PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 OCT 2020 6:13PM by PIB Chandigarh

 

https://static.pib.gov.in/WriteReadData/userfiles/image/image0015IFJ.jpgCoat of arms of India PNG images free download

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਨੇ ਬੇਮਿਸਾਲ ਰਿਕਾਰਡ ਕਾਇਮ ਕੀਤਾ, ਕੇਸ ਦੁੱਗਣੇ ਹੋਣ ਦਾ ਸਮਾਂ ਲਗਭਗ 73 ਦਿਨ ਹੋਇਆ।

  • ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਵਿੱਚ ਹੋਰ ਕਮੀ ਆਈ ; ਇਹ ਕੁੱਲ ਕੇਸਾਂ ਦਾ 11 ਫ਼ੀਸਦੀ ਹੈ।

  • ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 81,514 ਮਰੀਜ਼ ਠੀਕ ਹੋਏ ਅਤੇ 67,708 ਨਵੇਂ ਕੇਸ ਸਾਹਮਣੇ ਆਏ। 

  • ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਇਲਾਜ ਲਈ ਖੋਜ ਤੇ ਵੈਕਸੀਨ ਲਿਆਉਣ ਦੇ ਈਕੋਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

  • ਡਾ. ਹਰਸ਼ ਵਰਧਨ ਨੇ ਲੋਕਾਂ ਨੂੰ ਕੋਵਿਡ ਉਪਯੁਕਤ ਵਿਵਹਾਰਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ।

  • ਕੋਵਿਡ-19  ਦੇ ਖ਼ਿਲਾਫ਼ ਜਨ ਅੰਦੋਲਨ ਨੂੰ ਗਤੀ ਦੇਣ ਲਈ ਆਯੁਸ਼ ਖੇਤਰ ਦੀ ਤਿਆਰੀ, ਲਗਭਗ 2000 ਲੋਕਾਂ ਨੇ ਕੋਵਿਡ-19 ਸੰਕਲਪ ਲਿਆ।

  • ਭਾਰਤ ਦੁਨੀਆ ਭਰ ਵਿੱਚ ਜੈਨਰਿਕ ਦਵਾਈਆਂ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਨਿਰਯਾਤ ਕਰਨ ਵਾਲਿਆਂ ਵਿੱਚੋਂ ਇੱਕ ਹੈ: ਸ਼੍ਰੀ ਗੌੜਾ

#Unite2FightCorona

#IndiaFightsCorona

 

https://static.pib.gov.in/WriteReadData/userfiles/image/image005I6W8.jpg

Image

 

ਭਾਰਤ ਨੇ ਬੇਮਿਸਾਲ ਰਿਕਾਰਡ ਕਾਇਮ ਕੀਤਾ, ਕੇਸ ਦੁੱਗਣੇ ਹੋਣ ਦਾ ਸਮਾਂ ਲਗਭਗ 73 ਦਿਨ, ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਵਿੱਚ ਹੋਰ ਕਮੀ ਆਈ ; ਕੁੱਲ ਕੇਸਾਂ ਦਾ 11 ਫ਼ੀਸਦੀ

ਭਾਰਤ ਸਿਹਤਯਾਬ ਕੇਸਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਅਤੇ ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਨਤੀਜੇ ਵਜੋਂ, ਕੋਵਿਡ ਲਾਗ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਹੁਣ ਇਹ ਲਗਭਗ 73 ਦਿਨ (72.8 ਦਿਨ) ਹੋ ਗਏ ਹਨ। ਇਹ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਅਤੇ ਕੁੱਲ ਕੇਸਾਂ ਨੂੰ ਦੁੱਗਣਾ ਕਰਨ ਵਿੱਚ ਲਏ ਗਏ ਸਮੇਂ ਵਿੱਚ ਸਿੱਟੇ ਵਜੋਂ ਹੋਏ ਵਾਧੇ ਦਾ ਸੰਕੇਤ ਹੈ। ਭਾਰਤ ਨੇ ਅਗਸਤ ਦੇ ਅੱਧ ਵਿੱਚ 25.5 ਦਿਨਾਂ ਦੀ ਦੁੱਗਣੇ ਹੋਣ ਦੀ ਦਰ ਨੂੰ ਦਰਜ ਕਰਨ ਤੋਂ ਬਾਅਦ ਹੁਣ ਤਕਰੀਬਨ 73 ਦਿਨਾਂ ਦੀ ਦਰ ਦਰਜ ਕਰਨ ਵਿੱਚ ਬਹੁਤ ਲੰਬਾ ਪੈਂਡਾ ਤੈਅ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ 81,514 ਕੇਸ ਠੀਕ ਹੋਏ ਹਨ। ਇਸ ਦੇ ਨਾਲ, ਕੁੱਲ ਰਿਕਵਰੀ ਦੀ ਗਿਣਤੀ ਲਗਭਗ 64 ਲੱਖ (63,83,441) ਤੱਕ ਪੁੱਜ ਗਈ ਹੈ। ਇੱਕ ਦਿਨਾ ਰਿਕਵਰੀ ਦੀ ਵੱਧ ਸੰਖਿਆ ਵੀ ਰਾਸ਼ਟਰੀ ਰਿਕਵਰੀ ਦਰ ਵਿੱਚ ਨਿਰੰਤਰ ਵਾਧੇ ਤੋਂ ਝਲਕਦੀ ਹੈ, ਜੋ ਕਿ 87 ਫ਼ੀਸਦੀ ਨੂੰ ਪਾਰ ਕਰ ਗਈ ਹੈ ਅਤੇ ਹੁਣ 87.36 ਫ਼ੀਸਦੀ 'ਤੇ ਹੈ। 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਸਿਹਤਯਾਬ ਮਾਮਲਿਆਂ ਵਿੱਚ 79 ਫ਼ੀਸਦੀ ਹਿੱਸਾ ਪਾਇਆ ਹੈ। ਮਹਾਰਾਸ਼ਟਰ ਨੇ ਇਕ ਦਿਨਾ ਰਿਕਵਰੀ ਵਿੱਚ 19,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਮਰੀਜ਼ ਠੀਕ ਹੋਏ ਹਨ। ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪੌਜੇਟਿਵ ਮਾਮਲਿਆਂ ਦਾ 11.12 ਫ਼ੀਸਦੀ ਹਨ ਜਿੰਨ੍ਹਾਂ ਦੀ ਗਿਣਤੀ 8,12,390 ਹੈ। ਐਕਟਿਵ ਕੇਸ ਹੁਣ ਇਕ ਹਫਤੇ ਲਈ 9 ਲੱਖ ਦੇ ਅੰਕੜੇ ਤੋਂ ਹੇਠਾਂ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 67,708 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ। 77 ਫ਼ੀਸਦੀ ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਾਏ ਗਏ ਹਨ। ਸਭ ਤੋਂ ਵੱਧ 10,000 ਕੇਸ ਮਹਾਰਾਸ਼ਟਰ ਵਿੱਚ ਮਿਲੇ ਹਨ ਅਤੇ ਇਸ ਤੋਂ ਬਾਅਦ ਕਰਨਾਟਕ ਵਿੱਚ 9,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ 680 ਮੌਤਾਂ ਹੋਈਆਂ ਹਨ। ਇਹ ਪਿਛਲੇ 12 ਦਿਨਾਂ ਤੋਂ 1000 ਦੇ ਅੰਕੜੇ ਤੋਂ ਹੇਠਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ, ਲਗਭਗ 80 ਫ਼ੀਸਦੀ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। 23 ਫ਼ੀਸਦੀ ਤੋਂ ਵੱਧ (158 ਮੌਤਾਂ) ਨਵੀਂਆਂ ਮੌਤਾਂ ਮਹਾਰਾਸ਼ਟਰ ਵਿੱਚ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1664643 

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਇਲਾਜ ਲਈ ਖੋਜ ਤੇ ਵੈਕਸੀਨ ਲਿਆਉਣ ਦੇ ਈਕੋਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਮਹਾਮਾਰੀ ਖ਼ਿਲਾਫ਼ ਟੈਸਟਿੰਗ ਟੈਕਨੋਲੋਜੀਆਂ, ਕੰਟੈਕਟ ਟ੍ਰੇਸਿੰਗ, ਡ੍ਰੱਗਸ ਅਤੇ ਚਿਕਿਤਸਾਵਿਧਾਨ ਆਦਿ ਸਮੇਤ ਰਿਸਰਚ ਤੇ ਵੈਕਸੀਨ ਡਿਪਲੌਇਮੈਂਟ ਈਕੋਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੰਚ ਕੇਂਦਰੀ ਸਿਹਤ ਮੰਤਰੀ, ਸ਼੍ਰੀ ਹਰਸ਼ ਵਰਧਨ; ਮੈਂਬਰ (ਸਿਹਤ), ਨੀਤੀ ਆਯੋਗ; ਪ੍ਰਿੰਸੀਪਲ ਵਿਗਿਆਨਕ ਸਲਾਹਕਾਰ; ਸੀਨੀਅਰ ਵਿਗਿਆਨੀ ਤੇ ਹੋਰ ਅਧਿਕਾਰੀ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਚੁਣੌਤੀ ਦਾ ਟਾਕਰਾ ਕਰਨ ਲਈ ਭਾਰਤ ਵਿੱਚ ਵੈਕਸੀਨ ਵਿਕਸਿਤ ਕਰਨ ਲਈ ਨਿੱਤਰੇ ਲੋਕਾਂ ਤੇ ਨਿਰਮਾਤਾਵਾਂ ਦੁਆਰਾ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਾਰੇ ਯਤਨਾਂ ਲਈ ਸਰਕਾਰੀ ਸੁਵਿਧਾ ਤੇ ਸਹਾਇਤਾ ਜਾਰੀ ਰੱਖਣ ਦੀ ਪ੍ਰਤੀਬੱਧਤਾ ਬਣੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਯੰਤ੍ਰਿਤ ਸੁਧਾਰ ਇੱਕ ਗਤੀਸ਼ੀਲ ਪ੍ਰਕਿਰਿਆ ਸੀ ਤੇ ਨਿਯੰਤ੍ਰਕ ਨੂੰ ਹਰੇਕ ਮੌਜੂਦਾ ਤੇ ਉੱਭਰ ਰਹੇ ਖੇਤਰ ਵਿੱਚ ਮਾਹਿਰਾਂ ਦੀ ਵਰਤੋਂ ਸਰਗਰਮੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਨਵੀਂਆਂ ਪਹੁੰਚ–ਪ੍ਰਣਾਲੀਆਂ ਉੱਭਰ ਕੇ ਸਾਹਮਣੇ ਆਈਆਂ ਹਨ। ਪ੍ਰਧਾਨ ਮੰਤਰੀ ਨੇ ਵੈਕਸੀਨਾਂ ਦੇ ਵਿਆਪਕ ਵੰਡ ਤੇ ਡਿਲਿਵਰੀ ਪ੍ਰਬੰਧ ਦਾ ਜਾਇਜ਼ਾ ਲਿਆ। ਇਸ ਵਿੱਚ ਵੱਡੇ ਪੱਧਰ ‘ਤੇ ਭੰਡਾਰ ਕਰ ਕੇ ਰੱਖਣ, ਵੰਡ ਲਈ ਵਾਇਲਸ ਭਰਨ ਤੇ ਪ੍ਰਭਾਵੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਉਚਿਤ ਖ਼ਰੀਦਦਾਰੀ ਤੇ ਟੈਕਨੋਲੋਜੀਆਂ ਨਾਲ ਸਬੰਧਿਤ ਪ੍ਰਬੰਧ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਕਿ ਸੇਰੋ–ਸਰਵੇਖਣਾਂ ਤੇ ਟੈਸਟਿੰਗ ਵਿੱਚ ਜ਼ਰੂਰ ਹੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਤੌਰ ’ਤੇ ਤੇਜ਼–ਗਤੀ ਨਾਲ ਕਿਫ਼ਾਇਤੀ ਟੈਸਟ ਕਰਵਾਉਣ ਦੀ ਸੁਵਿਧਾ ਛੇਤੀ ਤੋਂ ਛੇਤੀ ਸਾਰਿਆਂ ਲਈ ਜ਼ਰੂਰ ਉਪਲਬਧ ਹੋਣੀ ਚਾਹੀਦੀ ਹੈ।

https://pib.gov.in/PressReleseDetail.aspx?PRID=1664817 

 

ਡਾ. ਹਰਸ਼ ਵਰਧਨ ਨੇ ਐੱਫਐੱਸਐੱਸਏਆਈ ਦੇ "ਵਿਜ਼ਨ 2050" ਲਈ "ਹੋਲ ਆਵ੍ ਗੌਰਮਿੰਟ" ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਅੰਤਰ ਮੰਤਰਾਲੇ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਐੱਫਐੱਸਐੱਸਏਆਈ ਅਤੇ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਈਟ ਰਾਈਟ ਇੰਡੀਆ ਮੁਹਿੰਮ ਦੇ "ਵਿਜ਼ਨ 2050" ਦੀ ਪ੍ਰਾਪਤੀ ਲਈ "ਹੋਲ ਆਵ੍ ਗੌਰਮਿੰਟ" ਪਹੁੰਚ ਅਪਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਸ ਤੱਥ ਨੂੰ ਨੋਟ ਕਰਦਿਆਂ ਕਿ ਭਾਰਤ ਵਿੱਚ ਅਨਾਜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਆਰਥਿਕ ਲਾਗਤ ਲਗਭਗ 15 ਬਿਲੀਅਨ ਡਾਲਰ ਹੈ, ਜਦਕਿ ਖਰਾਬ (21%), ਘੱਟ ਭਾਰ (36%), ਸਟੰਟਿੰਗ (38%) ਬੱਚਿਆਂ ਵਿੱਚ ਆਮ ਹਨ, 50% ਮਹਿਲਾਵਾਂ ਤੇ ਬੱਚੇ ਖੂਨ ਦੀ ਕਮੀ ਤੋਂ ਪੀੜ੍ਹਤ ਹਨ, ਇੱਕ ਦਹਾਕੇ (2005—2015) ਵਿੱਚ ਮਰਦਾਂ ਵਿੱਚ ਮੋਟਾਪਾ ਦੁਗਣਾ ਹੋ ਗਿਆ ਹੈ। ਪਹਿਲਾਂ ਇਹ 9.3% ਸੀ, ਜੋ ਹੁਣ 18.6% ਹੈ ਅਤੇ ਮਹਿਲਾਵਾਂ ਵਿੱਚ ਪਹਿਲਾਂ ਇਹ 12.6% ਸੀ ਜੋ ਹੁਣ 20.7% ਹੋ ਗਿਆ ਹੈ ਤੇ ਇਸ ਦੇ ਅਨੁਸਾਰ ਹੀ ਐੱਨਸੀਡੀਸ ਕਾਰਨ ਮੌਤਾਂ ਦੀ ਗਿਣਤੀ ਵੀ ਵਧੀ ਹੈ। ਇਸ ਲਈ ਅਨਾਜ ਸੁਰੱਖਿਆ ਤੋਂ ਪੌਸ਼ਟਿਕ ਸੁਰੱਖਿਆ ਵੱਲ ਵਧਣ ਲਈ ਇਨ੍ਹਾਂ ਮੁੱਖ ਮੰਤਰਾਲਿਆਂ ਨੂੰ ਇੱਕ ਸਾਂਝੇ ਪਲੈਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਟੀਚੇ ਨਿਸ਼ਚਿਤ ਕਰਨ ਅਤੇ ਨੀਤੀਆਂ ਬਣਾਉਣ ਅਤੇ ਉਸ ਮੁਤਾਬਿਕ ਤਾਲਮੇਲ ਕਰਕੇ ਕਾਰਵਾਈਆਂ ਕਰਨ ਦੀ ਆਸ ਹੈ। ਡਾਕਟਰ ਹਰਸ਼ ਵਰਧਨ ਨੇ ਵੱਧ ਰਹੇ ਅੰਕੜਿਆਂ ਦਾ ਨੋਟਿਸ ਲੈਂਦਿਆਂ ਹੋਇਆਂ ਕਿਹਾ "ਈਟ ਰਾਈਟ ਇੰਡੀਆ" ਅਤੇ "ਫਿੱਟ ਇੰਡੀਆ" ਮੁਹਿੰਮ ਦੇਸ਼ ਦੇ ਸਿਹਤ ਖੇਤਰ ਵਿੱਚ ਗੇਮ ਚੇਂਜਰ ਸਾਬਿਤ ਹੋਣਗੀਆਂ। ਆਉਂਦੇ 10 ਸਾਲਾਂ ਵਿੱਚ ਇਸ ਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ। 

https://pib.gov.in/PressReleasePage.aspx?PRID=1664733 

 

ਡਾ. ਹਰਸ਼ ਵਰਧਨ ਨੇ ਸਾਰੇ ਏਮਸ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਪ੍ਰਮੁਖਾਂ ਨਾਲ ‘ਜਨ ਅੰਦੋਲਨ’ ਅਤੇ ਕੋਵਿਡ ਉਪਯੁਕਤ ਵਿਵਹਾਰ ‘ਤੇ ਬੈਠਕ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸਾਰੇ ਏਮਸ ਅਤੇ ਕੇਂਦਰੀ ਹਸਪਤਾਲਾਂ ਦੇ ਪ੍ਰਮੁਖਾਂ ਨਾਲ ਕੋਵਿਡ ਉਚਿਤ ਵਿਵਹਾਰ ‘ਤੇ ਜਨ ਅੰਦੋਲਨ ਤਹਿਤ ਸੰਚਾਲਿਤ ਗਤੀਵਿਧੀਆਂ ਦੀ ਸਮੀਖਿਆ ਲਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਮਹਾਮਾਰੀ ਦੇ ਖ਼ਿਲਾਫ਼ ਦੇਸ਼ ਦੀ ਸਾਮੂਹਿਕ ਲੜਾਈ ਵਿੱਚ ਆਉਣ ਵਾਲੇ ਮਹੀਨਿਆਂ ਦੀ ਗੰਭੀਰਤਾ ਦਾ ਉਲੇਖ ਕਰਦੇ ਹੋਏ,  ਡਾ. ਹਰਸ਼ ਵਰਧਨ ਨੇ ਕਿਹਾ ਕਿ ਹੁਣ ਅਸੀਂ ਕੋਵਿਡ-19  ਦੇ ਖ਼ਿਲਾਫ਼ ਆਪਣੀ ਲੜਾਈ  ਦੇ ਦਸਵੇਂ ਮਹੀਨੇ ਵਿੱਚ ਪ੍ਰਵੇਸ਼  ਕਰ ਰਹੇ ਹਾਂ। 8 ਜਨਵਰੀ ਨੂੰ ਅਸੀਂ ਮਾਹਰ ਸਮੂਹ ਦੀ ਪਹਿਲੀ ਬੈਠਕ ਕੀਤੀ ਸੀ ਅਤੇ ਉਦੋਂ ਤੋਂ ਇਹ ਯਾਤਰਾ ਅਥਕ ਰੂਪ ਨਾਲ ਜਾਰੀ ਹੈ। ਲੇਕਿਨ ਅੱਜ ਅਸੀਂ ਗਰਵ ਨਾਲ ਕਹਿ ਸਕਦੇ ਹਾਂ ਕਿ ਅਸੀਂ ਕੋਵਿਡ ਦੇ ਖ਼ਿਲਾਫ਼ ਆਪਣੀ ਲੜਾਈ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ ਜਿਸ ਵਿੱਚ 90 ਲੱਖ ਤੋਂ ਅਧਿਕ ਬੈੱਡ,  12,000 ਤੋਂ ਅਧਿਕ ਕਵਾਰੰਟੀਨ ਕੇਂਦਰ ਅਤੇ 1900 ਤੋਂ ਅਧਿਕ ਲੈਬਾਂ ਸ਼ਾਮਿਲ ਹਨ। ਉਨ੍ਹਾਂ ਨੇ ਸਾਰੇ ਜੋਧਿਆਂ ਦੇ ਅਥਕ ਅਤੇ ਸਮਰਪਿਤ ਯਤਨਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਜੋਧਿਆਂ ਦੀ ਮੌਤ ‘ਤੇ ਸੋਗ ਜਤਾਇਆ ਜਿਨ੍ਹਾਂ ਨੇ ਦੂਸਰਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੇ ਜੀਵਨ ਦਾ ਬਲਿਦਾਨ  ਦੇ ਦਿੱਤਾ। ਕੇਂਦਰੀ ਸਿਹਤ ਮੰਤਰੀ ਨੇ ਦੇਸ਼ ਭਰ ਦੇ ਲੋਕਾਂ ਨੂੰ ਇਸ ਮਹੀਨੇ ਦੀ 8 ਤਾਰੀਖ ਨੂੰ ਸ਼ੁਰੂ ਕੀਤੇ ਗਏ ‘ਜਨ ਅੰਦੋਲਨ’ ਦੇ ਇੱਕ ਅੰਗ ਦੇ ਰੂਪ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਦਾ ਪਾਲਣ ਕਰਦੇ ਹੋਏ ਕੋਵਿਡ  ਦੇ ਸਬੰਧ ਵਿੱਚ ਉਚਿਤ ਸੁਭਾਅ ਅਪਣਾਉਣ ਦੀ ਤਾਕੀਦ ਕੀਤੀ।  ਉਨ੍ਹਾਂ ਨੇ ਕਿਹਾ ਕਿ ਇਸ ਵਾਇਰਸ ਨੇ ਪੂਰੀ ਦੁਨੀਆ ‘ਤੇ ਪ੍ਰਤੀਕੂਲ ਪ੍ਰਭਾਵ ਪਾਇਆ ਹੈ,  ਲੇਕਿਨ ਸਰਲ ਇਹਤਿਹਾਤੀ ਉਪਾਅ ਕੋਰੋਨੋ ਵਾਇਰਸ ਨੂੰ ਕਾਫ਼ੀ ਹੱਦ ਤੱਕ ਰੋਕਣ ਵਿੱਚ ਕਾਰਗਰ ਹਨ। ਵਿਸ਼ੇਸ਼ ਰੂਪ ਨਾਲ ਜਨਤਕ ਸਥਾਨਾਂ ‘ਤੇ ਮਾਸਕ/ਫੇਸ ਕਵਰ ਪਹਿਨਣ ਅਤੇ ਹੱਥ ਧੋਣਾ ਅਤੇ ਸਾਹ ਦੇ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਹੀ ਸਮਾਜਿਕ ਵੈਕਸੀਨ ਦੇ ਪ੍ਰਮੁੱਖ ਸਿਧਾਂਤ ਹਨ।

https://pib.gov.in/PressReleasePage.aspx?PRID=1664448 

 

ਕੋਵਿਡ-19  ਦੇ ਖ਼ਿਲਾਫ਼ ਜਨ ਅੰਦੋਲਨ ਨੂੰ ਗਤੀ ਦੇਣ ਲਈ ਆਯੁਸ਼ ਖੇਤਰ ਦੀ ਤਿਆਰੀ, ਲਗਭਗ 2000 ਲੋਕਾਂ ਨੇ ਕੋਵਿਡ-19 ਸੰਕਲਪ ਲਿਆ

ਆਯੁਸ਼ ਮੰਤਰਾਲੇ ਨੇ ਕੋਵਿਡ-19 ‘ਤੇ ਜਨ ਅੰਦੋਲਨ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ। ਇਹ ਜਨ ਅੰਦੋਲਨ ਕੋਵਿਡ-19 ਪ੍ਰਤੀ ਲੋਕ ਸਿਹਤ ਪ੍ਰਤੀਕਿਰਿਆ ਦੇ ਸਬੰਧ ਵਿੱਚ ਹੈ।  ਕੋਵਿਡ-19 ਮਹਾਮਾਰੀ ਨਾਲ ਮੁਕਾਬਲੇ ਲਈ ਉਚਿਤ ਵਿਵਹਾਰ ਦਾ ਅਭਿਯਾਨ,  ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 8 ਅਕਤੂਬਰ ਨੂੰ ਇੱਕ ਟਵੀਟ ਦੇ ਜ਼ਰੀਏ ਸ਼ੁਰੂ ਕੀਤਾ ਗਿਆ ਸੀ।  ਇਸ ਦਾ ਉਦੇਸ਼ ਆਉਣ ਵਾਲੇ ਤਿਉਹਾਰਾਂ ਅਤੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕੋਵਿਡ-19 ਤੋਂ ਬਚਾਅ ਦੇ ਸਹੀ ਤਰੀਕਿਆਂ ਦਾ ਅਨੁਪਾਲਨ ਕਰਨਾ ਅਤੇ ਲੋਕਾਂ ਨੂੰ ਅਨੁਪਾਲਨ ਲਈ ਪ੍ਰੇਰਿਤ ਕਰਨਾ ਸੀ। ਆਯੁਸ਼ ਮੰਤਰਾਲੇ  ਦੇ ਅਧੀਨ ਪੇਸ਼ੇਵਰ ਵੀ ਜਨਤਾ ਨਾਲ ਕਰੀਬ ਰਹਿ ਕੇ ਕੰਮ ਕਰਦੇ ਹਨ,  ਅੰਤ: ਇਹ ਖੇਤਰ ਵੀ ਇਸ ਅਭਿਯਾਨ ਨੂੰ ਗਤੀ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਜਨ ਅੰਦੋਲਨ ਅਭਿਯਾਨ ਦਾ ਸੰਚਾਲਨ ਜਨਤਾ ਦੀ ਭਾਗੀਦਾਰੀ ਨਾਲ ਸੰਭਵ ਹੋਵੇਗਾ। ਆਯੁਸ਼ ਚਿਕਿਤਸਿਕ ਅਤੇ ਹੋਰ ਪੇਸ਼ੇਵਰ ਉਤਪ੍ਰੇਰਕ ਦੀ ਭੂਮਿਕਾ ਨਿਭਾਉਣਗੇ ਅਤੇ ਦੇਸ਼ ਭਰ ਵਿੱਚ ਕੋਵਿਡ-19  ਨਾਲ ਸਬੰਧਿਤ ਪ੍ਰਾਸੰਗਿਕ ਸੂਚਨਾ ਲੋਕਾਂ ਤੱਕ ਪਹੁੰਚਾਉਣਗੇ।  ਇਸ ਅਭਿਯਾਨ ਦੀ ਮੁੱਖ ਗੱਲ ਹੋਵੇਗੀ "ਅਨਲੌਕ ਵਿਦ ਪ੍ਰਿਕਾਸ਼ਨ"।  ਜਿਨ੍ਹਾਂ ਤਿੰਨ ਮੁੱਖ ਗੱਲਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਵਿੱਚ ਮਾਸਕ ਪਹਿਨਣ,  ਸਮਾਜਿਕ ਦੂਰੀ  ਦੇ ਨਿਯਮਾਂ ਦਾ ਪਾਲਣ ਕਰਨਾ ਅਤੇ ਹੱਥ ਦੀ ਸਫਾਈ ਦਾ ਧਿਆਨ ਰੱਖਣਾ ਸ਼ਾਮਿਲ ਹੈ। ਇਸ ਅਭਿਯਾਨ ਨੂੰ ਸਫਲ ਬਣਾਉਣ ਲਈ ਮੰਤਰਾਲੇ  ਨਾਲ ਸੰਬਧਿਤ ਦਫ਼ਤਰ ਅਤੇ ਇਸ ਦੇ ਅਧੀਨ ਆਉਣ ਵਾਲੀਆਂ ਜਨਤਕ ਖੇਤਰ ਦੀਆਂ ਇਕਾਈਆਂ, ਨਿਜੀ ਉਦਯੋਗ ਖੇਤਰ ਅਤੇ ਸਿੱਖਿਆ ਸੰਸਥਾਨਾਂ ਨਾਲ ਸਾਂਝੇਦਾਰੀ ਕਰ ਰਹੇ ਹਨ।  ਆਯੁਸ਼ ਮੰਤਰਾਲੇ  ਤਹਿਤ ਰਾਸ਼ਟਰੀ ਆਯੁਸ਼ ਮਿਸ਼ਨ ਦੀ ਮਦਦ ਨਾਲ ਰਾਜਾਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੇ ਆਯੁਸ਼ ਦਵਾਖਾਨੇ ਅਤੇ ਰਾਜ ਅਤੇ ਸੰਘ ਸ਼ਾਸਿਤ ਖੇਤਰਾਂ ਵਿੱਚ ਆਯੁਸ਼ ਡਾਇਰੈਕਟੋਰੇਟ,  ਆਯੁਸ਼ ਮੰਤਰਾਲੇ  ਲਈ ਵਿਵਹਾਰ ਵਿੱਚ ਬਦਲਾਅ ਦਾ ਸੰਦੇਸ਼ ਫੈਲਾਉਣ ਵਿੱਚ ਵੱਡੇ ਨੈੱਟਵਰਕ ਦੀ ਭੂਮਿਕਾ ਨਿਭਾਵਾਂਗੇ।

https://pib.gov.in/PressReleasePage.aspx?PRID=1664426 

 

5ਵੇਂ ਆਯੁਰਵੇਦ ਦਿਵਸ ਦਾ ਮੁੱਖ ਥੀਮ "ਕੋਵਿਡ-19 ਲਈ ਆਯੁਰਵੇਦ" ਹੋਵੇਗਾ

ਮਹਾਮਾਰੀ ਕੋਵਿਡ-19 ਦੇ ਪ੍ਰਬੰਧ ਵਿੱਚ ਆਯੁਰਵੇਦ ਦਾ ਸੰਭਾਵਿਤ ਯੋਗਦਾਨ ਤੇ ਇਸ ਵਰ੍ਹੇ ਦੇ ਆਯੁਰਵੇਦ ਦਿਵਸ ਦੌਰਾਨ ਧਿਆਨ ਕੇਂਦਰਿਤ ਕੀਤਾ ਜਾਵੇਗਾ। 2016 ਤੋਂ ਹਰ ਸਾਲ ਧਨਵੰਤਰੀ ਜਯੰਤੀ ਤੇ ਆਯੁਰਵੇਦ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 13 ਨਵੰਬਰ 2020 ਨੂੰ ਪੈਂਦਾ ਹੈ। ਆਯੁਰਵੇਦ ਦੀਆਂ ਮਜ਼ਬੂਤੀਆਂ ਅਤੇ ਇਸ ਦੇ ਵਿਲੱਖਣ ਇਲਾਜ ਤਰੀਕਿਆਂ, ਆਯੁਰਵੇਦ ਦੀ ਸੰਭਾਵਨਾ ਦੀ ਵਰਤੋਂ ਕਰਕੇ ਬਿਮਾਰੀ ਦੇ ਬੋਝ ਨੂੰ ਘਟਾਉਣ ਅਤੇ ਬਿਮਾਰੀ ਨਾਲ ਸਬੰਧਿਤ ਮੌਤਾਂ ਨੂੰ ਘੱਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਮੰਤਵ ਆਯੁਰਵੇਦ ਦੀ ਸੰਭਾਵਨਾ ਦਾ ਪਤਾ ਲਾ ਕੇ ਰਾਸ਼ਟਰੀ ਸਿਹਤ ਨੀਤੀ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਉਣ ਅਤੇ ਸਮਾਜ ਨੂੰ ਸਿਹਤਮੰਦ ਕਰਨ ਲਈ ਆਯੁਰਵੇਦ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਆਯੁਰਵੇਦ ਦਿਵਸ ਪ੍ਰੋਫੈਸ਼ਨ ਅਤੇ ਸੁਸਾਇਟੀ ਨੂੰ ਫਿਰ ਤੋਂ ਸਮਰਪਿਤ ਕਰਨ ਦਾ ਮੌਕਾ ਹੈ। ਬਜਾਏ ਜਸ਼ਨ ਮਨਾਉਣ ਤੇ ਸਮਾਗਮ ਕਰਨ ਦੇ।

https://pib.gov.in/PressReleasePage.aspx?PRID=1664815 

 

ਭਾਰਤ ਦੁਨੀਆ ਭਰ ਵਿੱਚ ਜੈਨਰਿਕ ਦਵਾਈਆਂ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਨਿਰਯਾਤ ਕਰਨ ਵਾਲਿਆਂ ਵਿੱਚੋਂ ਇੱਕ ਹੈ: ਸ਼੍ਰੀ ਡੀਵੀ ਸਦਾਨੰਦ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਕਿ ਭਾਰਤ ਵਿਸ਼ਵ ਭਰ ਵਿੱਚ ਜੈਨਰਿਕ ਦਵਾਈਆਂ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਨਿਰਯਾਤ ਕਰਨ ਵਾਲਿਆਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ, ਐੱਚਸੀਕਿਉ ਅਤੇ ਐਜੀਥਰੋਮਾਈਸਿਨ ਦੀ ਪਛਾਣ ਐਮਰਜੈਂਸੀ ਮਾਮਲਿਆਂ ਵਿੱਚ ਕੋਵਿਡ -19 ਦੇ ਇਲਾਜ ਲਈ ਇੱਕ ਦਵਾਈ ਵਜੋਂ ਕੀਤੀ ਗਈ ਸੀ। ਦੁਨੀਆ ਭਰ ਵਿੱਚ 120 ਤੋਂ ਵੱਧ ਦੇਸ਼ਾਂ ਵਿੱਚ ਭਾਰਤ ਵੱਲੋਂ ਇਨ੍ਹਾਂ ਦਵਾਈਆਂ ਦੀ ਸਪਲਾਈ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੇ ਦਵਾਈਆਂ ਦੇ ਭਰੋਸੇਮੰਦ ਸਪਲਾਇਰ ਵਜੋਂ ਨਾਮਣਾ ਖੱਟਿਆ ਹੈ।  ਸ਼੍ਰੀ ਗੌੜਾ ਨੇ ਬੀਤੇ ਦਿਨੀਂ ਫਿੱਕੀ ਵੱਲੋਂ ਆਯੋਜਿਤ ਲੀਡਜ਼ 2020 ਦੌਰਾਨ ‘ਰੀਮੇਜਿੰਗ ਦੂਰੀ’ ਵਿਸ਼ੇ ‘ਤੇ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਸੈਸ਼ਨ ਨੂੰ ਵਰਚੁਅਲ ਸੰਬੋਧਨ ਕਰਦਿਆਂ ਕਿਹਾ ਕਿ 2024 ਤੱਕ ਭਾਰਤੀ ਫਾਰਮਾ ਉਦਯੋਗ 65 ਬਿਲੀਅਨ ਡਾਲਰ ਦਾ ਬਣ ਸਕਦਾ ਹੈ।

https://pib.gov.in/PressReleseDetail.aspx?PRID=1664643 

 

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਬੈਠਕ ਵਿੱਚ ਹਿੱਸਾ ਲਿਆ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੱਜ ਸਾਊਦੀ ਅਰਬ ਦੀ ਪ੍ਰਧਾਨਗੀ ਵਿੱਚ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ (ਐੱਫਐੱਮਸੀਬੀਜੀ) ਦੀ ਬੈਠਕ ਵਿੱਚ ਹਿੱਸਾ ਲਿਆ।  ਜੀ-20 ਦੇਸ਼ਾਂ ਦੇ ਮੰਤਰੀ ਅਤੇ ਗਵਰਨਰ ਸਾਲ 2020 ਦੇ ਗਲੋਬਲ ਆਰਥਿਕ ਦ੍ਰਿਸ਼ਟੀਕੋਣ ਅਤੇ ਕੋਵਿਡ-19 ਮਹਾਮਾਰੀ ਨੂੰ ਲੈ ਕੇ ਜੀ-20 ਦੀ ਪ੍ਰਤਿਕਿਰਿਆ ਅਤੇ ਜੀ-20 ਦੀਆਂ ਹੋਰ ਵਿੱਤੀ ਪ੍ਰਾਥਮਿਕਤਾਵਾਂ ‘ਤੇ ਚਰਚਾ ਲਈ ਇਕੱਠੇ ਹੋਏ। ਪਹਿਲੇ ਸੈਸ਼ਨ ਵਿੱਚ ਵਿੱਤ ਮੰਤਰੀ ਨੇ ਕੋਵਿਡ-19 ਨਾਲ ਮੁਕਾਬਲੇ ਵਿੱਚ ਜੀ-20 ਐਕਸ਼ਨ ਪਲਾਨ  ਦੀ ਅੱਪਡੇਟਸ ‘ਤੇ ਗੱਲ ਕੀਤੀ, ਜਿਸ ਦਾ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੇ 15 ਅਪ੍ਰੈਲ 2020 ਨੂੰ ਸਮਰਥਨ ਕੀਤਾ ਸੀ। ਸ਼੍ਰੀਮਤੀ ਸੀਤਾਰਮਣ ਨੇ ਜ਼ੋਰ ਦੇ ਕੇ ਕਿਹਾ ਕਿ ਜੀ-20 ਐਕਸ਼ਨ ਪਲਾਨ ਵਿੱਚ ਅੱਪਡੇਟ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਕਾਰਵਾਈ ਦੇ ਬਿੰਦੂਆਂ ਲਈ ਵਰਤਮਾਨ ਨੀਤੀ ਦੇ ਸੰਦਰਭ ਵਿੱਚ ਪ੍ਰਾਸੰਗਿਕ ਬਣਾਏ ਰੱਖਣਾ ਹੋਵੇਗਾ ਜਿਸ ਨਾਲ ਕੋਵਿਡ-19  ਦੇ ਖ਼ਿਲਾਫ਼ ਪਾਲਿਸੀ ਰਿਸਪਾਂਸ ਦੇ ਰੂਪ ਵਿੱਚ ਇਹ ਪ੍ਰਭਾਵੀ ਬਣੀ ਰਹੇ। ਜੀ-20 ਐਕਸ਼ਨ ਪਲਾਨ ਪ੍ਰਤੀਬੱਧਤਾਵਾਂ ਦੇ ਅੱਪਡੇਸ਼ਨ ਦੇ ਮੁੱਖ ਮਾਰਗਦਰਸ਼ਕ ਸਿੱਧਾਤਾਂ ਦੀ ਵਿਆਖਿਆ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਰਿਕਵਰੀ ਪਲਾਨਸ ਵਿੱਚ ਸਿਹਤ ਅਤੇ ਆਰਥਿਕ ਉਦੇਸ਼ਾਂ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਵਿੱਤ ਮੰਤਰੀ  ਨੇ ਅੱਗੇ ਮੈਂਬਰ ਦੇਸ਼ਾਂ  ਵਿੱਚ ਨੀਤੀਗਤ ਪ੍ਰਕਿਰਿਆਵਾਂ ਦੀ ਵਿਵਿਧਤਾ, ਘਰੇਲੂ ਨੀਤੀਗਤ ਕਾਰਵਾਈਆਂ ਨਾਲ ਇੰਟਰਨੈਸ਼ਨਲ ਸਿਪਿਓਵਰ ਅਤੇ ਵਿਸ਼ੇਸ਼ ਰੂਪ ਨਾਲ ਕ੍ਰੈਡਿਟ ਰੇਟਿੰਗ ਡਾਊਨਗ੍ਰੇਡਸ ਦੀ ਪ੍ਰੋਸਾਇਕਿਲਕੈਲਿਟੀ  (ਵਿੱਤੀ ਪ੍ਰਣਾਲੀ ਅਤੇ ਅਰਥਵਿਵਸਥਾ ਵਿੱਚ ਇੰਟਰੈਕਸ਼ਨ)  ਦੇ ਸਬੰਧ ਵਿੱਚ ਗਲੋਬਲ ਰੈਗੂਲੇਟਰੀ ਸੰਸਥਾਵਾਂ ਵਿੱਚ ਜ਼ਰੂਰੀ ਸੁਧਾਰ ‘ਤੇ ਵਿਚਾਰ ਕਰਨ ਦੀ ਜ਼ਰੂਰਤ ਬਾਰੇ ਵੀ ਦੱਸਿਆ।

https://pib.gov.in/PressReleasePage.aspx?PRID=1664573 

 

