PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
24 NOV 2020 5:46PM by PIB Chandigarh
v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ਨੇ ਰੋਜ਼ਾਨਾ 40 ਹਜ਼ਾਰ ਤੋਂ ਘੱਟ ਨਵੇਂ ਕੇਸ ਦਰਜ ਕੀਤੇ।
- ਐਕਟਿਵ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ, 4.4 ਲੱਖ ਤੋਂ ਘੱਟ ਐਕਟਿਵ ਕੇਸ ਦਰਜ।
- ਰੋਜ਼ਾਨਾ ਆਉਣ ਵਾਲੇ ਪਾਜ਼ਿਟਿਵ ਕੇਸਾਂ ਦੀ ਸੰਖਿਆ ਘਟ ਕੇ 4 ਪ੍ਰਤੀਸ਼ਤ ਤੋਂ ਘੱਟ ਹੋਈ- 3.45 ਪ੍ਰਤੀਸ਼ਤ ‘ਤੇ ਆਈ।
- ਦੇਸ਼ ਵਿੱਚ ਕਰਵਾਏ ਗਏ ਕੁੱਲ ਟੈਸਟਾਂ ਦੀ ਸੰਖਿਆ 13.3 ਕਰੋੜ ਨੂੰ ਪਾਰ ਕਰ ਗਈ ਹੈ।
- ਪਿਛਲੇ 24 ਘੰਟਿਆਂ ਵਿੱਚ 42,314 ਲੋਕ ਇਲਾਜ਼ ਦੇ ਬਾਅਦ ਠੀਕ ਹੋ ਕੇ ਘਕ ਪਰਤੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ ਘੱਟ ਕੇ 4,38,667 ਉੱਤੇ ਆ ਗਈ ਹੈ।
- ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ–19 ਦਾ ਸਾਹਮਣਾ ਕਰਨ ਤੇ ਪ੍ਰਬੰਧ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਬਾਰੇ ਮੁੱਖ ਮੰਤਰੀਆਂ ਨਾਲ ਉੱਚ–ਪੱਧਰੀ ਬੈਠਕ ਹੋਈ।
- ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਸੁਧਾਰਾਂ ਦੀ ਰਫਤਾਰ ਜਾਰੀ ਹੈ ਅਤੇ ਜਾਰੀ ਰਹੇਗੀ।
#Unite2FightCorona
#IndiaFightsCorona
ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਕੇਸ 40,000 ਤੋਂ ਘੱਟ ਦਰਜ ਕੀਤੇ ਜਾ ਰਹੇ ਹਨ, ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, 4.4 ਲੱਖ ਤੋਂ ਘੱਟ ਐਕਟਿਵ ਕੇਸ ਦਰਜ ਕੀਤੇ ਗਏ ਹਨ, ਰੋਜ਼ਾਨਾ ਪਾਜ਼ਿਟਿਵ ਮਾਮਲਿਆਂ ਦੀ ਦਰ ਦਾ ਅੰਕੜਾ 4 ਫੀਸਦੀ ਤੋਂ ਹੇਠਾਂ ਚਲ ਰਿਹਾ ਹੈ ਅਤੇ ਇਹ ਹੁਣ 3.45 ਫੀਸਦੀ ਰਹਿ ਗਿਆ ਹੈ
ਭਾਰਤ ਵਿੱਚ ਛੇ ਦਿਨਾਂ ਬਾਅਦ 40,000 ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 37,975 ਦਰਜ ਕੀਤੀ ਗਈ ਹੈ। 8 ਨਵੰਬਰ ਤੋਂ ਬਾਅਦ ਭਾਰਤ ਵਿੱਚ ਪਿਛਲੇ 17 ਦਿਨਾਂ ਤੋਂ 50,000 ਤੋਂ ਵੀ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ। ਭਾਰਤ ਦੇ ਟੈਸਟਿੰਗ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,134 ਲੈਬਾਂ ਦੇ ਨਾਲ ਮਹੱਤਵਪੂਰਨ ਵਾਧਾ ਦਰਜ ਹੋਇਆ ਹੈ। ਭਾਰਤ ਨੇ ਹਰ ਰੋਜ਼ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰਦੇ ਹੋਏ, ਪਿਛਲੇ 24 ਘੰਟਿਆਂ ਵਿੱਚ 10,99,545 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਭਾਰਤ ਵਿੱਚ ਹੁਣ ਤੱਕ ਕੁੱਲ 13.3 ਕਰੋੜ (13,36,82,275) ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਰੋਜ਼ਾਨਾ ਅੋਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਸਮੁੱਚੀ ਪੋਜ਼ੀਟਿਵ ਦਰ ਹੇਠਲੇ ਪੱਧਰ 'ਤੇ ਬਰਕਰਾਰ ਰਹਿੰਦੀ ਹੈ ਅਤੇ ਵਰਤਮਾਨ ਵਿੱਚ ਹੇਠਾਂ ਜਾਣ ਵਾਲੇ ਰਸਤੇ ਦੀ ਪਾਲਣਾ ਕਰ ਰਹੀ ਹੈ। ਸਮੁੱਚੀ ਰਾਸ਼ਟਰੀ ਪੋਜ਼ੀਟਿਵ ਦਰ ਅੱਜ 6.87 ਫ਼ੀਸਦੀ ਤੇ ਖੜ੍ਹੀ ਹੈ, ਜੋ 7 ਫ਼ੀਸਦੀ ਦੇ ਅੰਕੜੇ ਤੋਂ ਘੱਟ ਹੈ। ਰੋਜ਼ਾਨਾ ਪੋਜ਼ੀਟਿਵ ਦਰ ਅੱਜ ਸਿਰਫ 3.45 ਫ਼ੀਸਦੀ ਹੈ। ਵੱਡੀ ਗਿਣਤੀ ਵਿੱਚ ਜਾਂਚ ਦੇ ਨਤੀਜੇ ਵਜੋਂ ਆਖਰਕਾਰ ਪੋਜ਼ੀਟਿਵ ਦਰ ਘੱਟ ਜਾਂਦੀ ਹੈ। ਪ੍ਰਤੀ ਮਿਲੀਅਨ (ਟੀਪੀਐਮ) ਟੈਸਟਿੰਗ ਦੀ ਗਿਣਤੀ ਵੱਧ ਕੇ 96,871 ਟੈਸਟ ਹੋ ਗਈ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 42,314 ਵਿਅਕਤੀ ਠੀਕ ਹੋਏ ਜਿਨਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 4,38,667 'ਤੇ ਆ ਗਈ ਹੈ ਭਾਰਤ ਵਿੱਚ ਇਸ ਸਮੇਂ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ 4.78 ਫ਼ੀਸਦੀ ਐਕਟਿਵ ਕੇਸ ਰਹਿ ਗਏ ਹਨ ਅਤੇ ਇਹ ਨਿਰੰਤਰ ਗਿਰਾਵਟ ਦਾ ਰੁਝਾਨ ਬਰਕਰਾਰ ਰੱਖ ਰਹੇ ਹਨ। ਸਿਹਤਯਾਬ ਹੋਣ ਦੀ ਦਰ ਵਧ ਕੇ 93.76 ਫ਼ੀਸਦੀ ਹੋ ਗਈ ਹੈ। ਜਿਸ ਨਾਲ ਅੱਜ ਕੁੱਲ ਰਿਕਵਰੀ ਕੇਸਾਂ ਦੀ ਗਿਣਤੀ 86,04,955 ਹੋ ਗਈ ਹੈ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 75.71 ਫੀਸਦੀ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੇਂਦਰਿਤ ਹਨ। ਦਿੱਲੀ ਵਿਚ ਇਕ ਦਿਨ ਦੀ ਰਿਕਵਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ 7,216 ਮਾਮਲਿਆਂ ਵਿੱਚ ਰਿਕਵਰੀ ਦਰਜ ਕੀਤੀ ਗਈ ਹੈ। ਕੇਰਲਾ ਵਿੱਚ 5,425 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,729 ਨਵੇਂ ਕੇਸ ਰਿਕਵਰ ਕੀਤੇ ਗਏ ਹਨ। 77.04 ਫ਼ੀਸਦੀ ਨਵੇਂ ਕੇਸ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ 4,454 ਮਾਮਲੇ ਸਾਹਮਣੇ ਆਏ ਹਨ।
https://pib.gov.in/PressReleseDetail.aspx?PRID=1675246
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ–19 ਦਾ ਸਾਹਮਣਾ ਕਰਨ ਤੇ ਪ੍ਰਬੰਧ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਬਾਰੇ ਮੁੱਖ ਮੰਤਰੀਆਂ ਨਾਲ ਉੱਚ–ਪੱਧਰੀ ਬੈਠਕ ਹੋਈ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦਾ ਸਾਹਮਣਾ ਕਰਨ ਤੇ ਉਸ ਦੇ ਪ੍ਰਬੰਧ ਦੀ ਤਾਜ਼ਾ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀਆਂ ਨਾਲ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਤੇ ਇਸ ਦੌਰਾਨ ਵਧੇਰੇ ਮਾਮਲਿਆਂ ਵਾਲੇ ਅੱਠ ਰਾਜਾਂ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ। ਇਹ ਰਾਜ ਸਨ ਹਰਿਆਣਾ, ਦਿੱਲੀ, ਛੱਤੀਸਗੜ੍ਹ, ਕੇਰਲ, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਤੇ ਪੱਛਮ ਬੰਗਾਲ। ਇਸ ਬੈਠਕ ਦੌਰਾਨ ਕੋਵਿਡ–19 ਵੈਕਸੀਨ ਦੀ ਡਿਲਿਵਰੀ, ਵੰਡ ਤੇ ਉਸ ਨੂੰ ਦੇਣ ਦੀਆਂ ਵਾਧਾਂ–ਘਾਟਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਮਹਾਮਾਰੀ ਦਾ ਸਾਹਮਣਾ ਇੱਕਜੁਟ ਯਤਨਾਂ ਨਾਲ ਕੀਤਾ ਅਤੇ ਸਿਹਤਯਾਬੀ ਦੀ ਦਰ ਤੇ ਮੌਤ ਦਰ ਦੋਵੇਂ ਮਾਮਲਿਆਂ ਵਿੱਚ ਭਾਰਤ ਦੀ ਸਥਿਤੀ ਹੋਰ ਬਹੁਤੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ। ਉਨ੍ਹਾਂ ਟੈਸਟਿੰਗ ਤੇ ਇਲਾਜ ਦੇ ਨੈੱਟਵਰਕ ਦੇ ਪਾਸਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਸ ਫ਼ੰਡ ਦਾ ਵਿਸ਼ੇਸ਼ ਜ਼ੋਰ ਆਕਸੀਜਨ ਉਪਲਬਧ ਕਰਵਾਉਣ ਉੱਤੇ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਤੇ ਜ਼ਿਲ੍ਹਾ ਹਸਪਤਾਲਾਂ ਨੂੰ ਆਕਸੀਜਨ ਤਿਆਰ ਕਰਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣ ਦੇ ਮਾਮਲੇ ’ਚ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੱਸਿਆ ਕਿ 160 ਤੋਂ ਵੱਧ ਨਵੇਂ ਆਕਸੀਜਨ ਪਲਾਂਟਸ ਸਥਾਪਿਤ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਲੋਕਾਂ ਦੀ ਇਸ ਮਹਾਮਾਰੀ ਬਾਰੇ ਕੀ ਪ੍ਰਤੀਕਿਰਿਆ ਰਹੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪ੍ਰਤੀਕਿਰਿਆ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਸੀ ਡਰ, ਜਦੋਂ ਲੋਕਾਂ ਨੇ ਕੁਝ ਦਹਿਸ਼ਤ ਵਿੱਚ ਪ੍ਰਤੀਕਰਮ ਦਿੱਤਾ। ਦੂਜਾ ਪੜਾ ਸੀ ਵਾਇਰਸ ਬਾਰੇ ਕੁਝ ਸ਼ੰਕੇ ਪ੍ਰਗਟ ਕੀਤੇ ਗਏ, ਜਦੋਂ ਕਈ ਲੋਕਾਂ ਨੇ ਆਪਣੇ ਸਰੀਰ ਨੂੰ ਲੱਗੀ ਛੂਤ ਦਾ ਸੱਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਤੀਜਾ ਪੜਾਅ ਸੀ ਪ੍ਰਵਾਨਗੀ, ਜਦੋਂ ਲੋਕ ਇਸ ਵਾਇਰਸ ਪ੍ਰਤੀ ਵਧੇਰੇ ਗੰਭੀਰ ਹੋ ਗਏ ਤੇ ਉਨ੍ਹਾਂ ਜ਼ਿਆਦਾ ਚੌਕਸੀ ਵਿਖਾਈ। ਚੌਥੇ ਪੜਾਅ ’ਚ, ਸਿਹਤਯਾਬੀ ਦੀ ਦਰ ਵਧਣ ਨਾਲ, ਲੋਕਾਂ ਨੇ ਵਾਇਰਸ ਤੋਂ ਸੁਰੱਖਿਆ ਦਾ ਝੂਠਾ ਵਿਚਾਰ ਵਿਕਸਿਤ ਕਰ ਲਿਆ, ਜਿਸ ਕਾਰਨ ਲਾਪਰਵਾਹੀ ਦੀਆਂ ਘਟਨਾਵਾਂ ਵਧਣ ਲੱਗੀਆਂ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਚੌਥੇ ਪੜਾਅ ’ਚ ਇਸ ਵਾਇਰਸ ਦੀ ਗੰਭੀਰਤਾ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਿਆਦਾ ਅਹਿਮ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ਾਂ ਵਿੱਚ ਪਹਿਲਾਂ ਇਸ ਦਾ ਪ੍ਰਭਾਵ ਘਟ ਰਿਹਾ ਸੀ, ਉੱਥੇ ਹੁਣ ਇਸ ਮਹਾਮਾਰੀ ਦੇ ਫੈਲਣ ਦਾ ਰੁਝਾਨ ਵਧ ਗਿਆ ਹੈ, ਇਸੇ ਕਾਰਨ ਪ੍ਰਸ਼ਾਸਨ ਨੂੰ ਵਧੇਰੇ ਫੁਰਤੀ ਤੇ ਸਾਵਧਾਨੀ ਦਿਖਾਉਣ ਦੀ ਲੋੜ ਪਈ ਹੈ।
https://pib.gov.in/PressReleseDetail.aspx?PRID=1675286
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਸੁਧਾਰਾਂ ਦੀ ਰਫਤਾਰ ਜਾਰੀ ਹੈ ਅਤੇ ਜਾਰੀ ਰਹੇਗੀ; ਆਰਥਿਕਤਾ ਇੱਕ ਰੀਸੈੱਟ ਅਭਿਆਸ ਦਾ ਸਾਹਮਣਾ ਕਰ ਰਹੀ ਹੈ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮੌਜੂਦਾ ਮਹਾਮਾਰੀ ਦੇ ਸਮੇਂ, ਜਦੋਂ ਵਿਕਾਸ ਦੀਆਂ ਮੁਸ਼ਕਲਾਂ ਵਧੀਆਂ ਹਨ, ਸੁਧਾਰਾਂ ਦੀ ਰਫ਼ਤਾਰ ਜਾਰੀ ਹੈ, ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਨਿਰਮਲਾ ਸੀਤਾਰਮਣ ਨੇ ਕੱਲ੍ਹ ਇੱਥੇ ਭਾਰਤੀ ਉਦਯੋਗ ਸੰਘ (ਸੀਆਈਆਈ) ਵੱਲੋਂ ਆਯੋਜਿਤ ਰਾਸ਼ਟਰੀ ਐੱਮਐੱਨਸੀ ਸੰਮੇਲਨ 2020 ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਵਿੱਤੀ ਖੇਤਰ ਦੀ ਪੇਸ਼ੇਵਰਾਨਾ ਕਰਨ ਅਤੇ ਵਿਨਿਵੇਸ਼ਾਂ ਤੇ ਜ਼ੋਰ ਦੇਣ ਵਰਗੇ ਸੁਧਾਰਾਂ ਨੂੰ ਬਰਕਰਾਰ ਰੱਖਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ “ਸਾਰੇ ਉੱਦਮ, ਐੱਮਐੱਨਸੀ'ਜ਼ ਅਤੇ ਇੰਡੀਆ ਇਕ ਵੱਡੇ, ਦਰਮਿਆਨੇ ਅਤੇ ਛੋਟੇ ਉਦਯੋਗਾਂ ਨੂੰ ਕਾਰੋਬਾਰ ਕਰਨ ਵਿਚ ਰੀਸੈੱਟ ਅਭਿਆਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਇਹ ਨਿਸ਼ਚਤ ਕਰਨਾ ਪਏਗਾ ਕਿ ਨੀਤੀਆਂ ਭਾਰਤ ਨੂੰ ਇਕ ਆਕਰਸ਼ਕ ਨਿਵੇਸ਼ ਦੀ ਮੰਜ਼ਿਲ ਬਣਾਉਣ ਲਈ ਸਹੀ ਹਨ। ” ਆਤਮਨਿਰਭਰ ਭਾਰਤ ਪੈਕੇਜ ਦੇ ਦਾਇਰੇ ਹੇਠ ਸਰਕਾਰ ਵੱਲੋਂ ਐਲਾਨੇ ਗਏ ਸੁਧਾਰਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਹਿੱਸਾ ਲੈਣ ਲਈ ਪ੍ਰਮਾਣੂ ਊਰਜਾ ਅਤੇ ਪੁਲਾੜ ਵਰਗੇ ਮਹੱਤਵਪੂਰਨ ਖੇਤਰਾਂ ਸਮੇਤ ਬਹੁਤ ਸਾਰੇ ਸੈਕਟਰ ਖੋਲ੍ਹ ਦਿੱਤੇ ਹਨ। ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਦੇਸ਼ ਤੋਂ ਬਾਹਰ ਕੰਮ ਕਰ ਰਹੀਆਂ ਐਮ.ਐਨ.ਸੀ'ਜ਼ ਲਈ ਇੱਕ ਸੁਵਿਧਾਜਨਕ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਭਰੋਸੇ ਨਾਲ ਕੰਮ ਕਰ ਰਹੀ ਹੈ। ਆਪਣੇ ਸੁਧਾਰ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰ 6 ਰਾਜਾਂ ਵਿਚ ਫਾਰਮਾ, ਮੈਡੀਕਲ ਡਿਵਾਈਸਿਸ ਅਤੇ ਏਪੀਆਈ ਦੇ ਉਤਪਾਦਨ ਲਈ ਸਮਰਪਿਤ ਵਿਸ਼ੇਸ਼ ਨਿਰਮਾਣ ਖੇਤਰਾਂ ਦੀ ਸਥਾਪਨਾ ਨੂੰ ਯਕੀਨੀ ਬਣਾ ਰਹੀ ਹੈ। ਪ੍ਰਭਾਵਸ਼ਾਲੀ ਯੂਨੀਫਾਈਡ ਸਿੰਗਲ ਵਿੰਡੋ ਮਕੈਨਿਜ਼ਮ ਇਨ੍ਹਾਂ ਜ਼ੋਨਾਂ ਦਾ ਹਿੱਸਾ ਹੈ।
https://pib.gov.in/PressReleasePage.aspx?PRID=1675128
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਪਾਈਸ ਹੈਲਥ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਸਾਂਝੇ ਤੌਰ ਤੇ ਵਿਕਸਤ ਕੀਤੇ ਮੋਬਾਈਲ ਕੋਵਿਡ -19 ਆਰ ਟੀ -ਪੀ ਸੀ ਆਰ ਲੈਬ ਦਾ ਉਦਘਾਟਨ ਕੀਤਾ
