ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਦੇ ਮਲਾਡ ਪੱਛਮ ਵਿੱਚ ਢਾਂਚਾ ਢਹਿਣ ਦੇ ਕਾਰਨ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟਾਇਆ
ਪੀੜਤਾਂ ਲਈ (ਐਕਸ-ਗ੍ਰੇਸ਼ੀਆ) ਅਨੁਦਾਨ ਰਾਸ਼ੀ ਦਾ ਐਲਾਨ ਕੀਤਾ
Posted On:
10 JUN 2021 2:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਦੇ ਮਲਾਡ ਪੱਛਮ ਵਿੱਚ ਇੱਕ ਢਾਂਚੇ ਦੇ ਢਹਿਣ ਦੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਹੈ ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ: “ਮੁੰਬਈ ਦੇ ਮਲਾਡ ਪੱਛਮ ਵਿੱਚ ਇੱਕ ਢਾਂਚੇ ਦੇ ਢਹਿਣ ਦੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖ ਦੀ ਇਸ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਖ਼ਮੀ ਜਲਦੀ ਠੀਕ ਹੋ ਜਾਣ: ਪ੍ਰਧਾਨ ਮੰਤਰੀ @ narendramodi
ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਪਰਿਜਨਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ (ਐਕਸ-ਗ੍ਰੇਸ਼ੀਆ) ਅਨੁਦਾਨ ਰਾਸ਼ੀ ਦਾ ਐਲਾਨ ਕੀਤਾ। ਜਖ਼ਮੀ ਹੋਏ ਲੋਕਾਂ ਨੂੰ 50,000 ਰੁਪਏ ਦਿੱਤੇ ਜਾਣਗੇ ।
******
ਡੀਐੱਸ
(Release ID: 1726046)
ਵਿਜ਼ੀਟਰ ਕਾਊਂਟਰ : 215
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam