿਮਦਾਬਾਦ ਜ਼ਿਲ੍ਹੇ ਵਿੱਚੋਂ ਇਕੱਲੇ ਆਏ 332 ਮਾਮਲਿਆਂ ਵਿੱਚ 21 ਦੀ ਮੌਤ ਹੋ ਗਈ ਹੈ।

 

  • ਰਾਜਸਥਾਨ : ਕੋਵਿਡ-19 ਦੇ ਅੱਜ 122 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਜ ਦੀ ਗਿਣਤੀ 13,338 ਹੋ ਗਈ ਹੈ। ਇਸਦੇ ਨਾਲ ਹੀ ਹੁਣ ਤੱਕ 10125 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਆਦਾਤਰ ਨਵੇਂ ਮਾਮਲੇ ਭਰਤਪੁਰ ਜ਼ਿਲ੍ਹੇ ਦੇ ਹਨ, ਇਸ ਦੇ ਬਾਅਦ ਪਾਲੀ ਅਤੇ ਫਿਰ ਚੁਰੂ ਜ਼ਿਲ੍ਹਾ ਆਉਂਦਾ ਹੈ। ਰਾਜਸਥਾਨ ਸਰਕਾਰ ਨੇ ਅੰਤਰ-ਰਾਜ ਆਵਾਜਾਈ ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਰਾਜ ਵਿੱਚ ਪ੍ਰਵੇਸ਼ ਕਰਨ ਅਤੇ ਕਿਸੇ ਹੋਰ ਰਾਜ ਵਿੱਚ ਜਾਣ ਲਈ ਕਿਸੇ ਪਾਸ ਜਾਂ ਐੱਨਓਸੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਰਾਜ ਵਿੱਚ ਪ੍ਰਵੇਸ਼ ਕਰਦੇ ਸਮੇਂ ਅਤੇ ਦੂਜੇ ਰਾਜ ਵਿੱਚ ਜਾਂਦੇ ਸਮੇਂ ਲੋਕਾਂ ਦੀ ਸਕ੍ਰੀਨਿੰਗ ਜਾਰੀ ਰਹੇਗੀ।

 

  • ਮੱਧ ਪ੍ਰਦੇਸ਼ : ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 134 ਨਵੇਂ ਮਾਮਲੇ ਆਉਣ ਨਾਲ ਕੁੱਲ ਸੰਖਿਆ 11,069 ਹੋ ਗਈ ਹੈ। ਇਸਦੇ ਨਾਲ ਹੀ ਕੋਵਿਡ-19 ਨਾਲ ਸਬੰਧਿਤ 11 ਮੌਤਾਂ ਹੋਈਆਂ ਹਨ ਜਿਸ ਨਾਲ ਮੌਤਾਂ ਦੀ ਕੁੱਲ ਸੰਖਿਆ 476 ਹੋ ਗਈ ਹੈ। ਹੁਣ ਤੱਕ 8,152 ਲੋਕ ਰਿਕਵਰ ਹੋ ਚੁੱਕੇ ਹਨ ਅਤੇ ਮੰਗਲਵਾਰ ਨੂੰ 31 ਜ਼ਿਲ੍ਹਿਆਂ ਵਿੱਚ ਕੋਈ ਨਵਾਂ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ। ਭੂਪਾਲ ਵਿੱਚ 48 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸਦੇ ਬਾਅਦ ਇੰਦੌਰ ਵਿੱਚ 21 ਮਾਮਲੇ ਹਨ ਜੋ ਦੇਸ਼ ਵਿੱਚ ਕੋਵਿਡ-19 ਹੌਟਸਪੌਟ  ਵਿੱਚੋਂ ਇੱਕ ਹੈ।

 

  • ਛੱਤੀਸਗੜ੍ਹ: ਜਿੱਥੇ 31 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਰਾਜ ਦੇ ਵਿਭਿੰਨ ਜ਼ਿਲ੍ਹਿਆਂ ਤੋਂ ਰਿਕਵਰ ਕੀਤੇ 102 ਮਰੀਜ਼ਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਬਲੌਦਾਬਾਜ਼ਾਰ ਜ਼ਿਲ੍ਹੇ ਤੋਂ ਜ਼ਿਆਦਾ ਸੰਖਿਆ ਵਿੱਚ ਮਾਮਲੇ ਸਾਹਮਣੇ ਆਏ ਹਨ। ਜਿੱਥੇ ਰਾਜ ਵਿੱਚ ਮੰਗਲਵਾਰ ਤੱਕ ਕੁੱਲ 1784 ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ, ਉੱਥੇ 842 ਐਕਟਿਵ ਮਾਮਲੇ ਹਨ।

 

