PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 11 JUL 2020 6:28PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

  • ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਨਾਲ ਸਬੰਧਿਤ ਤਿਆਰੀਆਂ ਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।
  • ਹੁਣ ਤੱਕ ਕੋਵਿਡ-19  ਦੇ 5,15,385 ਰੋਗੀ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਪਿਛਲੇ 24 ਘੰਟਿਆਂ ਦੌਰਾਨਕੋਵਿਡ-19  ਦੇ 19,870 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। 
  • ਕੋਵਿਡ-19 ਦੇ ਠੀਕ ਹੋਏ ਮਾਮਲਿਆਂ ਦੀ ਸੰਖਿਆਐਕਟਿਵ ਕੇਸਾਂ ਦੀ ਸੰਖਿਆ ਤੋਂ 2,31,978 ਅਧਿਕ ਹੋਈ। ਇਸ ਵਧਦੇ ਹੋਏ ਸਕਾਰਾਤਮਕ ਅੰਤਰ ਨਾਲਰਿਕਵਰੀ ਦਰ ਵਿੱਚ ਹੋਰ ਜ਼ਿਆਦਾ ਸੁਧਾਰ ਹੋਇਆ ਹੈ ਅਤੇ ਇਹ 62.78% ਤੱਕ ਪਹੁੰਚ ਗਈ ਹੈ।
  • ਵਰਤਮਾਨ ਵਿੱਚ ਕੁੱਲ 2,83,407 ਐਕਟਿਵ ਕੇਸ ਹਨ।
  • ਡੀਸੀਜੀਆਈ ਨੇ ਕੋਵਿਡ-19 ਦੇ ਔਸਤ ਦਰਜੇ ਤੋਂ ਗੰਭੀਰ ਰੋਗੀਆਂ ਲਈ ਇਟੋਲੀਜ਼ੁਮਾਬ (Itolizumab) ਦੀ ਸੀਮਿਤ ਸੰਕਟਕਾਲੀਨ ਵਰਤੋਂ ਵਾਸਤੇ ਸਹਿਮਤੀ ਦਿੱਤੀ।
  • ਡਾ. ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ।

https://static.pib.gov.in/WriteReadData/userfiles/image/image005LSC2.jpghttps://static.pib.gov.in/WriteReadData/userfiles/image/image006A0HR.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਏ ਲੋਕਾਂ ਦੀ ਸੰਖਿਆ 5 ਲੱਖ ਤੋਂ ਅਧਿਕਐਕਟਿਵ ਕੇਸਾਂ ਤੋਂ 2.31 ਲੱਖ ਵੱਧ; ਰਿਕਵਰੀ ਦਰ ਲਗਭਗ 63% ਹੋਈ

 

ਹੁਣ ਤੱਕ ਕੋਵਿਡ-19  ਦੇ 5,15,385 ਰੋਗੀ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ।  ਕੋਵਿਡ-19 ਦੇ ਠੀਕ ਹੋਏ ਮਾਮਲਿਆਂ ਦੀ ਸੰਖਿਆਐਕਟਿਵ ਕੇਸਾਂ ਦੀ ਸੰਖਿਆ ਤੋਂ 2,31,978 ਅਧਿਕ ਹੋਈ। ਇਸ ਵਧਦੇ ਹੋਏ ਸਕਾਰਾਤਮਕ ਅੰਤਰ ਨਾਲਰਿਕਵਰੀ ਦਰ ਵਿੱਚ ਹੋਰ ਜ਼ਿਆਦਾ ਸੁਧਾਰ ਹੋਇਆ ਹੈ ਅਤੇ ਇਹ 62.78% ਤੱਕ ਪਹੁੰਚ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨਕੋਵਿਡ-19  ਦੇ 19,870 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ।  ਵਰਤਮਾਨ ਵਿੱਚ ਕੁੱਲ 2,83,407 ਐਕਟਿਵ ਕੇਸ ਹਨ ਅਤੇ ਸਾਰੇ ਗੰਭੀਰ ਕੇਸਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਵਿੱਚ ਮੈਡੀਕਲ ਨਿਗਰਾਨੀ ਵਿੱਚ ਰੱਖਿਆ ਗਿਆ ਹੈਜਦੋਂ ਕਿ ਪੂਰਵ-ਲੱਛਣ ਵਾਲੇ ਰੋਗੀਆਂ ਅਤੇ ਹਲਕੇ ਲੱਛਣ ਵਾਲੇ ਰੋਗੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਦੇਸ਼ ਵਿੱਚ ਕੋਵਿਡ-19  ਦੇ ਟੈਸਟ ਵਿੱਚ ਬਹੁਤ ਹੱਦ ਤੱਕ ਵਾਧਾ ਹੋਇਆ ਹੈ।  ਦੇਸ਼ ਵਿੱਚ ਆਈਸੀਐੱਮਆਰ  ਦੇ ਡਾਈਗਨੌਸਟਿਕ ਨੈੱਟਵਰਕ ਦੇ ਤਹਿਤਜਨਤਕ ਅਤੇ ਪ੍ਰਾਈਵੇਟ ਖੇਤਰ  ਦੀਆਂ 1,180 ਲੈਬਾਂ ਦੇ ਮਾਧਿਅਮ ਨਾਲ ਹੁਣ ਤੱਕ 1,13,07,002 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

https://pib.gov.in/PressReleasePage.aspx?PRID=1637987

 

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਨਾਲ ਸਬੰਧਿਤ ਤਿਆਰੀਆਂ ਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ  ਕੀਤੀ

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ। ਇਸ ਸਮੀਖਿਆ ਬੈਠਕ ਵਿੱਚ ਹੋਰ ਲੋਕਾਂ ਦੇ ਇਲਾਵਾਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ  ਡਾ. ਹਰਸ਼ ਵਧਰਨਨੀਤੀ ਆਯੋਗ ਦੇ ਮੈਂਬਰਕੈਬਨਿਟ ਸਕੱਤਰ ਅਤੇ ਭਾਰਤ ਸਰਕਾਰ  ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਾਨੂੰ ਨਿਸ਼ਚਿਤ ਰੂਪ ਨਾਲ ਵਿਅਕਤੀਗਤ ਸਵੱਛਤਾ ਅਤੇ ਜਨਤਕ ਸਥਾਨਾਂ ਉੱਤੇ ਸਮਾਜਿਕ ਅਨੁਸ਼ਾਸਨ ਦਾ ਪਾਲਣ ਕਰਨ ਦੀ ਜ਼ਰੂਤਤ ਨੂੰ ਦੁਹਰਾਉਣਾ ਚਾਹੀਦਾ ਹੈ।  ਕੋਵਿਡ ਬਾਰੇ ਜਾਗਰੂਕਤਾ ਦਾ ਵਿਆਪਕ ਰੂਪ ਨਾਲ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਤੇ ਨਿਰੰਤਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।  ਪ੍ਰਧਾਨ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਾਰੇ ਪ੍ਰਭਾਵਿਤ ਰਾਜਾਂ ਅਤੇ ਉੱਚ ਟੈਸਟ ਪਾਜ਼ਿਟੀਵਿਟੀ ਵਾਲੇ ਸਥਾਨਾਂ ਨੂੰ ਰੀਅਲ ਟਾਈਮ ਨੈਸ਼ਨਲ ਲੈਵਲ ਮਾਨੀਟਰਿੰਗ ਅਤੇ ਗਾਈਡੈਂਸ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ।

https://pib.gov.in/PressReleasePage.aspx?PRID=1637938

 

ਡੀਸੀਜੀਆਈ ਨੇ ਕੋਵਿਡ-19 ਦੇ ਔਸਤ ਦਰਜੇ ਤੋਂ ਗੰਭੀਰ ਰੋਗੀਆਂ ਲਈ ਇਟੋਲੀਜ਼ੁਮਾਬ (Itolizumab) ਦੀ ਸੀਮਿਤ ਸੰਕਟਕਾਲੀਨ ਵਰਤੋਂ ਵਾਸਤੇ ਸਹਿਮਤੀ ਦਿੱਤੀ

ਇਟੋਲੀਜ਼ੁਮਾਬ (ਆਰਡੀਐੱਨਏ ਮੂਲ), ਇੱਕ ਮੋਨੋਕਲੋਨਲ ਐਂਟੀਬਾਡੀ ਹੈ, ਜਿਸ ਨੂੰ ਪਹਿਲਾਂ ਹੀ ਗੰਭੀਰ ਧੱਦਰ ਚੰਬਲ (ਚਮੜੀ ਰੋਗ) ਲਈ ਪ੍ਰਵਾਨਗੀ ਮਿਲੀ ਹੋਈ ਹੈ, ਨੂੰ ਹੁਣ ਕਲੀਨਿਕਲ ਅਜ਼ਮਾਇਸ਼ਾਂ ਦੇ ਅੰਕੜਿਆਂ ਦੇ ਅਧਾਰ ਤੇ, ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਦੁਆਰਾ ਸੀਮਿਤ ਐਮਰਜੈਂਸੀ ਵਰਤੋਂ ਅਧਿਕਾਰ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੈਸਰਜ਼ ਬਾਇਓਕੌਨ 2013 ਤੋਂ  ਅਲਜ਼ੂਮਾਬ ਬ੍ਰਾਂਡ ਨਾਮ ਦੇ ਅਧੀਨ ਦਰਮਿਆਨੀ ਤੋਂ ਗੰਭੀਰ  ਲੰਬੀ ਪਲੇਕ ਸੋਰਿਆਸਿਸ (severe chronic plaque psoriasis) ਵਾਲੇ ਮਰੀਜ਼ਾਂ ਦੇ ਇਲਾਜ ਲਈ ਇਸ ਦਵਾਈ ਦਾ ਨਿਰਮਾਣ ਅਤੇ ਮਾਰਕਿਟਿੰਗ ਕਰ ਰਹੇ ਹਨ। ਇਹ ਸਵਦੇਸ਼ੀ ਦਵਾਈ ਹੁਣ ਕੋਵਿਡ -19 ਲਈ ਮੁੜ-ਤਜਵੀਜ਼ ਕੀਤੀ ਗਈ ਹੈ। ਮੈਸਰਜ਼ ਬਾਇਓਕੋਨ ਨੇ ਕੋਵਿਡ-19 ਮਰੀਜ਼ਾਂ ਵਿੱਚ ਜਨਰੇਟਿਡ ਫੇਜ਼ -2 ਦੇ ਕਲੀਨਿਕਲ ਟਰਾਇਲ ਦੇ ਨਤੀਜੇ ਡੀਸੀਜੀਆਈ ਕੋਲ ਪੇਸ਼ ਕੀਤੇ ਹਨ। ਡੀਸੀਜੀਆਈ ਨੇ ਕੋਵਿਡ-19 ਦੀ ਵਜ੍ਹਾ ਨਾਲ ਦਰਮਿਆਨੀ ਤੋਂ ਗੰਭੀਰ, ਤੀਬਰ ਸਾਹ ਪਰੇਸ਼ਾਨੀ ਦੇ ਲੱਛਣਾਂ (ਏਆਰਡੀਐੱਸ) ਵਾਲੇ ਰੋਗੀਆਂ ਵਿੱਚ ਸਾਈਟੋਕਾਈਨ ਰਿਲੀਜ਼ ਸਿੰਡਰੋਮ (Cytokine Release Syndrome-ਸੀਆਰਐੱਸ) ਦੇ ਇਲਾਜ ਲਈ ਪ੍ਰਤੀਬੰਧਿਤ ਸੰਕਟਕਾਲੀਨ ਵਰਤੋਂ ਦੇ ਤਹਿਤ ਦਵਾਈ ਦੀ ਮਾਰਕਿਟਿੰਗ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।

https://pib.gov.in/PressReleasePage.aspx?PRID=1637926

 

ਕੋਵਿਡ-19 ਦੀ ਕਲੀਨਿਕਲ ਪ੍ਰਬੰਧਨ ਰਣਨੀਤੀ ਲਈ ਸੰਭਾਲ਼ ਦਾ ਮਿਆਰ

 

