PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 JUN 2020 6:22PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 10,215 ਰੋਗੀਆਂ ਨੂੰ ਠੀਕ ਹੋਏ। ਹੁਣ ਤੱਕ ਕੁੱਲ 1,80,012 ਮਰੀਜ਼ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.47% ਤੱਕ ਪਹੁੰਚ ਗਿਆ ਹੈ
  • ਦੇਸ਼ ਵਿੱਚ ਹੁਣ ਰੋਜ਼ਾਨਾ 3 ਲੱਖ ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਹਾਲੇ ਤੱਕ ਕੁੱਲ 59,21,069 ਸੈਂਪਲਾਂ ਦੀ ਟੈਸਟਿੰਗ ਕੀਤੀ ਜਾ ਚੁੱਕਿਆ ਹੈ
  • ਦੇਸ਼ ਵਿੱਚ ਟੈਸਟਿੰਗ ਸਮਰੱਥਾ 3 ਲੱਖ ਸੈਂਪਲ ਰੋਜ਼ਾਨਾ ਹੋ ਗਈ ਹੈ; ਇਸ ਉਦੇਸ਼ ਨਾਲ 907 ਪ੍ਰਯੋਗਸ਼ਾਲਾਵਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
  • ਪ੍ਰਧਾਨ ਮੰਤਰੀ ਨੇ ਕੋਵਿਡ-19 ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ; ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਲੜਨ ਲਈ ਸਮੇਂ ਸਿਰ ਫੈਸਲੇ ਲੈ ਕੇ ਹੀ ਇਸ ਦੇ ਪ੍ਰਸਾਰ `ਤੇ ਪ੍ਰਭਾਵੀ ਰੂਪ ਨਾਲ ਰੋਕਥਾਮ ਲਗਾਈ ਜਾ ਸਕਦੀ ਹੈ।
  • ਕੇਂਦਰ ਨੇ ਰਾਜਾਂ ਨੂੰ ਸਿਹਤ ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਨਿਜੀ ਖੇਤਰਾਂ ਨਾਲ ਜੁੜਨ ਅਤੇ ਉਚਿਤ ਦਰਾਂ 'ਤੇ ਗੰਭੀਰ ਇਲਾਜ ਦਾ ਪ੍ਰਾਵਧਾਨ ਕਰਨ ਲਈ ਕਿਹਾ।
  • ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ-19 ਨਾਲ ਜੁੜੀਆਂ ਵਿਵਸਥਾਵਾਂ ਦੀ ਸਮੀਖਿਆ ਕਰਨ ਲਈ ਐੱਲਐੱਨਜੇਪੀ ਹਸਪਤਾਲ ਦਾ ਅਚਾਨਕ ਦੌਰਾ ਕੀਤਾ; ਕੋਰੋਨਾ ਵਾਰਡਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਕਿਹਾ।

 

https://static.pib.gov.in/WriteReadData/userfiles/image/image0040H8O.jpg

No photo description available.

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਸਿਹਤ ਲਾਭ ਦੀ ਦਰ ਵਧ ਕੇ 52.47% ਹੋਈ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਨਾਲ ਜੁੜੇ ਧੱਬੇ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 10,215 ਰੋਗੀਆਂ ਨੂੰ ਠੀਕ ਹੋਏ। ਹੁਣ ਤੱਕ ਕੁੱਲ 1,80,012 ਮਰੀਜ਼ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.47% ਤੱਕ ਪਹੁੰਚ ਗਿਆ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਕੋਵਿਡ-19 ਤੋਂ ਸੰਕ੍ਰਮਿਤ ਅੱਧੇ ਤੋਂ ਜ਼ਿਆਦਾ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਹੁਣ ਕੋਵਿਡ-19 ਦੇ ਕੁੱਲ 1,53,178 ਸੰਕ੍ਰਮਿਤ ਮਰੀਜ਼ ਮੈਡੀਕਲ ਨਿਗਰਾਨੀ ਵਿੱਚ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨਾਲ ਇੱਕ ਅਲੱਗ ਤਰ੍ਹਾਂ ਦਾ ਵਿਵਹਾਰ ਕਰਨ ਸਬੰਧੀ (ਕਲੰਕ ਦਾ ਸਾਹਮਣਾ ਕਰਨ ਸਬੰਧੀ) ਮੁੱਦੇ ਦੇ ਸਮਾਧਾਨ ਲਈ ਇੱਕ ਵਿਸਤ੍ਰਿਤ ਸਚਿੱਤਰ ਗਾਈਡ ਜਾਰੀ ਕੀਤੀ ਹੈ। ਅਜਿਹੇ ਲੋਕਾਂ ਵਿੱਚ ਕੋਵਿਡ-19 ਤੋਂ ਠੀਕ ਹੋ ਚੁੱਕੇ ਮਰੀਜ਼, ਫਰੰਟਲਾਈਨ ਹੈਲਥਕੇਅਰ ਪ੍ਰੋਵਾਈਡਰਾਂ, ਉਨ੍ਹਾਂ ਦੇ ਪਰਿਵਾਰ ਆਦਿ ਸ਼ਾਮਲ ਹਨ।

https://pib.gov.in/PressReleasePage.aspx?PRID=1631880

 

