PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
14 JUN 2020 7:08PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਕੋਵਿਡ-19 ਤੋਂ ਹੁਣ ਤੱਕ 1,62,378 ਲੋਕ ਤੰਦਰੁਸਤ ਹੋ ਚੁੱਕੇ ਹਨ, ਜਿਸ ਵਿੱਚ ਪਿਛਲੇ 24 ਘੰਟਿਆਂ ਵਿੱਚ ਠੀਕ ਹੋਏ 8,049 ਲੋਕ ਸ਼ਾਮਲ ਹਨ। ਇਸ ਤਰ੍ਹਾਂ ਸੁਧਾਰ ਦੀ ਦਰ ਵਧ ਕੇ 50 ਪ੍ਰਤੀਸ਼ਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
-
ਪ੍ਰਧਾਨ ਮੰਤਰੀ ਨੇ ਆਪਣੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕੋਵਿਡ-19 ਦੇ ਸੰਦਰਭ ਵਿੱਚ ਰਾਸ਼ਟਰੀ ਪੱਧਰ 'ਤੇ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ।
-
ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਬੈਠਕ ਦੀ ਪ੍ਰਧਾਨਗੀ ਕੀਤੀ, ਰਾਸ਼ਟਰੀ ਰਾਜਧਾਨੀ ਵਿੱਚ 2 ਦਿਨ ਦੇ ਅੰਦਰ ਕੋਵਿਡ-19 ਦੀ ਟੈਸਟਿੰਗ ਦੁੱਗਣੀ ਅਤੇ 6 ਦਿਨ ਵਿੱਚ ਤਿੰਨ ਗੁਣਾ ਹੋ ਜਾਵੇਗੀ।
-
ਸਿਹਤ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦਵਾ ਰੈਮਡੇਸਿਵਿਰ ਨੂੰ ਸਿਰਫ਼ ਐਮਰਜੈਂਸੀ ਵਿੱਚ ਟੌਸਿਲੀਜ਼ੁਮੈਬ ਅਤੇ ਕਨਵੇਲਸੈਂਟ ਪਲਾਜ਼ਮਾ ਦੀ ਆਫ਼ ਲੇਬਲ ਨਾਲ ਸੀਮਤ ਵਰਤੋਂ ਹਿਤ ਇੱਕ ‘ਜਾਂਚਾਤਮਕ ਥੈਰੇਪੀ’ ਦੇ ਉਦੇਸ਼ਾਂ ਲਈ ਸ਼ਾਮਲ ਕੀਤਾ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਰਿਕਵਰੀ ਰੇਟ 50 % ਤੋਂ ਅਧਿਕ; ਕੋਵਿਡ - 19 ਦੇ ਕੁੱਲ 1,62,378 ਰੋਗੀ ਠੀਕ ਹੋ ਚੁੱਕੇ ਹਨ
ਪਿਛਲੇ 24 ਘੰਟਿਆਂ ਵਿੱਚ ਕੋਵਿਡ - 19 ਦੇ 8,049 ਰੋਗੀਆਂ ਦੇ ਠੀਕ ਹੋਣ ਨਾਲ ਹੀ ਰਿਕਵਰੀ ਰੇਟ 50% ਤੋਂ ਵੀ ਅਧਿਕ ਦੇ ਜ਼ਿਕਰਯੋਗ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਹੁਣ ਤੱਕ ਕੋਵਿਡ - 19 ਦੇ ਕੁੱਲ 1,62,378 ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ਵਿੱਚ ਮਰੀਜ਼ਾਂ ਦੇ ਠੀਕ ਹੋਣ (ਰਿਕਵਰੀ) ਦਾ ਰੇਟ 50.60 % ਹੈ। ਇਸ ਤੋਂ ਇਹ ਪਤਾ ਚਲਦਾ ਹੈ ਕਿ ਕੋਵਿਡ-19 ਦੇ ਜਿੰਨੇ ਵੀ ਮਾਮਲੇ ਹਨ ਉਨ੍ਹਾਂ ਵਿੱਚੋਂ ਅੱਧੇ ਮਰੀਜ਼ ਇਸ ਰੋਗ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸਮੇਂ ‘ਤੇ ਰੋਗ ਦਾ ਪਤਾ ਲਗ ਜਾਣ ਅਤੇ ਸਹੀ ਕਲਿਨੀਕਲ ਮੈਨੇਜਮੈਂਟ ਨਾਲ ਹੀ ਇੰਨੀ ਵੱਡੀ ਸੰਖਿਆ ਵਿੱਚ ਮਰੀਜ਼ ਠੀਕ ਹੋ ਸਕੇ ਹਨ। ਵਰਤਮਾਨ ਵਿੱਚ 1,49,348 ਸਰਗਰਮ ਮਾਮਲੇ ਜਾਂ ਮਰੀਜ਼ ਮੈਡੀਕਲ ਨਿਗਰਾਨੀ ਵਿੱਚ ਹਨ।
ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਆਈਸੀਐੱਮਆਰ ਦੀ ਟੈਸਟਿੰਗ ਸਮਰੱਥਾ ਨਿਰੰਤਰ ਵਧਾਈ ਜਾ ਰਹੀ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ (ਲੈਬਾਂ) ਦੀ ਸੰਖਿਆ ਵਧਾਕੇ 646 ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧਾਕੇ 247 (ਕੁੱਲ 893) ਕਰ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 1,51,432 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ 56,58,614 ਹੋ ਗਈ ਹੈ।
https://pib.gov.in/PressReleasePage.aspx?PRID=1631508
ਕੋਵਿਡ–19 ਅੱਪਡੇਟਸ : ਰੈਮਡੇਸਿਵਿਰ (Remdesivir) ਦੀ ਮੌਜੂਦਾ ਸਥਿਤੀ
ਕੋਵਿਡ–19 ਲਈ ਇੱਕ ਅੱਪਡੇਟਡ ਕਲੀਨਿਕਲ ਪ੍ਰਬੰਧ ਪ੍ਰੋਟੋਕੋਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 13 ਜੂਨ, 2020 ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਵਾ ਰੈਮਡੇਸਿਵਿਰ ਨੂੰ ਸਿਰਫ਼ ਐਮਰਜੈਂਸੀ ਵਿੱਚ ਟੌਸਿਲੀਜ਼ੁਮੈਬ ਅਤੇ ਕਨਵੇਲਸੈਂਟ ਪਲਾਜ਼ਮਾ ਦੀ ਆਫ਼ ਲੇਬਲ ਨਾਲ ਸੀਮਤ ਵਰਤੋਂ ਹਿਤ ਇੱਕ ‘ਜਾਂਚਾਤਮਕ ਥੈਰੇਪੀ’ ਦੇ ਉਦੇਸ਼ਾਂ ਲਈ ਸ਼ਾਮਲ ਕੀਤਾ ਗਿਆ ਹੈ। ਵਰਣਿਤ ਪ੍ਰੋਟੋਕੋਲ ਸਪੱਸ਼ਟ ਤੌਰ ’ਤੇ ਇਹ ਬਿਆਨ ਕਰਦਾ ਹੈ ਕਿ ਇਹ ਥੈਰੇਪੀਜ਼ ਸੀਮਤ ਉਪਲਬਧ ਪ੍ਰਮਾਣ ਉੱਤੇ ਆਧਾਰਤ ਹਨ ਤੇ ਇਸ ਵੇਲੇ ਸੀਮਤ ਉਪਲਬਧਤਾ ਹੈ। ਰੈਮਡੇਸਿਵਿਰ ਦੀ ਐਮਰਜੈਂਸੀ ਵਿੱਚ ਵਰਤੋਂ ਉਨ੍ਹਾਂ ਹੀ ਮਰੀਜ਼ਾਂ ਲਈ ਵਿਚਾਰੀ ਜਾ ਸਕਦੀ ਹੈ, ਜਿਨ੍ਹਾਂ ਨੂੰ ਰੋਗ ਦੀ ਦਰਮਿਆਨੀ ਹਾਲਤ (ਜੋ ਆਕਸੀਜਨ ’ਤੇ ਹਨ) ਵਿੱਚ ਹਨ ਅਤੇ ਉਨ੍ਹਾਂ ਦੇ ਸਰੀਰਕ ਲੱਛਣਾਂ ਵਿੱਚ ਕੋਈ ਵਰਣਿਤ ਅੰਤਰ–ਵਿਰੋਧ ਨਹੀਂ ਹਨ। ਦੇਸ਼ ਵਿੱਚ ਕੋਵਿਡ–19 ਦੇ ਸ਼ੱਕੀ ਜਾਂ ਪ੍ਰਯੋਗਸ਼ਾਲਾ ਵਿੱਚ ਪੁਸ਼ਟੀ ਹੋਏ ਗੰਭੀਰ ਲੱਛਣਾਂ ਨਾਲ ਹਸਪਤਾਲ ਵਿੱਚ ਦਾਖ਼ਲ ਬਾਲਗ਼ਾਂ ਤੇ ਬੱਚਿਆਂ ਦੇ ਇਲਾਜ ਲਈ ਦਵਾਈਆਂ ਦੀ ਸੀਮਤ/ਸ਼ਰਤਾਂ ਨਾਲ ਵਰਤੋਂ ਕੁੱਝ ਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ
https://pib.gov.in/PressReleasePage.aspx?PRID=1631509
ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਕੋਵਿਡ-19 ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀ ਸਮੀਖਿਆ ਲਈ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਸਤ੍ਰਿਤ ਬੈਠਕ ਕੀਤੀ। ਬੈਠਕ ਵਿੱਚ ਮਹਾਮਾਰੀ ਦੇ ਸੰਦਰਭ ਵਿੱਚ ਰਾਸ਼ਟਰੀ ਪੱਧਰ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਦਿੱਲੀ ਸਮੇਤ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਰਾਜਧਾਨੀ ਵਿੱਚ ਕੋਵਿਡ-19 ਦੀ ਮੌਜੂਦਾ ਅਤੇ ਉੱਭਰਦੀ ਹੋਈ ਸਥਿਤੀ ’ਤੇ ਚਰਚਾ ਕੀਤੀ ਗਈ ਅਤੇ ਅਗਲੇ 2 ਮਹੀਨੇ ਦੇ ਅਨੁਮਾਨਾਂ ’ਤੇ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਉਤਪੰਨ ਚੁਣੌਤੀ ਨਾਲ ਨਜਿੱਠਣ ਲਈ ਤਾਲਮੇਲ ਅਤੇ ਸਮੁੱਚੀ ਯੋਜਨਾ ਤਿਆਰ ਕਰਨ ਲਈ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਨੂੰ ਉਪ ਰਾਜਪਾਲ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਮੁੱਖ ਮੰਤਰੀ ਨਾਲ ਐਮਰਜੈਂਸੀ ਬੈਠਕ ਬੁਲਾਉਣ ਦਾ ਸੁਝਾਅ ਦਿੱਤਾ।
https://pib.gov.in/PressReleasePage.aspx?PRID=1631389
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੈਠਕ ਦੀ ਪ੍ਰਧਾਨਗੀ ਕੀਤੀ
ਬੈਠਕ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਅਨਿਲ ਬੈਜਲ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਏਮਸ ਦੇ ਡਾਇਰੈਕਟਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਸੁਰੱਖਿਅਤ ਰੱਖਣ ਅਤੇ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਕੇਂਦਰ ਦੀ ਕੇਂਦਰ ਸਰਕਾਰ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਨੇ ਤੁਰੰਤ 500 ਰੇਲ ਕੋਚ ਦਿੱਲੀ ਨੂੰ ਦੇਣ ਦਾ ਫੈਸਲਾ ਕੀਤਾ ਜਿਸ ਨਾਲ ਦਿੱਲੀ ਵਿੱਚ ਕੋਰੋਨਾ ਲਈ 8000 ਬੈੱਡ ਵਧਣਗੇ । ਉਨ੍ਹਾਂ ਇਹ ਵੀ ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਅਗਲੇ ਦੋ ਦਿਨ ਵਿੱਚ ਕੋਰੋਨਾ ਟੈਸਟਿੰਗ ਨੂੰ ਵਧਾ ਕੇ ਦੁੱਗਣਾ ਕੀਤਾ ਜਾਵੇਗਾ ਅਤੇ 6 ਦਿਨ ਬਾਅਦ ਵਧਾ ਕੇ ਤਿੰਨ ਗੁਣਾ। ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਨਿਜੀ ਹਸਪਤਾਲਾਂ ਵਿੱਚ ਕੋਰੋਨਾ ਸੰਕ੍ਰਮਣ ਦੇ ਇਲਾਜ ਲਈ ਨਿਰਧਾਰਿਤ ਕੋਰੋਨਾ ਬੈੱਡਾਂ ਵਿੱਚੋਂ 60% ਬੈੱਡ ਘੱਟ ਰੇਟ ਵਿੱਚ ਉਪਲੱਬਧ ਕਰਵਾਉਣ, ਕੋਰੋਨਾ ਇਲਾਜ ਅਤੇ ਕੋਰੋਨਾ ਦੀ ਟੈਸਟਿੰਗ ਦੇ ਰੇਟ ਤੈਅ ਕਰਨ ਲਈ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਦੀ ਚੇਅਰਮੈਨਸ਼ਿਪ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਜੋ ਕੱਲ੍ਹ ਤੱਕ ਆਪਣੀ ਰਿਪੋਰਟ ਦੇਵੇਗੀ।
