PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 JUN 2020 6:41PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਦੌਰਾਨ ਕੋਵਿਡ19 ਦੇ ਕੁੱਲ 5,355 ਮਰੀਜ਼ ਠੀਕ ਹੋਏ ਹਨ। ਇੰਝ, ਹੁਣ ਤੱਕ 1,09,462 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ19 ਮਰੀਜ਼ਾਂ ਵਿੱਚ ਸਿਹਤਯਾਬੀ ਦਰ 48.27% ਹੈ। ਇਸ ਵੇਲੇ, 1,10,960 ਸਰਗਰਮ ਮਾਮਲੇ ਹਨ।
  • ਸਿਹਤ ਮੰਤਰਾਲੇ ਨੇ ਅਜਿਹੇ ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਨਾਂ ਦੇ ਸੰਚਾਲਨ ਲਈ ਐੱਸਓਪੀ ਜਾਰੀ ਕੀਤੇ ਹਨ, ਜਿੱਥੇ ਕੋਵਿਡ ਦੇ ਪ੍ਰਸਾਰ ਦੀ ਜ਼ਿਆਦਾ ਸੰਭਾਵਨਾਵਾਂ ਹਨ।
  • ਭਾਰਤ ਨੇ ਟੀਕੇ ਲਈ ਬਣੇ ਅੰਤਰਰਾਸ਼ਟਰੀ ਗੱਠਜੋੜ 'ਗਾਵੀ' ਨੂੰ 15 ਮਿਲੀਅਨ ਡਾਲਰ ਦੇ ਯੋਗਦਾਨ ਦਾ ਸੰਕਲਪ ਲਿਆ
  • ਇਸ ਸਾਲ, ਪੂਰੀ ਦੁਨੀਆ ਵਿੱਚ ਡਿਜੀਟਲ ਪਲੈਟਫਾਰਮਾਂ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਜਦੋਂ ਭਾਰਤ ਲੌਕਡਾਊਨ ਦੀਆਂ ਸ਼ਰਤਾਂ ਨੂੰ ਪੂਰੀ ਸਰਗਰਮੀ ਅਤੇ ਦਰਜਾਬੰਦ ਢੰਗ ਵਾਲੀ ਪਹੁੰਚ ਨਾਲ ਇਸ ਤਰੀਕੇ ਨਰਮ ਕਰ ਰਿਹਾ ਹੈ ਕਿ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ, ਇਸੇ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ ਸਥਾਨਾਂ ਉੱਤੇ ਜਨਤੱਕ ਤੇ ਅਰਧਜਨਤੱਕ ਵਾਤਾਵਰਣਾਂ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਅੱਪਲੋਡ ਕੀਤੀਆਂ ਹਨ, ਜਿੱਥੇ ਕੋਵਿਡ ਫੈਲਣ ਦੇ ਆਸਾਰ ਵੱਧ ਹਨ। ਨਵੇਂ ਦਿਸ਼ਾਨਿਰਦੇਸ਼ਾਂ ਦਾ ਉਦੇਸ਼ ਅਜਿਹਾ ਵਿਵਹਾਰ ਕਾਇਮ ਰੱਖਣ ਉੱਤੇ ਜ਼ੋਰ ਦੇਣਾ ਹੈ ਕਿ ਤਾਂ ਜੋ ਕੋਵਿਡ ਦੇ ਫੈਲਣ ਦੀ ਲੜੀ ਨੂੰ ਰੋਕਿਆ ਜਾ ਸਕੇ ਅਤੇ ਸਮਾਜਿਕ ਤੇ ਆਰਥਿਕ ਗਤੀਵਿਧੀਆਂ ਵੀ ਦੋਬਾਰਾ ਸ਼ੁਰੂ ਹੋ ਸਕਣ।

ਪਿਛਲੇ 24 ਘੰਟਿਆਂ ਦੌਰਾਨ ਕੋਵਿਡ19 ਦੇ ਕੁੱਲ 5,355 ਮਰੀਜ਼ ਠੀਕ ਹੋਏ ਹਨ। ਇੰਝ, ਹੁਣ ਤੱਕ 1,09,462 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ19 ਮਰੀਜ਼ਾਂ ਵਿੱਚ ਸਿਹਤਯਾਬੀ ਦਰ 48.27% ਹੈ। ਇਸ ਵੇਲੇ, 1,10,960 ਸਰਗਰਮ ਮਾਮਲੇ ਹਨ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਹੁਣ ਵਧ ਕੇ 507 ਹੋ ਗਈ ਹੈ ਤੇ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 217 ਹੋ ਗਈ ਹੈ (ਕੁੱਲ 727 ਪ੍ਰਯੋਗਸ਼ਾਲਾਵਾਂ) ਪਿਛਲੇ 24 ਘੰਟਿਆਂ ਦੌਰਾਨ 1,43,661 ਸੈਂਪਲ ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 43,86,379 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। 5 ਜੂਨ, 2020 ਨੂੰ ਕੋਵਿਡ ਨਾਲ ਸਬੰਧਿਤ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤੇ ਹੁਣ 1,66,460 ਆਈਸੋਲੇਸ਼ਨ ਬਿਸਤਰਿਆਂ, 21,473 ਆਈਸੀਯੂ ਬਿਸਤਰਿਆਂ ਅਤੇ ਆਕਸੀਜਨ ਦੀ ਸੁਵਿਧਾ ਨਾਲ ਲੈਸ 72,497 ਬਿਸਤਰਿਆਂ ਵਾਲੇ 957 ਸਮਰਪਿਤ ਕੋਵਿਡ ਹਸਪਤਾਲ ਉਪਲਬਧ ਹਨ। ਇਸ ਦੇ ਨਾਲ ਹੀ 1,32,593 ਆਈਸੋਲੇਸ਼ਨ ਬਿਸਤਰਿਆਂ; 10,903 ਆਈਸੀਯੂ ਬਿਸਤਰਿਆਂ ਤੇ ਆਕਸੀਜਨ ਦੀ ਸੁਵਿਧਾ ਨਾਲ ਲੈਸ 45,562 ਬਿਸਤਰਿਆਂ ਵਾਲੇ 2,362 ਸਮਰਪਿਤ ਕੋਵਿਡ ਸਿਹਤ ਕੇਂਦਰ ਵੀ ਕੰਮ ਕਰ ਰਹੇ ਹਨ। ਦੇਸ਼ ਵਿੱਚ ਕੋਵਿਡ19 ਦਾ ਟਾਕਰਾ ਕਰਨ ਲਈ 7,03,786 ਬਿਸਤਰਿਆਂ ਵਾਲੇ 11,210 ਕੁਆਰੰਟੀਨ ਕੇਂਦਰ ਅਤੇ 7,529 ਕੋਵਿਡ ਕੇਅਰ ਸੈਂਟਰ ਵੀ ਉਪਲਬਧ ਹਨ।

 

https://static.pib.gov.in/WriteReadData/userfiles/image/image005AO3Q.jpg

https://pib.gov.in/PressReleseDetail.aspx?PRID=1629570

 

 

ਪ੍ਰਧਾਨ ਮੰਤਰੀ ਨੇ ਵਰਚੁਅਲ ਗਲੋਬਲ ਵੈਕਸੀਨ ਸਮਿਟ 2020 ਨੂੰ ਸੰਬੋਧਨ ਕੀਤਾ; ਭਾਰਤ ਵੱਲੋਂ ਅੰਤਰਰਾਸ਼ਟਰੀ ਵੈਕਸੀਨ ਗੱਠਜੋੜ ਗਾਵੀਨੂੰ 1.5 ਕਰੋੜ ਅਮਰੀਕੀ ਡਾਲਰ ਦੇਣ ਦਾ ਸੰਕਲਪ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਮੇਜ਼ਬਾਨੀ ਚ ਹੋਏ ਵਰਚੁਅਲ ਗਲੋਬਲ ਵੈਕਸੀਨ ਸਮਿਟ ਨੂੰ ਸੰਬੋਧਨ ਕੀਤਾ, ਜਿਸ ਵਿੱਚ 50 ਤੋਂ ਵੱਧ ਦੇਸ਼ਾਂ ਦੇ ਕਾਰੋਬਾਰੀ ਆਗੂਆਂ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ, ਸਿਵਲ ਸੁਸਾਇਟੀ, ਸਰਕਾਰੀ ਮੰਤਰੀਆਂ, ਦੇਸ਼ਾਂ ਦੇ ਮੁਖੀਆਂ ਅਤੇ ਦੇਸ਼ਾਂ ਦੇ ਆਗੂਆਂ ਨੇ ਭਾਗ ਲਿਆ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਭਾਰਤ ਸਮੁੱਚੇ ਵਿਸ਼ਵ ਨਾਲ ਪੂਰੀ ਤਰ੍ਹਾਂ ਇੱਕਜੁਟ ਹੈ। ਭਾਰਤ ਨੇ ਅੱਜ ਅੰਤਰਰਾਸ਼ਟਰੀ ਵੈਕਸੀਨ ਗੱਠਜੋੜ ਗਾਵੀ’ (GAVI) ਨੂੰ 1.5 ਕਰੋੜ ਅਮਰੀਕੀ ਡਾਲਰ ਦੇਣ ਦਾ ਸੰਕਲਪ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਕਿਸੇ ਨਾ ਕਿਸੇ ਤਰ੍ਹਾਂ ਗਲੋਬਲ ਸਹਿਯੋਗ ਦੀਆਂ ਸੀਮਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਹਾਲੀਆ ਇਤਿਹਾਸ ਵਿੱਚ ਪਹਿਲੀ ਵਾਰ, ਸਮੁੱਚੀ ਮਨੁੱਖਤਾ ਨੂੰ ਇੱਕ ਸਾਂਝੇ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੀ ਮਿਆਰੀ ਦਵਾਈਆਂ ਤੇ ਦਵਾਈਆਂ ਦਾ ਘੱਟ ਲਾਗਤ ਉੱਤੇ ਉਤਪਾਦਨ ਕਰਨ ਦੀ ਸਮਰੱਥਾ ਸਿੱਧ ਹੋ ਚੁੱਕੀ ਹੈ ਤੇ ਇਸ ਦੌਰਾਨ ਭਾਰਤ ਨੇ ਦੇਸ਼ ਵਿੱਚ ਟੀਕਾਕਰਨ ਅਤੇ ਆਪਣੀ ਵਰਨਣਯੋਗ ਵਿਗਿਆਨਕ ਖੋਜ ਪ੍ਰਤਿਭਾ ਦਾ ਤੇਜ਼ੀ ਨਾਲ ਪਸਾਰ ਕੀਤਾ ਹੈ।

 

https://pib.gov.in/PressReleseDetail.aspx?PRID=1629419

 

 

ਕੇਂਦਰ ਨੇ ਰਾਜਾਂ ਨੂੰ 36,400 ਕਰੋੜ ਰੁਪਏ ਜੀਐੱਸਟੀ ਮੁਆਵਜ਼ੇ ਵਜੋਂ ਜਾਰੀ ਕੀਤੇ

ਕੋਵਿਡ–19 ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ਚ ਰੱਖਦਿਆਂ, ਜਦੋਂ ਰਾਜ ਸਰਕਾਰਾਂ ਨੂੰ ਖ਼ਰਚੇ ਕਰਨ ਲਈ ਧਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੇ ਵਸੀਲੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਅੱਜ ਕੇਂਦਰ ਸਰਕਾਰ ਨੇ ਦਸੰਬਰ, 2019 ਤੋਂ ਫ਼ਰਵਰੀ, 2020 ਤੱਕ ਦੇ ਸਮੇਂ ਲਈ ਵਿਧਾਨ ਸਭਾ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 36,400 ਕਰੋੜ ਰੁਪਏ ਦਾ ਜੀਐੱਸਟੀ ਮੁਆਵਜ਼ਾ ਜਾਰੀ ਕੀਤਾ ਹੈ। ਅਪ੍ਰੈਲਨਵੰਬਰ, 2019 ਦੇ ਸਮੇਂ ਲਈ 1,15,096 ਕਰੋੜ ਰੁਪਏ ਦਾ ਜੀਐੱਸਟੀ ਮੁਆਵਜ਼ਾ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਜਾ ਚੁੱਕਿਆ ਹੈ। 