ਟੈਸਟਿੰਗ ਸਮਰੱਥਾ ਵਧਾਈ ਗਈ, 3 ਲੱਖ ਟੈਸਟ/ਰੋਜ਼ਾਨਾ ਤੱਕ ਪਹੁੰਚੀ

ਦੇਸ਼ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਦੀ ਟੈਸਟਿੰਗ ਸਮਰੱਥਾ ਲਗਾਤਾਰ ਵਧਾਈ ਜਾ ਰਹੀ ਹੈ। ਦੇਸ਼ ਵਿੱਚ ਹੁਣ ਰੋਜ਼ਾਨਾ 3 ਲੱਖ ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਹਾਲੇ ਤੱਕ ਕੁੱਲ 59,21,069 ਸੈਂਪਲਾਂ ਦੀ ਟੈਸਟਿੰਗ ਕੀਤੀ ਜਾ ਚੁੱਕਿਆ ਹੈ ਜਦਕਿ ਪਿਛਲੇ 24 ਘੰਟਿਆਂ ਦੇ ਦੌਰਾਨ 1,54,935 ਸੈਂਪਲਾਂ ਦੀ ਟੈਸਟਿੰਗ ਕੀਤੀ ਗਈ ਹੈ। ਅੱਜ ਤੱਕ ਦੇਸ਼ ਵਿੱਚ 907 ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਸਿਰਜਿਆ ਗਿਆ ਹੈ। ਇਸ ਵਿੱਚ ਸਰਕਾਰੀ ਖੇਤਰ ਦੀਆਂ 659 ਅਤੇ ਪ੍ਰਾਈਵੇਟ ਖੇਤਰ ਦੀਆਂ 248 ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਵੇਰਵਾ ਇਸ ਪ੍ਰਕਾਰ ਹੈ:

  • ਰੀਅਲ ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ 534 (ਸਰਕਾਰੀ347  +  ਪ੍ਰਾਈਵੇਟ 187)
  • ਟਰੂਨੈਟ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 302 (ਸਰਕਾਰੀ : 287  +  ਪ੍ਰਾਈਵੇਟ : 15)
  • ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 71 (ਸਰਕਾਰੀ : 25 + ਪ੍ਰਾਈਵੇਟ : 46)

ਦਿੱਲੀ ਵਿੱਚ ਜਾਂਚ ਸਮਰੱਥਾ ਵਧਾਉਣ ਲਈ 11 ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਹੁਣ ਨਿਰਧਾਰਿਤ ਪ੍ਰਯੋਗਸ਼ਾਲਾਵਾਂ ਹੋਣਗੀਆਂ ਜੋ ਵਿਸ਼ੇਸ਼ ਰੂਪ ਨਾਲ ਸਬੰਧਿਤ ਜ਼ਿਲ੍ਹਿਆਂ ਤੋਂ ਸੈਂਪਲਾਂ ਦੀ ਜਾਂਚ ਕਰਨਗੀਆਂ। ਹਰੇਕ ਜ਼ਿਲ੍ਹੇ ਤੋਂ ਸੈਂਪਲਾਂ ਨੂੰ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਨਾਲ ਕਿ ਸਮੇਂ ਤੇ ਟੈਸਟਿੰਗ ਸੁਨਿਸ਼ਚਿਤ ਹੋ ਸਕੇ ਅਤੇ ਬਿਨਾ ਕਿਸੇ ਦੇਰੀ ਦੇ ਨਤੀਜੇ ਸੁਨਿਸ਼ਚਿਤ ਕੀਤੇ ਜਾ ਸਕਣ। ਵਰਤਮਾਨ ਵਿੱਚ ਦਿੱਲੀ ਵਿੱਚ 42 ਪ੍ਰਯੋਗਸ਼ਾਲਾਵਾਂ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਜਾਂਚ ਸਮਰੱਥਾ ਲਗਭਗ 17000 ਹੈ।

https://pib.gov.in/PressReleasePage.aspx?PRID=1631869

 

ਪ੍ਰਧਾਨ ਮੰਤਰੀ ਨੇ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਅਤੇ ਕੋਵਿਡ19 ਮਹਾਮਾਰੀ ਦੇ ਟਾਕਰੇ ਲਈ ਅਗਲੇਰੀ ਯੋਜਨਾ ਉੱਤੇ ਵਿਚਾਰਵਟਾਂਦਰਾ ਕਰਨ ਹਿਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਮੇਂਸਿਰ ਲਏ ਗਏ ਫ਼ੈਸਲੇ ਦੇਸ਼ ਵਿੱਚ ਇਸ ਨੂੰ ਫੈਲਣ ਤੋਂ ਰੋਕਣ ਵਿੱਚ ਸਫ਼ਲ ਰਹੇ ਹਨ। ਜਦੋਂ ਅਸੀਂ ਪਿਛਾਂਹ ਪਲਟ ਕੇ ਵੇਖਦੇ ਹਾਂ, ਤਾਂ ਲੋਕਾਂ ਨੂੰ ਚੇਤੇ ਹੋਵੇਗਾ ਕਿ ਅਸੀਂ ਵਿਸ਼ਵ ਵਿੱਚ ਸਹਿਕਾਰੀ ਸੰਘਵਾਦ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੇ ਯਤਨਾਂ ਸਦਕਾ, ਹੁਣ ਅਰਥਵਿਵਸਥਾ ਵਿੱਚ ਸੁਧਾਰ ਦੇ ਚਿੰਨ੍ਹ ਦਿਖਾਈ ਦੇਣ ਲਗ ਪਏ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਗ ਲੈ ਰਹੇ ਰਾਜਾਂ ਵਿੱਚ ਖੇਤੀਬਾੜੀ, ਬਾਗ਼ਬਾਨੀ, ਮੱਛੀਪਾਲਣ ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼ – MSMEs) ਦਾ ਡਾਢਾ ਮਹੱਤਵ ਹੈ, ਜਿਨ੍ਹਾਂ ਲਈ ਵਿਵਸਥਾਵਾਂ ਆਤਮਨਿਰਭਰ ਭਾਰਤ ਅਭਿਯਾਨਤਹਿਤ ਮੁਹੱਈਆ ਕਰਵਾਈਆਂ ਗਈਆਂ ਹਨ।

ਅੱਜ ਦੀ ਇਹ ਗੱਲਬਾਤ ਦੋਦਿਨਾ ਵਿਚਾਰਵਟਾਂਦਰੇ ਦਾ ਪਹਿਲਾ ਦਿਨ ਸੀ, ਜਿਸ ਵਿੱਚ ਪੰਜਾਬ, ਅਸਾਮ, ਕੇਰਲ,ਉੱਤਰਾਖੰਡ, ਝਾਰਖੰਡ, ਛੱਤੀਸਗੜ੍ਹ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਗੋਆ, ਮਣੀਪੁਰ, ਨਾਗਾਲੈਂਡ, ਲਦਾਖ, ਪੁੱਦੂਚੇਰੀ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਦਾਦਰਾ ਨਗਰ ਹਵੇਲੀ ਅਤੇ ਦਮਨ ਦੀਊ, ਸਿੱਕਿਮ ਅਤੇ ਲਕਸ਼ਦਵੀਪ ਜਿਹੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਿੱਸਾ ਲਿਆ।

https://pib.gov.in/PressReleasePage.aspx?PRID=1631923

 

ਕੋਵਿਡ -19 ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

https://pib.gov.in/PressReleasePage.aspx?PRID=1631905

 

ਕੇਂਦਰ ਨੇ ਰਾਜਾਂ ਨੂੰ ਸਿਹਤ ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਉਚਿਤ ਦਰਾਂ ਤੇ ਮਹੱਤਵਪੂਰਨ ਦੇਖਭਾਲ਼ ਦੇ ਪ੍ਰਾਵਧਾਨ ਲਈ ਪ੍ਰਾਈਵੇਟ ਸੈਕਟਰ ਨਾਲ ਜੁੜਨ ਲਈ ਕਿਹਾ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਪ੍ਰਾਈਵੇਟ ਹੈਲਥਕੇਅਰ ਪ੍ਰੋਵਾਈਡਰਾਂ ਨਾਲ ਜੁੜਨ ਅਤੇ ਮਹੱਤਵਪੂਰਨ ਦੇਖਭਾਲ਼ ਸਿਹਤ ਸੁਵਿਧਾਵਾਂ ਦੀ ਸੁਵਿਧਾ ਦੇ ਨਾਲ-ਨਾਲ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਲਈ ਉਚਿਤ ਅਤੇ ਪਾਰਦਰਸ਼ੀ ਫੀਸ ਯਕੀਨੀ ਬਣਾਉਣ। ਇਹ ਯਕੀਨੀ ਬਣਾਉਣ ਲਈ ਕਿ ਮਰੀਜ਼ਾਂ ਨੂੰ ਉਚਿਤ ਦਰਾਂ ਤੇ ਜਲਦੀ, ਚੰਗੀ ਗੁਣਵੱਤਾ ਅਤੇ ਦੇਖਭਾਲ਼ ਪ੍ਰਾਪਤ ਹੋਵੇ, ਸਿਹਤ ਸੰਭਾਲ਼ ਪ੍ਰਦਾਤਿਆਂ ਲਈ ਵਿਅਕਤੀਗਤ ਸੁਰੱਖਿਆ ਉਪਕਰਣਾਂ ਲਈ ਲਾਗਤ ਤੱਤਾਂ ਨੂੰ ਦਰਸਾਉਂਦੇ ਸਮੇਂ ਰਾਜਾਂ ਨੂੰ ਸਥਾਨਕ ਪ੍ਰਾਈਵੇਟ ਹੈਲਥਕੇਅਰ ਪ੍ਰੋਵਾਈਡਰਾਂ ਨਾਲ ਸਲਾਹ ਕਰਨ ਤੇ ਉਚਿਤ ਦਰਾਂ ਤੇ ਪਹੁੰਚਣ ਦਾ ਸੁਝਾਅ ਦਿੱਤਾ ਗਿਆ ਹੈ। ਇਹ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਵਾਰ ਤੈਅ ਕੀਤੀਆਂ ਗਈਆਂ ਦਰਾਂ ਨੂੰ ਵਿਆਪਕ ਰੂਪ ਨਾਲ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਹੈ ਤਾਕਿ ਮਰੀਜ਼ਾਂ ਅਤੇ ਸੇਵਾ ਪ੍ਰਦਾਤਿਆਂ ਦੋਹਾਂ ਨੂੰ ਪੂਰੀ ਤਰ੍ਹਾਂ ਨਾਲ ਪਤਾ ਲਗ ਸਕੇ ਅਤੇ ਸਮਰੱਥਾ ਦਾ ਬਿਹਤਰ ਉਪਯੋਗ ਹੋਵੇ।

https://pib.gov.in/PressReleasePage.aspx?PRID=1631776

 

