ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਪੇਪਰਾਂ ਅਤੇ ਪੱਤ੍ਰਿਕਾਵਾਂ ਦਾ ਰਜਿਸਟ੍ਰੇਸ਼ਨ ਹੁਣ ਪ੍ਰੈੱਸ ਸੇਵਾ ਪੋਰਟਲ (Press Sewa Portal) ਦੇ ਜ਼ਰੀਏ ਔਨਲਾਈਨ ਹੋਵੇਗਾ
ਆਰਐੱਨਆਈ ਦਾ ਨਾਮ ਬਦਲ ਕੇ ਹੋਇਆ ਪੀਆਰਜੀਆਈ – ਪ੍ਰੈੱਸ ਰਜਿਸਟ੍ਰਾਰ ਜਨਰਲ ਆਫ਼ ਇੰਡੀਆ (PRGI)
ਪ੍ਰੈੱਸ ਅਤੇ ਪੀਰਿਓਡੀਕਲ ਰਜਿਸਟ੍ਰੇਸ਼ਨ (ਪੀਆਰਪੀ) ਐਕਟ, 2023 ਲਾਗੂ ਹੋਇਆ; ਪੁਰਾਣਾ ਪੀਆਰਬੀ ਐਕਟ, 1867 ਰੱਦ ਕਰ ਦਿੱਤਾ ਗਿਆ ਹੈ
Posted On:
02 MAR 2024 3:30PM by PIB Chandigarh
ਭਾਰਤ ਸਰਕਾਰ ਨੇ ਇਤਿਹਾਸਕ ਪ੍ਰੈੱਸ ਅਤੇ ਪੀਰਿਓਡੀਕਲ ਰਜਿਸਟ੍ਰੇਸ਼ਨ ਐਕਟ, (PRP Act) 2023 ਅਤੇ ਇਸ ਦੇ ਨਿਯਾਮਾਂ ਨੂੰ ਆਪਣੇ ਗਜਟ ਵਿੱਚ ਨੋਟੀਫਾਇਡ ਕਰ ਦਿੱਤਾ ਹੈ ਅਤੇ ਇਸ ਦੇ ਸਿੱਟੇ ਵਜੋਂ ਇਹ ਐਕਟ 1 ਮਾਰਚ, 2024 ਤੋਂ ਲਾਗੂ ਹੋ ਗਿਆ ਹੈ।
ਹੁਣ ਤੋਂ, ਪੱਤ੍ਰਿਕਾਵਾਂ ਦਾ ਰਜਿਸਟ੍ਰੇਸ਼ਨ ਪ੍ਰੈੱਸ ਅਤੇ ਪੱਤ੍ਰਿਕਾਵਾਂ ਦੇ ਰਜਿਸਟ੍ਰੇਸ਼ਨ ਐਕਟ (PRP Act), 2023 ਅਤੇ ਪ੍ਰੈੱਸ ਅਤੇ ਪੱਤ੍ਰਿਕਾਵਾਂ ਦੇ ਰਜਿਸਟ੍ਰੇਸ਼ਨ ਨਿਯਮਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ ਹੋਵੇਗਾ। ਨੋਟੀਫਿਕੇਸ਼ਨ ਦੇ ਮੁਤਾਬਕ, ਭਾਰਤ ਦੇ ਪ੍ਰੈੱਸ ਰਜਿਸਟ੍ਰਾਰ ਜਨਰਲ ਦਾ ਦਫ਼ਤਰ –ਪੀਆਰਜੀਆਈ, ਜਿਸ ਨੂੰ ਪਹਿਲਾਂ ਰਜਿਸਟ੍ਰਾਰ ਆਫ਼ ਨਿਊਜਪੇਪਰਜ਼ ਫਾਰ ਇੰਡੀਆ- (RNI) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਨਵੇਂ ਐਕਟ ਦੇ ਉਦੇਸ਼ਾਂ ਨੂੰ ਪੂਰਾ ਕਰੇਗਾ।
ਡਿਜੀਟਲ ਇੰਡੀਆ ਦੇ ਲੋਕਾਚਾਰ ਦੇ ਅਨੁਰੂਪ, ਨਵਾਂ ਐਕਟ ਦੇਸ਼ ਵਿੱਚ ਨਿਊਜ਼ਪੇਪਰਾਂ ਅਤੇ ਹੋਰ ਪੱਤ੍ਰਿਕਾਵਾਂ ਦੇ ਰਜਿਸਟ੍ਰੇਸ਼ਨ ਦੀ ਸੁਵਿਧਾ ਲਈ ਇੱਕ ਔਨਲਾਈਨ ਸਿਸਟਮ ਪ੍ਰਦਾਨ ਕਰੇਗਾ। ਨਵੀਂ ਪ੍ਰਣਾਲੀ ਮੌਜੂਦਾ ਮੈਨੂਅਲ, ਗੁੰਝਲਦਾਰ ਪ੍ਰਕਿਰਿਆਵਾਂ ਨੂੰ ਬਦਲ ਦੇਵੇਗੀ। ਪੁਰਾਣੀ ਪ੍ਰਕਿਰਿਆ ਵਿੱਚ ਕਈ ਪੜਾਵਾਂ ਵਿੱਚ ਪ੍ਰਵਾਨਗੀਆਂ ਸ਼ਾਮਲ ਹੁੰਦੀਆਂ ਹਨ ਜੋ ਪਬਲੀਸ਼ਰਸ ਲਈ ਗ਼ੈਰ- ਜ਼ਰੂਰੀ ਰੁਕਾਵਟਾਂ ਦਾ ਕਾਰਨ ਬਣ ਰਹੇ ਸਨ।
ਇਸ ਤੋਂ ਪਹਿਲਾਂ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਨਵੇਂ ਐਕਟ ਅਨੁਸਾਰ ਵੱਖ-ਵੱਖ ਐਪਲੀਕੇਸ਼ਨਾਂ ਪ੍ਰਾਪਤ ਕਰਨ ਲਈ ਪ੍ਰੈੱਸ ਰਜਿਸਟ੍ਰਾਰ ਜਨਰਲ ਦਾ ਔਨਲਾਈਨ ਪੋਰਟਲ, ਪ੍ਰੈੱਸ ਸੇਵਾ ਪੋਰਟਲ (presssewa.prgi.gov.in) ਲਾਂਚ ਕੀਤਾ ਸੀ। ਕਿਸੇ ਪੱਤ੍ਰਿਕਾ ਦੇ ਪ੍ਰਿੰਟਰ ਦੁਆਰਾ ਦਿੱਤੀ ਗਈ ਸੂਚਨਾ ਸਹਿਤ ਸਾਰੀਆਂ ਐਪਲੀਕੇਸ਼ਨਾਂ, ਕਿਸੇ ਵਿਦੇਸ਼ੀ ਪੱਤ੍ਰਿਕਾ ਦੇ ਪ੍ਰਤੀਕ੍ਰਿਤੀ ਸੰਸਕਰਣ (facsimile edition) ਦੇ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ, ਕਿਸੇ ਪੱਤ੍ਰਿਕਾ ਦੇ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਪਬਲੀਸ਼ਰ ਵੱਲੋਂ ਐਪਲੀਕੇਸ਼ਨ, ਰਜਿਸਟ੍ਰੇਸ਼ਨ, ਪੱਤ੍ਰਿਕਾਵਾਂ ਦੀ ਮਲਕੀਅਤ ਦੇ ਟ੍ਰਾਂਸਫਰ ਲਈ ਐਪਲੀਕੇਸ਼ਨ, ਪੱਤ੍ਰਿਕਾ ਦੇ ਪ੍ਰਕਾਸ਼ਕ ਦੁਆਰਾ ਸਲਾਨਾ ਵੇਰਵਾ ਪੇਸ਼ ਕਰਨਾ, ਅਤੇ ਪੱਤ੍ਰਿਕਾ ਦੇ ਪ੍ਰਸਾਰ ਦੀ ਵੈਰੀਫਿਕੇਸ਼ਨ ਲਈ ਡੈਸਕ ਆਡਿਟ ਦੀ ਪ੍ਰਕਿਰਿਆ ਆਦਿ ਸਾਰੇ ਕੰਮ ਪ੍ਰੈੱਸ ਸੇਵਾ ਪੋਰਟਲ ਦੇ ਜ਼ਰੀਏ ਔਨਲਾਈਨ ਹੋਣਗੇ।
ਪ੍ਰੈੱਸ ਸੇਵਾ ਪੋਰਟਲ ਪੇਪਰਲੈੱਸ ਪ੍ਰੋਸੈੱਸਿੰਗ ਸੁਨਿਸ਼ਚਿਤ ਕਰਦਾ ਹੈ ਅਤੇ ਈ-ਸਾਇਨ ਸੁਵਿਧੀ, ਡਿਜੀਟਲ ਪੇਮੈਂਟ ਗੇਟਵੇ, ਇਨਸਟੈਂਟ ਡਾਊਨਲੋਡ ਲਈ ਕਿਊਆਰ ਕੋਡ-ਅਧਾਰਿਤ ਡਿਜੀਟਲ ਸਰਟੀਫਿਕੇਟ, ਪ੍ਰਿੰਟਿੰਗ ਪ੍ਰੈੱਸ ਦੁਆਰਾ ਸੂਚਨਾ ਪ੍ਰਦਾਨ ਕਰਨ ਲਈ ਔਨਲਾਈਨ ਸਿਸਟਮ, ਟਾਈਟਲ ਉਪਲਬਧਤਾ ਲਈ ਸੰਭਾਵਨਾ ਦਾ ਪ੍ਰਤੀਸ਼ਤ, ਰਜਿਸਟ੍ਰੇਸ਼ਨ ਤੱਕ ਔਨਲਾਈਨ ਪਹੁੰਚ, ਸਾਰੇ ਪ੍ਰਕਾਸ਼ਕਾਂ ਲਈ ਡੇਟਾ, ਸਲਾਨਾ ਵੇਰਵਾ ਦਾਖਲ ਕਰਨਾ ਆਦਿ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਦਾ ਇਰਾਦਾ ਇੱਕ ਚੈਟਬਾਲ- ਅਧਾਰਿਤ ਇੰਟਰੈਕਟਿਵ ਸ਼ਿਕਾਇਤ ਸਮਾਧਾਨ ਸਿਸਟਮ (interactive grievance resolution mechanism) ਸਥਾਪਿਤ ਕਰਨ ਦਾ ਵੀ ਹੈ। ਪ੍ਰੈੱਸ ਸੇਵਾ ਪੋਰਟਲ ਦੇ ਨਾਲ ਇੱਕ ਨਵੀਂ ਵੈੱਬਸਾਈਟ (prgi.gov.in) ਵੀ ਹੈ ਜਿਸ ਵਿੱਚ ਸਾਰੀ ਸਬੰਧਿਤ ਜਾਣਕਾਰੀ ਅਤੇ ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ ਹੈ।
ਨਵਾਂ ਪੀਆਰਪੀ ਐਕਟ (PRP Act) ਪੁਰਾਣੇ ਪੀਆਰ ਬੀ (PRB Act) ਐਕਟ ਦੁਆਰਾ ਜ਼ਰੂਰੀ ਰਜਿਸਟ੍ਰੇਸ਼ਨ ਦੇ ਦਾਇਰੇ ਤੋਂ ਪੁਸਤਕਾਂ ਅਤੇ ਪੱਤ੍ਰਿਕਾਵਾਂ ਨੂੰ ਹਟਾ ਦਿੱਤਾ ਹੈ; ਨਵਾਂ ਐਕਟ ਇੱਕ ਪੱਤ੍ਰਿਕਾ ਨੂੰ “ਇੱਕ ਨਿਊਜ਼ਪੇਪਰ ਸਮੇਤ ਕਿਸੇ ਵੀ ਪ੍ਰਕਾਸ਼ਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ ਜੋ ਨਿਯਮਿਤ ਅੰਤਰਾਲ ‘ਤੇ ਪ੍ਰਕਾਸ਼ਿਤ ਅਤੇ ਪ੍ਰਿੰਟ ਹੁੰਦਾ ਹੈ ਜਿਸ ਵਿੱਚ ਪਬਲਿਕ ਨਿਊਜ਼ ਜਾ ਪਬਲਿਕ ਨਿਊਜ਼ ‘ਤੇ ਟਿੱਪਣੀਆਂ ਸ਼ਾਮਲ ਹੁੰਦੀਆਂ ਹਨ ਲੇਕਿਨ ਇਸ ਵਿੱਚ ਵਿਗਿਆਨਿਕ, ਤਕਨੀਕੀ ਅਤੇ ਅਕਾਦਮਿਕ ਪ੍ਰਕਿਰਤੀ ਦੀ ਕੋਈ ਪੁਸਤਕ ਜਾਂ ਪੱਤ੍ਰਿਕਾ ਸ਼ਾਮਲ ਨਹੀਂ ਹੁੰਦੀ ਹੈ।” ਇਸ ਲਈ, “ਪੁਸਤਕ, ਜਾਂ ਵਿਗਿਆਨਿਕ, ਤਕਨੀਕੀ ਅਤੇ ਅਕਾਦਮਿਕ ਪ੍ਰਕਿਰਤੀ ਦੀ ਪੁਸਤਕ ਜਾਂ ਜਰਨਲ ਸਹਿਤ” ਨੂੰ ਪੀਆਰਜੀਆਈ ਦੇ ਨਾਲ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ।
ਨਵੇਂ ਐਕਟ ਦੇ ਅਨੁਸਾਰ, ਪੱਤ੍ਰਿਕਾਵਾਂ ਦੇ ਰਜਿਸਟ੍ਰੇਸ਼ਨ ਲਈ ਸਾਰੀਆਂ ਐਪਲੀਕੇਸ਼ਨਾਂ ਸਿਰਫ਼ ਪ੍ਰੈੱਸ ਸੇਵਾ ਪੋਰਟਲ ਜ਼ਰੀਏ ਔਨਲਾਈਨ ਮੋਡ ਵਿੱਚ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਪੱਤ੍ਰਿਕਾਵਾਂ ਨਿਕਾਲਣ ਦੇ ਇੱਛੁਕ ਪਬਲੀਸ਼ਰਾਂ ਨੂੰ ਇਸ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਸ ਦਾ ਟਾਈਟਲ ਰਜਿਸਟਰਡ ਕਰਵਾਉਣਾ ਹੋਵੇਗਾ। ਕਿਉਂਕਿ ਰਜਿਸਟ੍ਰੇਸ਼ਨ ਪ੍ਰੋਸੈੱਸ ਔਨਲਾਈਨ ਹੋਵੇਗਾ ਅਤੇ ਸਾਫਟਵੇਅਰ ਦੇ ਜ਼ਰੀਏ ਨਿਰਦੇਸ਼ਿਤ ਹੋਵੇਗਾ, ਐਪਲੀਕੇਸ਼ਨ ਵਿੱਚ ਖਾਮੀਆਂ ਦੀ ਸੰਭਾਵਨਾ ਕਾਫੀ ਘੱਟ ਹੋ ਜਾਏਗੀ ਜਿਸ ਦੇ ਸਿੱਟੇ ਵਜੋਂ ਐਪਲੀਕੇਸ਼ਨਾਂ ਦੀ ਤੇਜ਼ੀ ਨਾਲ ਪ੍ਰੋਸੈੱਸਿੰਗ ਹੋਵੇਗੀ। ਐਪਲੀਕੇਸ਼ਨ ਦੀ ਸਥਿਤੀ ਸਾਰੇ ਪੜਾਵਾਂ ਵਿੱਚ ਅੱਪਡੇਟ ਕੀਤੀ ਜਾਏਗੀ ਅਤੇ ਆਵੇਦਨਕਰਤਾ ਨੂੰ ਐੱਸਐੱਮਐੱਸ ਅਤੇ ਈਮੇਲ ਰਾਹੀਂ ਸੂਚਿਤ ਕੀਤਾ ਜਾਏਗਾ ਤਾਂ ਜੋ ਪਾਰਦਰਸ਼ਿਤਾ ਸੁਨਿਸ਼ਚਿਤ ਹੋ ਸਕੇ ਅਤੇ ਗਲਤ ਸੰਚਾਰ ਕਾਰਨ ਹੋਣ ਵਾਲੀ ਦੇਰੀ ਨੂੰ ਖ਼ਤਮ ਕੀਤਾ ਜਾ ਸਕੇ।