ਭਾਰਤ ਦੇ ਰਾਸ਼ਟਰਪਤੀ ਅਤੇ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਟੈਲੀਫੋਨ 'ਤੇ ਗੱਲਬਾਤ ਕੀਤੀ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੁਰਬੰਗੁਲੀ ਬਰਦੀਮੁਹਮੇਦੋਵ (Mr Gurbanguly Berdimuhamedov) ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਨ੍ਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨਾਲ ਮਜ਼ਬੂਤ ਹੋਏ ​ਨਿੱਘੇ ਅਤੇ ਸੁਹਾਰਦਪੂਰਨ ਸਬੰਧਾਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਦੀ ਨਿਰੰਤਰ ਗਤੀ ਬਾਰੇ ਵੀ ਤਸੱਲੀ ਪ੍ਰਗਟ ਕੀਤੀ। ਦੋਹਾਂ ਨੇਤਾਵਾਂ ਨੇ ਵਪਾਰ ਅਤੇ ਆਰਥਿਕ ਖੇਤਰਾਂ ਵਿੱਚ ਮੌਜੂਦ ਅਪਾਰ ਸੰਭਾਵਨਾਵਾਂ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਭਾਰਤ ਅਤੇ ਤੁਰਕਮੇਨਿਸਤਾਨ ਦੀਆਂ ਕੰਪਨੀਆਂ ਦਰਮਿਆਨ, ਵਿਸ਼ੇਸ਼ ਰੂਪ ਨਾਲ ਫਾਰਮਾਸਿਊਟੀਕਲ ਖੇਤਰ ਵਿੱਚ ਸੰਯੁਕਤ ਸਹਿਯੋਗ ਦੀ ਸਫਲਤਾ ਦਾ ਜ਼ਿਕਰ ਕੀਤਾ।

https://pib.gov.in/PressReleasePage.aspx?PRID=1664700 

 

ਪੈਰਾ-ਤੀਰਅੰਦਾਜ਼ ਅੰਕਿਤ ਕੋਵਿਡ ਜਾਂਚ ਵਿੱਚ ਪਾਜ਼ਿਟਿਵ ਮਿਲੇ, ਭਾਰਤੀ ਖੇਡ ਅਥਾਰਿਟੀ-ਸਾਈ ਦੇ ਅਧਿਕਾਰੀਆਂ ਨੇ ਸੋਨੀਪਤ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ

ਸੋਨੀਪਤ ਵਿੱਚ ਭਾਰਤੀ ਖੇਡ ਅਥਾਰਿਟੀ ਦੇ ਐੱਨਆਰਸੀ ਵਿੱਚ ਚਲ ਰਹੇ ਰਾਸ਼ਟਰੀ ਕੈਂਪ ਵਿੱਚ ਭਾਗ ਲੈ ਰਹੇ ਪੈਰਾ-ਤੀਰਅੰਦਾਜ਼ ਅੰਕਿਤ ਕੋਵਿਡ-19 ਜਾਂਚ ਵਿੱਚ ਪਾਜ਼ਿਟਿਵ ਆਏ ਹਨ। ਉਚਿਤ ਇਲਾਜ ਯਕੀਨੀ ਕਰਨ ਅਤੇ ਉਚਿਤ ਸਿਹਤ ਦੇਖਭਾਲ ਲਈ ਅੰਕਿਤ ਨੂੰ ਬੁੱਧਵਾਰ ਨੂੰ ਸੋਨੀਪਤ ਦੇ ਭਗਵਾਨ ਦਾਸ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਪੈਰਾ-ਤੀਰਅੰਦਾਜ਼ ਕੈਂਪ 5 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਅੱਠ ਤੀਰ ਅੰਦਾਜ਼ਾਂ ਸਮੇਤ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੇ ਕੋਵਿਡ-19 ਦੀ ਆਰਟੀ-ਪੀਸੀਆਰ ਨੈਗੇਟਿਵ ਜਾਂਚ ਰਿਪੋਰਟ ਜਮ੍ਹਾਂ ਕਰਨ ਦੇ ਬਾਅਦ ਕੈਂਪ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ ਸੀ। ਕੈਂਪ ਲਈ ਜਾਰੀ ਵਿਸ਼ੇਸ਼ ਮਿਆਰੀ ਸੰਚਾਲਨ ਪ੍ਰਕਿਰਿਆ-ਐੱਸਓਪੀ ਅਨੁਸਾਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੇ ਨਮੂਨੇ 12 ਅਕਤੂਬਰ ਨੂੰ ਮੁੜ ਜਾਂਚ ਲਈ ਲੈ ਲਏ ਗਏ ਜਿੱਥੇ ਅੰਕਿਤ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ। ਹਸਪਤਾਲ ਲੈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਤੁਰੰਤ ਸੋਨੀਪਤ ਵਿੱਚ ਅਥਾਰਿਟੀ ਦੇ ਐੱਨਆਰਸੀ ਮੈਡੀਕਲ ਸੈਂਟਰ ਦੇ ਉੱਪਰ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਪਹੁੰਚਾ ਦਿੱਤਾ ਗਿਆ।

https://pib.gov.in/PressReleasePage.aspx?PRID=1664421 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਮਹਾਰਾਸ਼ਟਰ: ਆਪਣੇ ‘ਮਿਸ਼ਨ ਬਿਗਨ ਅਗੇਨ’ ਦੇ ਹਿੱਸੇ ਵਜੋਂ, ਮਹਾਰਾਸ਼ਟਰ ਸਰਕਾਰ ਨੇ ਅੱਜ ਲਾਇਬ੍ਰੇਰੀਆਂ, ਉੱਚ ਵਿਦਿਅਕ ਸੰਸਥਾਵਾਂ-ਜਿਨ੍ਹਾਂ ਨੂੰ ਖੋਜ ਜਾਂ ਲੈਬ ਵਰਕ ਦੀ ਲੋੜ ਹੈ, ਮੈਟਰੋ ਰੇਲ ਸੇਵਾਵਾਂ, ਕਾਰੋਬਾਰੀ ਪ੍ਰਦਰਸ਼ਨੀਆਂ ਅਤੇ ਹਫ਼ਤਾਵਾਰੀ ਬਾਜ਼ਾਰਾਂ ਨੂੰ ਮੁੜ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ ਕੰਟਨਮੈਂਟ ਜ਼ੋਨਾਂ ਤੋਂ ਬਾਹਰ ਵੀਰਵਾਰ ਤੋਂ ਇਹ ਸਾਰੀਆਂ ਗਤੀਵਿਧੀਆਂ ਦੁਬਾਰਾ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

  • ਗੁਜਰਾਤ: ਗੁਜਰਾਤ ਹਾਈ ਕੋਰਟ 16 ਅਕਤੂਬਰ ਤੋਂ 19 ਅਕਤੂਬਰ ਤੱਕ ਪੂਰੀ ਸੈਨੀਟਾਈਜ਼ੇਸ਼ਨ ਲਈ ਕੋਵਿਡ-19 ਮਹਾਂਮਾਰੀ ਦੇ ਦੌਰਾਨ ਦੂਜੀ ਵਾਰ ਆਪਣੇ ਵਿਹੜੇ ਨੂੰ ਬੰਦ ਕਰੇਗੀ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਬੁੱਧਵਾਰ ਨੂੰ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਉਸ ਮਿਆਦ ਦੇ ਦੌਰਾਨ ਵਕੀਲਾਂ ਅਤੇ ਅਮਲੇ ਲਈ ਐਂਟੀਜਨ ਟੈਸਟ ਵੀ ਕੀਤੇ ਜਾਣਗੇ। ਰਾਜ ਦੇ ਕੁੱਲ ਕੋਵਿਡ-19 ਕੇਸ ਬੁੱਧਵਾਰ ਨੂੰ 1.55 ਲੱਖ ਨੂੰ ਪਾਰ ਕਰ ਗਏ ਹਨ,  ਕਿਉਂਕਿ ਛੁੱਟੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਟੈਸਟ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਨਾਲੋਂ ਵੀ ਵਧਦੀ ਜਾ ਰਹੀ ਹੈ।

  • ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੈਰ-ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਕਰਵਾਏ ਜਾਣ ਵਾਲੇ ਕੋਵਿਡ-19 ਭਲਾਈ ਪ੍ਰੋਗਰਾਮਾਂ ਦਾ ਸਮਾਜਿਕ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਦੇਸ਼ ਵਿੱਚ ਪਹਿਲਾ ਆਡਿਟ ਹੈ। ਮਹਾਂਮਾਰੀ ਦੇ ਦੌਰਾਨ, ਖ਼ਾਸਕਰ ਲੌਕਡਾਊਨ ਦੇ ਦੌਰਾਨ, ਰਾਜਸਥਾਨ ਸਰਕਾਰ ਨੇ ਲੋੜਵੰਦਾਂ ਦੀ ਸਹਾਇਤਾ ਲਈ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ 3,500 ਰੁਪਏ ਦੀ ਇੱਕ-ਵਾਰੀ ਵਿੱਤੀ ਸਹਾਇਤਾ, ਜਿਸਨੂੰ ਤਿੰਨ ਕਿਸ਼ਤਾਂ ਵਿੱਚ ਅਦਾ ਕੀਤਾ ਗਿਆ; ਹੋਰ ਉਪਾਵਾਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਅਤੇ ਸਮਾਜਿਕ ਸੁਰੱਖਿਆ ਪੈਨਸ਼ਨ ਸ਼ਾਮਲ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਰਾਜ ਦੇ ਦੁਰਗਾ ਦੇਵੀ ਦੇ ਸਾਰੇ ਮੰਦਿਰ ਨਵਰਾਤਰਿਆਂ ਦੌਰਾਨ ਖੁੱਲੇ ਰਹਿਣਗੇ ਅਤੇ ਸ਼ਰਧਾਲੂ ਆਰਾਮ ਨਾਲ ਅਤੇ ਅਸਾਨੀ ਨਾਲ ਮੰਦਰਾਂ ਦੇ ਦਰਸ਼ਨ ਕਰ ਸਕਣਗੇ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਪੀਲ ਕੀਤੀ ਹੈ ਰਾਜ ਦੇ ਲੋਕ ਜਿੱਥੇ ਤੱਕ ਹੋ ਸਕੇ ਘਰ ਵਿੱਚ ਹੀ ਪੂਜਾ ਅਰਪਣ ਕਰਨ ਅਤੇ ਮੰਦਰਾਂ ਵਿੱਚ ਭੀੜ ਵਿੱਚ ਇਕੱਠੇ ਨਾ ਹੋਣ।

  • ਅਸਾਮ: ਆਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 139,868 ਕੋਵਿਡ-19 ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 1427 ਕੇਸ ਪਾਜ਼ਿਟਿਵ ਪਾਏ ਗਏ। ਰਾਜ ਵਿੱਚ ਕੁੱਲ ਕੋਵਿਡ-19 ਦੇ ਕੇਸਾਂ ਦੀ ਗਿਣਤੀ 198213 ਤੱਕ ਪਹੁੰਚ ਗਈ ਹੈ।

  • ਮੇਘਾਲਿਆ: ਰਾਜ ਵਿੱਚ ਅੱਜ ਕੋਰੋਨਾ ਵਾਇਰਸ ਤੋਂ 176 ਵਿਅਕਤੀ ਰਿਕਵਰ ਹੋਏ ਹਨ। ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 2339 ਤੱਕ ਪਹੁੰਚੇ ਹਨ। ਇਨ੍ਹਾਂ ਵਿੱਚੋਂ 122 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ ਹਨ।

  • ਕੇਰਲ: ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਤਿਰੂਵਨੰਤਪੁਰਮ ਵਿੱਚ ਇੰਸਟੀਟੀਊਟ ਆਫ਼ ਅਡਵਾਂਸਡ ਵੀਰੋਲਾਜੀ ਦਾ ਉਦਘਾਟਨ ਕੀਤਾ। ਇੰਸਟੀਟੀਊਟ ਵੱਖ-ਵੱਖ ਵਾਇਰਸਾਂ, ਵਾਇਰਸ ਵਾਲੀਆਂ ਲਾਗਾਂ ’ਤੇ ਖੋਜ ਕਰੇਗਾ ਅਤੇ ਇਸਦੇ ਕਲੀਨੀਕਲ ਪਹਿਲੂਆਂ ਦੀ ਸਮੀਖਿਆ ਕਰੇਗਾ। ਰਾਜ ਬਾਲ ਅਧਿਕਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਰਾਜ ਦੇ ਵਿਦਿਅਕ ਅਦਾਰਿਆਂ ਨੂੰ ਇਸ ਸਾਲ ਮਹਾਮਾਰੀ ਦੇ ਸੰਕਟ ਦੇ ਮੱਦੇਨਜ਼ਰ ਫੀਸਾਂ ਵਿੱਚ 25 ਫ਼ੀਸਦੀ ਕਟੌਤੀ ਕਰਨੀ ਚਾਹੀਦੀ ਹੈ। ਕਮਿਸ਼ਨ ਨੇ ਸਪਸ਼ਟ ਕੀਤਾ ਕਿ ਇਹ ਹੁਕਮ ਸਰਕਾਰੀ, ਸੀਬੀਐੱਸਈ ਅਤੇ ਆਈਸੀਐੱਸਈ ਸਕੂਲਾਂ ਲਈ ਲਾਗੂ ਹੋਣਗੇ। ਇਸ ਦੌਰਾਨ ਕੱਲ ਕੇਰਲ ਵਿੱਚ 6,244 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ। ਇਸ ਵੇਲੇ ਇੱਥੇ 93,837 ਮਰੀਜ਼ ਇਲਾਜ ਅਧੀਨ ਹਨ ਅਤੇ 2.78 ਲੱਖ ਲੋਕ ਨਿਰੀਖਣ ਅਧੀਨ ਹਨ। ਹੁਣ ਤੱਕ ਮੌਤਾਂ ਦੀ ਗਿਣਤੀ 1066 ਹੈ।

  • ਤਮਿਲ ਨਾਡੂ: ਤਮਿਲ ਨਾਡੂ ਵਿੱਚ ਲਗਾਤਾਰ ਤੀਜੇ ਦਿਨ ਕੋਵਿਡ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ; ਨਵੇਂ ਕੇਸਾਂ ਵਿੱਚ ਮਾਮੂਲੀ ਗਿਰਾਵਟ ਆਈ ਹੈ, ਬੁੱਧਵਾਰ ਨੂੰ ਕੋਵਿਡ-19 ਦੇ 4,462 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂਕਿ 5,083 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਰਾਜ ਵਿੱਚ 52 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੇਨਈ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ ਦੇ ਸਿਰਫ਼ 2% ਕੇਸ ਆਏ ਹਨ; ਦੱਖਣ-ਪੱਛਮੀ ਮਾਨਸੂਨ, ਜਦੋਂ ਡੇਂਗੂ ਦੇ ਕੇਸਾਂ ਦਾ ਸਿਖਰ ਹੁੰਦਾ ਹੈ, ਸ਼ਹਿਰ ਵਿੱਚ ਹੁਣ ਇਹ ਮੌਸਮ ਹੁਣ ਖ਼ਤਮ ਹੋਣ ਵਾਲਾ ਹੈ। ਜੀਸੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਉਹ ਹਸਪਤਾਲ ਜੋ ਕੋਵਿਡ-19 ਵਿੱਚ ਰੁੱਝੇ ਹੋਏ ਹਨ ਉਨ੍ਹਾਂ ਨੇ ਇਸ ਅਨੁਸਾਰ ਕੇਸਾਂ ਦਾ ਇਲਾਜ ਨਹੀਂ ਕੀਤਾ ਹੋਣਾ ਜਾਂ ਘੱਟ ਕੇਸ ਹੋ ਸਕਦੇ ਹਨ।”