ਆਯੁਸ਼ ਮੰਤਰਾਲਾ ਯੋਗ ਐਟ ਹੋਮ, ਯੋਗ ਵਿਦ ਫੈਮਿਲੀਮੁਹਿੰਮ ਦੇ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ 2020 ਮਨਾਉਣ ਲਈ ਪੂਰੀ ਤਰ੍ਹਾਂ ਤਿਆਰ

ਕੋਵਿਡ - 19 ਮਹਾਮਾਰੀ ਦੀ ਵਰਤਮਾਨ ਸਥਿਤੀਦੈਨਿਕ ਗਤੀਵਿਧੀਆਂ ਜਾਂ ਚਹਿਲ-ਪਹਿਲ ਵਿੱਚ ਆਈ ਸੁਸਤੀ ਅਤੇ ਲੋਕਾਂ ਦੀ ਆਵਾਜਾਈਤੇ ਲਗੀਆਂ ਪਾਬੰਦੀਆਂ  ਦੇ ਮੱਦੇਨਜ਼ਰ ਇਸ ਸਾਲ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਉਦੇਸ਼ਯੋਗ  ਦੇ ਸਿਹਤ-ਬਣਾਊ ਅਤੇ ਤਣਾਅ ਤੋਂ ਰਾਹਤ ਦੇਣ ਵਾਲੇ ਪਹਿਲੂਆਂ ਤੇ ਪ੍ਰਕਾਸ਼ ਪਾਉਣਾ ਹੈਇਸ ਨੂੰ ਸੁਵਿਧਾਜਨਕ ਬਣਾਉਣ ਲਈ ਆਯੁਸ਼ ਮੰਤਰਾਲਾ  ਟ੍ਰੇਨਰਾਂ ਦੀ ਅਗਵਾਈ ਵਾਲੇ ਸੈਸ਼ਨ ਦਾ ਆਯੋਜਨ ਕਰ ਰਿਹਾ ਹੈਜਿਸ ਨੂੰ ਦੂਰਦਰਸ਼ਨ ਤੇ 21 ਜੂਨ ਨੂੰ ਸਵੇਰੇ  6:30 ਵਜੇ ਪ੍ਰਸਾਰਿਤ ਕੀਤਾ ਜਾਵੇਗਾਤਾਕਿ ਲੋਕ ਪੂਰੀ ਇਕਜੁੱਟਤਾ ਨਾਲ ਯੋਗ ਅਭਿਆਸ ਕਰਨ

https://pib.gov.in/PressReleasePage.aspx?PRID=1631870

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ : ਪ੍ਰਸ਼ਾਸਕ, ਯੂਟੀ ਚੰਡੀਗੜ੍ਹ ਨੇ ਸਿਹਤ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤਾ ਹੈ ਕਿ ਉਹ ਬਾਹਰੋਂ ਆਉਣ ਵਾਲੇ ਸੈਲਾਨੀਆਂ ਵੱਲ ਧਿਆਨ ਕੇਂਦਰਿਤ ਕਰਨ ਅਤੇ ਸਹਿ-ਰੋਗ ਸਬੰਧੀ ਮਾਮਲਿਆਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਨਾਗਰਿਕਾਂ ਨੂੰ ਜਨਤਕ ਥਾਵਾਂ 'ਤੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨਣ ਦੀ ਅਪੀਲ ਵੀ ਕੀਤੀ।
  • ਪੰਜਾਬ : ਕੋਵਿਡ-19 ਮਹਾਮਾਰੀ ਕਾਰਨ ਰਾਜ ਨੂੰ ਹੋਏ ਵੱਡੇ ਪੱਧਰ 'ਤੇ ਨੁਕਸਾਨ ਅਤੇ ਪਰੇਸ਼ਾਨੀ ਵੱਲ ਇਸ਼ਾਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਹੈ, ਜਿਸ ਵਿੱਚ ਭਾਰਤ ਸਰਕਾਰ ਤੋਂ 80,845 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਨਾਲ ਨਵੀਂ ਸਥਿਤੀ ਵਿੱਚ ਜਾਨਾਂ ਬਚਾਉਣ ਅਤੇ ਜੀਵਨ ਨੂੰ ਸੁਰੱਖਿਅਤ ਕਰਨ ਲਈ, ਵੱਖ-ਵੱਖ ਗਿਣਤੀਆਂ 'ਤੇ ਗ਼ੈਰ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਹੈ।
  • ਹਰਿਆਣਾ : ਮੁੱਖ ਮੰਤਰੀ ਨੇ ਕੋਵਿਡ-19 'ਤੇ ਇੱਕ ਸਮੀਖਿਆ ਬੈਠਕ ਵਿੱਚ ਅਧਿਕਾਰੀਆਂ ਨੂੰ ਮਨੁੱਖਤਾ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਅਤੇ ਆਪਣੇ ਨੂੰ ਸੰਕ੍ਰਮਣ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਨ ਲਈ ਕਦਮ ਚੁੱਕਣ ਲਈ ਕਿਹਾ। ਮੁੱਖ ਮੰਤਰੀ ਨੇ ਕੋਵਿਡ-19 ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਫੇਸ ਮਾਸਕ ਵੰਡਣ 'ਤੇ ਜ਼ੋਰ ਦਿੱਤਾ ਅਤੇ ਅੱਗੇ ਕਿਹਾ ਕਿ ਮਾਸਕ ਨਾ ਪਹਿਨਣ ਲਈ ਲਗਾਏ ਗਏ ਜੁਰਮਾਨੇ ਤੋਂ ਵਸੂਲ ਕੀਤੀ ਗਈ ਰਕਮ ਨੂੰ ਨਵੇਂ ਮਾਸਕ ਬਣਾਉਣ ਲਈ ਵਰਤਿਆ ਜਾਵੇ ਅਤੇ ਫਿਰ ਇਨ੍ਹਾਂ ਨੂੰ ਲੋੜਵੰਦ ਲੋਕਾਂ ਵਿੱਚ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਪ੍ਰਤੀਰੋਧਕਤਾ ਦੇ ਪੱਧਰ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਜਾਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦਿਕ ਅਤੇ ਹੋਮਿਓਪੈਥੀ ਦਵਾਈਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਜੇਕਰ ਲੋਕ ਆਮ ਤੌਰ 'ਤੇ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਦੇ ਹਨ ਤਾਂ ਕੋਈ ਨੁਕਸਾਨ ਨਹੀਂ ਹੁੰਦਾ।
  • ਮਹਾਰਾਸ਼ਟਰ : 2786 ਮਰੀਜ਼ ਨਵੇਂ ਪਾਜ਼ਿਟਿਵ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਮਾਮਲਿਆ ਦੀ ਗਿਣਤੀ 1,10,744 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 50,554 ਹੈ। ਹੌਟਸਪੌਟ ਮੁੰਬਈ ਵਿੱਚ 1066 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਗੁਜਰਾਤ : ਰਾਜ ਵਿੱਚ ਇਸ ਵੇਲੇ 5886 ਪਾਜ਼ਿਟਿਵ ਮਾਮਲੇ ਹਨ, ਜਦੋਂ ਕਿ ਕੋਵਿਡ-19 ਸੰਕ੍ਰਮਣ ਦੀ ਕੁੱਲ ਗਿਣਤੀ 24055 ਹੈ।
  • ਰਾਜਸਥਾਨ : ਅੱਜ ਨਵੇਂ 115 ਸੰਕ੍ਰਮਣ ਸਾਹਮਣੇ ਆਏ ਹਨ, ਜ਼ਿਅਦਾਤਰ ਭਰਤਪੁਰ ਜ਼ਿਲ੍ਹੇ ਤੋਂ ਹਨ।ਕੋਵਿਡ-19 ਦੇ ਪਾਜ਼ਿਟਿਵ ਵਿਅਕਤੀਆਂ ਦੀ ਗਿਣਤੀ 13096 ਹੋ ਗਈ ਹੈ, ਜਿਨ੍ਹਾਂ ਵਿੱਚੋਂ 9794 ਲੋਕ ਰਿਕਵਰ ਕਰ ਗਏ ਹਨ ਅਤੇ ਸੰਕ੍ਰਮਣ ਕਾਰਨ ਹੁਣ ਤੱਕ 302 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਜ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ ਵੱਧ ਕੇ 75% ਹੋ ਗਿਆ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰਾਜ ਪੱਧਰੀ 10 ਰੋਜ਼ਾ ਲੰਬੀ ਵਿਸ਼ੇਸ਼ ਮੁਹਿੰਮ ਰਾਜਸਥਾਨ ਵਿੱਚ 21 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਮੁਹਿੰਮ ਦੇ ਤਹਿਤ ਰਾਜ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਸਰਗਰਮ ਨਿਗਰਾਨੀ ਕਰਨਗੀਆਂ ਅਤੇ ਲੋਕਾਂ ਨੂੰ ਕੋਵਿਡ-19 ਦੀ ਰੋਕਥਾਮ ਅਤੇ ਨਿਯੰਤਰਣ ਲਈ ਕੀਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨਗੀਆਂ।
  • ਮੱਧ ਪ੍ਰਦੇਸ਼ : ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 10,935 ਤੱਕ ਪਹੁੰਚ ਗਈ। ਇਸ ਸਮੇਂ ਦੌਰਾਨ ਕੋਵਿਡ-19 ਦੇ 6 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 465 ਹੋ ਗਈ। ਰਾਜ ਵਿੱਚ ਮਾਮਲਿਆਂ ਦੇ ਦੁਗਣੇ ਹੋਣ ਦਾ ਸਮਾਂ ਵੱਧ ਕੇ 34.1 ਦਿਨ ਹੋ ਗਿਆ, ਜਦੋਂ ਕਿ ਰਿਕਵਰੀ ਦਰ 71.1% ਹੋ ਗਈ ਹੈ।ਰਾਜਸਥਾਨ ਤੋਂ ਬਾਅਦ ਰਿਕਵਰੀ ਰੇਟ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੂਜੇ ਨੰਬਰ 'ਤੇ ਹੈ।
  • ਛੱਤੀਸਗੜ੍ਹ : 44 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨਾਲ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 1715 ਹੋ ਗਈ, ਜਿਨ੍ਹਾਂ ਵਿੱਚੋਂ 875 ਐਕਟਿਵ ਮਾਮਲੇ ਹਨ।
  • ਗੋਆ : ਸੋਮਵਾਰ ਨੂੰ 28 ਨਵੇਂ ਪਾਜ਼ਿਟਿਵ ਮਾਮਲਿਆ ਦੀ ਪਛਾਣ ਕੀਤੀ ਗਈ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਗਿਣਤੀ 592 'ਤੇ ਪਹੁੰਚ ਗਈ; ਜਿਨ੍ਹਾਂ ਵਿੱਚੋਂ 507 ਐਕਟਿਵ ਮਾਮਲੇ ਹਨ। ਗੋਆ ਵਿੱਚ ਕੋਵਿਡ-19 ਦੇ ਪ੍ਰਮੁੱਖ ਸਥਾਨ ਮੰਗੋਰ ਹਿੱਲ, ਨਿਊ ਵੈਡੇੱਮ, ਮਪਰਲੇਮ,ਬੈਨਾ,ਚਿਮਬੇਲ ਅਤੇ ਸਡਾ ਹਨ।
  • ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਵਿੱਚ ਧੇਮਾਜੀ, ਅਸਾਮ ਤੋਂ ਪੂਰਬੀ ਸਿਯਾਂਗ ਅਤੇ ਹੋਰ ਜ਼ਿਲ੍ਹਿਆਂ ਲਈ ਟਰੱਕ ਲੋੜੀਂਦੀ ਸਪਲਾਈ ਲਈ ਚਲਣੇ ਸ਼ੁਰੂ ਹੋ ਗਏ ਹਨ। ਇੱਕ ਹਫਤਾ ਪਹਿਲਾ ਟਰੱਕਾਂ ਦੁਆਰਾ ਪਾਲਣ ਕੀਤੇ ਜਾਂਦੇ ਐੱਸਓਪੀਜ਼ ਨਾਲ ਸਬੰਧਿਤ ਮੁੱਦਿਆਂ ਦੇ ਕਾਰਨ ਮੂਵਮੈਂਟ ਨੂੰ ਰੋਕ ਦਿੱਤਾ ਗਿਆ ਸੀ।
  • ਅਸਾਮ : ਅਸਾਮ ਵਿੱਚ 10 ਨਵੇਂ ਕੋਵਿਡ-19 ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਕੁੱਲ ਮਾਮਲੇ 4319,ਐਕਟਿਵ ਮਾਮਲੇ 2103, ਰਿਕਵਰ ਮਾਮਲੇ 2205 ਅਤੇ 8 ਮੌਤਾਂ ਹੋਈਆਂ ਹਨ।
  • ਮਣੀਪੁਰ : ਮਣੀਪੁਰ ਦੇ ਮੁੱਖ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਇਮਾਮਕੀਥਲ (ImaKeithel) ਦੇ ਸੈਂਕੜੇ ਸਟਰੀਟ ਵਿਕਰੇਤਾਵਾਂ ਅਤੇ ਹੋਰਨਾਂ ਨੂੰ ਕਰਜ਼ੇ ਦੀਆਂ ਸਹੂਲਤਾਂ ਦੇਣ ਦੇ ਜਨਤਕ ਖੇਤਰ ਦੇ ਬੈਂਕ ਅਧਿਕਾਰੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
  • ਮਿਜ਼ੋਰਮ : ਰਾਜ ਦੇ ਸਿਹਤ ਮੰਤਰੀ ਨੇ ਕਿਹਾ, ਮਿਜ਼ੋਰਮ ਵਿੱਚ ਇਸ ਸਮੇਂ 8884 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ, ਰਾਜ ਸਰਕਾਰ ਜਾਂਚ ਦੇ ਅਨੁਪਾਤ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
  • ਨਾਗਾਲੈਂਡ : ਦੀਮਾਪੁਰ ਨੇ ਸੋਧੇ ਹੋਏ ਲੌਕਡਾਊਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਯਾਤਰੀ ਵਾਹਨ 30 ਜੂਨ ਤੱਕ ਸੜਕ ਤੋ ਬਾਹਰ ਰਹਿਣਗੇ, ਸੈਲੂਨ ਬੰਦ ਰਹਿਣਗੇ ਅਤੇ ਮਾਰਕਿਟ/ਮਾਲ ਦੁਬਾਰਾ ਪੜਾਅਵਾਰ ਖੁਲ੍ਹਣਗੇ। ਪੈਰੇਨ, ਨਾਗਾਲੈਂਡ ਵਿੱਚ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਨੇ ਬੇਸਿਨ ਨਾਲ ਜੁੜੇ ਜਲ ਭੰਡਾਰ ਦੀਆਂ ਟੈਂਕੀਆਂ ਅਤੇ ਕੋਵਿਡ ਹਸਪਤਾਲ,ਸੀਐੱਚਸੀ ਜਲੂਕੀ ਅਤੇ ਜ਼ਿਲ੍ਹਾ ਹਸਪਤਾਲ ਮੈਰੇਨ ਨੂੰ ਦਾਨ ਕੀਤੇ।
  • ਕੇਰਲ : ਕੇਰਲ ਨੇ ਕੇਂਦਰ ਨੂੰ ਵੈਂਡੇ ਭਾਰਤ ਮਿਸ਼ਨ ਲਈ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਬਨਾਉਣ ਲਈ ਕਿਹਾ ਹੈ। ਰਾਜ ਦੇ ਉਦਯੋਗ ਮੰਤਰੀ ਈ.ਪੀ. ਜਯਾਰਾਜਨ ਨੇ ਕਿਹਾ ਕਿ ਕੋਵਿਡ ਪ੍ਰਭਾਵਿਤ ਐਕਸਪੈਟਸ (expats) ਨੂੰ ਵਿਸ਼ੇਸ਼ ਜਹਾਜ਼ ਰਾਹੀਂ ਲਿਆਇਆ ਜਾਣਾ ਚਾਹੀਦਾ ਹੈ। ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੇ 20 ਜੂਨ ਤੋਂ ਚਾਰਟਰਡ ਉਡਾਣਾਂ ਵਿੱਚ ਕੇਰਲ ਜਾ ਰਹੇ ਪਰਵਾਸੀਆਂ ਨੂੰ ਕੋਵਿਡ ਸਰਟੀਫਿਕੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।ਰਾਜ ਦੇ ਸਿਹਤ ਵਿਭਾਗ ਨੇ ਕੋਵਿਡ ਪ੍ਰਾਇਮਰੀ ਟੈਸਟਿੰਗ ਸੈਂਟਰਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ; ਸ਼ੁਰੂਆਤੀ ਪੜਾਅ ਵਿੱਚ ਪ੍ਰਾਇਮਰੀ ਸੈਂਟਰਾਂ ਵਿੱਚ ਸਿਰਫ ਹਲਕੇ ਲੱਛਣਾਂ ਅਤੇ ਅਸਪਸ਼ਟਾ ਵਾਲੇ ਹੀ ਦਾਖਲ ਹੋਣਗੇ।ਮੈਕਸੀਕੋ ਵਿੱਚ ਇੱਕ ਨਨ ਸਣੇ ਚਾਰ ਹੋਰ ਕੇਰਲੀਆਂ ਦੀ ਕੇਰਲ ਤੋਂ ਬਾਹਰ ਕੋਵਿਡ-19 ਕਾਰਨ ਮੌਤ ਹੋ ਗਈ। ਰਾਜ ਵਿੱਚ ਇੱਕ ਦੀ ਮੌਤ, 82 ਪਾਜ਼ਿਟਿਵ ਮਾਮਲੇ ਅਤੇ 73 ਰਿਕਵਰ ਦੀ ਰਿਪੋਰਟ ਹੈ। ਇਸ ਵੇਲੇ 1348 ਇਲਾਜ ਅਧੀਨ ਹਨ ਅਤੇ ਕੁੱਲ 120727 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ : ਤਮਿਲ ਨਾਡੂ ਵਿੱਚ 13 ਲੱਖ ਤੋਂ ਵੱਧ ਵੱਖੋਂ-ਵੱਖਰੇ ਸਮਰੱਥ ਵਿਅਕਤੀਆ ਨੂੰ ਚਲ ਰਹੇ ਲੌਕਡਾਊਨ ਪੜਾਅ ਦੌਰਾਨ ਉਨ੍ਹਾਂ ਦੀ ਮਦਦ ਲਈ 1000 ਰੁਪਏ ਦੀ ਨਕਦ ਰਾਹਤ ਮਿਲੇਗੀ; ਇਸ ਤੋਂ ਪਹਿਲਾਂ ਰਾਜ ਨੇ ਚਾਵਲ ਰਾਸ਼ਨ ਕਾਰਡ ਧਾਰਕਾਂ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਉਹੀ ਰਾਹਤ ਦਾ ਐਲਾਨ ਕੀਤਾ ਸੀ। ਪੁਦੂਚੇਰੀ ਵਿੱਚ 14 ਨਵੇਂ ਕੋਵਿਡ-19 ਮਾਮਲਿਆਂ ਵਿੱਚ ਜੇਆਈਪੀਐੱਮਈਆਰ ਮਾਈਕਰੋਬਾਇਓਲੋਜਿਸਟ; ਇਸ ਦੇ ਨਾਲ, ਸੰਯੁਕਤ ਰਾਜ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 216 'ਤੇ ਪਹੁਚ ਗਈ। ਕੱਲ੍ਹ 1843 ਨਵੇਂ ਮਾਮਲੇ,797 ਦੀ ਰਿਕਵਰੀ ਅਤੇ 44 ਮੌਤਾਂ ਦੀ ਰਿਪੋਰਟ ਹੈ।ਚੇਨਈ ਤੋਂ 1257 ਨਵੇਂ ਮਾਮਲੇ, ਕੁੱਲ ਮਾਮਲੇ 46504,ਐਕਟਿਵ ਮਾਮਲੇ 20678, ਮੌਤਾਂ 479, ਡਿਸਚਾਰਜ ਮਾਮਲੇ 24547 ਅਤੇ ਚੇਨਈ ਵਿੱਚ ਐਕਟਿਵ ਮਾਮਲੇ 15385।