ਨਵੇਂ ਪ੍ਰੈੱਸ ਸੇਵਾ ਪੋਰਟਲ ਜ਼ਰੀਏ ਪੱਤ੍ਰਿਕਾਵਾਂ ਦੇ ਰਜਿਸਟ੍ਰੇਸ਼ਨ ਵਿੱਚ ਸ਼ਾਮਲ ਪੜਾਅ ਇਸ ਪ੍ਰਕਾਰ ਹਨ:
-
ਕਿਸੇ ਪੱਤ੍ਰਿਕਾ ਦੇ ਮਾਲਕ ਦੁਆਰਾ ਸਾਈਨ ਅੱਪ ਕਰਨਾ ਅਤੇ ਪ੍ਰੋਫਾਇਲ ਬਣਾਉਣਾ: ਰਜਿਸਟ੍ਰੇਸ਼ਨ ਪ੍ਰੋਸੈੱਸ ਸ਼ੁਰੂ ਕਰਨ ਲਈ, ਪ੍ਰਸਤਾਵਿਤ ਪੱਤ੍ਰਿਕਾ ਦੇ ਮਾਲਕ ਨੂੰ 5 ਪ੍ਰਾਥਮਿਕਤਾ ਦੇ ਕ੍ਰਮ ਵਿੱਚ ਪ੍ਰਸਤਾਵਿਤ ਟਾਈਟਲਸ ਦੇ ਨਾਲ ਜ਼ਰੂਰੀ ਪ੍ਰਾਂਸਗਿਕ ਦਸਤਾਵੇਜ਼/ਵੇਰਵਾ ਪੇਸ਼ ਕਰਕੇ ਪ੍ਰੈੱਸ ਸੇਵਾ ਪੋਰਟਲ ‘ਤੇ ਸਾਈਨ ਅੱਪ ਕਰਨਾ ਅਤੇ ਇੱਕ ਪ੍ਰੋਫਾਈਲ ਬਣਾਉਣਾ ਜ਼ਰੂਰੀ ਹੈ। ਇਹ ਟਾਈਟਲ ਵਿਕਲਪ ਭਾਰਤ ਵਿੱਚ ਕਿਤੇ ਵੀ ਇੱਕ ਹੀ ਭਾਸ਼ਾ ਵਿੱਚ ਜਾਂ ਇੱਕ ਹੀ ਰਾਜ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਕਿਸੇ ਪੱਤ੍ਰਿਕਾ ਦੇ ਕਿਸੇ ਹੋਰ ਮਾਲਕ ਕੋਲ ਪਹਿਲਾਂ ਤੋਂ ਮੌਜੂਦ ਟਾਈਟਲ ਨਾਲ ਮਿਲਦੇ ਹੋਏ ਨਹੀਂ ਹੋਣੇ ਚਾਹੀਦੇ ਹਨ ਅਤੇ ਇਹ ਟਾਈਟਲ ਵਿਕਲਪ ਇਸ ਪੁਸ਼ਟੀ ਲਈ ਪ੍ਰੈੱਸ ਰਜਿਸਟ੍ਰਾਰ ਜਨਰਲ ਦੁਆਰਾ ਬਣਾਏ ਗਏ ਦਿਸ਼ਾ ਨਿਰਦੇਸ਼ਾ ਦੇ ਅਨੁਰੂਪ ਹੋਣੇ ਚਾਹੀਦੇ ਹਨ।
-
ਪ੍ਰੈੱਸ ਰਜਿਸਟ੍ਰਾਰ ਜਨਰਲ ਅਤੇ ਜ਼ਿਲ੍ਹੇ ਵਿੱਚ ਨਿਰਧਾਰਿਤ ਅਥਾਰਟੀ ਨੂੰ ਇਕੱਠਿਆਂ ਆਵੇਦਨ: ਪ੍ਰੈੱਸ ਸੇਵਾ ਪੋਰਟਲ ਰਾਹੀਂ ਪੇਸ਼ ਐਪਲੀਕੇਸ਼ਨਾਂ ਪ੍ਰੈੱਸ ਰਜਿਸਟ੍ਰਾਰ ਜਨਰਲ ਅਤੇ ਜ਼ਿਲ੍ਹੇ ਵਿੱਚ ਨਿਰਧਾਰਿਤ ਅਥਾਰਟੀ ਲਈ ਇਕੱਠਿਆਂ ਪਹੁੰਚ/ ਉਪਲਬਧ ਹੋਣਗੇ। ਇਸ ਲਈ, ਕਿਸੇ ਹੋਰ ਦਫ਼ਤਰ /ਪੋਰਟਲ ‘ਤੇ ਵੱਖਰੇ ਤੌਰ ‘ਤੇ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ।