 

https://pib.gov.in/PressReleasePage.aspx?PRID=1629446

 

 

ਇਸ ਸਾਲ ਪੂਰੀ ਦੁਨੀਆ ਵਿੱਚ ਡਿਜੀਟਲ ਪਲੈਟਫਾਰਮਾਂ ਦੁਆਰਾ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ

ਕੋਵਿਡ - 19 ਦੇ ਕਾਰਨ ਦੇਸ਼ ਵਿੱਚ ਮੌਜੂਦਾ ਸਿਹਤ ਸੰਕਟ ਦੀ ਹਾਲਤ ਦੇ ਮੱਦੇਨਜ਼ਰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਪੂਰੀ ਦੁਨੀਆ ਵਿੱਚ ਡਿਜੀਟਲ ਪਲੈਟਫਾਰਮਾਂ ਦੁਆਰਾ ਮਨਾਇਆ ਜਾਵੇਗਾ ਇਹ ਗੱਲ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ (ਆਈਸੀਸੀਆਰ) ਦੇ ਪ੍ਰਧਾਨ ਡਾ. ਵਿਨੈ ਸਹਸ੍ਰਬੁੱਧੇ ਨੇ ਅੱਜ ਆਯੁਸ਼ ਮੰਤਰਾਲੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਕਹੀ। ਡਾ. ਸਹਸ੍ਰਬੁੱਧੇ ਨੇ ਕਿਹਾ ਕਿ ਇਸ ਸਾਲ ਹੋਣ ਵਾਲੇ ਆਯੋਜਨ ਦੇ ਦੌਰਾਨ ਲੋਕਾਂ ਦੇ ਲਈ ਯੋਗ ਦਾ ਮੁਕਾਬਲਾ, ਸੰਸਾਰਕ ਮਹਾਮਾਰੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਇਮਿਊਨੀਟੀ ਵਿਕਸਿਤ ਕਰਨ ਅਤੇ ਇਸ ਸੰਕਟ ਦੇ ਕੁਝ ਮਹੱਤਵਪੂਰਨ ਪਹਿਲੂਆਂ ਦੇ ਪ੍ਰਬੰਧਨ ਦੇ ਤਹਿਤ ਕਮਿਊਨਿਟੀ ਨੂੰ ਮਜ਼ਬੂਤ ਕਰਨ ਤੇ ਚਾਨਣ ਪਾਇਆ ਜਾਵੇਗਾ ਇਸ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਆਯੁਸ਼ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਵੀ ਮੌਜੂਦ ਸਨ ਕੋਵਿਡ - 19 ਮਹਾਮਾਰੀ ਦੇ ਕਾਰਨ ਪੈਦਾ ਹੋਣ ਵਾਲੇ ਵਾਇਰਸ ਦੇ ਬਹੁਤ ਜ਼ਿਆਦਾ ਲਾਗ ਵਾਲੇ ਰੂਪ ਨੂੰ ਦੇਖਦੇ ਹੋਏ ਕੋਈ ਵੀ ਵੱਡੇ ਇਕੱਠ ਨਹੀਂ ਆਯੋਜਿਤ ਕੀਤੇ ਜਾਣਗੇ

https://pib.gov.in/PressReleseDetail.aspx?PRID=1629409

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਜਾਗਰੂਕਤਾ ਫੈਲਾਉਣ ਲਈ ਸੂਚਨਾ ਪੁਸਤਿਕਾ 'ਕੋਵਿਡ-19 ਦੇ ਸਮੇਂ ਸੁਰੱਖਿਅਤ ਔਨਲਾਈਨ ਲਰਨਿੰਗ' ਜਾਰੀ ਕੀਤੀ

ਰਾਸ਼ਟਰੀ ਸਿੱਖਿਆ ਖ਼ੋਜ ਅਤੇ ਸਿਖਲਾਈ ਪਰਿਸ਼ਦ ਅਤੇ ਯੂਨੈਸਕੋ ਦੇ ਨਵੀਂ ਦਿੱਲੀ ਦਫ਼ਤਰ ਨੇ ਇਹ ਪੁਸਤਿਕਾ ਤਿਆਰ ਕੀਤੀ। ਇਹ ਪੁਸਤਿਕਾ  ਮੂਲ ਰੂਪ ਨਾਲ ਕੀ ਕਰੀਏ ਅਤੇ ਕੀ ਨਾ ਕਰੀਏ ਜ਼ਰੀਏ ਬੱਚਿਆਂ, ਨੌਜਵਾਨਾਂ ਦਾ ਨੂੰ ਔਨਲਾਈਨ ਤਰੀਕੇ ਨਾਲ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹੋਵੇਗੀ, ਜਿਸ ਨਾਲ ਮਾਤਾ ਪਿਤਾ ਅਤੇ ਅਧਿਆਪਕ ਆਪਣੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਇੰਟਰਨੈੱਟ ਦਾ ਉਪਯੋਗ ਕਰਨਾ ਸਿਖਾਉਣਗੇ।

https://pib.gov.in/PressReleasePage.aspx?PRID=1629603

 

ਬਹਿਰੀਨ ਅਤੇ ਓਮਾਨ ਤੋਂ ਆਏ 176 ਭਾਰਤੀ ਨਾਗਰਿਕਾਂ ਨੇ ਕੋਚੀ ਦੇ ਜਲ ਸੈਨਾ ਬੇਸ ਵਿਖੇ ਕੁਆਰੰਟੀਨ ਮਿਆਦ ਪੂਰੀ ਕੀਤੀ

