ਪ੍ਰਧਾਨ ਮੰਤਰੀ ਦਫਤਰ
100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਉਣ ਦੇ ਸਮਾਰੋਹ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
28 DEC 2020 9:25PM by PIB Chandigarh
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਜੀ, ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਜੀ, ਹੋਰ ਸਾਂਸਦਗਣ, ਵਿਧਾਇਕ ਗਣ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ।
ਅਗਸਤ ਮਹੀਨੇ ਵਿੱਚ ਦੇਸ਼ ਦੀ ਪਹਿਲੀ ਕਿਸਾਨ ਅਤੇ ਖੇਤੀ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਰੇਲ ਸ਼ੁਰੂ ਕੀਤੀ ਗਈ ਸੀ। ਉੱਤਰ ਦੱਖਣੀ, ਪੂਰਬ-ਪੱਛਮੀ, ਦੇਸ਼ ਦੇ ਹਰ ਖੇਤਰ ਦੀ ਖੇਤੀ ਨੂੰ, ਕਿਸਾਨਾਂ ਨੂੰ ਕਿਸਾਨ ਰੇਲ ਨਾਲ ਕਨੈਕਟ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਚੁਣੌਤੀ ਦੇ ਦਰਮਿਆਨ ਵੀ ਬੀਤੇ 4 ਮਹੀਨਿਆਂ ਵਿੱਚ ਕਿਸਾਨ ਰੇਲ ਦਾ ਇਹ ਨੈੱਟਵਰਕ ਅੱਜ 100 ਦੇ ਅੰਕੜੇ ‘ਤੇ ਪਹੁੰਚ ਚੁੱਕਿਆ ਹੈ। ਅੱਜ 100ਵੀਂ ਕਿਸਾਨ ਰੇਲ ਥੋੜ੍ਹੀ ਦੇਰ ਪਹਿਲਾਂ ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਦੇ ਲਈ ਰਵਾਨਾ ਹੋਈ ਹੈ। ਯਾਨੀ ਇੱਕ ਪ੍ਰਕਾਰ ਨਾਲ ਪੱਛਮ ਬੰਗਾਲ ਦੇ ਕਿਸਾਨਾਂ, ਪਸ਼ੂਪਾਲਕਾਂ, ਮਛੇਰਿਆਂ ਦੀ ਪਹੁੰਚ ਮੁੰਬਈ, ਪੁਣੇ, ਨਾਗਪੁਰ ਜਿਹੇ ਮਹਾਰਾਸ਼ਟਰ ਦੇ ਵੱਡੇ ਬਜ਼ਾਰ ਤੱਕ ਹੋ ਗਈ ਹੈ। ਉੱਥੇ ਹੀ ਮਹਾਰਾਸ਼ਟਰ ਦੇ ਸਾਥੀਆਂ ਨੂੰ ਹੁਣ ਪੱਛਮ ਬੰਗਾਲ ਦੀ ਮਾਰਕਿਟ ਨਾਲ ਜੁੜਨ ਲਈ ਸਸਤੀ ਅਤੇ ਸੁਲਭ ਸੁਵਿਧਾ ਮਿਲ ਗਈ ਹੈ। ਜੋ ਰੇਲ ਹੁਣ ਤੱਕ ਪੂਰੇ ਦੇਸ਼ ਨੂੰ ਆਪਸ ਵਿੱਚ ਜੋੜਦੀ ਸੀ, ਉਹ ਹੁਣ ਪੂਰੇ ਦੇਸ਼ ਦੇ ਖੇਤੀਬਾੜੀ ਬਜ਼ਾਰ ਨੂੰ ਵੀ ਜੋੜ ਰਹੀ ਹੈ, ਇੱਕ ਕਰ ਰਹੀ ਹੈ।
ਸਾਥੀਓ,
