ਪ੍ਰਧਾਨ ਮੰਤਰੀ ਦਫਤਰ

‘ਪਰੀਕਸ਼ਾ ਪੇ ਚਰਚਾ’ (Pariksha Pe Charcha) ਦੀ ਉਤਸੁਕਤਾ ਨਾਲ ਪਰਤੀਖਿਆ ਕਰ ਰਿਹਾ ਹਾਂ: ਪ੍ਰਧਾਨ ਮੰਤਰੀ

Posted On: 27 JAN 2024 8:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਹ ‘ਪਰੀਕਸ਼ਾ ਪੇ ਚਰਚਾ’ ('Pariksha Pe Charcha') ਵਿੱਚ ਪਰੀਖਿਆ ਜੋਧਿਆਂ (exam warriors) ਦੀ ਉਤਸੁਕਤਾ ਨਾਲ ਪਰਤੀਖਿਆ ਕਰ ਰਹੇ ਹਨ।

ਉਨ੍ਹਾਂ ਨੇ ਪਰੀਖਿਆਵਾਂ ਨੂੰ ਮਨੋਰੰਜਕ ਅਤੇ ਤਣਾਅ-ਮੁਕਤ (fun and stress-free) ਬਣਾਉਣ ਨਾਲ ਸਬੰਧਿਤ ਪਿਛਲੇ ਪੀਪੀਸੀ ਪ੍ਰੋਗਰਾਮਾਂ (PPC programmes) ਦੇ ਵਿਸ਼ਿਆਂ ਅਤੇ ਵਿਵਹਾਰਿਕ ਸੁਝਾਵਾਂ (topics and practical tips) ਨੂੰ ਭੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮੈਂ ਪਰੀਖਿਆ ਦੇ ਤਣਾਅ (exam stress) ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਸਮੂਹਿਕ ਤੌਰ ‘ਤੇ ਰਣਨੀਤੀ ਬਣਾਉਣ ਦੇ ਲਈ ਪਰੀਖਿਆ ਜੋਧਿਆਂ (Exam Warriors) ਦੇ ਸਭ ਤੋਂ ਯਾਦਗਾਰੀ ਇਕੱਠ (most memorable gathering) ‘ਪਰੀਕਸ਼ਾ ਪੇ ਚਰਚਾ’('Pariksha Pe Charcha') ਦੀ ਉਤਸੁਕਤਾ ਨਾਲ ਪਰਤੀਖਿਆ ਕਰ ਰਿਹਾ ਹਾਂ।

ਆਓ, ਅਸੀਂ ਪਰੀਖਿਆ ਨਾਲ ਜੁੜੀਆਂ ਉਨ੍ਹਾਂ ਨਿਰਾਸ਼ਾਵਾਂ ਨੂੰ ਅਵਸਰਾਂ ਦੀ ਇੱਕ ਖਿੜਕੀ ਵਿੱਚ ਬਦਲ ਦੇਈਏ...”

                                               

 

********

ਡੀਐੱਸ/ਆਰਟੀ

 

 



(Release ID: 2000173) Visitor Counter : 61