ਸਿਨੇਡਬਸ ਦੇ ਨਾਲ ਪਹੁੰਚ ਨਾਲ 56ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਹੁਣ ਹੋਰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਹੋ ਗਿਆ ਹੈ।
ਸਾਰਿਆਂ ਲਈ ਸਿਨੇਮਾ ਦੀ ਪਹੁੰਚ ਆਸਾਨ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹੋਏ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਨੇ ਸਿਨੇਡਬਸ ਦੀ ਸ਼ੁਰੂਆਤ ਕੀਤੀ ਹੈ। ਇੱਹ ਇੱਕ ਬਹੁ-ਭਾਸ਼ਾਈ ਆਡੀਓ-ਸਪੋਰਟ ਐੱਪ ਹੈ ਜੋ ਦਰਸ਼ਕਾਂ ਨੂੰ ਆਪਣੀ ਪਸੰਦ ਦੀਆਂ ਭਾਸ਼ਾਵਾਂ ਵਿੱਚ ਚੋਣਵੀਆਂ ਫੈਸਟੀਵਲ ਫਿਲਮਾਂ ਦਾ ਅਨੁਭਵ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਨਵੀਨਤਾਕਾਰੀ ਕਦਮ ਇਫੀ ਦੀ ਵਿਭਿੰਨਤਾ ਨੂੰ ਅਪਣਾਉਣ, ਸਮਾਵੇਸ਼ ਨੂੰ ਉਤਸ਼ਾਹਿਤ ਕਰਨ, ਅਤੇ ਇਹ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ ਸਿਨੇਮਾ ਹਰੇਕ ਲਈ ਸਾਂਝਾ ਅਨੁਭਵ ਬਣੇ।
ਸਿਨੇਡਬਸ: ਬਿਨਾ ਰੁਕਾਵਟ ਦਾ ਸਿਨੇਮਾ
ਸਿਨੇਡਬਸ ਐੱਪ ਦਰਸ਼ਕਾਂ ਨੂੰ ਥੀਏਟਰ ਦੇ ਅੰਦਰ ਆਪਣੀ ਪਸੰਦ ਦੀ ਭਾਸ਼ਾ ਵਿੱਚ ਫਿਲਮਾਂ ਦਾ ਆਨੰਦ ਲੈਣ ਦੀ ਸੁਵਿਧਾ ਦਿੰਦਾ ਹੈ— ਭਲੇ ਹੀ ਫਿਲਮ ਕਿਸੇ ਵੀ ਭਾਸ਼ਾ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੋਵੇ। ਇੱਕ ਸਧਾਰਨ ਅਤੇ ਅਨੁਭਵੀ ਪ੍ਰਕਿਰਿਆ ਦੇ ਨਾਲ, ਵਰਤੋਂ ਕਰ ਸਕਦੇ ਹਨ:
⦁ ਐੱਪ ਵਿੱਚ ਆਪਣੀ ਪਸੰਦੀਦਾ ਭਾਸ਼ਾ ਦਾ ਆਡੀਓ ਟਰੈਕ ਡਾਊਨਲੋਡ
⦁ ਪੇਟੈਂਟੇਡ ਆਡੀਓ-ਸਿੰਕ ਤਕਨਾਲੋਜੀ ਦੀ ਵਰਤੋਂ ਕਰਕੇ ਐੱਪ ਨੂੰ ਫਿਲਮ ਨਾਲ ਆਪਣੇ ਆਪ ਸਿੰਕ ਹੋਣ ਦੇਣਾ
⦁ ਇੱਕ ਵਿਅਕਤੀਗਤ, ਇਮਰਸਿਵ, ਅਤੇ ਸਹਿਜ ਸਿਨੇਮੈਟਿਕ ਅਨੁਭਵ ਪ੍ਰਾਪਤ ਕਰਨਾ
ਭਾਸ਼ਾਈ ਦੀਵਾਰਾਂ ਤੋੜ ਕੇ ਸਿਨੇਡਬਸ ਵਿਭਿੰਨ ਖੇਤਰਾਂ ਅਤੇ ਭਾਸ਼ਾਈ ਪਿਛੋਕੜਾਂ ਦੇ ਦਰਸ਼ਕਾਂ ਨੂੰ ਇਕੱਠੇ ਲਿਆਉਂਦਾ ਹੈ, ਤਾਂ ਜੋ ਸਿਨੇਮਾ ਦਾ ਉਤਸਵ ਅਸਲ ਵਿੱਚ ਸਮਾਵੇਸ਼ੀ ਬਣ ਸਕੇ।
ਸਿਨੇਡਬਸ ਦੇ ਫਾਇਦੇ
ਸਿਨੇਮਾਘਰਾਂ ਅਤੇ ਪ੍ਰਦਰਸ਼ਨੀਆਂ ਵਿੱਚ, ਸਿਨੇਡਬਸ ਇੱਕ ਹੀ ਸਕ੍ਰੀਨਿੰਗ ਲਈ ਬਹੁ-ਭਾਸ਼ੀ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ। ਇਹ ਭਾਸ਼ਾ-ਵਿਸ਼ੇਸ਼ ਸ਼ੋਅ ਵਿੱਚ ਪ੍ਰਤੀਕ੍ਰਿਆ ਨੂੰ ਵਧਾ ਸਕਦਾ ਹੈ, ਅਤੇ ਵਧੇਰੇ ਕੁਸ਼ਲ ਆਡੀਟੋਰੀਅਮ ਸੰਚਾਲਨ ਨੂੰ ਸਮਰੱਥ ਬਣਾਉਂਦਾ ਹੈ। ਇਸ ਤਰ੍ਹਾਂ, ਸਿਨੇਪ੍ਰੇਮੀ ਆਪਣੀ ਪਸੰਦੀਦਾ ਭਾਸ਼ਾ ਵਿੱਚ ਫਿਲਮਾਂ ਵੀ ਦੇਖ ਸਕਦੇ ਹਨ, ਭਾਸ਼ਾਈ ਸੀਮਾਵਾਂ ਤੋਂ ਪਾਰ ਖੇਤਰੀ ਅਤੇ ਗਲੋਬਲ ਸਿਨੇਮਾ ਨੂੰ ਖੋਜ ਸਕਦੇ ਹਨ ਅਤੇ ਉਸ ਦਾ ਆਨੰਦ ਲੈ ਸਕਦੇ ਹਨ, ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਦੋਸਤਾਂ ਅਤੇ ਪਰਿਵਾਰ ਨਾਲ ਫਿਲਮ ਅਨੁਭਵਾਂ ਨੂੰ ਸਾਂਝਾ ਕਰ ਸਕਦੇ ਹਨ।
56ਵੇਂ ਇਫੀ ਵਿੱਚ ਵਧੀ ਹੋਈ ਆਡੀਓ ਪਹੁੰਚ
ਪਹੁੰਚ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇਫੀ ਨੇ ਵਿਸ਼ੇਸ਼ ਸਕ੍ਰੀਨਿੰਗਾਂ ਵਿੱਚ ਇਹ ਸੁਵਿਧਾਵਾਂ ਸ਼ਾਮਲ ਕੀਤੀਆਂ ਹਨ:
ਆਡੀਓ ਡਿਸਕ੍ਰਿਪਸ਼ਨ (ਏਡੀ):
ਦ੍ਰਿਸ਼ਾਂ ਦਾ ਵਰਣਨ ਸੁਣ ਕੇ ਦ੍ਰਿਸ਼ਟੀਹੀਣ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਨਾਲ ਪੂਰੀ ਤਰ੍ਹਾਂ ਜੁੜਨ ਵਿੱਚ ਮਦਦ ਦਿੰਦਾ ਹੈ।
ਕਲੋਜਡ ਕੈਪਸ਼ਨਸ (ਸੀਸੀ):
ਸੰਵਾਦ, ਆਵਾਜ਼ਾਂ ਅਤੇ ਮਹੱਤਵਪੂਰਨ ਆਡੀਓ ਸੰਕੇਤਾਂ ਨੂੰ ਟੈਕਸਟ ਦੇ ਰੂਪ ਵਿੱਚ ਦਿਖਾ ਕੇ ਸੁਣਨ ਤੋਂ ਕਮਜ਼ੋਰ ਦਰਸ਼ਕਾਂ ਨੂੰ ਸਹਿਯੋਗ ਕਰਦਾ ਹੈ।
ਏਡੀ ਅਤੇ ਸੀਸੀ ਦੋਵੇਂ ਮਿਲ ਕੇ ਇੱਕ ਅਜਿਹਾ ਸਮਾਵੇਸ਼ੀ ਵਾਤਾਵਰਣ ਬਣਾਉਂਦੇ ਹਨ, ਜਿੱਥੇ ਹਰ ਦਰਸ਼ਕ ਕਿਸੇ ਵੀ ਤਰ੍ਹਾਂ ਦੀ ਸੰਵੇਦਨਾਤਮਕ ਰੁਕਾਵਟ ਦੇ ਬਾਵਜੂਦ ਫਿਲਮਾਂ ਦਾ ਜਾਦੂ ਮਹਿਸੂਸ ਕਰ ਸਕਣ।
ਇੱਕ ਵਧੇਰੇ ਸਮਾਵੇਸ਼ੀ ਭਵਿੱਖ ਵੱਲ ਕਦਮ
ਸਿਨੇਡਬਸ ਅਤੇ ਉੱਨਤ ਐਕਸੇਸਿਬਿਲਿਟੀ ਫੀਚਰਸ ਨਾਲ 56ਵੇਂ ਇਫੀ ਆਲਮੀ ਫਿਲਮ ਸਮਾਰੋਹਾਂ ਵਿੱਚ ਸਮਾਵੇਸ਼ ਦੀਆਂ ਸੀਮਾਵਾਂ ਨੂੰ ਅੱਗੇ ਵਧਾ ਰਿਹਾ ਹੈ। ਇਹ ਪਹਿਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਫੀ ਅਜਿਹਾ ਸਿਨੇਮਾਈ ਅਨੁਭਵ ਬਣਾਉਣਾ ਚਾਹੁੰਦਾ ਹੈ ਜਿੱਥੇ ਭਾਸ਼ਾ ਅਤੇ ਪਹੁੰਚ ਰੁਕਾਵਟਾਂ ਨਹੀਂ, ਸਗੋਂ ਦਰਸ਼ਕਾਂ ਨੂੰ ਜੋੜਨ ਵਾਲਾ ਪੁਲ ਬਣੇ।
ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਫੈਸਟੀਵਲ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਅਤੇ ਗੋਆ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਬਣ ਚੁੱਕਿਆ ਹੈ- ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਾ ਸੰਗਮ ਸਹਾਸਿਕ ਪ੍ਰਯੋਗਾਂ ਨਾਲ ਹੁੰਦਾ ਹੈ ਅਤੇ ਜਿੱਥੇ ਮਹਾਨ ਉਸਤਾਦਾ ਨਾਲ ਨਵੇਂ ਫਿਲਮ ਨਿਰਮਾਤਾ ਵੀ ਇੱਕ ਹੀ ਮੰਚ ਸਾਂਝਾ ਕਰਦੇ ਹਨ। ਜੋ ਚੀਜ਼ ਇਫੀ ਨੂੰ ਸੱਚਮੁੱਚ ਖਾਸ ਬਣਾਉਂਦਾ ਹੈ, ਉਹ ਹੈ ਇਸ ਦਾ ਜੀਵੰਤ ਮਿਸ਼ਰਣ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਜ਼ੋਸ਼ ਨਾਲ ਭਰਿਆ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ 20 ਤੋਂ 28 ਨਵੰਬਰ ਤੱਕ ਆਯੋਜਿਤ ਹੋਣ ਵਾਲਾ 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਸ਼ਾਨਦਾਰ ਸੰਗਮ ਪੇਸ਼ ਕਰਨ ਦਾ ਵਾਅਦਾ ਕਰਦਾ ਹੈ - ਜੋ ਆਲਮੀ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
PIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਸ੍ਰੀਯਾਂਕਾ ਚੈਟਰਜੀ/ਦਰਸ਼ਨਾ ਰਾਣੇ/ਬਲਜੀਤ| IFFI 56 - 086
रिलीज़ आईडी:
2195446
| Visitor Counter:
22
इस विज्ञप्ति को इन भाषाओं में पढ़ें:
Marathi
,
English
,
Konkani
,
Gujarati
,
Kannada
,
Manipuri
,
Assamese
,
Bengali
,
Khasi
,
Urdu
,
हिन्दी
,
Odia
,
Tamil
,
Malayalam