ਕਿਸਾਨ ਰੇਲ ਸੇਵਾ, ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਦੀ ਦਿਸ਼ਾ ਵਿੱਚ ਵੀ ਇੱਕ ਬਹੁਤ ਵੱਡਾ ਕਦਮ ਹੈ। ਇਸ ਨਾਲ ਖੇਤੀ ਨਾਲ ਜੁੜੀ ਅਰਥਵਿਵਸਥਾ ਵਿੱਚ ਵੱਡਾ ਬਦਲਾਅ ਆਵੇਗਾ। ਇਸ ਨਾਲ ਦੇਸ਼ ਦੀ cold supply chain ਦੀ ਤਾਕਤ ਵੀ ਵਧੇਗੀ। ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨ ਰੇਲ ਨਾਲ ਦੇਸ਼ ਦੇ 80 ਪ੍ਰਤੀਸ਼ਤ ਤੋਂ ਅਧਿਕ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਇਸ ਵਿੱਚ ਕਿਸਾਨਾਂ ਦੇ ਲਈ ਕੋਈ ਨਿਊਨਤਮ ਮਾਤਰਾ ਤੈਅ ਨਹੀਂ ਕੀਤੀ ਗਈ ਹੈ। ਅਗਰ ਕੋਈ ਕਿਸਾਨ 50-100 ਕਿਲੋ ਦਾ ਪਾਰਸਲ ਵੀ ਭੇਜਣਾ ਚਾਹੁੰਦਾ ਹੈ ਤਾਂ ਉਹ ਵੀ ਭੇਜ ਸਕਦਾ ਹੈ। ਯਾਨੀ ਛੋਟੇ ਕਿਸਾਨ ਦਾ ਛੋਟੇ ਤੋਂ ਛੋਟਾ ਉਤਪਾਦ ਵੀ ਘੱਟ ਕੀਮਤ ਵਿੱਚ ਸਹੀ ਸਲਾਮਤ ਵੱਡੇ ਬਜ਼ਾਰ ਤੱਕ ਪਹੁੰਚ ਸਕੇਗਾ। ਮੈਂ ਕਿਤੇ ਪੜ੍ਹਿਆ ਸੀ ਕਿ ਹੁਣ ਤੱਕ ਦਾ ਜੋ ਰੇਲਵੇ ਦਾ ਸਭ ਤੋਂ ਛੋਟਾ consignment ਹੈ, ਉਹ ਅਨਾਰ ਦਾ 3 ਕਿਲੋ ਦਾ ਪੈਕੇਟ ਕਿਸਾਨ ਰੇਲ ਰਾਹੀਂ ਹੀ ਭੇਜਿਆ ਗਿਆ। ਇਹੀ ਨਹੀਂ ਇੱਕ ਮੁਰਗੀਪਾਲਕ ਨੇ 17 ਦਰਜਨ ਅੰਡੇ ਵੀ ਕਿਸਾਨ ਰੇਲ ਰਾਹੀਂ ਭੇਜੇ ਹਨ।
ਸਾਥੀਓ,
ਭੰਡਾਰਣ ਅਤੇ cold storage ਦੇ ਅਭਾਵ ਵਿੱਚ ਦੇਸ਼ ਦੇ ਕਿਸਾਨ ਦਾ ਨੁਕਸਾਨ ਹਮੇਸ਼ਾ ਤੋਂ ਇੱਕ ਵੱਡੀ ਚੁਣੌਤੀ ਰਿਹਾ ਹੈ। ਸਾਡੀ ਸਰਕਾਰ ਭੰਡਾਰਣ ਦੀਆਂ ਆਧੁਨਿਕ ਵਿਵਸਥਾਵਾਂ ‘ਤੇ, supply chain ਦੇ ਆਧੁਨਿਕੀਕਰਣ ‘ਤੇ ਕਰੋੜਾਂ ਦਾ ਨਿਵੇਸ਼ ਤਾਂ ਕਰ ਹੀ ਰਹੀ ਹੈ, ਕਿਸਾਨ ਰੇਲ ਜਿਹੀ ਨਵੀਂ ਪਹਿਲ ਵੀ ਕੀਤੀ ਜਾ ਰਹੀ ਹੈ। ਆਜ਼ਾਦੀ ਦੇ ਪਹਿਲਾਂ ਤੋਂ ਵੀ ਭਾਰਤ ਦੇ ਪਾਸ ਬਹੁਤ ਵੱਡਾ ਰੇਲਵੇ ਨੈੱਟਵਰਕ ਰਿਹਾ ਹੈ। Cold storage ਨਾਲ ਜੁੜੀ technology ਵੀ ਪਹਿਲਾਂ ਤੋਂ ਮੌਜੂਦ ਰਹੀ ਹੈ। ਹੁਣ ਕਿਸਾਨ ਰੇਲ ਦੇ ਮਾਧਿਅਮ ਨਾਲ ਇਸ ਸ਼ਕਤੀ ਦਾ ਬਿਹਤਰ ਇਸਤੇਮਾਲ ਹੋਣਾ ਸ਼ੁਰੂ ਹੋਇਆ ਹੈ।
ਸਾਥੀਓ,
ਛੋਟੇ ਕਿਸਾਨਾਂ ਨੂੰ ਘੱਟ ਖਰਚ ਵਿੱਚ ਵੱਡੇ ਅਤੇ ਨਵੇਂ ਬਜ਼ਾਰ ਦੇਣ ਦੇ ਲਈ, ਸਾਡੀ ਨੀਅਤ ਵੀ ਸਾਫ਼ ਹੈ ਅਤੇ ਸਾਡੀ ਨੀਤੀ ਵੀ ਸਪਸ਼ਟ ਹੈ। ਅਸੀਂ ਬਜਟ ਵਿੱਚ ਹੀ ਇਸ ਨਾਲ ਜੁੜੇ ਮਹੱਤਵਪੂਰਨ ਐਲਾਨ ਕਰ ਦਿੱਤੇ ਸਨ। ਪਹਿਲੀ ਕਿਸਾਨ ਰੇਲ ਅਤੇ ਦੂਸਰੀ ਕ੍ਰਿਸ਼ੀ ਉਡਾਨ। ਯਾਨੀ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੀ ਸਰਕਾਰ ਆਪਣੇ ਕਿਸਾਨਾਂ ਦੀ ਪਹੁੰਚ ਨੂੰ ਦੇਸ਼ ਦੇ ਦੂਰ-ਦਰਾਜ ਵਾਲੇ ਖੇਤਰਾਂ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਵਧਾ ਰਹੀ ਹੈ ਅਸੀਂ ਹਵਾ ਵਿੱਚ ਗੱਲਾਂ ਨਹੀਂ ਕਰ ਰਹੇ ਹਾਂ। ਇਹ ਮੈਂ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਅਸੀਂ ਸਹੀ ਰਸਤੇ ‘ਤੇ ਹਾਂ।
ਸਾਥੀਓ,
ਸ਼ੁਰੂਆਤ ਵਿੱਚ ਕਿਸਾਨ ਰੇਲ ਸਪਤਾਹਿਕ ਸੀ। ਕੁਝ ਹੀ ਦਿਨਾਂ ਵਿੱਚ ਅਜਿਹੀ ਰੇਲ ਦੀ ਮੰਗ ਇਤਨੀ ਵਧ ਗਈ ਹੈ ਕਿ ਹੁਣ ਸਪਤਾਹ ਵਿੱਚ ਤਿੰਨ ਦਿਨ ਇਹ ਰੇਲ ਚਲਾਉਣੀ ਪੈ ਰਹੀ ਹੈ। ਸੋਚੋ, ਇਤਨੇ ਘੱਟ ਸਮੇਂ ਵਿੱਚ ਸੌਵੀਂ ਕਿਸਾਨ ਰੇਲ! ਇਹ ਕੋਈ ਸਾਧਾਰਣ ਗੱਲ ਨਹੀਂ ਹੈ। ਇਹ ਸਪਸ਼ਟ ਸੰਦੇਸ਼ ਹੈ ਕਿ ਦੇਸ਼ ਦਾ ਕਿਸਾਨ ਕੀ ਚਾਹੁੰਦਾ ਹੈ।
ਸਾਥੀਓ,
ਇਹ ਕੰਮ ਕਿਸਾਨਾਂ ਦੀ ਸੇਵਾ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਲੇਕਿਨ ਇਹ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਸਾਡੇ ਕਿਸਾਨ ਨਵੀਆਂ ਸੰਭਾਵਨਾਵਾਂ ਦੇ ਲਈ ਕਿਤਨੀ ਤੇਜ਼ੀ ਨਾਲ ਤਿਆਰ ਹਨ। ਕਿਸਾਨ, ਦੂਸਰੇ ਰਾਜਾਂ ਵਿੱਚ ਵੀ ਆਪਣੀ ਫਸਲ ਵੇਚ ਸਕਣ, ਉਸ ਵਿੱਚ ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਨ ਦੀ ਵੱਡੀ ਭੂਮਿਕਾ ਹੈ। ਮੈਨੂੰ ਬਹੁਤ ਤਸੱਲੀ ਹੈ ਕਿ ਦੇਸ਼ ਦੇ ਪੂਰਬ-ਉੱਤਰ ਦੇ ਕਿਸਾਨਾਂ ਨੂੰ ਕ੍ਰਿਸ਼ੀ ਉਡਾਨ ਨਾਲ ਲਾਭ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੀ ਹੀ ਪੁਖਤਾ ਤਿਆਰੀਆਂ ਦੇ ਬਾਅਦ ਇਤਿਹਾਸਿਕ ਖੇਤੀਬਾੜੀ ਸੁਧਾਰਾਂ ਦੀ ਤਰਫ ਅਸੀਂ ਵਧੇ ਹਾਂ।
