ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜਾਮਨਗਰ ਵਿਖੇ 1450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ



"ਸ਼ਾਨ ਤੇ ਗੰਭੀਰਤਾ ’ਚ, ਸਮ੍ਰਿਤੀ ਵੈਨ 9/11 ਜਾਂ ਹੀਰੋਸ਼ੀਮਾ ਦੀ ਯਾਦਗਾਰ ਤੋਂ ਘੱਟ ਨਹੀਂ ਹੈ"



"ਪੋਲੈਂਡ ਸਰਕਾਰ ਦੀ ਮਦਦ ਪਿੱਛੇ ਕਿਤੇ ਨਾ ਕਿਤੇ ਮਹਾਰਾਜਾ ਦਿਗਵਿਜੈ ਸਿੰਘ ਦੀ ਦਿਆਲਤਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ"



"ਗੁਜਰਾਤ ਜਨ ਸ਼ਕਤੀ, ਗਿਆਨ ਸ਼ਕਤੀ, ਜਲ ਸ਼ਕਤੀ, ਉਰਜਾ ਸ਼ਕਤੀ ਅਤੇ ਰਕਸ਼ਾ ਸ਼ਕਤੀ ਦੀਆਂ ਪੰਜ ਠੋਸ ਨੀਂਹਾਂ 'ਤੇ ਅਧਾਰਿਤ ਨਵੇਂ ਸਿਖਰਾਂ ਵੱਲ ਵਧ ਰਿਹਾ ਹੈ"



"SAUNI ਸਕੀਮ ਦੇ ਤਹਿਤ ਮਾਂ ਨਰਮਦਾ ਕੋਣੇ–ਕੋਣੇ ’ਚ ਪਹੁੰਚ ਰਹੀ ਹੈ"



80 ਕਰੋੜ ਤੋਂ ਵੱਧ ਲੋਕਾਂ ਨੂੰ ਮਹਾਮਾਰੀ ਦੀ ਮੁਸ਼ਕਿਲ ਤੋਂ ਬਚਣ ਲਈ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ



"ਜਾਮਨਗਰ ਨਿਰਮਾਣ ਅਤੇ ਤਟ-ਅਗਵਾਈ ਵਾਲੇ ਵਿਕਾਸ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ"



"ਲਗਭਗ 33 ਹਜ਼ਾਰ ਪਾਲਣਾਵਾਂ ਅਤੇ ਨਿਯਮਾਂ ਨੂੰ ਖ਼ਤਮ ਕੀਤਾ ਗਿਆ ਹੈ"

Posted On: 10 OCT 2022 8:32PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਜਾਮਨਗਰ ਵਿੱਚ ਸਿੰਚਾਈਬਿਜਲੀਜਲ ਸਪਲਾਈ ਤੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਲਗਭਗ 1450 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕਲਾਵੜ/ਜਾਮਨਗਰ ਤਾਲੁਕਾ ਮੋਰਬੀ-ਮਾਲੀਆ-ਜੋੜੀਆ ਗਰੁੱਪ ਵਾਧਾ ਵਾਟਰ ਸਪਲਾਈ ਸਕੀਮਲਾਲਪੁਰ ਬਾਈਪਾਸ ਜੰਕਸ਼ਨ ਫਲਾਈਓਵਰ ਬ੍ਰਿਜਹਾਪਾ ਮਾਰਕਿਟ ਯਾਰਡ ਰੇਲਵੇ ਕਰਾਸਿੰਗਅਤੇ ਸੀਵਰ ਕਲੈਕਸ਼ਨ ਪਾਈਪਲਾਈਨ ਅਤੇ ਪੰਪਿੰਗ ਸਟੇਸ਼ਨ ਦਾ ਨਵੀਨੀਕਰਣ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਵਤਰਣ ਸਿੰਚਾਈ (SAUNI) ਯੋਜਨਾ ਲਿੰਕ 3 (ਅੰਡ ਡੈਮ ਤੋਂ ਸੋਨਮਤੀ ਡੈਮ ਤੱਕ)ਸੌਨੀ ਯੋਜਨਾ ਲਿੰਕ 1 (ਅੰਡ-1 ਡੈਮ ਤੋਂ ਸਾਨੀ ਡੈਮ ਤੱਕ) ਦੇ ਪੈਕੇਜ 5 ਅਤੇ ਹਰੀਪਰ 40 ਮੈਗਾਵਾਟ ਸੋਲਰ ਪੀਵੀ ਪ੍ਰੋਜੈਕਟ ਦੇ ਪੈਕੇਜ 7 ਨੂੰ ਸਮਰਪਿਤ ਕੀਤਾ।

ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਥਾਨ 'ਤੇ ਆਪਣੀ ਯਾਤਰਾ ਦੌਰਾਨ ਹੋਏ ਆਪਣੇ ਸ਼ਾਨਦਾਰ ਸੁਆਗਤ ਤੇ ਆਸ਼ੀਰਵਾਦ ਲਈ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਪਾਣੀਬਿਜਲੀ ਅਤੇ ਕਨੈਕਟੀਵਿਟੀ ਨਾਲ ਸਬੰਧਿਤ ਅੱਠ ਪ੍ਰੋਜੈਕਟਾਂ ਦੇ ਸਮਰਪਣ ਅਤੇ ਨੀਂਹ ਪੱਥਰ ਰੱਖਣ ਲਈ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਵਾਲਮੀਕਿ ਭਾਈਚਾਰੇ ਦੇ ਲੋਕਾਂ ਲਈ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈਜਿਸ ਨਾਲ ਉਨ੍ਹਾਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਸਮਾਗਮਾਂ ਦੇ ਆਯੋਜਨ ਵਿੱਚ ਬਹੁਤ ਫ਼ਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਦੋ ਦਹਾਕੇ ਪਹਿਲਾਂ ਭੁਚਾਲ ਕਾਰਨ ਹੋਈ ਤਬਾਹੀ ਨੂੰ ਯਾਦ ਕੀਤਾ। ਭੁਚਾਲ ਕਾਰਨ ਵਾਪਰੇ ਦੁਖਾਂਤ ਅਤੇ ਤਬਾਹੀ ਨੇ ਰਾਜ ਭਰ ਵਿੱਚ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਭਾਵੇਂ ਆਤਮ-ਵਿਸ਼ਵਾਸ ਅਤੇ ਸਖ਼ਤ ਮਿਹਨਤ ਦੇ ਦਮ ’, ਗੁਜਰਾਤ ਇੱਕ ਵਾਰ ਫਿਰ ਉੱਠਿਆ ਅਤੇ ਨਿਰਾਸ਼ਾ ਅਤੇ ਤਬਾਹੀ ਨੂੰ ਪਿਛਾਂਹ ਛੱਡਦਿਆਂ ਦੇਸ਼ ਦੇ ਸਿਖਰ 'ਤੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੇ ਜਾਮਨਗਰ ਦੇ ਲੋਕਾਂ ਨੂੰ ਕੱਛ ਦੇ ਭੁਚਾਲ ਪੀੜਤਾਂ ਦੀ ਯਾਦ ਵਿੱਚ ਸਮ੍ਰਿਤੀ ਵੈਨ ਵਿੱਚ ਜਾਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸ਼ਾਨੋ-ਸ਼ੌਕਤ ਵਿੱਚ ਇਹ ਯਾਦਗਾਰ 9/11 ਜਾਂ ਹੀਰੋਸ਼ੀਮਾ ਦੀ ਯਾਦਗਾਰ ਤੋਂ ਘੱਟ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਜਾਮਸਾਹਿਬ ਮਹਾਰਾਜਾ ਦਿਗਵਿਜੈ ਸਿੰਘ ਨੂੰ ਯਾਦ ਕੀਤਾ ਅਤੇ ਪੋਲੈਂਡ ਦੇ ਲੋਕਾਂ ਪ੍ਰਤੀ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਦੀ ਦਿਆਲਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਨਾਲ ਪੋਲੈਂਡ ਦੇ ਲੋਕਾਂ ਨਾਲ ਇੱਕ ਸਥਾਈ ਬੰਧਨ ਬਣਿਆਜਿਸ ਨੇ ਚੱਲ ਰਹੇ ਸੰਕਟ ਦੌਰਾਨ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਸਮੇਂ ਬਹੁਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਪੋਲੈਂਡ ਸਰਕਾਰ ਦੀ ਮਦਦ ਪਿੱਛੇ ਕਿਤੇ ਨਾ ਕਿਤੇ ਮਹਾਰਾਜਾ ਦਿਗਵਿਜੈ ਸਿੰਘ ਦੀ ਦਿਆਲਤਾ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਾਮਸਾਹਿਬ ਸ਼ਹਿਰ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਇਆ ਜਾਵੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਾਮਨਗਰ ਨੇ ਕ੍ਰਿਕਟ ਦੇ ਖੇਤਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੌਰਾਸ਼ਟਰ ਦੀ ਰਣਜੀ ਕ੍ਰਿਕਟ ਟੀਮ 2020 ਵਿੱਚ ਟਰਾਫੀ ਵਾਪਸ ਲੈ ਕੇ ਆਈ ਅਤੇ ਸਾਰਿਆਂ ਨੂੰ ਮਾਣ ਮਹਿਸੂਸ ਕੀਤਾ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਦੱਸਿਆ ਕਿ ਵਿਕਾਸ ਦੇ ਪੰਜ ਸੰਕਲਪਾਂ ਨੇ ਗੁਜਰਾਤ ਰਾਜ ਲਈ ਇੱਕ ਮਜ਼ਬੂਤ ਨੀਂਹ ਬਣਾਈ ਹੈ। ਪਹਿਲਾ ਸੰਕਲਪ ਲੋਕ (ਜਨ) ਸ਼ਕਤੀਦੂਸਰਾ ਗਿਆਨ ਸ਼ਕਤੀਤੀਸਰਾ ਜਲ (ਜਲ) ਸ਼ਕਤੀਚੌਥਾ ਊਰਜਾ (ਊਰਜਾ) ਸ਼ਕਤੀ ਅਤੇ ਅੰਤ ਵਿੱਚ ਰਕਸ਼ਾ ਸ਼ਕਤੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਗੁਜਰਾਤ ਇਨ੍ਹਾਂ ਪੰਜ ਠੋਸ ਨੀਂਹਾਂ ਦੇ ਅਧਾਰ 'ਤੇ ਨਵੇਂ ਸਿਖਰਾਂ ਨੂੰ ਸਰ ਕਰ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਖਿੱਤੇ ਅਤੇ ਰਾਜ ਵਿੱਚ 20-25 ਸਾਲ ਪਹਿਲਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਜਿਨ੍ਹਾਂ ਦਿਨਾਂ ਵਿੱਚ ਕੋਈ ਮੁੱਖ ਮੰਤਰੀ ਪਾਣੀ ਵਾਲੀ ਟੈਂਕੀ ਦੇ ਉਦਘਾਟਨ ਲਈ ਆਉਂਦਾ ਸੀਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਦੋਂ ਇੱਕ ਵਾਰ ਫੇਰੀ ਵਿੱਚ ਪਹਿਲਾਂ ਦੇ ਬਜਟ ਨਾਲੋਂ ਵੱਧ ਲਾਗਤ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂਦਾ ਹੈਬਹੁਤ ਕੁਝ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮਾਂ ਨਰਮਦਾ ਸੌਨੀ (SAUNI) ਸਕੀਮ ਦੇ ਤਹਿਤ ਹਰ ਕੋਨੇ ਵਿੱਚ ਪਹੁੰਚ ਰਹੀ ਹੈ। ਇਸੇ ਤਰ੍ਹਾਂ ਜਲ ਜੀਵਨ ਮਿਸ਼ਨ ਹਰ ਘਰ ਵਿੱਚ ਪਾਈਪ ਰਾਹੀਂ ਪਾਣੀ ਪਹੁੰਚਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਗਨ ਅਤੇ ਤੇਜ਼ੀ ਨਾਲ ਲਾਗੂ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਗਰੀਬਾਂ ਦੀ ਭਲਾਈ ਨੂੰ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਵਜੋਂ ਦੁਹਰਾਇਆ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਪਹਿਲੀ ਚਿੰਤਾ ਇਹ ਯਕੀਨੀ ਬਣਾਉਣਾ ਸੀ ਕਿ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ।  80 ਕਰੋੜ ਤੋਂ ਵੱਧ ਲੋਕਾਂ ਨੂੰ ਭੁੱਖੇ ਮਰਨ ਤੋਂ ਬਿਨਾਂ ਮਹਾਂਮਾਰੀ ਦੀ ਤੰਗੀ ਦਾ ਸਾਹਮਣਾ ਕਰਨ ਲਈ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਇਸ ਸਾਲ ਦਸੰਬਰ ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਆਪਣੇ ਔਖੇ ਸਮੇਂ ਵਿੱਚ ਖਾਲੀ ਪੇਟ ਸੌਣਾ ਨਾ ਪਵੇ। ਉਨ੍ਹਾਂ ਨੇ ਵਨ ਨੇਸ਼ਨ ਵਨ ਰਾਸ਼ਨ ਕਾਰਡ’ ਸਕੀਮ ਦੇ ਫ਼ਾਇਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਭਾਰਤ ਦੇ ਸਾਰੇ ਹਿੱਸਿਆਂ ਤੋਂ ਜਾਮਨਗਰ ਆਉਣ ਵਾਲੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਜਾਮਨਗਰ ਦੇ ਤੇਲ ਸੋਧਕ ਕਾਰਖਾਨੇ ਤੇ ਤੇਲ ਦੀ ਆਰਥਿਕਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹਰ ਨਾਗਰਿਕ ਨੂੰ ਇਸ ਗੱਲ 'ਤੇ ਮਾਣ ਹੋਵੇਗਾ ਕਿ ਕੱਚੇ ਤੇਲ ਨੂੰ ਇਸੇ ਧਰਤੀ 'ਤੇ ਰਿਫਾਈਨ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀ ਦੋਹਰੇ ਇੰਜਣ ਵਾਲੀ ਸਰਕਾਰ ਨੇ ਰਾਜ ਦੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਹੈ। ਉਸ ਸਮੇਂ ਨੂੰ ਯਾਦ ਕਰਦਿਆਂ ਜਦੋਂ ਸ਼ਹਿਰ ਟ੍ਰੈਫਿਕ ਸਮੱਸਿਆਵਾਂ ਨਾਲ ਘਿਰਿਆ ਰਹਿੰਦਾ ਸੀਸ਼੍ਰੀ ਮੋਦੀ ਨੇ ਕਿਹਾ ਕਿ ਨਾਗਰਿਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਯੋਜਨਾਬੱਧ ਸੜਕਾਂਫਲਾਈਓਵਰ ਅਤੇ ਅੰਡਰਪਾਸ ਬਣਾ ਕੇ ਸੰਪਰਕ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 26,000 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਕੌਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਾਮਨਗਰ ਨਿਰਮਾਣ ਅਤੇ ਤਟ-ਅਗਵਾਈ ਵਾਲੇ ਵਿਕਾਸ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਬਲਿਊਐੱਚਓ ਇੰਟਰਨੈਸ਼ਨਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਨਜਿਸ ਦਾ ਮੁੱਖ ਦਫਤਰ ਜਾਮਨਗਰ ਵਿੱਚ ਵੀ ਹੈਜਾਮਨਗਰ ਆਯੁਰਵੇਦਿਕ ਯੂਨੀਵਰਸਿਟੀ ਲਈ ਇੱਕ ਤਾਜ ਹੈਜਿਸ ਨੇ ਇੱਕ ਰਾਸ਼ਟਰੀ ਯੂਨੀਵਰਸਿਟੀ ਵਜੋਂ ਇੱਕ ਸਥਾਨ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਮਨਗਰ ਇੱਕ ਅਜਿਹੇ ਕੇਂਦਰ ਵਜੋਂ ਉਭਰ ਰਿਹਾ ਹੈ ਜੋ ਚੂੜੀਆਂਸਿੰਦੂਰਬੰਧਨੀ ਆਦਿ ਜਿਹੀਆਂ ਸ਼ੁਭ ਵਸਤਾਂ ਨਾਲ ਜੁੜਿਆ ਹੋਇਆ ਹੈਇੱਕ 'ਸੌਭਾਗਯ ਨਗਰਵਿੱਚ ਬਦਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵਪਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਵੱਖੋਵੱਖਰੇ ਕਾਨੂੰਨਾਂ ਦੀ ਪਾਲਣਾ ਦੇ ਬੋਝ ਚ ਕਮੀ ਬਾਰੇ ਗੱਲ ਕੀਤੀ। ਲਗਭਗ 33 ਹਜ਼ਾਰ ਨਿਯਮਾਂ ਦੀ ਪਾਲਣਾ ਅਤੇ ਨਿਯਮਾਂ ਨੂੰ ਖ਼ਤਮ ਕੀਤਾ ਗਿਆ ਹੈ। ਇਸੇ ਤਰ੍ਹਾਂ ਕੰਪਨੀ ਕਾਨੂੰਨਾਂ ਦਾ ਅਪਰਾਧੀਕਰਣ ਵੀ ਵਪਾਰਕ ਭਾਈਚਾਰੇ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਆਰਥਿਕ ਸੂਚਕ ਅੰਕ ਵਿੱਚ ਭਾਰਤ ਦੇ ਉਭਾਰ ਬਾਰੇ ਵੀ ਗੱਲ ਕੀਤੀਖਾਸ ਕਰਕੇ ਭਾਰਤੀ ਅਰਥਵਿਵਸਥਾ ਦੇ 2014 ਵਿੱਚ 10ਵੇਂ ਰੈਂਕ ਤੋਂ 5ਵੇਂ ਸਥਾਨ 'ਤੇ ਪਹੁੰਚਣ ਦੀ ਵੀ ਗੱਲ ਕੀਤੀ। ਕਾਰੋਬਾਰ ਕਰਨ ਦੀ ਸੌਖ ਵਿੱਚ ਵੀ ਭਾਰਤ 2014 ਵਿੱਚ 142ਵੇਂ ਸਥਾਨ ਤੋਂ 20120 ਵਿੱਚ 63ਵੇਂ ਸਥਾਨ 'ਤੇ ਪਹੁੰਚ ਗਿਆ। ਉਨ੍ਹਾਂ ਨੇ ਇਸ ਦੀ ਸ਼ਲਾਘਾ ਕੀਤੀ। ਸੂਬਾ ਸਰਕਾਰ ਇੱਕ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਲਿਆਉਣ ਲਈ। ਪ੍ਰਧਾਨ ਮੰਤਰੀ ਨੇ ਰਾਜ ਦੇ ਤਟਵਰਤੀ ਰੇਖਾ ਦੀ ਸਫ਼ਾਈ ਅਤੇ ਕਬਜ਼ੇ ਹਟਾਉਣ ਲਈ ਰਾਜ ਸਰਕਾਰ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਾਮਨਗਰ ਤਟਰੇਖਾ ਕੋਲ ਈਕੋਟੂਰਿਜ਼ਮ ਦੇ ਮੌਕੇ ਹਨ। ਇਸ ਵਿੱਚ ਜੈਵ ਵਿਵਿਧਤਾ ਦਾ ਭੰਡਾਰ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਅਮਨ-ਕਾਨੂੰਨ ਦੀ ਸੁਧਰੀ ਸਥਿਤੀ ਨੂੰ ਵੀ ਨੋਟ ਕੀਤਾ ਅਤੇ ਕਿਹਾ ਕਿ ਡਬਲ ਇੰਜਣ ਵਾਲੀ ਨਰੇਂਦਰ-ਭੁਪੇਂਦਰ ਸਰਕਾਰ ਸਮਰਪਣ ਅਤੇ ਗਤੀ ਨਾਲ ਵਿਕਾਸ ਯੋਜਨਾ ਨੂੰ ਲਾਗੂ ਕਰ ਰਹੀ ਹੈ।

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਸ਼੍ਰੀਮਤੀ ਪੂਨਮਬੇਨ ਮੈਡਮ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਜਾਮਨਗਰ ਵਿੱਚ ਲਗਭਗ 1450 ਕਰੋੜ ਰੁਪਏ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸਿੰਚਾਈਬਿਜਲੀਜਲ ਸਪਲਾਈ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਹਨ।

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਵਤਰਣ ਸਿੰਚਾਈ (SAUNI) ਯੋਜਨਾ ਲਿੰਕ 3 (ਅੰਡ ਡੈਮ ਤੋਂ ਸੋਨਮਤੀ ਡੈਮ ਤੱਕ)ਸੌਨੀ ਯੋਜਨਾ ਲਿੰਕ 1 (ਅੰਡ-1 ਡੈਮ ਤੋਂ ਸਾਨੀ ਡੈਮ ਤੱਕ) ਦੇ ਪੈਕੇਜ 5 ਅਤੇ ਹਰੀਪਰ 40 ਮੈਗਾਵਾਟ ਸੋਲਰ ਪੀਵੀ ਪ੍ਰੋਜੈਕਟ ਦੇ ਪੈਕੇਜ 7 ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਵੱਲੋਂ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀਉਨ੍ਹਾਂ ਵਿੱਚ ਕਲਾਵੜ/ਜਾਮਨਗਰ ਤਾਲੁਕਾ ਮੋਰਬੀ-ਮਾਲੀਆ-ਜੋੜੀਆ ਸਮੂਹ ਵਾਧਾ ਵਾਟਰ ਸਪਲਾਈ ਸਕੀਮਲਾਲਪੁਰ ਬਾਈਪਾਸ ਜੰਕਸ਼ਨ ਫਲਾਈਓਵਰ ਬ੍ਰਿਜਹਾਪਾ ਮਾਰਕਿਟ ਯਾਰਡ ਰੇਲਵੇ ਕਰਾਸਿੰਗਅਤੇ ਸੀਵਰ ਕਲੈਕਸ਼ਨ ਪਾਈਪਲਾਈਨ ਅਤੇ ਪੰਪਿੰਗ ਸਟੇਸ਼ਨ ਦਾ ਨਵੀਨੀਕਰਣ ਸ਼ਾਮਲ ਹਨ।

 

 

 

 

 **********

ਡੀਐੱਸ/ਟੀਐੱਸ


(Release ID: 1866700) Visitor Counter : 171