ਕੋਵਿਡ-19 ਦੇ ਇਲਾਜ ਪ੍ਰਤੀ ਪਹੁੰਚ ਮੁੱਖ ਤੌਰ ਤੇ ਲੱਛਣ-ਰਹਿਤ ਅਤੇ ਸਹਾਇਕ ਦੇਖਭਾਲ਼ ਉੱਤੇ ਅਧਾਰਿਤ ਹੈ, ਕਿਉਂਕਿ ਇਸ ਦਾ ਅਜੇ ਕੋਈ ਇਲਾਜ ਤਾਂ ਹੈ ਨਹੀਂ ਪਾਣੀ ਦਾ ਚੰਗਾ ਪੱਧਰ ਕਾਇਮ ਰੱਖਣਾ ਵੀ ਜ਼ਰੂਰੀ ਹੈ ਨਿਸ਼ਾਨੀਆਂ ਦੀ ਗੰਭੀਰਤਾ ਉੱਤੇ ਅਧਾਰਿਤ ਕੋਵਿਡ-19 ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਜਾ ਸਕਦਾ ਹੈ - ਹਲਕਾ, ਦਰਮਿਆਨਾ ਅਤੇ ਗੰਭੀਰ 10 ਜੁਲਾਈ, 2020 ਨੂੰ ਰਾਜਾਂ ਨਾਲ ਇੱਕ ਵੀਡੀਓ ਕਾਨਫਰੰਸ ਅਤੇ ਵਰਚੁਅਲ ਮੀਟਿੰਗ "ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੈਂਟਰਜ਼ ਆਵ੍ ਐਕਸੀਲੈਂਸਦੁਆਰਾ ਕੋਵਿਡ ਕੇਸਾਂ ਦੇ ਪ੍ਰਬੰਧਨ ਬਾਰੇ 10 ਜੁਲਾਈ, 2020 ਨੂੰ ਕੀਤੀ ਗਈ ਜਿਸ ਵਿੱਚ ਆਈਸੀਐੱਮਆਰ ਅਤੇ ਏਮਸ, ਨਵੀਂ ਦਿੱਲੀ   ਨੇ ਇਸ ਗੱਲ  ਉੱਤੇ ਜ਼ੋਰ ਦਿੱਤਾ ਕਿ ਇਲਾਜ ਦੀ ਅਣਹੋਂਦ ਵਿੱਚ ਹਲਕੇ, ਦਰਮਿਆਨੇ ਅਤੇ ਗੰਭੀਰ ਕੇਸਾਂ ਵਿੱਚ ਸੰਭਾਲ਼ ਇਲਾਜ ਦਾ ਮਿਆਰ, ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕਲੀਨਿਕਲ ਪ੍ਰਬੰਧਨ ਦੇ ਪ੍ਰੋਟੋਕੋਲ ਵਿੱਚ ਦੱਸਿਆ ਗਿਆ ਹੈ, ਬਹੁਤ ਵਧੇਰੇ ਪ੍ਰਭਾਵੀ ਹੋਵੇਗਾ ਸਾਰੀਆਂ 'ਖੋਜ ਸਬੰਧੀ ਥੈਰੇਪੀਆਂ' ਲਈ ਜ਼ਰੂਰੀ ਹੁੰਦਾ ਹੈ  ਕਿ ਉਹ ਢੁਕਵੀਆਂ ਸਿਹਤ ਸੰਭਾਲ਼ ਸੁਵਿਧਾਵਾਂ ਦੁਆਰਾ ਕੀਤੀਆਂ ਜਾਣ ਜਿਥੇ ਕਿ ਮਰੀਜ਼ਾਂ ਉੱਤੇ ਨਜ਼ਦੀਕੀ ਨਿਗਰਾਨੀ ਸੰਭਵ ਹੋਵੇ ਤਾਕਿ ਸਮਰੱਥਾ ਸਬੰਧੀ ਜੋ ਗੁੰਝਲਾਂ ਪੈਦਾ ਹੋਣਉਨ੍ਹਾਂ ਦਾ ਪ੍ਰਬੰਧ ਹੋ ਸਕੇ

https://pib.gov.in/PressReleasePage.aspx?PRID=1637996

 

ਖਰੀਫ ਦੀਆਂ ਫਸਲਾਂ ਹੇਠ ਪਿਛਲੇ ਸਾਲ ਦੇ ਮੁਕਾਬਲੇ ਦਾਲ਼ਾਂ ਦਾ ਬਿਜਾਈ ਖੇਤਰ 2.5 ਗੁਣਾ ਵੱਧ, ਤੇਲ ਬੀਜਾਂ ਅਧੀਨ ਰਕਬਾ ਵੀ ਕਾਫ਼ੀ ਜ਼ਿਆਦਾ; ਚਾਵਲ, ਮੋਟੇ ਅਨਾਜ ਅਤੇ ਕਪਾਹ ਦੀ ਬਿਜਾਈ ਵੀ ਜ਼ਿਆਦਾ

 

ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਕੋਵਿਡ-19 ਮਹਾਮਾਰੀ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਕਈ ਉਪਾਅ ਕਰ ਰਿਹਾ ਹੈ। ਖਰੀਫ ਫਸਲਾਂ ਤਹਿਤ ਬਿਜਾਈ ਖੇਤਰ ਕਵਰੇਜ ਦੀ ਤਸੱਲੀਬਖ਼ਸ਼ ਪ੍ਰਗਤੀ ਹੋਈ ਹੈ

 

https://pib.gov.in/PressReleasePage.aspx?PRID=1637864

 

ਡਾ. ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ

 

