ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸਮਾਵੇਸ਼ਨ ਲਈ ਰਾਸ਼ਟਰੀ ਮਿਸ਼ਨ- ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਨੇ ਸਫ਼ਲਤਾਪੂਰਵਕ ਇੱਕ ਦਹਾਕਾ ਪੂਰਾ ਕੀਤਾ


ਪੀਐੱਮਜੇਡੀਵਾਈ ਨੇ ਗ਼ਰੀਬਾਂ ਨੂੰ ਆਰਥਿਕ ਮੁੱਖਧਾਰਾ ਵਿੱਚ ਸ਼ਾਮਲ ਕੀਤਾ ਅਤੇ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ: ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ

ਜਨ-ਧਨ, ਮੋਬਾਈਲ ਅਤੇ ਆਧਾਰ ਨੂੰ ਲਿੰਕ ਕਰਦੇ ਹੋਏ ਸਹਿਮਤੀ ਅਧਾਰਿਤ ਪਾਈਪਲਾਈਨ ਵਿੱਤੀ ਸਮਾਵੇਸ਼ਨ ਈਕੋਸਿਸਟਮ ਦਾ ਇੱਕ ਸਭ ਤੋਂ ਮਹੱਤਵਪੂਰਨ ਥੰਮ੍ਹ ਹੈ ਜਿਸ ਨੇ ਸਰਕਾਰੀ ਭਲਾਈ ਸਕੀਮਾਂ ਦੇ ਲਾਭਾਂ ਨੂੰ ਯੋਗ ਲਾਭਾਰਥੀਆਂ ਦੇ ਖਾਤਿਆਂ ਵਿੱਚ ਤੁਰੰਤ, ਨਿਰਵਿਘਨ ਅਤੇ ਪਾਰਦਰਸ਼ੀ ਤਰੀਕੇ ਨਾਲ ਟ੍ਰਾਂਸਫਰ ਕਰਨ ਵਿੱਚ ਸਮਰੱਥ ਬਣਾਇਆ ਹੈ ਅਤੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਹੈ: ਸ੍ਰੀਮਤੀ ਸੀਤਾਰਮਣ

ਪੀਐੱਮਜੇਡੀਵਾਈ ਨਾ ਕੇਵਲ ਮਿਸ਼ਨ ਮੋਡ ਵਿੱਚ ਸ਼ਾਸਨ ਦੀ ਇੱਕ ਮਹੱਤਵਪੂਰਨ ਉਦਾਹਰਣ ਹੈ, ਬਲਕਿ ਇਹ ਵੀ ਦਰਸਾਉਂਦਾ ਹੈ ਕਿ ਅਗਰ ਸਰਕਾਰ ਲੋਕਾਂ ਦੀ ਭਲਾਈ ਲਈ ਪ੍ਰਤੀਬੱਧ ਹੋਵੇ ਤਾਂ ਉਹ ਕੀ ਹਾਸਲ ਕਰ ਸਕਦੀ ਹੈ: ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ

ਪੀਐੱਮਜੇਡੀਵਾਈ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ 53.14 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਮਿਲੀ ਬੈਂਕਿੰਗ ਸੁਵਿਧਾ

ਪੀਐੱਮਜੇਡੀਵਾਈ ਖਾਤਿਆਂ ਕੁੱਲ ਜਮ੍ਹਾ ਰਕਮ 2,31, 236 ਕਰੋੜ ਰੁਪਏ ਹੈ

ਪੀਐੱਮਜੇਡੀਵਾਈ ਖਾਤੇ ਮਾਰਚ 2015 ਵਿੱਚ 15.67 ਕਰੋੜ ਤੋਂ 3.6 ਗੁਣਾ ਵਧ ਕੇ 14 ਅਗਸਤ 2024 ਤੱਕ 53.14 ਕਰੋੜ ਹੋ ਗਏ

ਕਰੀਬ 55.6 ਪ੍ਰਤੀਸ਼ਤ ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ ਅਤੇ ਲਗਭ

Posted On: 28 AUG 2024 7:45AM by PIB Chandigarh

ਪ੍ਰਧਾਨ ਮੰਤਰਾ, ਸ਼੍ਰੀ ਨਰੇਂਦਰ ਮੋਦੀ ਦੁਆਰਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) ਅੱਜ ਸਫ਼ਲਤਾਪੂਰਵਕ ਇੱਕ ਦਹਾਕਾ ਪੂਰਾ ਕਰ ਰਹੀ ਹੈ।

ਪੀਐੱਮਜੇਡੀਵਾਈ ਦੁਨੀਆ ਦਾ ਸਭ ਤੋਂ ਵੱਡਾ ਵਿੱਤੀ ਸਮਾਵੇਸ਼ਨ ਪ੍ਰੋਗਰਾਮ ਹੈ। ਵਿੱਤ ਮੰਤਰਾਲੇ ਆਪਣੇ ਵਿੱਤੀ ਸਮਾਵੇਸ਼ਨ ਪ੍ਰਯਾਸਾਂ ਦੇ ਜ਼ਰੀਏ ਹਾਸ਼ੀਏ ‘ਤੇ ਰਹਿਣ ਵਾਲੇ ਭਾਈਚਾਰਿਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਨਿਰੰਤਰ ਪ੍ਰਯਾਸ ਕਰਦਾ ਰਿਹਾ ਹੈ।

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ ਅਵਸਰ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ, “ਵਿੱਤੀ ਸਮਾਵੇਸ਼ਨ ਅਤੇ ਸਸ਼ਕਤੀਕਰਣ ਸੁਨਿਸ਼ਚਿਤ ਕਰਨ ਲਈ ਰਸਮੀ ਬੈਂਕਿੰਗ ਸੇਵਾਵਾਂ ਤੱਕ ਸਾਰਿਆਂ ਦੀ ਆਸਾਨ ਪਹੁੰਚ ਜ਼ਰੂਰੀ ਹੈ। ਇਹ ਗ਼ਰੀਬਾਂ ਨੂੰ ਆਰਥਿਕ ਮੁੱਖ ਧਾਰਾ ਵਿੱਚ ਏਕੀਕ੍ਰਿਤ ਕਰਦਾ ਹੈ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਭਾਈਚਾਰਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।”

ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਬੈਂਕ ਖਾਤਾ, ਲਘੂ ਬਚਤ ਯੋਜਨਾਵਾਂ, ਬੀਮਾ ਅਤੇ ਕ੍ਰੇਡਿਟ ਸੁਵਿਧਾ ਸਮੇਤ ਤਮਾਮ ਸਰਵਵਿਆਪਕ, ਸਸਤੀਆਂ ਅਤੇ ਰਸਮੀ ਵਿੱਤੀ ਸੇਵਾਵਾਂ ਪ੍ਰਦਾਨ ਕਰਦੇ ਹੋਏ ਪੀਐੱਮ ਜਨ-ਧਨ ਯੋਜਨਾ ਨੇ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਬੈਂਕਿੰਗ ਅਤੇ ਵਿੱਤੀ ਲੈਂਡਸਕੇਪ ਨੂੰ ਬਦਲ ਦਿੱਤਾ ਹੈ।”

ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਇਸ ਪ੍ਰੋਗਰਾਮ ਦੀ ਸਫ਼ਲਤਾ ਇਸੇ ਗੱਲ ਨਾਲ ਲਕਸ਼ਿਤ ਹੁੰਦੀ ਹੈ ਕਿ ਜਨ-ਧਨ ਖਾਤੇ ਖੋਲ੍ਹ ਕੇ 53 ਕਰੋੜ ਲੋਕਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਬੈਂਕ ਖਾਤਿਆਂ ਵਿੱਚ 2.3 ਲੱਖ ਕਰੋੜ ਰੁਪਏ ਜਮ੍ਹਾ ਹੋਏ ਹਨ ਅਤੇ ਇਸ ਦੇ ਨਤੀਜੇ ਵਜੋਂ 36 ਕਰੋੜ ਤੋਂ ਵੱਧ ਮੁਫ਼ਤ ਰੁਪੇ ਕਾਰਡ ਜਾਰੀ ਕੀਤੇ ਗਏ ਹਨ ਜੋ 2 ਲ਼ੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਵੀ ਪ੍ਰਦਾਨ ਕਰਦੇ ਹਨ। ਗੌਰਤਲਬ ਹੈ ਕਿ ਇਹ ਖਾਤਾ ਖੋਲ੍ਹਣ ਲਈ ਕੋਈ ਫੀਸ ਜਾਂ ਰੱਖ ਰਖਾਅ ਫੀਸ ਨਹੀਂ ਲਈ ਜਾਂਦੀ ਹੈ ਅਤੇ ਇਸ ਲਈ ਖਾਤੇ ਵਿੱਚ ਘੱਟ ਤੋਂ ਘੱਟ ਬਾਕੀ ਰਾਸ਼ੀ ਨੂੰ ਬਣਾਏ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ।”

ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ 67 ਪ੍ਰਤੀਸ਼ਤ ਖਾਤੇ ਗ੍ਰਾਮੀਣ ਜਾਂ ਕਸਬਾਈ ਖੇਤਰਾਂ ਵਿੱਚ ਖੋਲ੍ਹੇ ਗਏ ਹਨ ਅਤੇ 55 ਪ੍ਰਤੀਸ਼ਤ ਖਾਤੇ ਮਹਿਲਾਵਾਂ ਦੁਆਰਾ ਖੋਲ੍ਹੇ ਗਏ ਹਨ।”

ਸ਼੍ਰੀਮਤੀ  ਸੀਤਾਰਮਣ ਨੇ ਕਿਹਾ, ‘ਜਨ-ਧਨ, ਮੋਬਾਈਲ ਅਤੇ ਆਧਾਰ ਨੂੰ ਲਿੰਕ ਕਰਦੇ ਹੋਏ ਤਿਆਰ ਕੀਤੀ ਗਈ ਸਹਿਮਤੀ ਅਧਾਰਿਤ ਪਾਈਪਲਾਈਨ ਵਿੱਤੀ ਸਮਾਵੇਸ਼ਨ ਈਕੋਸਿਸਟਮ ਦੇ ਸਭ ਤੋਂ ਮਹੱਤਵਪੂਰਨ ਥੰਮ੍ਹਾਂ ਵਿੱਚ ਸ਼ਾਮਲ ਹੈ। ਇਸ ਨੇ ਸਰਕਾਰੀ ਭਲਾਈ ਸਕੀਮਾਂ ਦੇ ਲਾਭਾਂ ਨੂੰ ਯੋਗ ਲਾਭਾਰਥੀਆਂ ਦੇ ਖਾਤਿਆਂ ਵਿੱਚ ਤੁਰੰਤ, ਨਿਰਵਿਘਨ ਅਤੇ ਪਾਰਦਰਸ਼ੀ ਤਰੀਕੇ ਨਾਲ ਟ੍ਰਾਂਸਫਰ ਕਰਨ ਵਿੱਚ ਸਮਰੱਥ ਬਣਾਇਆ ਹੈ ਅਤੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਹੈ।’

ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਇਸ ਅਵਸਰ ‘ਤੇ ਆਪਣੇ ਸੰਦੇਸ਼  ਵਿੱਚ ਕਿਹਾ, “ਪੀਐੱਮਜੇਡੀਵਾਈ ਮਹਿਜ ਇੱਕ ਯੋਜਨਾ ਹੀ ਨਹੀਂ ਹੈ ਬਲਕਿ ਇਹ ਇੱਕ ਪਰਿਵਰਤਨਕਾਰੀ ਅਭਿਯਾਨ ਹੈ, ਜਿਸਨੇ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਤਮਾਮ ਲੋਕਾਂ ਨੂੰ ਵਿੱਤੀ ਆਜ਼ਾਦੀ ਪ੍ਰਦਾਨ ਕੀਤੀ ਹੈ ਅਤੇ ਉਨ੍ਹਾਂ ਵਿੱਚ ਵਿੱਤੀ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ।”

ਸ਼੍ਰੀ ਚੌਧਰੀ ਨੇ ਕਿਹਾ, “ ਪ੍ਰਧਾਨ ਮੰਤਰੀ ਨੇ 2021 ਵਿੱਚ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ਵਿੱਚ ਐਲਾਨ ਕੀਤਾ ਸੀ ਕਿ ਹਰ ਪਰਿਵਾਰ ਵਿੱਚ ਇੱਕ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਹਰੇਕ ਬਾਲਗ ਕੋਲ ਬੀਮਾ ਅਤੇ ਪੈਨਸ਼ਨ ਕਵਰੇਜ ਹੋਣਾ ਚਾਹੀਦਾ ਹੈ। ਦੇਸ਼ ਭਰ ਵਿੱਚ ਚਲਾਏ ਗਏ ਵੱਖ-ਵੱਖ  ਅਭਿਯਾਨਾਂ ਦੇ ਜ਼ਰੀ ਇਸ ਦਿਸ਼ਾ ਵਿੱਚ ਲਗਾਤਾਰ ਕੀਤੇ ਗਏ ਪ੍ਰਯਾਸਾਂ ਦੇ ਬਲ ‘ਤੇ ਅੱਜ ਅਸੀਂ ਬੈਂਕ ਖਾਤਿਆਂ ਦੇ ਮਾਮਲਿਆਂ ਵਿੱਚ ਲਗਭਗ ਸੰਤ੍ਰਪਿਤਾ ਦੀ ਸਥਿਤੀ ਹਾਸਲ ਕਰ ਚੁੱਕੇ ਹਾਂ। ਇਸ ਨਾਲ ਦੇਸ਼ ਭਰ ਵਿੱਚ ਬੀਮਾ ਅਤੇ ਪੈਨਸ਼ਨ ਕਵਰੇਜ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ।”

ਸ਼੍ਰੀ ਚੌਧਰੀ ਨੇ ਕਿਹਾ, “ਸਾਰੇ ਹਿਤਧਾਰਕਾਂ, ਬੈਂਕਾਂ, ਬੀਮਾ ਕੰਪਨੀਆਂ ਅਤੇ ਰਾਜ ਸਰਕਾਰਾਂ ਦੇ ਸਮਰਥਨ ਨਾਲ ਹੁਣ ਅਸੀਂ ਵਿੱਤੀ ਤੌਰ ‘ਤੇ ਕਿਤੇ ਵੱਧ ਸਮਾਵੇਸ਼ੀ ਸਮਾਜ ਵੱਲ ਵਧ ਰਹੇ ਹਾਂ। ਪੀਐੱਮਜੇਡੀਵਾਈ ਨੂੰ ਦੇਸ਼ ਦੇ ਵਿੱਤੀ ਸਮਾਵੇਸ਼ਨ ਵਿੱਚ ਗੇਮ ਚੇਂਜਰ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨਾ ਕੇਵਲ ਸ਼ਾਸਨ ਦੇ ਮਿਸ਼ਨ ਮੋਡ ਦੀ ਇੱਕ ਪ੍ਰਮੁੱਖ ਉਦਾਹਰਣ ਹੈ ਬਲਕਿ ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਅਗਰ ਸਰਕਾਰ ਲੋਕਾਂ ਦੀ ਭਲਾਈ ਲਈ ਪ੍ਰਤੀਬੱਧ ਹੈ ਤਾਂ ਉਹ ਕੀ ਹਾਸਲ ਕਰ ਸਕਦੀ ਹੈ।”

ਪੀਐੱਮਜੇਡੀਵਾਈ ਬਿਨਾ ਬੈਂਕਿੰਗ ਸੁਵਿਧਾ ਵਾਲੇ ਹਰ ਬਾਲਗ ਨੂੰ ਇੱਕ ਬੁਨਿਆਦੀ ਬੈਂਕ ਖਾਤਾ ਪ੍ਰਦਾਨ ਕਰਦਾ ਹੈ। ਇਸ ਖਾਤੇ ਲਈ ਖਾਤੇ ਵਿੱਚ ਬਾਕੀ ਰਾਸ਼ੀ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਅਤੇ ਇਸ ਖਾਤੇ ਲਈ ਕੋਈ ਫੀਸ ਵੀ ਨਹੀਂ ਲਈ ਜਾਂਦੀ ਹੈ।

