PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 12 JUN 2020 6:39PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੋਵਿਡ ਪਾਜ਼ਿਟਿਵ ਮਾਮਲਿਆਂ ਦੇ ਰਿਕਵਰੀ ਰੇਟ ਵਿੱਚ ਸੁਧਾਰ ਜਾਰੀ ਹੈ ਅਤੇ ਕੁੱਲ 1,47,194 ਮਰੀਜ਼ਾਂ ਦੇ ਠੀਕ ਹੋਣ ਨਾਲ ਵਰਤਮਾਨ ਵਿੱਚ ਇਹ ਰੇਟ 49.74 ਪ੍ਰਤੀਸ਼ਤ ਹੈ।
  • 1,41,842 ਸਰਗਰਮ ਮਾਮਲੇ ਸਿਹਤ ਨਿਗਰਾਨੀ ਅਧੀਨ ਹਨ।
  • ਵਰਤਮਾਨ ਵਿੱਚ ਮਾਮਲੇ ਦੁੱਗਣੇ ਹੋਣ ਦੀ ਦਰ 17.4 ਦਿਨ ਹੋ ਗਈ ਹੈ, ਜੋ ਲੌਕਡਾਊਨ ਦੀ ਸ਼ੁਰੂਆਤ ਵਿੱਚ 3.4 ਦਿਨ ਦੇ ਪੱਧਰ ਉੱਤੇ ਸੀ।
  • ਕੈਬਨਿਟ ਸਕੱਤਰ ਨੇ ਸਾਰੇ ਰਾਜਾਂ ਨੂੰ ਰੋਕਥਾਮ, ਟੈਸਟਿੰਗ ਅਤੇ ਮਾਮਲਿਆਂ ਦਾ ਪਤਾ ਲਗਾਉਣ, ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ, ਮੈਡੀਕਲ ਪ੍ਰਬੰਧਨ ਅਤੇ ਕਮਿਊਨਿਟੀ ਜੁੜਾਅ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਹੈ।
  • ਜੀਐੱਸਟੀ ਕੌਂਸਲ ਨੇ ਕਾਨੂੰਨ ਅਤੇ ਪ੍ਰਕਿਰਿਆ ਬਦਲਾਵਾਂ ਬਾਰੇ ਕੁਝ ਸੁਝਾਅ ਦਿੱਤੇ ਹਨ।
  • ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੁਣਵੱਤਾ ਪਰਿਸ਼ਦ ਦੀ ਸਮੀਖਿਆ ਕੀਤੀ; ਕਿਹਾ ਆਤਮਨਿਰਭਾਰ ਭਾਰਤ ਗੁਣਵੱਤਾਪੂਰਨ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ਤੇ ਅੱਗੇ ਵਧੇਗਾ

 

https://static.pib.gov.in/WriteReadData/userfiles/image/image00421YL.jpg

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ ; ਰਿਕਵਰੀ ਰੇਟ 49.47% ਤੱਕ ਵਧਿਆ;  ਕੁੱਲ 1,47,194 ਵਿਅਕਤੀ ਠੀਕ ਹੋ ਚੁੱਕੇ ਹਨ

ਕੋਵਿਡਪਾਜ਼ਿਟਿਵ ਕੇਸਾਂ ਦਾ ਰਿਕਵਰੀ ਰੇਟ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਇਸ ਵੇਲੇ 49.47% ਹੈ। ਕੁੱਲ 1,47,194 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ ਤੇ ਉਹ ਠੀਕ ਹੋ ਚੁੱਕੇ ਹਨ ਅਤੇ ਇਸ ਦੇ ਮੁਕਾਬਲੇ 1,41,842 ਵਿਅਕਤੀ ਇਸ ਵੇਲੇ ਜ਼ੇਰੇ ਇਲਾਜ ਹਨ ਤੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ 6,166 ਵਿਅਕਤੀ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ/ਸਮੇਂ ਵਿੱਚ ਲਗਾਤਾਰ ਸੁਧਾਰ ਹੁੰਦਾ ਜਾ ਰਿਹਾ ਹੈ, ਜੋ ਲੌਕਡਾਊਨ ਦੇ ਸ਼ੁਰੂ ਹੋਣ ਸਮੇਂ 3.4 ਦਿਨ ਸੀ, ਉਹ ਇਸ ਵੇਲੇ ਵਧ ਕੇ 17.4 ਦਿਨ ਹੋ ਚੁੱਕਾ ਹੈ।

ਕੈਬਿਨੇਟ ਸਕੱਤਰ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ, ਸਕੱਤਰ ਸਿਹਤ ਅਤੇ ਸਕੱਤਰ ਸ਼ਹਿਰੀ ਵਿਕਾਸ ਨਾਲ ਇੱਕ ਵੀਡੀਓ ਕਾਨਫ਼ਰੰਸ ਕੀਤੀ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਕੰਟੇਨਮੈਂਟ, ਟੈਸਟਿੰਗ ਅਤੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਸਿਹਤ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ, ਕੇਸ ਕਲੀਨਿਕਲ ਪ੍ਰਬੰਧ ਅਤੇ ਕੋਵਿਡ–19 ਦੇ ਪ੍ਰਭਾਵਸ਼ਾਲੀ ਪ੍ਰਬੰਧ ਲਈ ਸਥਾਨਕ ਭਾਈਚਾਰੇ ਦੀ ਸ਼ਮੂਲੀਅਤ ਉੱਤੇ ਧਿਆਨ ਕੇਂਦ੍ਰਿਤ ਕਰਨ।

ਆਈਸੀਐੱਮਆਰ (ICMR) ਨੇ ਨੋਵਲ ਕੋਰੋਨਾਵਾਇਰਸ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਸ਼ਨਾਖ਼ਤ ਲਈ ਟੈਸਟਿੰਗ ਸਮਰੱਥਾ ਹੋਰ ਵਧਾਈ ਹੈ। ਇਸ ਵੇਲੇ ਦੇਸ਼ ਵਿੱਚ ਕੁੱਲ 877 ਪ੍ਰਯੋਗਸ਼ਾਲਾਵਾਂ ਚਲ ਰਹੀਆਂ ਹਨ (637 – ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 240 – ਨਿਜੀ ਪ੍ਰਯੋਗਸ਼ਾਲਾਵਾਂ) ਪਿਛਲੇ 24 ਘੰਟਿਆਂ ਦੌਰਾਨ 1,50,305 ਸੈਂਪਲ ਟੈਸਟ ਕੀਤੇ ਗਏ ਸਨ। ਹੁਣ ਤੱਕ ਕੁੱਲ 53,63,445 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

https://pib.gov.in/PressReleasePage.aspx?PRID=1631123

 