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐਮਆਰ) ਵਿਖੇ ਸਪਾਈਸ ਹੈਲਥ ਅਤੇ ਆਈ ਸੀ ਐਮ ਆਰ ਵੱਲੋਂ ਸਾਂਝੇ ਤੌਰ ਤੇ ਲਾਂਚ ਕੀਤੀ ਗਈ ਇੱਕ ਮੋਬਾਈਲ ਕੋਵਿਡ-19 ਆਰਟੀ-ਪੀਸੀਆਰ ਲੈਬ ਦਾ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਵੀ ਭਾਗ ਲਿਆ। ਉਦਘਾਟਨ ਸਮਾਰੋਹ ਵਿੱਚ ਡੀਐਚਆਰ ਦੇ ਸਕੱਤਰ ਅਤੇ ਆਈਸੀਐਮਆਰ ਦੇ ਡਾਇਰੈਕਟਰ ਜਨਰਲ, ਡਾ. ਬਲਰਾਮ ਭਾਰਗਵ, ਸਪਾਈਸ ਜੇਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਅਜੈ ਸਿੰਘ ਅਤੇ ਸਪਾਈਸ ਹੈਲਥ ਦੀ ਸੀਈਓ, ਸ਼੍ਰੀਮਤੀ ਅਵਨੀ ਸਿੰਘ ਨੇ ਵੀ ਹਿੱਸਾ ਲਿਆ। ਇਹ ਟੈਸਟਿੰਗ ਲੈਬ ਅਤੇ ਹੋਰ ਅਜਿਹੀਆਂ ਪ੍ਰਯੋਗਸ਼ਾਲਾਵਾਂ, ਜਿਨ੍ਹਾਂ ਨੂੰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ, ਕੋਵਿਡ-19 ਦੀ ਟੈਸਟਿੰਗ ਵਿਚ ਵਧੇਰੇ ਸਮਰੱਥਾ ਜੋੜਨ ਵਿਚ ਸਹਾਇਤਾ ਕਰੇਗੀ। ਲੈਬ ਐੱਨਏਬੀਐੱਲ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਆਈਸੀਐੱਮਆਰ ਵੱਲੋਂ ਪ੍ਰਵਾਨਤ ਕੀਤੀ ਗਈ ਹੈ। ਕੋਵਿਡ-19 ਟੈਸਟਿੰਗ ਲਈ ਆਰ ਟੀ-ਪੀਸੀਆਰ ਟੈਸਟ ਬਹੁਤ ਨਿਰਣਾਇਕ ਅਤੇ ਮਹੱਤਵਪੂਰਨ ਹੁੰਦੇ ਹਨ। ਇਹ ਟੈਸਟ 499 ਰੁਪਏ ਵਿੱਚ ਆਫ਼ਰ ਕੀਤੇ ਜਾਣਗੇ ਅਤੇ ਟੈਸਟਾਂ ਦੀ ਲਾਗਤ ਆਈਸੀਐਮਆਰ ਸਹਿਣ ਕਰੇਗੀ। ਪਹਿਲਕਦਮੀ ਕੋਵਿਡ-19 ਟੈਸਟਿੰਗ ਨੂੰ ਕਿਫਾਇਤੀ ਅਤੇ ਆਮ ਵਿਅਕਤੀ ਲਈ ਵਧੇਰੇ ਪਹੁੰਚਯੋਗ ਬਣਾਉਣ ਵੱਲ ਇੱਕ ਕਦਮ ਹੈ। ਟੈਸਟ ਰਿਪੋਰਟ ਨਮੂਨਾ ਲਏ ਜਾਣ ਦੇ ਸਮੇਂ ਤੋਂ 6 ਤੋਂ 8 ਘੰਟਿਆਂ ਅੰਦਰ ਪ੍ਰਾਪਤ ਹੋਵੇਗੀ ਜਦਕਿ ਇਸ ਦੇ ਮੁਕਾਬਲੇ ਅਜਿਹੀਆਂ ਟੈਸਟ ਰਿਪੋਰਟਾਂ ਔਸਤਨ 24 ਤੋਂ 48 ਘੰਟਿਆਂ ਦਾ ਸਮਾਂ ਲੈਂਦੀਆਂ ਹਨ।
https://pib.gov.in/PressReleasePage.aspx?PRID=1675139
ਟ੍ਰਾਈਬਜ਼ ਇੰਡੀਆ ਨੇ ਹੋਰ ਜ਼ਿਆਦਾ ਨਵੇਂ ਸਮਾਜਿਕ ਪ੍ਰਭਾਵਸ਼ਾਲੀ, ਇਮਿਊਨਿਟੀ ਬੂਸਟਿੰਗ ਉਤਪਾਦ ਲਾਂਚ ਕੀਤੇ
ਟ੍ਰਾਈਬਜ਼ ਇੰਡੀਆ ਅਪਣੇ ਗਾਹਕਾਂ ਲਈ ਅਪਣੇ ਉਤਪਾਦਾਂ ਨੂੰ ਵਧੇਰੇ ਆਕਰਸ਼ਕ ਬਣਾਉਣ ਦੇ ਕੰਮ ਵਿੱਚ ਲਗਾਤਾਰ ਜੁਟਿਆ ਹੋਇਆ ਹੈ, ਅਤੇ ਇਸ ਦੇ ਨਾਲ ਹੀ ਲੱਖਾਂ ਆਦਿਵਾਸੀ ਉੱਦਮੀਆਂ ਨੂੰ ਵੱਡੇ ਬਜ਼ਾਰ ਹਾਸਲ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ, ਪਿਛਲੇ ਮਹੀਨੇ ਤੋਂ, ਟ੍ਰਾਈਬਜ਼ ਇੰਡੀਆ ਨੇ ਬਹੁਤ ਸਾਰੇ ਨਵੇਂ ਉਤਪਾਦ (ਮੁੱਖ ਤੌਰ ‘ਤੇ ਇਮਿਊਨਿਟੀ ਵਧਾਉਣ ਵਾਲੇ ਉਤਪਾਦ ਅਤੇ ਜੰਗਲਾਂ ਦੇ ਤਾਜ਼ੇ ਅਤੇ ਜੈਵਿਕ ਖੇਤਰ ਦੇ ਉਤਪਾਦਾਂ) ਨੂੰ ਸ਼ਾਮਲ ਕੀਤਾ ਹੈ। ਇਸ ਹਫ਼ਤੇ, ਟ੍ਰਾਈਬਜ਼ ਇੰਡੀਆ ਨੇ ਹੁਣ ਅਪਣੀਆਂ ਪੇਸ਼ਕਾਰੀ ਵਸਤਾਂ ਵਿੱਚ ਹੋਰ ਨਵੇਂ ਉਤਪਾਦ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਗੁਜਰਾਤ ਦੇ ਗ੍ਰਾਮ ਸੰਗਠਨ ਕਮਬੋਡਿਆ (Gram Sangathan Kambodiy) ਦੇ ਅਧੀਨ ਵਸਵਾਟ੍ਰਾਈਬਲਜ਼ (Vasavatribals) ਦੁਆਰਾ ਬਣਾਏ ਗਏ ਵਾਤਾਵਰਣ ਪੱਖੀ ਸੈਨੇਟਰੀ ਪੈਡ ‘ਸਹੇਲੀ’ ਪ੍ਰਮੁੱਖ ਹਨ। ਟ੍ਰਾਈਬਜ਼ ਇੰਡੀਆ ਦੇਸ਼ ਭਰ ਵਿੱਚ ਇਨ੍ਹਾਂ ਸੈਨੇਟਰੀ ਪੈਡਾਂ ਦੇ ਵਿਤਰਣ ਲਈ ਉਨ੍ਹਾਂ ਨਾਲ ਭਾਈਵਾਲੀ ਕਰ ਰਿਹਾ ਹੈ। ਨਵੇਂ ਉਤਪਾਦ ਫਾਰੈਸਟ ਫਰੈਸ਼ ਨੈਚੁਰਲ ਅਤੇ ਔਰਗੈਨਿਕਸ ਰੇਂਜ ਦੇ ਅਧੀਨ ਆਉਂਦੇ ਹਨ ਅਤੇ ਇਹਨਾਂ ਵਿਚੋਂ ਕੁਝ ਸ਼ਾਨਦਾਰ ਤੋਹਫ਼ੇ ਅਤੇ ਸਜਾਵਟ ਵਿਕਲਪ ਵਜੋਂ ਵੀ ਵਰਤੇ ਜਾ ਸਕਦੇ ਹਨ। ਪਿਛਲੇ ਕੁਝ ਹਫਤਿਆਂ ਵਿੱਚ ਪੇਸ਼ ਕੀਤੇ ਗਏ ਸਾਰੇ ਨਵੇਂ ਉਤਪਾਦ ਟ੍ਰਾਈਬਜ਼ ਇੰਡੀਆ ਆਊਟਲੈਟਸ, ਟ੍ਰਾਈਬਜ਼ ਇੰਡੀਆ ਮੋਬਾਈਲ ਵੈਨਾਂ ਅਤੇ ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ (ਟ੍ਰਾਇਬਜ਼ ਇੰਡੀਆ ਡਾਟ ਕਾਮ) ਅਤੇ ਈ-ਟੈਲਰਜ਼ ਜਿਹੇ ਔਨਲਾਈਨ ਪਲੈਟਫਾਰਮਾਂ ‘ਤੇ ਉਪਲਬਧ ਹਨ। ਹਾਲ ਹੀ ਵਿੱਚ ਲਾਂਚ ਕੀਤਾ ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ, ਭਾਰਤ ਦਾ ਸਭ ਤੋਂ ਵੱਡਾ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਦਾ ਮਾਰਕਿਟ ਪਲੇਸ ਹੈ ਜੋ 5 ਲੱਖ ਕਬਾਇਲੀ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਦਾ ਹੈ, ਜ਼ਰੀਏ ਆਦਿਵਾਸੀ ਉਤਪਾਦਾਂ ਅਤੇ ਦਸਤਕਾਰੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਭਰ ਦੇ ਗਾਹਕਾਂ ਲਈ ਪਹੁੰਚਯੋਗ ਬਣਾਇਆ ਜਾ ਰਿਹਾ ਹੈ। ਟ੍ਰਾਈਬਜ਼ ਇੰਡੀਆ ਈ-ਮਾਰਕਿਟਪਲੇਸ ਲੱਖਾਂ ਕਬਾਇਲੀ ਉੱਦਮਾਂ ਨੂੰ ਸ਼ਕਤੀਕਰਨ ਕਰਨ ਦੀ ਕੋਸ਼ਿਸ਼ ਹੈ। ਕਈ ਤਰ੍ਹਾਂ ਦੇ ਕੁਦਰਤੀ ਅਤੇ ਟਿਕਾਊ ਉਤਪਾਦਾਂ ਅਤੇ ਵਸਤਾਂ ਦੇ ਨਾਲ, ਇਹ ਸਾਡੇ ਆਦਿਵਾਸੀ ਭਰਾਵਾਂ ਦੀਆਂ ਪੁਰਾਣੀਆਂ ਪਰੰਪਰਾਵਾਂ ਦੀ ਝਲਕ ਪੇਸ਼ ਕਰਦਾ ਹੈ। market.tribesindia.com ਦੇਖੋ। ਲੋਕਲ ਖਰੀਦੋ ਟ੍ਰਾਈਬਲ ਖਰੀਦੋ!
https://pib.gov.in/PressReleasePage.aspx?PRID=1675088
ਕੋਵਿਡ-19 ਜਿਹੀਆਂ ਆਲਮੀ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਬਹੁ-ਪੱਖੀ ਸਹਿਯੋਗ ਕੁੰਜੀ ਹੈ: ਡਾ. ਹਰਸ਼ ਵਰਧਨ
“ਸਾਡੀ ਪ੍ਰਮੁੱਖ ਸੰਸਥਾ - ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) - ਕੋਵਿਡ-19 ਵੈਕਸੀਨ ਟੀਕੇ ਤਿਆਰ ਕਰਨ ਲਈ ਕੀਤੀਆਂ ਜਾ ਰਹੀਆਂ ਅਜ਼ਮਾਇਸ਼ਾਂ ਵਿੱਚ ਸ਼ਾਮਲ ਹੈ। ਭਾਰਤ ਟੀਕੇ ਦੇ ਸਾਰੇ ਪ੍ਰਮੁੱਖ ਦਾਅਵੇਦਾਰਾਂ ਲਈ ਕਲੀਨਿਕਲ ਅਜ਼ਮਾਇਸ਼ਾਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਭਾਰਤ ਵਿਚ ਤਕਰੀਬਨ 30 ਟੀਕੇ ਵਿਕਾਸ ਦੇ ਵਿਭਿੰਨ ਪੜਾਵਾਂ ਵਿਚ ਹਨ। ਇਨ੍ਹਾਂ ਵਿੱਚੋਂ ਦੋ ਟੀਕੇ - ਆਈਸੀਐੱਮਆਰ-ਭਾਰਤ ਬਾਇਓਟੈੱਕ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਕੋਵੈਕਸਿਨ ਟੀਕਾ ਅਤੇ ਭਾਰਤ ਦੇ ਸੀਰਮ ਇੰਸਟੀਟਿਊਟ ਦੁਆਰਾ ਤਿਆਰ ਕੀਤਾ ਗਿਆ ਕੋਵੀਸ਼ਿਲਡ, ਵਿਕਾਸ ਦੇ ਸਭ ਤੋਂ ਬਹੁਤ ਅਡਵਾਂਸਡ ਪੜਾਅ ਵਿੱਚ ਹਨ। ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਟੀਕਾ ਨਿਰਮਾਤਾ ਇੰਸਟੀਟਿਊਟ, ਔਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਵੈਕਸੀਨ ਟੀਕੇ ਲਈ ਟ੍ਰਾਇਲ ਕਰ ਰਿਹਾ ਹੈ। ਦੋਵੇਂ ਪੜਾਅ III ਦੇ ਕਲੀਨਿਕਲ ਅਜ਼ਮਾਇਸ਼ ਪੜਾਅ ਵਿੱਚ ਹਨ। ਸਾਡੀਆਂ ਵੱਡੀਆਂ ਫਾਰਮਾ ਕੰਪਨੀਆਂ ਵਿੱਚੋਂ ਇੱਕ, ਡਾ. ਰੈਡੀਜ਼ ਲੈਬਾਰਟਰੀਜ਼, ਅੰਤਿਮ ਪੜਾਅ ਵਿੱਚ ਮਨੁੱਖੀ ਅਜ਼ਮਾਇਸ਼ਾਂ ਕਰਵਾਉਣ ਅਤੇ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਰੂਸੀ ਟੀਕਾ ਵਿਤ੍ਰਿਤ ਕਰੇਗੀ।” ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਆਯੋਜਿਤ ਕੀਤੇ ਗਏ ਪਹਿਲੇ ਵਰਚੁਅਲ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਵਿਖੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ, “ਇਸ ਕਨਵਲੇਵ ਦਾ ਮੁੱਖ ਉਦੇਸ਼ ਖੋਜ ਅਤੇ ਇਨੋਵੇਸ਼ਨ ਰਾਹੀਂ ਸਾਂਝੀਆਂ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਗਿਆਨ ਦੀ ਵਰਤੋਂ ਕਰਨ ਲਈ ਐੱਸਸੀਓ (ਸ਼ੰਘਾਈ ਸਹਿਕਾਰਤਾ ਸੰਗਠਨ) ਤੋਂ ਪ੍ਰਤਿਭਾਵਾਨ ਨੌਜਵਾਨ ਦਿਮਾਗਾਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਣਾ ਹੈ।
https://pib.gov.in/PressReleasePage.aspx?PRID=1675327
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ 25 ਨਵੰਬਰ ਤੋਂ ਰਾਜ ਵਿੱਚ ਹਵਾਈ, ਰੇਲ ਗੱਡੀਆਂ ਜਾਂ ਸੜਕ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਨਵਾਂ ਸੈੱਟ ਜਾਰੀ ਕੀਤਾ ਹੈ। ਤਾਜ਼ਾ ਆਦੇਸ਼ ਦੇ ਅਨੁਸਾਰ, ਜੋ ਘਰੇਲੂ ਯਾਤਰੀ ਹਵਾਈ ਜਹਾਜ ਜਾਂ ਰੇਲ ਸਫ਼ਰ ਰਾਹੀਂ, ਦਿੱਲੀ, ਰਾਜਸਥਾਨ, ਗੁਜਰਾਤ ਅਤੇ ਗੋਆ ਤੋਂ ਮਹਾਰਾਸ਼ਟਰ ਆਉਂਦੇ ਹਨ, ਉਨ੍ਹਾਂ ਲਈ ਕੋਵਿਡ ਨੈਗੀਟਿਵ ਰਿਪੋਰਟ ਲਾਜ਼ਮੀ ਹੋਵੇਗੀ। ਜਦੋਂ ਕਿ ਸਾਂਗਲੀ, ਸਤਾਰਾ ਅਤੇ ਵਾਸ਼ਿਮ ਜ਼ਿਲ੍ਹਿਆਂ ਵਿੱਚ 9 ਵੀਂ ਤੋਂ 12 ਵੀਂ ਜਮਾਤ ਦੇ ਸਕੂਲ ਮੁੜ ਖੋਲ੍ਹਣ ਦੀਆਂ ਖ਼ਬਰਾਂ ਆ ਰਹੀਆਂ ਹਨ, ਜਦੋਂ ਕਿ ਮੁੰਬਈ ਸਿਵਲ ਬਾਡੀ ਦੀ ਅਗਵਾਈ ਵਿੱਚ ਕਈ ਵੱਡੀਆਂ ਨਗਰ ਨਿਗਮਾਂ, ਜਿਵੇਂ ਕਿ ਠਾਣੇ, ਪੂਨੇ, ਨਾਸਿਕ ਅਤੇ ਨਾਗਪੁਰ ਨੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ ਆਪਣੇ-ਆਪਣੇ ਖੇਤਰਾਂ ਵਿੱਚ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਨਹੀਂ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਦਸੰਬਰ ਨੂੰ ਡਾ: ਬਾਲਾਸਾਹਿਬ ਅੰਬੇਦਕਰ ਦੀ ਬਰਸੀ ’ਤੇ ਮਹਾਪਰੀਨਿਰਵਾਣ ਦਿਵਸ ਦੇ ਮੌਕੇ ’ਤੇ ਚੇਤਿਆਭੂਮੀ ਨੂੰ ਮੁੰਬਈ ਵਿੱਚ ਇਕੱਤਰ ਨਾ ਹੋਣ।
- ਗੁਜਰਾਤ: ਗੁਜਰਾਤ ਵਿੱਚ ਸੂਰਤ ਮਿਉਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ ਵਿੱਚ ਕੋਵਿਡ ਬੈੱਡਾਂ ਨੂੰ ਚਾਰ ਗੁਣਾ ਵਧਾਉਣ ਦਾ ਫੈਸਲਾ ਕੀਤਾ ਹੈ। ਗੁਜਰਾਤ ਸਰਕਾਰ ਨੇ ਵੀ ਇਸ ਲਾਗ ਦੀ ਰੋਕਥਾਮ ਲਈ ਰਾਜ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਜਾਂਚ ਕੇਂਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਤੋਂ ਬਾਅਦ, ਰਾਜ ਸਰਕਾਰ ਨੇ ਅਹਿਮਦਾਬਾਦ, ਸੂਰਤ, ਵਡੋਦਰਾ ਅਤੇ ਰਾਜਕੋਟ ਵਿੱਚ ਟੈਸਟਿੰਗ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਦੀਵਾਲੀ ਤੋਂ ਬਾਅਦ ਤਾਜ਼ਾ ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਅਹਿਮਦਾਬਾਦ ਨਗਰ ਨਿਗਮ ਨੇ ਵੀ ਜਾਂਚ ਕੇਂਦਰਾਂ ਵਿੱਚ ਵਾਧਾ ਕੀਤਾ ਹੈ। ਏਐੱਮਸੀ ਨੇ ਸ਼ਹਿਰ ਵਿੱਚ 35 ਨਵੇਂ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਨਵੇਂ ਕੰਟੇਨਮੈਂਟ ਜ਼ੋਨਾਂ ਵਿੱਚ ਡੋਰ ਟੂ ਡੋਰ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ ਡਾਂਗ ਅਤੇ ਵਲਸਾਦ ਜ਼ਿਲ੍ਹਿਆਂ ਵਿੱਚ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ।
- ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਰਾਜ ਵਿੱਚ ਕੋਵਿਡ ਦੀ ਲਾਗ ਖ਼ਤਰਨਾਕ ਸਥਿਤੀ ਵੱਲ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਲਾਗ ਦੀ ਰੋਕਥਾਮ ਦੇ ਲਈ ਲੋਕ ਹਿੱਤਾਂ ਵਿੱਚ ਸਖ਼ਤ ਫੈਸਲੇ ਲਏ ਹਨ। ਮੁੱਖ ਮੰਤਰੀ ਨੇ ਸੋਮਵਾਰ ਸ਼ਾਮ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਰਾਜ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ। ਪਹਿਲੀ ਵਾਰ ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 24 ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ 3,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਜੈਪੁਰ ਵਿੱਚ, ਐਕਟਿਵ ਮਰੀਜ਼ਾਂ ਦੀ ਗਿਣਤੀ ਅੱਠ ਹਜ਼ਾਰ ਤੋਂ ਉਪਰ ਪਹੁੰਚ ਗਈ ਹੈ, ਜਦੋਂ ਕਿ ਜੋਧਪੁਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੱਧ ਹੈ। ਅਲਵਰ, ਬੀਕਾਨੇਰ, ਅਜਮੇਰ ਅਤੇ ਕੋਟਾ ਜ਼ਿਲ੍ਹਿਆਂ ਵਿੱਚ ਵੀ ਕੋਵਿਡ ਦੇ ਕੇਸ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ 18 ਲੋਕਾਂ ਦੀ ਮੌਤ ਦੇ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 2,181 ਹੋ ਗਈ ਹੈ।
- ਮੱਧ ਪ੍ਰਦੇਸ਼: ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਵਿੱਚ ਮਾਸਕ ਵੰਡੇ ਅਤੇ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਇਨ੍ਹਾਂ ਨੂੰ ਪਹਿਨਣ ਦੀ ਅਪੀਲ ਕੀਤੀ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਨਵੇਂ 1,701 ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1.94 ਲੱਖ ਤੋਂ ਵੱਧ ਹੋ ਗਈ ਹੈ। ਕੋਵਿਡ-19 ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,172 ਹੋ ਗਈ ਹੈ। ਇੰਦੌਰ ਵਿੱਚ ਸਭ ਤੋਂ ਵੱਧ 586 ਕੇਸ ਆਏ ਹਨ, ਜਦੋਂਕਿ ਸੋਮਵਾਰ ਨੂੰ ਭੋਪਾਲ ਵਿੱਚ 349 ਨਵੇਂ ਕੇਸਾਂ ਦੀ ਖ਼ਬਰ ਮਿਲੀ ਹੈ। ਮੱਧ ਪ੍ਰਦੇਸ਼ ਵਿੱਚ ਹੁਣ 12,336 ਐਕਟਿਵ ਕੇਸ ਹਨ।
- ਛੱਤੀਸਗੜ੍ਹ: ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 2,061 ਤਾਜ਼ਾ ਕੇਸ ਸਾਹਮਣੇ ਆਏ, ਜਿਨ੍ਹਾਂ ਨਾਲ ਕੇਸਾਂ ਦੀ ਗਿਣਤੀ 2,25,497 ਹੋ ਗਈ ਹੈ ਅਤੇ 14 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 2,746 ਹੋ ਗਈ ਹੈ। ਹਸਪਤਾਲਾਂ ਵਿੱਚੋਂ 105 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਅਤੇ 1,182 ਹੋਰ ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਰਿਕਵਰਡ ਮਰੀਜ਼ਾਂ ਦੀ ਗਿਣਤੀ ਦੋ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਅਤੇ 2,00,825 ਹੋ ਗਈ ਹੈ। ਰਾਜ ਵਿੱਚ ਹੁਣ 21,926 ਐਕਟਿਵ ਕੇਸ ਹਨ।
- ਗੋਆ: ਸੋਮਵਾਰ ਨੂੰ ਗੋਆ ਵਿੱਚ ਕੋਵਿਡ-19 ਦੇ 75 ਨਵੇਂ ਕੇਸ ਆਏ ਅਤੇ 104 ਮਰੀਜ਼ਾਂ ਦੀ ਰਿਕਵਰੀ ਹੋਈ, ਜਿਸ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,140 ਰਹਿ ਗਈ ਹੈ। ਦਿਨ ਦੌਰਾਨ ਕੋਵਿਡ-19 ਕਾਰਨ ਕੋਈ ਮੌਤ ਨਹੀਂ ਹੋਈ। ਦਿਨ ਦੌਰਾਨ 1,460 ਨਮੂਨਿਆਂ ਦੀ ਜਾਂਚ ਤੋਂ ਬਾਅਦ ਰਾਜ ਦੀ ਕੇਸ ਪਾਜ਼ੀਟਿਵੀਟੀ ਦਰ 5% ਸੀ ਅਤੇ ਰਿਕਵਰੀ ਦੀ ਦਰ 96% ਨੂੰ ਛੂਹ ਗਈ ਹੈ। ਇਸ ਮਹੀਨੇ ਦੇ ਸ਼ੁਰੂ ਤੋਂ ਗੋਆ ਰਾਜ ਦੀ ਮੌਤ ਦਰ ਇੱਕ ਦਿਨ ਵਿੱਚ ਔਸਤਨ ਦੋ ਤੋਂ ਤਿੰਨ ਮੌਤਾਂ ’ਤੇ ਆ ਗਈ ਹੈ। ਇਸ ਮਹੀਨੇ, ਰਾਜ ਵਿੱਚ ਰੋਜ਼ਾਨਾ ਆਉਣ ਵਾਲੇ ਨਵੇਂ ਔਸਤਨ ਕੇਸ 100 ਤੋਂ 150 ਕੇਸ ਤੱਕ ਰਹਿ ਗਏ ਹਨ।
- ਕੇਰਲ: ਕੋਵਿਡ-19 ਅਨਲੌਕ ਦੇ ਅਨੁਸਾਰ ਰਾਜ ਸਰਕਾਰ ਨੇ ਕੁਝ ਸ਼ਰਤਾਂ ਦੀ ਪਾਲਣਾ ਕਰਨ ਤੋਂ ਬਾਅਦ ਨਿਜੀ ਟਿਊਸ਼ਨ ਸੈਂਟਰਾਂ, ਕੰਪਿਊਟਰ ਟ੍ਰੇਨਿੰਗ ਕੇਂਦਰਾਂ ਅਤੇ ਡਾਂਸ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂ ਵਿੱਚ ਪੰਜਾਹ ਫ਼ੀਸਦੀ ਤੋਂ ਘੱਟ ਵਿਅਕਤੀ ਹੋਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ 100 ਸਿਖਿਆਰਥੀਆਂ ਨੂੰ ਆਗਿਆ ਦਿੱਤੀ ਜਾਵੇਗੀ। ਇਸ ਦੌਰਾਨ ਰਾਜ ਦਾ ਸਿਹਤ ਵਿਭਾਗ ਆਉਣ ਵਾਲੀਆਂ ਨਾਗਰਿਕ ਚੋਣਾਂ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਅਤੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਨੂੰ ਗ੍ਰਾਊਂਡ ਤੋਂ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਮੀਦਵਾਰ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਇਸ ਦੌਰਾਨ ਰਾਜ ਵਿੱਚ ਕੋਵਿਡ-19 ਦੀ ਰਿਕਵਰੀ ਦੀ ਗਿਣਤੀ ਕੱਲ ਪੰਜ ਲੱਖ ਤੋਂ ਪਾਰ ਹੋ ਗਈ ਹੈ। ਟੈਸਟ ਪਾਜ਼ਿਟਿਵ ਦਰ 10.54% ਹੈ। ਰਾਜ ਵਿੱਚ 3,757 ਨਵੇਂ ਕੇਸ ਆਏ ਅਤੇ 22 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 2,071 ਹੋ ਗਈ ਹੈ।
- ਤਮਿਲ ਨਾਡੂ: ਬੁੱਧਵਾਰ ਨੂੰ ਤਮਿਲ ਨਾਡੂ ਅਤੇ ਪੁਦੂਚੇਰੀ ਦੇ ਕਰਾਈਕਲ ਅਤੇ ਮਾਮਲਾਪੁਰਮ ਤੱਟਾਂ ਦੇ ਵਿਚਕਾਰ ਆਉਣ ਵਾਲੇ ਸੰਭਾਵਤ ਤੂਫਾਨ ਦੇ ਨਾਲ ਨਜਿੱਠਣ ਲਈ ਤਮਿਲ ਨਾਡੂ ਨੇ ਬਰੇਸ ਲਗਾ ਦਿੱਤੀ ਹੈ, ਨਿਵਾਰ ਚੱਕਰਵਾਤ ਤੋਂ ਹੋਣ ਵਾਲੇ ਅਸਰ ਦਾ ਮੁੱਲਾਂਕਣ ਕਰਨ ਲਈ ਸੋਮਵਾਰ ਨੂੰ ਮੁੱਖ ਮੰਤਰੀ ਐਡਾਪਾਡੀ ਕੇ ਪਲਾਨੀਸਵਾਮੀ ਨੇ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ। ਕਰਾਈਕਲ ਵਿਖੇ ਸਮੁੰਦਰੀ ਵਿੱਚ 30 ਕਿਸ਼ਤੀਆਂ ਵਿੱਚ ਮਛੇਰੇ ਫ਼ਸ ਚੁੱਕੇ ਹਨ। ਪੁਦੂਚੇਰੀ ਵਿੱਚ ਧਾਰਾ 144 ਲਗਾਈ ਗਈ ਹੈ; ਪੁਦੂਚੇਰੀ ਪ੍ਰਸ਼ਾਸਨ ਨੇ ਕਮਜੋਰ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਨਾਹ ਦੇਣ ਲਈ ਪੁਦੂਚੇਰੀ ਖੇਤਰ ਵਿੱਚ ਕੁੱਲ 196 ਅਤੇ ਕਰਾਈਕਲ ਖੇਤਰ ਵਿੱਚ 50 ਰਾਹਤ ਕੈਂਪ ਸਥਾਪਤ ਕੀਤੇ ਹਨ। ਤਮਿਲ ਨਾਡੂ ਦੇ ਮੁੱਖ ਮੰਤਰੀ ਐਡਾਪਾਡੀ ਕੇ ਪਲਾਨੀਸਵਾਮੀ ਨੇ ਅੱਜ ਲੋੜਵੰਦਾਂ ਨੂੰ ਤਮਿਲ ਨਾਡੂ ਫਾਇਰ ਐਂਡ ਰੈਸਕਿਊ ਸਰਵਿਸਿਜ਼ ਤੱਕ ਪਹੁੰਚਣ ਲਈ ਆਮ ਲੋਕਾਂ ਦੇ ਲਾਭ ਲਈ ਮੋਬਾਈਲ ਫ਼ੋਨ ਅਧਾਰਤ ਇੱਕ ਐਪਲੀਕੇਸ਼ਨ ‘ਥੇ’ ਦੀ ਸ਼ੁਰੂਆਤ ਕੀਤੀ ਹੈ।
- ਕਰਨਾਟਕ: ਅੱਜ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਕੋਵਿਡ ਪ੍ਰਬੰਧਨ ’ਤੇ ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਵੀਡੀਓ ਕਾਨਫ਼ਰੰਸ ਵਿੱਚ ਹਿੱਸਾ ਲਿਆ। ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਜ ਵਿੱਚ ਵੈਕਸੀਨ ਵੰਡਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ। ਵੈਕਸੀਨ ਵੰਡਣ ਵਾਲੇ 29,451 ਕੇਂਦਰਾਂ ਅਤੇ 10,000 ਤੋਂ ਵੱਧ ਵੈਕਸੀਨ ਲਗਾਉਣ ਵਾਲਿਆ ਦੀ ਪਛਾਣ ਕੀਤੀ ਗਈ ਹੈ। ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਰਾਜ ਵਿੱਚ ਤਕਰੀਬਨ 2,855 ਕੋਲਡ ਚੇਨ ਸੈਂਟਰ ਹਨ ਅਤੇ ਵੈਟਰਨਰੀ ਵਿਭਾਗ ਅਤੇ ਨਿਜੀ ਹਸਪਤਾਲਾਂ ਦੀਆਂ ਕੋਲਡ ਸਟੋਰੇਜ ਸਹੂਲਤਾਂ ਦੀ ਵਰਤੋਂ ਕੀਤੀ ਜਾਵੇਗੀ।
- ਆਂਧਰ ਪ੍ਰਦੇਸ਼: ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਅਧਿਕਾਰੀਆਂ ਨੂੰ ਵੈਕਸੀਨ ਦੀ ਵੰਡ ਅਤੇ ਤਿਆਰੀ ’ਤੇ ਇੱਕ ਕਾਰਜ ਯੋਜਨਾ ਲਿਆਉਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇੱਕ ਵੀਡੀਓ ਕਾਨਫ਼ਰੰਸ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਨੇ ਵੀਡਿਓ ਕਾਨਫ਼ਰੰਸ ਤੋਂ ਬਾਅਦ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ ਅਤੇ ਵੈਕਸੀਨ ਦੀ ਵੰਡਣ ਦੇ ਤਰੀਕਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸੁਝਾਅ ਦਿੱਤਾ। ਵੈਕਸੀਨ ਨੂੰ ਇੱਕ ਖ਼ਾਸ ਤਾਪਮਾਨ ’ਤੇ ਸਟੋਰ ਕਰਨਾ ਅਤੇ ਊਸ ਨੂੰ ਉਸੇ ਤਾਪਮਾਨ ’ਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਭੇਜਣਾ ਜੋ ਉਨ੍ਹਾਂ ਨੇ ਕਿਹਾ ਕਿ ਬਹੁਤ ਮਹੱਤਵਪੂਰਨ ਹੈ। ਆਂਧਰ ਪ੍ਰਦੇਸ਼ ਰਾਜ ਵਿੱਚ 1.46 ਲੱਖ ਲੀਟਰ ਸਟੋਰੇਜ ਸਮਰੱਥਾ ਹੈ, ਇਸਨੂੰ ਆਪਣੀ ਸਮਰੱਥਾ ਨੂੰ ਹੋਰ 1,69,500 ਲੀਟਰ ਤੱਕ ਵਧਾਉਣ ਲਈ ਕਿਹਾ ਗਿਆ ਹੈ।
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 921 ਨਵੇਂ ਕੇਸ ਆਏ, 1097 ਦੀ ਰਿਕਵਰੀ ਹੋਈ ਅਤੇ 4 ਮੌਤਾਂ ਹੋਈਆਂ ਹਨ। ਕੁੱਲ ਕੇਸ: 2,65,049; ਐਕਟਿਵ ਕੇਸ: 11,047; ਮੌਤਾਂ: 1437; 95.28 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,52,565 ਮਰੀਜ਼ ਡਿਸਚਾਰਜ ਹੋਏ ਹਨ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 93.7% ਹੈ।
- ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 25225 ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 169 ਕੇਸ ਪਾਏ ਗਏ।
- ਸਿੱਕਮ: ਸਿੱਕਮ ਵਿੱਚ ਕੋਵਿਡ-19 ਦੇ 41 ਨਵੇਂ ਮਾਮਲੇ ਸਾਹਮਣੇ ਆਏ। ਕੁੱਲ ਐਕਟਿਵ ਕੇਸ 238 ਹਨ ਜਦੋਂ ਕਿ 4351 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।
ਫੈਕਟਚੈੱਕ
*******
ਵਾਈਬੀ
(Release ID: 1675518)
Visitor Counter : 203