Posted On:
08 SEP 2025 7:20AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਆਯੋਜਿਤ ਪੁਰਸ਼ ਹਾਕੀ ਏਸ਼ੀਆ ਕੱਪ 2025 ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਹੋਰ ਵੀ ਖਾਸ ਹੈ ਕਿਉਂਕਿ ਭਾਰਤੀ ਟੀਮ ਨੇ ਪਿਛਲੀ ਦੱਖਣ ਕੋਰੀਆ ਦੀ ਜੇਤੂ ਟੀਮ ਨੂੰ ਹਰਾਇਆ ਹੈ।
ਪ੍ਰਧਾਨ ਮੰਤਰੀ ਨੇ ‘ਐਕਸ’ ‘ਤੇ ਪੋਸਟ ਕੀਤਾ:
“ਬਿਹਾਰ ਦੇ ਰਾਜਗੀਰ ਵਿੱਚ ਆਯੋਜਿਤ ਏਸ਼ੀਆ ਕੱਪ 2025 ਵਿੱਚ ਸ਼ਾਨਦਾਰ ਜਿੱਤ ਲਈ ਸਾਡੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ। ਇਹ ਜਿੱਤ ਇਸ ਲਈ ਹੋਰ ਵੀ ਖਾਸ ਹੈ ਕਿਉਂਕਿ ਉਨ੍ਹਾਂ ਨੇ ਪਿਛਲੀ ਦੱਖਣ ਕੋਰੀਆ ਦੀ ਜੇਤੂ ਟੀਮ ਨੂੰ ਹਰਾਇਆ ਹੈ!
ਇਹ ਭਾਰਤੀ ਹਾਕੀ ਅਤੇ ਭਾਰਤੀ ਖੇਡਾਂ ਲਈ ਮਾਣ ਦਾ ਪਲ ਹੈ। ਸਾਡੇ ਖਿਡਾਰੀ ਹੋਰ ਨਵੀਆਂ ਉਚਾਈਆਂ ਨੂੰ ਛੂੰਹਦੇ ਰਹਿਣ ਅਤੇ ਦੇਸ਼ ਨੂੰ ਹੋਰ ਵਧੇਰੇ ਮਾਣ ਦਵਾਉਣ।”
***
ਐੱਮਜੇਪੀਐੱਸ/ਵੀਜੇ