  • ਕਰਨਾਟਕ : ਬੰਗਲੌਰ ਵਿੱਚ ਅੱਜ ਮੁੱਖ ਮੰਤਰੀ ਨੇ ਕਿਹਾ,ਕੋਵਿਡ ਸੰਕਟ ਦੌਰਾਨ ਕਿਸਾਨਾਂ ਦੀ ਮਦਦ ਲਈ ਰਾਜ ਸਰਕਾਰ ਨੇ 50 ਲੱਖ ਕਿਸਾਨਾਂ ਨੂੰ 2000 ਰੁਪਏ ਦੀ ਸਹiਾੲਤਾ ਲਈ 1000 ਕਰੋੜ ਜਾਰੀ ਕੀਤੇ।ਕੇਐੱਸਆਰਟੀਸੀਜ਼ ਦੀਆਂ ਅੰਤਰਰਾਜੀ ਬੱਸ ਸੇਵਾਵਾਂ ਭਲਕੇ ਤੋਂ ਸ਼ੁਰੂ ਹੋਣਗੀਆਂ, ਸ਼ੁਰੂਆਤ ਵਿੱਚ ਬੱਸ ਆਂਧਰ ਪ੍ਰਦੇਸ਼ ਨੂੰ ਚਲਾਈ ਜਾਵੇਗੀ। ਕਰਨਾਟਕ ਹਾਈਕੋਰਟ ਨੇ ਮਾਸਕ ਪਹਿਨਣ ਨੂੰ ਲਾਜ਼ਮੀ ਚੁਣੌਤੀ ਦੇਣ ਵਾਲੀ ਅਪੀਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਆਈਆਈਐੱਸਸੀ ਬੰਗਲੌਰ ਨੇ ਕਾਰਜ ਸਥਾਨਾਂ ਲਈ ਔਨਲਾਈਨ ਸਵੈ-ਮੁੱਲਾਂਕਣ ਉਪਕਰਣ ਤਿਆਰ ਕੀਤਾ ਹੈ ਜਿਹੜਾ ਸੰਗਠਨਾਂ ਨੂੰ ਮਹਾਮਾਰੀ ਦੀਆ ਵਿਸ਼ੇਸ਼ ਨੀਤੀਆਂ ਅਤੇ ਅਭਿਆਸ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ। ਕੱਲ੍ਹ 213 ਨਵੇਂ ਮਾਮਲੇ,180 ਡਿਸਚਾਰਜ,ਅਤੇ ਦੌ ਮੌਤਾਂ ਹੋਈਆਂ ।ਕੁੱਲ ਪਾਜ਼ਿਟਿਵ ਮਾਮਲੇ : 7213, ਐਕਟਿਵ ਮਾਮਲੇ: 2987, ਮੌਤਾਂ :88,ਡਿਸਚਾਰਜ : 4235।
  • •    ਆਂਧਰ ਪ੍ਰਦੇਸ਼ : ਵਿੱਤੀ ਸਾਲ 2020-21 ਲਈ, ਆਂਧਰ ਪ੍ਰਦੇਸ਼ ਦੇ ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ, 1,80,392.65 ਕਰੋੜ ਰੁਪਏ ਦੇ ਮਾਲੀਏ ਸਮੇਤ  2,24,789.18 ਕਰੋੜ ਰੁਪਏ ਦੇ ਖਰਚੇ, ,ਕਰਜ਼ੇ ਦੀ ਮੁੜ ਅਦਾਇਗੀ ਅਤੇ ਹੋਰ ਪੂੰਜੀ ਵੰਡ ਸਮੇਤ ਅੰਦਾਜ਼ਨ ਪੂੰਜੀ ਜਿਸ ਦਾ ਅਨੁਮਾਨ ਲਗਭਗ 44,395,54 ਕਰੋੜ ਰੁਪਏ ਹੈ, ਦੀ ਤਜਵੀਜ਼ ਪੇਸ਼ ਕੀਤੀ। 2020-21 ਦੇ ਬਜਟ ਅਨੁਮਾਨਾਂ ਵਿੱਚ ਕੋਵਿਡ-19 ਮਹਾਮਾਰੀ ਦੇ ਦੌਰਾਨ ਆਰਥਿਕ ਮੰਦੀ ਦੇ ਕਾਰਨ 2019-20 ਦੇ ਬਜਟ ਅਨੁਮਾਨਾਂ ਨਾਲੋਂ ਕੁੱਲ 1.4 % ਦੀ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ 15911 ਦੀ ਟੈਸਟਿੰਗ ਮਗਰੋਂ 193 ਅਤੇ 2 ਮੌਤਾਂ ਅਤੇ 81 ਡਿਸਚਾਰਜ ਕੀਤੇ ਜਾਣ ਦੀ ਰਿਪੋਰਟ ਹੈ।ਕੁੱਲ ਮਾਮਲੇ : 5280, ਐਕਟਿਵ ਮਾਮਲੇ: 2341, ਰਿਕਵਰ 2851,ਮੌਤਾਂ 88।
  • ਤੇਲੰਗਾਨਾ : ਮਾਹਿਰ ਮੰਨਦੇ ਹਨ ਕਿ ਤੇਲੰਗਾਨਾ ਸਰਕਾਰ ਨੂੰ ਕੋਵਿਡ-19 ਯੋਜਨਾ ਨੂੰ ਫਿਰ ਤੋਂ ਲਾਗੂ ਕਰਨਾ ਚਾਹੀਦਾ ਹੈ; ਤੇਲੰਗਾਨਾ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਕਾਰਨ ਰਣਨੀਤੀਆਂ ਤਿਆਰ ਕਰਨ ਲਈ ਜਨਤਕ ਸਿਹਤ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ। 16 ਜੂਨ ਨੂੰ ਰਾਜ ਵਿੱਚ 5193 ਮਾਮਲਿਆਂ ਦੀ ਰਿਪੋਰਟ ਰੈ। 2766, ਰਿਕਵਰ,2240 ਐਕਟਿਵ ਅਤੇ 187 ਮੌਤਾਂ ਦੀ ਰਿਪੋਰਟ ਹੈ।

 

ਫੈਕਟ ਚੈੱਕ

 

https://static.pib.gov.in/WriteReadData/userfiles/image/image006EIY7.jpg

 

https://static.pib.gov.in/WriteReadData/userfiles/image/image008QA4Z.jpg

http://static.pib.gov.in/WriteReadData/userfiles/image/image013L87U.jpg

 

 

******

ਵਾਈਬੀ
 



(Release ID: 1632503) Visitor Counter : 196