ਬਹਿਰੀਨ ਅਤੇ ਓਮਾਨ ਤੋਂ ਆਏ 176 ਭਾਰਤੀਆਂ ਨੇ ਅੱਜ ਕੋਚੀ ਦੇ ਜਲ ਸੈਨਾ ਬੇਸ ਵਿਖੇ ਕੁਆਰੰਟੀਨ ਦੀ ਆਪਣੀ ਲੋੜੀਂਦੀ ਮਿਆਦ ਪੂਰੀ ਕੀਤੀ। ਪਿਛਲੇ ਦੋ ਹਫ਼ਤਿਆਂ ਤੋਂ ਦੱਖਣੀ ਜਲ ਸੈਨਾ ਕਮਾਂਡ ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਦੇ ਇਹ ਵਸਨੀਕ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀ ਮੰਜ਼ਿਲਾਂ ਤੱਕ ਜਾਣਗੇਸਾਰਿਆਂ ਦੇ ਰੁਕਣ ਦੌਰਾਨ ਉਨ੍ਹਾਂ ਦੇ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਅਤੇ ਟੈਸਟ ਨੈਗੇਟਿਵ ਆਉਣ ਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ। ਓਮਾਨ ਤੋਂ ਆਏ 49 ਭਾਰਤੀ ਅੱਜ ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਤੋਂ ਰਵਾਨਾ ਹੋਣ ਵਾਲੇ ਆਖਰੀ ਵਿਅਕਤੀ ਸਨ, ਜਦੋਂ ਕਿ ਬਹਿਰੀਨ ਤੋਂ ਆਏ 127 ਭਾਰਤੀ ਨਾਗਰਿਕ 01 ਅਤੇ 02 ਜੂਨ ਵਿਚਾਲੇ ਭਾਰਤੀ ਜਲ ਸੈਨਾ ਦੇ ਇਸ ਕੇਂਦਰ ਤੋਂ ਚਲੇ ਗਏ ਸਨ।

https://pib.gov.in/PressReleasePage.aspx?PRID=1629423

 

ਮਹਾਰਾਸ਼ਟਰ ਵਿੱਚ ਵਣ ਧਨ ਵਿਕਾਸ ਕੇਂਦਰਾਂ ਨੇ ਕੋਵਿਡ ਸੰਕਟ ਦੌਰਾਨ ਜਨਜਾਤੀ ਸੰਗ੍ਰਹਿਕਰਤਾਵਾਂ ਦੀ ਸਹਾਇਤਾ ਕਰਨ ਲਈ ਅਨੌਖੀ ਪਹਿਲ ਕੀਤੀ

ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਦੁਆਰਾ ਸ਼ੁਰੂ ਕੀਤੀ ਗਈ ਯੋਜਨਾ ਦੇ ਅਧੀਨ ਵਣ ਧਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈਜੋ ਇਸ ਮੁਸ਼ਕਿਲ ਦੇ ਸਮੇਂ ਵਿੱਚ ਆਦਿਵਾਸੀਆਂ ਨੂੰ ਉਨ੍ਹਾਂ ਦੀ ਜੀਵੀਕਾ ਸਿਰਜਣ ਵਿੱਚ ਮਦਦ ਕਰ ਰਹੇ ਹਨ।ਇਸ ਸੰਕਟ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਆਦਿਵਾਸੀ ਆਬਾਦੀ ਵੀ ਸ਼ਾਮਲ ਹੈ ਕਿਉਂਕਿ ਉਨ੍ਹਾਂ ਦੀ ਜ਼ਿਆਦਾ ਆਮਦਨ ਲਘੂ ਵਣ ਉਪਜ ਗਤੀਵਿਧੀਆਂ ਨਾਲ ਹੁੰਦੀ ਹੈ ਜਿਵੇਂ ਕਿ ਇਕੱਠਾ ਕਰਨਾ, ਜੋ ਕਿ ਆਮ ਤੌਰ ਤੇ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ ਕੰਮ ਵੱਧ ਹੁੰਦਾ ਹੈ। ਮਹਾਰਾਸ਼ਟਰ ਕੋਰੋਨਾ ਵਾਇਰਸ ਦੇ ਸੰਕਟ ਨਾਲ ਸਭ ਤੋਂ ਜ਼ਿਆਦਾ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਰਾਜ ਵਿੱਚ ਵਣ ਧਨ ਯੋਜਨਾ ਸਫ਼ਲਤਾ ਦੀ ਇਬਾਰਤ ਲਿਖ ਰਹੀ ਹੈ।

https://pib.gov.in/PressReleseDetail.aspx?PRID=1629409

 

ਸਿਵਲ ਸੇਵਾਵਾਂ ਪ੍ਰੀਖਿਆ 2019 ਲਈ ਬਾਕੀ ਉਮੀਦਵਾਰਾਂ ਦਾ ਪਰਸਨੈਲਿਟੀ ਟੈਸਟ 20 ਜੁਲਾਈ 2020 ਤੋਂ ਹੋਣਗੇ

ਵਰਤਮਾਨ ਵਿੱਚ ਜਾਰੀ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਸਥਿਤੀ ਦੀ ਸਮੀਖਿਆ ਲਈ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਲੌਕਡਾਊਨ ਖੁਲ੍ਹਣ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਐਲਾਨੀਆਂ ਜਾ ਰਹੀਆਂ ਪ੍ਰਗਤੀਸ਼ੀਲ ਢਿੱਲਾਂ ਤੇ ਗੌਰ ਕਰਦਿਆਂ ਕਮਿਸ਼ਨ ਨੇ ਪ੍ਰੀਖਿਆਵਾਂ / ਭਰਤੀ ਪ੍ਰੀਖਿਆਵਾਂ (ਆਰਟੀ) ਦੀ ਸੰਸ਼ੋਧਿਤ ਸਾਰਣੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਖਿਆਵਾਂ / ਭਰਤੀ ਪ੍ਰੀਖਿਆਵਾਂ ਦੇ ਸੰਸ਼ੋਧਿਤ ਕੈਲੰਡਰ ਦਾ ਵੇਰਵਾ ਯੂਪੀਐੱਸਸੀ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਲਈ ਬਾਕੀ ਰਹਿੰਦੇ ਉਮੀਦਵਾਰਾਂ ਦੇ ਪਰਸਨੈਲਿਟੀ ਟੈਸਟ 20 ਜੁਲਾਈ, 2020 ਤੋਂ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ਤੇ ਸੂਚਿਤ ਕੀਤਾ ਜਾਵੇਗਾ

https://pib.gov.in/PressReleasePage.aspx?PRID=1629613

 

