PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 NOV 2020 5:47PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਭਾਰਤ ਵਿੱਚ ਕੋਵਿਡ ਤੋਂ ਸੰਕ੍ਰਮਿਤ ਮਾਮਲਿਆਂ ਦੀ ਸੰਖਿਆ 4,84,547 ਹੈ ਜੋ 5 ਲੱਖ ਦੇ ਪੱਧਰ ਨਾਲੋਂ ਬਹੁਤ ਘੱਟ ਹੈ। ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਸੰਕ੍ਰਮਿਤ ਮਾਮਲਿਆਂ ਦੀ ਸੰਖਿਆ 5 ਲੱਖ ਦੇ ਪੱਧਰ ਤੋਂ ਹੇਠਾਂ ਬਣੀ ਰਹੀ ਹੈ।

  • ਪਿਛਲੇ 24 ਘੰਟਿਆਂ ਵਿੱਚ, 44,879 ਨਵੇਂ ਮਾਮਲਿਆਂ ਦੀ ਤੁਲਨਾ ਵਿੱਚ 49,079 ਮਰੀਜ਼ ਠੀਕ ਹੋਏ ਹਨ।

  • ਸੰਕ੍ਰਮਣ ਤੋਂ ਹੁਣ ਤੱਕ 81,15,580 ਲੋਕ ਠੀਕ ਹੋ ਚੁੱਕੇ ਹਨ, ਜਿਸ ਨਾਲ ਸੰਕ੍ਰਮਣ ਤੋਂ ਸੁਧਾਰ ਦੀ ਦਰ 92.97 ਪ੍ਰਤੀਸ਼ਤ ਹੋ ਗਈ ਹੈ।

  • ਪਿਛਲੇ 24 ਘੰਟਿਆਂ ਵਿੱਚ ਹੋਈਆਂ 547 ਮੌਤਾਂ ਵਿੱਚੋਂ, 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 80 ਪ੍ਰਤੀਸ਼ਤ (79.34 ਪ੍ਰਤੀਸ਼ਤ) ਮਾਮਲੇ ਦਰਜ ਕੀਤੇ ਗਏ।

  • ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ 'ਤੇ ਭਵਿੱਖ ਦੇ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ।

 

#Unite2FightCorona

#IndiaFightsCorona

https://static.pib.gov.in/WriteReadData/userfiles/image/image0058LXN.jpg

Image

 

 

ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4.85 ਲੱਖ ਤੌਂ ਹੇਠਾਂ ਪੁੱਜੀ , ਰੋਜ਼ਾਨਾ ਨਵੀਂ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ 4,84,547 ਤੇ ਖੜ੍ਹੇ ਹਨ ਜਿਹੜੇ 5 ਲੱਖ ਦੇ ਅੰਕੜੇ ਤੋਂ ਕਾਫ਼ੀ ਘੱਟ ਹਨ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਐਕਟਿਵ ਕੇਸਾਂ ਦੀ ਗਿਣਤੀ 5 ਲੱਖ ਦੇ ਅੰਕੜੇ ਤੋਂ ਹੇਠਾਂ ਚੱਲ ਰਹੀ ਹੈ। ਕੁੱਲ ਪੌਜ਼ੀਟਿਵ ਕੇਸਾਂ ਚ ਇਸ ਦੀ ਹਿੱਸੇਦਾਰੀ 5.55 ਫੀਸਦੀ ਹੈ । 44,879 ਨਵੇਂ ਪੁਸ਼ਟੀ ਮਾਮਲਿਆਂ ਦੇ ਉਲਟ ਪਿਛਲੇ 24 ਘੰਟਿਆਂ ਦੌਰਾਨ 49,079 ਮਰੀਜ਼ਾਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ ਜਿਹੜਾ ਭਾਰਤ ਦੇ ਰੋਜ਼ਾਨਾ ਵੱਧ ਰਿਕਵਰੀ ਦੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਹੈ। ਇਹ ਰੁਝਾਨ ਅੱਜ 41ਵੇਂ ਦਿਨ ਵੀ ਦੇਖਣ ਨੂੰ ਮਿਲਿਆ ਹੈ। ਕੁੱਲ ਰਿਕਵਰੀ ਵਾਲੇ ਮਾਮਲੇ ਹੁਣ 81,15,580 ਤੇ ਪੁੱਜ ਗਏ ਹਨ ਜਿਹੜੇ ਰਿਕਵਰੀ ਰੇਟ ਦਾ 92.97 ਫੀਸਦੀ ਬਣਦਾ ਹੈ। ਸਿਹਤਯਾਬ ਐਲਾਨੇ ਗਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਨ੍ਹਾਂ ਦੀ ਗਿਣਤੀ 76,31,033 ਹੋ ਗਈ ਹੈ। ਨਵੇਂ ਸਿਹਤਯਾਬ ਐਲਾਨੇ ਗਏ ਮਾਮਲਿਆਂ ਵਿਚੋਂ 77.83 ਫੀਸਦੀ ਕੇਸ 10 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੇਂਦਰਤ ਮੰਨੇ ਜਾ ਰਹੇ ਹਨ। ਮਹਾਰਾਸ਼ਟਰ ਵਿੱਚ ਇਕ ਦਿਨ ਚ ਸਭ ਤੋਂ ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। 7,809 ਨਵੀਆਂ ਰਿਕਵਰੀਆਂ ਨੇ ਸੂਬੇ ਦੀ ਕੁੱਲ ਰਿਕਵਰੀ ਨੂੰ 16,05,064 ਵੱਲ ਧੱਕ ਦਿੱਤਾ ਹੈ।  ਨਵੇਂ ਕੇਸਾਂ ਵਿਚੋਂ 76.25 ਫੀਸਦੀ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਾਹਮਣੇ ਆਏ ਹਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਏ ਜਿਨ੍ਹਾਂ ਦੀ ਗਿਣਤੀ 7, 053 ਹੈ। ਕੇਰਲ ਵਿੱਚ 5,537 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 4,496 ਨਵੇਂ ਮਾਮਲੇ ਰਿਪੋਰਟ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 547 ਮੌਤਾਂ ਵਿਚੋਂ 10 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ ਤਕਰੀਬਨ 80 ਫੀਸਦੀ (79.34%) ਰਿਪੋਰਟ ਹੋਈਆਂ ਹਨ। 22.3 ਫੀਸਦੀ ਨਵੀਆਂ ਮੌਤਾਂ ਮਹਾਰਾਸ਼ਟਰ ਚੋਂ ਦਰਜ ਕੀਤੀਆਂ ਗਈਆਂ ਹਨ ਜਿੱਥੇ 122 ਮੌਤਾਂ ਹੋਈਆਂ ਹਨ। ਦਿੱਲੀ ਅਤੇ ਪੱਛਮ ਬੰਗਾਲ ਵਿੱਚ ਲੜੀਵਾਰ 104 ਅਤੇ 54 ਨਵੀਆਂ ਮੌਤਾਂ ਹੋਈਆਂ ਹਨ।

https://pib.gov.in/PressReleseDetail.aspx?PRID=1672562 

 

 

ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ 'ਤੇ ਭਵਿੱਖ ਦੇ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 5ਵੇਂ ਆਯੁਰਵੇਦ ਦਿਵਸ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ  ਭਵਿੱਖ ਦੇ ਲਈ ਤਿਆਰ, ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਸੰਸਥਾਵਾਂ ਦੇ ਨਾਮ ਹਨ- ਦ ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦਾ (ਆਈਟੀਆਰਏ), ਜਾਮਨਗਰ ਅਤੇ ਦ ਨੈਸ਼ਨਲ ਇੰਸਟੀਟਿਊਟ ਆਵ੍ ਆਯੁਰਵੇਦਾ (ਐੱਨਆਈਏ), ਜੈਪੁਰ। ਦੋਵੇਂ ਹੀ,  ਦੇਸ਼ ਵਿੱਚ ਆਯੁਰਵੇਦ ਦੀਆਂ ਪ੍ਰਮੁੱਖ ਸੰਸਥਾਵਾਂ ਹਨ। ਪਹਿਲੀ ਵਾਲੀ ਸੰਸਥਾ ਨੂੰ ਸੰਸਦ ਦੇ ਇੱਕ ਐਕਟ ਦੁਆਰਾ ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ) ਦਾ, ਅਤੇ ਦੂਸਰੀ ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੁਆਰਾ ਡੀਮਡ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਆਯੁਸ਼ ਮੰਤਰਾਲਾ, ਸਾਲ 2016 ਤੋਂ, ਹਰ ਸਾਲ ਧਨਵੰਤਰੀ ਜਯੰਤੀ (ਧਨਤੇਰਸ) ਦੇ ਮੌਕੇ  ’ਤੇ  ''ਆਯੁਰਵੇਦ ਦਿਵਸ'' ਮਨਾਉਂਦਾ ਆ ਰਿਹਾ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਨਾਇਕ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਹਾਜ਼ਰ ਸਨ ਅਤੇ ਵਰਲਡ ਹੈਲਥ ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਅਧਨੋਮ ਗ਼ੇਬ੍ਰੇਯਸਸ ਨੇ ਇਸ ਮੌਕੇ ਇੱਕ ਵੀਡੀਓ ਸੰਦੇਸ਼ ਦਿੱਤਾ ਅਤੇ ਪ੍ਰਧਾਨ ਮੰਤਰੀ ਦੀ ਆਯੁਸ਼ਮਾਨ ਭਾਰਤ ਦੇ ਤਹਿਤ ਵਿਸ਼ਵਵਿਆਪੀ ਕਵਰੇਜ ਪ੍ਰਤੀ ਪ੍ਰਤੀਬੱਧਤਾ ਅਤੇ ਸਿਹਤ ਨਾਲ ਜੁੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਰਵਾਇਤੀ ਮੈਡੀਸਿਨ ਦੇ ਪ੍ਰਮਾਣ ਅਧਾਰਿਤ ਪ੍ਰੋਤਸਾਹਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਗਲੋਬਲ ਸੈਂਟਰ ਆਵ੍ ਟ੍ਰਾਡੀਸ਼ਨਲ ਮੈਡੀਸਿਨ ਲਈ ਭਾਰਤ ਦੀ ਚੋਣ ਕਰਨ ਵਾਸਤੇ ਡਬਲਿਊਐੱਚਓ ਅਤੇ ਡਾਇਰੈਕਟਰ ਜਨਰਲ ਦਾ ਧੰਨਵਾਦ ਕੀਤਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਇੱਕ ਪਾਸੇ, ਭਾਰਤ ਵੈਕਸਿਨ ਦੀ ਜਾਂਚ ਕਰ ਰਿਹਾ ਹੈ, ਦੂਜੇ ਪਾਸੇ, ਉਹ ਕੋਵਿਡ ਨਾਲ ਲੜਨ ਲਈ ਆਯੁਰਵੇਦਿਕ ਖੋਜ 'ਤੇ ਅੰਤਰਰਾਸ਼ਟਰੀ ਸਹਿਯੋਗ ਵੀ ਵਧਾ ਰਿਹਾ ਹੈ। 

https://pib.gov.in/PressReleasePage.aspx?PRID=1672557 

 

ਜਾਮਨਗਰ ਅਤੇ ਜੈਪੁਰ ਵਿਖੇ ਭਵਿੱਖ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1672573 

 

ਪ੍ਰਧਾਨ ਮੰਤਰੀ ਨੇ 17ਵੇਂ ਆਸੀਆਨ ਭਾਰਤ ਸਿਖ਼ਰ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸੀਆਨ (ASEAN) ਦੇ ਮੌਜੂਦਾ ਚੇਅਰਮੈਨ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਨੁਯੇਨ ਸੁਵਨ ਫੁਕ ਦੇ ਸੱਦੇ ਉੱਤੇ 17ਵੇਂ ਆਸੀਆਨ–ਭਾਰਤ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਵਰਚੁਅਲ ਫ਼ਾਰਮੈਟ ਵਿੱਚ ਆਯੋਜਿਤ ਕੀਤੇ ਗਏ ਇਸ ਸਿਖ਼ਰ ਸੰਮੇਲਨ ’ਚ ਆਸੀਅਨ ਦੇ ਸਾਰੇ 10 ਮੈਂਬਰ ਦੇਸ਼ਾਂ ਨੇ ਭਾਗ ਲਿਆ। ਇਸ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ‘ਐਕਟ ਈਸਟ’ ਨੀਤੀ ਵਿੱਚ ‘ਆਸੀਆਨ’ ਦੀ ਕੇਂਦਰਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਪਸ ’ਚ ਜੋੜਨ ਵਾਲਾ, ਜਵਾਬਦੇਹ ਅਤੇ ਖ਼ੁਸ਼ਹਾਲ ‘ਆਸੀਆਨ’ ਭਾਰਤ ਦੇ ਹਿੰਦ–ਪ੍ਰਸ਼ਾਂਤ ਮਹਾਂਸਾਗਰ ਖੇਤਰ ਦੇ ਦ੍ਰਿਸ਼ਟੀਕੋਣ ਦਾ ਕੇਂਦਰ ਹੈ ਅਤੇ ਇਹ ‘ਇਸ ਖੇਤਰ ਵਿੱਚ ਸਭ ਦੀ ਸੁਰੱਖਿਆ ਅਤੇ ਵਿਕਾਸ’ (SAGAR – ਸਾਗਰ) ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।  ਕੋਵਿਡ–19 ਬਾਰੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਹੁੰਗਾਰੇ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਆਪਕ ਮਦਦ ਨੂੰ ਉਜਾਗਰ ਕੀਤਾ ਅਤੇ ਇਸ ਮਹਾਮਾਰੀ ਨਾਲ ਲੜਨ ਲਈ ‘ਆਸੀਆਨ’ ਦੇਸ਼ਾਂ ਦੀਆਂ ਪਹਿਲਾਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ‘ਕੋਵਿਡ–19 ਆਸੀਆਨ ਰਿਸਪਾਂਸ ਫ਼ੰਡ’ ਨੂੰ 10 ਲੱਖ ਅਮਰੀਕੀ ਡਾਲਰ ਦੇ ਅੰਸ਼ਦਾਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਸੀਆਨ’ ਅਤੇ ਭਾਰਤ ਦੇ ਦਰਮਿਆਨ ਹੋਰ ਜ਼ਿਆਦਾ ਭੌਤਿਕ ਤੇ ਡਿਜੀਟਲ ਕਨੈਕਟੀਵਿਟੀ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਅਤੇ ‘ਆਸੀਆਨ’ ਕਨੈਕਟੀਵਿਟੀ ਨੂੰ ਮਦਦ ਲਈ 1 ਅਰਬ ਅਮਰੀਕੀ ਡਾਲਰ ਦੀ ਕਰਜ਼ਾ–ਰੇਖਾ ਦੀ ਪੇਸ਼ਕਸ਼ ਨੂੰ ਵੀ ਦੁਹਰਾਇਆ। ਵਪਾਰ ਅਤੇ ਨਿਵੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕੋਵਿਡ–19 ਤੋਂ ਬਾਅਦ ਆਰਥਿਕ ਪੁਨਰ–ਸੁਰਜੀਤੀ ਲਈ ਸਪਲਾਈ–ਲੜੀਆਂ ਦੀ ਵਿਵਿਧਤਾ ਅਤੇ ਲਚਕਤਾ ਦੀ ਅਹਿਮਤੀਅਤ ਉੱਤੇ ਜ਼ੋਰ ਦਿੱਤਾ।

https://pib.gov.in/PressReleasePage.aspx?PRID=1672455 

 

ਅੱਜ ਦਾ ਆਤਮਨਿਰਭਰ ਭਾਰਤ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨ ਦੀ ਨਿਰੰਤਰਤਾ ਹੈ: ਪ੍ਰਧਾਨ ਮੰਤਰੀ ਅੱਜ ਦਾ ਆਤਮਨਿਰਭਰ ਭਾਰਤ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨ ਦੀ ਨਿਰੰਤਰਤਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅੱਜ ਦਾ ’ਆਤਮਨਿਰਭਰ ਭਾਰਤ’ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨਾਂ ਦੀ ਨਿਰੰਤਰਤਾ ਹੈ। ਇੱਕ ਟਵੀਟ ’ਚ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ‘ਅੱਜ ਦਾ ‘ਆਤਮਨਿਰਭਰ ਭਾਰਤ’ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨਾਂ ਦੀ ਨਿਰੰਤਰਤਾ ਹੈ। ਇਹ ਪਹਿਲਾਂ ਨੌਕਰੀਆਂ ਪੈਦਾ ਕਰਨ, ਤਣਾਅ–ਅਧੀਨ ਖੇਤਰਾਂ ਨੂੰ ਰਾਹਤ ਦੇਣ, ਤਰਲਤਾ ਨੂੰ ਯਕੀਨੀ ਬਣਾਉਣ, ਨਿਰਮਾਣ ਨੂੰ ਹੁਲਾਰਾ ਦੇਣ, ਰੀਅਲ–ਇਸਟੇਟ ਖੇਤਰ ਨੂੰ ਊਰਜਾਵਾਨ ਬਣਾਉਣ ਤੇ ਕਿਸਾਨਾਂ ਦੀ ਮਦਦ ਕਰਨ ਵਿੱਚ ਸਹਾਇਕ ਹੋਣਗੀਆਂ।’

https://pib.gov.in/PressReleasePage.aspx?PRID=1672449 

 

ਪ੍ਰਧਾਨ ਮੰਤਰੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ’ਚ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ, ਰਾਸ਼ਟਰੀ ਹਿਤ ਦੇ ਸਾਹਮਣੇ ਕਦੇ ਵੀ ਵਿਚਾਰਧਾਰਾ ਨੂੰ ਨਹੀਂ ਲਿਆਉਣਾ ਚਾਹੀਦਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਕੈਂਪਸ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਹਿਤਾਂ ਨਾਲੋਂ ਵਿਚਾਰਧਾਰਾ ਨੂੰ ਤਰਜੀਹ ਦੇਣ ਦੇ ਨੁਕਸਾਨਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਇੱਕ ਚੀਜ਼ ਹੈ, ਜਿਸ ਨਾਲ ਸਾਡੇ ਦੇਸ਼ ਦੀ ਜਮਹੂਰੀ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਸ਼੍ਰੀ ਮੋਦੀ ਨੇ ਕਿਹਾ,‘ਕਿਉਂਕਿ ਮੇਰੀ ਵਿਚਾਰਧਾਰਾ ਇਹ ਆਖਦੀ ਹੈ, ਇਸ ਲਈ ਰਾਸ਼ਟਰੀ ਹਿਤ ਵੀ ਉਵੇਂ ਹੀ ਹੋਣਗੇ। ਮੈਂ ਉਸੇ ਢਾਂਚੇ ਵਿੱਚ ਸੋਚਾਂਗਾ। ਮੈਂ ਉਸੇ ਮਾਪਦੰਡ ਉੱਤੇ ਕੰਮ ਕਰਾਂਗਾ, ਇਹ ਗ਼ਲਤ ਹੈ।’ ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਨੂੰ ਆਪਣੀ ਵਿਚਾਰਧਾਰਾ ਉੱਤੇ ਮਾਣ ਹੋਣਾ ਸੁਭਾਵਕ ਹੈ, ਫਿਰ ਵੀ ਰਾਸ਼ਟਰੀ ਹਿਤਾਂ ਦੇ ਵਿਸ਼ੇ ’ਤੇ ਆ ਕੇ ਸਾਡੀ ਵਿਚਾਰਧਾਰਾ ਰਾਸ਼ਟਰ ਦੇ ਨਾਲ ਖਲੋਂਦੀ ਦਿਸਣੀ ਚਾਹੀਦੀ ਹੈ, ਉਸ ਦੇ ਉਲਟ ਨਹੀਂ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਸਾਹਮਣੇ ਆਪਣੀ ਸਰਕਾਰ ਦੇ ਸੁਧਾਰ ਏਜੰਡੇ ਦਾ ਢਾਂਚਾ ਰੱਖਿਆ। ਉਨ੍ਹਾਂ ਇਹ ਵੀ ਕਿਹਾ ਕਿ ‘ਆਤਮਨਿਰਭਰ ਭਾਰਤ’ ਦਾ ਵਿਚਾਰ 130 ਕਰੋੜ ਤੋਂ ਵੱਧ ਭਾਰਤੀਆਂ ਲਈ ਸਮੂਹਿਕ ਚੇਤੰਨਤਾ ਬਣ ਚੁੱਕਾ ਹੈ। ਭਾਰਤ ਵਿੱਚ ਸੁਧਾਰਾਂ ਬਾਰੇ ਬੋਲਣਾ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਜਵਾਹਰਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਕਿ ‘ਮਾੜੀ ਸਿਆਸਤ ਨਾਲ ਚੰਗੇ ਸੁਧਾਰ’ ਕਿਵੇਂ ‘ਚੰਗੀ ਸਿਆਸਤ ਨਾਲ ਚੰਗੇ ਸੁਧਾਰ’ ਵਿੱਚ ਤਬਦੀਲ ਹੋਏ।

https://pib.gov.in/PressReleasePage.aspx?PRID=1672386 

 

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ, ਨਵੀਂ ਦਿੱਲੀ ਵਿਖੇ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleasePage.aspx?PRID=1672441 

 

ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ 6 ਰਾਜਾਂ ਨੂੰ 4,381.88 ਕਰੋੜ ਦੀ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦਿੱਤੀ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ ਰਾਸ਼ਟਰੀ ਆਪਦਾ ਰਿਸਪਾਂਸ ਫੰਡ (ਐੱਨਡੀਆਰਐੱਫ) ਅਧੀਨ ਛੇ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਇਸ ਸਾਲ ਚੱਕਰਵਾਤ / ਹੜ੍ਹਾਂ / ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਹੋਏ ਸਨ। ਐੱਚਐੱਲਸੀ ਨੇ ਰਾਸ਼ਟਰੀ ਆਪਦਾ ਰਿਸਪਾਂਸ ਫੰਡ (ਐੱਨਡੀਆਰਐੱਫ) ਤੋਂ ਛੇ ਰਾਜਾਂ ਨੂੰ 4,381.88 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਹੈ। ਚੱਕਰਵਾਤ ‘ਅਮਫਾਨ’ ਲਈ ਪੱਛਮ ਬੰਗਾਲ ਲਈ 2,707.77 ਕਰੋੜ ਰੁਪਏ ਅਤੇ ਓਡੀਸ਼ਾ ਲਈ 1128.23  ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਚੱਕਰਵਾਤ ‘ਨਿਸਰਗਾ’ ਲਈ ਮਹਾਰਾਸ਼ਟਰ ਲਈ 268.59 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਦੱਖਣ-ਪੱਛਮੀ ਮੌਨਸੂਨ ਦੌਰਾਨ ਹੜ੍ਹਾਂ ਅਤੇ ਢਿਗਾਂ ਖਿਸਕਣ ਲਈ, ਕਰਨਾਟਕ ਲਈ 577.84 ਕਰੋੜ ਰੁਪਏ, ਮੱਧ ਪ੍ਰਦੇਸ਼ ਲਈ 611.61 ਕਰੋੜ ਅਤੇ ਸਿੱਕਮ ਲਈ 87.84 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਵਿੱਤੀ ਸਾਲ 2020-21 ਦੌਰਾਨ, ਅੱਜ ਤਕ, ਕੇਂਦਰ ਸਰਕਾਰ ਨੇ ਐੱਸਡੀਆਰਐੱਫ ਤੋਂ 28 ਰਾਜਾਂ ਨੂੰ 15,524.43 ਕਰੋੜ ਰੁਪਏ ਜਾਰੀ ਕੀਤੇ ਕੀਤੇ ਹਨ I

https://pib.gov.in/PressReleasePage.aspx?PRID=1672518  

 

ਵਿੱਤ ਮੰਤਰੀ ਨੇ ਆਤਮਨਿਰਭਰ ਭਾਰਤ 3.0 ਲਈ ਉਪਾਵਾਂ ਦਾ ਐਲਾਨ ਕੀਤਾ

ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਤਮਨਿਰਭਰ ਭਾਰਤ 3.0 ਤਹਿਤ ਅਰਥਚਾਰੇ ਨੂੰ ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਪ੍ਰੋਤਸਾਹਨ ਦੇ ਇੱਕ ਹਿੱਸੇ ਵਜੋਂ 12 ਪ੍ਰਮੁੱਖ ਉਪਾਵਾਂ ਦਾ ਐਲਾਨ ਕੀਤਾ ਹੈ। ਅੱਜ ਐਲਾਨੇ ਗਏ ਕੁਲ ਪ੍ਰੋਤਸਾਹਨ 2.65 ਲੱਖ ਕਰੋੜ ਰੁਪਏ ਦੇ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੋਵਿਡ 19 ਮਹਾਮਾਰੀ ਤੇ ਕਾਬੂ ਪਾਉਣ ਲਈ ਦੇਸ਼ ਦੀ ਸਹਾਇਤਾ ਲਈ ਹੁਣ ਤੱਕ ਭਾਰਤ ਸਰਕਾਰ ਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ 29.87 ਲੱਖ ਕਰੋੜ ਰੁਪਏ ਦੇ ਕੁੱਲ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ , ਜੋ ਰਾਸ਼ਟਰੀ ਜੀ ਡੀ ਪੀ ਦਾ 15% ਹੈ। ਇਸ ਵਿੱਚੋਂ 9% ਜੀ ਡੀ ਪੀ ਦਾ ਪ੍ਰੋਤਸਾਹਨ ਭਾਰਤ ਸਰਕਾਰ ਨੇ ਮੁਹੱਈਆ ਕੀਤਾ ਹੈ।  ਕੋਵਿਡ ਟੀਕੇ ਲਈ ਖੋਜ ਅਤੇ ਵਿਕਾਸ ਗਰਾਂਟ :— ਭਾਰਤੀ ਕੋਵਿਡ ਟੀਕੇ ਦੀ ਖੋਜ ਅਤੇ ਵਿਕਾਸ ਲਈ ਬਾਇਓ ਤਕਨਾਲੋਜੀ ਵਿਭਾਗ ਨੂੰ 900 ਕਰੋੜ ਰੁਪਏ ਮੁਹੱਈਆ ਕੀਤੇ ਜਾ ਰਹੇ ਹਨ।

https://pib.gov.in/PressReleasePage.aspx?PRID=1672321 

 