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਟੈਕਨੋਲੋਜੀ ਸੂਚਨਾ, ਪੂਰਵ ਅਨੁਮਾਨ ਅਤੇ ਮੁੱਲਾਂਕਣ ਪਰਿਸ਼ਦ (ਟੀਆਈਐੱਫੇਸੀ) ਦੁਆਰਾ ਤਿਆਰ ਕੀਤੇ ਗਏ , "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਤੋਂ ਬਾਅਦ" ਅਤੇ ਐਕਟਿਵ ਦਵਾਈ ਸਮੱਗਰੀ: ਸਥਿਤੀ, ਮੁੱਦੇ, ਟੈਕਨੋਲੋਜੀ ਤਿਆਰੀ ਤੇ ਚੁਣੌਤੀਆਂ” ‘ਤੇ ਵ੍ਹਾਈਟ ਪੇਪਰ ਜਾਰੀ ਕੀਤਾ।  ਇਹ ਵਿਸ਼ੇਸ਼ ਦੀ ਤਾਕਤ, ਬਜ਼ਾਰ ਦੇ ਰੁਝਾਨ ਅਤੇ ਪੰਜ ਸੈਕਟਰਾਂ ਵਿੱਚ ਉਪਲਬਧ ਅਵਸਰਾਂ ਬਾਰੇ ਦੱਸਿਆ ਗਿਆ ਹੈ। ਦੇਸ਼ ਲਈ ਮਹੱਤਵਪੂਰਨ ਇਨ੍ਹਾਂ ਪੰਜ ਖੇਤਰਾਂ ਵਿੱਚ ਸ਼ਾਮਲ ਹਨ- ਸਿਹਤ-ਸੰਭਾਲ਼, ਮਸ਼ੀਨਰੀ, ਆਈਸੀਟੀ, ਖੇਤੀਬਾੜੀ, ਨਿਰਮਾਣ ਅਤੇ ਇਲੈਕਟ੍ਰੌਨਿਕਸ। ਇਨ੍ਹਾਂ ਖੇਤਰਾਂ ਦੇ ਸਬੰਧ ਵਿੱਚ ਸਪਲਾਈ ਅਤੇ ਮੰਗ, ਆਤਮਨਿਰਭਰਤਾ ਅਤੇ ਵੱਡੇ ਪੈਮਾਨੇ ਤੇ ਉਤਪਾਦਨ ਸਮਰੱਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੱਤਰ ਵਿੱਚ ਮੁੱਖ ਤੌਰ ਤੇ ਜਨਤਕ ਸਿਹਤ ਪ੍ਰਣਾਲੀ, ਐੱਮਐੱਸਐੱਮਈ ਖੇਤਰ, ਆਲਮੀ ਸਬੰਧ: ਐੱਫਡੀਆਈ, ਪੁਨਰਗਠਿਤ ਵਪਾਰ ਸੰਤੁਲਨ, ਨਵੇਂ-ਯੁਗ ਦੀ ਟੈਕਨੋਲੋਜੀ ਆਦਿ ਖੇਤਰਾਂ ਵਿੱਚ ਨੀਤੀਗਤ ਵਿਕਲਪਾਂ ਦੀ ਪਹਿਚਾਣ ਕੀਤੀ ਗਈ ਹੈ। ਭਾਰਤ ਨੂੰ 'ਆਤਮਨਿਰਭਰ' ਬਣਾਉਣ ਦੇ ਉਦੇਸ਼ ਨਾਲ ਤਤਕਾਲ ਟੈਕਨੋਲੋਜੀ ਅਤੇ ਨੀਤੀਗਤ ਪ੍ਰੋਤਸਾਹਨ ਦੇਣ ਲਈ ਇਨ੍ਹਾਂ ਸਿਫਾਰਿਸ਼ਾਂ ਨੂੰ ਤਿਆਰ ਕੀਤਾ ਗਿਆ ਹੈ। ਪੇਪਰ ਵਿੱਚ ਵੱਖ-ਵੱਖ ਖੇਤਰਾਂ ਦੇ ਉਤਪਾਦਨ ਦਰਮਿਆਨ ਸਬੰਧਾਂ ਅਤੇ ਇੱਕ-ਦੂਜੇ ਤੇ ਨਿਰਭਰ ਹੋਣ ਦੇ ਅਧਾਰ ਤੇ, ਵੱਖ-ਵੱਖ ਖੇਤਰਾਂ ਲਈ ਉਤਪਾਦਨ ਅਤੇ ਆਮਦਨ ਵਿੱਚ ਗੁਣਾਤਮਕ ਵਾਧੇ ਨੂੰ ਪੇਸ਼ ਕੀਤਾ ਗਿਆ ਹੈ।

https://www.pib.gov.in/PressReleseDetail.aspx?PRID=1637806

 

ਉਪ ਰਾਸ਼ਟਰਪਤੀ ਨੇ ਹਰਿਤ ਅਤੇ ਟਿਕਾਊ ਵਾਸਤੂ ਕਲਾ ਨੂੰ ਅਪਣਾਉਣ ਦਾ ਸੱਦਾ ਦਿੱਤਾ

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਦੇ ਵਾਸਤੂ ਸ਼ਾਸਤਰੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰਿਤ ਵਾਸਤੂ ਕਲਾ ਨੂੰ ਅਪਣਾਉਣ ਅਤੇ ਉਤਸ਼ਾਹਿਤ ਕਰਨ ਉਨ੍ਹਾਂ ਕਿਹਾ ਕਿ ਅੱਖੁਟ ਊਰਜਾ ਸੋਮਿਆਂ ਦੀ ਵਰਤੋਂ, ਜਿਵੇਂ ਕਿ ਸੂਰਜੀ ਊਰਜਾ ਨੂੰ ਆਉਣ ਵਾਲੇ ਬਿਲਡਿੰਗ ਪ੍ਰੋਜੈਕਟਾਂ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕੋਵਿਡ-19 ਮਹਾਮਾਰੀ ਦੇ ਲੋਕਾਂ ਦੀ ਸਿਹਤ ਅਤੇ ਆਜੀਵਿਕਾ ਉੱਤੇ ਵਧ ਰਹੇ ਪ੍ਰਭਾਵਾਂ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਾਰੀ ਖੇਤਰ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਵਾਸਤੂ ਕਲਾ ਮਾਹਿਰਾਂ ਅਤੇ ਡਿਜ਼ਾਈਨਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਹਾਮਾਰੀ ਦੁਆਰਾ ਪੈਦਾ ਕੀਤੀ ਚੁਣੌਤੀ ਦਾ ਕੋਈ ਹੱਲ ਲੱਭਣ ਉਨ੍ਹਾਂ ਹੋਰ ਕਿਹਾ, "ਵਾਸਤੂ ਕਲਾ ਮਾਹਿਰਾਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਕੇ ਸਰਹੱਦਾਂ ਦੇ ਆਰ-ਪਾਰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਕਿ ਅਜਿਹੇ ਹੱਲ ਲੱਭੇ ਜਾ ਸਕਣ ਜੋ ਕਿ ਮਹਾਮਾਰੀ ਅਤੇ ਉਸ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਖਤਮ ਕਰ ਸਕਣ "