  • ਗੋਆ : ਮੰਗਲਵਾਰ ਨੂੰ 37 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਵਿਡ-19 ਸੰਕਰਮਣ ਦੀ ਕੁੱਲ ਸੰਖਿਆ 629 ਹੋ ਗਈ ਹੈ, ਜਦੋਂਕਿ ਐਕਟਿਵ ਮਾਮਲਿਆਂ ਦੀ ਸੰਖਿਆ 544 ਹੈ। ਹਾਲ ਹੀ ਵਿੱਚ ਰਾਜ ਵਿੱਚ ਬੈਨਾ ਖੇਤਰ ਜਿੱਥੇ ਹਾਲ ਹੀ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ, ਨੂੰ ਇੱਕ ਕੰਟੇਨਮੈਂਟ ਜ਼ੋਨ ਬਣਾਉਣ ਦੀ ਸੰਭਾਵਨਾ ਹੈ।

 

  • ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਵਿੱਚ ਈਟਾਨਗਰ ਸਥਿਤ ਸਾਂਗੋ ਰਿਜ਼ੌਰਟ ਵਿੱਚ ਕੋਵਿਡ-19 ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਭੋਜਨ ਅਤੇ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਰੋਜ਼ੀ ਤਬਾ ਨੇ ਕਿਹਾ ਕਿ ਰਾਜ ਬਾਲ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਿਆਂ ਵਿੱਚ ਬਾਲ ਕਲਿਆਣ ਕਮੇਟੀਆਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

 

  • ਅਸਾਮ: ਅਸਾਮ ਟਾਰਗੇਟਿਡ ਸਰਵੀਲੈਂਸ ਪ੍ਰੋਗਰਾਮ (ਏਟੀਐੱਸਪੀ) ਦੀ ਸ਼ੁਰੂਆਤ ਅੱਜ ਗੁਵਾਹਾਟੀ ਦੇ ਐੱਨਐੱਚ ਪਾਰਕਿੰਗ ਸਥਾਨ ਤੋਂ ਕੀਤੀ ਗਈ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਸ਼ਹਿਰ ਵਿੱਚ ਕੋਵਿਡ-19 ਦੇ ਕੁੱਲ 50,000 ਟੈਸਟ ਕੀਤੇ ਜਾਣਗੇ।

 

  • ਮਣੀਪੁਰ : ਰਾਜ ਕੋਵਿਡ-19 ਟ੍ਰੇਨਿੰਗ ਟੀਮ ਨੇ 522 ਮੈਡੀਕਲ ਅਧਿਕਾਰੀਆਂ, 907 ਨਰਸਾਂ ਅਤੇ 2500 ਤੋਂ ਜ਼ਿਆਦਾ ਹੋਰ ਕਰਮਚਾਰੀਆਂ ਨੂੰ ਕੋਵਿਡ ਦੇਖਭਾਲ਼ ਅਤੇ ਪ੍ਰਬੰਧਨ ਵਿੱਚ ਸਿਖਲਾਈ ਦਿੱਤੀ ਗਈ। ਮਣੀਪੁਰ ਵਿੱਚ ਹੁਣ ਤੱਕ ਕੋਵਿਡ-19 ਤੋਂ 159 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਰਿਕਵਰੀ ਦਰ 32 ਫੀਸਦੀ ਤੱਕ ਸੁਧਰੀ ਹੈ।

 

  • ਮਿਜ਼ੋਰਮ : ਕੋਲਾਸਿਬ ਦੇ ਇੱਕ ਵਾਲੰਟੀਅਰ ਗਰੁੱਪ ਆਇਜ਼ਵਲ ਨੇ 64 ਪੀਪੀਈ ਅਤੇ 250 ਫੇਸ ਮਾਸਕ ਮੁੱਖ ਮੈਡੀਕਲ ਅਧਿਕਾਰੀ, ਕੋਲਾਸਿਬ ਨੂੰ ਦਾਨ ਦਿੱਤੇ ਹਨ। ਕੇਂਦਰੀ ਖੇਡ ਮੰਤਰਾਲਾ ਆਇਜ਼ਵਲ ਵਿੱਚ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ (ਕੇਆਈਐੱਸਸੀਈ) ਦੀ ਸਥਾਪਨਾ ਕਰੇਗਾ।

 

  • ਨਾਗਾਲੈਂਡ : ਕੋਵਿਡ-19 ਖਿਲਾਫ਼ ਲੜਾਈ ਵਿੱਚ ਸਮਰਥਨ ਦੇ ਇੱਕ ਸੰਕੇਤ ਦੇ ਰੂਪ ਵਿੱਚ ਨਾਗਾਲੈਂਡ ਵਿੱਚ ਮੋਕੋਕਚੁੰਗ ਬੀਐੱਨ ਅਸਮ ਰਾਈਫਲਸ ਨੇ ਫਰੰਟਲਾਈਨ ਵਰਕਰਾਂ ਦੇ ਉਪਯੋਗ ਲਈ ਜ਼ਿਲ੍ਹੇ ਵਿੱਚ 1500 ਸੁਧਾਰੇ ਹੋਏ ਫੇਸ ਮਾਸਕ ਦਾਨ ਦਿੱਤੇ ਹਨ।