-
ਆਨਰ ਦੁਆਰਾ ਪਬਲੀਸ਼ਰਜ ਨੂੰ ਸੱਦਾ : ਪ੍ਰੋਫਾਈਲ ਦੇ ਨਿਰਮਾਣ ਦੇ ਬਾਅਦ, ਆਨਰ ਪੋਰਟਲ ਰਾਹੀਂ ਆਪਣੀਆਂ ਪੱਤ੍ਰਿਕਾਵਾਂ ਨਾਲ ਜੁੜੇ ਮਨੋਨੀਤ ਪਬਲੀਸ਼ਰਾਂ ਨੂੰ ਸੱਦਾ ਦੇਵੇਗਾ।
-
ਪ੍ਰਿੰਟਰ (ਪ੍ਰਿੰਟਿੰਗ ਪ੍ਰੈੱਸ ਦੇ ਮਾਲਕ/ਕੀਪਰ) ਦੁਆਰਾ ਸਾਈਨ ਅੱਪ ਕਰਨਾ ਅਤੇ ਔਨਲਾਈਨ ਸੂਚਨਾ : ਪ੍ਰਿੰਟਰ (ਪ੍ਰਿੰਟਿੰਗ ਪ੍ਰੈੱਸ ਦੇ ਮਾਲਕ/ਕੀਪਰ) ਨੂੰ ਪੋਰਟਲ ਵਿੱਚ ਜ਼ਰੂਰੀ ਪ੍ਰਾਸੰਗਿਕ ਵੇਰਵਾ ਪੇਸ਼ ਕਰਕੇ ਪ੍ਰੈੱਸ ਸੇਵਾ ਪੋਰਟਲ ‘ਤੇ ਇੱਕ ਔਨਲਾਈਨ ਅਕਾਊਂਟ ਬਣਾਉਣਾ ਜ਼ਰੂਰੀ ਹੈ।
-
ਪਬਲੀਸ਼ਰ ਦੁਆਰਾ ਸਾਈਨ ਅੱਪ ਕਰਨਾ ਅਤੇ ਪ੍ਰੋਫਾਈਲ ਬਣਾਉਣਾ: ਸੱਦੇ /ਨਿਯੁਕਤ ਕੀਤੇ ਪਬਲੀਸ਼ਰਾਂ ਨੂੰ ਪ੍ਰਾਸੰਗਿਕ ਦਸਤਾਵੇਜ਼/ਵੇਰਵੇ ਪੇਸ਼ ਕਰਕੇ ਪੋਰਟਲ ‘ਤੇ ਆਪਣਾ ਪ੍ਰੋਫਾਈਲ ਬਣਾਉਣਾ ਜ਼ਰੂਰੀ ਹੈ।
-
ਪਬਲੀਸ਼ਰ ਦੁਆਰਾ ਪ੍ਰਿੰਟਰ ਦੀ ਚੋਣ/ਨਾਮਾਂਕਿਤ ਕਰਨਾ: ਰਜਿਸਟ੍ਰੇਸ਼ਨ ਪ੍ਰੋਸੈੱਸ ਦੇ ਹਿੱਸੇ ਦੇ ਰੂਪ ਵਿੱਚ, ਪਬਲੀਸ਼ਰਾਂ ਲਈ ਉਨ੍ਹਾਂ ਮਾਮਲਿਆਂ ਵਿੱਚ ਪ੍ਰੈੱਸ ਸੇਵਾ ਡੇਟਾਬੇਸ ਤੋਂ ਆਪਣੀ ਸਬੰਧਿਤ ਪ੍ਰਿੰਟਿੰਗ ਪ੍ਰੈੱਸ ਨੂੰ ਨਾਮਾਂਕਿਤ/ ਚੋਣ ਕਰਨਾ ਜ਼ਰੂਰੀ ਹੈ ਜਿੱਥੇ ਪ੍ਰਿੰਟਿੰਗ ਪ੍ਰੈੱਸ ਅਕਾਊਂਟ ਪਹਿਲੇ ਤੋਂ ਹੀ ਡੇਟਾਬੇਸ ਵਿੱਚ ਉਪਲਬਧ ਹੈ। ਨਹੀਂ ਤਾ, ਉਹ ਪ੍ਰਿੰਟਰ ਨੂੰ ਪੋਰਟਲ ਵਿੱਚ ਇੱਕ ਔਨਲਾਈਨ ਪ੍ਰੋਫਾਈਲ ਬਣਾਉਣ ਦੀ ਬੇਨਤੀ ਕਰ ਸਕਦੇ ਹਨ, ਅਤੇ ਉਸ ਦੇ ਬਾਅਦ ਉਨ੍ਹਾਂ ਨੂੰ ਪ੍ਰਸਤਾਵਿਤ ਪੱਤ੍ਰਿਕਾ ਦੇ ਲਈ ਪ੍ਰਿੰਟਰ ਦੇ ਰੂਪ ਵਿੱਚ ਚੁਣ ਸਕਦੇ ਹਨ।
-
ਪਬਲੀਸ਼ਰ ਦੁਆਰਾ ਜਮ੍ਹਾਂ ਕੀਤੀ ਜਾਣ ਵਾਲੀ ਪੀਰਿਓਡੀਕਲ ਰਜਿਸਟ੍ਰੇਸ਼ਨ ਐਪਲੀਕੇਸ਼ਨ: ਆਪਣੀ ਪ੍ਰੋਫਾਈਲ ਬਣਾਉਣ ਦੇ ਬਾਅਦ, ਪਬਲੀਸ਼ਰ ਸਾਰੇ ਪ੍ਰਾਸੰਗਿਕ ਵੇਰਵਾ/ਦਸਤਾਵੇਜ਼ ਭਰ ਕੇ, ਐਪਲੀਕੇਸ਼ਨ ‘ਤੇ ਈ-ਹਸਤਾਖਰ ਕਰਕੇ ਅਤੇ ਭਾਰਤਕੋਸ਼ (Bharatkosh) ਰਾਹੀਂ ਨਿਰਧਾਰਿਤ ਫੀਸ ਦਾ ਭੁਗਤਾਨ ਕਰਕੇ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਜਮ੍ਹਾਂ ਕਰ ਸਕਦੇ ਹਨ।
-
ਇੱਕ ਯੂਨੀਕ ਐਪਲੀਕੇਸ਼ਨ ਰੈੱਫਰੈਂਸ ਨੰਬਰ ਦੇ ਨਾਲ ਰਸੀਦ: ਐਪਲੀਕੇਸ਼ਨ ਦੇ ਸਫ਼ਲ ਅਪਲੋਡ ਹੋਣ ‘ਤੇ, ਪ੍ਰੈੱਸ ਸੇਵਾ ਪੋਰਟਲ ਇੱਕ ਯੂਨਿਕ 10 ਅੰਕਾਂ ਦੇ ਅਲਫਾਨਿਯੂਮੈਰਿਕ ਐਪਲੀਕੇਸ਼ਨ ਰੈੱਫਰੈਂਸ ਨੰਬਰ (ARN) ਦੇ ਨਾਲ ਇੱਕ ਰਸੀਦ ਜੈਨਰੇਟ ਕਰੇਗਾ, ਅਤੇ ਪਬਲੀਸ਼ਰ ਅਤੇ ਪ੍ਰੈੱਸ ਰਜਿਸਟ੍ਰਾਰ ਜਨਰਲ ਭਵਿੱਖ ਦੇ ਸਾਰੇ ਪੱਤਰ ਵਿਹਾਰ ਅਤੇ ਸੰਦਰਭਾਂ ਲਈ ਇਸ ਰੈੱਫਰੈਂਸ ਨੰਬਰ ਦਾ ਉਪਯੋਗ ਕਰਨਗੇ।
-
ਐਪਲੀਕੇਸ਼ਨ ਅਤੇ ਸਮੇਂ ‘ਤੇ ਪ੍ਰਤੀਕਿਰਿਆ ਵਿੱਚ ਖਾਮੀਆਂ: ਸ਼ੁਰੂਆਤੀ ਜਾਂਚੇ ਦੇ ਬਾਅਦ, ਭਾਰਤੀ ਪ੍ਰੈੱਸ ਰਜਿਸਟ੍ਰਾਰ ਜਨਰਲ (PRGI) ਦਾ ਦਫ਼ਤਰ ਜ਼ਰੂਰਤ ਪੈਣ ‘ਤੇ ਖਾਮੀਆਂ ਬਾਰੇ ਸੰਦੇਸ਼ ਜਾਰੀ ਕਰੇਗਾ। ਪਬਲੀਸ਼ਰਾਂ ਨੂੰ 30 ਦਿਨਾਂ ਦਾ ਸਮੇਂ ਸੀਮਾ ਦੇ ਅੰਦਰ ਆਪਣੇ ਜਵਾਬ ਪੇਸ਼ ਕਰਨੇ ਹੋਣਗੇ। ਇਸ ਮਿਆਦ ਦੀ ਪਾਲਨਾ ਕਰਨ ਵਿੱਚ ਅਸਫਲਤਾ ਦੇ ਸਿੱਟੇ ਵਜੋਂ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਜਾਏਗੀ।
ਪ੍ਰੈੱਸ ਅਤੇ ਪੀਰਿਓਡੀਕਲ ਰਜਿਸਟ੍ਰੇਸ਼ਨ ਐਕਟ, 2023 ਟ੍ਰੈਡਿਸ਼ਨਲ ਅਪ੍ਰੋਚ ਨਾਲ ਰਜਿਸਟ੍ਰੇਸ਼ਨ ਪ੍ਰੋਸੈੱਸ ਵਿੱਚ ਇੱਸ ਆਦਰਸ਼ ਬਦਲਾਅ ਲਿਆਉਣ ਦੀ ਇੱਕ ਪਹਿਲ ਹੈ, ਅਤੇ ਈਜ਼ ਆਫ਼ ਡੂਇੰਗ ਬਿਜ਼ਨਿਸ ਸੁਨਿਸ਼ਚਿਤ ਕਰਨ ਵਾਲੇ ਪਬਲੀਸ਼ਰਾਂ ਲਈ ਵਧੇਰੇ ਅਨੁਕੂਲ ਵਾਤਾਵਰਣ ਤਿਆਰ ਕਰੇਗਾ। ਨਵਾਂ ਐਕਟ ਮੌਜੂਦਾ ਕਾਨੂੰਨਾਂ ਤੋਂ ਅਪ੍ਰਚਲਿਤ ਅਤੇ ਪੁਰਾਣੇ ਪ੍ਰਾਵਧਾਨਾਂ (obsolete and archaic provisions) ਨੂੰ ਹਟਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਗਵਾਹੀ ਦਿੰਦਾ ਹੈ।
ਵਿਸਤ੍ਰਿਤ ਜਾਣਕਾਰੀ ਲਈ, ਪਬਲੀਸ਼ਰਾਂ ਅਤੇ ਹੋਰ ਸਟੇਕਹੋਲਡਰਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੈੱਸ ਅਤੇ ਪੀਰੀਓਡਿਕਲ ਐਕਟ ਅਤੇ ਪੀਆਰਪੀ ਰੂਲਜ਼ ਦੇ ਪ੍ਰਾਵਧਾਨਾਂ ਨੂੰ ਧਿਆਨ ਨਾਲ ਪੜ੍ਹਨ।
ਵਧੇਰੇ ਜਾਣਕਾਰੀ ਲਈ ਪੜ੍ਹੋ :
https://pib.gov.in/PressReleasePage.aspx?PRID=1989267
https://pib.gov.in/PressReleasePage.aspx?PRID=2008020
ਪ੍ਰੈੱਸ ਅਤੇ ਪੀਰਿਓਡੀਕਲ ਰਜਿਸਟ੍ਰੇਸ਼ਨ ਐਕਟ, 2023
https://mib.gov.in/sites/default/files/Press%20and%20Registration%20of%20Periodicals%20Act%202023.pdf
***************
ਸੌਰਭ ਸਿੰਘ
(Release ID: 2011102)
Visitor Counter : 112
Read this release in:
Khasi
,
English
,
Urdu
,
Marathi
,
Hindi
,
Bengali
,
Assamese
,
Bengali-TR
,
Gujarati
,
Odia
,
Tamil
,
Telugu
,
Kannada
,
Malayalam