  • ਕਰਨਾਟਕ: ਕਰਨਾਟਕ ਵਿੱਚ ਉੱਪ-ਚੋਣਾਂ ਦੇ ਲਈ ਉਮੀਦਵਾਰਾਂ ਨੇ ਦੋ ਦਿਨਾਂ ਵਿੱਚ ਇੱਕ ਵਾਰ ਕੋਵਿਡ ਟੈਸਟ ਕਰਵਾਇਆ। ਬੁੱਧਵਾਰ ਨੂੰ ਰਾਜ ਸਰਕਾਰ ਨੇ ਮਹਾਮਾਰੀ ਦੇ ਮੱਦੇਨਜ਼ਰ, ਇਸ ਦੁਸ਼ਹਿਰਾ ਅਤੇ ਦੀਵਾਲੀ ਤਿਉਹਾਰ ਦੇ ਸੀਜ਼ਨ ਵਿੱਚ ਪਾਲਣਾ ਦੇ ਲਈ ਦਿਸ਼ਾ ਨਿਰਦੇਸ਼ਾਂ ਦਾ ਇੱਕ ਸਮੂਹ ਜਾਰੀ ਕੀਤਾ ਹੈ: 1 ਤੋਂ 17 ਨਵੰਬਰ ਤੱਕ ਪਟਾਖਿਆਂ ਦੀ ਵਿਕਰੀ; ਦੁਸ਼ਹਿਰਾ ਲਈ ਥੋੜ੍ਹੀ ਭੀੜ ਹੋਵੇਗੀ। ਕਰਨਾਟਕ ਵਿੱਚ ਡਾਕਟਰ ਨੇ ਦੇਖਿਆ ਕਿ ਕੋਵਿਡ-19 ਦੇ ਨਾਲ-ਨਾਲ ਮਰੀਜ਼ਾਂ ਨੂੰ ਕੋਈ ਹੋਰ ਬਿਮਾਰੀ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਦੂਜੀ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਦੋਵਾਂ ਸਥਿਤੀਆਂ ਲਈ ਇਲਾਜ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਬਿਮਾਰੀਆਂ ਵਿੱਚ ਮਲੇਰੀਆ, ਟਾਈਫਾਈਡ, ਤਪਦਿਕ, ਡੇਂਗੂ, ਐੱਚ1ਐੱਨ1 ਅਤੇ ਬੈਕਟੀਰੀਅਲ ਨਮੂਨੀਆ ਸ਼ਾਮਲ ਹਨ।

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ ਸਿਨੇਮਾ ਹਾਲ ਅਤੇ ਮਲਟੀਪਲੈਕਸ ਸਕ੍ਰੀਨ ਬੰਦ ਰਹੇ ਹਾਲਾਂਕਿ ਕੇਂਦਰ ਨੇ ਉਨ੍ਹਾਂ ਨੂੰ ਅਨਲੌਕ 5.0 ਦੇ ਤਹਿਤ ਅੱਜ ਤੋਂ ਅੱਧੀ ਸਮਰੱਥਾ ਨਾਲ ਮੁੜ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਫਿਲਮ ਪ੍ਰਦਰਸ਼ਕਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਵੱਖ-ਵੱਖ ਰੁਕਾਵਟਾਂ ਦੇ ਕਾਰਨ ਸ਼ੋਅ ਦੁਬਾਰਾ ਸ਼ੁਰੂ ਨਹੀਂ ਕਰ ਸਕਦੇ, ਮੁੱਖ ਤੌਰ ’ਤੇ ਦੇਖਭਾਲ ਦੇ ਭਾਰੀ ਖ਼ਰਚੇ ਅਤੇ ਸਕ੍ਰੀਨਿੰਗ ਲਈ ਨਵੀਆਂ ਫਿਲਮਾਂ ਦੀ ਘਾਟ ਦਾ ਹੋਣਾ, ਕਿਉਂਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਫਿਲਮਾਂ ਦੀ ਸ਼ੂਟਿੰਗ ਪੰਜ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹੀ ਹੈ। ਇਸ ਤੋਂ ਇਲਾਵਾ, ਹਰੇਕ ਥੀਏਟਰ ਨੂੰ ਹੋਰ ਖ਼ਰਚਿਆਂ ਤੋਂ ਇਲਾਵਾ, ਕੋਵਿਡ-19 ਦੇ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਘੱਟੋ-ਘੱਟ 4 ਲੱਖ ਰੁਪਏ ਖ਼ਰਚ ਕਰਨੇ ਪੈਣਗੇ ਜਿਨ੍ਹਾਂ ਨਿਯਮਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਐੱਸਓਪੀ ਦੇ ਤੌਰ ’ਤੇ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਟੀਟੀਡੀ ਦੇ ਚੇਅਰਮੈਨ ਵਾਈ.ਵੀ. ਸੁੱਬਾ ਰੈਡੀ ਨੂੰ ਕੋਰੋਨਾ ਲਈ ਪਾਜ਼ਿਟਿਵ ਪਾਇਆ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1432 ਨਵੇਂ ਕੇਸ ਆਏ, 1949 ਦੀ ਰਿਕਵਰੀ ਹੋਈ ਅਤੇ 8 ਮੌਤਾਂ ਹੋਈਆਂ ਹਨ; 1432 ਮਾਮਲਿਆਂ ਵਿੱਚੋਂ 244 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,17,670; ਐਕਟਿਵ ਕੇਸ: 23,203; ਮੌਤਾਂ: 1249; ਡਿਸਚਾਰਜ: 1,93,218। ਕੋਵਿਡ-19 ਨਾਲ ਲੜਨ ਲਈ ਸਰਕਾਰ ਦੇ ਚੱਲ ਰਹੇ ਯਤਨਾਂ ਦਾ ਸਮਰਥਨ ਕਰਨ ਲਈ ਅਪੋਲੋ ਹਸਪਤਾਲਾਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਰੋਜ਼ਾਨਾ 10 ਲੱਖ ਕੋਵਿਡ-19 ਵੈਕਸੀਨ ਦੇਣ /ਟੀਕੇ ਲਗਾਉਣ ਲਈ ਤਿਆਰ ਹਨ। ਜਦੋਂ ਵੀ ਕੇਂਦਰ ਸਰਕਾਰ ਕੋਈ ਟੀਕਾ ਉਪਲਬਧ ਕਰਵਾਉਂਦੀ ਹੈ, ਅਪੋਲੋ ਹਸਪਤਾਲ ਆਪਣੀ ਪੂਰੀ ਤਾਕਤ ਨਾਲ ਪੂਰੇ ਭਾਰਤ ਵਿੱਚ ਇਹ ਟੀਕੇ ਲਗਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇਹ ਆਪਣੀ ਕੋਲਡ ਚੇਨ ਸੁਵਿਧਾਵਾਂ, ਆਪਣੇ 70 ਹਸਪਤਾਲਾਂ, 400 ਤੋਂ ਵੱਧ ਕਲੀਨਿਕਾਂ, 500 ਕਾਰਪੋਰੇਟ ਸਿਹਤ ਕੇਂਦਰਾਂ ਅਤੇ ਲਗਭਗ 4,000 ਫਾਰਮੇਸੀਆਂ ਦੀ ਵਰਤੋਂ ਕਰੇਗਾ। ਇਸਦੇ ਨਾਲ ਇਹ ਟੀਕਾ ਪ੍ਰਬੰਧਨ ਦੇ ਲਈ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਵੀ ਕਰੇਗਾ। 

 

ਫੈਕਟਚੈੱਕ

https://static.pib.gov.in/WriteReadData/userfiles/image/image007E6H1.png

 

 

 

 

 

 

 

 

 

 

 

https://static.pib.gov.in/WriteReadData/userfiles/image/image008SYFA.jpg

 

*****

 

ਵਾਈਬੀ


(Release ID: 1664985) Visitor Counter : 303