PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 21 SEP 2020 6:28PM by PIB Chandigarh

 

Coat of arms of India PNG images free download

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

 

ਭਾਰਤ ਨੇ ਲਗਾਤਾਰ ਤੀਜੇ ਦਿਨ 90,000 ਤੋਂ ਵੱਧ ਸਿਹਤਯਾਬੀ ਰਿਪੋਰਟ ਕੀਤੀ, ਕੁੱਲ ਸਿਹਤਯਾਬ ਮਾਮਲੇ 43 ਲੱਖ ਦੇ ਨੇੜੇ ਪੁੱਜੇ - ਵਿਸ਼ਵ ਵਿੱਚ ਸਭ ਤੋਂ ਵੱਧ,ਭਾਰਤ ਦਾ ਰਿਕਵਰੀ ਰੇਟ 80% ਤੋਂ ਪਾਰ

ਭਾਰਤ ਨੇ 80% ਤੋਂ ਵੱਧ ਰਾਸ਼ਟਰੀ ਰਿਕਵਰੀ ਰੇਟ ਦੇ ਮਹੱਤਵਪੂਰਨ ਨਿਸ਼ਾਨ ਨੂੰ ਪਾਰ ਕਰ ਲਿਆ ਹੈ ਉੱਚ ਸਿਹਤਯਾਬੀ ਦੇ ਨਿਰੰਤਰ ਦੌਰ 'ਤੇ, ਭਾਰਤ ਨੇ ਲਗਾਤਾਰ ਤੀਜੇ ਦਿਨ 90,000 ਤੋਂ ਵੱਧ ਸਿਹਤਯਾਬੀ ਦੀ ਰਿਪੋਰਟ ਕੀਤੀ ਹੈ ਪਿਛਲੇ 24 ਘੰਟਿਆਂ ਵਿੱਚ 93,356 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ 12 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਿਹਤਯਾਬੀ ਰੇਟ ਰਾਸ਼ਟਰੀ ਔਸਤ ਤੋਂ ਵੱਧ ਦਰਜ ਕੀਤਾ ਹੈ ਨਵੇਂ ਸਿਹਤਯਾਬੀ ਕੇਸਾਂ ਵਿਚੋਂ 79% ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ ਕੁੱਲ ਸਿਹਤਯਾਬ ਹੋਏ ਕੇਸ ਅੱਜ 44 ਲੱਖ (43,96,399) ਦੇ ਕਰੀਬ ਹਨ ਕੁਲ ਸਿਹਤਯਾਬੀ ਦੇ ਮਾਮਲੇ ਵਿਚ ਭਾਰਤ ਸਭ ਤੋਂ ਉਪਰ ਹੈ ਇਹ ਵਿਸ਼ਵ ਦਾ ਕੁਲ 19% ਤੋਂ ਵੱਧ ਹੈI

https://pib.gov.in/PressReleseDetail.aspx?PRID=1657163

 

76% ਨਵੇਂ ਪੁਸ਼ਟੀ ਹੋਏ ਕੇਸ 10% ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 86,961 ਨਵੇਂ ਕੇਸ ਸਾਹਮਣੇ ਆਏ ਹਨ ਨਵੇਂ ਪੁਸ਼ਟ ਕੇਸਾਂ ਵਿਚੋਂ 76% ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ ਇਕੱਲੇ ਮਹਾਰਾਸ਼ਟਰ ਨੇ 20,000 ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਨੇ 8,000 ਤੋਂ ਵੱਧ ਯੋਗਦਾਨ ਪਾਇਆ ਹੈ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ 1,130 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿੱਚ 86% ਮੌਤਾਂ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ ਮਹਾਰਾਸ਼ਟਰ ' 455 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼' ਕ੍ਰਮਵਾਰ 101 ਅਤੇ 94 ਮੌਤਾਂ ਹੋਈਆਂ ਹਨ

https://pib.gov.in/PressReleseDetail.aspx?PRID=1657187

 

ਪ੍ਰਧਾਨ ਮੰਤਰੀ ਨੇ ਬਿਹਾਰ ਚ ਲਗਭਗ 14,000 ਕਰੋੜ ਰੁਪਏ ਦੇ ਰਾਸ਼ਟਰੀ ਹਾਈਵੇਅ ਪ੍ਰੋਜੈਕਟਾਂ ਦਾ ਨੀਂਹਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਵਿੱਚ ਨੌਂ ਹਾਈਵੇਅ ਪ੍ਰੋਜੈਕਟਾਂ ਦਾ ਨੀਂਹਪੱਥਰ ਰੱਖਿਆ। ਉਨ੍ਹਾਂ ਬਿਹਾਰ ਦੇ ਸਾਰੇ ਪਿੰਡਾਂ ਨੂੰ ਜੋੜਨ ਹਿਤ ਇੰਟਰਨੈੱਟ ਸੇਵਾਵਾਂ ਲਈ ਹਰ ਗਾਓਂ ਔਪਟੀਕਲ ਫ਼ਾਈਬਰ ਕੇਬਲਦਾ ਵੀ ਨੀਂਹਪੱਥਰ ਰੱਖਿਆਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਿਹਾਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਤੇਜ਼ ਕਰਨ ਲਈ ਇੱਕ ਅਹਿਮ ਦਿਨ ਹੈਉਨ੍ਹਾਂ ਕਿਹਾ ਕਿ ਇਤਿਹਾਸ ਗਵਾਹਾ ਹੈ ਕਿ ਸਿਰਫ਼ ਉਹੀ ਰਾਸ਼ਟਰ ਤਰੱਕੀ ਕਰਦਾ ਹੈ, ਜੋ ਬੁਨਿਆਦੀ ਢਾਂਚੇ ਉੱਤੇ ਵਧੇਰੇ ਧਨ ਨਿਵੇਸ਼ ਕਰਦਾ ਹੈ। ਅੱਜ, ਹਾਈਵੇਅਜ਼ ਪਹਿਲਾਂ ਦੇ ਮੁਕਾਬਲੇ ਦੁੱਗਣੀ ਰਫ਼ਤਾਰ ਨਾਲ ਤਿਆਰ ਕੀਤੇ ਜਾ ਰਹੇ ਹਨ। ਸੜਕਾਂ ਦੇ ਨਿਰਮਾਣ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਵੀ ਪੰਜਗੁਣਾ ਵਧਾ ਦਿੱਤਾ ਗਿਆ ਹੈ। ਬੁਨਿਆਦੀ ਢਾਂਚੇ ਦੇ ਇਸ ਵਿਕਾਸ ਦਾ ਸਭ ਤੋਂ ਵੱਡਾ ਲਾਭਾਰਥੀ ਬਿਹਾਰ ਹੈ। ਅੱਜ ਦੇ ਪ੍ਰੋਗਰਾਮ ਵਿੱਚ ਇਹ ਪ੍ਰੋਜੈਕਟ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜ ਦੇਣਗੇ।

https://pib.gov.in/PressReleseDetail.aspx?PRID=1657251

 

ਬਿਹਾਰ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

 

https://pib.gov.in/PressReleseDetail.aspx?PRID=1657261

 

ਕੋਵਿਡ-19 ਮਹਾਮਾਰੀ ਦੇ ਦੌਰਾਨ ਵੰਡੇ ਗਏ ਐੱਲਪੀਜੀ ਸਿਲੰਡਰ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਅਗਲੇ ਤਿੰਨ ਮਹੀਨਿਆਂ ਲਈ ਪੀਐੱਮਯੂਵਾਈ ਲਾਭਾਰਥੀਆਂ ਨੂੰ ਮੁਫਤ ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਯੋਜਨਾ ਨੂੰ 1.04.2020 ਤੋਂ ਲਾਗੂ ਕੀਤਾ ਗਿਆ ਸੀ। ਯੋਜਨਾ ਨੂੰ ਹੁਣ ਉਨ੍ਹਾਂ ਲਾਭਾਰਥੀਆਂ ਲਈ 30 ਸਤੰਬਰ, 2020 ਤੱਕ ਵਧਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਰਿਫਿਲ ਖਰੀਦਣ ਲਈ ਅਡਵਾਂਸ ਪੈਸੇ ਦਿੱਤੇ ਗਏ ਸਨ, ਪਰ ਉਹ 30 ਜੂਨ 2020 ਤੱਕ ਰਿਫਿਲ ਨਹੀਂ ਖਰੀਦ ਸਕੇ। ਇਸ ਯੋਜਨਾ ਤਹਿਤ 16.09.2020 ਤੱਕ, ਪੀਐੱਮਯੂਵਾਈ ਲਾਭਾਰਥੀਆਂ ਨੂੰ 13.57 ਕਰੋੜ ਗੈਸ ਸਿਲੰਡਰ ਦਿੱਤੇ ਜਾ ਚੁਕੇ ਹਨ। ਉਨ੍ਹਾਂ ਦੁਆਰਾ ਖਰੀਦੇ ਗਏ ਐੱਲਪੀਜੀ ਸਿਲੰਡਰ ਭਾਰਤ ਵਿਚ ਨਿਰਮਿਤ ਹਨ ਅਤੇ ਕੋਈ ਦਰਾਮਦ ਨਹੀਂ ਕੀਤੀ ਜਾਂਦੀ। ਕਿਉਂਕਿ, ਐੱਲਪੀਜੀ ਦਾ ਸਵਦੇਸ਼ੀ ਉਤਪਾਦਨ ਮੰਗ ਨਾਲੋਂ ਘੱਟ ਹੈ, ਇਸ ਲਈ ਓਐੱਮਸੀਜ਼ ਦੁਆਰਾ ਦੇਸ਼ ਵਿੱਚ ਐੱਲਪੀਜੀ ਦੀ ਨਿਰਵਿਘਨ ਸਪਲਾਈ ਨੂੰ ਕਾਇਮ ਰੱਖਣ ਲਈ ਘਾਟੇ ਨੂੰ ਪੂਰਾ ਕਰਨ ਲਈ ਐੱਲਪੀਜੀ ਦੀ ਦਰਾਮਦ ਕੀਤੀ ਜਾਂਦੀ ਹੈ। ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1657206

 

ਪ੍ਰਧਾਨ ਮੰਤਰੀ ਸਵਨਿਧੀ ਸਕੀਮ ਲਈ 600.00 ਕਰੋੜ ਰੁਪਏ ਦੀ ਮਨਜ਼ੂਰੀ

ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 01 ਜੂਨ, 2020 ਨੂੰ ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਦੀ ਆਤਮਨਿਰਭਰ ਨਿਧੀ ਸਕੀਮ (ਪੀਐੱਮ ਸਵਨਿਧੀ) ਦੀ ਸ਼ੁਰੂਆਤ ਕੀਤੀ ਹੈ ਇਸਦਾ ਉਦੇਸ਼ ਦੇਸ਼ ਭਰ ਦੇ ਲਗਭਗ 50 ਲੱਖ ਸਟ੍ਰੀਟ ਵਿਕਰੇਤਾਵਾਂ ਨੂੰ 1 ਸਾਲ ਦੇ ਕਾਰਜਕਾਲ ਦੇ 10,000 ਰੁਪਏ ਤੱਕ ਦੇ ਕਾਰਜਸ਼ੀਲ ਪੂੰਜੀ ਲੋਨ ਦੀ ਸਹੂਲਤ ਦੇਣਾ ਹੈ ਇਹ ਕਰਜ਼ੇ ਦੀ ਨਿਯਮਿਤ ਅਦਾਇਗੀ ਤੇ ਪ੍ਰਤੀ ਸਾਲ 7% ਵਿਆਜ ਸਬਸਿਡੀ ਅਤੇ ਨਿਰਧਾਰਤ ਡਿਜੀਟਲ ਲੈਣ-ਦੇਣ ਕਰਨ 'ਤੇ 100 ਰੁਪਏ ਪ੍ਰਤੀ ਮਹੀਨਾ ਦੇ ਰੂਪ ਵਿਚ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ, ਸਮੇਂ ਸਿਰ ਜਾਂ ਛੇਤੀ ਮੁੜ ਅਦਾਇਗੀ ਕਰਨ ਤੇ, ਵਿਕਰੇਤਾ ਇੱਕ ਵਧਾਈ ਗਈ ਸੀਮਾ ਦੇ ਨਾਲ ਕਾਰਜਸ਼ੀਲ ਪੂੰਜੀ ਲੋਨ ਦੇ ਅਗਲੇ ਚੱਕਰ ਲਈ ਯੋਗ ਹੋਣਗੇ ਪੀਐੱਮ ਸਵਨਿਧੀ ਸਕੀਮ ਲਈ ਮਨਜ਼ੂਰ ਕੀਤਾ ਖਰਚ 600.00 ਕਰੋੜ ਰੁਪਏ ਹੈ ਇਹ ਜਾਣਕਾਰੀ ਮਕਾਨ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

https://pib.gov.in/PressReleseDetail.aspx?PRID=1657259

 

ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੇਤੀਬਾੜੀ ਬਿਲਾਂ ਦੇ ਪਾਸ ਹੋਣ 'ਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵਿੱਚ ਖੇਤੀਬਾੜੀ ਬਿਲਾਂ ਦੇ ਪਾਸ ਹੋਣਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਇਸ ਨੂੰ ਭਾਰਤੀ ਖੇਤੀਬਾੜੀ ਇਤਿਹਾਸ ਵਿੱਚ ਇੱਕ ਵੱਡਾ ਦਿਨ ਦੱਸਿਆ ਹੈਟਵੀਟਾਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,"ਭਾਰਤ ਦੇ ਖੇਤੀਬਾੜੀ ਇਤਿਹਾਸ ਵਿੱਚ ਅੱਜ ਇੱਕ ਵੱਡਾ ਦਿਨ ਹੈ। ਸੰਸਦ ਵਿੱਚ ਅਹਿਮ ਬਿਲਾਂ ਦੇ ਪਾਸ ਹੋਣ 'ਤੇ ਸਾਡੇ ਮਿਹਨਤੀ ਕਿਸਾਨਾਂ ਨੂੰ ਵਧਾਈਆਂ। ਇਹ ਨਾ ਕੇਵਲ ਖੇਤੀਬਾੜੀ ਖੇਤਰ ਵਿੱਚ ਮੁਕੰਮਲ ਪਰਿਵਰਤਨ ਲਿਆਉਣਗੇ ਬਲਕਿ ਇਨ੍ਹਾਂ ਨਾਲ ਕਰੋੜਾਂ ਕਿਸਾਨ ਸਸ਼ਕਤ ਵੀ ਹੋਣਗੇ। ਦਹਾਕਿਆਂ ਤੱਕ ਸਾਡੇ ਕਿਸਾਨ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ ਤੇ ਉਨ੍ਹਾਂ ਨੂੰ ਵਿਚੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੰਸਦ ਵਿੱਚ ਪਾਸ ਹੋਏ ਬਿਲਾਂ ਨਾਲ ਕਿਸਾਨਾਂ ਨੂੰ ਇਨ੍ਹਾਂ ਸਭ ਤੋਂ ਆਜ਼ਾਦੀ ਮਿਲੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਨੂੰ ਬਲ ਮਿਲੇਗਾ ਤੇ ਉਨ੍ਹਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਹੋਵੇਗੀ। ਸਾਡੇ ਖੇਤੀਬਾੜੀ ਖੇਤਰ ਨੂੰ ਨਵੀਨਤਮ ਤਕਨੀਕ ਦੀ ਤਤਕਾਲ ਲੋੜ ਹੈ, ਕਿਉਂਕਿ ਇਸ ਨਾਲ ਮਿਹਨਤੀ ਕਿਸਾਨਾਂ ਨੂੰ ਮਦਦ ਮਿਲੇਗੀ। ਹੁਣ ਇਨ੍ਹਾਂ ਬਿਲਾਂ ਦੇ ਪਾਸ ਹੋਣ ਦੇ ਨਾਲ ਸਾਡੇ ਕਿਸਾਨਾਂ ਦੀ ਪਹੁੰਚ ਭਵਿੱਖ ਦੀ ਟੈਕਨੋਲੋਜੀ ਤੱਕ ਅਸਾਨ ਹੋਵੇਗੀ। ਇਸ ਨਾਲ ਨਾ ਕੇਵਲ ਉਪਜ ਵਧੇਗੀ, ਬਲਕਿ ਬਿਹਤਰ ਨਤੀਜੇ ਸਾਹਮਣੇ ਆਉਣਗੇ। ਇਹ ਇੱਕ ਸੁਆਗਤਯੋਗ ਕਦਮ ਹੈ। ਮੈਂ ਪਹਿਲਾਂ ਵੀ ਕਿਹਾ ਸੀ ਤੇ ਇੱਕ ਵਾਰ ਫਿਰ ਕਹਿੰਦਾ ਹਾਂ: ਐੱਮਐੱਸਪੀ ਦੀ ਵਿਵਸਥਾ ਜਾਰੀ ਰਹੇਗੀ। ਸਰਕਾਰੀ ਖ਼ਰੀਦ ਜਾਰੀ ਰਹੇਗੀ।ਅਸੀਂ ਇੱਥੇ ਕਿਸਾਨਾਂ ਦੀ ਸੇਵਾ ਲਈ ਹਾਂ। ਅਸੀਂ ਕਿਸਾਨਾਂ ਦੀ ਮਦਦ ਦੇ ਲਈ ਹਰ ਸੰਭਵ ਯਤਨ ਕਰਾਂਗੇ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਜੀਵਨ ਸੁਨਿਸ਼ਚਿਤ ਕਰਾਂਗੇ।"

https://pib.gov.in/PressReleasePage.aspx?PRID=1656953

 

ਡਾਕਟਰ ਹਰਸ਼ ਵਰਧਨ ਨੇ ਸੰਡੇ ਸੰਵਾਦ—2 ਦੌਰਾਨ ਸੋਸ਼ਲ ਮੀਡੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਦੂਜੀ ਵਾਰ ਸੰਡੇ ਸੰਵਾਦ—2 ਪਲੇਟਫਾਰਮ ਰਾਹੀਂ ਸੋਸ਼ਲ ਮੀਡੀਆ ਵਰਤੋਂ ਕਰਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਹਨਾਂ ਸਵਾਲਾਂ ਵਿੱਚ ਕੇਵਲ ਮੌਜੂਦਾ ਕੋਵਿਡ ਸਥਿਤੀ ਬਾਰੇ ਹੀ ਸਵਾਲ ਨਹੀਂ ਸਨ, ਬਲਕਿ ਸਰਕਾਰ ਦੀ ਇਸ ਸਬੰਧੀ ਪਹੁੰਚ ਅਤੇ ਹੋਰ ਵਿਸਿ਼ਆਂ ਜਿਵੇਂ ਭਾਰਤ ਦੀ ਸਾਇੰਸ ਵਿਸ਼ੇ ਵਿੱਚ ਤਰੱਕੀ ਬਾਰੇ ਵਿਸ਼ਾ ਵੀ ਸ਼ਾਮਲ ਸੀ ਭਵਿੱਖ ਵਿੱਚ ਇਹੋ ਜਿਹੀਆਂ ਜਨਤਕ ਸਿਹਤ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਯੋਜਨਾਬੱਧ ਲਏ ਠੋਸ ਉਪਾਵਾਂ ਬਾਰੇ ਉਹਨਾਂ ਕਿਹਾ ਕਿ "ਆਤਮਨਿਰਭਰ ਭਾਰਤ ਅਭਿਆਨ" ਰਾਸ਼ਟਰ ਨੂੰ ਇਸ ਹੱਦ ਤੱਕ ਮਜ਼ਬੂਤ ਕਰ ਦੇਵੇਗਾ ਕਿ ਦੇਸ਼ ਇਹੋ ਜਿਹੀ ਹੋਰ ਮਹਾਮਾਰੀ ਸਮੇਤ ਕਿਸੇ ਵੀ ਮੰਦਭਾਗੀ ਘਟਨਾ ਤੇ ਕਾਬੂ ਪਾ ਸਕੇਗਾ ਉਹਨਾਂ ਹੋਰ ਕਿਹਾ ਕਿ ਐਕਸਪੈਂਡੀਚਰ ਫਾਈਨਾਂਸ ਕਮੇਟੀ ਦੇ ਵਿਚਾਰ ਅਧੀਨ ਇੱਕ ਮੁੱਖ ਪ੍ਰਸਤਾਵ ਹੈ, ਜਿਸ ਦੇ ਵਿੱਚ ਹੇਠ ਲਿਖੇ ਪ੍ਰਬੰਧ ਹਨ ਛੂਤਛਾਤ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਅਤੇ ਬਿਮਾਰੀ ਦੇ ਦਾਖ਼ਲੇ ਵਾਲੇ ਬਿੰਦੂ ਤੋਂ ਫੈਲਾਅ ਬਾਰੇ ਸੋਚਣਾ ਸਾਰੇ ਜਿ਼ਲ੍ਹਾ ਹਸਪਤਾਲਾਂ ਵਿੱਚ ਸਮਰਪਿਤ ਛੂਤਛਾਤ ਰੋਗ ਪ੍ਰਬੰਧ ਹਸਪਤਾਲ ਬਲਾਕਸ ਸਥਾਪਤ ਕਰਨਾ, ਇੰਟੇਗ੍ਰੇਟਿਡ ਜਨਤਕ ਸਿਹਤ ਲੈਬੋਰਟਰੀਆਂ ਨੂੰ ਸਥਾਪਿਤ ਕਰਨਾਉਹਨਾਂ ਹੋਰ ਕਿਹਾ ਕਿ ਭਾਰਤ ਦੁਆਰਾ ਪਿੱਛੇ ਆਈਆਂ ਮਹਾਮਾਰੀਆਂ ਜਿਵੇਂ, ਸਾਰਸ, ਇਬੋਲਾ ਅਤੇ ਪਲੇਗ ਨਾਲ ਨਜਿੱਠਣ ਲਈ ਕੀਤੀ ਗਈ ਕਾਰਗੁਜ਼ਾਰੀ ਕੋਵਿਡ 19 ਤੇ ਕਾਬੂ ਪਾਉਣ ਲਈ ਮੁੱਖ ਯੋਗਦਾਨ ਪਾਏਗੀ ਕੇਂਦਰੀ ਮੰਤਰੀ ਨੇ ਇੱਕ ਹੋਰ ਦਰਸ਼ਕ ਨੂੰ ਯਕੀਨ ਦਿਵਾਇਆ ਕਿ ਭਾਰਤ ਵਿੱਚ ਸਾਰਸ ਕੋਵ—2 ਦੇ ਤਣਾਅ ਵਿੱਚ ਹੁਣ ਤੱਥ ਕੋਈ ਮਹੱਤਵਪੂਰਨ ਜਾਂ ਵੱਡਾ ਪਰਿਵਰਤਣ ਨਹੀਂ ਆਇਆ "ਜੀ ਆਈ ਐੱਸ ਏ ਆਈ ਡੀ, ਗਲੋਬਲ ਡਾਟਾ ਬੇਸ ਤੇ ਉਪਲਬੱਧ ਹੈ" ਉਹਨਾਂ ਜਾਣਕਾਰੀ ਦਿੱਤੀ ਕਿ ਆਈ ਸੀ ਐੱਮ ਆਰ ਸਾਰਸ ਕੋਵ—2 ਵਾਇਰਸ ਦੇ ਤਣਾਅ ਬਾਰੇ ਵਾਇਰਸ ਇਕੱਠੇ ਕਰਨ ਲਈ ਪੂਰੇ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਵੱਡੇ ਹਿੱਸੇ ਵਿੱਚੋਂ ਪਿਛਲੇ ਕਈ ਮਹੀਨਿਆਂ ਤੋਂ ਅਤੇ ਵੱਖ ਵੱਖ ਥਾਵਾਂ ਤੋਂ ਇਕੱਠੇ ਕਰ ਰਿਹਾ ਹੈ ਅਤੇ ਇਸ ਤੇ ਪਰਿਵਰਤਣ ਤੇ ਵਿਸਥਾਰਿਤ ਨਤੀਜੇ ਅਤੇ ਵਾਇਰਸ ਦੇ ਇੱਧਰ ਉੱਧਰ ਫੈਲਣ ਦੀ ਜਾਣਕਾਰੀ ਚੜਦੇ ਅਕਤੂਬਰ ਤੱਕ ਉਪਲਬੱਧ ਹੋ ਜਾਵੇਗੀ

https://pib.gov.in/PressReleasePage.aspx?PRID=1656944

 