ਸਾਥੀਓ,
ਕਿਸਾਨ ਰੇਲ ਨਾਲ ਕਿਸਾਨ ਨੂੰ ਕਿਵੇਂ ਨਵੇਂ ਬਜ਼ਾਰ ਮਿਲ ਰਹੇ ਹਨ, ਕਿਵੇਂ ਉਸ ਦੀ ਆਮਦਨ ਬਿਹਤਰ ਹੋ ਰਹੀ ਹੈ ਅਤੇ ਖਰਚ ਵੀ ਘੱਟ ਹੋ ਰਹੇ ਹਨ, ਮੈਂ ਇਸ ਦਾ ਇੱਕ ਉਦਾਹਰਣ ਦਿੰਦਾ ਹਾਂ। ਕਈ ਵਾਰ ਅਸੀਂ ਖ਼ਬਰਾਂ ਦੇਖਦੇ ਹਾਂ ਕਿ ਕੁਝ ਵਜ੍ਹਾਂ ਨਾਲ ਜਦੋਂ ਟਮਾਟਰ ਦੀ ਕੀਮਤ ਕਿਸੇ ਜਗ੍ਹਾ ‘ਤੇ ਘੱਟ ਹੋ ਜਾਂਦੀ ਹੈ, ਤਾਂ ਕਿਸਾਨਾਂ ਦਾ ਕੀ ਹਾਲ ਹੁੰਦਾ ਹੈ। ਇਹ ਸਥਿਤੀ ਬਹੁਤ ਦੁਖਦਾਈ ਹੁੰਦੀ ਹੈ। ਕਿਸਾਨ ਆਪਣੀ ਮਿਹਨਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਬਰਬਾਦ ਹੁੰਦੇ ਦੇਖਦਾ ਹੈ, ਅਸਹਾਇ ਹੁੰਦਾ ਹੈ। ਲੇਕਿਨ ਹੁਣ ਨਵੇਂ ਖੇਤੀਬਾੜੀ ਸੁਧਾਰਾਂ ਦੇ ਬਾਅਦ, ਕਿਸਾਨ ਰੇਲ ਦੀ ਸੁਵਿਧਾ ਦੇ ਬਾਅਦ, ਉਸ ਨੂੰ ਇੱਕ ਹੋਰ ਵਿਕਲਪ ਮਿਲਿਆ ਹੈ। ਹੁਣ ਸਾਡਾ ਕਿਸਾਨ ਆਪਣੀ ਉਪਜ ਦੇਸ਼ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਾ ਸਕਦਾ ਹੈ ਜਿੱਥੇ ਟਮਾਟਰ ਦੀ ਮੰਗ ਜ਼ਿਆਦਾ ਹੈ, ਜਿੱਥੇ ਉਸ ਨੂੰ ਬਿਹਤਰ ਕੀਮਤ ਮਿਲ ਸਕਦੀ ਹੈ। ਉਹ ਫਲਾਂ ਅਤੇ ਸਬਜ਼ੀਆਂ ਦੇ ਟ੍ਰਾਂਸਪੋਰਟ ‘ਤੇ ਸਬਸਿਡੀ ਦਾ ਵੀ ਲਾਭ ਲੈ ਸਕਦਾ ਹੈ।
ਭਾਈਓ ਅਤੇ ਭੈਣੋਂ,
ਕਿਸਾਨ ਰੇਲ ਦੀ ਇੱਕ ਹੋਰ ਖਾਸ ਗੱਲ ਹੈ। ਇਹ ਕਿਸਾਨ ਰੇਲ ਇੱਕ ਪ੍ਰਕਾਰ ਨਾਲ ਚਲਦਾ ਫਿਰਦਾ cold storage ਵੀ ਹੈ। ਯਾਨੀ ਇਸ ਵਿੱਚ ਫਲ ਹੋਵੇ, ਸਬਜ਼ੀ ਹੋਵੇ, ਦੁੱਧ ਹੋਵੇ, ਮੱਛੀ ਹੋਵੇ, ਯਾਨੀ ਜੋ ਵੀ ਜਲਦੀ ਖਰਾਬ ਹੋਣ ਵਾਲੀਆਂ ਚੀਜ਼ਾਂ ਹਨ, ਉਹ ਪੂਰੀ ਸੁਰੱਖਿਆ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚ ਰਹੀਆਂ ਹਨ। ਪਹਿਲਾਂ ਇਹੀ ਸਮਾਨ ਕਿਸਾਨ ਨੂੰ ਸੜਕ ਦੇ ਮਾਧਿਅਮ ਨਾਲ ਟਰੱਕਾਂ ਵਿੱਚ ਭੇਜਣਾ ਪੈਂਦਾ ਸੀ। ਸੜਕ ਦੇ ਰਸਤੇ transportation ਦੀ ਅਨੇਕ ਸਮੱਸਿਆਵਾਂ ਹਨ।
ਇੱਕ ਤਾਂ ਇਸ ਵਿੱਚ ਸਮਾਂ ਬਹੁਤ ਲਗਦਾ ਹੈ। ਸੜਕ ਦੇ ਰਸਤੇ ਭਾੜਾ ਵੀ ਅਧਿਕ ਹੁੰਦਾ ਹੈ। ਯਾਨੀ ਪਿੰਡ ਵਿੱਚ ਉਗਾਉਣ ਵਾਲਾ ਹੋਵੇ ਜਾਂ ਫਿਰ ਸ਼ਹਿਰ ਵਿੱਚ ਖਾਣ ਵਾਲਾ, ਦੋਹਾਂ ਨੂੰ ਇਹ ਮਹਿੰਗਾ ਪੈਂਦਾ ਹੈ। ਹੁਣ ਜਿਵੇਂ, ਅੱਜ ਹੀ ਜੋ ਟ੍ਰੇਨ ਪੱਛਮ ਬੰਗਾਲ ਦੇ ਲਈ ਨਿਕਲੀ ਹੈ, ਇਸ ਵਿੱਚ ਮਹਾਰਾਸ਼ਟਰ ਤੋਂ ਅਨਾਰ, ਅੰਗੂਰ, ਸੰਤਰੇ ਅਤੇ Custard apple ਜਿਸ ਨੂੰ ਕਈ ਜਗ੍ਹਾ ਸੀਤਾਫਲ ਵੀ ਕਹਿੰਦੇ ਹਨ, ਅਜਿਹੇ ਉਤਪਾਦ ਭੇਜੇ ਜਾ ਰਹੇ ਹਨ।
ਇਹ ਟ੍ਰੇਨ ਕਰੀਬ-ਕਰੀਬ 40 ਘੰਟਿਆਂ ਵਿੱਚ ਉੱਥੇ ਪਹੁੰਚੇਗੀ। ਉੱਥੇ ਹੀ ਰੋਡ ਤੋਂ 2 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ਵਿੱਚ ਕਈ ਦਿਨ ਲਗ ਜਾਂਦੇ ਹਨ। ਇਸ ਦੌਰਾਨ ਇਹ ਟ੍ਰੇਨ ਰਸਤੇ ਵਿੱਚ ਕਈ ਰਾਜਾਂ ਦੇ ਵੱਡੇ-ਵੱਡੇ ਸਟੇਸ਼ਨਾਂ ਵਿੱਚ ਵੀ ਰੁਕੇਗੀ। ਉੱਥੇ ਤੋਂ ਵੀ ਅਗਰ ਕਿਸਾਨਾਂ ਨੇ ਕੋਈ ਉਪਜ ਭੇਜਣੀ ਹੈ, ਜਾਂ ਉੱਥੇ ਵੀ ਕੋਈ ਆਰਡਰ ਉਤਰਨਾ ਹੈ, ਉਸ ਨੂੰ ਵੀ ਕਿਸਾਨ ਰੇਲ ਪੂਰਾ ਕਰੇਗੀ।
ਯਾਨੀ ਰਸਤੇ ਵਿੱਚ ਵੀ ਅਨੇਕ ਬਜ਼ਾਰਾਂ ਤੱਕ ਕਿਸਾਨ ਰੇਲ, ਕਿਸਾਨ ਦਾ ਮਾਲ ਪਹੁੰਚਾਉਂਦੀ ਵੀ ਹੈ ਅਤੇ ਉਠਾਉਂਦੀ ਵੀ ਹੈ। ਜਿੱਥੇ ਤੱਕ ਭਾੜੇ ਦੀ ਗੱਲ ਹੈ, ਤਾਂ ਇਸ ਰੂਟ ‘ਤੇ ਰੇਲ ਦਾ ਮਾਲਭਾੜਾ ਟਰੱਕ ਦੇ ਮੁਕਾਬਲੇ ਵੈਸੇ ਵੀ ਲਗਭਗ 1700 ਰੁਪਏ ਘੱਟ ਹੈ। ਕਿਸਾਨ ਰੇਲ ਵਿੱਚ ਤਾਂ ਸਰਕਾਰ 50 ਪ੍ਰਤੀਸ਼ਤ ਛੂਟ ਵੀ ਦੇ ਰਹੀ ਹੈ। ਇਸ ਦਾ ਵੀ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ।
ਸਾਥੀਓ,
ਕਿਸਾਨ ਰੇਲ ਜਿਹੀਆਂ ਸੁਵਿਧਾਵਾਂ ਮਿਲਣ ਨਾਲ cash crops ਜਾਂ ਜ਼ਿਆਦਾ ਦਾਮ ਵਾਲੀਆਂ, ਜ਼ਿਆਦਾ ਪੋਸ਼ਕ ਫਸਲਾਂ ਦੇ ਉਤਪਾਦਨ ਦੇ ਲਈ ਪ੍ਰੋਤਸਾਹਨ ਵਧੇਗਾ। ਛੋਟਾ ਕਿਸਾਨ ਪਹਿਲਾਂ ਇਨ੍ਹਾਂ ਸਭ ਨਾਲ ਇਸ ਲਈ ਨਹੀਂ ਜੁੜ ਸਕਦਾ ਸੀ ਕਿਉਂਕਿ ਉਸ ਨੂੰ cold storage ਅਤੇ ਵੱਡੀ ਮਾਰਕਿਟ ਮਿਲਣ ਵਿੱਚ ਦਿੱਕਤ ਹੁੰਦੀ ਸੀ। ਦੂਰ ਦੇ ਬਜ਼ਾਰ ਤੱਕ ਪਹੁੰਚਾਉਣ ਵਿੱਚ ਉਸ ਦਾ ਕਿਰਾਏ-ਭਾੜੇ ਵਿੱਚ ਹੀ ਕਾਫੀ ਖਰਚ ਹੋ ਜਾਂਦਾ ਸੀ। ਇਸੇ ਸਮੱਸਿਆ ਨੂੰ ਦੇਖਦੇ ਹੋਏ 3 ਸਾਲ ਪਹਿਲਾਂ ਸਾਡੀ ਸਰਕਾਰ ਨੇ ਟਮਾਟਰ, ਪਿਆਜ਼, ਆਲੂ ਦੇ transportation ਦੇ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਸੀ। ਹੁਣ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਇਸ ਨੂੰ ਦਰਜਨਾਂ ਦੂਸਰੇ ਫਲ ਅਤੇ ਸਬਜ਼ੀਆਂ ਦੇ ਲਈ ਵੀ ਵਧਾਇਆ ਗਿਆ ਹੈ। ਇਸ ਦਾ ਵੀ ਸਿੱਧਾ ਲਾਭ ਦੇਸ਼ ਦੇ ਕਿਸਾਨ ਨੂੰ ਮਿਲ ਰਿਹਾ ਹੈ।
ਭਾਈਓ ਅਤੇ ਭੈਣੋਂ,
ਅੱਜ ਪੱਛਮ ਬੰਗਾਲ ਦਾ ਕਿਸਾਨ ਵੀ ਇਸ ਸੁਵਿਧਾ ਨਾਲ ਜੁੜਿਆ ਹੈ। ਪੱਛਮ ਬੰਗਾਲ ਵਿੱਚ ਆਲੂ, ਕਟਹਲ, ਗੋਭੀ, ਬੈਂਗਣ, ਅਜਿਹੀਆਂ ਅਨੇਕ ਸਬਜ਼ੀਆਂ ਖੂਬ ਹੁੰਦੀਆਂ ਹਨ। ਇਸੇ ਤਰ੍ਹਾਂ ਅਨਾਨਾਸ, ਲੀਚੀ, ਅੰਬ, ਕੇਲਾ, ਅਜਿਹੇ ਅਨੇਕ ਫਲ ਵੀ ਉੱਥੋਂ ਦੇ ਕਿਸਾਨ ਉਗਾਉਂਦੇ ਹਨ। ਮੱਛੀ ਚਾਹੇ ਮਿੱਠੇ ਪਾਣੀ ਦੀ ਹੋਵੇ ਜਾਂ ਖਾਰੇ ਪਾਣੀ ਦੀ, ਪੱਛਮ ਬੰਗਾਲ ਵਿੱਚ ਕੋਈ ਕਮੀ ਨਹੀਂ ਹੈ। ਸਮੱਸਿਆ ਇਨ੍ਹਾਂ ਨੂੰ ਦੇਸ਼ਭਰ ਦੀ ਮਾਰਕਿਟ ਤੱਕ ਪਹੁੰਚਾਉਣ ਦੀ ਰਹੀ ਹੈ। ਹੁਣ ਕਿਸਾਨ ਰੇਲ ਜਿਹੀ ਸੁਵਿਧਾ ਨਾਲ ਪੱਛਮ ਬੰਗਾਲ ਦੇ ਲੱਖਾਂ ਛੋਟੇ ਕਿਸਾਨਾਂ ਨੂੰ ਇੱਕ ਬਹੁਤ ਵੱਡਾ ਵਿਕਲਪ ਮਿਲਿਆ ਹੈ। ਅਤੇ ਇਹ ਵਿਕਲਪ ਕਿਸਾਨ ਦੇ ਨਾਲ ਹੀ ਸਥਾਨਕ ਬਜ਼ਾਰ ਦੇ ਜੋ ਛੋਟੇ-ਛੋਟੇ ਵਪਾਰੀ ਹਨ ਉਨ੍ਹਾਂ ਨੂੰ ਵੀ ਮਿਲਿਆ ਹੈ। ਉਹ ਕਿਸਾਨ ਤੋਂ ਜ਼ਿਆਦਾ ਮੁੱਲ ਵਿੱਚ ਜ਼ਿਆਦਾ ਮਾਲ ਖਰੀਦ ਕੇ ਕਿਸਾਨ ਰੇਲ ਦੇ ਜ਼ਰੀਏ ਦੂਸਰੇ ਰਾਜਾਂ ਵਿੱਚ ਵੀ ਵੇਚ ਸਕਦੇ ਹਨ।
ਭਾਈਓ ਅਤੇ ਭੈਣੋਂ,
ਪਿੰਡਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੋਜਗਾਰ ਪੈਦਾ ਕਰਨ ਲਈ, ਕਿਸਾਨਾਂ ਨੂੰ ਬਿਹਤਰ ਜੀਵਨ ਦੇਣ ਲਈ ਨਵੀਂ ਸੁਵਿਧਾ, ਨਵੇਂ ਸਮਾਧਾਨ ਜ਼ਰੂਰੀ ਹਨ। ਇਸੇ ਟੀਚੇ ਦੇ ਨਾਲ ਇੱਕ ਦੇ ਬਾਅਦ ਇੱਕ ਖੇਤੀਬਾੜੀ ਸੁਧਾਰ ਕੀਤੇ ਜਾ ਰਹੇ ਹਨ। ਖੇਤੀਬਾੜੀ ਨਾਲ ਜੁੜੇ experts ਅਤੇ ਦੁਨੀਆ ਭਰ ਦੇ ਅਨੁਭਵਾਂ ਅਤੇ ਨਵੀਂ ਟੈਕਨੋਲੋਜੀ ਦਾ ਭਾਰਤੀ ਖੇਤੀਬਾੜੀ ਵਿੱਚ ਸਮਾਵੇਸ਼ ਕੀਤਾ ਜਾ ਰਿਹਾ ਹੈ। Storage ਨਾਲ ਜੁੜਿਆ infrastructure ਹੋਵੇ ਜਾਂ ਫਿਰ ਖੇਤੀ ਉਤਪਾਦਾਂ ਵਿੱਚ ਵੈਲਿਊ ਐਡੀਸ਼ਨ ਨਾਲ ਜੁੜੇ ਪ੍ਰੋਸੈੱਸਿੰਗ ਉਦਯੋਗ, ਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹਨ। ਰੇਲਵੇ ਸਟੇਸ਼ਨਾਂ ਦੇ ਪਾਸ ਦੇਸ਼ਭਰ ਵਿੱਚ Perishable Cargo Centers ਬਣਾਏ ਜਾ ਰਹੇ ਹਨ, ਜਿੱਥੇ ਕਿਸਾਨ ਆਪਣੀ ਉਪਜ ਨੂੰ ਸਟੋਰ ਕਰ ਸਕਦਾ ਹੈ। ਕੋਸ਼ਿਸ਼ ਇਹ ਹੈ ਕਿ ਜਿੰਨੀਆਂ ਫਲ ਸਬਜ਼ੀਆਂ ਸਿੱਧੇ ਘਰਾਂ ਤੱਕ ਪਹੁੰਚ ਸਕਦੀਆਂ ਹਨ ਉਹ ਪਹੁੰਚਾਈਆਂ ਜਾਣ। ਇਸ ਦੇ ਇਲਾਵਾ ਜੋ ਉਤਪਾਦਨ ਹੁੰਦਾ ਹੈ, ਉਸ ਨੂੰ ਜੂਸ, ਅਚਾਰ, ਸੌਸ, ਚਟਣੀ, ਚਿਪਸ, ਇਹ ਸਭ ਬਣਾਉਣ ਵਾਲੇ ਉੱਦਮੀਆਂ ਤੱਕ ਪਹੁੰਚਾਇਆ ਜਾਵੇ।
ਪੀਐੱਮ ਕ੍ਰਿਸ਼ੀ ਸੰਪਦਾ ਯੋਜਨਾ ਦੇ ਤਹਿਤ mega food parks, cold chain infrastructure, agro processing cluster, processing unit, ਅਜਿਹੇ ਕਰੀਬ ਸਾਢੇ 6 ਹਜ਼ਾਰ projects ਸਵੀਕ੍ਰਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਅਨੇਕ project ਪੂਰੇ ਹੋ ਚੁੱਕੇ ਹਨ ਅਤੇ ਲੱਖਾਂ ਕਿਸਾਨ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਆਤਮਨਿਰਭਰ ਅਭਿਯਾਨ ਪੈਕੇਜ ਦੇ ਤਹਿਤ ਵੀ micro food processing ਉਦਯੋਗਾਂ ਲਈ 10 ਹਜ਼ਾਰ ਕਰੋੜ ਰੁਪਏ ਸਵੀਕ੍ਰਿਤ ਕੀਤੇ ਗਏ ਹਨ।
ਸਾਥੀਓ,