https://pib.gov.in/PressReleasePage.aspx?PRID=1631512
ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਚੌਧਰੀ ਚਰਣ ਸਿੰਘ ਯੂਨੀਵਰਸਿਟੀ ਮੇਰਠ ਦੁਆਰਾ ਆਯੋਜਿਤ ਅੰਤਰਾਸ਼ਟਰੀ ਵੈਬੀਨਾਰ ਅਤੇ ਜੂਨਾਗੜ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਯੋਜਤ ਰਾਸ਼ਟਰੀ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਤੋਮਰ ਨੇ ਅੱਜ ਕਿਹਾ ਕਿ ਇਸ ਨਾਲ ਖੇਤੀਬਾੜੀ ਖੇਤਰ ਖੁਸ਼ਹਾਲੀ ਵਧੇਗੀ, ਜਿਸ ਨਾਲ ਦੇਸ਼ ਵਿੱਚ ਆਤਮਨਿਰਭਰਤਾ ਵਧੇਗੀ ਅਤੇ ਦੇਸ਼ ਵਿੱਚ ਖੁਸ਼ਹਾਲੀ ਆਏਗੀ। ਸ਼੍ਰੀ ਤੋਮਰ ਨੇ ਵਿਗਿਆਨੀਆਂ ਨੂੰ ਖੇਤੀਬਾੜੀ ਖੇਤਰ ਵਿੱਚ ਉਤਪਾਦਕਤਾ ਵਧਾਉਣ ਅਤੇ ਕਠਿਨਾਈਆਂ ਘੱਟ ਕਰਨ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ। ਸ਼੍ਰੀ ਤੋਮਰ ਨੇ ਕਿਹਾ ਕਿ ਕੋਵਿਡ ਸੰਕਟ ਵਿੱਚ, ਜਦ ਵਿਸ਼ਵ ਅਰਥਵਿਵਸਥਾ ਦੇ ਪਹੀਏ ਦੀ ਰਫ਼ਤਾਰ ਧੀਮੀ ਹੋ ਗਈ ਸੀ, ਉਦੋਂ ਭਾਰਤ ਦੇ ਕਿਸਾਨਾਂ ਨੇ ਪਿੰਡਾਂ ਵਿੱਚ ਉਪਲੱਬਧ ਸਾਧਨਾਂ ਨਾਲ ਹੀ ਬੰਪਰ ਪੈਦਾਵਾਰ ਕੀਤੀ,ਲੌਕਡਾਊਨ ਵਿੱਚ ਫਸਲਾ ਕਟਾਈ ਦਾ ਕੰਮ ਆਮ ਗਤੀ ਨਾਲ ਜਾਰੀ ਰਿਹਾ ਅਤੇ ਕਮਾਈ ਵੀ ਪਿਛਲੀ ਵਾਰ ਤੋਂ ਜ਼ਿਆਦਾ ਰਹੀ, ਖਰੀਫ ਦੀਆਂ ਫਸਲਾਂ ਦੀ ਬਿਜਾਈ ਵੀ ਪਿਛਲੀ ਵਾਰ ਤੋਂ 45% ਪ੍ਰਤੀਸ਼ਤ ਜ਼ਿਆਦਾ ਰਹੀ ਹੈ। ਇਹ ਸਭ ਕਿਸਾਨਾਂ ਅਤੇ ਸਾਡੇ ਪਿੰਡਾਂ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ।
https://pib.gov.in/PressReleasePage.aspx?PRID=1631442
ਬੀਏਆਰਸੀ (BARC)ਵਿੱਚ ਉੱਚ ਗੁਣਵੱਤਾ ਅਤੇ ਕਿਫ਼ਾਇਤੀ ਫੇਸ ਮਾਸਕ ਵਿਕਸਿਤ: ਡਾ. ਜਿਤੇਂਦਰ ਸਿੰਘ
ਪ੍ਰਮਾਣੂ ਊਰਜਾ ਵਿਭਾਗ ਨਾਲ ਸਬੰਧਿਤ ਮੁੰਬਈ ਵਿਚਲੇ ਭਾਭਾ ਪ੍ਰਮਾਣੂ ਖੋਜ ਕੇਂਦਰ ਵਿੱਚ ਉੱਚ ਗੁਣਵੱਤਾ ਵਾਲਾ ਫੇਸ ਮਾਸਕ ਵਿਕਸਿਤ ਕੀਤਾ ਗਿਆ ਹੈ। ਇਸ ਮਾਸਕ ਵਿੱਚ ਐੱਚਈਪੀਏ (HEPA) ਫਿਲਟਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਸਦੇ ਕਿਫ਼ਾਇਤੀ ਹੋਣ ਦੀ ਵੀ ਉਮੀਦ ਹੈ। ਡਾ. ਜਿਤੇਂਦਰ ਸਿੰਘ ਨੇ ਪਿਛਲੇ ਇੱਕ ਸਾਲ ਦੌਰਾਨ ਵਿਭਾਗ ਦੀਆਂ ਕੁੱਝ ਪ੍ਰਮੁੱਖ ਉਪਲੱਬਦੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਸਿੰਘ ਨੇ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਸਮਾਜ ਦੇ ਸਹਿਯੋਗ ਲਈ ਅੱਗੇ ਆਉਣ ਵਾਲੇ ਵਿਗਿਆਨਕ ਭਾਈਚਾਰੇ ਦੀ ਸ਼ਲਾਘਾ ਕੀਤੀ। ਉੱਚ ਗੁਣਵੱਤਾ ਵਾਲੇ ਫੇਸ ਮਾਸਕ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪ੍ਰਮਾਣੂ ਵਿਗਿਆਨੀਆਂ ਨੇ ਨਿਜੀ ਸੁਰੱਖਿਆ ਉਪਕਰਣ ਦੀ ਰੇਡੀਏਸ਼ਨ ਨਾਲ ਸਾਫ-ਸਫਾਈ ਤੋਂ ਬਾਅਦ ਦੁਬਾਰਾ ਵਰਤੋਂ ਲਈ ਪ੍ਰੋਟੋਕੋਲ ਵੀ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਸ ‘ਤੇ ਵਿਚਾਰ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਟੀਪੀਸੀਆਰ ਜਾਂਚ ਕਿੱਟ ਵਿਕਸਿਤ ਕਰਨ ਲਈ ਨਵੇਂ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ।
https://pib.gov.in/PressReleasePage.aspx?PRID=1631440
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
-
ਕੇਰਲ: ਸਿਹਤ ਮੰਤਰੀ ਕੇ.ਕੇ. ਸ਼ੈਲਾਜਾ ਨੇ ਕਿਹਾ ਕਿ ਰਾਜ ਸਰਕਾਰ ਚਾਰਟਰਡ ਉਡਾਣਾਂ 'ਤੇ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਲਈ ਕੋਵਿਡ-19 ਨੈਗੇਟਿਵ ਪ੍ਰਮਾਣ ਪੱਤਰ ਲਾਜ਼ਮੀ ਬਣਾਉਣ ਬਾਰੇ ਆਖ਼ਰੀ ਫੈਸਲਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਕਰੇਗੀ। ਮੰਤਰੀ ਨੇ ਦੱਸਿਆ ਕਿ ਕੇਰਲ ਨੇ ਕੋਵਿਡ-19 ਦੇ ਸਮਾਜਕ ਫੈਲਾਅ ਤੋਂ ਰੋਕਿਆ ਹੈ ਕਿਉਂਕਿ ਲੌਕਡਾਊਨ ਵਿੱਚ ਢਿੱਲ ਦੇ ਬਾਅਦ ਸਿਰਫ 10% ਲੋਕਾਂ ਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਰਾਹੀਂ ਬਿਮਾਰੀ ਦੀ ਲਾਗ ਲੱਗੀ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਨੂੰ 5% ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਛੇ ਕੇਰਲ ਵਾਸੀ, ਖਾੜੀ ਵਿੱਚ ਪੰਜ ਤੇ ਮੁੰਬਈ ਵਿੱਚ ਇੱਕ, ਕੋਵਿਡ-19 ਕਾਰਨ ਦਮ ਤੋੜ ਗਏ ਹਨ। ਇਸ ਦੇ ਨਾਲ, ਖਾੜੀ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 225 ਹੋ ਗਈ। ਕੱਲ੍ਹ ਰਾਜ ਵਿੱਚ ਕੋਵਿਡ-19 ਦੇ 85 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਸ ਸਮੇਂ 1,342 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
-
ਤਮਿਲ ਨਾਡੂ: ਪੁਦੂਚੇਰੀ ਵਿੱਚ 18 ਨਵੇਂ ਕੋਵਿਡ-19 ਕੇਸ, ਕੁੱਲ ਗਿਣਤੀ 194 ਹੋ ਗਈ; ਤਮਿਲ ਨਾਡੂ ਦੇ ਮੁੱਖ ਮੰਤਰੀ ਨੇ ਕੋਰੋਨਾਵਾਇਰਸ ਪ੍ਰਭਾਵਿਤ ਏਆਈਏਡੀਐੱਮਕੇ ਵਿਧਾਇਕ ਨੂੰ ਸਾਰੀ ਡਾਕਟਰੀ ਸਹਾਇਤਾ ਦਾ ਭਰੋਸਾ ਦਿੱਤਾ। ਕੋਇੰਬਟੂਰ ਵਿੱਚ 18 ਵਿਅਕਤੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ। ਕੱਲ੍ਹ 1989 ਨਵੇਂ ਕੇਸ, 1362 ਦੀ ਤੰਦਰੁਸਤ ਹੋਏ ਅਤੇ 30 ਮੌਤਾਂ ਦਰਜ ਕੀਤੀਆਂ ਗਈਆਂ। 1484 ਕੇਸ ਚੇਨਈ ਤੋਂ ਆਏ ਹਨ। ਕੁੱਲ ਕੇਸ: 42687, ਐਕਟਿਵ ਕੇਸ: 18878, ਮੌਤ: 397, ਡਿਸਚਾਰਜ: 22047, ਚੇਨਈ ਵਿੱਚ ਐਕਟਿਵ ਕੇਸ: 14180 ਹਨ।
