PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 06 JUN 2020 6:27PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਦੌਰਾਨ ਕੋਵਿਡ19 ਦੇ ਕੁੱਲ 4,611 ਮਰੀਜ਼ ਠੀਕ ਹੋਏ ਹਨ। ਇੰਝ, ਹੁਣ ਤੱਕ 1,14,073 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ19 ਮਰੀਜ਼ਾਂ ਵਿੱਚ ਸਿਹਤਯਾਬੀ ਦਰ 48.20% ਹੈ।
  • 1,15,942 ਸਰਗਰਮ ਮਾਮਲੇ ਮੈਡੀਕਲ ਨਿਗਰਾਨੀ ਅਧੀਨ ਹਨ।ਕੋਵਿਡ-19 ਕਾਰਨ 6642 ਲੋਕਾਂ ਦੀ ਮੌਤ ਹੋ ਗਈ ਹੈ।
  • ਪਿਛਲੇ 24 ਘੰਟਿਆਂ ਦੌਰਾਨ 1,37,938 ਸੈਂਪਲ ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 45,24,317 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
  • ਰਾਸ਼ਟਰਪਤੀ ਨੇ ਗ੍ਰਾਮੀਣ ਭਾਰਤ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਆਰਡੀਨੈਂਸ ਜਾਰੀ ਕੀਤੇ

https://static.pib.gov.in/WriteReadData/userfiles/image/image0046NJK.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ19 ਦੇ ਕੁੱਲ 4,611 ਮਰੀਜ਼ ਠੀਕ ਹੋਏ ਹਨ। ਇੰਝ, ਹੁਣ ਤੱਕ 1,14,073 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ19 ਮਰੀਜ਼ਾਂ ਵਿੱਚ ਸਿਹਤਯਾਬੀ ਦਰ 48.20% ਹੈ। ਇਸ ਵੇਲੇ, 1,15,942 ਸਰਗਰਮ ਮਾਮਲੇ ਹਨ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।   ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਟੈਸਟਿੰਗ ਸਮਰੱਥਾ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਹੁਣ ਵਧ ਕੇ 520 ਹੋ ਗਈ ਹੈ ਤੇ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 222 ਹੋ ਗਈ ਹੈ (ਕੁੱਲ 742 ਪ੍ਰਯੋਗਸ਼ਾਲਾਵਾਂ)। ਪਿਛਲੇ 24 ਘੰਟਿਆਂ ਦੌਰਾਨ 1,37,938 ਸੈਂਪਲ ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 45,24,317 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

https://static.pib.gov.in/WriteReadData/userfiles/image/image005OGRQ.jpg

 

https://pib.gov.in/PressReleseDetail.aspx?PRID=1629839

 

ਅਪਰੇਸ਼ਨ ਸਮੁਦਰ ਸੇਤੂ - ਆਈਐੱਨਐੱਸ ਜਲਅਸ਼ਵ 700 ਭਾਰਤੀਆਂ ਨੂੰ ਲੈ ਕੇ ਤੂਤੀਕੋਰਿਨ ਲਈ ਰਵਾਨਾ ਹੋਇਆ

ਆਪਣੇ ਨਾਗਰਿਕਾਂ ਨੂੰ ਸਮੁੰਦਰ ਰਾਹੀਂ ਵਿਦੇਸ਼ੀ ਤਟਾਂ ਤੋਂ ਵਾਪਸ ਲਿਆਉਣ ਲਈ ਭਾਰਤ  ਦੇ ਰਾਸ਼ਟਰੀ ਪ੍ਰਯਤਨ ਲਈ ਭਾਰਤੀ ਜਲ ਸੈਨਾ ਦੇ ਯੋਗਦਾਨ- ਅਪਰੇਸ਼ਨ ਸਮੁਦਰ ਸੇਤੂ  ਦੇ ਤਹਿਤ ਭਾਰਤੀ ਜਲ ਸੈਨਾ ਜਹਾਜ਼ ਜਲਅਸ਼ਵ ਆਪਣੇ ਤੀਜੇ ਦੌਰੇ ਤੇ 04 ਜੂਨ,  2020 ਨੂੰ ਮਾਲੇਮਾਲਦੀਵ ਪਹੁੰਚਿਆ।  05 ਜੂਨ 2020 ਨੂੰ ਉੱਥੇ ਇਸ ਜਹਾਜ਼ ਵਿੱਚ 700 ਭਾਰਤੀ ਨਾਗਰਿਕ ਸਵਾਰ ਹੋਏ ਅਤੇ ਦੇਰ ਸ਼ਾਮ ਇਹ ਭਾਰਤ ਲਈ ਰਵਾਨਾ ਹੋਇਆ।ਇਸ ਜਹਾਜ਼ ਚ ਕੋਵਿਡ ਪ੍ਰੋਟੋਕਾਲਾਂ ਦਾ ਸਖ਼ਤ ਪਾਲਣ ਕੀਤਾ ਜਾਵੇਗਾ ਅਤੇ ਇਸ ਦੇ 07 ਜੂਨ 2020 ਨੂੰ ਤੂਤੀਕੋਰਿਨ ਪੁੱਜਣ ਦੀ ਉਮੀਦ ਹੈ

https://pib.gov.in/PressReleasePage.aspx?PRID=1629821

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਵਾਂਡਾ ਦੇ ਰਾਸ਼ਟਰਪਤੀ ਮਹਾਮਹਿਮ ਪੌਲ ਕਾਗਾਮੇ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਵਾਂਡਾ ਦੇ ਰਾਸ਼ਟਰਪਤੀ ਮਹਾਮਹਿਮ ਪੌਲ ਕਾਗਾਮੇ ਨਾਲ ਫ਼ੋਨ ਤੇ ਗੱਲਬਾਤ ਕੀਤੀ। ਆਗੂਆਂ ਨੇ ਕੋਵਿਡ19 ਮਹਾਮਾਰੀ ਨਾਲ ਆਪਣੀਆਂ ਸਿਹਤਸੰਭਾਲ ਪ੍ਰਣਾਲੀਆਂ ਤੇ ਅਰਥਵਿਵਸਥਾਵਾਂ ਨੂੰ ਪੈਦਾ ਹੋਈਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਸੰਕਟ ਨਾਲ ਨਿਪਟਣ ਲਈ ਆਪੋਆਪਣੇ ਦੇਸ਼ ਦੇ ਸੰਕਟ ਨਾਲ ਨਿਪਟਣ ਅਤੇ ਨਾਗਰਿਕਾਂ ਦੀ ਸਲਾਮਤੀ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੋਹਾਂ ਆਗੂਆਂ ਨੇ ਮੌਜੂਦਾ ਸੰਕਟ ਦੌਰਾਨ ਇੱਕਦੂਜੇ ਦੇ ਪ੍ਰਵਾਸੀ ਨਾਗਰਿਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਸਹਿਮਤੀ ਪ੍ਰਗਟਾਈ।ਪ੍ਰਧਾਨ ਮੰਤਰੀ ਨੇ ਰਵਾਂਡਾ ਦੇ ਰਾਸ਼ਟਰਪਤੀ ਨੂੰ ਕੋਰੋਨਾਵਾਇਰਸ ਦਾ ਟਾਕਰਾ ਕਰਨ ਲਈ ਰਵਾਂਡਾ ਦੇ ਯਤਨਾਂ ਵਿੱਚ ਮੈਡੀਕਲ ਸਹਾਇਤਾ ਦੇਣ ਸਮੇਤ ਭਾਰਤ ਦੀ ਦ੍ਰਿੜ੍ਹ ਮਦਦ ਦਾ ਭਰੋਸਾ ਦਿਵਾਇਆ।

https://pib.gov.in/PressReleasePage.aspx?PRID=1629677

 

ਰਾਸ਼ਟਰਪਤੀ ਨੇ ਗ੍ਰਾਮੀਣ ਭਾਰਤ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਆਰਡੀਨੈਂਸ ਜਾਰੀ ਕੀਤੇ

ਆਤਮਨਿਰਭਰ ਭਾਰਤ ਅਭਿਯਾਨਦੇ ਹਿੱਸੇ ਵਜੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਹਿਤ ਖੇਤੀਬਾੜੀ ਖੇਤਰ ਵਿੱਚ ਸੁਧਾਰਾਂ ਲਈ ਭਾਰਤ ਸਰਕਾਰ ਵੱਲੋਂ ਕੀਤੇ ਇਤਿਹਾਸਿਕ ਫ਼ੈਸਲਿਆਂ ਦੇ ਐਲਾਨ ਤੋਂ ਬਾਅਦ, ਖੇਤੀਬਾੜੀ ਅਤੇ ਸਬੰਧਿਤ ਗਤੀਵਿਧੀਆਂ ਵਿੱਚ ਲੱਗੇ ਕਿਸਾਨਾਂ ਲਈ ਗ੍ਰਾਮੀਣ ਭਾਰਤ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਭਾਰਤ ਦੇ ਰਾਸ਼ਟਰਪਤੀ ਨੇ ਨਿਮਨਲਿਖਤ ਆਰਡੀਨੈਂਸ ਜਾਰੀ ਕੀਤੇ ਹਨ;ਕਿਸਾਨਾਂ ਦੀਆਂ ਫ਼ਸਲਾਂ ਦੀ ਉਪਜ ਦੇ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸੁਵਿਧਾਕਰਣ) ਆਰਡੀਨੈਂਸ 2020 ;ਕੀਮਤ ਭਰੋਸਾ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨਾਂ (ਸਸ਼ਕਤੀਕਰਣ ਅਤੇ ਸੁਰੱਖਿਆ) ਲਈ ਸਮਝੌਤਾ ਆਰਡੀਨੈਂਸ 2020

ਜਦੋਂ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਦੀ ਸਮੁੱਚੀ ਸੁਖਾਵੀਂ ਪ੍ਰਣਾਲੀ ਕੋਵਿਡ–19 ਦੇ ਸੰਕਟਾਂ ਦੌਰਾਨ ਪਰਖਿਆ ਗਿਆ ਸੀ, ਤਦ ਕੇਂਦਰ ਸਰਕਾਰ ਨੂੰ ਸੁਧਾਰ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਖੇਤੀ ਉਪਜ ਦੇ ਇੰਟ੍ਰਾਸਟੇਟ ਅਤੇ ਇੰਟਰਸਟੇਟ ਵਪਾਰ ਲਈ ਰਾਸ਼ਟਰੀ ਕਾਨੂੰਨੀ ਸੁਵਿਧਾਜਨਕ ਸੁਖਾਵੀਂਪ੍ਰਣਾਲੀ ਲਿਆਉਣ ਦੀ ਲੋੜ ਦੀ ਮੁੜ ਪੁਸ਼ਟੀ ਹੋ ਗਈ ਸੀ। ਭਾਰਤ ਸਰਕਾਰ ਨੇ ਕਿਸਾਨ ਦੀ ਇਸ ਲੋੜ ਨੂੰ ਵੀ ਸਮਝਿਆ ਕਿ ਸੰਭਾਵੀ ਖ਼ਰੀਦਦਾਰਾਂ ਦੀ ਗਿਣਤੀ ਵਿੱਚ ਵਾਧਾ ਕਰ ਕੇ ਇੱਕ ਬਿਹਤਰ ਮੁੱਲ ਉੱਤੇ ਆਪਣੀ ਪਸੰਦ ਦੇ ਸਥਾਨ ਉੱਤੇ ਕਿਸਾਨ ਆਪਣੀ ਖੇਤੀਉਪਜ ਵੇਚ ਸਕੇ। ਖੇਤੀਬਾੜੀ ਨਾਲ ਸਬੰਧਿਤ ਸਮਝੌਤਿਆਂ ਲਈ ਇੱਕ ਸੁਵਿਧਾਜਨਕ ਢਾਂਚਾ ਵੀ ਜ਼ਰੂਰੀ ਸਮਝਿਆ ਗਿਆ ਸੀ। ਇਸ ਪ੍ਰਕਾਰ ਦੋ ਆਰਡੀਨੈਂਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

https://pib.gov.in/PressReleasePage.aspx?PRID=1629750

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਇੰਸਟੀਟਿਊਟ ਆਵ੍ ਐਮੀਨੈਂਸ ਸਕੀਮਤਹਿਤ ਪ੍ਰਵਾਨਿਤ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’ ‘ਇੰਸਟੀਟਿਊਟ ਆਵ੍ ਐਮੀਨੈਂਸ ਸਕੀਮ’ (ਆਈਓਈ – IoE) ਤਹਿਤ ਪ੍ਰਵਾਨ ਕੀਤੇ ਕੰਮਾਂ ਦੀ ਪ੍ਰਗਤੀ ਬਾਰੇ ਇੱਕ ਸਮੀਖਿਆ ਬੈਠਕ ਕੀਤੀ।ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ 15 ਦਿਨਾਂ ਵਿੱਚ ਆਈਓਈਜ਼ (IOEs) ਅਤੇ ਐੱਚਈਐੱਫ਼ਏ (HEFA) ਦੇ ਕੰਮਾਂ ਦੀ ਨਿਗਰਾਨੀ ਲਈ ਇੱਕ ਪ੍ਰੋਜੈਕਟ ਪ੍ਰਬੰਧ ਇਕਾਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਨਿਸ਼ੰਕ ਨੇ ਭਰੋਸਾ ਦਿਵਾਇਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਇੱਕ ਪ੍ਰਤੀਬੱਧਤਾਪੱਤਰ ਆਈਓਈਜ਼ (IoEs) ਦੇ ਵਿਭਿੰਨ ਜਨਤਕ ਸੰਸਥਾਨਾਂ ਨੂੰ ਜਾਰੀ ਕੀਤਾ ਜਾਵੇਗਾ ਕਿ ਆਈਓਈ (IoE) ਦੇ ਸਹਿਮਤੀਪੱਤਰ ਅਨੁਸਾਰ ਕੀਤੇ ਖ਼ਰਚਿਆਂ ਲਈ ਫ਼ੰਡ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਇੱਛਾ ਵੀ ਪ੍ਰਗਟਾਈ ਕਿ ਨਿਰਮਾਣ ਗਤੀਵਿਧੀਆਂ ਹੁਣ ਖੁੱਲ੍ਹ ਗਈਆਂ ਹਨ ਅਤੇ ਆਈਓਈਜ਼ (IoEs) ਦੇ ਉਸ ਕੰਮ ਚ ਤੇਜ਼ੀ ਲਿਆਂਦੀ ਜਾ ਸਕਦੀ ਹੈ, ਜੋ ਕੋਵਿਡ–19 ਕਾਰਨ ਰੁਕ ਗਿਆ ਹੈ।

https://pib.gov.in/PressReleasePage.aspx?PRID=1629676

 

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵਿਗਿਆਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਕੋਵਿਡ - 19 ਲਈ ਜਾਂਚ ਪ੍ਰਸਤਾਵ ਮੰਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਐੱਮਪੀ ਨੇ 04 ਜੂਨ 2020 ਨੂੰ ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ ਦੌਰਾਨ ਸਾਲ 2020 ਵਿੱਚ ਵਿਸ਼ੇਸ਼ ਕੋਵਿਡ-19 ਸਹਿਯੋਗ ਦਾ ਐਲਾਨ ਕੀਤਾ ਗਿਆ।ਇਸੇ ਅਨੁਸਾਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) , ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ , ਭਾਰਤ ਸਰਕਾਰ ਅਤੇ ਆਸਟ੍ਰੇਲੀਆ ਦੇ ਉਦਯੋਗ , ਵਿਗਿਆਨ , ਊਰਜਾ ਅਤੇ ਸੰਸਾਧਨ ਵਿਭਾਗ ਨੇ ਆਸਟ੍ਰੇਲੀਆ - ਇੰਡੀਆ ਰਣਨੀਤਕ ਖੋਜ ਫੰਡ ( ਏਆਈਐੱਸਆਰਐੱਫ) ਦੇ ਤਹਿਤ ਇੱਛੁਕ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਕੋਵਿਡ-19 ਦੇ ਸਬੰਧ ਵਿੱਚ ਸਾਂਝੇ ਖੋਜ ਪ੍ਰੋਜੈਕਟ ਮੰਗੇ। ਏਆਈਐੱਸਆਰਐੱਫ ਵਿਗਿਆਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਭਾਰਤ ਅਤੇ ਆਸਟ੍ਰੇਲੀਆ ਸਰਕਾਰ ਦੁਆਰਾ ਸੰਯੁਕਤ ਰੂਪ ਨਾਲ ਪ੍ਰਬੰਧਿਤ ਅਤੇ ਵਿੱਤ ਪੋਸ਼ਿਤ ਮੰਚ ਹੈ।

https://pib.gov.in/PressReleasePage.aspx?PRID=1629605

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਤਹਿਤ ਉੱਤਰ ਪੂਰਬ ਖੇਤਰ ਦੇ ਵਿਕਾਸ ਮੰਤਰਾਲੇ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਬਾਰੇ ਪੁਸਤਿਕਾ ਅਤੇ ਇਸਦਾ ਈ-ਸੰਸਕਰਨ ਲਾਂਚ ਕੀਤਾ

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉੱਤਰ ਪੂਰਬੀ ਖੇਤਰ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ ਇੱਕ ਰੋਲ ਮਾਡਲ ਦੇ ਰੂਪ ਵਿੱਚ ਉੱਭਰਿਆ ਹੈ। ਪਿਛਲੇ ਛੇ ਸਾਲਾਂ ਵਿੱਚ ਵਿਕਾਸ ਲਈ ਇੱਕ ਸਫਲ ਮਾਡਲ ਦੇ ਰੂਪ ਵਿੱਚ ਉੱਭਰਨ ਤੋਂ ਬਾਅਦ ਇਹ ਖੇਤਰ ਕੋਰੋਨਾ ਪ੍ਰਬੰਧਨ ਵਿੱਚ ਵੀ ਇੱਕ ਆਦਰਸ਼ ਬਣ ਗਿਆ ਹੈ ਅਤੇ ਮੁੜ ਤੋਂ ਆਮ ਕੰਮਕਾਜੀ ਸਥਿਤੀਆਂ ਵਿੱਚ ਵਾਪਸ ਆ ਕੇ ਇਸਨੇ ਪੂਰੇ ਦੇਸ਼ ਲਈ ਇੱਕ ਮਾਡਲ ਪੇਸ਼ ਕੀਤਾ ਹੈ। ਡਾ. ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਪਿਛਲੇ ਛੇ ਸਾਲਾਂ ਵਿੱਚ ਉੱਤਰ ਪੂਰਬੀ ਖੇਤਰ ਨੂੰ ਪ੍ਰਾਪਤ ਤਰਜੀਹ ਅਤੇ ਸੰਭਾਲ਼ ਕਾਰਨ ਸੰਭਵ ਹੋਇਆ ਹੈ।

https://pib.gov.in/PressReleasePage.aspx?PRID=1629908

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

ਅਰੁਣਚਲ ਪ੍ਰਦੇਸ਼: ਕੋਵਿਡ 19 ਟੈਸਟਾਂ ਲਈ ਕੁੱਲ 10,790 ਸੈਂਪਲ ਇਕੱਠੇ ਕੀਤੇ ਗਏ ਹਨ। ਕਿਰਿਆਸ਼ੀਲ ਮਾਮਲੇ 46, ਇੱਕ ਰਿਕਵਰ ਹੋਇਆ। 1700 ਤੋਂ ਵੱਧ ਟੈਸਟਾਂ ਲਈ ਨਤੀਜਿਆਂ ਦੀ ਉਡੀਕ ਹੈ

ਅਸਾਮ:38 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਅਸਾਮ ਵਿੱਚ ਦੋ ਵਾਰ ਕੋਵਿਡ 19 ਲਈ ਨੈਗੇਟਿਵ ਟੈਸਟ ਕੀਤੇ ਗਏ ਸਨ। ਕੁੱਲ ਡਿਸਚਾਰਜ ਮਰੀਜ਼ 547, ਕਿਰਿਆਸ਼ੀਲ ਮਰੀਜ਼ 1770

ਮਣੀਪੁਰ:ਮਣੀਪੁਰ ਵਿੱਚ 11 ਹੋਰ ਵਿਅਕਤੀਆਂ ਨੂੰ ਕੋਵਿਡ 19 ਟੈਸਟ ਲਈ ਪਾਜ਼ਿਟਿਵ ਪਾਇਆ ਗਿਆ ਅਤੇ ਮਣੀਪੁਰ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 143 ਹੋ ਗਈ ਹੈਇਲਾਜ ਕੀਤੇ 52 ਮਾਮਲਿਆਂ ਦੇ ਨਾਲ ਮਣੀਪੁਰ ਵਿੱਚ ਰਿਕਵਰੀ ਦੀ ਦਰ 36ਪ੍ਰਤੀਸ਼ਤ ਹੈ

ਮਿਜ਼ੋਰਮ: ਮਿਜ਼ੋਰਮ ਨੇ ਕੋਵਿਡ 19 ਲਈ ਆਰਟੀ-ਪੀਸੀਆਰ ਟੈਸਟਿੰਗ ਮਸ਼ੀਨ ਪ੍ਰਾਪਤ ਕੀਤੀ ਹੈਇਹ ਜ਼ੋਰਾਮ ਮੈਡੀਕਲ ਕਾਲਜ, ਆਈਜ਼ੌਲ ਵਿਖੇ ਸਥਾਪਤ ਕੀਤੀ ਜਾਵੇਗੀ

ਨਾਗਾਲੈਂਡ: ਨਾਗਾਲੈਂਡ ਵਿੱਚ, ਗੁਵਾਹਾਟੀ ਤੋਂ ਏਅਰ ਇੰਡੀਆ ਦੀ ਉਡਾਣ ਵਿੱਚ 12 ਹੋਰ ਬਾਹਰ ਫ਼ਸੇ ਹੋਏ ਨਾਗਰਿਕ ਪਹੁੰਚੇ। ਲਾਜ਼ਮੀ ਸਕ੍ਰੀਨਿੰਗ ਅਤੇ ਕੁਆਰੰਟੀਨ ਰੱਖਣ ਲਈ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਐਗਰੀ ਐਕਸਪੋ ਵਿੱਚ ਲਿਜਾਇਆ ਗਿਆ ਹੈਮੋਕੋਕੋਚੁੰਗ ਚੈਂਬਰ ਆਵ੍ਕਮਰਸ ਐਂਡ ਇੰਡਸਟ੍ਰੀ ਨੇ ਨਾਗਾਲੈਂਡ ਵਿੱਚ ਟਰੂ-ਨਾਟ ਮਸ਼ੀਨ ਉਪਕਰਣ ਖਰੀਦਣ ਲਈ ਕੋਵਿਡ 19 ’ਤੇ ਲੱਗੀ ਜ਼ਿਲ੍ਹਾ ਟਾਸਕ ਫੋਰਸ ਨੂੰ 3 ਲੱਖ ਰੁਪਏ ਦਾਨ ਕੀਤੇ ਹਨ

ਕੇਰਲ: ਰਾਜ ਵਿੱਚ ਇੱਕ ਹੋਰ ਕੋਵਿਡ -19 ਦੀ ਮੌਤ ਦਰਜ ਕੀਤੀ ਗਈ, ਜਿਸ ਨਾਲ ਇਸ ਬਿਮਾਰੀ ਕਾਰਨ ਮੌਤਾਂ ਦੀ ਗਿਣਤੀ 15 ਹੋ ਗਈ। ਸਾਬਕਾ ਫੁੱਟਬਾਲਰ ਅਤੇ ਸੰਤੋਸ਼ ਟਰਾਫੀ ਖਿਡਾਰੀ ਹਮਸਕਕੋਯਾ (63) ਜਿਸ ਦਾ ਮਲਾਪੁਰਮ ਦੇ ਮੰਜੇਰੀ ਐੱਮਸੀ ਵਿੱਚ ਇਲਾਜ ਚਲ ਰਿਹਾ ਸੀ, ਉਸਦੀ ਅੱਜ ਮੌਤ ਹੋ ਗਈ ਹੈ। ਉਹ ਰਾਜ  ਵਿੱਚ ਕੋਵਿਡ ਦੀ ਪਲਾਜ਼ਮਾ ਥੈਰੇਪੀ ਕਰਾਉਣ ਵਾਲਾ ਪਹਿਲਾ ਵਿਅਕਤੀ ਸੀਉਸ ਦੇ 5 ਪਰਿਵਾਰਕ ਮੈਂਬਰਾਂ ਦਾ ਵੀ ਕੋਵਿਡ ਦਾ ਇਲਾਜ ਕੀਤਾ ਜਾ ਰਿਹਾ ਹੈਕੋਜ਼ੀਕੋਡ ਐੱਮਸੀ ਵਿੱਚ ਕੋਵਿਡ -19 ਦੇ ਮਰੀਜ਼ ਨਾਲ ਨੇੜਲੇ ਸੰਪਰਕ ਵਿੱਚ ਆਉਣ ਤੋਂ ਬਾਅਦ 190 ਸਿਹਤ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ, 118 ਵਿਅਕਤੀਆਂ ਦੇ ਨਮੂਨੇ ਨੈਗੇਟਿਵ ਆਏ ਹਨ। ਛੇ ਹੋਰ ਕੇਰਲ ਵਾਸੀਆਂ ਦੀ ਗਲਫ਼ ਦੀ ਖਾੜੀ ਵਿੱਚ ਵਾਇਰਸ ਨਾਲ ਮੌਤ ਹੋ ਗਈ ਹੈ ਜਿਸ ਨਾਲ ਕੁੱਲ ਗਿਣਤੀ 170 ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਕੋਵਿਡ ਦੇ ਮਾਮਲੇ ਕੱਲ੍ਹ ਤਿੰਨ-ਅੰਕਾਂ ਵਿੱਚ ਪਹੁੰਚ ਗਏ, 111 ਹੋਰ ਲੋਕਾਂ ਦੇ ਪਾਜ਼ਿਟਿਵ ਟੈਸਟ ਕੀਤੇ ਗਏ। 973 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ।

ਤਮਿਲ ਨਾਡੂ: ਪੁਡੂਚੇਰੀ ਵਿੱਚ ਇੰਦਰਾ ਗਾਂਧੀ ਐੱਮਸੀ 8 ਜੂਨ ਤੋਂ ਗ਼ੈਰ-ਕੋਵਿਡ ਮਰੀਜ਼ਾਂ ਲਈ ਖੋਲ੍ਹਣਗੇ। ਇਸ ਦੌਰਾਨ, ਪੁਡੂਚੇਰੀ ਵਿੱਚ ਪੰਜ ਹੋਰ ਵਿਅਕਤੀਆਂ ਦਾ ਪਾਜ਼ਿਟਿਵ ਟੈਸਟ ਆਇਆ ਹੈ, ਜਿਸ ਨਾਲ ਯੂਟੀ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 104 ਹੋ ਗਈ ਹੈ। ਤਮਿਲ ਨਾਡੂ ਨੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਲਈ ਰੋਜ਼ਾਨਾ ਦੀਆਂ ਦਰਾਂ ਤੈਅ ਕੀਤੀਆਂ: ਆਈਸੀਯੂ ਲਈ ਵੱਧ ਤੋਂ ਵੱਧ 15,000 ਰੁਪਏ; ਜਨਰਲ ਵਾਰਡ ਲਈ, ਗਰੇਡ 1 ਅਤੇ 2 ਹਸਪਤਾਲਾਂ ਵਿੱਚ ਵੱਧ ਤੋਂ ਵੱਧ 7500 ਰੁਪਏ ਅਤੇ ਗਰੇਡ 3 ਅਤੇ 4 ਹਸਪਤਾਲਾਂ ਵਿੱਚ 5000 ਰੁਪਏ। ਮੁੱਖ ਮੰਤਰੀ ਨੇ ਉਦਯੋਗਾਂ ਨੂੰ ਪ੍ਰਵਾਸੀਆਂ ਦੀ ਥਾਂ ਤਮਿਲ ਨਾਡੂ ਦੇ ਮਜ਼ਦੂਰਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਚੇਨੱਈ ਦੇ ਸਰਕਾਰੀ ਹਸਪਤਾਲਾਂ ਨੂੰ ਮਾਮਲਿਆਂ ਦੇ ਵਧਣ ਕਾਰਨ ਸਟਾਫ਼ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ ਚੇਨੱਈ ਤੋਂ 1116 ਮਾਮਲਿਆਂ ਨਾਲ ਰਾਜ ਵਿੱਚ ਕੁੱਲ 1438 ਨਵੇਂ ਮਾਮਲੇ ਆਏ ਹਨ ਅਤੇ 12 ਮੌਤਾਂ ਹੋਈਆਂ ਹਨ। ਕੁੱਲ ਮਾਮਲੇ: 28694, ਕਿਰਿਆਸ਼ੀਲ ਮਾਮਲੇ: 12697, ਮੌਤਾਂ: 232, ਡਿਸਚਾਰਜ: 15762ਚੇਨੱਈ ਵਿੱਚ ਕਿਰਿਆਸ਼ੀਲ ਮਾਮਲੇ 9437 ਹਨ।

ਕਰਨਾਟਕ: ਰਾਜ ਸਰਕਾਰ ਨੇ ਜ਼ਰੂਰੀ ਸਾਵਧਾਨੀ ਉਪਾਵਾਂ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਟਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਹੈਰਾਜ ਨੇ ਮਹਾਰਾਸ਼ਟਰ ਤੋਂ ਵਾਪਸ ਆਉਣ ਵਾਲਿਆਂ ਲਈ ਨਵਾਂ ਐੱਸਓਪੀ ਜਾਰੀ ਕੀਤਾ ਹੈ: ਨੈਗੇਟਿਵ ਰਿਪੋਰਟ ਦੇ ਨਾਲ 21 ਦਿਨਾਂ ਦਾ ਘਰੇਲੂ ਕੁਆਰੰਟੀਨ 16 ਪੁਸ਼ਟੀ ਵਾਲੇ ਮਾਮਲਿਆਂ ਦੇ ਠੀਕ ਹੋਣ ਤੋਂ ਬਾਅਦ ਚਿਕਮਗਲੂਰ ਜਿਲ੍ਹਾ ਕੋਵਿਡ ਮੁਕਤ ਹੋ ਗਿਆ ਹੈਰਾਜ ਨੇ ਸ਼ੁੱਕਰਵਾਰ ਨੂੰ 515ਪਾਜ਼ਿਟਿਵ ਮਾਮਲਿਆਂ ਦੇ ਨਾਲ ਕੋਵਿਡ -19 ਮਾਮਲਿਆਂ ਦਾ ਇੱਕ-ਦਿਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਨਿਰੰਤਰ ਰੁਝਾਨ ਵਿੱਚ, ਉਨ੍ਹਾਂ ਵਿੱਚੋਂ 482 ਦੂਜੇ ਰਾਜਾਂ ਤੋਂ ਆਏ ਹਨਕੁੱਲ ਪਾਜ਼ਿਟਿਵ ਮਾਮਲੇ: 4835, ਕਿਰਿਆਸ਼ੀਲ ਮਾਮਲੇ: 3088, ਮੌਤਾਂ: 57, ਰਿਕਵਰਡ: 1688

ਆਂਧਰ ਪ੍ਰਦੇਸ਼:8 ਜੂਨ ਤੋਂ ਤਿਰੂਮਾਲਾ ਮੰਦਰ ਵਿੱਚ ਚਲ ਰਹੇ ਦਰਸ਼ਨ ਟ੍ਰਾਇਲ ਦੀ ਤਿਆਰੀ; ਅਲੀਪਰੀ ਚੈੱਕ ਪੋਸਟ ਫੁੱਲਪਰੂਫ਼ ਕੋਵਿਡ-19 ਚੈੱਕ ਪੁਆਇੰਟ ਦੇ ਰੂਪ ਵਿੱਚ ਬਦਲੀ ਗਈਰਾਜ ਨੇ ਕੁੱਲ 436335 ਨਮੂਨਿਆਂ ਦਾ ਟੈਸਟ ਕੀਤਾ, ਜਿਸ ਵਿੱਚੋਂ ਪਾਜ਼ਿਟਿਵ ਦਰ 1.02ਪ੍ਰਤੀਸ਼ਤ ਹੈ। ਨਵੇਂ ਮਾਮਲੇ 161, 29 ਡਿਸਚਾਰਜਡ  ਅਤੇ ਪਿਛਲੇ 24 ਘੰਟਿਆਂ ਵਿੱਚ 12771 ਨਮੂਨਿਆਂ ਦੀ ਟੈਸਟਿੰਗ ਤੋਂ ਬਾਅਦ ਰਾਜ ਵਿੱਚ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈਕੁੱਲ ਮਾਮਲੇ: 3588, ਕਿਰਿਆਸ਼ੀਲ ਮਾਮਲੇ: 1192, ਰਿਕਵਰਡ: 2323, ਮੌਤਾਂ: 73ਪਾਜ਼ਿਟਿਵ ਟੈਸਟ ਪਾਏ ਜਾਣ ਵਾਲੇ ਪਰਵਾਸੀਆਂ ਦੀ ਕੁੱਲ ਗਿਣਤੀ 741 ਹੈ, ਜਿਨ੍ਹਾਂ ਵਿੱਚੋਂ 467 ਕਿਰਿਆਸ਼ੀਲ ਹਨ। ਵਿਦੇਸ਼ਾਂ ਵਿੱਚੋਂ ਆਏ 131 ਮਾਮਲਿਆਂ ਵਿੱਚੋਂ 127 ਕਿਰਿਆਸ਼ੀਲ ਮਾਮਲੇ ਹਨ।

ਤੇਲੰਗਾਨਾ: ਡਾਇਲਾਸਿਸ ਦੇ ਮਰੀਜ਼ ਅਤੇ ਉਨ੍ਹਾਂ ਦੇ ਮੁੱਢਲੇ ਸੰਪਰਕ ਨੋਵੇਲ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ, ਸ਼ੁੱਕਰਵਾਰ ਨੂੰ ਅਜਿਹੇ ਚਾਰ ਮਾਮਲੇ ਸਾਹਮਣੇ ਆਏ ਹਨ। ਤੇਲੰਗਾਨਾ ਦੱਖਣ ਵਿੱਚ ਸੈਕੰਡਰੀ ਲਾਗ ਦਰ ਚਾਰਟਾਂ ਵਿੱਚ ਸਭ ਤੋਂ ਉੱਪਰ ਹੈ, ਜਦੋਂਕਿ ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਕਾਰਨ ਇਹ ਪੂਰੇ ਭਾਰਤ ਵਿੱਚ ਛੇਵੇਂ ਨੰਬਰ ਤੇ ਹੈ। 4 ਜੂਨ ਤੱਕ ਕੁੱਲ ਮਾਮਲੇ 3290 ਹਨ। ਅੱਜ ਤੱਕ ਪ੍ਰਵਾਸੀ ਅਤੇ ਵਿਦੇਸ਼ੋਂ ਵਾਪਸ ਪਰਤਣ ਵਾਲਿਆਂ ਦੇ 448ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ।