 

  • ਕੇਰਲ :  ਕੇਰਲ ਮੰਤਰੀ ਮੰਡਲ ਨੇ ਵਿਦੇਸ਼ ਤੋਂ ਰਾਜ ਲਈ ਉਡਾਣਾਂ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਨੈਗੇਟਿਵ ਪ੍ਰਮਾਣ ਪੱਤਰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਫਲਾਇਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰਿਆਂ ਲਈ ਇੱਕ ਘੰਟੇ ਦੇ ਅੰਦਰ ਨਤੀਜੇ ਦੇਣ ਵਾਲੇ ਟ੍ਰੂਨੈੱਟ ਰੈਪਿਡ ਟੈਸਟ ਦਾ ਸੰਚਾਲਨ ਕਰਨ ਲਈ ਕੇਂਦਰ ਤੋਂ ਦਖਲ ਮੰਗਣ ਦਾ ਵੀ ਫੈਸਲਾ ਕੀਤਾ ਹੈ। ਵਧੇ ਹੋਏ ਬਿਜਲੀ ਬਿਲਾਂ ਖਿਲਾਫ਼ ਵਧਦੇ ਵਿਰੋਧ ਵਿਚਕਾਰ ਰਾਜ ਬਿਜਲੀ ਬੋਰਡ ਨੇ ਖਪਤਕਾਰਾਂ ਨੂੰ ਭੁਗਤਾਨ ਕਿਸ਼ਤਾਂ ਵਿੱਚ ਕਰਨ ਸਮੇਤ ਰਿਆਇਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰਾਜ ਦੀ ਰਾਜਧਾਨੀ ਨੂੰ ਕੋਵਿਡ ਦੇ ਵਧਦੇ ਮਾਮਲਿਆਂ ਦੇ ਬਾਅਦ ਹਾਈ ਅਲਰਟ ਤੇ ਕਰ ਦਿੱਤਾ ਹੈ ਜਿਨ੍ਹਾਂ ਦੇ ਸਰੋਤਾਂ ਦਾ ਕੋਈ ਪਤਾ ਨਹੀਂ ਹੈ। ਰਾਜ ਦੇ ਬਾਹਰ ਕੋਵਿਡ ਨੇ ਅੱਠ ਅਤੇ ਕੇਰਲ ਵਾਸੀਆਂ ਨੇ ਦਮ ਤੋੜ ਦਿੱਤਾ। ਰਾਜ ਵਿੱਚ ਕੋਵਿਡ-19 ਦੇ 79 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਨਾਲ ਹੀ 60 ਰਿਕਵਰ ਹੋ ਗਏ ਹਨ। 1,366 ਅਜੇ ਵੀ ਇਲਾਜ ਅਧੀਨ ਹਨ ਅਤੇ 1,22,143 ਲੋਕ ਰਾਜ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਿੱਚ ਹਨ।

 

  • ਤਮਿਲ ਨਾਡੂ : ਪੁੱਦੂਚੇਰੀ ਵਿੱਚ 30 ਤਾਜ਼ਾ ਮਾਮਲਿਆਂ ਨਾਲ ਇੱਕ ਦਿਨ ਵਿੱਚ ਕੋਵਿਡ-19 ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ, ਜੇਆਈਪੀਐੱਮਈਆਰ ਵਿੱਚ ਇੱਕ ਮੌਤ ਹੋ ਗਈ ਹੈ। ਇਸਦੇ ਨਾਲ ਹੀ ਯੂਟੀ ਵਿੱਚ ਮਾਮਲਿਆਂ ਦੀ ਕੁੱਲ ਸੰਖਿਆ ਵਧ ਕੇ 245 ਹੋ ਗਈ ਅਤੇ ਪੰਜ ਦੀ ਮੌਤ ਹੋ ਗਈ ਹੈ। ਨਿਜੀ ਖੇਤਰ ਵਿੱਚ ਨੌਕਰੀਆਂ ਲਈ ਟੀਐੱਨ ਸਰਕਾਰ ਨੇ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ, ਨੌਕਰੀ ਚਾਹੁਣ ਵਾਲਿਆਂ ਦੇ ਨਾਲ ਨਾਲ ਨਿਜੀ ਕੰਪਨੀਆਂ ਲਈ ਇਹ ਸੇਵਾ ਮੁਫ਼ਤ ਹੈ। ਕੱਲ੍ਹ 1843 ਨਵੇਂ ਮਾਮਲੇ, 797 ਰਿਕਵਰੀ ਅਤੇ 44 ਮੌਤਾਂ ਦਰਜ ਕੀਤੀਆਂ ਗਈਆਂ। ਚੇਨਈ ਤੋਂ 1257 ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਮਾਮਲੇ : 46504, ਐਕਟਿਵ ਮਾਮਲੇ : 20678, ਮੌਤਾਂ : 479, ਡਿਸਚਾਰਜ : 24547, ਸੈਂਪਲਾਂ ਦਾ ਟੈਸਟ ਕੀਤਾ : 729002, ਚੇਨਈ ਵਿੱਚ ਐਕਟਿਵ ਕੇਸ : 15385 ਹਨ।