ਸ਼ਹਿਰੀ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ,ਕੋਵਿਡ-19 ਦੇ ਮੱਦੇਨਜ਼ਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸਾਂ / ਸ਼ਹਿਰਾਂ / ਮੈਟਰੋ ਰੇਲ ਕੰਪਨੀਆਂ ਦੁਆਰਾ ਕੀਤੇ ਜਾਣ ਵਾਲੇ ਉਪਰਾਲੇ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸ਼ਹਿਰਾਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਜਾਰੀ ਇੱਕ ਅਡਵਾਈਜ਼ਰੀ (ਸਲਾਹ) ਵਿੱਚ ਇੱਕ ਤਿੰਨ-ਪੱਖੀ ਰਣਨੀਤੀ ਦਾ ਸੁਝਾਅ ਦਿੱਤਾ ਹੈ ਜਿਸ ਨੂੰ  ਪੜਾਅ-ਵਾਰ ਅਪਣਾਇਆ ਜਾ ਸਕਦਾ ਹੈ [ਅਲਪ (6 ਮਹੀਨਿਆਂ ਦੇ ਅੰਦਰ), ਦਰਮਿਆਨੀ (1 ਸਾਲ ਦੇ ਅੰਦਰ) ਅਤੇ ਦੀਰਘ-ਕਾਲੀ (1-3 ਸਾਲ)]ਇਹ ਅਡਵਾਈਜ਼ਰੀ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ ਜਿਸਨੇ ਅਚਾਨਕ ਸਾਡੇ ਜੀਣ ਦੇ ਢੰਗ ਅਤੇ ਸਾਡੇ ਸਥਾਨਕ, ਖੇਤਰੀ ਅਤੇ ਗਲੋਬਲ ਟ੍ਰਾਂਸਪੋਰਟ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ ਕੋਵਿਡ -19 ਨੇ ਸਾਨੂੰ ਵੱਖ-ਵੱਖ ਪਬਲਿਕ ਟ੍ਰਾਂਸਪੋਰਟ ਵਿਕਲਪਾਂ ਬਾਰੇ ਵਿਚਾਰ  ਕਰਨ ਅਤੇ ਅਜਿਹੇ ਹੱਲ ਕੱਢਣ ਦਾ ਮੌਕਾ ਦਿੱਤਾ ਹੈ, ਜੋ ਹਰੇ, ਪ੍ਰਦੂਸ਼ਣ ਰਹਿਤ, ਸੁਵਿਧਾਜਨਕ ਅਤੇ ਟਿਕਾਊ ਹਨ। ਅਜਿਹੀ ਰਣਨੀਤੀ ਲਈ ਨੌਨ-ਮੋਟਰਾਈਜ਼ਡ ਵਾਹਨਾਂ ਅਤੇ ਪਬਲਿਕ ਟ੍ਰਾਂਸਪੋਰਟ ʼਤੇ ਵਿਸ਼ੇਸ਼ ਫੋਕਸ ਕਰਨਾ ਪਵੇਗਾ। ਟਰਾਂਜ਼ਿਟ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਹਰ ਤਰ੍ਹਾਂ ਦੀਆਂ ਅਦਾਇਗੀਆਂ ਕਰਨ ਅਤੇ ਯਾਤਰੀਆਂ ਨੂੰ ਸੂਚਨਾ ਪ੍ਰਣਾਲੀ ਪ੍ਰਦਾਨ ਕਰਨ ਲਈ ਵੱਡੇ ਪੱਧਰ ʼਤੇ ਟੈਕਨੋਲੋਜੀ ਦੀ ਵਰਤੋਂ ਕਰਨੀ ਪਵੇਗੀ

https://pib.gov.in/PressReleasePage.aspx?PRID=1631071

 

ਜੀਐੱਸਟੀ ਕੌਂਸਲ ਦੀਆਂ ਕਾਨੂੰਨ ਤੇ ਪ੍ਰਕਿਰਿਆ ਬਾਰੇ ਸਿਫ਼ਾਰਸ਼ਾਂ

40ਵੀਂ ਜੀਐੱਸਟੀ ਕੌਂਸਲ ਦੀ ਅੱਜ ਇੱਥੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਬੈਠਕ ਹੋਈ। ਕਾਨੂੰਨ ਤੇ ਪ੍ਰਕਿਰਿਆਵਾਂ ਵਿੱਚ ਤਬਦੀਲੀਆਂ ਬਾਰੇ ਸਿਫ਼ਾਰਸ਼ਾਂ ਕੀਤੀਆਂ ਹਨ। ਵਪਾਰ ਸੁਵਿਧਾ ਲਈ ਉਪਾਅ ਵਿੱਚ ਪਿਛਲੀਆਂ ਰਿਟਰਨਾਂ ਲਈ ਲੇਟ ਫ਼ੀਸ ਵਿੱਚ ਕਮੀ; ਫ਼ਰਵਰੀ, ਮਾਰਚ ਤੇ ਅਪ੍ਰੈਲ 2020 ਦੇ ਟੈਕਸ ਸਮਿਆਂ ਲਈ ਰਿਟਰਨਾਂ ਦੇਰੀ ਨਾਲ ਭਰਾਉਣ ਵਾਸਤੇ ਛੋਟੇ ਟੈਕਸਦਾਤਿਆਂ ਲਈ ਹੋਰ ਰਾਹਤ: ਬਾਅਦ ਦੇ ਟੈਕਸ ਸਮਿਆਂ (ਮਈ, ਜੂਨ ਤੇ ਜੁਲਾਈ 2020) ਲਈ ਛੋਟੇ ਕਰਦਾਤਿਆਂ ਨੂੰ ਰਾਹਤ: ਰੱਦ ਹੋਈ ਰਜਿਸਟ੍ਰੇਸ਼ਨ ਮਨਸੂਖ ਕਰਵਾਉਣ ਦੇ ਚਾਹਵਾਨਾਂ ਲਈ ਸਮੇਂ ਵਿੱਚ ਇੱਕਵਾਰ ਵਾਧਾ: ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਸੀਜੀਐੱਸਟੀ (CGST) ਕਾਨੂੰਨ 2017 ਅਤੇ ਆਈਜੀਐੱਸਟੀ (IGST) ਕਾਨੂੰਨ, 2017 ਵਿੱਚ ਸੋਧ ਲਈ ਵਿੱਤ ਕਾਨੂੰਨ,2020 ਦੀਆਂ ਨਿਸ਼ਚਤ ਧਾਰਾਵਾਂ 30 ਜੂਨ, 2020 ਤੋਂ ਲਾਗੂ ਕੀਤੀਆਂ ਜਾਣਗੀਆਂ।

https://pib.gov.in/PressReleasePage.aspx?PRID=1631127

 

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੁਣਵੱਤਾ ਪਰਿਸ਼ਦ ਦੀ ਸਮੀਖਿਆ ਕੀਤੀ; ਕਿਹਾ ਆਤਮਨਿਰਭਾਰ ਭਾਰਤ ਗੁਣਵੱਤਾਪੂਰਨ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ਤੇ ਅੱਗੇ ਵਧੇਗਾ

ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗੁਣਵੱਤਾ ਭਾਰਤ ਦੇ ਭਵਿੱਖ ਨੂੰ ਪਰਿਭਾਸ਼ਤ ਕਰੇਗੀ ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਜਾਣਕਾਰੀ ਨੂੰ ਆਮ ਆਦਮੀ ਦੇ ਪੱਧਰ ਤੱਕ ਪਹੁੰਚਾਉਣਾ ਪਵੇਗਾ, ਅਤੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਾਨੂੰ ਗੁਣਵੱਤਾ ਸੱਭਿਆਚਾਰ ਨੂੰ ਅਮਲ ਵਿੱਚ ਲਿਆਉਣਾ ਹੋਵੇਗਾ ਅਤੇ ਉਸ ਨੂੰ ਪੈਦਾ ਕਰਨਾ ਪਵੇਗਾ

https://pib.gov.in/PressReleasePage.aspx?PRID=1631132

 

ਰੱਖਿਆ ਮੰਤਰਾਲੇ ਨੇ ਕੋਵਿਡ -19 ਸਥਿਤੀ ਦੇ ਕਾਰਨ ਘਰੇਲੂ ਉਤਪਾਦਾਂ ਦੀ ਪੂੰਜੀ ਪ੍ਰਾਪਤੀ ਡਿਲਿਵਰੀਆਂ ਵਿੱਚ ਚਾਰ ਮਹੀਨਿਆਂ ਦਾ ਵਾਧਾ ਕੀਤਾ

ਰੱਖਿਆ ਮੰਤਰਾਲੇ  ਨੇ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਸਪਲਾਈ ਚੇਨ ਵਿੱਚ ਹੋਈਆਂ ਰੁਕਾਵਟਾਂ ਦੇ ਕਾਰਨ ਭਾਰਤੀ ਵਿਕਰੇਤਾਵਾਂ  ਦੇ ਨਾਲ ਮੌਜੂਦਾ ਸਾਰੇ ਪੂੰਜੀ ਪ੍ਰਾਪਤੀ ਕੰਟਰੈਕਟਾਂ ਦੀ ਡਿਲਿਵਰੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ। ਰੱਖਿਆ ਮੰਤਰੀ  ਸ਼੍ਰੀ ਰਾਜਨਾਥ ਸਿੰਘ ਦੁਆਰਾ ਵਿਧੀਵਤ ਤਰੀਕੇ ਨਾਲ ਪ੍ਰਵਾਨਮੰਤਰਾਲਾ  ਦੀ ਅਧਿਗ੍ਰਹਣ ਇਕਾਈ  (ਵਿੰਗਦੁਆਰਾ ਅੱਜ ਇਸ ਇਰਾਦੇ ਦਾ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ।  ਇਸ ਵਿੱਚ ਕਿਹਾ ਗਿਆ ਹੈ ਹੋਣੀ (Force Majeure) ਦੇ ਕਾਰਨ ਇਹ ਚਾਰ ਮਹੀਨੇ ਦੀ ਮਿਆਦ ਲਈ ਲਾਗੂ ਹੋਵੇਗਾਯਾਨੀ 25 ਮਾਰਚ 2020 ਤੋਂ 24 ਜੁਲਾਈ 2020 ਤੱਕ।  ਆਦੇਸ਼ ਵਿੱਚ ਕਿਹਾ ਗਿਆ ਹੈ ,  “ਅਨੁਬੰਧਿਤ ਸਮੱਗਰੀ ਸੇਵਾ ਦੀ ਡਿਲਿਵਰੀ ਵਿੱਚ ਦੇਰੀ ਅਤੇ ਪਰਿਸਮਾਪਨ (ਲਿਕੁਇਡੇਟਿਡ) ਡੈਮੇਜ਼ਜ਼ ਚਾਰਜ ਲਗਾਉਣ ਦੀ ਗਿਣਤੀ ਕਰਦੇ ਸਮੇਂ ਇਨ੍ਹਾਂ ਨੂੰ ਹੋਣੀ (Force Majeure) ਦੀ ਮਿਆਦ ਤੋਂ ਬਾਹਰ ਰੱਖਿਆ ਜਾਵੇਗਾ।ਇਸ ਉਪਾਅ ਨਾਲ ਘਰੇਲੂ ਰੱਖਿਆ ਉਦਯੋਗ ਨੂੰ ਰਾਹਤ ਮਿਲੇਗੀਜਿਸ ਦੇ ਉਤਪਾਦਨ ਦੀ ਸਮਾਂ - ਸੀਮਾ ਕੋਵਿਡ-19 ਦੀ ਸਥਿਤੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

https://pib.gov.in/PressReleasePage.aspx?PRID=1631078

 

ਭਾਰਤੀ ਰੇਲਵੇ ਰਾਜਾਂ ਨੂੰ ਮੰਗ ਅਨੁਸਾਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇਣਾ ਜਾਰੀ ਰੱਖੇਗਾ

ਭਾਰਤੀ ਰੇਲਵੇ ਰਾਜਾਂ ਦੀ ਜ਼ਰੂਰਤ ਅਨੁਸਾਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ  ਦੇ ਜ਼ਰੀਏ ਪ੍ਰਵਾਸੀਆਂ  ਦੇ ਅਰਾਮਦਾਇਕ ਅਤੇ ਸੁਰੱਖਿਅਤ ਆਵਾਗਮਨ ਲਈ ਪ੍ਰਤੀਬੱਧ ਹੈ।  ਰਾਜਾਂ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਦਾ ਪੱਤਰ ਭੇਜੇ ਜਾਣ ਦੇ ਬਾਅਦ ਕਈ ਰਾਜਾਂ ਨੇ ਹੁਣ ਤੱਕ ਕੁੱਲ 63 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੀ ਮੰਗ ਕੀਤੀ ਹੈ।  ਕੁੱਲ 7 ਰਾਜਾਂ ਅਰਥਾਤ ਕੇਰਲਆਂਧਰ ਪ੍ਰਦੇਸ਼ਕਰਨਾਟਕਤਮਿਲ ਨਾਡੂਪੱਛਮ ਬੰਗਾਲਗੁਜਰਾਤ ਅਤੇ ਜੰਮੂ ਤੇ ਕਸ਼ਮੀਰ ਨੇ ਸ਼੍ਰਮਿਕ ਸਪੈਸ਼ਲ  ਟ੍ਰੇਨਾਂ ਦੀ ਮੰਗ ਕੀਤੀ ਹੈ।  ਕੁੱਲ 63 ਸ਼੍ਰਮਿਕ ਸਪੈਸ਼ਲ  ਟ੍ਰੇਨਾਂ ਵਿੱਚੋਂਆਂਧਰ ਪ੍ਰਦੇਸ਼ ਨੇ 3 ਟ੍ਰੇਨਾਂਗੁਜਰਾਤ ਨੇ 1 ਟ੍ਰੇਨਜੰਮੂ - ਕਸ਼ਮੀਰ  ਨੇ 9 ਟ੍ਰੇਨਾਂਕਰਨਾਟਕ ਨੇ 6 ਟ੍ਰੇਨਾਂਕੇਰਲ ਨੇ 32 ਟ੍ਰੇਨਾਂਤਮਿਲ ਨਾਡੂ ਨੇ 10 ਟ੍ਰੇਨਾਂ ਅਤੇ ਪੱਛਮ ਬੰਗਾਲ ਨੇ 2 ਟ੍ਰੇਨਾਂ ਦੀ ਮੰਗ ਕੀਤੀ ਹੈ।  ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੀ ਜ਼ਰੂਰਤ ਦੀ ਜਾਣਕਾਰੀ ਦੇਣੀ ਹੈ।

https://pib.gov.in/PressReleasePage.aspx?PRID=1631092

 

ਆਤਮਨਿਰਭਰ ਭਾਰਤ ਪੈਕੇਜ ਤਹਿਤ 22,812 ਮੀਟ੍ਰਿਕ ਟਨ ਅਨਾਜ ਮਈ ਅਤੇ ਜੂਨ ਵਿੱਚ 45.62 ਲੱਖ ਲਾਭਾਰਥੀਆਂ ਨੂੰ ਵੰਡਿਆ ਗਿਆ, 2,092 ਮੀਟ੍ਰਿਕ ਟਨ ਚਣੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵੰਡੇ ਗਏ

 

ਐੱਫਸੀਆਈ ਕੋਲ ਇਸ ਵੇਲੇ 270.89 ਲੱਖ ਮੀਟ੍ਰਿਕ ਟਨ ਚਾਵਲ ਅਤੇ 540.80 ਲੱਖ ਮੀਟ੍ਰਿਕ ਟਨ ਕਣਕ ਉਪਲੱਬਧ ਹੈ ਇਸ ਤਰ੍ਹਾਂ ਕੁੱਲ 811.69 ਲੱਖ ਮੀਟ੍ਰਿਕ ਟਨ ਅਨਾਜ ਦਾ ਸਟਾਕ ਉਪਲੱਬਧ ਹੈ (ਇਸ ਵੇਲੇ ਜੋ ਕਣਕ ਅਤੇ ਝੋਨੇ ਦੀ ਖਰੀਦ ਚਲ ਰਹੀ ਹੈ, ਜੋ ਅਜੇ ਤੱਕ ਗੁਦਾਮਾਂ ਵਿੱਚ ਨਹੀਂ ਪਹੁੰਚੀ, ਉਸ ਨੂੰ ਛੱਡ ਕੇ) ਤਕਰੀਬਨ 55 ਲੱਖ ਮੀਟ੍ਰਿਕ ਟਨ ਅਨਾਜ ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਤਹਿਤ ਇੱਕ ਮਹੀਨੇ ਲਈ ਜ਼ਰੂਰੀ ਹੈ  ਆਤਮਨਿਰਭਰ ਭਾਰਤ ਪੈਕੇਜ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 5.48 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਅਤੇ ਉਸ ਵਿੱਚੋਂ 22,812 ਮੀਟ੍ਰਿਕ ਟਨ ਅਨਾਜ ਕੁੱਲ 45.62 ਲੱਖ ਲਾਭਾਰਥੀਆਂ ਨੂੰ (ਮਈ ਵਿੱਚ 35.32 ਲੱਖ ਅਤੇ ਜੂਨ ਵਿੱਚ 10.30 ਲੱਖ) ਵੰਡਿਆ ਪੀਐੱਮਜੀਕੇਏਵਾਈ ਤਹਿਤ ਪਿਛਲੇ ਤਿੰਨ ਮਹੀਨਿਆਂ - ਅਪ੍ਰੈਲ ਤੋਂ ਜੂਨ ਦਰਮਿਆਨ ਕੁੱਲ 104.3 ਲੱਖ ਮੀਟ੍ਰਿਕ ਟਨ ਚਾਵਲ ਅਤੇ 15.2 ਲੱਖ ਮੀਟ੍ਰਿਕ ਟਨ ਕਣਕ ਦੀ ਜ਼ਰੂਰਤ ਸੀ ਜਿਸ ਵਿੱਚੋਂ 94.71 ਲੱਖ ਮੀਟ੍ਰਿਕ ਟਨ ਚਾਵਲ ਅਤੇ 14.20 ਲੱਖ ਮੀਟ੍ਰਿਕ ਟਨ ਕਣਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੀ ਗਈ

 

https://pib.gov.in/PressReleasePage.aspx?PRID=1631110

 

ਕੋਵਿਡ - 19  ਦੇ ਬਾਵਜੂਦ ਰਾਮਾਗੁੰਡਮ ਪਲਾਂਟ  ਦੇ ਸਤੰਬਰ 2020 ਤੱਕ ਜਦਕਿ ਗੋਰਖਪੁਰਬਰੌਨੀ ਅਤੇ ਸਿੰਦਰੀ ਪਲਾਂਟਾਂ ਦੇ ਮਈ 2021 ਤੱਕ ਉਤਪਾਦਨ ਸ਼ੁਰੂ ਕਰਨ ਦੀ ਉਮੀਦ ਹੈ

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀਸ਼੍ਰੀ ਮਨਸੁਖ ਮਾਂਡਵੀਯਾ ਨੇ ਵੀਡੀਓ ਕਾਨਫੰਸਿੰਗ  ਜ਼ਰੀਏ 5 ਖਾਦ ਪਲਾਂਟਾਂ  ਦੀ ਬਹਾਲੀ ਦੀ ਪ੍ਰਗਤੀ ਉੱਤੇ ਖਾਦ ਵਿਭਾਗ  ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਇਸ ਸਮੀਖਿਆ ਬੈਠਕ ਵਿੱਚ, ਸ਼੍ਰੀ ਮਾਂਡਵੀਯਾ ਨੂੰ ਦੱਸਿਆ ਗਿਆ ਕਿ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ  (ਆਰਐੱਫਸੀਐੱਲ)  ਵਿੱਚ ਭੌਤਿਕ ਪ੍ਰਗਤੀ ਦਾ 99.53%  ਕੰਮ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ ਅਤੇ ਕੋਵਿਡ - 19 ਕਾਰਨ ਭੌਤਿਕ ਕਾਰਜ  ਦੇ ਇੱਕ ਛੋਟੇ ਕੰਮ ਦੇ ਪੂਰੇ ਹੋਣ ਵਿੱਚ ਕੁਝ ਦੇਰੀ ਹੋਈ ਹੈ।  ਉਮੀਦ ਹੈ ਕਿ ਸਤੰਬਰ2020  ਦੇ ਅੰਤ ਤੱਕ ਇੱਥੇ ਯੂਰੀਆ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ ।  ਗੋਰਖਪੁਰਸਿੰਦਰੀਬਰੌਨੀ ਖਾਦ ਪਲਾਂਟਾਂ ਵਿੱਚ ਕ੍ਰਮਵਾਰ 77%70%  ਅਤੇ 69%  ਭੌਤਿਕ ਪ੍ਰਗਤੀ ਹਾਸਲ ਕਰ ਲਈ ਗਈ ਹੈ।  ਇਹ ਉਮੀਦ ਪ੍ਰਗਟਾਈ ਗਈ ਕਿ ਗੋਰਖਪੁਰਬਰੌਨੀ ਅਤੇ ਸਿੰਦਰੀ ਪਲਾਂਟਾਂ ਵਿੱਚ ਮਈ 2021 ਤੋਂ ਪਹਿਲਾਂ ਬਹਾਲੀ ਦਾ ਕੰਮ ਪੂਰਾ ਹੋ ਜਾਵੇਗਾ।