https://www.pib.gov.in/PressReleseDetail.aspx?PRID=1637925

 

ਕੋਵਿਡ-19 ਦਾ ਮੁਕਾਬਲਾ ਕਰਨ ਲਈ, ਆਰਸੀਐੱਫ ਨੇ ਇੱਕ ਨਵਾਂ ਉਤਪਾਦ ਪੇਸ਼ ਕੀਤਾ: ਆਈਸੋ ਪ੍ਰੋਪਾਈਲ ਅਲਕੋਹਲ (ਆਈਪੀਏ) ਅਧਾਰਿਤ ਹੈਂਡ ਕਲੀਂਜਿੰਗ ਜੈੱਲ

 

https://pib.gov.in/PressReleseDetail.aspx?PRID=1637945

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਪੰਜਾਬ ਸਰਕਾਰ ਨੇ ਬਾਰ੍ਹਵੀਂ ਜਮਾਤ, ਓਪਨ ਸਕੂਲ ਅਤੇ ਕਈ ਹੋਰ ਸ਼੍ਰੇਣੀਆਂ ਸਮੇਤ ਰੀਅਪੀਅਰ ਅਤੇ ਗੋਲਡਨ ਚਾਂਸ ਦੇ ਵਿਦਿਆਰਥੀਆਂ ਦੀਆਂ ਹੋਣ ਵਾਲੀਆਂ ਪਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਫੈਸਲਾ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ। ਹੁਣ ਨਤੀਜਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਸ਼ਿਆਂ ਦੇ ਅਧਾਰ ਤੇ ਐਲਾਨਿਆ ਜਾਵੇਗਾ ਕਿਉਂਕਿ ਕੁਝ ਵਿਸ਼ਿਆਂ ਦੀਆਂ ਪਰੀਖਿਆਵਾਂ ਇਸ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਦੁਆਰਾ ਲਈਆਂ ਜਾ ਚੁੱਕੀਆਂ ਹਨ।
  • ਹਰਿਆਣਾ: ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ -19 ਮਹਾਮਾਰੀ ਕਾਰਨ ਵਿਘਨ ਪਈਆਂ ਹੋਈਆਂ ਗਤੀਵਿਧੀਆਂ ਹੌਲੀ-ਹੌਲੀ ਹੁਣ ਮੁੜ ਲੀਹ ਤੇ ਆ ਗਈਆਂ ਹਨ। ਕੋਵਿਡ -19 ਨਾਲ ਨਜਿੱਠਣ ਲਈ ਰਾਜ ਸਰਕਾਰ ਦੁਆਰਾ ਕਈ ਕਦਮ ਚੁੱਕੇ ਗਏ ਹਨ। ਅਨਲੌਕ-2 ਦੌਰਾਨ, ਸਾਰੀਆਂ ਗਤੀਵਿਧੀਆਂ ਨੇ ਦੋਬਾਰਾ ਗਤੀ ਪਕੜ ਲਈ ਹੈ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਕੋਵਿਡ -19 ਮਹਾਮਾਰੀ ਦੌਰਾਨ ਹੁਣ ਤੱਕ ਲਗਭਗ 3,000 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।
  • ਕੇਰਲ: ਨਵੇਂ ਕੇਂਦਰ ਪੂਨਥੁਰਾ ਵਿੱਚ ਕੋਵਿਡ -19 ਕੇਸਾਂ ਦੇ ਫੈਲਣ ਤੇ ਇੱਕ ਕੁਇੱਕ ਰਿਸਪਾਂਸ ਟੀਮ ਬਣਾਈ ਗਈ ਹੈ, ਇਹ ਟੀਮ ਰੋਗ ਦੀ ਰੋਕਥਾਮ ਵਾਲੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਰੈਵੇਨਿਊ, ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਬਣਾਈ ਗਈ ਹੈ। ਆਈਐੱਮਏ ਨੇ ਦੁਹਰਾਇਆ ਹੈ ਕਿ ਰਾਜ ਵਿੱਚ ਕੋਵਿਡ -19 ਕਮਿਊਨਿਟੀ ਟ੍ਰਾਂਸਮਿਸ਼ਨ ਫਾਇਲ ਚੁੱਕਿਆ ਹੈ ਅਤੇ ਬਿਨਾਂ ਕਿਸੇ ਲੱਛਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਹੋਇਆ ਵਾਧਾ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਦੌਰਾਨ, ਏਰਨਾਕੁਲਮ ਦੇ ਵਸਨੀਕ, ਜਿਸ ਦੀ ਸ਼ੁੱਕਰਵਾਰ ਨੂੰ ਕਾਰਡੀਐਕ ਅਰੈਸਟ ਕਾਰਨ ਮੌਤ ਹੋ ਗਈ ਸੀ, ਉਹ ਕੋਵਿਡ -19 ਲਈ ਪਾਜ਼ਿਟਿਵ ਪਾਇਆ ਗਿਆ ਸੀ ਚੈਰਥਲਾ ਤਾਲੁਕ ਹਸਪਤਾਲ ਵਿੱਚ ਇੱਕ ਗਾਇਨਾਕੋਲੋਜਿਸਟ ਸਮੇਤ ਅੱਠ ਵਿਅਕਤੀਆਂ ਦਾ ਪਾਜ਼ਿਟਿਵ ਟੈਸਟ ਆਇਆ ਹੈ। ਕੱਲ੍ਹ ਰਾਜ ਵਿੱਚ ਕੋਵਿਡ -19 ਦੇ 416 ਨਵੇਂ ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ਵਿੱਚੋਂ 204 ਕੇਸ ਲੋਕਲ ਟ੍ਰਾਂਸਮਿਸ਼ਨ ਦੇ ਸਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ 1,84,112 ਲੋਕ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ 64 ਤਾਜ਼ਾ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਕੋਵਿਡ -19 ਦੀ ਗਿਣਤੀ 1337 ਹੋ ਗਈ ਹੈ ਅਤੇ ਇੱਕ ਹੋਰ ਮੌਤ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 18 ਹੋ ਗਈ ਹੈ ਤਮਿਲ ਨਾਡੂ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਾਂ ਨੂੰ ਵਿਦਿਆਰਥੀਆਂ ਦੇ ਮੁੱਲਾਂਕਣ ਕਰਨ ਲਈ ਵੱਖ-ਵੱਖ ਢੰਗਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਦੇਣ, ਕਿਉਂਕਿ ਡਿਜੀਟਲ ਪਹੁੰਚ ਦੇ ਮੁੱਦਿਆਂ ਨੂੰ ਦੇਖਦਿਆਂ ਔਨਲਾਈਨ ਪਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਇਰਾਨ ਤੋਂ ਬਾਕੀ ਬਚਦੇ 40 ਮਛੇਰਿਆਂ ਨੂੰ ਵੀ ਵਾਪਸ ਲਿਆਂਦਾ ਜਾਵੇ ਜੋ ਕਿ ਸਮੁੰਦਰੀ ਜਹਾਜ਼ ਵਿੱਚ ਜਗ੍ਹਾ ਦੀ ਘਾਟ ਕਾਰਨ ਉੱਥੇ ਰਹਿ ਗਏ ਸਨ ਜਦਕਿ 681 ਹੋਰ ਮਛੇਰਿਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਸੀ। ਕੱਲ੍ਹ ਰਾਜ ਵਿੱਚ 3680 ਨਵੇਂ ਕੇਸ, 4163 ਦਾ ਇਲਾਜ  ਹੋਇਆ ਅਤੇ 64 ਮੌਤਾਂ ਹੋਈਆਂ। ਕੁੱਲ ਕੇਸ: 1,30,261, ਐਕਟਿਵ ਕੇਸ: 46,105, ਮੌਤਾਂ: 1829, ਚੇਨਈ ਵਿੱਚ ਐਕਟਿਵ ਕੇਸ: 18,616
  • ਕਰਨਾਟਕ: ਬੰਗਲੌਰ ਵਿੱਚ ਕੋਵਿਡ 19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਰਾਜ ਸਰਕਾਰ ਨੇ ਅੱਜ ਤੋਂ ਸ਼ਹਿਰ ਵਿੱਚ ਤੇਜ਼ੀ ਨਾਲ ਐਂਟੀਜਨ ਟੈਸਟ ਸ਼ੁਰੂ ਕੀਤੇ ਹਨ, ਜੋ 30 ਮਿੰਟਾਂ ਵਿੱਚ ਨਤੀਜਾ ਦੇਣਗੇ ਅਤੇ ਇਸ ਦੇ ਨਾਲ ਹੀ ਟੈਸਟਿੰਗ ਨੂੰ ਵਧਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਈ ਕੋਰਟ ਨੇ ਕਿਹਾ ਕਿ ਰਾਜ ਸਰਕਾਰ ਨੂੰ ਕੋਵਿਡ ਮਰੀਜ਼ਾਂ ਲਈ ਬਿਸਤਰਿਆਂ ਦੀ ਉਪਲਬਧਤਾ ਤੇ ਇੱਕ ਰੀਅਲ ਟਾਈਮ ਡਿਜੀਟਲ ਜਾਣਕਾਰੀ ਪ੍ਰਣਾਲੀ ਦੀ ਸਥਾਪਨਾ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਰੈਵੇਨਿਊ ਮੰਤਰੀ ਦਾ ਕਹਿਣਾ ਹੈ ਕਿ ਹਫ਼ਤੇ ਦੇ ਲੌਕਡਾਊਨ ਨੂੰ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਸਰਕਾਰ ਫੈਸਲਾ ਲਵੇਗੀ ਇਸ ਦੌਰਾਨ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੱਲ੍ਹ ਰਾਜ ਵਿੱਚ 2313 ਨਵੇਂ ਕੇਸ, 1003 ਡਿਸਚਾਰਜ ਅਤੇ 57 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 33,418, ਐਕਟਿਵ ਕੇਸ: 19,035 ਅਤੇ ਮੌਤਾਂ: 543
  • ਆਂਧਰ ਪ੍ਰਦੇਸ਼: ਰਾਜ ਨੇ ਸਾਰੇ 13 ਜ਼ਿਲ੍ਹਿਆਂ ਵਿੱਚ, 45,240 ਬਿਸਤਰਿਆਂ ਦੇ ਸਮਰਥਨ ਵਾਲੇ 76 ਕੋਵਿਡ ਕੇਅਰ ਸੈਂਟਰਾਂ ਦੀ ਪਛਾਣ ਕੀਤੀ ਹੈ, ਬਿਨਾਂ ਲੱਛਣਾਂ ਵਾਲੇ ਅਤੇ ਹਲਕੇ ਮਾਮਲਿਆਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ 3000 ਬੈੱਡਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਹਸਪਤਾਲ ਦੇ ਮਰੀਜ਼ਾਂ ਦੀ ਨਿਰੰਤਰ ਨਿਗਰਾਨੀ ਵਿੱਚ ਸੁਧਾਰ ਲਈ ਵਿਹੜੇ ਖ਼ਾਸ ਕਰਕੇ ਟਾਇਲਟ ਸਹੂਲਤਾਂ, ਮੈਡੀਕਲ ਉਪਕਰਣ ਜਿਵੇਂ ਕਿ ਮੋਬਾਈਲ ਐਕਸ - ਰੇ, ਈਸੀਜੀ ਅਤੇ ਹੋਰ ਲੈਬ ਉਪਕਰਣਾਂ ਦੇ ਲਈ ਇੱਕ ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਨੈਲੌਰ ਡੀਸੀ ਨੇ ਆਰਡੀਓ ਨੂੰ ਸਪੈਸ਼ਲ ਅਫ਼ਸਰ ਨਿਯੁਕਤ ਕੀਤਾ ਹੈ ਤਾਂ ਜੋ ਤਿੰਨ ਕੋਵਿਡ -19 ਪੀੜਤਾਂ ਦੀਆਂ ਤਿੰਨ ਲਾਸ਼ਾਂ ਨੂੰ ਗ਼ੈਰ-ਮਨੁੱਖੀ ਢੰਗ ਨਾਲ ਦਫ਼ਨਾਉਣ ਦੀ ਜਾਂਚ ਕੀਤੀ ਜਾ ਸਕੇ। ਕੱਲ੍ਹ 1608 ਨਵੇਂ ਕੇਸ ਅਤੇ 15 ਮੌਤਾਂ ਹੋਈਆਂ। ਕੁੱਲ ਕੇਸ: 25,422 ਐਕਟਿਵ ਕੇਸ: 11,936 ਅਤੇ ਮੌਤਾਂ: 292