ਅੱਜ ਅਗਰ ਸਰਕਾਰ ਦੇਸ਼ਵਾਸੀਆਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰ ਪਾ ਰਹੀ ਹੈ ਤਾਂ, ਇਸ ਦਾ ਕਾਰਨ ਹੈ ਸਹਿਭਾਗਿਤਾ। ਖੇਤੀਬਾੜੀ ਨਾਲ ਜੁੜੇ ਜਿਤਨੇ ਵੀ ਸੁਧਾਰ ਹੋ ਰਹੇ ਹਨ, ਇਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੀ ਪਿੰਡਾਂ ਦੇ ਲੋਕਾਂ ਦੀ, ਕਿਸਾਨਾਂ ਦੀ, ਨੌਜਵਾਨਾਂ ਦੀ ਭਾਗੀਦਾਰੀ ਹੈ। FPOs ਯਾਨੀ ਕਿਸਾਨ ਉਤਪਾਦਕ ਸੰਘ ਹੋਣ, ਦੂਸਰੇ ਸਹਿਕਾਰੀ ਸੰਘ ਹੋਣ, ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹ ਹੋਣ, ਖੇਤੀਬਾੜੀ ਵਪਾਰ ਵਿੱਚ ਅਤੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਇਨ੍ਹਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਨਵੇਂ ਖੇਤੀਬਾੜੀ ਸੁਧਾਰਾਂ ਸਦਕਾ ਖੇਤੀਬਾੜੀ ਨਾਲ ਜੁੜਿਆ ਜੋ ਵਪਾਰ–ਕਾਰੋਬਾਰ ਵਧਣ ਵਾਲਾ ਹੈ, ਉਸ ਦੇ ਵੱਡੇ ਲਾਭਾਰਥੀ ਵੀ ਕਿਸਾਨਾਂ ਦੇ, ਗ੍ਰਾਮੀਣ ਨੌਜਵਾਨਾਂ ਦੇ, ਮਹਿਲਾਵਾਂ ਦੇ ਇਹੀ ਸੰਗਠਨ ਹਨ।
ਖੇਤੀਬਾੜੀ ਕਾਰੋਬਾਰ ਵਿੱਚ ਜੋ ਨਿਜੀ ਨਿਵੇਸ਼ ਹੋਵੇਗਾ, ਉਸ ਨਾਲ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਤਾਕਤ ਹੀ ਮਿਲੇਗੀ। ਅਸੀਂ ਪੂਰੀ ਨਿਸ਼ਠਾ ਨਾਲ, ਪੂਰੀ ਤਾਕਤ ਨਾਲ ਭਾਰਤੀ ਖੇਤੀਬਾੜੀ ਨੂੰ ਅਤੇ ਕਿਸਾਨ ਨੂੰ ਸਸ਼ਕਤ ਕਰਨ ਦੇ ਰਸਤੇ ‘ਤੇ ਚਲਦੇ ਰਹਾਂਗੇ। ਇੱਕ ਵਾਰ ਫਿਰ ਦੇਸ਼ ਦੇ ਕਿਸਾਨਾਂ ਨੂੰ 100ਵੀਂ ਕਿਸਾਨ ਰੇਲ ਅਤੇ ਨਵੀਆਂ ਸੰਭਾਵਨਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਰੇਲ ਮੰਤਰਾਲੇ ਨੂੰ ਵਧਾਈ ਦਿੰਦਾ ਹਾਂ, ਖੇਤੀਬਾੜੀ ਮੰਤਰਾਲੇ ਨੂੰ ਵਧਾਈ ਦਿੰਦਾ ਹਾਂ ਅਤੇ ਦੇਸ਼ ਦੇ ਕੋਟਿ-ਕੋਟਿ ਕਿਸਾਨਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
****
ਡੀਐੱਸ/ਏਕੇਜੇ/ਐੱਨਐੱਸ
(Release ID: 1684270)
Visitor Counter : 251
Read this release in:
Manipuri
,
Hindi
,
Marathi
,
Gujarati
,
Telugu
,
Kannada
,
Tamil
,
Malayalam
,
Assamese
,
English
,
Urdu
,
Bengali
,
Odia