ਇਸ ਖਾਤੇ ਦੇ ਨਾਲ ਇੱਕ ਮੁਫ਼ਤ ਰੁਪੇ ਡੈਬਿਟ ਕਾਰਡ ਵੀ ਪ੍ਰਦਾਨ ਕੀਤਾ ਜਾਂਦਾ ਹੈ ਤਾਕਿ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਦਿੱਤਾ ਜਾ ਸਕੇ। ਰੁਪੇ ਡੈਬਿਟ ਕਾਰਡ ‘ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਵੀ ਪ੍ਰਦਾਨ ਕੀਤਾ ਜਾਂਦਾ ਹੈ। ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਐਮਰਜੈਂਸੀ ਸਥਿਤੀਆਂ ਦੌਰਾਨ 10,000 ਰੁਪਏ ਤੱਕ ਓਵਰਡ੍ਰਾਫਟ ਦੀ ਸੁਵਿਧਾ ਵੀ ਦਿੱਤੀ ਗਈ ਹੈ।

ਪਿਛਲੇ ਇੱਕ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਕੀਤੇ ਗਏ ਪ੍ਰਯਾਸਾਂ ਨੇ ਪ੍ਰਭਾਵੀ ਤੌਰ ‘ਤੇ ਪਰਿਵਰਤਨਕਾਰੀ ਅਤੇ ਦਿਸ਼ਾਤਮਕ ਬਦਲਾਅ ਕੀਤੇ ਹਨ। ਇਸ ਨਾਲ ਬੈਂਕ ਅਤੇ ਵਿੱਤੀ ਸੰਸਥਾਨ ਸਮਾਜ ਦੇ ਅੰਤਿਮ ਵਿਅਕਤੀ ਯਾਨੀ ਸਭ ਤੋਂ ਗ਼ਰੀਬ ਵਿਅਕਤੀ ਤੱਕ ਵਿੱਤੀ ਸੇਵਾਵਾਂ ਪਹੁੰਚਾਉਣ ਵਿੱਚ ਸਮਰੱਥ ਹੋਏ ਹਨ।

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤੇ ਨਾ ਕੇਵਲ ਪ੍ਰੱਤਖ ਲਾਭ ਟ੍ਰਾਂਸਫਰ ਵਿੱਚ ਮਦਦਗਾਰ ਸਾਬਿਤ ਹੋਏ ਹਨ ਬਲਕਿ ਇਹ ਸਰਕਾਰ ਦੁਆਰਾ ਨਿਰਧਾਰਿਤ ਲਾਭਾਰਥੀਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ/ਭੁਗਤਾਨ ਨੂੰ ਬਿਨਾ ਕਿਸੇ ਵਿਚੋਲੇ ਦੇ ਆਸਾਨੀ ਨਾਲ ਯੋਗ ਲਾਭਾਰਥੀਆਂ ਤੱਕ ਪਹੁੰਚਾਉਣ, ਨਿਰਵਿਘਨ ਲੈਣ-ਦੇਣ ਅਤੇ ਬਚਲ ਸੰਚਿਤ ਲਈ ਵੀ ਇੱਕ ਪਲੈਟਫਾਰਮ ਦੇ ਰੂਪ ਵਿੱਚ ਵੀ ਕੰਮ ਕਰਦੇ ਗਨ ਇਸ ਦੇ ਇਲਾਵਾ ਇਹ ਖਾਤੇ ਜਨ ਸੁਰੱਖਿਆ ਯੋਜਨਾਵਾਂ (ਸੂਖਮ ਬੀਮਾ ਯੋਜਨਾਵਾਂ) ਦੇ ਜ਼ਰੀਏ ਅਸੰਗਠਿਤ ਖੇਤਰ ਦੇ ਲੱਖਾਂ ਸ਼੍ਰਮਿਕਾਂ ਨੂੰ ਜੀਵਨ ਅਤੇ ਦੁਰਘਟਨਾ ਬੀਮਾ ਪ੍ਰਦਾਨ ਕਰਨ ਲਈ ਵੀ ਮਹੱਤਵਪੂਰਨ ਹਨ।

ਜਨ-ਧਨ ਆਧਾਰ ਅਤੇ ਮੋਬਾਈਲ (ਜੇਏਐੱਮ) ਦੀ ਤ੍ਰਿਮੂਰਤੀ ਲਈ ਵੀ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਇਹ ਬਿਨਾ ਕਿਸੇ ਨੁਕਸਾਨ ਦੇ ਸਬਸਿਡੀ ਵੰਡ ਕਰਨ ਦਾ ਢਾਂਚਾ ਸਾਬਿਤ ਹੋਇਆ ਹੈ। ਪ੍ਰਤੱਖ ਲਾਭ ਟ੍ਰਾਂਸਫਰ ਦੇ ਤਹਿਤ ਜੇਏਐੱਮ ਦੇ ਜ਼ਰੀਏ ਸਰਕਾਰ ਨੇ ਸਬਸਿਡੀ ਅਤੇ ਸਮਾਜਿਕ ਲਾਭ ਨੂੰ ਸਿੱਦੇ ਤੌਰ ‘ਤੇ ਵੰਚਿਤਾਂ ਦੇ ਬੈਂਕ ਖਾਤਿਆਂ ਵਿੱਚ ਸਫ਼ਲਤਾਪੂਰਵਕ ਟ੍ਰਾਂਸਫਰ ਕੀਤੇ ਹਨ।

ਪਿਛਲੇ 10 ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਸਫ਼ਲ ਲਾਗੂਕਰਨ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਪੀਐੱਮਜੇਡੀਵਾਈ ਦੀਆਂ ਪ੍ਰਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ:

  1. ਪੀਐੱਮਜੇਡੀਵਾਈ ਖਾਤਿਆਂ ਦੀ ਸੰਖਿਆ: 53.13 ਕਰੋੜ (14 ਅਗਸਤ 2024 ਤੱਕ)

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ 14 ਅਗਸਤ 2024 ਤੱਕ ਖੋਲ੍ਹੇ ਗਏ ਖਾਤਿਆਂ ਦੀ ਕੁੱਲ ਸੰਖਿਆ 53.13 ਕਰੋੜ ਹੈ। ਇਸ ਵਿੱਚ 55.6 ਪ੍ਰਤੀਸ਼ਤ (29.56 ਕਰੋੜ) ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ ਅਤੇ 66.6 ਪ੍ਰਤੀਸ਼ਤ (35.37 ਕਰੋੜ) ਜਨ-ਧਨ ਖਾਤੇ ਗ੍ਰਾਮੀਣ ਅਤੇ ਕਸਬਾਈ ਖੇਤਰਾਂ ਵਿੱਚ ਹਨ।

  1. ਪੀਐੱਮਜੇਡੀਵਾਈ ਖਾਤਿਆਂ ਵਿੱਚ ਜਮ੍ਹਾ ਰਕਮ: 2.31 ਲੱਖ ਕਰੋੜ ਰੁਪਏ (14 ਅਗਸਤ 2024 ਤੱਕ)

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤਿਆਂ ਵਿੱਚ ਕੁੱਲ ਜਮ੍ਹਾ ਰਕਮ 2,31,236 ਕਰੋੜ ਰੁਪਏ ਹੈ। ਇਨ੍ਹਾਂ ਖਾਤਿਆਂ ਵਿੱਚ 3.6 ਗੁਣਾ ਵਾਧੇ ਦੇ ਨਾਲ ਜਮ੍ਹਾ ਰਾਸ਼ੀ ਵਿੱਚ ਕਰੀਬ 15 ਗੁਣਾ (ਅਗਸਤ 2024/ਅਗਸਤ 2015) ਵਾਧਾ ਹੋਇਆ ਹੈ।

  1. ਪ੍ਰਤੀ ਪੀਐੱਮਜੇਡੀਵਾਈ ਖਾਤੇ ਵਿੱਚ ਔਸਤ ਜਮ੍ਹਾ ਰਕਮ: 4,352 ਰੁਪਏ (14 ਅਗਸਤ 2024 ਤੱਕ)

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤਿਆਂ ਵਿੱਚ ਪ੍ਰਤੀ ਖਾਤਾ ਔਸਤ ਜਮ੍ਹਾ ਰਕਮ 14 ਅਗਸਤ 2024 ਦੇ ਅਨੁਸਾਰ 4,352 ਰੁਪਏ ਹੈ। ਅਗਸਤ 2015 ਅਗਸਤ ਦੇ ਮੁਕਾਬਲੇ ਪ੍ਰਤੀ ਖਾਤਾ ਔਸਤ ਜਮ੍ਹਾ ਰਕਮ ਵਿੱਚ 4 ਗੁਣਾ ਵਾਧਾ ਹੋਇਆ ਹੈ। ਔਸਤ ਜਮ੍ਹਾ ਰਕਮ ਵਿੱਚ ਵਾਧਾ ਖਾਤਿਆਂ ਦੇ ਵਧਦੇ ਉਪਯੋਗ ਅਤੇ ਖਾਤਾਧਾਰਕਾਂ ਵਿੱਚ ਬਚਤ ਦੀ ਆਦਤ ਵਿਕਸਿਤ ਹੋਣ ਦਾ ਸੰਕੇਤ ਹੈ।

  1. ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਜਾਰੀ ਕੀਤੇ ਗਏ ਰੁਪੇ ਕਾਰਡ: 36.14 ਕਰੋੜ (14 ਅਗਸਤ 2024 ਤੱਕ)

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤਿਆਂ ਦੇ ਖਾਤਾਧਾਰਕਾਂ ਨੂੰ 36.14 ਕਰੋੜ ਰੁਪੇ ਕਾਰਡ ਜਾਰੀ ਕੀਤੇ ਗਏ ਹਨ। ਸਮੇਂ ਦੇ ਨਾਲ-ਨਾਲ ਰੁਪੇ ਕਾਰਡ ਦੀ ਸੰਖਿਆ ਅਤੇ ਉਪਯੋਗ ਵਿੱਚ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ 36.06 ਕਰੋੜ ਤੋਂ ਅਧਿਕ ਰੁਪੇ ਡੈਬਿਟ ਕਾਰਡ ਜਾਰੀ ਕੀਤੇ ਜਾਣ, 89.67 ਲੱਖ ਪੀਓਐੱਸ/ਐੱਮਪੀਓਐੱਸ ਮਸ਼ੀਨਾਂ ਦੀ ਸਥਾਪਨਾ ਅਤੇ ਯੂਪੀਆਈ ਜਿਹੀ ਮੋਬਾਈਲ ਅਧਾਰਿਤ ਭੁਗਤਾਨ ਪ੍ਰਣਾਲੀਆਂ ਦੀ ਸ਼ੁਰੂਆਤ ਹੋਣ ਨਾਲ ਡਿਜੀਟਲ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2018-19 ਵਿੱਚ  2,338 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2023-24 ਵਿੱਚ 16,443 ਕਰੋੜ ਹੋ ਗਈ।

ਯੂਪੀਆਈ ਵਿੱਤੀ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2018-19 ਵਿੱਚ ਮਹਿਜ 535 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2023-24 ਵਿੱਚ 13,113 ਕਰੋੜ ਹੋ ਗਈ। ਇਸੇ ਪ੍ਰਕਾਰ, ਪੀਓਐੱਸ ਅਤੇ ਈ-ਕਾਮਰਸ ‘ਤੇ ਰੁਪੇ ਕਾਰਡ ਦੇ ਜ਼ਰੀਏ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2017-18 ਵਿੱਚ 67 ਕਰੋੜ ਤੋਂ ਵੱਧ ਕੇ ਵਿੱਤ ਵਰ੍ਹੇ 2023-24 ਵਿੱਚ 96.78 ਕਰੋੜ ਹੋ ਗਈ।

ਪੀਐੱਮਜੇਡੀਵਾਈ ਦੀ ਸਫ਼ਲਤਾ ਇਸ ਦੇ ਮਿਸ਼ਨ ਮੋਡ ਵਾਲੇ ਵਿਜ਼ਨ, ਰੈਗੂਲੇਟਰੀ ਸਮਰਥਨ, ਜਨਤਕ ਅਤੇ ਨਿੱਜੀ ਭਾਗੀਦਾਰੀ ਅਤੇ ਬਾਇਓਮੈਟ੍ਰਿਕ ਪਹਿਚਾਣ ਲਈ ਆਧਾਰ ਜਿਹੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨੇ ਲੋਕਾਂ ਨੂੰ ਬਚਤ ਕਰਨ ਵਿੱਚ ਸਮਰੱਥ ਬਣਾਇਆ ਹੈ। ਨਾਲ ਹੀ ਇਸ ਨੇ ਰਸਮੀ ਤੌਰ ‘ਤੇ ਲੈਣ-ਦੇਣ ਦੇ ਬਿਨਾ ਕਿਸੇ ਰਿਕਾਰਡ ਵਾਲੇ ਲੋਕਾਂ ਲਈ ਵੀ ਕ੍ਰੈਡਿਟ ਤੱਕ ਆਸਾਨ ਪਹੁੰਚ ਸੁਨਿਸ਼ਚਿਤ ਕੀਤੀ ਹੈ। ਖਾਤਾਧਾਰਕ ਹੁਣ ਆਪਣਾ ਬਚਤ ਪੈਟਰਨ ਦਿਖਾ ਸਕਦੇ ਹਨ, ਜੋ ਉਨ੍ਹਾਂ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਤੋਂ ਕ੍ਰੈਡਿਟ ਲਈ ਯੋਗ ਬਣਾਏਗਾ। ਇਸ ਦੀ ਸਭ ਤੋਂ ਚੰਗੀ ਉਦਾਹਰਣ ਮੁਦਰਾ ਲੋਨ ਦੀ ਵੰਡ ਹੈ। ਮੁਦਰਾ ਲੋਨ ਦੀ ਵੰਡ ਵਿੱਚ ਵਿੱਤ ਵਰ੍ਹੇ 2019 ਤੋਂ ਵਿੱਤ ਵਰ੍ਹੇ 2024 ਤੱਕ 5 ਵਰ੍ਹਿਆਂ ਦੌਰਾਨ ਸਲਾਨਾ 9.8 ਪ੍ਰਤੀਸ਼ਤ ਮਿਸ਼ਰਿਤ ਵਿਕਾਸ ਦਰ ਨਾਲ ਵਾਧਾ ਹੋਇਆ ਹੈ। ਇਸ ਕ੍ਰੈਡਿਟ ਤੱਕ ਪਹੁੰਚ ਬਹੁਤ ਪਰਿਵਰਤਨਕਾਰੀ ਹੈ ਕਿਉਂਕਿ ਇਹ ਵਿਅਕਤਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਸ਼ਕਤ ਬਣਾਉਂਦੀ ਹੈ।

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਿਸ਼ਵ ਦਾ ਸਭ ਤੋਂ ਵੱਡਾ ਵਿੱਤੀ ਸਮਾਵੇਸ਼ਨ ਪ੍ਰੋਗਰਾਮ ਹੈ। ਇਸ ਦੀ ਪਰਿਵਰਤਨਕਾਰੀ ਤਾਕਤ ਅਤੇ ਡਿਜੀਟਲ ਇਨੋਵੇਸ਼ਨਸ ਨੇ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤਾ ਹੈ।

****

ਐੱਨਬੀ/ਕੇਐੱਮਐੱਨ




(Release ID: 2049368) Visitor Counter : 49