  • ਤੇਲੰਗਾਨਾ: ਰਾਜ ਸਰਕਾਰ ਨੇ ਕੋਵਿਡ -19 ਪ੍ਰਬੰਧਨ ਦੀ ਨਿਗਰਾਨੀ ਲਈ ਇੱਕ 11 ਮੈਂਬਰੀ ਮੈਡੀਕਲ ਟੀਮ ਨਿਯੁਕਤ ਕੀਤੀ ਹੈ। ਚੋਟੀ ਦੇ ਡਾਕਟਰਾਂ ਦੀ ਇੱਕ ਨਵੀਂ ਟੀਮ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਦੀ ਨਿਗਰਾਨੀ ਵਿੱਚ ਕੰਮ ਕਰੇਗੀ ਅਤੇ ਨਿਯਮਤ ਰਿਪੋਰਟਾਂ ਪੇਸ਼ ਕਰੇਗੀ ਕੱਲ੍ਹ ਤੱਕ ਕੁੱਲ ਕੇਸ ਆਏ: 32224, ਐਕਟਿਵ ਕੇਸ: 12,680, ਮੌਤਾਂ: 339 ਅਤੇ ਡਿਸਚਾਰਜ: 19,205
  • ਅਸਾਮ: ਲੌਕਡਾਊਨ ਕਾਰਨ ਕਮਜ਼ੋਰ ਵਰਗਾਂ ਨੂੰ ਦਰਪੇਸ਼ ਸਮੱਸਿਆ ਦਾ ਨੋਟਿਸ ਲੈਂਦੇ ਹੋਏ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਮਾਜ ਦੇ ਬੇਸਹਾਰਾ, ਦਿਹਾੜੀਦਾਰ ਅਤੇ ਗ਼ਰੀਬ ਵਰਗਾਂ ਨੂੰ ਭੋਜਨ ਮੁਹੱਈਆ ਕਰਵਾਉਣ।
  • ਮਣੀਪੁਰ: ਮਣੀਪੁਰ ਦੇ ਥੰਗਲ ਕੈਥਲ ਵਿਖੇ ਦੁਕਾਨਾਂ ਦੇ ਅਚਾਨਕ ਖੁੱਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ
  • ਮੇਘਾਲਿਆ: ਅੱਜ ਮੇਘਾਲਿਆ ਵਿੱਚ 76 ਹੋਰ ਵਿਅਕਤੀਆਂ ਵਿੱਚ ਕੋਵਿਡ 19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ ਰਾਜ ਵਿੱਚ ਕੁੱਲ ਐਕਟਿਵ ਮਾਮਲੇ 215 ਹਨ, ਜਦੋਂ ਕਿ ਹੁਣ ਤੱਕ 45 ਮਰੀਜ਼ ਠੀਕ ਹੋ ਚੁੱਕੇ ਹਨ।
  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਤੋਂ ਰਿਕਵਰੀ ਕਰ ਚੁੱਕੇ 7 ਮਰੀਜ਼ਾਂ ਨੂੰ ਛੁੱਟੀ ਮਿਲੀ। ਰਾਜ ਵਿੱਚ ਕੁੱਲ ਐਕਟਿਵ ਕੇਸ 76 ਹਨ ਜਦੋਂ ਕਿ ਹੁਣ ਤੱਕ 150 ਦਾ ਇਲਾਜ ਹੋ ਚੁੱਕਿਆ ਹੈ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ’ਤੇ ਇੱਕ ਹਾਈਪਾਵਰਡ ਕਮੇਟੀ ਨੇ ਸਿਹਤ ਵਿਭਾਗ ਨੂੰ ਰਾਜ ਭਰ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਾਧੂ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ ਹਨ
  • ਸਿੱਕਮ: ਸਿੱਕਮ ਦੇ ਐੱਸਟੀਐੱਨਐੱਮ ਹਸਪਤਾਲ ਦੇ ਵਿਭਾਗ ਦੇ ਮੁਖੀ (ਮੈਡੀਸਨ) ਨੇ ਦੱਸਿਆ ਕਿ ਸਭ ਤੋਂ ਪੁਰਾਣੇ ਮਰੀਜ਼ (65 ਸਾਲ) ਅਤੇ ਸਭ ਤੋਂ ਘੱਟ ਉਮਰ ਦੇ ਮਰੀਜ਼ (2 ਸਾਲ) ਦਾ ਐੱਸਟੀਐੱਨਐੱਮ ਹਸਪਤਾਲ ਦੇ ਨਾਮਜ਼ਦ ਕੋਵਿਡ -19 ਕੇਂਦਰ ਵਿੱਚ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਹੈ
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਰਿਕਾਰਡ ਤੋੜ 7,862 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 2,38,461 ਹੋ ਗਈ ਹੈ। ਰਾਜ ਵਿੱਚ ਇਲਾਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1,32,625 ਹੈ। ਇਸ ਸਮੇਂ ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ 95,647 ਐਕਟਿਵ ਮਰੀਜ਼ ਹਨ ਹਾਲਾਂਕਿ ਮੁੰਬਈ ਵਿੱਚੋਂ ਆਉਣ ਵਾਲੇ ਕੇਸਾਂ ਦੀ ਗਿਣਤੀ ਸਥਿਰ ਹੋ ਗਈ ਹੈ, ਪਰ ਪੁਣੇ, ਠਾਣੇ, ਕਲਿਆਣ ਅਤੇ ਮੀਰਾ –ਭਾਈਂਦਰ ( Mira- Bhayandar) ਜਿਹੇ ਸ਼ਹਿਰਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ
  • ਗੁਜਰਾਤ: ਗੁਜਰਾਤ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 875 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਕੁੱਲ ਕੇਸ 40,155 ਹੋ ਗਏ ਹਨ ਰਾਜ ਵਿੱਚ ਕੋਵਿਡ 19 ਕਾਰਨ 14 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 2,024 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ 202 ਕੇਸ ਸੂਰਤ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦਕਿ ਅਹਿਮਦਾਬਾਦ ਵਿੱਚ 165 ਨਵੇਂ ਕੇਸ ਸਾਹਮਣੇ ਆਏ ਹਨ।
  • ਰਾਜਸਥਾਨ: ਅੱਜ ਸਵੇਰ ਤੱਕ 170 ਨਵੇਂ ਪਾਜ਼ਿਟਿਵ ਕੇਸਾਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 23,344 ਹੋ ਗਈ ਹੈ, ਅਤੇ 2 ਮੌਤਾਂ ਹੋਈਆਂ ਹਨ। ਅੱਜ ਦੇ ਕੁੱਲ ਕੇਸਾਂ ਵਿੱਚੋਂ ਅਲਵਰ ਜ਼ਿਲ੍ਹੇ ਵਿੱਚ 40 ਨਵੇਂ ਕੇਸ ਸਾਹਮਣੇ ਆਏ ਹਨ, ਇਸਤੋਂ ਬਾਅਦ ਜੈਪੁਰ ਵਿੱਚ 33 ਕੇਸ ਅਤੇ ਉਦੈਪੁਰ ਵਿੱਚ 31 ਕੇਸ ਸਾਹਮਣੇ ਆਏ ਹਨ। ਇਸ ਵੇਲੇ ਤੱਕ ਰਾਜ ਵਿੱਚ 5211 ਐਕਟਿਵ ਕੇਸ ਹਨ। ਰਾਜ ਵਿੱਚ ਇਲਾਜ ਹੋਏ ਮਰੀਜ਼ਾਂ ਦੀ ਗਿਣਤੀ 17,634 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 499 ਹੈ।
  • ਮੱਧ ਪ੍ਰਦੇਸ਼: 316 ਨਵੇਂ ਪਾਜ਼ਿਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਮੱਧ ਪ੍ਰਦੇਸ਼ ਵਿੱਚ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 16,657 ਹੋ ਗਈ ਹੈ ਗਵਾਲੀਅਰ ਵਿੱਚ ਸਭ ਤੋਂ ਵੱਧ 60 ਕੇਸ ਸਾਹਮਣੇ ਆਏ ਹਨ, ਇਸ ਤੋਂ ਬਾਅਦ ਭੋਪਾਲ ਵਿੱਚ 57 ਅਤੇ ਇੰਦੌਰ ਵਿੱਚ 44 ਕੇਸ ਸਾਹਮਣੇ ਆਏ ਹਨ। ਹਾਲਾਂਕਿ, ਇਸ ਵੇਲੇ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3538 ਹੈ, ਜਦੋਂ ਕਿ ਇਲਾਜ ਹੋਏ ਮਰੀਜ਼ਾਂ ਦੀ ਗਿਣਤੀ 12,481 ਨੂੰ ਛੂਹ ਗਈ ਹੈ ਇਸ ਦੌਰਾਨ ਰਾਜ ਸਰਕਾਰ ਦੀ ਕਿੱਲ ਕੋਰੋਨਾ ਮੁਹਿੰਮਤਹਿਤ 66% ਆਬਾਦੀ ਦਾ ਸਰਦੇਖਣ ਪੂਰਾ ਹੋ ਗਿਆ ਹੈ।
  • ਛੱਤੀਸਗੜ੍ਹ: ਸ਼ੁੱਕਰਵਾਰ ਨੂੰ 166 ਨਵੇਂ ਕੋਵਿਡ -19 ਪਾਜ਼ਿਟਿਵ ਕੇਸਾਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 3,832 ਹੋ ਗਈ ਹੈ ਰਾਏਪੁਰ ਅਤੇ ਬਲੋਦਾ ਬਜ਼ਾਰ ਦੋਵਾਂ ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ 34-34 ਮਰੀਜ਼ਾਂ ਦੀ ਗਿਣਤੀ ਪਾਈ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 787 ਹੈ
  • ਗੋਆ: ਸ਼ੁੱਕਰਵਾਰ ਨੂੰ 100 ਨਵੇਂ ਵਿਅਕਤੀਆਂ ਵਿੱਚ ਕੋਵਿਡ -19 ਲਈ ਪਾਜ਼ਿਟਿਵ ਪਾਇਆ ਗਿਆ ਹੈ, ਜਿਸ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 2,251 ਹੋ ਗਈ ਹੈ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1347 ਹੈ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 895 ਹੈ

 

ਫੈਕਟਚੈੱਕ

 

Image

 

https://static.pib.gov.in/WriteReadData/userfiles/image/image007PLWZ.jpg

 

 

******

ਵਾਈਬੀ



(Release ID: 1638098) Visitor Counter : 165