-
ਕਰਨਾਟਕ: ਅਟਕਲਾਂ ਵਿਚਕਾਰ, ਡਾਕਟਰੀ ਸਿੱਖਿਆ ਮੰਤਰੀ ਕੇ. ਸੁਧਾਕਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਲੌਕਡਾਊਨ ਦੇ ਪ੍ਰਸਤਾਵ ਨੂੰ ਨਹੀਂ ਵਿਚਾਰ ਰਹੀ ਹੈ। ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਔਨਲਾਈਨ ਕਲਾਸਾਂ 'ਤੇ ਪਾਬੰਦੀ ਲਗਾਉਣ ਪ੍ਰਤੀ ਸਰਕਾਰ ਦੀ ਸੱਚੀ ਮਨਸ਼ਾ ਹੈ। ਕੱਲ੍ਹ 308 ਨਵੇਂ ਕੇਸ, 209 ਨੂੰ ਛੁੱਟੀ ਮਿਲੀ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਹਨ। ਕੁੱਲ ਪਾਜ਼ਿਟਿਵ ਕੇਸ: 6824, ਸਰਗਰਮ ਕੇਸ: 3092, ਮੌਤਾਂ: 81, ਛੁੱਟੀ ਦਿੱਤੀ ਗਈ: 3648
-
ਆਂਧਰ ਪ੍ਰਦੇਸ਼: ਏਪੀ ਵਿਧਾਨ ਸਭਾ ਦੇ ਸਕੱਤਰ ਨੇ ਵਿਧਾਨ ਸਭਾ ਇਜਲਾਸਾਂ ਦੌਰਾਨ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਵਿਧਾਇਕ ਦੇ ਅਮਲੇ-ਫੈਲੇ ਨੂੰ ਨਾਲ ਆਉਣ ਦੀ ਆਗਿਆ ਤੋਂ ਇਨਕਾਰ ਕਰ ਦਿੱਤਾ ਹੈ। ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਟੀਟੀਡੀ 'ਤੇ ਟਵੀਟ ਕਰਦਿਆਂ ਕਿਹਾ ਹੈ ਕਿ ਤਿਰੂਮਾਲਾ ਮੰਦਰ ਨੂੰ ਰਾਜ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਸਬੰਧੀ ਪਟੀਸ਼ਨ ਏਪੀ ਹਾਈ ਕੋਰਟ ਵਿੱਚ ਆਖਰੀ ਪੜਾਅ 'ਤੇ ਹੈ। ਪਿਛਲੇ 24 ਘੰਟਿਆਂ ਦੌਰਾਨ ਦੋ ਮੌਤਾਂ ਹੋਈਆਂ 15,633 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 253 ਨਵੇਂ ਕੇਸ ਸਾਹਮਣੇ ਆਏ, 82 ਨੂੰ ਛੁੱਟੀ ਮਿਲੀ। ਕੁੱਲ ਕੇਸ: 4841, ਸਰਗਰਮ: 2034, ਤੰਦਰੁਸਤ: 2723, ਮੌਤ: 84
-
ਤੇਲੰਗਾਨਾ: ਕੋਵਿਡ-19 ਦੌਰਾਨ ਜ਼ਿਲ੍ਹਾ ਹਸਪਤਾਲਾਂ ਵਿੱਚ 60% ਡਾਕਟਰ ਦੀ ਘਾਟ ਹੈ। ਪ੍ਰਵਾਸੀ ਕਾਮਿਆਂ, ਫਸੇ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਲਿਜਾਣ ਲਈ, ਜ਼ੋਨ ਤੋਂ ਵੱਖ-ਵੱਖ ਥਾਵਾਂ ਲਈ ਦੱਖਣੀ ਕੇਂਦਰੀ ਰੇਲਵੇ ਨੇ ਹੁਣ ਤੱਕ 240 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਸ਼੍ਰਮਿਕ ਟ੍ਰੇਨਾਂ ਦੇ ਚੱਲਣ ਵਾਲੇ ਸਥਾਨ ਤੋਂ ਇਲਾਵਾ, ਇਹ ਜ਼ੋਨ ਕਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੂੰ ਵੀ ਸੰਭਾਲਦਾ ਹੈ। ਕੁੱਲ ਮਾਮਲਿਆਂ ਦੀ ਗਿਣਤੀ 4,737 ਹੈ, ਜਦਕਿ ਕੁੱਲ ਮੌਤਾਂ 182 ਹੋ ਗਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜ਼ਿਆਦਾਤਰ ਮਾਮਲੇ ਦਿ ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ ਦੇ ਅੰਦਰ ਦਰਜ ਕੀਤੀ ਗਈ ਹੈ।
-
ਮਹਾਰਾਸ਼ਟਰ: ਰਾਜ ਵਿੱਚ ਇੱਕ ਵਾਰ ਫੇਰ 3,427 ਕੋਵਿਡ-19 ਮਾਮਲਿਆਂ ਨਾਲ ਵੱਡਾ ਉਛਾਲ ਦੇਖਣ ਨੂੰ ਮਿਲਿਆ, ਜਿਸ ਨਾਲ ਰਾਜ ਵਿੱਚ ਮਰੀਜ਼ਾਂ ਦਾ ਅੰਕੜਾ 104,568 ਹੋ ਗਿਆ ਹੈ। ਜਦ ਕਿ ਮੁੰਬਈ ਵਿੱਚ ਫੈਲ ਰਹੇ ਕੋਰੋਨਾਵਾਇਰਸ ਨੂੰ ਸੀਮਤ ਕਰਨ ਵਿੱਚ ਕੁਝ ਹੱਦ ਤੱਕ ਕਾਮਯਾਬੀ ਮਿਲੀ ਹੈ, ਪਰੰਤੂ ਰਾਜ ਦੇ ਦਿਹਾਤੀ ਖੇਤਰ ਅਤੇ ਜ਼ਿਲ੍ਹੇ ਸੋਲਾਪੁਰ, ਔਰੰਗਾਬਾਦ, ਯਵਤਮਲ, ਜਲਗਾਓਂ ਵਿੱਚ ਵਧਦੇ ਮਾਮਲੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
-
ਗੁਜਰਾਤ: ਕੋਵਿਡ-19 ਦੇ ਨਵੇਂ ਕੇਸਾਂ ਦੇ ਮਾਮਲੇ ਵਿੱਚ ਗੁਜਰਾਤ ਲਈ ਜੂਨ ਨਵੀਆਂ ਸਿਖਰਾਂ ਦਾ ਮਹੀਨਾ ਸਾਬਤ ਹੋ ਰਿਹਾ ਹੈ। ਇਹ ਇਸ ਮਹੀਨੇ ਪਹਿਲੀ ਵਾਰ ਇੱਕ ਦਿਨ ਵਿੱਚ 500 ਦੇ ਅੰਕੜਾ ਪਾਰ ਹੋਇਆ ਅਤੇ ਮਾਮਲੇ ਹੋਰ ਵੀ ਵਧਦੇ ਜਾ ਰਹੇ ਹਨ। ਪੂਰੇ ਰਾਜ ਵਿੱਚ ਲਾਗ ਦੇ 517 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 23,079 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 1,449 ਹੋ ਗਈ ਹੈ, ਜਦੋਂ ਕਿ ਲਾਗ ਲੱਗਣ ਕਾਰਨ 33 ਜਣੇ ਹੋਰ ਦਮ ਤੋੜ ਗਏ ਹਨ। ਜੂਨ ਦੇ 13 ਦਿਨਾਂ ਵਿੱਚ ਰਾਜ ਵਿੱਚ 6,285 ਮਾਮਲੇ ਸਾਹਮਣੇ ਆਏ ਹਨ।
-
ਰਾਜਸਥਾਨ: ਰਾਜ ਵਿੱਚ ਐਤਵਾਰ ਨੂੰ ਕੋਵਿਡ-19 ਦੇ 131 ਤਾਜ਼ਾ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਕਾਰਨ ਕੁੱਲ ਗਿਣਤੀ 12,532 ਹੋ ਗਈ, ਜਦਕਿ ਰਾਜ ਦੇ ਸਿਹਤ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ 286 ਹੋ ਗਈ ਹੈ। ਤਾਜ਼ਾ ਮਾਮਲਿਆਂ ਵਿੱਚ ਢੋਲਪੁਰ ਤੋਂ 40, ਭਰਤਪੁਰ ਤੋਂ 34, ਅਲਵਰ ਤੋਂ 15, ਜੈਪੁਰ ਤੋਂ 12 ਮਾਮਲੇ ਸਾਹਮਣੇ ਆਏ ਹਨ।
-
ਮੱਧ ਪ੍ਰਦੇਸ਼: ਭੋਪਾਲ ਪ੍ਰਸ਼ਾਸਨ ਨੇ ਲੋਕਾਂ ਲਈ ਧਾਰਮਿਕ ਸਥਾਨ ਸੋਮਵਾਰ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹੁਣ ਤੱਕ, ਭੋਪਾਲ ਵਿੱਚ 2,145 ਕੋਵਿਡ-19 ਕੇਸ ਅਤੇ 69 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 198 ਨਵੇਂ ਕੇਸ ਪਾਏ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 10,641 ਹੋ ਗਈ ਹੈ।
-
ਛੱਤੀਸਗੜ੍ਹ: ਰਾਜ ਵਿੱਚ 105 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੁੱਲ ਗਿਣਤੀ 1,550 ਤੱਕ ਪਹੁੰਚ ਗਈ ਹੈ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 913 ਹੈ।
-
ਅਸਾਮ: ਅਸਾਮ ਵਿੱਚ 43 ਨਵੇਂ ਕੋਵਿਡ19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ। ਕੁੱਲ ਕੇਸ 3943, ਸਰਗਰਮ ਮਾਮਲੇ 2127, 1805 ਤੰਦਰੁਸਤ ਹੋਏ ਅਤੇ 8 ਮੌਤਾਂ ਹੋਈਆਂ।
-
ਮਣੀਪੁਰ: ਸਾਰੇ ਵਾਪਸ ਪਰਤਣ ਵਾਲਿਆਂ ਦੀ ਜਾਂਚ ਤੇਜ਼ੀ ਨਾਲ ਕਰਨਾ ਯਕੀਨੀ ਬਣਾਉਣ ਲਈ, ਮਣੀਪੁਰ ਸਰਕਾਰ ਨੇ ਨਵੇਂ ਕੋਵਿਡ 19 ਟੈਸਟਿੰਗ ਉਪਕਰਣ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ ਜੋ ਇੱਕ ਦਿਨ ਵਿੱਚ 3000 ਤੋਂ 4000 ਨਮੂਨਿਆਂ ਦੀ ਜਾਂਚ ਕਰ ਸਕਦਾ ਹੈ। ਮਣੀਪੁਰ ਦੇ ਮੁੱਖ ਮੰਤਰੀ ਨੇ ਕੋਵਿਡ 19 ਰਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ; ਸਾਰੇ ਵਾਪਸ ਪਰਤਣ ਵਾਲਿਆਂ ਦੀ ਜਾਂਚ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।
-
ਮਿਜੋਰਮ: ਮਿਜ਼ੋਰਮ ਪੁਲਿਸ ਨੇ ਵੱਖ-ਵੱਖ ਕੇਂਦਰਾਂ ਵਿੱਚ ਲੋਕਾਂ ਨੂੰ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਸਪਲਾਈ ਕਰਨ ਲਈ ਛੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ ਸੋਮ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਪਸ ਪਰਤੇ ਛੇ ਵਿਅਕਤੀਆਂ ਦੇ ਕੋਵਿਡ19 ਪਾਜ਼ਿਟਿਵ ਪਾਏ ਜਾਣ ਮਗਰੋਂ ਵੈਂਗਖਾਓ ਸਰਕਾਰੀ ਕਾਲਜ ਅਤੇ ਆਈਟੀਆਈ ਕੈਂਪਸ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਜਨਤਕ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਹੈ। ਰਾਜ ਤੰਬਾਕੂ ਕੰਟਰੋਲ ਸੈੱਲ ਨੇ ਤੰਬਾਕੂ ਮੁਕਤ ਪਿੰਡਾਂ ਦੀ ਪਛਾਣ ਕਰਨਾ ਅਤੇ ਰਾਜ ਭਰ ਵਿੱਚ ਜਨਤਕ ਥਾਵਾਂ 'ਤੇ ਥੁੱਕਣ 'ਤੇ ਪਾਬੰਦੀ ਨੂੰ ਹੱਲਾਸ਼ੇਰੀ ਦੇਣੀ ਜਾਰੀ ਰੱਖੀ ਹੋਈ ਹੈ।
-
ਸਿੱਕਮ: ਸਿੱਕਮ ਵਿੱਚ ਕੋਵਿਡ19 ਦੇ ਪੰਜ ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ। ਇਹ ਸਾਰੇ ਵਾਪਸ ਪਰਤਣ ਵਾਲੇ ਹਨ, ਰਾਜ ਵਿੱਚ ਕੁੱਲ 63 ਕੇਸ ਸਰਗਰਮ ਹਨ।
ਫੈਕਟ ਚੈੱਕ
******
ਵਾਈਬੀ
(Release ID: 1631613)
Visitor Counter : 291
Read this release in:
Malayalam
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada