PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
21 JUN 2020 6:33PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਕੁੱਲ 2,27,755 ਰੋਗੀਆਂ ਦੇ ਠੀਕ ਹੋਣ ਨਾਲ, ਰਿਕਵਰੀ ਰੇਟ ਹੋਰ ਵਧਕੇ 55.49% ਹੋ ਗਿਆ ਹੈ।
-
ਕੋਵਿਡ ਤੋਂ ਠੀਕ ਹੋਏ ਰੋਗੀਆਂ ਦੀ ਸੰਖਿਆ ਐਕਟਿਵ ਕੇਸਾਂ ਦੀ ਤੁਲਨਾ ਵਿੱਚ 50,000 ਤੋਂ ਜ਼ਿਆਦਾ ਹੋ ਗਈ ਹੈ।
-
ਧਾਰਾਵੀ ’ਚ ‘ਵਾਇਰਸ ਦਾ ਪਿੱਛਾ ਕਰਦਿਆਂ’ ਅਤੇ ਮਈ ’ਚ ਰੋਜ਼ਾਨਾ ਔਸਤਨ 43 ਤੋਂ ਘਟਾ ਕੇ ਜੂਨ ਦੇ ਤੀਜੇ ਹਫ਼ਤੇ ’ਚ 19 ਰੋਜ਼ਾਨਾ ਕੇਸਾਂ ਦੀ ਵੱਡੀ ਕਮੀ ਨੂੰ ਯਕੀਨੀ ਬਣਾਇਆ।
-
ਦੇਸ਼ ਭਰ ਵਿੱਚ 6ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
-
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ; ਯੋਗ ਕੋਵਿਡ 19 ਵਾਇਰਸ ਖ਼ਿਲਾਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
-
ਮਹਾਮਾਰੀ ਦੇ ਕਾਰਨ ਜੀਵਨ ਵਿੱਚ ਆਏ ਤਣਾਅ ਦਾ ਕਾਰਗਰ ਸਮਾਧਾਨ, ਯੋਗ ਪ੍ਰਦਾਨ ਕਰਦਾ ਹੈ: ਉਪ ਰਾਸ਼ਟਰਪਤੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਕੋਵਿਡ ਤੋਂ ਠੀਕ ਹੋਏ ਰੋਗੀਆਂ ਦੀ ਸੰਖਿਆ ਐਕਟਿਵ ਕੇਸਾਂ ਦੀ ਤੁਲਨਾ ਵਿੱਚ 50 ਹਜ਼ਾਰ ਤੋਂ ਅਧਿਕ ਹੋਈ ; ਰਿਕਵਰੀ ਰੇਟ ਸੁਧਰ ਕੇ 55.49% ਤੱਕ ਪਹੁੰਚਿਆ
ਕੋਵਿਡ-19 ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ, ਕੁੱਲ 2,27,755 ਰੋਗੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ, ਕੋਵਿਡ-19 ਦੇ 13,925 ਰੋਗੀ ਠੀਕ ਹੋਏ ਹਨ। ਕੋਵਿਡ-19 ਰੋਗੀਆਂ ਦਾ ਰਿਕਵਰੀ ਰੇਟ ਹੋਰ ਵਧਕੇ 55.49% ਹੋ ਗਿਆ ਹੈ। ਵਰਤਮਾਨ ਵਿੱਚ, 1,69,451 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ। ਅੱਜ, ਕੋਵਿਡ ਤੋਂ ਠੀਕ ਹੋਏ ਰੋਗੀਆਂ ਦੀ ਸੰਖਿਆ ਐਕਟਿਵ ਕੇਸਾਂ ਦੀ ਤੁਲਨਾ ਵਿੱਚ 58,305 ਤੋਂ ਵੱਧ ਹੋ ਗਈ ਹੈ। ਰੋਜ਼ਾਨਾ ਟੈਸਟ ਕੀਤੇ ਜਾਣ ਵਾਲੇ ਸੈਂਪਲਾਂ ਦੀ ਸੰਖਿਆ ਦਾ ਵਧਣਾ ਵੀ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 1,90,730 ਸੈਂਪਲ ਟੈਸਟ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਕੁੱਲ 68,07,226 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ।
https://pib.gov.in/PressReleasePage.aspx?PRID=1633084
ਧਾਰਾਵੀ ’ਚ ‘ਵਾਇਰਸ ਦਾ ਪਿੱਛਾ ਕਰਦਿਆਂ’ ਅਤੇ ਮਈ ’ਚ ਰੋਜ਼ਾਨਾ ਔਸਤਨ 43 ਤੋਂ ਘਟਾ ਕੇ ਜੂਨ ਦੇ ਤੀਜੇ ਹਫ਼ਤੇ ’ਚ 19 ਰੋਜ਼ਾਨਾ ਕੇਸਾਂ ਦੀ ਵੱਡੀ ਕਮੀ ਨੂੰ ਯਕੀਨੀ ਬਣਾਇਆ
ਭਾਰਤ ਸਰਕਾਰ ਦੁਆਰਾ ਕੋਵਿਡ–19 ਦੀ ਰੋਕਥਾਮ, ਉਸ ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇਸ ਵਾਇਰਸ ਨੂੰ ਰੋਕਣ ਤੇ ਦਰਜਬੰਦ ਕਾਰਵਾਈ ਦੀ ਨੀਤੀ ਰਾਹੀਂ ਕਈ ਕਦਮ ਚੁੱਕ ਰਹੀ ਹੈ। ਕਈ ਰਾਜਾਂ ਨੇ ਵਾਇਰਸ ਦਾ ਫੈਲਣਾ ਰੋਕਣ ਲਈ ਨੀਤੀਆਂ ਲਾਗੂ ਕੀਤੀਆਂ ਹਨ ਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਅਤੇ ‘ਬ੍ਰਿਹਨ–ਮੁੰਬਈ ਨਗਰ ਨਿਗਮ’ (ਬੀਐੱਮਸੀ) ਦੇ ਯਤਨਾਂ ਦੇ ਨਤੀਜੇ ਕਾਫ਼ੀ ਉਤਸ਼ਾਹਜਨਕ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਉਨ੍ਹਾਂ ਨੇ ਪੂਰੀ ਸਰਗਰਮੀ ਨਾਲ ‘ਵਾਇਰਸ ਦਾ ਪਿੱਛਾ ਕੀਤਾ’ ਅਤੇ ਸ਼ਿੱਦਤ ਨਾਲ ਕੋਵਿਡ ਦੇ ਸ਼ੱਕੀ ਰੋਗੀਆਂ ਨੂੰ ਲੱਭਿਆ। ਬਹੁਤ ਸੰਘਣੀ ਆਬਾਦੀ ਹੋਣ ਕਾਰਨ (2,27,136 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ), ਧਾਰਾਵੀ ’ਚ ਅਪ੍ਰੈਲ 2020 ਦੌਰਾਨ 12% ਦੀ ਵਾਧਾ ਦਰ ਨਾਲ 491 ਕੇਸ ਆਏ ਸਨ ਤੇ ਕੇਸ ਦੁੱਗਣੇ ਹੋਣ ਦਾ ਸਮਾਂ 18 ਦਿਨ ਸੀ। ਬੀਐੱਮਸੀ ਦੁਆਰਾ ਚੁੱਕੇ ਗਏ ਐਕਟਿਵ ਕਦਮਾਂ ਕਾਰਨ ਕੋਵਿਡ–19 ਦੇ ਕੇਸਾਂ ਦੀ ਵਾਧਾ ਦਰ ਮਈ 2020 ’ਚ ਘਟ ਕੇ 4.3% ਰਹਿ ਗਈ ਅਤੇ ਜੂਨ ਵਿੱਚ ਇਹ ਹੋਰ ਘਟ ਕੇ 1.02% ਹੋ ਗਈ। ਇਨ੍ਹਾਂ ਉਪਾਵਾਂ ਨੇ ਮਈ 2020 ਵਿੱਚ ਕੇਸ ਦੁੱਗਣੇ ਹੋਣ ਦੇ ਸਮੇਂ ਵਿੱਚ ਸੁਧਾਰ ਹੋ ਕੇ 43 ਦਿਨਾਂ ਅਤੇ ਜੂਨ 2020 ਵਿੱਚ 78 ਦਿਨਾਂ ’ਤੇ ਆ ਗਿਆ।
https://pib.gov.in/PressReleasePage.aspx?PRID=1633177
ਦੇਸ਼ ਭਰ ਵਿੱਚ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਡਿਜੀਟਲ ਮੀਡੀਆ ਦੇ ਜ਼ਰੀਏ ਮਨਾਇਆ ਗਿਆ
ਦੇਸ਼ ਭਰ ਵਿੱਚ ਅੱਜ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਜ਼ਰੀਏ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪਰਿਵਾਰਕ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਯੋਗ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗ ਸਾਰਿਆਂ ਨੂੰ ਕਰੀਬ ਲਿਆਉਂਦਾ ਹੈ ਅਤੇ ਬੱਚਿਆਂ ਅਤੇ ਵੱਡਿਆਂ ਸਹਿਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਆਪਸ ਵਿੱਚ ਇੱਕ - ਦੂਜੇ ਨਾਲ ਜੋੜ ਕੇ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ‘ਪਰਿਵਾਰ ਦੇ ਨਾਲ ਯੋਗ’ (ਯੋਗ ਵਿਦ ਫੈਮਿਲੀ) ਨੂੰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਵਿਡ-19 ਮੁੱਖ ਰੂਪ ਨਾਲ ਮਾਨਵ ਸਰੀਰ ਦੇ ਫੇਫੜਿਆਂ ਸਬੰਧੀ ਅੰਗਾਂ ਉੱਤੇ ਹਮਲਾ ਕਰਦਾ ਹੈ ਅਤੇ ਪ੍ਰਾਣਾਯਾਮ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਸਿਹਤ ਅਤੇ ਭਰੋਸੇ ਦੀਆਂ ਤਾਰਾਂ ਨੂੰ ਕਾਇਮ ਰੱਖ ਸਕਦੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਤੰਦਰੁਸਤ ਅਤੇ ਖੁਸ਼ਹਾਲ ਮਾਨਵਤਾ ਦੀ ਸਫਲਤਾ ਦੀ ਗਵਾਹ ਬਣੇਗੀ। ਉਨ੍ਹਾਂ ਨੇ ਕਿਹਾ ਕਿ ਯੋਗ ਨਿਸ਼ਚਿਤ ਰੂਪ ਨਾਲ ਸਾਨੂੰ ਅਜਿਹਾ ਕਰਨ ਵਿੱਚ ਮਦਦ ਕਰ ਸਕਦਾ ਹੈ। ਕੋਵਿਡ - 19 ਦੀ ਵਰਤਮਾਨ ਮਹਾਮਾਰੀ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਕਿਸੇ ਤਰ੍ਹਾਂ ਦੇ ਆਯੋਜਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰਨ ਲਈ ਪ੍ਰੋਤਸਾਹਿਤ ਕੀਤਾ। ਇਸ ਸਬੰਧ ਵਿੱਚ ਆਯੁਸ਼ ਮੰਤਰਾਲੇ ਨੇ ਲੋਕਾਂ ਨੂੰ ਔਨਲਾਈਨ ਭਾਗੀਦਾਰੀ ਦੀ ਸੁਵਿਧਾ ਦੇਣ ਲਈ ਸਮਾਜਿਕ ਅਤੇ ਡਿਜੀਟਲ ਮੀਡੀਆ ਪਲੈਟਫਾਰਮਾਂ ਦੀ ਅਧਿਕਤਮ ਵਰਤੋਂ ਕੀਤੀ।
https://pib.gov.in/PressReleasePage.aspx?PRID=1633083
ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleasePage.aspx?PRID=1633041
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ; ਯੋਗ ਕੋਵਿਡ 19 ਵਾਇਰਸ ਖ਼ਿਲਾਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਇਕਜੁੱਟਤਾ ਦਾ ਦਿਨ ਹੈ। ਇਹ ਵਿਸ਼ਵਵਿਆਪੀ ਭਾਈਚਾਰੇ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐੱਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਸਾਨੂੰ ਲੋਕਾਂ ਨੂੰ ਇਕੱਠੇ ਲਿਆਇਆ ਹੈ।
https://pib.gov.in/PressReleasePage.aspx?PRID=1633066
ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਯੋਗ ਨੂੰ ਵੀ ਔਨਲਾਈਨ ਕੋਰਸ ਵਿੱਚ ਸ਼ਾਮਲ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਵਿੱਦਿਅਕ ਸੰਸਥਾਵਾਂ ਨੂੰ ਆਪਣੇ ਔਨਲਾਈਨ ਵਿੱਦਿਅਕ ਪ੍ਰੋਗਰਾਮ ਵਿੱਚ ਯੋਗ ਨੂੰ ਵੀ ਸ਼ਾਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਸੰਕ੍ਰਮਣ ਦੇ ਦੌਰ ਵਿੱਚ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਯੋਗ ਇੱਕ ਬਿਹਤਰੀਨ ਸਾਧਨ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਸਪਿਕ ਮੈਕੇ ਦੁਆਰਾ ਆਯੋਜਿਤ ਡਿਜੀਟਲ ਯੋਗ ਅਤੇ ਧਿਆਨ ਸ਼ਿਵਿਰ (ਕੈਂਪ) ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗ ਵਿਸ਼ਵ ਨੂੰ ਭਾਰਤ ਦਾ ਇੱਕ ਅਦਭੁੱਤ ਤੋਹਫਾ ਹੈ ਜਿਸ ਨੇ ਵਿਸ਼ਵ ਭਰ ਵਿੱਚ ਕਰੋੜਾਂ ਜ਼ਿੰਦਗੀਆਂ ਦੀ ਸਫਲਤਾਪੂਰਵਕ ਕਾਇਆਕਲਪ ਕਰ ਰਿਹਾ ਹੈ। ਲੋਕਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਕੋਵਿਡ ਸੰਕ੍ਰਮਣ ਦੇ ਪ੍ਰਭਾਵ ਦੀ ਚਰਚਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਵਿਸ਼ਵ ਇਸ ਚੁਣੌਤੀਪੂਰਨ ਸਮੇਂ ਤੋਂ ਗੁਜਰ ਰਿਹਾ ਹੈ, ਅਸੀਂ ਇਸ ਚੁਣੌਤੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦੇ ਸਕਦੇ। ਸਾਨੂੰ ਇੱਕ ਹੋ ਕੇ ਸੰਯੁਕਤ ਰੂਪ ਨਾਲ ਇਸ ਮਹਾਮਾਰੀ ਦੇ ਵਿਰੁੱਧ ਸੰਘਰਸ਼ ਕਰਨਾ ਹੋਵੇਗਾ ਅਤੇ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਸੁਨਿਸ਼ਚਿਤ ਕਰਨੀ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਮਾਰੀ ਦੇ ਕਾਰਨ ਸਾਡੀ ਜ਼ਿੰਦਗੀ ਵਿੱਚ ਆਏ ਤਣਾਅ ਦਾ ਕਾਰਗਰ ਨਿਦਾਨ ਵੀ ਯੋਗ ਪ੍ਰਦਾਨ ਕਰਦਾ ਹੈ। ਯੋਗ ਸੰਪੂਰਨ ਸਿਹਤ ਸੁਨਿਸ਼ਚਿਤ ਕਰਨ ਵਿੱਚ ਇੱਕ ਸਮਰੱਥ ਪ੍ਰਣਾਲੀ ਹੈ ਅਤੇ ਉਸ ਦੀ ਪੂਰੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
https://pib.gov.in/PressReleasePage.aspx?PRID=1633068
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2020 ‘ਤੇ ਸ਼ੁਭਕਾਮਨਾਵਾਂ ਦਿੱਤੀਆਂ
ਆਪਣੇ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਯੋਗ ਸਰੀਰ ਅਤੇ ਮਨ , ਕਾਰਜ ਅਤੇ ਵਿਚਾਰ ਅਤੇ ਮਨੁੱਖ ਅਤੇ ਪ੍ਰਕਿਰਤੀ ਦਰਮਿਆਨ ਤਾਲਮੇਲ ਸਥਾਪਿਤ ਕਰਨ ਦਾ ਇੱਕ ਮਾਧਿਅਮ ਹੈ”। ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਅਣਥੱਕ ਯਤਨਾਂ ਨਾਲ ਸੰਪੂਰਨ ਮਾਨਵਤਾ ਨੂੰ ਭਾਰਤੀ ਸੱਭਿਆਚਾਰ ਦੇ ਇਸ ਅਨਮੋਲ ਉਪਹਾਰ ਨਾਲ ਆਲਮੀ ਸਵੀਕ੍ਰਿਤੀ ਪ੍ਰਦਾਨ ਕਰਵਾਈ ਜਿਸ ਨਾਲ ਅੱਜ ਪੂਰੇ ਵਿਸ਼ਵ ਨੇ ਯੋਗ ਨੂੰ ਅਪਣਾਇਆ ਹੈ” ।
https://pib.gov.in/PressReleasePage.aspx?PRID=1633076
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਨਾਲ ਆਪਣੇ ਨਿਵਾਸ ‘ਤੇ ਯੋਗ ਆਸਣ ਕੀਤੇ