https://pib.gov.in/PressReleasePage.aspx?PRID=1631097

 

ਐੱਨਸੀਆਰ ਵਿੱਚ ਭੁਚਾਲ ਦੇ ਝਟਕੇ ; ਨੈਸ਼ਨਲ ਸੈਂਟਰ ਫਾਰ ਸਿਸਮੌਲੋਜੀ ਦੇ ਮੁਖੀ ਨੇ ਕਿਹਾ, ‘‘ਘਬਰਾਉਣ ਦੀ ਕੋਈ ਲੋੜ ਨਹੀਂ’’

ਨੈਸ਼ਨਲ ਸੈਂਟਰ ਫਾਰ ਸਿਸਮੌਲੋਜੀ (ਐੱਨਸੀਐੱਸ) ਦੇ ਡਾਇਰੈਕਟਰ ਡਾ. ਬੀ. ਕੇ. ਬੰਸਲ ਨੇ ਕਿਹਾ ਹੈ ਕਿ ਦਿੱਲੀ-ਐੱਨਸੀਆਰ ਖੇਤਰ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਕਾਰਨ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭੁਚਾਲ ਦੇ ਜੋਖਿਮ ਨੂੰ ਘੱਟ ਕਰਨ ਲਈ ਤਿਆਰੀ ਅਤੇ ਨਿਕਾਸੀ ਦੇ ਉਪਾਅ ਕਰਨੇ ਮਹੱਤਵਪੂਰਨ ਹਨ

https://pib.gov.in/PressReleasePage.aspx?PRID=1630974

 

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸਹਕਾਰ ਮਿਤ੍ਰ: ਇੰਟਰਨਸ਼ਿਪ ਪ੍ਰੋਗਰਾਮ ਤੇ ਯੋਜਨਾ ਦੀ ਸ਼ੁਰੂਆਤ ਕੀਤੀ

ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਵਿਲੱਖਣ ਸਹਿਕਾਰੀ ਖੇਤਰ ਵਿਕਾਸ ਵਿੱਤ ਸੰਗਠਨ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੇ ਸਮਰੱਥਾ ਵਿਕਾਸ, ਨੌਜਵਾਨਾਂ ਨੂੰ ਸਵੇਤਨ ਇੰਟਰਨਸ਼ਿਪ ਅਤੇ ਸਟਾਰਟ-ਅੱਪ ਮੋਡ ਵਿੱਚ ਯੁਵਾ ਸਹਿਕਾਰੀ ਕਾਰਜਕਰਤਾਵਾਂ ਨੂੰ ਉਦਾਰ ਸ਼ਰਤਾਂ ਤੇ ਸੁਨਿਸ਼ਚਿਤ ਪ੍ਰੋਜੈਕਟ ਕਰਜ਼ਿਆਂ ਜ਼ਰੀਏ ਸਹਿਕਾਰੀ ਖੇਤਰ ਸਬੰਧੀ ਉੱਦਮਤਾ ਵਿਕਾਸ ਪਰਿਵੇਸ਼ ਵਿੱਚ ਕਈ ਪਹਿਲਾਂ ਕੀਤੀਆਂ ਹਨ ਸਹਕਾਰ ਮਿਤ੍ਰ  ਯੋਜਨਾ ਸਹਿਕਾਰੀ ਸੰਸਥਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਦੇ ਨਵੇਂ ਅਤੇ ਨਵੀਨ ਵਿਚਾਰਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰੇਗੀ ਜਦਕਿ ਸਿਖਿਆਰਥੀਆਂ ਨੂੰ ਆਤਮਨਿਰਭਰ ਬਣਨ ਲਈ ਫੀਲਡ ਵਿੱਚ ਕੰਮ ਕਰਨ ਦਾ ਅਨੁਭਵ ਮਿਲੇਗਾ

https://pib.gov.in/PressReleasePage.aspx?PRID=1631125

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਮਹਾਰਾਸ਼ਟਰ: ਵੀਰਵਾਰ ਨੂੰ ਕੋਵਿਡ-19 ਦੇ 3607 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 97,648 ਹੋ ਗਈ ਹੈ। ਮੌਜੂਦਾ ਕੇਸਾਂ ਦੀ ਗਿਣਤੀ 47,968 ਹੈ ਜਦਕਿ ਵੀਰਵਾਰ ਨੂੰ 152 ਮੌਤਾਂ ਦਰਜ ਹੋਈਆਂ। ਹੌਟਸਪੌਟ ਮੁੰਬਈ ਵਿੱਚ ਵੀਰਵਾਰ ਨੂੰ 1540 ਕੇਸ ਪਾਜ਼ਿਟਿਵ ਪਾਏ ਗਏ, ਜਿਸ ਨਾਲ ਸ਼ਹਿਰ ਵਿੱਚ ਕੇਸਾਂ ਦੀ ਗਿਣਤੀ 53,985 ਤੱਕ ਪਹੁੰਚ ਗਈ। ਮੁੰਬਈ ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਥਾਂ ਮਿਲਣ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ, ਬ੍ਰਿਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਇੱਕ ਖ਼ੁਦਮੁਖ਼ਤਿਆਰ ਹਸਪਤਾਲ ਬੈੱਡ ਪ੍ਰਬੰਧਨ ਸਿਸਟਮ ਦੀ ਸਥਾਪਨਾ ਕੀਤੀ ਹੈ ਅਤੇ ਇਸ ਨੂੰ ਸਾਰੇ 24 ਵਾਰਡਾਂ ਵਿੱਚ ਲਾਗੂ ਕਰ ਦਿੱਤਾ ਹੈ।
  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 513 ਤਾਜ਼ਾ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 22,032 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ 366 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਾਜ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 15,109 ਹੋ ਗਈ। ਪਿਛਲੇ 24 ਘੰਟਿਆਂ ਵਿੱਚ 38 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ, ਰਾਜ ਵਿੱਚ ਮ੍ਰਿਤਕਾਂ ਦੀ ਗਿਣਤੀ 1,385 ਹੋ ਗਈ ਹੈ। ਆਪਣੇ ਪਹਿਲੇ ਫੈਸਲੇ ਨੂੰ ਉਲਟਾਉਂਦਿਆਂ, ਰਾਜ ਸਰਕਾਰ ਨੇ ਅੱਜ ਤੋਂ ਨਿੱਜੀ ਲੈਬਾਰਟਰੀਆਂ ਨੂੰ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਦੀ ਸਿਫਾਰਿਸ਼ ਐੱਮ.ਡੀ. ਡਾਕਟਰ ਵੱਲੋਂ ਕੀਤੀ ਗਈ ਹੋਵੇ।
  • ਰਾਜਸਥਾਨ: ਅੱਜ ਸਵੇਰ ਤੱਕ 92 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਬਹੁਤੇ ਨਵੇਂ ਕੇਸ ਸਿਰੋਹੀ ਤੋਂ ਸਾਹਮਣੇ ਆਏ ਹਨ ਤੇ ਫਿਰ ਜੈਪੁਰ ਦੀ ਵਾਰੀ ਹੈ। ਇੱਕ ਚੰਗੀ ਖ਼ਬਰ ਵੀ ਆਈ ਹੈ ਕਿ ਰਾਜ ਵਿੱਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੁਣ ਸੁਧਰ ਕੇ 74% ਤੋਂ ਵੱਧ ਹੋ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 11,930 ਮਰੀਜ਼ਾਂ ਵਿੱਚੋਂ ਹੁਣ ਤੱਕ 11730 ਮਰੀਜ਼ ਠੀਕ ਹੋ ਚੁੱਕੇ ਹਨ। ਰਾਜ ਵਿੱਚ ਕੋਵਿਡ-19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 2,818 ਹੈ, ਜਦਕਿ ਅੱਜ ਤੱਕ ਕੋਰੋਨਾ ਦੀ ਲਾਗ ਕਾਰਨ 269 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
  • ਮੱਧ ਪ੍ਰਦੇਸ਼: ਰਾਜ ਵਿੱਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 10,241 'ਤੇ ਪਹੁੰਚ ਗਈ ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 192 ਨਵੇਂ ਮਰੀਜ਼ਾਂ ਦਾ ਪਤਾ ਲੱਗਿਆ ਹੈ। ਵੀਰਵਾਰ ਨੂੰ ਚਾਰ ਮੌਤਾਂ ਹੋਈਆਂ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 431 ਹੋ ਗਈ। 31 ਮਈ ਨੂੰ ਲੌਕਡਾਊਨ ਵਿੱਚ ਢਿੱਲ ਦੇ ਬਾਵਜੂਦ ਰਾਜ ਵਿੱਚ ਕੋਵਿਡ-19 ਦੇ 2,152 ਨਵੇਂ ਮਾਮਲੇ ਦਰਜ ਕੀਤੇ ਗਏ ।
  • ਛੱਤੀਸਗੜ੍ਹ: ਵੀਰਵਾਰ ਨੂੰ 46 ਨਵੇਂ ਕੋਵਿਡ-19 ਮਾਮਲਿਆਂ ਦੀ ਜਾਂਚੇ ਗਏ, ਜਿਸ ਨਾਲ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1398 ਹੋ ਗਈ, ਜਿਨ੍ਹਾਂ ਵਿੱਚੋਂ 945 ਸਰਗਰਮ ਹਨ।
  • ਗੋਆ: ਵੀਰਵਾਰ ਨੂੰ 30 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਦੀ ਕੁੱਲ ਗਿਣਤੀ 417 ਹੋ ਗਈ ਹੈ, ਜਿਨ੍ਹਾਂ ਵਿੱਚੋਂ 350 ਮਾਮਲੇ ਸਰਗਰਮ ਹਨ।
  • ਪੰਜਾਬ: ਕੋਵਿਡ ਦੇ ਸਮਾਜਿਕ ਫੈਲਾਅ ਦੇ ਤੌਖ਼ਲੇ ਅਤੇ ਮਹਾਮਾਰੀ ਦਾ ਸਿਖਰ ਦੋ ਮਹੀਨਿਆਂ ਬਾਅਦ ਆਉਣ ਦੇ ਅੰਦਾਜ਼ੇ ਸਨ ਕਿ ਮੁੱਖ ਮੰਤਰੀ ਨੇ ਹਫ਼ਤੇ ਦੇ ਅਖੀਰਲੇ ਦਿਨਾਂ ਅਤੇ ਜਨਤਕ ਛੁੱਟੀਆਂ ਵਾਲੇ ਦਿਨਾਂ ਸਖ਼ਤ ਲੌਕਡਾਊਨ ਕਰਨ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਸਿਰਫ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ  ਪੂਰੀ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਕੋਵਿਡ ਮਾਮਲਿਆਂ ਕਾਰਨ ਅਜਿਹੇ ਸਖ਼ਤ ਕਦਮ ਚੁੱਕਣੇ ਪੈਣਗੇ। ਕਿਸੇ ਵੀ ਦਵਾਈ ਜਾਂ ਇਲਾਜ ਦੀ ਤਕਨੀਕ ਵਿਕਸਤ ਨਾ ਹੋਣ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਅੱਗੇ ਕਿਹਾ ਕਿ ਸਖ਼ਤ ਉਪਾਅ ਲਾਗੂ ਕਰਕੇ ਸਿਖਰ ਨੂੰ ਕੁਝ ਸਮੇਂ ਲਈ ਹੋਰ ਟਾਲਿਆ ਜਾ ਸਕਦਾ ਹੈ, ਸਖ਼ਤ ਨਿਯਮ ਹੀ ਮਹਾਮਾਰੀ ਦਾ ਮੁਕਾਬਲਾ ਕਰਨ ਦਾ ਇੱਕੋ-ਇੱਕ ਜ਼ਰੀਆ ਜਾਪਦਾ ਹੈ।
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਹਿਮਕੇਅਰ ਅਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕੋਰੋਨਾ ਟੈਸਟਾਂ ਤੇ ਇਲਾਜ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਲਗਪਗ 5.69 ਲੱਖ ਯੋਗ ਵਿਅਕਤੀਆਂ ਨੂੰ ਤਿੰਨ ਮਹੀਨਿਆਂ ਲਈ ਸਮਾਜਿਕ ਸੁਰੱਖਿਆ ਪੈਨਸ਼ਨ ਪਹਿਲਾਂ ਤੋਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਤਾਂ ਜੋ ਸਮਾਜ ਦੇ ਇਸ ਕਮਜ਼ੋਰ ਵਰਗ ਨੂੰ ਕੋਰੋਨਾ ਮਹਾਂਮਾਰੀ ਕਾਰਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਦੇ 44000 ਨਵੇਂ ਕੇਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
  • ਕੇਰਲ: ਬੀਤੀ ਨੌਂ ਜੂਨ ਨੂੰ ਮੁੰਬਈ ਤੋਂ ਪਰਤੇ ਏਕਾਂਤਵਾਸ ਕੀਤੇ ਗਏ ਵਿਅਕਤੀ ਦੀ ਕੰਨੂਰ ਵਿੱਚ ਮੌਤ ਤੋਂ ਬਾਅਦ ਕੇਰਲ ਵਿੱਚ ਕੋਵਿਡ ਮੌਤਾਂ ਦੀ ਗਿਣਤੀ 19 ਹੋ ਗਈ ਹੈ। ਇਸ ਦੌਰਾਨ ਅਧਿਕਾਰੀਆਂ ਨੇ ਥ੍ਰਿਸੁਰ ਵਿੱਚ ਕਾਫੀ ਸਖ਼ਤੀ ਕੀਤੀ ਹੈ ਜਿੱਥੇ ਸੰਪਰਕ ਰਾਹੀਂ ਕੋਵਿਡ-19 ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਕੇਰਲ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਅੱਜ ਇਕਹਿਰੇ ਜੱਜ ਵਾਲੇ ਬੈਂਚ ਦੇ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਯਾਤਰੀਆਂ ਤੋਂ ਵਾਧੂ ਕਿਰਾਇਆ ਵਸੂਲਣ ਦੀ ਇਜਾਜ਼ਤ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ। ਖਾੜੀ ਵਿੱਚ ਛੇ ਹੋਰ ਕੇਰਲਵਾਸੀ ਕੋਵਿਡ-19 ਕਾਰਨ ਦਮ ਤੋੜ ਗਏ ਅਤੇ ਖਾੜੀ ਵਿੱਚ ਮਰਨ ਵਾਲੇ ਕੇਰਲਵਾਸੀਆਂ ਦੀ ਗਿਣਤੀ 215 ਹੋ ਗਈ ਹੈ। ਰਾਜ ਤੋਂ ਬਾਹਰ ਕੋਵਿਡ-19 ਵਿੱਚ ਤਕਰੀਬਨ 300 ਕੇਰਲ ਵਾਸੀਆਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿੱਚ ਕੱਲ੍ਹ 83 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। 1,258 ਮਰੀਜ਼ ਹੁਣ ਇਲਾਜ ਅਧੀਨ ਹਨ।
  • ਤਮਿਲ ਨਾਡੂ: ਸੁਪਰੀਮ ਕੋਰਟ ਨੇ ਤਮਿਲ ਨਾਡੂ ਸਰਕਾਰ ਨੂੰ ਔਨਲਾਈਨ ਜਾਂ ਭੌਤਿਕ ਪੱਧਰ 'ਤੇ ਸ਼ਰਾਬ ਵੇਚਣ ਦਾ ਤਰੀਕਾ ਵਿਕਸਤ ਕਰਨ ਦੀ ਆਗਿਆ ਦਿੱਤੀ ਹੈ। ਮਦਰਾਸ ਹਾਈ ਕੋਰਟ ਨੇ ਵਿਦੇਸ਼ਾਂ ਵਿੱਚ ਫਸੇ ਤਮਿਲ ਮੂਲ ਦੇ ਲੋਕਾਂ ਬਾਰੇ ਰਾਜ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਚੇਨਈ-ਚੇਂਗਲਪੱਟੂ ਸਰਹੱਦ 'ਤੇ ਵਾਹਨਾਂ ਦੀ ਜਾਂਚ ਤੇਜ਼ ਕੀਤੀ ਗਈ, ਵੈਧ ਈ-ਪਾਸ ਲਾਜ਼ਮੀ ਹੈ। ਅਫ਼ਵਾਹਾਂ ਦਾ ਖੰਡਨ ਕਰਦਿਆਂ ਤਮਿਲ ਨਾਡੂ ਸਰਕਾਰ ਨੇ ਕਿਹਾ ਹੈ ਕਿ ਚੇਨਈ ਵਿੱਚ ਕੋਈ ਲੌਕਡਾਊਨ ਨਹੀਂ ਹੋਵੇਗਾ। ਬੀਤੇ ਕੱਲ੍ਹ 1875 ਨਵੇਂ ਕੇਸ, 1372 ਮਰੀਜ਼ ਠੀਕ ਹੋਏ ਅਤੇ 23 ਮੌਤਾਂ ਦਰਜ ਕੀਤੀਆਂ ਗਈਆਂ। ਚੇਨਈ ਵਿੱਚ 1406 ਕੇਸ ਦਰਜ ਕੀਤੇ ਗਏ।  ਕੁੱਲ ਕੇਸ: 38716, ਸਰਗਰਮ ਕੇਸ: 17659, ਮੌਤਾਂ: 349, ਚੇਨਈ ਵਿੱਚ ਸਰਗਰਮ ਕੇਸ: 13310
  • ਕਰਨਾਟਕ: ਉੱਚ ਸਿੱਖਿਆ ਮੰਤਰੀ ਤੇ ਉਪ ਮੁੱਖ ਮੰਤਰੀ ਡਾ. ਸੀਐਨ ਅਸਵਥ ਨਾਰਾਇਣ ਨੇ ਕਿਹਾ ਕਿ ਪੂਰੀ ਤਰ੍ਹਾਂ ਅਨਲੌਕ ਮਗਰੋਂ ਰਾਜ ਵਿੱਚਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਡਾ. ਕੇ.ਸੁਧਾਕਰ ਨੇ ਕਿਹਾ ਕਿ ਆਈਐਲਆਈ (ਇਨਫਲੂਐਂਜ਼ਾ ਵਰਗੇ ਲੱਛਣ) ਦੇ ਮਰੀਜ਼ਾਂ ਦੀ ਵੱਖਰੀ ਜਾਂਚ ਕੀਤੀ ਜਾਵੇਗੀ। ਕੱਲ੍ਹ 204 ਨਵੇਂ ਕੇਸ, 114 ਨੂੰ ਛੁੱਟੀ ਦਿੱਤੀ ਗਈ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ। ਕੁੱਲ ਪਾਜ਼ਿਟਿਵ ਮਾਮਲੇ: 6245, ਸਰਗਰਮ ਕੇਸ: 3195, ਮੌਤਾਂ: 72, ਤੰਦਰੁਸਤ ਹੋਏ: 2976
  • ਆਂਧਰ ਪ੍ਰਦੇਸ਼: ਏਸੀਬੀ ਨੇ ਬਹੁ-ਕਰੋੜੀ ਈਐੱਸਆਈਸੀ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਕਾਰਨ ਸਾਬਕਾ ਮੰਤਰੀ ਤੇ ਟੀਡੀਪੀ ਆਗੂ ਕੇ. ਅਟਚਨਨਾਇਡੂ ਨੂੰ ਸ਼੍ਰੀਕਾਕੂਲਮ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਸਰਕਾਰ ਨੇ ਮਾਮਲਿਆਂ ਵਿੱਚ ਵਾਧੇ ਦੌਰਾਨ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਨਿਯਮਿਤ, ਠੇਕੇ ਤੇ ਆਊਟਸੋਰਸਿੰਗ ਦੇ ਅਧਾਰ 'ਤੇ 9,712 ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਟੀਟੀਡੀ ਕਰਮਚਾਰੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਤਿਰੂਪਤੀ ਵਿੱਚ ਸ਼੍ਰੀ ਗੋਵਿੰਦਰਾਜਾਸਵਾਮੀ ਮੰਦਰ ਬੰਦ ਕਰ ਦਿੱਤਾ। 11,775 ਨਮੂਨੇ ਜਾਂਚਣਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 141 ਨਵੇਂ ਕੇਸ, 59 ਵਿਅਕਤੀਆਂ ਨੂੰ ਛੁੱਟੀ ਮਿਲੀ ਅਤੇ ਕਿਸੇ ਵੀ ਮੌਤ ਦੀ ਖ਼ਬਰ ਨਹੀਂ ਹੈ। ਕੁੱਲ ਕੇਸ: 4402, ਮੌਜੂਦ ਮਾਮਲੇ: 1723, ਤੰਦਰੁਸਤ ਹੋਏ: 2599, ਮੌਤਾਂ: 80
  • ਤੇਲੰਗਾਨਾ: ਗਾਂਧੀ ਹਸਪਤਾਲ ਦੇ ਜੂਨੀਅਰ ਡਾਕਟਰਾਂ ਨੇ ਕੁਝ ਸ਼ਰਤਾਂ 'ਤੇ ਸ਼ੁੱਕਰਵਾਰ ਸਵੇਰੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਤੁਰੰਤ ਆਪਣੀਆਂ ਡਿਊਟੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਤੇਲੰਗਾਨਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ। ਕੁੱਲ ਕੇਸਾਂ ਦੀ ਗਿਣਤੀ 4,320 ਹੈ, ਜਿਨ੍ਹਾਂ ਵਿੱਚੋਂ 2,162 ਮਾਮਲੇ ਸਰਗਰਮ ਹਨ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਹੁਣ ਤੱਕ 13,479 ਕੋਵਿਡ-19 ਟੈਸਟ ਕਰਵਾਏ ਗਏ ਹਨ। ਕੁੱਲ ਕੇਸ 67 ਤੇ 63 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਲੌਕਡਾਊਨ ਦੀ ਉਲੰਘਣਾ ਦੀ ਕਰਨ ਵਾਲਿਆਂ ਦੀ ਕੁੱਲ ਗਿਣਤੀ 12,272 ਹੈ। 624 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਅਤੇ 891 ਵਾਹਨ ਜ਼ਬਤ ਕੀਤੇ ਗਏ। 27 ਲੱਖ ਰੁਪਏ ਦੇ ਜ਼ੁਰਮਾਨੇ ਵੀ ਵਸੂਲੇ ਗਏ।
  • ਮਨੀਪੁਰ: ਸਿਹਤ ਮੰਤਰੀ ਨੇ ਕਮਜੌਂਗ ਤੇ ਨੌਨੀ ਜ਼ਿਲ੍ਹਿਆਂ ਨੂੰ ਦੋ ਐਂਬੂਲੈਂਸਾਂ ਸੌਂਪੀਆਂ। ਐਂਬੂਲੈਂਸਾਂ ਨੂੰ ਸਿਰਫ ਕੋਵਿਡ19 ਮਰੀਜ਼ਾਂ ਤੇ ਸ਼ੱਕੀਆਂ ਲਿਜਾਣ ਲਈ ਪੀਪੀਪੀ ਮਾਡਲ ਤਹਿਤ ਖਰੀਦਿਆ ਗਿਆ ਹੈ।
  • ਮਿਜ਼ੋਰਮ: ਮਿਜ਼ੋਰਮ ਦੇ ਸਿਹਤ ਮੰਤਰੀ ਨੇ ਕਿਹਾ ਕਿ ਚੇਨਈ ਤੋਂ ਪਰਤੇ ਹਰ ਵਿਅਕਤੀ ਦਾ ਕੋਵਿਡ-19 ਟੈਸਟ ਕੀਤਾ ਜਾਵੇਗਾ। ਗੁਆਂਢੀ ਰਾਜਾਂ ਵਿੱਚ ਚੇਨਈ ਤੋਂ ਵਾਪਸ ਪਰਤੇ ਲੋਕਾਂ ਨੂੰ ਪਾਜ਼ਿਟਿਵ ਪਾਏ ਜਾਣ ਮਗਰੋਂ ਇਹ ਫੈਸਲਾ ਲਿਆ ਹੈ।
  • ਨਾਗਾਲੈਂਡ: ਗੁਵਾਹਾਟੀ ਹਾਈ ਕੋਰਟ, ਕੋਹੀਮਾ ਬੈਂਚ ਨੇ ਨਾਗਾਲੈਂਡ ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ 'ਤੇ ਕੋਵਿਡ 19 ਸੈੱਸ ਲਗਾਉਣ ਵਿਰੁੱਧ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ 'ਤੇ ਆਪਣਾ ਜਵਾਬ ਪੇਸ਼ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਰਵਾਇਤੀ ਝੌਂਪੜੀਆਂ ਨਾਗਾਲੈਂਡ ਦੇ ਡਿਫੂਪਰ ਵਿੱਚ ਲੋਥਾ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀਆਂ ਹਨ। ਰਵਾਇਤੀ ਨਾਗਾ ਸ਼ੈਲੀ ਵਿੱਚ ਬਣੀਆਂ ਝੌਪੜੀਆਂ ਵਿੱਚ ਲੋਥਾ ਭਾਈਚਾਰੇ ਦੇ 15 ਵਿਅਕਤੀ ਰਹਿ ਸਕਣਗੇ।
  • ਤ੍ਰਿਪੁਰਾ: ਮੁੱਖ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਮੇਤ ਉੱਚ ਅਧਿਕਾਰੀਆਂ ਨਾਲ ਕੋਵਿਡ 19 ਮਹਾਮਾਰੀ ਦੀ ਤਾਜ਼ਾ ਸਥਿਤੀ ਜਾਣਨ ਬਾਰੇ ਬੈਠਕ ਕੀਤੀ।

Image

http://static.pib.gov.in/WriteReadData/userfiles/image/image013L87U.jpg

 

*****

ਵਾਈਬੀ
 



(Release ID: 1631470) Visitor Counter : 224