 

  • ਕਰਨਾਟਕ : ਹੁਬਲੀ ਹਵਾਈ ਅੱਡੇ ਦੇ ਨਿਰਦੇਸ਼ਕ ਪ੍ਰਮੋਦ ਠਾਕਰੇ ਨੇ ਕਿਹਾ ਕਿ ਬੁੱਧਵਾਰ ਨੂੰ ਹੁਬਲੀ ਤੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਕੇ. ਸੁਧਾਕਰ ਨੇ ਕਿਹਾ ਕਿ ਕਰਨਾਟਕ ਕੋਵਿਡ-19 ਦੀ ਲੜਾਈ ਵਿੱਚ ਵਾਧਾ ਹੋਣ ਤੇ ਨਿਜੀ ਹਸਪਤਾਲਾਂ ਨੂੰ ਇਸ ਵਿੱਚ ਸ਼ਾਮਲ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਪਿਛਲੇ ਦੋ ਹਫ਼ਤਿਆਂ ਵਿੱਚ ਮਾਮਲੇ ਵਧ ਰਹੇ ਹਨ, ਇਸ ਲਈ ਲੱਛਣ ਰਹਿਤ ਸੰਕਰਮਿਤ ਵਿਅਕਤੀਆਂ ਦੀ ਨਿਗਰਾਨੀ ਅਤੇ ਇਲਾਜ ਲਈ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਵਿੱਚ ਮਾਮਲਿਆਂ ਵਿੱਚ ਵਾਧੇ ਕਾਰਨ ਸਰਕਾਰ ਰੋਜ਼ਾਨਾ 15,000 ਤੋਂ 25,000 ਸੈਂਪਲਾਂ ਦਾ ਟੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।  ਕੱਲ੍ਹ 213 ਨਵੇਂ ਮਾਮਲੇ ਆਏ, 180 ਦੀ ਛੁੱਟੀ ਕਰ ਦਿੱਤੀ ਅਤੇ ਦੋ ਮੌਤਾਂ ਹੋਈਆਂ ਹਨ। ਕੁੱਲ ਪਾਜ਼ੇਟਿਵ ਮਾਮਲੇ : 7213, ਐਕਟਿਵ ਮਾਮਲੇ : 2987, ਮੌਤਾਂ : 88, ਡਿਸਚਾਰਜ : 4135 ਕੀਤੇ ਗਏ ਹਨ।

 

  • ਆਂਧਰ ਪ੍ਰਦੇਸ਼ : ਪਿਛਲੇ 24 ਘੰਟਿਆਂ ਦੌਰਾਨ ਦੌ ਮੌਤਾਂ ਨਾਲ 15,188 ਸੈਂਪਲਾਂ ਦੇ ਟੈਸਟ ਦੇ ਬਾਅਦ 275 ਨਵੇਂ ਮਾਮਲੇ, 55 ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੁੱਲ ਮਾਮਲੇ : 5555, ਐਕਟਿਵ : 2559, ਰਿਕਵਰ : 2906, ਮੌਤਾਂ : 90 ਹਨ।

 

  • ਤੇਲੰਗਾਨਾ : ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਮੁਲਤਵੀ ਕਰਨ ਅਤੇ ਅਤੇ ਇੱਥੋਂ ਤੱਕ ਕਿ ਅਦਾਰਿਆਂ ਨੂੰ ਅਦਾਇਗੀ ਦੇਣ ਲਈ ਵਿਸ਼ੇਸ਼ ਪ੍ਰਬੰਧ ਕਰਦਿਆਂ, ਤੇਲੰਗਾਨਾ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਹੈ। ਹੁਣ ਤੱਕ ਕੁੱਲ ਕੇਸ 5406, ਐਕਟਿਵ ਕੇਸ 2188, ਰਿਕਵਰ ਮਾਮਲੇ 3027 ਹਨ।

 

ਫੈਕਟ ਚੈੱਕ

 

https://static.pib.gov.in/WriteReadData/userfiles/image/image0073CXA.jpg

 

Imagehttps://static.pib.gov.in/WriteReadData/userfiles/image/image0080RX1.jpg

 

****

 

ਵਾਈਬੀ


(Release ID: 1632501) Visitor Counter : 228