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀਂ ਨੇ ਅੱਜ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਦੇ ਨਾਲ ਆਪਣੇ ਨਿਵਾਸ ‘ਤੇ ਯੋਗ ਆਸਣ ਕੀਤੇ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ ‘ਪਰਿਵਾਰ ਨਾਲ ਯੋਗ’ (ਯੋਗ ਵਿਦ ਫੈਮਿਲੀ) ਦੀ ਵਕਾਲਤ ਕੀਤੀ ਜਿਸ ਵਿੱਚ ਸਮੂਹਿਕ ਸਮਾਰੋਹ ਦਾ ਆਯੋਜਨ ਉਚਿਤ ਨਹੀਂ ਹੈ।
https://pib.gov.in/PressReleasePage.aspx?PRID=1633129
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਸ਼ਨੀਵਾਰ ਨੂੰ ਕੋਵਿਡ-19 ਦੇ 3,874 ਨਵੇਂ ਕੇਸ ਦਰਜ ਕੀਤੇ ਗਏ, ਜੋ ਇੱਕ ਦਿਨ ਵਿੱਚ ਸਭ ਤੋਂ ਵੱਡਾ ਵਾਧਾ ਹੈ, ਜਿਸ ਨਾਲ ਮਾਮਲਿਆਂ ਦੀ ਗਿਣਤੀ 1,28,205 ਹੋ ਗਈ ਹੈ। ਰਾਜ ਨੇ 160 ਮੌਤਾਂ ਵੀ ਦਰਜ ਕੀਤੀਆਂ ਜੋ ਇੱਕ ਦਿਨ ਵਿੱਚ ਦੂਜਾ ਸਭ ਤੋਂ ਵੱਡਾ ਵਾਧਾ ਹੈ, ਇਸ ਨਾਲ ਮ੍ਰਿਤਕਾਂ ਦੀ ਗਿਣਤੀ 5,984 ਹੋ ਗਈ ਹੈ। ਮਹਾਰਾਸ਼ਟਰ ਦੇ ਤਕਰੀਬਨ 51% ਮਾਮਲੇ ਅਤੇ 59% ਮੌਤਾਂ ਮੁੰਬਈ ਤੋਂ ਹਨ। ਮਹਾਰਾਸ਼ਟਰ ਸਰਕਾਰ ਨੇ ਹਸਪਤਾਲਾਂ ਨੂੰ ਕੋਵਿਡ-19 ਮਰੀਜ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਆਕਸੀਜਨ ਸਿਲੰਡਰ ਦੀ ਵਰਤੋਂ ਕਰਨ ਲਈ ਕਿਹਾ ਹੈ ਕਿਉਂਕਿ ਰਾਜ ਵਿੱਚ ਵੈਂਟੀਲੇਟਰਾਂ ਦੀ ਘਾਟ ਹੈ। ਮਹਾਰਾਸ਼ਟਰ ਵਿੱਚ ਸਿਰਫ 3,028 ਵੈਂਟੀਲੇਟਰ ਹਨ, ਜੋ ਕਿ ਰਾਜ ਵਿੱਚ ਕੋਵਿਡ-19 ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਲੋੜੀਂਦੇ ਨਹੀਂ ਹਨ।
-
ਗੁਜਰਾਤ: ਗੁਜਰਾਤ ਵਿੱਚ 539 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਦੂਜਾ ਸਭ ਤੋਂ ਵੱਡਾ ਵਾਧਾ ਸੀ, ਜਿਸ ਨਾਲ ਰਾਜ ਵਿੱਚ ਮਾਮਲਿਆਂ ਦੀ ਗਿਣਤੀ 26,737 ਹੋ ਗਈ। ਸ਼ਨੀਵਾਰ ਨੂੰ 20 ਮੌਤਾਂ ਦੇ ਨਾਲ, ਰਾਜ ਵਿੱਚ ਮ੍ਰਿਤਕਾਂ ਦੀ ਗਿਣਤੀ 1,639 ਹੋ ਗਈ, ਜਿਨ੍ਹਾਂ ਵਿੱਚੋਂ 1,315 ਮੌਤਾਂ ਇਕੱਲੇ ਅਹਿਮਦਾਬਾਦ ਵਿੱਚ ਦਰਜ ਕੀਤੀਆਂ ਗਈਆਂ।
-
ਰਾਜਸਥਾਨ: ਰਾਜਸਥਾਨ ਵਿੱਚ ਐਤਵਾਰ ਸਵੇਰੇ ਕੋਰੋਨਾਵਾਇਰਸ ਦੇ 154 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 14,691 ਹੋ ਗਈ। ਰਾਜ ਦੇ ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਸਭ ਤੋਂ ਵੱਧ ਕੇਸ ਧੌਲਪੁਰ (59) ਅੰਦਰ ਦਰਜ ਕੀਤੇ ਗਏ, ਇਸ ਤੋਂ ਬਾਅਦ ਜੈਪੁਰ (31) ਅਤੇ ਝੁੰਝੁਨੂ (22) ਆਉਂਦੇ ਹਨ। ਰਾਜ ਵਿੱਚ ਇਸ ਬਿਮਾਰੀ ਕਾਰਨ ਹੁਣ ਤੱਕ 341 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਨਰੇਗਾ ਤਹਿਤ ਰੋਜ਼ਗਾਰ ਦੀ ਹੱਦ 100 ਤੋਂ ਵਧਾ ਕੇ 200 ਦਿਨ ਕਰਨ ਲਈ ਕਿਹਾ ਹੈ ਜਿਸ ਨਾਲ ਰਾਜ ਦੇ ਦਿਹਾਤੀ ਇਲਾਕਿਆਂ ਵਿੱਚ ਕੋਵਿਡ-19 ਮਹਾਂਮਾਰੀ ਦੀ ਮਾਰ ਝੱਲ ਰਹੇ 70 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਵੀ ਲੌਕਡਾਊਨ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਘਰ ਪਰਤੇ ਹਨ, ਪਰ ਉਨ੍ਹਾਂ ਨੂੰ ਪੀਐੱਮਜੀਕੇਆਰਵਾਈ ਤਹਿਤ ਕੁਝ ਨਹੀਂ ਮਿਲਿਆ ਹੈ।
-
ਮੱਧ ਪ੍ਰਦੇਸ਼: 142 ਕੇਸਾਂ ਦੀ ਰਿਪੋਰਟ ਪਾਜ਼ਿਟਿਵ ਆਉਣ ਦੇ ਨਾਲ, ਮੱਧ ਪ੍ਰਦੇਸ਼ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 11,724 ਤੱਕ ਪਹੁੰਚ ਗਈ। ਸ਼ਨੀਵਾਰ ਨੂੰ ਰਾਜ ਵਿੱਚ ਛੇ ਮੌਤਾਂ ਦੀ ਖ਼ਬਰ ਮਿਲੀ ਹੈ।
-
ਮਣੀਪੁਰ: ਇਸ ਸਮੇਂ ਸੰਸਥਾਗਤ ਏਕਾਂਤਵਾਸ ਵਿੱਚ 14,983 ਵਿਅਕਤੀ, ਸਰਕਾਰੀ ਏਕਾਂਤਵਾਸ ਕੇਂਦਰਾਂ ਵਿੱਚ 5,438 ਵਿਅਕਤੀ ਅਤੇ ਭੁਗਤਾਨ ਕਰਨ ਵਾਲੇ ਏਕਾਂਤਵਾਸ ਕੇਂਦਰਾਂ ਵਿੱਚ 530 ਵਿਅਕਤੀ ਭਰਤੀ ਹਨ। ਮਣੀਪੁਰ ਵਿੱਚ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਜਾਰੀ ਰੱਖੀ ਹੈ, ਪੁਲਿਸ ਨੇ ਕੱਲ੍ਹ 349 ਵਾਹਨਾਂ ਸਮੇਤ 599 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ; ਬਾਅਦ ਵਿੱਚ ਉਨ੍ਹਾਂ ਨੂੰ ਚੇਤਾਵਨੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਕੋਲੋਂ ਕੁੱਲ 62,100 ਰੁਪਏ ਜ਼ੁਰਮਾਨਾ ਵਸੂਲਿਆ ਗਿਆ।
-
ਮੇਘਾਲਿਆ: ਮੇਘਾਲਿਆ ਵਿੱਚ ਪੰਜ ਹੋਰ ਵਿਅਕਤੀ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਜਾਂਚ ਵੀ ਨੈਗੇਟਿਵ ਰਹੀ ਹੈ; ਕੁੱਲ ਕੇਸ 44, ਕੁੱਲ ਐਕਟਿਵ ਕੇਸ 6, ਤੰਦਰੁਸਤ ਹੋਏ 37
-
ਮਿਜ਼ੋਰਮ: ਮਿਜ਼ੋਰਮ ਦੇ ਸਿਵਲ ਹਸਪਤਾਲ ਲੁੰਗਲੇਈਟਰੂਇਨਟ ਲੈਬ ਵਿਖੇ ਕੱਲ੍ਹ ਟੈਸਟ ਕੀਤੇ ਗਏ 15 ਸਵੈਬ ਨਮੂਨਿਆਂ ਵਿੱਚੋਂ 14 ਨੂੰ ਕੋਵਿਡ-19 ਨੈਗੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ। ਇਕੱਲੇ ਪਾਜ਼ਿਟਿਵ ਨਤੀਜੇ ਦੀ ਪੁਸ਼ਟੀ ਜ਼ੈਡਐੱਮਸੀ ਲੈਬ ਦੁਆਰਾ ਕੀਤੀ ਜਾਣੀ ਹੈ। ਮਰੀਜ਼, ਜੋ ਇਸ ਸਮੇਂ ਏਕਾਂਤਵਾਸ ਵਿੱਚ ਹੈ, ਨੂੰ ਡੀਸੀਐੱਚਸੀ ਲੁੰਗਲੇਈ ਭੇਜ ਦਿੱਤਾ ਗਿਆ ਹੈ।
-
ਨਾਗਾਲੈਂਡ: ਦੀਮਾਪੁਰ ਦੇ ਡੀਸੀ ਅਨੂਪ ਕਿੰਚੀ ਨੇ ਬਰਮਾ ਕੈਂਪ, ਦੀਮਾਪੁਰ ਵਿਖੇ ਪ੍ਰਵਾਸੀ ਕਾਮਿਆਂ ਲਈ ਆਤਮਨਿਰਭਰ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ। ਕੋਹੀਮਾ ਮਿਊਂਸਪਲ ਕਾਰਪੋਰੇਸ਼ਨ ਨੇ ਪੀਪੀਈਜ਼ ਜਿਵੇਂ ਹੱਥਾਂ ਦੇ ਦਸਤਾਨਿਆਂ ਅਤੇ ਚਿਹਰੇ 'ਤੇ ਲਾਉਣ ਵਾਲੇ ਮਾਸਕ ਜਿਹੀ ਰਹਿੰਦ-ਖੂਹੰਦ ਨੂੰ ਜਨਤਕ ਕੂੜੇਦਾਨਾਂ ਅਤੇ ਜਨਤਕ ਥਾਵਾਂ 'ਤੇ ਸੁੱਟਣ ਖ਼ਿਲਾਫ਼ ਲੋਕਾਂ ਨੂੰ ਚੌਕਸ ਕੀਤਾ; ਸੁਰੱਖਿਅਤ ਨਿਪਟਾਰੇ ਲਈ ਵਰਤੇ ਗਏ ਪੀਪੀਈਜ਼ ਨੂੰ ਵੱਖਰਾ ਰੱਖਣ ਦੀ ਤਾਕੀਦ ਵੀ ਕੀਤੀ।
-
ਕੇਰਲ: ਰਾਜਧਾਨੀ ਤਿਰੂਵਨੰਤਪੁਰਮ ਵਿੱਚ ਇੱਕ ਆਟੋ ਚਾਲਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਵਾਇਰਸ ਟੈਸਟ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਕੋਵਿਡ-19 ਬਾਰੇ ਹਾਈ ਅਲਰਟ ਸਖ਼ਤੀ ਨਾਲ ਜਾਰੀ ਕੀਤਾ ਗਿਆ ਹੈ। ਉਸ ਦੇ ਜ਼ਿਆਦਾਤਰ ਸੰਭਾਵੀ ਸੰਪਰਕ, ਜੋ ਕਿ 80-100 ਤੱਕ ਹੋ ਸਕਦੇ ਹਨ, ਅਜੇ ਵੀ ਅਣਜਾਣ ਹਨ। ਸ਼ਹਿਰ ਦੇ ਕੁਝ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ, ਕਨੂਰ ਸ਼ਹਿਰ ਵਿੱਚ ਪਾਬੰਦੀਆਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਇੱਕ ਕੋਵਿਡ ਮਰੀਜ਼ ਦੀ ਹਾਲ ਹੀ ਵਿੱਚ ਹੋਈ ਮੌਤ ਜੋ ਕਿ ਆਬਕਾਰੀ ਵਿਭਾਗ ਦਾ ਨੌਜਵਾਨ ਡਰਾਈਵਰ ਸੀ, ਦੇ ਸਰੋਤ ਦਾ ਪਤਾ ਨਹੀਂ ਲੱਗ ਜਾਂਦਾ। ਵੰਦੇ ਭਾਰਤ ਮਿਸ਼ਨ ਦੇ ਹਿੱਸੇ ਵਜੋਂ, 1490 ਪ੍ਰਵਾਸੀ ਅੱਜ ਕੋਚੀ ਪਹੁੰਚਣਗੇ। ਖਾੜੀ ਖੇਤਰ ਤੋਂ ਸੱਤ ਉਡਾਣਾਂ ਉਨ੍ਹਾਂ ਨੂੰ ਲੈ ਕੇ ਆਉਣਗੀਆਂ। 1610 ਪ੍ਰਵਾਸੀ ਸਾਰਿਆਂ ਨੇ ਕੋਚੀ ਨੂੰ ਕੱਲ੍ਹ ਨੌਂ ਉਡਾਣਾਂ ਵਿੱਚ ਪਹੁੰਚਾਇਆ ਗਿਆ। ਇਸੇ ਦੌਰਾਨ ਅੱਜ ਦਮਮ ਵਿੱਚ ਇੱਕ ਹੋਰ ਕੇਰਲਵਾਸੀ ਦੀ ਮੌਤ ਹੋ ਗਈ, ਜਿਸ ਨਾਲ ਖਾੜੀ ਵਿੱਚ ਮਰਨ ਵਾਲੇ ਮਲਿਆਲੀਆਂ ਦੀ ਗਿਣਤੀ 250 ਹੋ ਗਈ ਹੈ। ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੋਵਿਡ-19 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਕੱਲ੍ਹ 127 ਵਿਅਕਤੀਆਂ ਨੂੰ ਪਾਜ਼ਿਟਿਵ ਟੈਸਟ ਕੀਤਾ ਗਿਆ।
-
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ-19 ਕਾਰਨ ਇੱਕ ਮੌਤ ਅਤੇ 30 ਟੈਸਟ ਪਾਜ਼ਿਟਿਵ ਪਾਏ ਗਏ; ਇਸ ਦੇ ਨਾਲ-ਨਾਲ ਅੱਠ ਮੌਤਾਂ ਕਾਰਨ ਕੇਂਦਰ ਸ਼ਾਸ਼ਿਤ ਪ੍ਰਦੇਸ ਵਿੱਚ ਕੁੱਲ ਕੇਸਾਂ ਦੀ ਗਿਣਤੀ 366 ਹੋ ਗਈ ਹੈ। ਟੀਐੱਨ ਦੇ ਮੁੱਖ ਮੰਤਰੀ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿਉਂਕਿ ਟੀ.ਐੱਨ. ਵਿੱਚ 2,396 ਮਾਮਲੇ, 38 ਮੌਤਾਂ ਹੋ ਚੁੱਕੀਆਂ ਹਨ; ਉਨ੍ਹਾਂ ਦੁਹਰਾਇਆ ਕਿ ਇਸ ਬਿਮਾਰੀ ਦਾ ਫੈਲਾਅ ਨੂੰ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਰੋਕਿਆ ਜਾ ਸਕਦਾ। ਕੱਲ੍ਹ ਤੱਕ ਕੁੱਲ ਕੇਸ: 56845, ਐਕਟਿਵ ਕੇਸ: 24822,, ਮੌਤਾਂ: 704, ਛੁੱਟੀ ਮਿਲੀ: 30271, ਚੇਨਈ ਵਿੱਚ ਐਕਟਿਵ ਕੇਸ: 17285 ਹਨ।
-
ਕਰਨਾਟਕ: ਰਾਜ ਸਰਕਾਰ ਨੇ ਸਥਾਨਕ ਅਧਿਕਾਰੀਆਂ ਅਤੇ ਸਥਾਨਕ ਸਰਕਾਰਾਂ ਨੂੰ ਸਵੇਰੇ 5 ਵਜੇ ਤੋਂ 9 ਵਜੇ ਦਰਮਿਆਨ ਕਿਸੇ ਵੀ ਸਮੇਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਜਨਤਕ ਪਾਰਕ ਖੋਲ੍ਹਣ ਲਈ ਦੇ ਹੱਕ ਸੌਂਪ ਦਿੱਤੇ ਹਨ। ਕੋਵਿਡ-19 ਦੇ ਇਲਾਜ ਲਈ ਨਿਜੀ ਹਸਪਤਾਲਾਂ ਵਿੱਚ ਰੇਟ ਤੈਅ ਕਰਨ ਤੋਂ ਪਹਿਲਾਂ ਹੀ, ਸਿਹਤ ਵਿਭਾਗ ਨੇ ਆਯੁਸ਼ਮਾਨ ਭਾਰਤ-ਆਰੋਗਯ ਕਰਨਾਟਕ ਅਧੀਨ ਆਉਂਦੇ 518 ਨਿਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਸਰਕਾਰੀ ਪ੍ਰੋਟੋਕੋਲ ਅਤੇ ਮਾਪਦੰਡਾਂ ਅਨੁਸਾਰ ਕੋਵਿਡ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਨਿਰਦੇਸ਼ ਦਿੱਤੇ ਹਨ। ਕੱਲ੍ਹ 416 ਨਵੇਂ ਕੇਸ, 181 ਨੂੰ ਛੁੱਟੀ ਮਿਲੀ ਅਤੇ ਨੌਂ ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 8697, ਐਕਟਿਵ ਕੇਸ: 3170, ਮੌਤਾਂ: 132 ਹਨ।
-
ਆਂਧਰ ਪ੍ਰਦੇਸ਼: ਸਰਕਾਰ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਲੌਕਡਾਊਨ ਲਾਗੂ ਕਰਨ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜ ਮੌਤਾਂ ਦੇ ਨਾਲ-ਨਾਲ 24,451 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 439 ਨਵੇਂ ਕੇਸ ਸਾਹਮਣੇ ਆਏ, ਜਦਕਿ 151 ਨੂੰ ਇਲਾਜ ਮਗਰੋਂ ਛੁੱਟੀ ਮਿਲੀ। ਕੁੱਲ ਕੇਸ: 7059, ਐਕਟਿਵ: 3599, ਠੀਕ ਹੋਏ: 3354, ਮੌਤਾਂ: 106 ਹਨ। ਪਿਛਲੇ 24 ਘੰਟਿਆਂ ਦੌਰਾਨ ਅੰਤਰ-ਰਾਜ ਮਾਮਲਿਆਂ ਦੀ ਕੁੱਲ ਸੰਖਿਆ: 1540, ਐਕਟਿਵ: 639, 901 ਤੰਦਰੁਸਤ ਹੋਏ ਹਨ। ਇਸੇ ਅਰਸੇ ਦੌਰਾਨ ਦੂਜੇ ਦੇਸ਼ਾਂ ਤੋਂ ਕੇਸਾਂ ਦੀ ਕੁੱਲ ਸੰਖਿਆ: 330, ਐਕਟਿਵ ਮਾਮਲੇ: 278, 52 ਤੰਦਰੁਸਤ ਹੋਏ।
-
ਤੇਲੰਗਾਨਾ: ਹੈਦਰਾਬਾਦ ਸਥਿਤ ਹੇਟਰੋ ਨੂੰ ਕੋਵਿਡ-19 ਦੇ ਇਲਾਜ ਲਈ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਤੋਂ ਜਾਂਚ ਸਬੰਧੀ ਐਂਟੀਵਾਇਰਲ ਦਵਾਈ ‘ਰੇਮੇਡੇਸਿਵਰ’ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਪ੍ਰਵਾਨਗੀ ਮਿਲ ਗਈ ਹੈ; 'ਕੋਵੀਫੋਰ' 100 ਮਿਲੀਗ੍ਰਾਮ ਦੇ ਟੀਕੇ (ਇੰਜੈਕਟੇਬਲ) ਵਿੱਚ ਉਪਲਬਧ ਹੋਵੇਗਾ ਜਿਸ ਨੂੰ ਇੱਕ ਸਿਹਤ ਦੇਖਭਾਲ ਮਾਹਰ ਦੀ ਨਿਗਰਾਨੀ ਹੇਠ ਨਾੜੀ ਵਿੱਚ ਲਾਉਣਾ ਪੈਂਦਾ ਹੈ। ਹੁਣ ਤੱਕ ਕੁੱਲ ਕੇਸ 7072, ਐਕਟਿਵ 3363, ਠੀਕ ਹੋਏ 3506, ਮੌਤਾਂ 203
******
ਵਾਈਬੀ
(Release ID: 1633268)
Visitor Counter : 275
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam