ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਉਸ ਦੀਆਂ ਮੀਡੀਆ ਯੂਨਿਟਾਂ ਵਿੱਚ ਵਿਸ਼ੇਸ਼ ਅਭਿਆਨ 5.0 ਜ਼ੋਰਾਂ ‘ਤੇ


ਵਿਸ਼ੇਸ਼ ਅਭਿਆਨ 5.0 ਦੇ ਤਹਿਤ ਹਾਸਲ ਉਪਲਬਧੀਆਂ : 1.43 ਲੱਖ ਕਿਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ 973 ਥਾਵਾਂ ਦੀ ਸਫ਼ਾਈ ਅਤੇ 14,000 ਫਾਈਲਾਂ ਦੀ ਸਮੀਖਿਆ ਕੀਤੀ ਗਈ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਸਵੱਛਤਾ, ਕੁਸ਼ਲਤਾ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ



प्रविष्टि तिथि: 22 OCT 2025 1:56PM by PIB Chandigarh

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਵਿਸ਼ੇਸ਼ ਅਭਿਆਨ 5.0 ਜ਼ੋਰਾਂ ‘ਤੇ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਦੇਸ਼ ਭਰ ਵਿੱਚ ਆਪਣੀਆਂ ਮੀਡੀਆ ਯੂਨਿਟਾਂ ਅਤੇ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਵਿਸ਼ੇਸ਼ ਅਭਿਆਨ 5.0 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਇਸ ਦਾ ਉਦੇਸ਼ ਕੰਮ ਵਾਲੀਆਂ ਥਾਵਾਂ ਨੂੰ ਸਵੱਛ ਬਣਾਉਣਾ, ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਨਾ ਅਤੇ ਕਾਰਜ ਕੁਸ਼ਲਤਾ ਨੂੰ ਵਧਾਉਣਾ ਹੈ। ਇਸ ਅਭਿਆਨ ਦਾ ਲਾਗੂਕਰਨ ਪੜਾਅ 2 ਅਕਤੂਬਰ, 2025  ਨੂੰ ਸ਼ੁਰੂ ਹੋਇਆ ਸੀ ਅਤੇ ਅਭਿਆਨ ਦੇ ਸ਼ੁਰੂਆਤੀ ਪੜਾਅ ਦੌਰਾਨ ਨਿਰਧਾਰਿਤ ਕੀਤੇ ਗਏ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। 

2 ਅਕਤੂਬਰ ਤੋਂ 17 ਅਕਤੂਬਰ, 2025 ਤੱਕ ਅਭਿਆਨ ਦੇ ਪਹਿਲੇ ਪਖਵਾੜੇ ਦੌਰਾਨ ਮੰਤਰਾਲੇ ਦੀਆਂ ਪ੍ਰਮੁੱਖ ਉਪਲਬਧੀਆਂ ਇਸ ਤਰ੍ਹਾਂ ਹਨ:

  • ਮੰਤਰਾਲੇ ਨੇ 493 ਆਉਟਡੋਰ ਅਭਿਆਨ ਚਲਾਏ, 973 ਥਾਵਾਂ ਦੀ ਸਫ਼ਾਈ  ਕੀਤੀ ਅਤੇ 104 ਵਾਹਨਾਂ ਨੂੰ ਅਕਿਰਿਆਸ਼ੀਲ ਕੀਤਾ ਗਿਆ।

  • ਲਗਭਗ 1.43 ਲੱਖ ਕਿਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ ਕੀਤਾ ਗਿਆ ਹੈ ਜਿਸ ਨਾਲ 34.27 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਅਤੇ ਲਗਭਗ 8007 ਵਰਗ ਫੁੱਟ ਥਾਂ ਖਾਲੀ ਹੋਈ।

  • ਲਗਭਗ 13900 ਨਿਜੀ ਫਾਈਲਾਂ ਦੀ ਸਮੀਖਿਆ ਕੀਤੀ ਗਈ ਜਿਨ੍ਹਾਂ ਵਿੱਚੋਂ 3957 ਨੂੰ ਹਟਾ ਦਿੱਤਾ ਗਿਆ। ਕੁੱਲ 585 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ ਜਿਨ੍ਹਾਂ ਵਿੱਚੋਂ 165 ਨੂੰ ਬੰਦ ਕਰ ਦਿੱਤਾ ਗਿਆ।

  • ਹੋਰ ਉਪਲਬਧੀਆਂ ਤੋਂ ਇਲਾਵਾ ਕੁੱਲ 301 ਜਨਤਕ ਸ਼ਿਕਾਇਤਾਂ, 57 ਪੀਜੀ ਅਪੀਲਾਂ, 16 ਐੱਮਪੀ ਸੰਦਰਭਾਂ, 2 ਰਾਜ ਸਰਕਾਰ ਸੰਦਰਭਾਂ ਅਤੇ 1 ਪੀਐੱਮਓ ਸੰਦਰਭਾਂ ਦਾ ਵੀ ਨਿਪਟਾਰਾ ਕੀਤਾ ਗਿਆ।

  • ਵਿਸ਼ੇਸ਼ ਅਭਿਆਨ 5.0 ਦੇ ਤਹਿਤ ਵੱਖ-ਵੱਖ ਕਾਰਜਾਂ ਦੀ ਪ੍ਰਗਤੀ ਦੀ ਨਿਗਰਾਨੀ ਦੇ ਲਈ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਟੀਮ ਨੂੰ ਵੱਖ-ਵੱਖ ਖੇਤਰੀ ਦਫਤਰਾਂ ਵਿੱਚ ਵੀ ਤੈਨਾਤ ਕੀਤਾ ਗਿਆ ਹੈ।

ਮੰਤਰਾਲੇ ਕਾਰਜ ਸਥਲ ਦੀ ਸਵੱਛਤਾ ਵਧਾਉਣ, ਉਤਪਾਦਕਤਾ ਵਧਾਉਣ, ਸਵੱਛਤਾ ਨੂੰ ਸੰਸਥਾਗਤ ਬਣਾਉਣ, ਪੈਂਡਿੰਗ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਈ-ਵੇਸਟ ਮੈਨੇਜਮੈਂਟ ਨੂੰ ਹੁਲਾਰਾ ਦੇਣ ਦੇ ਅਭਿਆਨ ਦੇ ਟੀਚਿਆਂ ਦੇ ਪ੍ਰਤੀ ਵਚਨਬੱਧ ਹੈ ਜਿਸ ਨਾਲ ਰਾਸ਼ਟਰ ਦੀ ਸਵੱਛਤਾ ਅਤੇ ਸਥਿਰਤਾ ਵਿੱਚ ਯੋਗਦਾਨ ਮਿਲੇਗਾ। 

ਅਭਿਆਨ ਦੀਆਂ ਕੁਝ ਝਲਕੀਆਂ:

 

 

 

 

ਸਵੱਛਤਾ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦੇਣ ਲਈ ਪੀਆਈਬੀ ਇਮਫਾਲ ਦੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਇੱਕ ਸਕੂਲ ਵਿੱਚ ਸਵੱਛਤਾ ਅਭਿਆਨ ਚਲਾਇਆ ਗਿਆ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਆਰਥਿਕ ਸਲਾਹਕਾਰ ਅਤੇ ਨੋਡਲ ਅਧਿਕਾਰੀ ਆਰ.ਕੇ. ਜੇਨਾ ਨੇ ਸ਼ਾਸਤਰੀ ਭਵਨ ਸਥਿਤ ਰਿਕਾਰਡ ਰੂਮ ਅਤੇ ਮੰਤਰਾਲੇ ਦੇ ਵੱਖ-ਵੱਖ ਸੈਕਸ਼ਨਾਂ ਵਿੱਚ ਸਾਫ-ਸਫ਼ਾਈ , ਡਿਜੀਟਾਈਜ਼ੇਸ਼ਨ ਅਤੇ ਫਾਈਲਾਂ ਦੀ ਛਟਾਈ ਦੇ ਕੰਮ ਦਾ ਨਿਰੀਖਣ ਕੀਤਾ। 

 

******

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿੱਤ/ਏਕੇ


(रिलीज़ आईडी: 2181586) आगंतुक पटल : 19
इस विज्ञप्ति को इन भाषाओं में पढ़ें: Khasi , English , Urdu , Marathi , हिन्दी , Nepali , Assamese , Bengali-TR , Bengali , Gujarati , Odia , Tamil , Telugu , Kannada , Malayalam