ਉੱਤਰ ਪੂਰਬ ਭਾਰਤ ਦੇ ਨਵੇਂ ਬਿਜ਼ਨਸ ਕੇਂਦਰ ਵਜੋਂ ਉਭੱਰੇਗਾ : ਡਾ. ਜਿਤੇਂਦਰ ਸਿੰਘ

ਉੱਤਰ ਪੂਰਬ ਖੇਤਰ ਦੇ ਵਿਕਾਸ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦਾ ਉੱਤਰ ਪੂਰਬੀ ਖੇਤਰ ਹੌਲ਼ੀ-ਹੌਲ਼ੀ ਪਰ ਮਜ਼ਬੂਤੀ ਨਾਲ ਭਾਰਤ ਦੇ ਨਵੇਂ ਬਿਜ਼ਨਸ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਅਰਥਵਿਵਸਥਾ, ਵਪਾਰ, ਵਿਗਿਆਨਕ ਖੋਜ ਅਤੇ ਕਈ ਹੋਰ ਵਿਭਿੰਨ ਖੇਤਰਾਂ ਵਿੱਚ ਨਵੀਆਂ ਸਫਲਤਾਵਾਂ ਦੀ ਸੰਭਾਵਨਾ ਦੇ ਨਾਲ ਉੱਤਰ ਪੂਰਬ ਦੇਸ਼ ਦੇ ਆਰਥਿਕ ਕੇਂਦਰ ਦੇ ਰੂਪ ਵਿੱਚ ਅਤੇ ਸਟਾਰਟ-ਅੱਪ ਲਈ ਇੱਕ ਤਰਜੀਹੀ  ਸਥਾਨ ਵਜੋਂ ਉੱਭਰ ਰਿਹਾ ਹੈ।

https://pib.gov.in/PressReleasePage.aspx?PRID=1629654

 

ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਤਹਿਤ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਤੇ ਈ-ਪੁਸਤਿਕਾ ਜਾਰੀ ਕੀਤਾ

ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੱਲ੍ਹ ਵੀਡੀਓ ਕਾਨਫਰੰਸ ਜ਼ਰੀਏ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਤੇ ਇੱਕ ਈ-ਪੁਸਤਿਕਾ ਜਾਰੀ ਕੀਤੀ। ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਭਾਗ ਪੈਨਸ਼ਨਰਾਂ ਦੀ ਚਿੰਤਾ ਅਤੇ ਸ਼ੰਕਿਆਂ ਨੂੰ ਦੂਰ ਕਰਨ ਲਈ ਪ੍ਰਮੁੱਖ ਡਾਕਟਰਾਂ ਨੂੰ ਲੈ ਕੇ ਕੋਵਿਡ-19 ਤੇ ਇੱਕ ਵੈਬੀਨਾਰ ਆਯੋਜਿਤ ਕਰਨ ਲਈ ਆਪਣੇ ਡਿਊਟੀ ਦੇ ਦਾਇਰੇ ਤੋਂ ਬਾਹਰ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਬਜ਼ੁਰਗਾਂ ਅਤੇ ਸੇਵਾਮੁਕਤ ਕਰਮਚਾਰੀਆਂ ਦੀ ਸੇਵਾ ਦਾ ਮੌਕਾ ਮਿਲਿਆ ਹੈ, ਜੋ ਕਿਸੇ ਹੋਰ ਵਿਭਾਗ ਕੋਲ ਨਹੀਂ ਹੈ।

https://pib.gov.in/PressReleseDetail.aspx?PRID=1629409

 

ਡੀਐੱਸਟੀ ਕੋਵਿਡ - 19 ਖ਼ਿਲਾਫ਼ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰਕੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨੂੰ ਸਸ਼ਕਤ ਬਣਾ ਰਿਹਾ ਹੈ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  ( ਡੀਐੱਸਟੀ )  ਦਾ ਸਾਇੰਸ ਫਾਰ ਇਕੁਇਟੀ ਇਮਪਾਵਰਮੈਂਟ ਐਂਡ ਡਿਵਲਪਮੈਂਟ  ( ਸੀਡ )  ਡਿਵੀਜਨ ਕਈ ਨਾਲੇਜ ਸੰਸਥਾਨਾਂ  ( ਕੇਆਈ )  ਅਤੇ ਵਿਗਿਆਨ ਅਤੇ ਟੈਕਨੋਲੋਜੀ  ( ਐੱਸਐਂਡਟੀ )  ਉੱਤੇ ਅਧਾਰਿਤ ਗ਼ੈਰ - ਸਰਕਾਰੀ ਸੰਗਠਨਾਂ  (ਐੱਨਜੀਓ )  ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੇ ਸਾਰੇ ਵਿਕਾਸ ਲਈ ਅਨੁਦਾਨ - ਸਹਾਇਤਾ ਪ੍ਰਦਾਨ ਕਰ ਰਿਹਾ ਹੈਜਿਸ ਨਾਲ ਰਾਸ਼ਟਰਵਿਆਪੀ ਲੌਕਡਾਊਨ ਦੀ ਗੰਭੀਰ ਸਥਿਤੀ  ਕਾਰਨ ਭਾਈਚਾਰਿਆਂ ਦੀ ਪ੍ਰਭਾਵਿਤ ਹੋਈ ਆਜੀਵਿਕਾ ਅਤੇ ਆਰਥਿਕ ਸਥਿਤੀ ਵਿੱਚ ਰਾਹਤ ਅਤੇ ਸੁਧਾਰ ਪ੍ਰਦਾਨ ਕੀਤਾ ਜਾ ਸਕੇ

https://pib.gov.in/PressReleasePage.aspx?PRID=1629610

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਕੋਵਿਡ -19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਰੀਜਾਂ ਦੀ ਸਮੇਂ ਸਿਰ ਪਛਾਣ ਦੇ ਮੰਤਵ ਨਾਲ ਰਾਜ ਦੀ ਆਬਾਦੀ ਦੀ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਸੂਚੀਬੱਧ ਨਿਜੀ ਹਸਪਤਾਲਾਂ, ਕਲੀਨਿਕਾਂ ਅਤੇ ਨਿਜੀ ਲੈਬੋਰੇਟਰੀਆਂ ਵੱਲੋਂ ਭੇਜੇ ਜਾਣ ਵਾਲੇ ਕੋਵਿਡ -19 ਦੇ ਨਮੂਨਿਆਂ ਦੇ ਆਰਟੀ-ਪੀਸੀਆਰ ਟੈਸਟ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ। ਨਿਜੀ ਹਸਪਤਾਲ  ਲੋੜੀਂਦੇ ਲੋਜਿਸਟਿਕਸ  ਦਾ ਪ੍ਰਬੰਧ ਕਰਨਗੇ ਅਤੇ ਨਮੂਨੇ ਇਕੱਠੇ ਕਰਨਗੇ, ਉਨ੍ਹਾਂ ਨੂੰ ਪੈਕ ਕਰਨਗੇ ਅਤੇ ਪ੍ਰੋਟੋਕੋਲ ਦੇ ਅਨੁਸਾਰ ਨੇੜਲੇ ਸਰਕਾਰੀ ਸਿਹਤ ਕੇਂਦਰ ਨੂੰ ਭੇਜਣਗੇ।
  • ਹਰਿਆਣਾ: ਕੌਵੀਡ -19 ਸੰਕਟ ਦੀ ਚੁਣੌਤੀਪੂਰਨ ਅਵਧੀ ਵਿਚਾਲੇ ਕਾਰੋਬਾਰ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਸੰਗਠਨਾਂ ਦੀ ਸਹਾਇਤਾ ਕਰਨ ਲਈ, ਹਰਿਆਣਾ ਸਰਕਾਰ ਸਟਾਰਟ-ਅੱਪ ਇੰਡੀਆ ਦੇ ਸਹਿਯੋਗ ਨਾਲ ਵਰਚੁਅਲ ਮੈਨਟਰਸ਼ਿਪ ਵਰਕਸ਼ਾਪ ਸੀਰੀਜ਼ ਸ਼ੁਰੂ ਰੇਗੀ। ਵਰਚੁਅਲ ਮੈਨਟਰਸ਼ਿਪ ਵਰਕਸ਼ਾਪ ਸੀਰੀਜ਼ ਇੱਕ ਅਜਿਹਾ ਉਪਰਾਲਾ ਹੈ ਜਿਸ ਦਾ ਉਦੇਸ਼ ਸਟਾਰਟ-ਅੱਪਸ ਦੇ ਦ੍ਰਿਸ਼ਟੀਕੋਣ ਨੂੰ ਵਧਾਉਣਾ ਹੈ ਅਤੇ ਉਨ੍ਹਾਂ ਦੇ ਭਰੋਸੇ ਦਾ ਨਿਰਮਾਣ ਕਰਨ ਵਿੱਚ , ਵਿਸ਼ੇਸ਼ ਤੌਰ ਤੇ ਵਿਸ਼ਕਵਿਆਪੀ ਸੰਕਟ ਦੇ ਮੱਦੇਨਜ਼ਰ ਉਨ੍ਹਾਂ ਦੀ ਮਦਦ ਕਰਨਾ ਹੈ। ਇਹ ਤਿੰਨ ਮਹੀਨਿਆਂ ਦੀ ਲੀਨਤਾ ਵਾਲਾ (ਇਮਰਸਿਵ) ਪ੍ਰੋਗਰਾਮ ਹੈਜੋ ਸ਼ੁਰੂਆਤੀ ਪੜਾਅ ਵਿੱਚ ਸਟਾਰਟ-ਅੱਪਸ ਨਾਲ ਉਦਯੋਗ ਮਾਹਰਾਂ ਨਾਲ ਗੱਲਬਾਤ ਕਰਨ, ਉਨ੍ਹਾਂ ਦੇ ਗਿਆਨ ਅਤੇ ਮਹਾਰਤ ਤੋਂ ਸਿੱਖਿਆ ਹਾਸਿਲ ਕਰ ਕੇ ਆਪਣੇ ਕਾਰੋਬਾਰਾਂ ਨੂੰ ਚਾਲੂ ਕਰਨ / ਵਧਾਉਣ ਦੀਆਂ ਰਣਨੀਤੀਆਂ ਵਿਕਸਿਤ ਕਰਨ ਦਾ ਮੌਕਾ ਉਪਲੱਬਧ ਕਰਾਉਂਦਾ ਹੈ। ਪ੍ਰੋਗਰਾਮ ਸਮੂਹ ਸੈਸ਼ਨਾਂ ਅਤੇ ਇੱਕ ਤੋਂ ਇੱਕ ਸੈਸ਼ਨਾਂ ਦਾ ਸੁਮੇਲ ਹੈ
  • ਕੇਰਲ: ਆਈਐੱਮਏ ਨੇ ਰਾਜ ਸਰਕਾਰ ਨੂੰ ਅਨਲੌਕ 1.0 ਦੇ ਹਿੱਸੇ ਵਜੋਂ ਰਾਜ ਵਿੱਚ ਧਾਰਮਿਕ ਸਥਾਨਾਂ ਅਤੇ ਮਾਲਾਂ ਨੂੰ ਖੋਲ੍ਹਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਣਜਾਣ ਸਰੋਤਾਂ ਨਾਲ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਅਤੇ ਸਮੁਦਾਇਕ ਪੱਧਰ ਤੇ ਵੀ ਕੋਵਿਡ -19 ਮਹਾਮਾਰੀ ਦਾ ਪਸਾਰਾ ਹੋ ਸਕਦਾ ਹੈ। ਰਾਜ ਸਰਕਾਰ ਨੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਨਵੇਂ ਐੱਸਪੀਓ ਦੇ ਅਧਾਰ ਤੇ ਅੱਜ ਅਨਲੌਕ 1.0 ਲਈ ਆਪਣੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਕੋਝੀਕੋਡ ਵਿੱਚ ਇੱਕ ਗਰਭਵਤੀ ਔਰਤ ਦਾ ਕੋਵਿਡ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ  ਡਾਕਟਰਾਂ ਸਮੇਤ ਕਈ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਕੋਝੀਕੋਡ ਦੇ ਕੁਲੈਕਟਰ ਨੇ ਪੰਚਾਇਤ ਦੇ ਕਈ ਵਿਅਕਤੀਆਂ ਵਿੱਚ ਕੋਵਿਡ -19 ਦੀ ਪੁਸ਼ਟੀ ਹੋਣ ਉਪਰੰਤ ਮਾਵੂਰ ਪੰਚਾਇਤ ਨੂੰ  ਸੀਮਿਤ (ਕੰਟੇਨਮੇੰਟ) ਜ਼ੋਨ ਐਲਾਨਣ ਦੇ ਹੁਕਮ ਜਾਰੀ ਕਰ ਦਿੱਤੇ।  ਰਾਜ ਵਿੱਚ ਬੀਤੇ ਕੱਲ੍ਹ ਕੋਵਿਡ -19 ਦੀ ਪੁਸ਼ਟੀ ਵਾਲੇ 94 ਨਵੇਂ ਮਾਮਲੇ ਸਾਹਮਣੇ ਆਏ। ਰਾਜ ਵਿੱਚ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 1,588 ਹੈ ਅਤੇ 884 ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
  • ਤਮਿਲ ਨਾਡੂ: ਤਮਿਲ ਨਾਡੂ ਦੇ ਪੰਜ ਮੰਤਰੀ ਚੇਨਈ ਦੇ 15 ਜ਼ੋਨਾਂ ਵਿੱਚ ਕੋਵਿਡ -19 ਨੂੰ ਫੈਲਣ ਤੋਂ ਰੋਕਣ ਦੇ ਕੰਮ ਦੀ ਨਿਗਰਾਨੀ ਕਰਨਗੇ। ਰਾਜ ਸਰਕਾਰ ਨੇ ਨਿਜੀ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਲਈ ਮੁੱਖ ਮੰਤਰੀ ਦੀ ਵਿਆਪਕ ਸਿਹਤ ਬੀਮਾ ਯੋਜਨਾ ਅਧੀਨ ਲੈ ਆਂਦਾ ਹੈ ਅਤੇ ਇਲਾਜ ਲਈ ਰੇਟ ਵੀ ਬੰਨ੍ਹ ਦਿੱਤੇ ਹਨ। ਤਮਿਲ ਨਾਡੂ ਵਿੱਚ ਬੀਤੇ ਕੱਲ੍ਹ ਕੋਰੋਨਾ ਦੇ 1,384 ਅਤੇ 12 ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ। ਚੇਨਈ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 1072 ਹੈ। ਤਮਿਲ ਨਾਡੂ ਵਿੱਚ ਕੱਲ੍ਹ ਤੱਕ  ਕੋਰੋਨਾ ਦੇ ਕੁੱਲ  ਮਾਮਲੇ: 27256, ਐਕਟਿਵ ਮਾਮਲੇ 12132, ਮੌਤਾਂ  220, ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਪਾਉਣ ਵਾਲੇ ਮਾਮਲੇ 14901 ਸਨ।  ਚੇਨਈ ਵਿੱਚ ਐਕਟਿਵ ਮਾਮਲੇ  9066 ਸਨ।
  • ਕਰਨਾਟਕ: ਗ੍ਰਾਮੀਣ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਰਾਜ ਮਨਰੇਗਾ ਤਹਿਤ ਮਹਾਰਾਸ਼ਟਰ ਤੋਂ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਨੌਕਰੀਆਂ ਉਪਲੱਬਧ ਕਰਾਉਣ ਲਈ ਤਿਆਰ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਕੋਵਿਡ -19 ਦਾ ਦੂਜਾ ਮਰੀਜ਼ 'ਸਿਹਤਯਾਬ' ਹੋ ਗਿਆ ਹੈ ਅਤੇ ਉਸਨੂੰ ਆਈਸੀਯੂ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ 257 ਨਵੇਂ ਮਾਮਲੇ ਆਏ ਅਤੇ 106 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋ ਬਾਅਦ ਛੁੱਟੀ ਦਿੱਤੀ ਗਈ ਅਤੇ ਚਾਰ ਮੌਤਾਂ ਹੋਈਆਂ। ਕੱਲ੍ਹ ਤੱਕ ਪੁਸ਼ਟੀ ਵਾਲੇ ਕੁੱਲ ਮਾਮਲੇ 4320 ਸਨ, ਐਕਟਿਵ ਮਾਮਲੇ 2651 ਅਤੇ ਸਿਹਤਯਾਬ ਹੋਣ ਤੇ ਛੁੱਟੀ ਪਾਉਣ ਵਾਲੇ ਮਾਮਲੇ 1610 ਸਨ ਜਦਕਿ 57 ਵਿੱਅਕਤੀਆਂ ਦੀ ਮੌਤ ਹੋ ਚੁਕੀ ਹੈ। 

 

 

 

  • ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ ਆਂਧਰ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਏਪੀਟੀਡੀਸੀ)  ਦੇ ਹੋਟਲਾਂ ਸਮੇਤ ਰਾਜ ਦੇ ਸਾਰੇ ਹੀ ਹੋਟਲਾਂ ਤੇ ਰੈਸਟੋਰੈਂਟਾਂ ਲਈ ਉਦੋਂ ਤੋਂ ਲਾਗੂ ਹੋਣ ਵਾਲੀ ਐੱਸਓਪੀ ਜਾਰੀ ਕੀਤੀ ਹੈ ਜਦੋਂ ਉਹ 8 ਜੂਨ ਤੋਂ ਆਪਣਾ ਕੰਮ ਕਾਜ ਮੁੜ ਤੋਂ ਸ਼ੁਰੂ ਕਰਨਗੇ।   ਤਿਰੂਮਲਦਰਸ਼ਨ 11 ਜੂਨ ਤੋਂ ਦੁਬਾਰਾ ਸ਼ੁਰੂ ਹੋਣਗੇ, ਸਿਰਫ 6000 ਸ਼ਰਧਾਲੂਆਂ ਨੂੰ ਹੀ ਮੰਦਿਰ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਂਧਰ ਪ੍ਰਦੇਸ਼  ਵਾਤਾਵਰਣ ਪ੍ਰਬੰਧਨ ਏਜੰਸੀ ਦੀ ਅਗਵਾਈ ਹੇਠ ਰਾਜ ਸਰਕਾਰ ਨੂੰ ਕੂੜੇ ਦੇ ਤਬਾਦਲੇ ਲਈ ਇੱਕ ਆਨਲਾਈਨ ਪਲੇਟਫਾਰਮ ਲਾਂਚ ਕੀਤਾ। 9831 ਨਮੂਨਿਆਂ ਦੀ ਜਾਂਚ ਤੋਂ ਬਾਅਦ ਬੀਤੇ 24 ਘੰਟਿਆਂ ਦੌਰਾਨ 50 ਨਵੇਂ ਮਾਮਲੇ ਸਾਹਮਣੇ ਆਏ, 21 ਨੂੰ ਛੁੱਟੀ ਦਿੱਤੀ ਗਈ ਅਤੇ ਦੋ ਮੌਤਾਂ ਹੋਈਆਂ। ਰਾਜ ਵਿੱਚ ਹੁਣ ਤੱਕ ਪੁਸ਼ਟੀ ਵਾਲੇ ਕੁੱਲ ਮਾਮਲੇ  3427, ਐਕਟਿਵ ਮਾਮਲੇ 1060, ਸਿਹਤਯਾਬ ਹੋ ਕੇ ਛੁੱਟੀ ਪਾਉਣ ਵਾਲੇ ਮਰੀਜ਼ 2294 ਅਤੇ  73 ਵਿੱਕਤੀਂਆਂ ਦੀ ਮੌਤ ਹੋਈ ਹੈ। ਪ੍ਰਵਾਸੀਆਂ ਵਿਚੋਂ ਪਾਜ਼ਿਟਿਵ ਟੈਸਟ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 700 ਹੈ ਜਿਨ੍ਹਾਂ ਵਿੱਚੋ 442 ਐਕਟਿਵ ਮਾਮਲੇ ਹਨ। ਵਿਦੇਸ਼ਾਂ ਤੋਂ ਆਏ 123 ਵਿਅਕਤੀਆਂ ਦੇ ਮਾਮਲਿਆਂ ਵਿੱਚੋ 119 ਅਜੇ ਵੀ ਐਕਟਿਵ ਮਾਮਲੇ ਹਨ। ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 4,23,564 ਹੈ।
  • ਤੇਲੰਗਾਨਾ: ਜਿਵੇਂ ਕਿ ਸਰਕਾਰ ਪਹਿਲਾਂ ਤੋਂ ਚੱਲ ਰਹੇ ਵੰਦੇ ਭਾਰਤ ਮਿਸ਼ਨ ਦਾ ਤੀਜਾ ਪੜਾਅ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਸੈਂਕੜੇ ਲੋਕ ਸ਼ਹਿਰ ਵਿੱਚ ਵਾਪਸ ਆਉਣ ਦੀ ਇੰਤਜ਼ਾਰ ਕਰ ਰਹੇ ਹਨ। ਉਨਾਂ ਨੇ ਸਹਾਇਤਾ ਲਈ  ਅਧਿਕਾਰੀਆਂ ਤੱਕ  ਪਹੁੰਚ ਕੀਤੀ ਹੈ। ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ 37 ਡਾਕਟਰਾਂ ਦਾ ਕੋਵਿਡ -19 ਟੈਸਟ ਪਾਜ਼ਿਟਿਵ ਪਾਏ ਜਾਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਤੇਲੰਗਾਨਾ ਹਾਈ ਕੋਰਟ ਨੇ ਇਸ ਗੱਲ ਤੇ ਹੈਰਾਨੀ ਜਤਾਈ ਹੈ ਕਿ ਉਹ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਕਿਵੇਂ ਆ ਸਕਦੇ ਹਨ ਜਦੋਂ ਸਰਕਾਰ ਡਾਕਟਰਾਂ , ਨਰਸਾਂ, ਪੈਰਾ ਮੈਡੀਕਲ ਸਟਾਫ਼  ਅਤੇ ਹੋਰ ਸਿਹਤ ਕਰਮੀਆਂ ਦੀ ਭਲਾਈ ਲਈ ਨਿਜੀ ਸੁਰੱਖਿਆ ਉਪਕਰਣਾਂ (ਪੀਪੀਈ) ਅਤੇ ਹੋਰ ਸੁਰੱਖਿਆ ਸਮੱਗਰੀ ਦੀ ਸਪਲਾਈ ਕਰਨ ਦਾ ਦਾਅਵਾ ਕਰ ਰਹੀ ਸੀ। ਤਿੰਨ ਜੂਨ ਤੱਕ ਕੁੱਲ ਮਾਮਲੇ  3147 ਸਨਉਸੇ ਹੀ ਦਿਨ ਤੱਕ 448 ਪ੍ਰਵਾਸੀਆਂ ਅਤੇ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਸਨ।

http://static.pib.gov.in/WriteReadData/userfiles/image/image013L87U.jpg

 

 

*******

ਵਾਈਬੀ
 



(Release ID: 1629968) Visitor Counter : 265