ਸੀਏਪੀਐਫ ਵਿੱਚ ਕੋਵਿਡ -19 ਕੇਸ

ਸਰਕਾਰ ਨੇ ਇਲਾਜ ਲਈ ਅਤੇ ਸੀਏਪੀਐਫ ਦੇ ਜਵਾਨਾਂ ਦੀ ਸਿਹਤਯਾਬੀ ਵਿੱਚ ਸਹਾਇਤਾ ਲਈ ਕੋਵਿਡ-19 ਹਸਪਤਾਲ, ਕੋਵਿਡ ਕੇਅਰ ਸੈਂਟਰ ਅਤੇ ਸਮਰਪਿਤ ਕੋਵਿਡ ਸਿਹਤ ਕੇਂਦਰ (ਡੀ.ਸੀ.ਸੀ.ਸੀ.) ਸਥਾਪਤ ਕੀਤੇ ਹਨ, ਜੋ ਕਿ ਕੋਵਿਡ-19 ਲਈ ਸਕਾਰਾਤਮਕ ਪਾਏ ਗਏ ਹਨ। ਮੌਤ ਹੋਣ 'ਤੇ ਸੀਏਪੀਐਫ ਦੇ ਜਵਾਨਾਂ ਨੂੰ ਆਮ ਲਾਭਾਂ ਦੇ ਨਾਲ-ਨਾਲ,ਕੋਵਿਡ -19 ਨਾਲ ਸਬੰਧਤ ਡਿਊਟੀ ਦੀ ਤੈਨਾਤੀ ਦੌਰਾਨ ਕੋਵਿਡ-19 ਸੰਕਰਮਣ ਕਾਰਨ ਮੌਤ ਹੋਣ ‘ਤੇ ਉਨ੍ਹਾਂ ਦੇ ਵਾਰਸਾਂ ਨੂੰ 'ਭਾਰਤ ਕੇ ਵੀਰ' ਫੰਡਾਂ ਦੇ ਜ਼ਰੀਏ 15 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਅੰਤਮ ਸੰਸਕਾਰ ਦੇ ਖਰਚਿਆਂ ਲਈ ਤੁਰੰਤ ਗ੍ਰਾਂਟ ਅਤੇ ਪਰਿਵਾਰਕ ਪੈਨਸ਼ਨ ਅਤੇ ਹੋਰ ਬਕਾਏ ਦੀ ਜਲਦੀ ਪ੍ਰਕਿਰਿਆ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਕਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਹੀ।

https://pib.gov.in/PressReleasePage.aspx?PRID=1656968

 

ਕੋਵਿਡ -19 ਲਈ ਆਯੁਰਵੈਦਿਕ ਡਰੱਗਜ਼ ਅਤੇ ਪ੍ਰੋਟੋਕੋਲ

ਸਾਰਸ ਕੋਵ -2 ਦੀ ਵਾਇਰਸ ਅਤੇ ਕੋਵਿਡ -19 ਬਿਮਾਰੀ ਲਈ ਸੋਧੀ ਹੋਈ ਈ ਐਮ ਆਰ ਸਕੀਮ ਤਹਿਤ ਆਯੁਰਵੇਦ ਦੀ ਦਖ਼ਲਅੰਦਾਜ਼ੀ ਲਈ ਕੁੱਲ 247 ਪ੍ਰਸਤਾਵ ਹਾਸਲ ਹੋਏ ਹਨ 247 ਪ੍ਰਸਤਾਵਾਂ ਵਿਚੋਂ, 21 ਖੋਜ ਪ੍ਰਸਤਾਵਾਂ ਨੂੰ ਯੋਗ ਅਥਾਰਟੀ ਦੁਆਰਾ ਸਾਰਸ/ਕੋਵਿਡ ਮਾਮਲਿਆਂ ਲਈ ਆਯੁਰਵੇਦ ਲਈ ਸਹੀ ਮੰਨਿਆ ਗਿਆ ਹੈ ਅਤੇ ਇਸ ਲਈ ਫੰਡਿੰਗ ਮਨਜ਼ੂਰ ਕਰ ਲਈ ਗਈ ਹੈ ਆਯੁਸ਼ ਮੰਤਰਾਲਾ ਨੇ ਇਕ ਇੰਟਰ ਡਿਸਪਲੀਨਰੀ ਆਯੁਸ਼ ਖੋਜ ਅਤੇ ਵਿਕਾਸ ਟਾਸਕ ਫੋਰਸ ਦਾ ਗਠਨ ਕੀਤਾ ਹੈ ਟਾਸਕ ਫੋਰਸ ਨੇ ਪ੍ਰੋਫਾਈਲੈਕਟਿਕ ਅਧਿਐਨਾਂ ਲਈ ਕਲੀਨੀਕਲ ਰਿਸਰਚ ਪ੍ਰੋਟੋਕੋਲ ਤਿਆਰ ਕੀਤੇ ਹਨ ਅਤੇ ਕੋਵਿਡ -19 ਪੋਜੀਟਿਵ ਮਾਮਲਿਆਂ ਵਿਚ ਐਡ-ਓਨ ਦਖਲਅੰਦਾਜ਼ੀ ਦੀ ਪੜਤਾਲ ਕਰਨ ਲਈ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਉੱਚ ਮਾਹਰਾਂ ਦੁਆਰਾ ਕੀਤੀ ਸਮੀਖਿਆ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਅਸ਼ਵਗੰਧਾ, ਯਸ਼ਤੀਮਾਧੂ, ਗੁਡੂਚੀ ਤੇ ਪਿਪਾਲੀ ਅਤੇ ਇੱਕ ਪੌਲੀ ਹਰਬਲ ਫਾਰਮੂਲੇਸ਼ਨ (ਆਯੂਸ਼-64) ਆਯੂਸ਼ ਮੰਤਰਾਲਾ ਦੁਆਰਾ ਵਿਕਸਤ ਕੀਤੀ ਗਈ ਆਯੂਸ਼ ਸੰਜੀਵਨੀ ਮੋਬਾਈਲ ਐਪ ਰਾਹੀਂ ਮਿਲੇ ਅੰਕੜਿਆਂ ਅਤੇ ਸੁਝਾਵਾਂ ਤੇ ਅਧਾਰਿਤ ਉਪਾਵਾਂ ਦੀ ਵਰਤੋਂ ਤਕਰੀਬਨ 50 ਲੱਖ ਤੋਂ ਵੱਧ ਆਬਾਦੀ ਤਕ ਪਹੁੰਚ ਬਣਾ ਚੁੱਕੀ ਹੈ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਇਸ ਦੇ ਪ੍ਰਭਾਵਾਂ ਬਾਰੇ ਡਾਟਾ ਤਿਆਰ ਕਰਨ ਦਾ ਕੰਮ ਜਾਰੀ ਹੈ ਇਸ ਬਾਰੇ ਚੱਲ ਰਿਹਾ ਅਧਿਐਨ ਵੱਖ ਵੱਖ ਪੜਾਵਾਂ ਤੇ ਹੈ ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleasePage.aspx?PRID=1656377

 

ਮਹਾਮਾਰੀ ਦਾ ਖੇਤੀ ਸੈਕਟਰ ਤੇ ਅਸਰ

ਤਾਲਾਬੰਦੀ ਦੀ ਸਥਿਤੀ ਦੌਰਾਨ, ਖੇਤੀਬਾੜੀ ਖੇਤਰ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਭਾਰਤ ਸਰਕਾਰ ਨੇ ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਦੇ ਸਮੇਂ ਦੌਰਾਨ ਬਿਜਾਈ ਦੀ ਨਿਰਵਿਘਨ ਕਾਰਵਾਈ ਸੁਨਿਸ਼ਚਿਤ ਕਰਨ ਲਈ ਸਾਰੇ ਲੋੜੀਂਦੇ ਉਪਾਅ ਕੀਤੇ ਹਨ ਤਾਲਾਬੰਦੀ ਦੀ ਅਵਧੀ ਦੌਰਾਨ ਖੇਤੀਬਾੜੀ ਗਤੀਵਿਧੀਆਂ ਲਈ ਸਾਰੀਆਂ ਜ਼ਰੂਰੀ ਛੋਟਾਂ ਦੀ ਇਜਾਜਤ ਸੀ ਕੇਂਦਰੀ ਅੰਕੜਾ ਦਫਤਰ (ਸੀਐਸਓ), ਅੰਕੜੇ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ ਦੁਆਰਾ 31 ਅਗਸਤ, 2020 ਨੂੰ ਜਾਰੀ ਰਾਸ਼ਟਰੀ ਆਮਦਨ 2019-20 ਦੇ ਆਰਜ਼ੀ ਅਨੁਮਾਨਾਂ ਅਨੁਸਾਰ, ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਦੀ ਅਸਲ ਕੁੱਲ ਵੈਲਯੂ ਐਡਿਡ (ਜੀਵੀਏ) ਦੀ ਵਿਕਾਸ ਦਰ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ 3.4 % ਹੈ ਮਨਰੇਗਾ ਅਤੇ ਪੀ.ਐੱਮ.ਜੀ.ਕੇ.ਏ ਵਾਈ ਦੇ ਅਧੀਨ ਖੇਤੀਬਾੜੀ ਮਜ਼ਦੂਰਾਂ ਆਦਿ ਨੂੰ ਸਹਾਇਤਾ ਦਿੱਤੀ ਜਾ ਰਹੀ ਹੈਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ -ਕਿਸਾਨ) ਯੋਜਨਾ ਦੇ ਤਹਿਤ ਸ਼ੁਰੂ ਤੋਂ ਅਤੇ 15/09/2020 ਤੱਕ ਤਕਰੀਬਨ 10.19 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ 94,1305 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਲਾਕਡਾਉਨ ਦੀ ਮਿਆਦ ਦੇ ਦੌਰਾਨ, ਲਗਭਗ 410,86 ਕਰੋੜ ਰੁਪਏ (15-09-2020 ਤੱਕ) ਇਸ ਸਕੀਮ ਅਧੀਨ ਵੱਖ-ਵੱਖ ਲਾਭਪਾਤਰੀਆਂ ਨੂੰ ਵੱਖ-ਵੱਖ ਕਿਸ਼ਤਾਂ ਦੇ ਤਹਿਤ ਵੰਡੇ ਗਏ ਹਨਇਹ ਜਾਣਕਾਰੀ ਕੱਲ੍ਹ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੁਆਰਾ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

https://pib.gov.in/PressReleseDetail.aspx?PRID=1657224

 

ਵਣਜ ਅਤੇ ਉਦਯੋਗ ਮੰਤਰੀ ਨੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਕਸੀਜਨ ਦੀ ਉਪਲਬਧਤਾ ਅਤੇ ਉਪਯੋਗਤਾ ਸਮੇਤ ਕੋਵਿਡ ਪ੍ਰਬੰਧਨ ਦੀ ਸਥਿਤੀ ਦੀ ਸਮੀਖਿਆ ਕੀਤੀ

ਕੋਵਿਡ-19 ਮਹਾਮਾਰੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਅਤੇ ਪ੍ਰਬੰਧਨ ਲਈ ਕੇਂਦਰ ਸਰਕਾਰ ਦੀ ਤਾਲਮੇਲ ਵਾਲੀ ਰਣਨੀਤੀ ਦੇ ਹਿੱਸੇ ਵਜੋਂ, ਅੱਜ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਨੀਤੀ ਆਯੋਗ ਦੇ ਮੈਂਬਰ (ਸਿਹਤ), ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਪਾਰ ਦੀ ਪ੍ਰੋਮੋਸ਼ਨ ਬਾਰੇ ਵਿਭਾਗ ਦੇ ਸਕੱਤਰ, ਸਿਹਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ, ਗ੍ਰਿਹ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਅਤੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੇ ਇਸ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ। ਦੇਸ਼ ਵਿਚ ਲਗਭਗ 80% ਕੋਵਿਡ ਮਾਮਲੇ (ਕੇਸਲੋਡ) ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੇਂਦਰਿਤ ਹੈ। ਵਣਜ ਅਤੇ ਉਦਯੋਗ ਮੰਤਰੀ ਨੇ ਵੀ ਰਾਜਾਂ ਨੂੰ ਸੰਬੋਧਨ ਕੀਤਾ ਅਤੇ ਇਨ੍ਹਾਂ ਰਾਜਾਂ ਵਿੱਚ ਆਕਸੀਜਨ ਦੀ ਉਪਲਬਧਤਾ ਦੀ ਸਮੀਖਿਆ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਇਨ੍ਹਾਂ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਜ਼ਿਲ੍ਹਾ ਪੱਧਰੀ ਅਤੇ ਸਿਹਤ ਸਹੂਲਤਾਂ ਦੇ ਪੱਧਰ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਅਤੇ ਆਕਸੀਜਨ ਦੀ ਉਪਲਬਧਤਾ ਨਾਲ ਜੁੜੇ ਲੌਜਿਸਟਿਕ ਮਸਲਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਯੋਜਨਾਬੰਦੀ ਅਤੇ ਪ੍ਰਬੰਧਨ ਤੇ ਧਿਆਨ ਕੇਂਦਰਤ ਦੇਣ। ਉਨ੍ਹਾਂ ਨੇ ਇਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਰਬੋਤਮ ਉਪਰਾਲਿਆਂ ਨੂੰ ਸਾਂਝਾ ਕਰਨ ਜਿਨ੍ਹਾਂ ਦੇ ਨਤੀਜੇ ਵਜੋਂ ਦੇਸ਼ ਦੇ ਦੂਜੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਮਲ ਕੀਤਾ ਜਾ ਸਕੇ।

https://www.pib.gov.in/PressReleasePage.aspx?PRID=1656677

 

ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਨੇ ਜੰਮੂ ਤੇ ਕਸ਼ਮੀਰ ਦੀ ਕੋਵਿਡ-19 ਸਥਿਤੀ ਦੀ ਸਮੀਖਿਆ ਕੀਤੀ, ਇੱਕ ਕੇਂਦਰੀ ਟੀਮ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਜੰਮੂ ਡਿਵੀਜ਼ਨ ਦਾ ਦੌਰਾ ਕਰ ਰਹੀ ਹੈ

ਜੰਮੂ ਵਿੱਚ ਦੇਸ਼ ਦੇ ਸਭ ਤੋਂ ਘੱਟ 43% ਕੋਵਿਡ ਰਿਕਵਰੀ ਦੀ ਦਰ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਜੰਮੂ ਵਿੱਚ ਕੋਵਿਡ ਸਥਿਤੀ ਨੂੰ ਰੋਜ਼ਾਨਾ ਅਧਾਰ 'ਤੇ ਨਿਗਰਾਨੀ ਕਰੇਗਾ ਅਤੇ ਮਾਹਿਰਾਂ ਦੀ ਕੇਂਦਰੀ ਟੀਮ ਆਲ ਇੰਡੀਆ ਮੈਡੀਕਲ ਸਾਇੰਸਜ਼ (ਏਮਸ) ਨਵੀਂ ਦਿੱਲੀ ਤੋਂ ਨਿਯਮਿਤ ਟੈਲੀ-ਸਲਾਹ ਮਸ਼ਵਰੇ ਦੀ ਸੁਵਿਧਾ ਦੇਣ ਤੋਂ ਇਲਾਵਾ, ਉਦੋਂ ਤੱਕ ਜੰਮੂ ਵਿੱਚ ਡਾਕਟਰੀ ਪੇਸ਼ੇਵਰਾਂ ਦੇ ਨਾਲ ਦਿਨ-ਬ-ਦਿਨ ਸੰਪਰਕ ਵਿੱਚ ਰਹੇਗੀ, ਜਦੋਂ ਤੱਕ ਖਿੱਤੇ ਵਿੱਚ ਮਹਾਮਾਰੀ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਜੰਮੂ ਖਿੱਤੇ ਵਿੱਚ ਕੋਵਿਡ ਦੀ ਚਿੰਤਾਜਨਕ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਇੱਕ ਮੀਟਿੰਗ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਡਾ. ਐੱਸਕੇ ਸਿੰਘ, ਡਾ. ਵਿਜੈ ਹਾਂਡਾ ਦੀ ਅਗਵਾਈ ਵਾਲੀ ਕੇਂਦਰੀ ਟੀਮ ਤੋਂ ਜਾਣਕਾਰੀ ਮਿਲੀ, ਜੋ ਇਸ ਸਮੇਂ ਜੰਮੂ ਦੇ ਦੌਰੇ 'ਤੇ ਹਨ। ਡਾ. ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਯੂਟੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦਾ ਬਿਹਤਰ ਹਸਪਤਾਲ ਪ੍ਰਬੰਧਨ ਅਤੇ ਰੋਕਥਾਮ ਰਣਨੀਤੀ ਰਤਹੀ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰਾਂ ਦੀ ਘਾਟ, ਹਸਪਤਾਲਾਂ ਵਿੱਚ ਮੈਡੀਕਲ ਸਟਾਫ ਵਰਗੇ ਮੁੱਦੇ ਜਲਦੀ ਹੱਲ ਕੀਤੇ ਜਾਣਗੇ।

https://www.pib.gov.in/PressReleasePage.aspx?PRID=1656746

 

ਐੱਨਸੀਐੱਲ ਨੇ 50 ਐਬੂਲੈਂਸ ਖਰੀਦਣ ਦੇ ਲਈ ਉੱਤਰ ਪ੍ਰਦੇਸ਼ ਨੂੰ ਦਿੱਤੇ 5 ਕਰੋੜ ਰੁਪਏ

ਕੋਵਿਡ - 19  ਦੇ ਖਿਲਾਫ਼ ਜੰਗ ਵਿੱਚ ਇੱਕ ਜ਼ਿਕਰਯੋਗ ਮਦਦ ਕਰਦੇ ਹੋਏ ਨੈਸ਼ਨਲ ਮਾਈਨਰ ਕੋਲ ਇੰਡੀਆ ਆਰਮ ਨੌਰਥਨ ਕੋਲਫੀਲਡਸ ਲਿਮਿਟਿਡ (ਐੱਨਸੀਐੱਲ)  ਨੇ 50 ਐਬੂਲੈਂਸ ਖਰੀਦਣ ਲਈ ਉੱਤਰ ਪ੍ਰਦੇਸ਼ ਰਾਜ ਨੂੰ ਪੰਜ ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਐੱਨਸੀਐੱਲ ਦੇ ਸੀਐੱਮਡੀ ਸ਼੍ਰੀ ਪ੍ਰਭਾਤ ਕੁਮਾਰ  ਸਿਨ੍ਹਾ ਅਤੇ ਡਾਇਰੈਕਟਰ  (ਪਰਸਨਲ )  ਸ਼੍ਰੀ ਬਿਮਲੇਂਦੁ ਕੁਮਾਰ ਨੇ ਉੱਕਤ ਰਕਮ ਦਾ ਇੱਕ ਚੈੱਕ ਉੱਤਰ ਪ੍ਰਦੇਸ਼  ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਨਾਥ ਨੂੰ ਅੱਜ ਲਖਨਊ ਵਿੱਚ ਸੌਂਪਿਆ

https://www.pib.gov.in/PressReleasePage.aspx?PRID=1656396

 

ਟਾਟਾ ਗਰੁੱਪ ਅਤੇ ਸੀਐੱਸਆਈਆਰ-ਆਈਜੀਆਈਬੀ ਦੁਆਰਾ ਵਿਕਸਿਤ ਕੀਤਾ ਭਾਰਤ ਦਾ ਪਹਿਲਾ ਸੀਆਰਆਈਐੱਸਪੀਆਰ ਕੋਵਿਡ -19 ਟੈਸਟ, ਭਾਰਤ ਵਿੱਚ ਵਰਤਣ ਲਈ ਪ੍ਰਵਾਨ ਕੀਤਾ ਗਿਆ

ਸੀਐੱਸਆਈਆਰ-ਆਈਜੀਆਈਬੀ (ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ) ਫੇਲੁਡਾ (FELUDA) ਦੁਆਰਾ ਸੰਚਾਲਿਤ ਟਾਟਾ ਸੀਆਰਆਈਐੱਸਪੀਆਰ (ਕਲੱਸਟਰਡ ਰੈਗੂਲਰਲੀ ਇੰਟਰਸਪੇਸ ਸ਼ੌਰਟ ਪਲਿੰਡਰੋਮਿਕ ਰੀਪੀਟਸ) ਟੈਸਟ ਨੂੰ ਅੱਜ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਪਾਰਕ ਲਾਂਚ ਲਈ ਇੰਡੀਆ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ, ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ 96% ਸੰਵੇਦਨਸ਼ੀਲਤਾ ਅਤੇ 98% ਵਿਸ਼ੇਸ਼ਤਾ ਵਾਲੇ ਉੱਚ ਕੁਆਲਿਟੀ ਦੇ ਮਾਪਦੰਡਾਂ ਨੂੰ ਪੂਰਾ ਕਰਨ ਤੇ ਨਿਯਮਿਤ ਮਨਜ਼ੂਰੀ ਮਿਲੀ। ਇਹ ਟੈਸਟ ਸਾਰਸ-ਕੋਵੀ- 2 (SARS-CoV-2) ਵਾਇਰਸ ਦੇ ਜੀਨੋਮਿਕ ਕ੍ਰਮ ਦੀ ਪਛਾਣ ਲਈ ਇੱਕ ਸਵਦੇਸ਼ੀ ਵਿਕਸਿਤ, ਅਤਿ-ਵਿਧੀ (ਕਟਿੰਗ-ਐੱਜ ਵਿਧੀ) ਵਾਲੀ ਸੀਆਰਆਈਐੱਸਪੀਆਰ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਸੀਆਰਆਈਐੱਸਪੀਆਰ ਰੋਗਾਂ ਦੀ ਜਾਂਚ ਲਈ ਜੀਨੋਮ ਸੰਪਾਦਨ ਟੈਕਨੋਲੋਜੀ ਹੈ। ਟਾਟਾ ਸੀਆਰਆਈਐੱਸਪੀਆਰ ਟੈਸਟ ਕੋਵਿਡ 19 ਦੇ ਕਾਰਕ ਵਾਇਰਸ ਦੀ ਸਫਲਤਾਪੂਰਵਕ ਖੋਜ ਕਰਨ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੈਸ 9 (Cas9) ਪ੍ਰੋਟੀਨ ਦੀ ਤੈਨਾਤੀ ਕਰਨ ਵਾਲਾ ਵਿਸ਼ਵ ਦਾ ਪਹਿਲਾ ਡਾਇਗਨੌਸਟਿਕ ਟੈਸਟ ਹੈ। ਇਹ ਭਾਰਤੀ ਵਿਗਿਆਨਕ ਭਾਈਚਾਰੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜੋ ਕਿ ਆਰ ਐਂਡ ਡੀ ਤੋਂ ਲੈ ਕੇ ਉੱਚ-ਸ਼ੁੱਧਤਾ, ਸਕੇਲੇਬਲ ਅਤੇ ਭਰੋਸੇਮੰਦ ਟੈਸਟ ਤੱਕ 100 ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਹਾਸਲ ਕੀਤੀ ਗਈ ਹੈ।

https://www.pib.gov.in/PressReleasePage.aspx?PRID=1656770

 

ਐੱਸਏਆਈ ਟ੍ਰੇਨਿੰਗ ਕੇਂਦਰਾਂ ਵਿੱਚ ਖੇਡਾਂ ਦੀਆਂ ਗਤੀਵਿਧੀਆਂ ਨੂੰ 'ਖੇਲੋ ਇੰਡੀਆ-ਫਿਰ ਸੇ' ਦੇ ਨਾਂ ਹੇਠ ਦੁਬਾਰਾ ਸ਼ੁਰੂ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਨਿਰਧਾਰਿਤ ਕੀਤੀ ਗਈ ਹੈ: ਸ਼੍ਰੀ ਕਿਰੇਨ ਰਿਜਿਜੂ

ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ, ਸਾਰੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਦੇ ਕੇਂਦਰਾਂ ਵਿੱਚ, ਵੱਖ-ਵੱਖ ਸਾਈ ਸਪੋਰਟਸ ਪ੍ਰਮੋਸ਼ਨਲ ਸਕੀਮਾਂ ਅਧੀਨ ਚਲ ਰਹੇ ਸਾਰੇ ਰਵਾਇਤੀ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਭਾਰਤੀ ਅਥਲੀਟਾਂ ਦੀ ਵਿਦੇਸ਼ੀ ਟ੍ਰੇਨਿੰਗ ਨੂੰ ਵੀ ਘਟਾਇਆ ਗਿਆ ਸੀ। ਹਾਲਾਂਕਿ, ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਟ੍ਰੇਨਿੰਗ ਦੁਬਾਰਾ ਸ਼ੁਰੂ ਕੀਤੀ ਗਈ ਹੈ। ਕੋਵੀਡ -19 ਮਹਾਮਾਰੀ ਦੇ ਮੱਦੇਨਜ਼ਰ, ਐੱਸਏਆਈ ਕੇਂਦਰਾਂ ਵਿਖੇ ਟ੍ਰੇਨਿੰਗ ਦੌਰਾਨ ਅਥਲੀਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੇਠ ਦਿੱਤੇ ਉਪਾਅ ਕੀਤੇ ਗਏ: ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਟ੍ਰੇਨਿੰਗ ਕੇਂਦਰਾਂ ਵਿੱਚ ਖੇਡਾਂ ਦੀਆਂ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ''ਖੇਲੋ ਇੰਡੀਆ-ਫਿਰ ਸੇ'' ਦੇ ਨਾਮ ਹੇਠ ਨਿਰਧਾਰਿਤ ਕੀਤੀ ਗਈ ਸੀ। ਐੱਸ ਓ ਪੀ ਟ੍ਰੇਨਿੰਗ ਕੇਂਦਰਾਂ ਦੇ ਸਾਰੇ ਹਿਤਧਾਰਕਾਂ ਲਈ ਲਾਗੂ ਹੈ ਜਿਨ੍ਹਾਂ ਵਿੱਚ ਅਥਲੀਟ, ਤਕਨੀਕੀ ਅਤੇ ਗ਼ੈਰ-ਤਕਨੀਕੀ ਸਹਾਇਤਾ ਸਟਾਫ, ਪ੍ਰਬੰਧਕੀ ਸਟਾਫ, ਹੋਸਟਲ ਅਤੇ ਸੁਵਿਧਾ ਪ੍ਰਬੰਧਨ ਸਟਾਫ ਅਤੇ ਕੇਂਦਰ ਵਿੱਚ ਆਉਣ ਵਾਲੇ ਸੈਲਾਨੀ ਵੀ ਸ਼ਾਮਲ ਹਨ। ਇਹ ਯਕੀਨੀ ਬਣਾਉਣ ਲਈ ਇੱਕ ਕੋਵਿਡ ਟਾਸਕ ਫੋਰਸ ਕਮੇਟੀ ਬਣਾਈ ਗਈ ਹੈ ਜੋ ਸਾਰੇ ਟ੍ਰੇਨਿੰਗ ਕੇਂਦਰਾਂ 'ਤੇ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਾਉਂਦੀ ਹੈ। ਇਹ ਜਾਣਕਾਰੀ ਕੇਂਦਰੀ ਯੂਥ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://www.pib.gov.in/PressReleasePage.aspx?PRID=1656674

 

ਕੋਵਿਡ -19 ਕਾਰਨ ਮੰਦੀ ਨਾਲ ਨਜਿੱਠਣ ਲਈ ਵਿੱਤੀ ਅਤੇ ਮੁਦਰਾ ਨੀਤੀਆਂ

ਸਰਕਾਰ ਨੇ ਆਰਥਿਕ ਅਤੇ ਮੁਦਰਾ ਨੀਤੀਆਂ ਦੇ ਤਰਕਸੰਗਤ ਸੁਮੇਲ ਨੂੰ ਲਾਗੂ ਕੀਤਾ ਹੈ ਤਾਂ ਜੋ ਕੋਵਿਡ-19 ਦੇ ਅਰਥਚਾਰੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘਟਾਇਆ ਜਾ ਸਕੇ। 12 ਮਈ 2020 ਨੂੰ, ਸਰਕਾਰ ਨੇ 20 ਲੱਖ ਕਰੋੜ ਰੁਪਏ ਦਾ ਇਕ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਆਤਮ ਨਿਰਭਰ ਭਾਰਤ ਪੈਕੇਜ (ਏ.ਐੱਨ.ਬੀ.ਪੀ.) ਦਾ ਐਲਾਨ ਕੀਤਾ - ਜੋ "ਮੇਕ ਇਨ ਇੰਡੀਆ" ਦੇ ਸੰਕਲਪ ਨੂੰ ਪੂਰਾ ਕਰਨ ਲਈ ਕਾਰੋਬਾਰ ਨੂੰ ਉਤਸ਼ਾਹਤ ਕਰਨ, ਨਿਵੇਸ਼ਾਂ ਨੂੰ ਆਕਰਸ਼ਤ ਕਰਨ ਅਤੇ ਇਸ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਜੀਡੀਪੀ ਦੇ 10 ਪ੍ਰਤੀਸ਼ਤ ਦੇ ਬਰਾਬਰ ਹੈ। ਮੰਤਰੀ ਨੇ ਕਿਹਾ ਕਿ ਵਿੱਤੀ ਮੋਰਚੇ 'ਤੇ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੋਵਿਡ-19 ਦੇ ਨਕਾਰਾਤਮਕ ਆਰਥਿਕ ਗਿਰਾਵਟ ਨੂੰ ਘੱਟ ਕਰਨ ਲਈ ਰਵਾਇਤੀ ਅਤੇ ਗੈਰ ਰਵਾਇਤੀ ਮੁਦਰਾ ਅਤੇ ਨਗਦੀ ਉਪਾਵਾਂ ਨਾਲ ਪ੍ਰਤੀਕਰਮ ਦਿੱਤਾ ਹੈ। ਨੀਤੀਗਤ ਦਰਾਂ ਮਹੱਤਵਪੂਰਨ ਢੰਗ ਨਾਲ ਘਟਾਈਆਂ ਗਈਆਂ ਹਨ ਅਤੇ ਲਗਭਗ 9.57 ਲੱਖ ਕਰੋੜ ਰੁਪਏ ਦੀ ਰਕਮ ਜਾਂ ਜੀਡੀਪੀ ਦਾ 4.7 % ਫਰਵਰੀ 2020 ਤੋਂ ਇਸ ਵਿੱਚ ਪਾਇਆ ਗਿਆ ਹੈ। ਪੈਕੇਜ ਦੇ ਲਾਗੂ ਹੋਣ ਦੀ ਨਿਯਮਿਤ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ। ਕੁਝ ਪ੍ਰਮੁੱਖ ਪ੍ਰਾਪਤੀਆਂ ਵਿੱਚ ਸ਼ਾਮਲ ਹਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀ.ਐੱਮ.ਜੀ.ਕੇ.ਪੀ.), ਜਿਸ ਦੇ ਤਹਿਤ 7 ਸਤੰਬਰ, 2020 ਤੱਕ ਲਗਭਗ 42 ਕਰੋੜ ਗਰੀਬ ਲੋਕਾਂ ਨੇ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ। ਐੱਮ.ਐੱਸ.ਐੱਮ.ਈ. ਸਮੇਤ ਕਾਰੋਬਾਰਾਂ ਲਈ 3 ਲੱਖ ਕਰੋੜ ਰੁਪਏ ਦੇ ਜਮਾਨਤ ਤੋਂ ਬਿਨਾਂ ਆਟੋਮੈਟਿਕ ਲੋਨ ਅਤੇ ਐਨਬੀਐਫਸੀ ਲਈ 45,000 ਕਰੋੜ ਰੁਪਏ ਦੀ ਅੰਸ਼ਿਕ ਕ੍ਰੈਡਿਟ ਗਰੰਟੀ ਯੋਜਨਾ 2.0 ਮੁਹਈਆ ਕਾਰਵਾਈ ਜਾ ਰਹੀ ਹੈ।    ਐਨਬੀਐਫਸੀ'ਜ/ਐਚਐਫਸੀ'ਜ/ਐਮਐਫਆਈ' ਲਈ 30,000 ਕਰੋੜ ਰੁਪਏ ਦੀ ਵਿਸ਼ੇਸ਼ ਨਗਦੀ ਪ੍ਰਵਾਹ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈਨਾਬਾਰਡ ਰਾਹੀਂ 30,000 ਕਰੋੜ ਰੁਪਏ ਦਾ ਵਾਧੂ ਐਮਰਜੈਂਸੀ ਵਰਕਿੰਗ ਕੈਪੀਟਲ ਫੰਡ ਮੁਹੱਈਆ ਕਰਾਇਆ ਜਾ ਰਿਹਾ ਹੈ। ਸਰਕਾਰ ਦੀਆਂ ਯੋਗ ਨੀਤੀਆਂ ਦੀ ਸਹਾਇਤਾ ਨਾਲ ਤਾਲਾਬੰਦੀ ਵਿੱਚ ਪੜਾਅ ਵਾਰ ਛੋਟ ਦੇ ਨਤੀਜੇ ਵਜੋਂ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਉੱਚ ਪੱਧਰੀ ਗਤੀਵਿਧੀਆਂ ਹੋਈਆਂ ਹਨ। ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕੱਲ੍ਹ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

https://pib.gov.in/PressReleasePage.aspx?PRID=1656925

 

ਆਈਸੀਡੀਐੱਸ ਪ੍ਰੋਗਰਾਮ ਤਹਿਤ ਚਲ ਰਹੇ ਪੋਸ਼ਣ ਅਭਿਯਾਨ ਨਾਲ ਆਯੁਸ਼ ਪ੍ਰਣਾਲੀਆਂ ਦੇ ਏਕੀਕਰਨ ਲਈ ਆਯੁਸ਼ ਮੰਤਰਾਲੇ ਨਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਮਝੌਤੇ ਤੇ ਹਸਤਾਖਰ ਕੀਤੇ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਆਯੁਸ਼ ਪ੍ਰਣਾਲੀ ਦੇ ਏਕੀਕਰਨ ਜ਼ਰੀਏ ਕੁਪੋਸ਼ਣ ਦੇ ਖਤਰੇ ਨੂੰ ਕੰਟਰੋਲ ਕਰਨ ਲਈ ਅੰਬਰੇਲਾ ਆਈਸੀਡੀਐੱਸ ਪ੍ਰੋਗਰਾਮ ਤਹਿਤ ਚਲ ਰਹੇ ਪੋਸ਼ਣ ਦਖਲ ਨਾਲ ਆਯੁਰਵੈਦ, ਯੋਗ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ (ਆਯੁਸ਼) ਮੰਤਰਾਲੇ ਨਾਲ ਇੱਕ ਸਮਝੌਤੇ ਤੇ ਕੱਲ੍ਹ ਹਸਤਾਖਰ ਕੀਤੇ। ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਕੁਪੋਸ਼ਣ ਨੂੰ ਮਿਟਾਉਣ ਦੇ ਯਤਨਾਂ ਵਿੱਚ ਦੋ ਮੰਤਰਾਲਿਆਂ ਵਿਚਕਾਰ ਸਮਝੌਤੇ ਨੂੰ ਇੱਕ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਹਰੇਕ ਆਂਗਨਵਾੜੀ ਵਿੱਚ ਪੋਸ਼ਣ ਗਾਰਡਨ ਹੋਣ ਦੇ ਟੀਚੇ ਨਾਲ ਸ਼ਨਾਖਤ ਕੀਤੇ ਆਂਗਨਵਾੜੀ ਕੇਂਦਰਾਂ ਵਿੱਚ ਮੈਡੀਸਿਨਲ ਗਾਰਡਨ ਵੀ ਵਿਕਸਿਤ ਕੀਤੇ ਜਾਣਗੇ। ਏਡਬਲਿਊਸੀਜ਼ ਵਿੱਚ ਯੋਗ ਕਲਾਸਾਂ ਦਾ ਲਾਭ ਮਹਿਲਾਵਾਂ ਅਤੇ ਬੱਚਿਆਂ ਨੂੰ ਮਿਲੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਕੱਠੇ ਵਿਗਿਆਨ ਅਤੇ ਆਯੁਰਵੇਦ ਟੀਚਾ ਸਮੂਹਾਂ ਵਿਚਕਾਰ ਵੱਧ ਤੋਂ ਵੱਧ ਪੋਸ਼ਣ ਮਿਆਰਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ। ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ ਕਿਹਾ ਕਿ ਭਾਰਤੀ ਪਰੰਪਰਾ ਵਿੱਚ ਆਯੁਸ਼ ਪ੍ਰਥਾਵਾਂ ਦਾ ਗਹਿਰਾ ਸਬੰਧ ਹੈ। ਉਨ੍ਹਾਂ ਨੇ ਸ਼ਲਾਘਾ ਕੀਤੀ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਕੁਪੋਸ਼ਣ ਨੂੰ ਖਤਮ ਕਰਨ ਅਤੇ ਲੋਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਇਕੱਠੇ ਅੱਗੇ ਆਏ ਹਨ।

https://pib.gov.in/PressReleasePage.aspx?PRID=1656966

 

ਕੋਵਿਡ – 19 ਦੇ  ਦੌਰਾਨ ਚੋਣ ਕਰਵਾਉਣ ਦੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਦੁਨੀਆ ਭਰ ਦੇ ਲੋਕਤੰਤਰ ਇੱਕ ਸਾਥ ਆਏ

ਭਾਰਤ ਦੇ ਇਲੈਕਸ਼ਨ ਕਮਿਸ਼ਨ ਨੇ ਐਸੋਸੀਏਸ਼ਨ ਆਵ੍ ਵਰਲਡ ਇਲੈਕਸ਼ਨ ਬੌਡੀਜ  (ਏ-ਵੈੱਬ)  ਦੀ ਪ੍ਰਧਾਨਗੀ ਦਾ ਇੱਕ ਸਾਲ ਪੂਰਾ ਹੋਣ ‘ਤੇ ਅੱਜ ਕੋਵਿਡ-19 ਦੌਰਾਨ ਚੋਣ ਆਯੋਜਿਤ ਕਰਨ ਦੇ ਮੁੱਦੇ,  ਚੁਣੌਤੀਆਂ ਅਤੇ ਪ੍ਰੋਟੋਕਾਲ :  ਦੇਸ਼ ਦੇ ਅਨੁਭਵ ਨੂੰ ਸਾਂਝਾ ਕਰਨਾਦੇ ਵਿਸ਼ੇ ‘ਤੇ ਹੋਏ ਇੱਕ ਅੰਤਰਰਾਸ਼ਟਰੀ ਵੈਬੀਨਾਰ ਦੀ ਮੇਜ਼ਬਾਨੀ ਕੀਤੀ।  ਇਹ ਦੁਨੀਆ ਭਰ ਦੇ ਲੋਕਤਾਂਤਰਿਕ ਦੇਸ਼ਾਂ ਲਈ ਕੋਵਿਡ-19  ਦੌਰਾਨ ਚੋਣ ਕਰਵਾਉਣ  ਦੇ ਅਨੁਭਵਾਂ ਨੂੰ ਸਾਂਝਾ ਕਰਨ ਦੀ ਦਿਸ਼ਾ ਵਿੱਚ ਇੱਕ ਸਾਥ ਆਉਣ ਦਾ ਅਵਸਰ ਸੀ

ਪੂਰੀ ਦੁਨੀਆ  ਦੇ 45 ਦੇਸ਼ਾਂ  ਦੇ 120 ਤੋਂ ਜ਼ਿਆਦਾ ਪ੍ਰਤੀਨਿਧੀਆਂ ਅਤੇ 4 ਅੰਤਰਰਾਸ਼ਟਰੀ ਸੰਗਠਨਾਂ ਨੇ ਅੱਜ ਦੇ ਵੈਬੀਨਾਰ ਵਿੱਚ ਭਾਗ ਲਿਆ

https://pib.gov.in/PressReleasePage.aspx?PRID=1657316

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਨਲੌਕ 4.0 ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਅੰਸ਼ਕ ਸੋਧ ਕਰਦਿਆਂ, ਪੰਜਾਬ ਸਰਕਾਰ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਆਪਣੇ ਅਧਿਆਪਕਾਂ ਤੋਂ ਸੇਧ ਲੈਣ ਤੋਂ ਬਾਅਦ ਸਵੈਇੱਛਤ ਅਧਾਰ ਤੇ ਆਪਣੇ ਸਕੂਲ ਜਾਣ ਦੀ ਆਗਿਆ ਦਿੱਤੀ ਹੈ। ਹਾਲਾਂਕਿ, ਇਹ ਇਜਾਜ਼ਤ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 8 ਸਤੰਬਰ, 2020 ਨੂੰ ਜਾਰੀ ਕੀਤੀ ਗਈਆਂ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦੇ ਅਨੁਸਾਰ 21 ਸਤੰਬਰ, 2020 ਤੋਂ ਉਨ੍ਹਾਂ ਦੇ ਮਾਪਿਆਂ / ਸਰਪ੍ਰਸਤਾਂ ਦੀ ਲਿਖਤੀ ਸਹਿਮਤੀ ਦੇ ਅਧੀਨ ਹੋਵੇਗੀ
  • ਹਰਿਆਣਾ: ਰਾਜ ਭਰ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਹੋਮ ਆਈਸੋਲੇਸ਼ਨ ਦੇਖਭਾਲ਼ ਨੂੰ ਮਜ਼ਬੂਤ ਕਰਨ ਲਈ, ਹਰਿਆਣਾ ਸਿਹਤ ਵਿਭਾਗ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਜ਼ਿਲ੍ਹਾ ਹੋਮ ਆਈਸੋਲੇਸ਼ਨ ਨਿਗਰਾਨੀ ਟੀਮਦੁਆਰਾ ਹਰ ਬਦਲਵੇਂ ਦਿਨ ਨਿੱਜੀ ਤੌਰ ਤੇ ਮੁਲਾਕਾਤਾਂ ਉੱਪਰ ਜ਼ੋਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕੋਵਿਡ-19 ਦੇ ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਲਗਭਗ 60 ਤੋਂ 70 ਫ਼ੀਸਦੀ ਕੋਰੋਨਾ ਸੰਕਰਮਿਤ ਵਿਅਕਤੀ ਹੋਮ ਆਈਸੋਲੇਸ਼ਨ ਵਿੱਚ ਹਨ ਅਤੇ ਇਸ ਲਈ ਸਾਨੂੰ ਹੋਮ ਆਈਸੋਲੇਸ਼ਨ ਨੀਤੀ ਨੂੰ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਮਰੀਜ਼ਾਂ ਦੀ ਉਚਿਤ ਦੇਖਭਾਲ਼ ਅਤੇ ਇਲਾਜ ਕੀਤਾ ਜਾ ਸਕੇ
  • ਹਿਮਾਚਲ ਪ੍ਰਦੇਸ਼: 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਸੇਧ ਲੈਣ ਤੋਂ ਬਾਅਦ ਸਿਰਫ਼ ਸਵੈ-ਇੱਛੁਕ ਅਧਾਰ ਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੇ ਖੇਤਰਾਂ ਵਿੱਚ ਆਪਣੇ ਸਕੂਲ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਹਾਲਾਂਕਿ, ਇਹ ਇਜਾਜ਼ਤ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 8 ਸਤੰਬਰ, 2020 ਨੂੰ ਜਾਰੀ ਕੀਤੀ ਗਈਆਂ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦੇ ਅਨੁਸਾਰ 21 ਸਤੰਬਰ, 2020 ਤੋਂ ਉਨ੍ਹਾਂ ਦੇ ਮਾਪਿਆਂ / ਸਰਪ੍ਰਸਤਾਂ ਦੀ ਲਿਖਤੀ ਸਹਿਮਤੀ ਦੇ ਅਧੀਨ ਹੋਵੇਗੀ
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 135 ਨਵੇਂ ਐਕਟਿਵ ਕੇਸ ਸਾਹਮਣੇ ਆਏ ਹਨ।
  • ਅਸਾਮ: ਅਸਾਮ ਵਿੱਚ ਕੱਲ 1,795 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਦੋਂਕਿ 19,318 ਟੈਸਟਾਂ ਵਿੱਚੋਂ 1,227 ਕੋਵਿਡ-19 ਕੇਸ ਸਾਹਮਣੇ ਆਏ ਹਨ; ਐਕਟਿਵ ਕੇਸਾਂ ਦੀ ਦਰ 6.35% ਹੈ ਕੁੱਲ ਡਿਸਚਾਰਜਡ ਮਰੀਜ਼ 1,27,335 ਅਤੇ ਐਕਟਿਵ ਮਰੀਜ਼ 28,780 ਹਨ
  • ਮਣੀਪੁਰ: ਰਾਜ ਵਿੱਚ 170 ਨਵੇਂ ਕੋਵਿਡ-19 ਕੇਸਾਂ ਦੇ ਆਉਣ ਨਾਲ ਮਣੀਪੁਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 8,894 ਹੋ ਗਈ ਹੈ 76 ਫ਼ੀਸਦੀ ਰਿਕਵਰੀ ਦਰ ਦੇ ਨਾਲ 2070 ਐਕਟਿਵ ਕੇਸ ਹਨ ਮਣੀਪੁਰ ਵਿੱਚ ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ 57 ਤੱਕ ਹੋ ਗਈ ਹੈ
  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੇਸ ਵਧ ਕੇ ਕੁੱਲ ਐਕਟਿਵ ਮਾਮਲੇ 2,111 ਹੋ ਗਏ ਹਨ ਜਿਨ੍ਹਾਂ ਵਿੱਚੋਂ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ 345 ਕੇਸ ਹਨ, ਬਾਕੀ ਕੁੱਲ 1,766 ਕੇਸ ਹਨ ਅਤੇ ਕੁੱਲ ਰਿਕਵਰਡ ਕੇਸ 2,513 ਹਨ।
  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ 1,585 ਅਤੇ ਐਕਟਿਵ ਕੇਸ 583 ਹਨ
  • ਨਾਗਾਲੈਂਡ: ਸਵੈ-ਇੱਛੁਕ ਅਧਾਰ ਤੇ ਨਾਗਾਲੈਂਡ ਦੇ ਸਕੂਲ ਅੱਜ ਤੋਂ ਮੁੜ ਖੋਲ੍ਹੇ ਜਾਣਗੇ। ਅਧਿਕਾਰੀ ਮੁੜ ਖੋਲ੍ਹਣ ਤੋਂ ਬਾਅਦ ਸਥਿਤੀ ਅਤੇ ਪ੍ਰਤੀਕ੍ਰਿਆ ਦੀ ਗੰਭੀਰਤਾ ਨਾਲ ਨਿਗਰਾਨੀ ਕਰਨਗੇ ਐਤਵਾਰ ਨੂੰ ਆਏ ਕੁੱਲ 59 ਕੋਵਿਡ-19 ਪਾਜ਼ਿਟਿਵ ਕੇਸਾਂ ਵਿੱਚੋਂ 45 ਦੀਮਾਪੁਰ ਤੋਂ ਅਤੇ 14 ਕੇਸ ਕੋਹਿਮਾ ਤੋਂ ਆਏ ਹਨ।
  • ਸਿੱਕਮ: ਸਿੱਕਮ 6 ਮਹੀਨਿਆਂ ਬਾਅਦ ਬਾਰਡਰ ਮੁੜ ਖੋਲ੍ਹਣ ਲਈ ਤਿਆਰ ਹੈ, ਅੰਤਰਰਾਸ਼ਟਰੀ ਸੈਲਾਨੀਆਂ ਨੂੰ 10 ਅਕਤੂਬਰ ਤੋਂ ਆਗਿਆ ਦਿੱਤੀ ਗਈ ਹੈ। ਸਿੱਕਿਮ ਵਿੱਚ ਐਤਵਾਰ ਨੂੰ 49 ਕੇਸ ਆਏ ਹਨ ਜਿਸ ਨਾਲ ਰਾਜ ਦੇ ਐਕਟਿਵ ਕੇਸਾਂ ਦੀ ਗਿਣਤੀ 469 ਹੋ ਗਈ ਸੀ। ਸਿੱਕਮ ਵਿੱਚ ਕੋਵਿਡ-19 ਦੇ 2,391 ਕੇਸ ਆਏ ਹਨ ਅਤੇ ਇਨ੍ਹਾਂ ਵਿੱਚੋਂ 1,894 ਕੇਸ ਰਿਕਵਰ ਕਰ ਲਏ ਗਏ ਹਨ।
  • ਕੇਰਲ: ਰਾਜ ਦੀ ਰਾਜਧਾਨੀ ਵਿੱਚ ਕੋਵਿਡ-19 ਦੀ ਸਥਿਤੀ ਗੰਭੀਰ ਬਣੀ ਹੋਈ ਹੈ ਜਿੱਥੇ ਰੋਜ਼ਾਨਾ 800 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਛਾਉਣੀ ਡਿਵੀਜ਼ਨ ਵਿੱਚ ਏਸੀਪੀ ਸਮੇਤ ਕੁੱਲ 20 ਪੁਲਿਸ ਮੁਲਾਜ਼ਮਾਂ ਦਾ ਵਿੱਚ ਕੋਵਿਡ ਐਕਟਿਵ ਟੈਸਟ ਪਾਇਆ ਗਿਆ ਹੈ। ਸਕੱਤਰੇਤ ਵਿਖੇ ਵਿਰੋਧੀ ਪਾਰਟੀਆਂ ਦੁਆਰਾ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਏਸੀਪੀ ਨੇ ਪੁਲਿਸ ਫ਼ੋਰਸ ਦੀ ਅਗਵਾਈ ਕੀਤੀ ਸੀ ਅਤੇ ਅੱਜ ਇੱਕ ਸਮਾਗਮ ਵਿੱਚ ਸ਼ਿਰਕਤ ਵੀ ਕੀਤੀ ਸੀ ਜਿਸ ਵਿੱਚ ਮੁੱਖ ਮੰਤਰੀ ਨੇ ਹਿੱਸਾ ਲਿਆ ਸੀ। ਸਿਟੀ ਪੁਲਿਸ ਕਮਿਸ਼ਨਰ ਨੇ ਆਪਣੇ ਸੁਰੱਖਿਆ ਅਧਿਕਾਰੀ ਵਿੱਚ ਕੋਵਿਡ ਐਕਟਿਵ ਦੀ ਜਾਂਚ ਪਾਉਣ ਤੋਂ ਬਾਅਦ ਆਪਣੇ ਆਪ ਨੂੰ ਸੈਲਫ਼-ਕੁਆਰੰਟੀਨ ਕਰ ਲਿਆ ਹੈ ਤਿਰੂਵਨੰਤਪੁਰਮ ਵਿੱਚ ਅੱਜ ਇੱਕ ਹੋਰ ਮੌਤ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ ਵਧ ਕੇ 536 ਹੋ ਗਈ ਹੈ। ਕੋਵਿਡ ਦੇ ਵੱਧ ਰਹੇ ਰੁਝਾਨ ਨੂੰ ਜਾਰੀ ਰੱਖਦਿਆਂ ਕੇਰਲ ਵਿੱਚ ਕੱਲ 4,696 ਹੋਰ ਕੋਵਿਡ-19 ਦੇ ਐਕਟਿਵ ਕੇਸ ਪਾਏ ਗਏ ਹਨ। ਰਾਜ ਵਿੱਚ ਕੁੱਲ 39,415 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 2,22,179 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।
  • ਤਮਿਲ ਨਾਡੂ: ਕੋਵਿਡ-19 ਰੋਕਥਾਮ ਦੇ ਯਤਨਾਂ ਲਈ ਕਮਜ਼ੋਰ ਵਰਗਾਂ ਨੂੰ ਟਾਰਗੇਟ ਕਰਨ ਲਈ ਪੁਦੂਚੇਰੀ ਪ੍ਰਸ਼ਾਸਨ ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਸਮਾਜਿਕ-ਆਰਥਿਕ ਪ੍ਰੋਫਾਈਲਿੰਗ ਅੰਕੜੇ ਦੀ ਵਰਤੋਂ ਕਰੇਗਾ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ. ਰੰਗਾਰਾਜਨ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਪੈਨਲ, ਜਿਸਨੇ ਤਮਿਲ ਨਾਡੂ ਵਿੱਚ ਕੋਵਿਡ-19 ਦੇ ਤਤਕਾਲੀ ਅਤੇ ਦਰਮਿਆਨੀ ਮਿਆਦ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ, ਪੈਨਲ ਅੱਜ ਆਪਣੀ ਰਿਪੋਰਟ ਨੂੰ ਰਾਜ ਸਰਕਾਰ ਨੂੰ ਸੌਂਪੇਗਾ।  ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 5,516 ਹੋਰ ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਤਮਿਲ ਨਾਡੂ ਵਿੱਚ ਕੇਸਾਂ ਦੀ ਗਿਣਤੀ ਵਧ ਕੇ 5,41,993 ਹੋ ਗਈ ਇਸੇ ਸਮੇਂ 5,206 ਵਿਅਕਤੀਆਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਅਤੇ ਡਿਸਚਾਰਜ ਮਰੀਜ਼ਾਂ ਦੀ ਕੁੱਲ ਗਿਣਤੀ 4,86,479 ਹੋ ਗਈ ਹੈ। ਤਮਿਲ ਨਾਡੂ ਵਿੱਚ ਕੁੱਲ ਮੌਤਾਂ ਦੀ ਗਿਣਤੀ 8811 ਤੱਕ ਪਹੁੰਚ ਗਈ ਹੈ
  • ਕਰਨਾਟਕ: ਰਿਕਵਰਡ ਮਰੀਜ਼ਾਂ ਤੇ ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਖੋਜ ਕਰਨ ਲਈ ਰਾਜ ਡਾਕਟਰੀ ਮਾਹਰਾਂ ਦੀ ਇੱਕ ਵਿਸ਼ੇਸ਼ ਤਕਨੀਕੀ ਕਮੇਟੀ ਦਾ ਗਠਨ ਕਰੇਗਾ ਕਰਨਾਟਕ ਦੀਆਂ ਅਦਾਲਤਾਂ ਪੜਾਅਵਾਰ 28 ਸਤੰਬਰ ਤੋਂ ਮੁੜ ਖੋਲ੍ਹਣਗੀਆਂ। ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕਰਨਾਟਕ ਵਿੱਚ ਲੌਕਡਾਊਨ ਦੌਰਾਨ ਲੱਛਣ ਵਾਲੇ ਮਰੀਜ਼ ਲਾਗ ਫੈਲਾਉਣ ਦੇ ਪ੍ਰਮੁੱਖ ਚਾਲਕ ਸਨ।
  • ਆਂਧਰ ਪ੍ਰਦੇਸ਼: ਇੱਕ ਪਾਜ਼ਿਟਿਵ ਸੰਕੇਤ ਅਨੁਸਾਰ ਆਂਧਰ ਪ੍ਰਦੇਸ਼ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਕੋਵਿਡ-19 ਦੇ ਤਾਜ਼ਾ ਮਾਮਲਿਆਂ ਨਾਲੋਂ ਵਧੇਰੇ ਰਿਕਵਰਡ ਮਾਮਲੇ ਹਨ ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ ਤੇਜ਼ੀ ਨਾਲ ਘਟ ਕੇ 78,836 ’ਤੇ ਆ ਗਏ, ਜਦੋਂ ਰਿਕਵਰਡ ਮਰੀਜ਼ਾਂ ਦੀ ਗਿਣਤੀ 5,41,319 ਰਹੀ। ਆਂਧਰ ਪ੍ਰਦੇਸ਼ 50 ਲੱਖ ਕੋਵਿਡ-19 ਟੈਸਟ ਕਰਵਾ ਕੇ ਦੇਸ਼ ਵਿੱਚ ਪੰਜਵੇਂ ਸਥਾਨ ਤੇ ਹੈ। ਰਾਜ ਦੀ ਐਕਟਿਵ ਦਰ 12.27 ਫ਼ੀਸਦੀ ਹੈ ਜੋ ਮਹਾਰਾਸ਼ਟਰ ਅਤੇ ਚੰਡੀਗੜ੍ਹ ਤੋਂ ਬਾਅਦ ਦੇਸ਼ ਵਿੱਚ ਤੀਜੇ ਸਥਾਨ ਤੇ ਸਭ ਤੋਂ ਉੱਚੀ ਹੈ ਛੇ ਮਹੀਨਿਆਂ ਤੋਂ ਬਾਅਦ ਅਤੇ ਅੱਧੇ ਵਿੱਦਿਅਕ ਵਰ੍ਹੇ ਦੇ ਲੰਘਣ ਤੋਂ ਬਾਅਦ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਅੱਜ ਅੰਸ਼ਕ ਤੌਰ ਤੇ ਦੁਬਾਰਾ ਖੋਲ੍ਹਣ ਲਈ ਤਿਆਰ ਕੀਤਾ ਗਿਆ ਹੈ ਜੇ ਵਿਦਿਆਰਥੀਆਂ ਕੋਲ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਦੀ ਸਹਿਮਤੀ ਹੋਵੇ ਤਾਂ ਉਨ੍ਹਾਂ ਨੂੰ ਸਕੂਲ ਵਿੱਚ ਆਪਣੇ ਅਧਿਆਪਕਾਂ ਨਾਲ ਮੁਲਾਕਾਤ ਕਰਨ ਦੀ ਮਨਜੂਰੀ ਦਿੱਤੀ ਜਾਵੇਗੀ
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1302 ਨਵੇਂ ਕੇਸ ਆਏ, 2230 ਦੀ ਰਿਕਵਰੀ ਹੋਈ ਅਤੇ 09 ਮੌਤਾਂ ਹੋਈਆਂ; 1302 ਮਾਮਲਿਆਂ ਵਿੱਚੋਂ 266 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,72,608; ਐਕਟਿਵ ਕੇਸ: 29,636; ਮੌਤਾਂ: 1042; ਡਿਸਚਾਰਜ: 1,41,930 ਹੈਦਰਾਬਾਦ ਤੋਂ ਕਤਰ ਅਤੇ ਯੂਏਈ ਲਈ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ  ਹਨ ਸੀਸੀਐੱਮਬੀ ਦੁਆਰਾ ਲੜੀਵਾਰ 2000 ਸਾਰਸ-ਸੀਓਵੀ-2 ਜੀਨੋਮ; ਖੋਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਕੋਈ ਵੀ ਦਾਅਵਾ ਸਿੱਧੇ ਤੌਰ ਤੇ ਕੋਵਿਡ-19 ਦੇ ਵਧੇਰੇ ਗੰਭੀਰ ਰੂਪ, ਜਾਂ ਮੌਤ ਦੇ ਵਧਣ ਦੇ ਜੋਖਮ ਨਾਲ ਜੁੜਿਆ ਦਿਖਾਈ ਨਹੀਂ ਦਿੰਦਾ ਹੈ
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਕਈ ਅਧਿਆਪਕਾਂ ਨੂੰ ਲਾਗ ਲਗਣ ਤੋਂ ਬਾਅਦ, ਅਧਿਆਪਕਾਂ ਦੀਆਂ ਸੰਸਥਾਵਾਂ ਨੇ ਸਿੱਖਿਆ ਵਿਭਾਗ ਨੂੰ ਕੋਵਿਡ-19 ਦੇ ਇਲਾਜ ਲਈ ਬੀਮਾ ਕਵਰ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਹੈ ਮਹਾਰਾਸ਼ਟਰ ਦੇ ਲਗਭਗ 3.5 ਲੱਖ ਅਧਿਆਪਕ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ ਕੋਵਿਡ ਨਾਲ ਸਬੰਧਿਤ ਡਿਊਟੀਆਂ ਵਿੱਚ ਲੱਗੇ ਹੋਏ ਸਨ। ਇਸ ਦੌਰਾਨ, ਇੱਕ ਦਿਲਚਸਪ ਘਟਨਾਕ੍ਰਮ ਵਿੱਚ, ਮੁੰਬਈ ਦੇ ਨੇੜੇ ਡੋਂਬਿਬਿਲੀ ਵਿੱਚ ਰਹਿਣ ਵਾਲੀ 106 ਸਾਲਾ ਔਰਤ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਅਤੇ ਉਸ ਦੇ ਠੀਕ ਹੋਣ ਤੇ ਐਤਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਲਾਂਕਿ, ਮਹਾਰਾਸ਼ਟਰ ਵਿੱਚ ਕੁੱਲ ਰਿਕਵਰਡ ਕੇਸਾਂ ਦੀ ਗਿਣਤੀ 8.84 ਲੱਖ ਹੈ, ਪਰ ਰਾਜ ਵਿੱਚ ਹਾਲੇ ਵੀ 2.91 ਲੱਖ ਐਕਟਿਵ ਕੇਸ ਹਨ।
  • ਗੁਜਰਾਤ: ਗੁਜਰਾਤ ਵਿੱਚ ਤਿੰਨ ਕਾਂਗਰਸ ਪਾਰਟੀ ਦੇ ਅਤੇ ਇੱਕ ਸੱਤਾਧਾਰੀ ਬੀਜੇਪੀ ਪਾਰਟੀ ਦੇ ਕੁੱਲ ਚਾਰ ਵਿਧਾਇਕਾਂ ਵਿੱਚ ਐਤਵਾਰ ਨੂੰ ਕੋਵਿਡ ਪਾਇਆ ਗਿਆ ਹੈ, ਇਹ ਰਾਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪੰਜ ਦਿਨ ਪਹਿਲਾਂ ਹੋਇਆ ਹੈ ਕੋਵਿਡ-19 ਫੈਲਣ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ, ਅਸੈਂਬਲੀ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਵਿਧਾਇਕਾਂ ਦੀ ਵੀ ਲਾਗ ਦੀ ਜਾਂਚ ਕੀਤੀ ਜਾਵੇਗੀ। 56 ਕਾਂਗਰਸ ਅਤੇ 80 ਭਾਜਪਾ ਵਿਧਾਇਕਾਂ ਦੀ ਟੈਸਟਿੰਗ ਪ੍ਰਕਿਰਿਆ ਪਹਿਲਾਂ ਹੀ ਹੋ ਚੁੱਕੀ ਹੈ।
  • ਰਾਜਸਥਾਨ: ਕੋਵਿਡ-19 ਦੀ ਲਾਗ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਰਾਜਸਥਾਨ ਸਰਕਾਰ ਨੇ ਰਾਜ ਦੇ ਜੈਪੁਰ, ਜੋਧਪੁਰ, ਉਦੈਪੁਰ ਅਤੇ ਕੋਟਾ ਸਮੇਤ ਰਾਜ ਦੇ 11 ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਧਾਰਾ 144 ਲਾਗੂ ਕੀਤੀ ਹੈ। ਹੁਣ, 5 ਤੋਂ ਵੱਧ ਵਿਅਕਤੀਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਸਰਕਾਰ ਨੇ 31 ਅਕਤੂਬਰ ਤੱਕ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਕੋਵਿਡ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਸਰਕਾਰ ਨੇ ਕੱਲ ਤੋਂ 24 x 7 ਘੰਟੇ ਸਟੇਟ ਹੈਲਪਲਾਈਨ 181 ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਦੇ ਮੱਦੇਨਜ਼ਰ, ਸਥਾਨਕ ਪ੍ਰਸ਼ਾਸਨ ਨੇ ਆਪਣੇ-ਆਪਣੇ ਖੇਤਰਾਂ ਵਿੱਚ ਲਗਭਗ ਦਸ ਜ਼ਿਲ੍ਹਿਆਂ ਵਿੱਚ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੈ।  ਦੁਰਗ ਜ਼ਿਲੇ ਵਿੱਚ, ਬੀਤੇ ਕੱਲ ਦਾ ਲੱਗਿਆ ਲੌਕਡਾਊਨ ਪ੍ਰਭਾਵਸ਼ਾਲੀ ਬਣ ਗਿਆ ਹੈ, ਜਦਕਿ ਰਾਜ ਦੀ ਰਾਜਧਾਨੀ ਰਾਏਪੁਰ ਅਤੇ ਸੁਰਗੁਜਾ ਜ਼ਿਲ੍ਹੇ ਵਿੱਚ ਅੱਜ ਤੋਂ ਲੌਕਡਾਊਨ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ, ਬਿਲਾਸਪੁਰ, ਬਲੋਦਾਬਾਜ਼ਾਰ, ਜਸ਼ਪੁਰ, ਬਾਲੋਦ, ਸੁਰਜਪੁਰ ਅਤੇ ਧਾਮਤਰੀ ਜ਼ਿਲ੍ਹਿਆਂ ਵਿੱਚ 22 ਸਤੰਬਰ ਤੋਂ ਲੌਕਡਾਊਨ ਲਾਗੂ ਹੋ ਜਾਵੇਗਾ  ਰਾਏਗੜ੍ਹ ਜ਼ਿਲ੍ਹੇ ਵਿੱਚ, ਲੌਕਡਾਊਨ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾਵੇਗਾ
  • ਗੋਆ: ਦੱਖਣੀ ਗੋਆ ਜ਼ਿਲ੍ਹਾ ਹਸਪਤਾਲ ਨੂੰ ਇੱਕ ਕੋਵਿਡ-19 ਇਲਾਜ ਸਹੂਲਤ ਵਜੋਂ ਸ਼ੁਰੂ ਕੀਤਾ ਗਿਆ ਹੈ ਜਿਸਦੀ ਸ਼ੁਰੂਆਤੀ ਸਮਰੱਥਾ 150 ਬੈੱਡ ਦੀ ਹੈ ਹੁਣ ਤੱਕ ਰਾਜ ਵਿੱਚ ਕੋਵਿਡ-19 ਦੇ ਮਰੀਜ਼ ਮਾਰਗਾਓ (ਦੱਖਣੀ ਗੋਆ) ਦੇ ਈਐੱਸਆਈ ਹਸਪਤਾਲ, ਪਣਜੀ (ਉੱਤਰੀ ਗੋਆ) ਨੇੜੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਅਤੇ ਪੋਂਡਾ (ਦੱਖਣੀ ਗੋਆ) ਦੇ ਤਹਿਸੀਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਨ।

 

 

ਫੈਕਟਚੈੱਕ

 

 

*******

ਵਾਈਬੀ
 



(Release ID: 1657589) Visitor Counter : 245