ਮਹਾਰਾਸ਼ਟਰ: ਕੋਵਿਡ – 19 ਦੇ 2,436 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 80,229 ਹੋ ਗਈ ਹੈ; ਜਦੋਂ ਕਿ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 42,215 ਹੈ। ਹੌਟਸਪੌਟ ਮੁੰਬਈ ਵਿੱਚ 1,150 ਨਵੇਂ ਲਾਗ ਦੇ ਮਾਮਲੇ ਮਿਲੇ ਹਨ, ਜਿਸ ਨਾਲ ਸ਼ਹਿਰ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 45,854 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 25,539 ਮਰੀਜ਼ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਦੀ ਰਿਕਵਰੀ ਦਰ 43.81ਪ੍ਰਤੀਸ਼ਤ ਹੈ, ਜਦੋਂ ਕਿ ਮੌਤ ਦੀ ਦਰ 3.55ਪ੍ਰਤੀਸ਼ਤ ਹੈ।

ਗੁਜਰਾਤ: ਰਾਜ ਵਿੱਚ ਕੋਵਿਡ -19 ਦੇ 510 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 19,000 ਤੋਂ ਵੱਧ ਹੋ ਗਈ ਹੈ। ਜਦੋਂਕਿ ਸ਼ੁੱਕਰਵਾਰ ਨੂੰ ਕੋਵਿਡ -19 ਕਾਰਨ 35 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਇਸੇ ਦਿਨ ਦੇ ਦੌਰਾਨ 344 ਵਿਅਕਤੀਆਂ ਦਾ ਇਲਾਜ ਵੀ ਹੋ ਗਿਆ ਹੈ। ਰਾਜ ਦੀ ਰਿਕਵਰੀ ਰੇਟ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਇਹ ਮਈ ਦੇ ਆਖਰੀ ਹਫ਼ਤੇ ਵਿੱਚ 44.3ਪ੍ਰਤੀਸ਼ਤ ਤੋਂ ਵਧ ਕੇ 68.05ਪ੍ਰਤੀਸ਼ਤ ਹੋ ਗਈ ਹੈ।

ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ -19 ਦੇ 234 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 8996 ਹੋ ਗਈ ਹੈ, ਜਦੋਂ ਕਿ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 2734 ਹੈ। ਨਵੇਂ ਮਾਮਲੇ ਜ਼ਿਆਦਾਤਰ ਹੌਟਸਪੌਟ ਇੰਦਰ ਅਤੇ ਭੋਪਾਲ ਤੋਂ ਸਾਹਮਣੇ ਆਏ ਹਨ, ਇਸ ਤੋਂ ਬਾਅਦ ਨੀਮਚ ਜ਼ਿਲ੍ਹੇ ਤੋਂ ਮਾਮਲੇ ਸਾਹਮਣੇ ਆਏ ਹਨਹੁਣ ਤੱਕ 384 ਲੋਕਾਂ ਦੀ ਮੌਤ ਹੋ ਚੁੱਕੀ ਹੈ

ਰਾਜਸਥਾਨ: ਰਾਜ ਵਿੱਚ ਕੋਵਿਡ -19 ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 10,128 ਹੋ ਗਈ ਹੈਨਵੇਂ ਮਾਮਲੇ ਜ਼ਿਆਦਾਤਰ ਪਾਲੀ ਅਤੇ ਚੁਰੂ ਜ਼ਿਲ੍ਹਿਆਂ ਵਿੱਚੋਂ ਸਾਹਮਣੇ ਆਏ ਹਨ। ਰਾਜ ਵਿੱਚ ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ 20 ਦਿਨ ਤੱਕ ਹੋ ਗਈ ਹੈਰਾਜ ਵਿੱਚ ਰਿਕਵਰੀ ਦੀ ਦਰ 70ਪ੍ਰਤੀਸ਼ਤ ਤੋਂ ਵੀ ਵੱਧ ਗਈ ਹੈ

ਛੱਤੀਸਗੜ੍ਹ: ਸ਼ੁੱਕਰਵਾਰ ਨੂੰ 127 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ ਅਤੇ ਅੱਜ 18 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 894 ਤੱਕ ਹੋ ਗਈ ਹੈ। ਇਹ ਰਾਜ ਵਿੱਚ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਡਾ ਵਾਧਾ ਹੈ। ਰਾਜ ਵਿੱਚ ਪਹਿਲਾ ਮਾਮਲਾ 18 ਮਾਰਚ ਨੂੰ ਆਇਆ ਸੀ। ਪਿਛਲੇ ਤਿੰਨ ਦਿਨਾਂ ਵਿੱਚ ਰਾਜ ਵਿੱਚ 300 ਨਵੇਂ ਮਾਮਲੇ ਸਾਹਮਣੇ ਆਏ ਹਨ।

ਗੋਆ: ਰਾਜ ਵਿੱਚ ਕੋਰੋਨਾਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 196 ਤੱਕ ਹੋ ਗਈ ਹੈ। ਰਾਜ ਵਿੱਚ ਆਉਣ ਵਾਲੇ 415 ਯਾਤਰੀਆਂ ਨੂੰ ਕੁਆਰੰਟੀਨ ਸੁਵਿਧਾਵਾਂ ਵਿੱਚ ਰੱਖਿਆ ਗਿਆ ਹੈ।

 

http://static.pib.gov.in/WriteReadData/userfiles/image/image013L87U.jpg

 

 

******

 

 

ਵਾਈਬੀ
 



(Release ID: 1629996) Visitor Counter : 211