ਵਿਗਿਆਨ ਅਤੇ ਸਮਾਜ ਵਿੱਚ ਨਵਾਂ ਇੰਟਰਫੇਸ ਬਣਾਉਣ ਲਈ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ: ਸਕੱਤਰ, ਡੀਐੱਸਟੀ

ਸੱਕਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਵਿਸ਼ਵ ਵਿਗਿਆਨ ਦਿਵਸ ਦੇ ਅਵਸਰ ‘ਤੇ ਇੱਕ ਵੈਬੀਨਾਰ ਵਿੱਚ ਬੋਲਦਿਆਂ ਚਾਨਣਾ ਪਾਇਆ ਕਿ ਵਿਗਿਆਨ ਅਤੇ ਸਮਾਜ ਦਰਮਿਆਨ ਨਵੇਂ ਇੰਟਰਫੇਸ ਬਣਾਉਣ ਲਈ ਅਗਲੇ ਕੁਝ ਮਹੀਨਿਆਂ ਵਿੱਚ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ (ਐੱਸਐੱਸਆਰ) 'ਤੇ ਇੱਕ ਨੀਤੀ ਲਾਗੂ ਕੀਤੀ ਜਾਵੇਗੀ। ਡੀਐੱਸਟੀ ਅਤੇ ਯੂਨੈਸਕੋ (ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਦੁਆਰਾ ਵਿਸ਼ਵ ਵਿਗਿਆਨ ਦਿਵਸ ਦੇ ਅਵਸਰ ‘ਤੇ ਸ਼ਾਂਤੀ ਅਤੇ ਵਿਕਾਸ ਲਈ, ਸਾਂਝੇ ਤੌਰ ‘ਤੇ ਆਯੋਜਿਤ ਇੱਕ ਵੈਬੀਨਾਰ ਵਿੱਚ ਉਨ੍ਹਾਂ ਕਿਹਾ, “ਵਿਗਿਆਨ ਨੂੰ ਸਮਾਜ ਨਾਲ ਜੋੜਨ ਨਾਲ , ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ)  ਨੂੰ ਸ਼ਾਂਤੀ ਅਤੇ ਵਿਕਾਸ ਲਈ ਸਭ ਤੋਂ ਮਜ਼ਬੂਤ ​​ਥੰਮ੍ਹ ਬਣਾਇਆ ਜਾ ਸਕਦਾ ਹੈ। ਵਿਗਿਆਨ ਦਾ ਸਮਾਜ ਨਾਲ ਵੱਡੇ ਪੱਧਰ ‘ਤੇ ਸੰਪਰਕ ਕਾਇਮ ਕਰਨਾ ਇੱਕ ਵੱਡੀ ਚੁਣੌਤੀ ਹੈ। ਵਿਗਿਆਨ ਨੂੰ ਲੋਕਾਂ ਤੱਕ ਪਹੁੰਚਣ ਦੀ ਜ਼ਰੂਰਤ ਹੈ ਤਾਂ ਕਿ ਇਸ ਨੂੰ ਸ਼ਾਂਤੀ ਅਤੇ ਵਿਕਾਸ ਲਈ ਇੱਕ ਵੱਡੇ ਸਾਧਨ ਵਜੋਂ ਵਰਤਿਆ ਜਾ ਸਕੇ।”

https://pib.gov.in/PressReleasePage.aspx?PRID=1672492 

 

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਲਈ ਸਬਕਾ ਵਿਸ਼ਵਾਸ (ਵਿਰਾਸਤ ਵਿਵਾਦ ਨਿਪਟਾਰਾ) ਸਕੀਮ ਤਹਿਤ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਤਰੀਕ 31 ਦਸੰਬਰ, 2020 ਤੱਕ ਵਧਾਈ ਗਈ

ਜੰਮੂ-ਕਸ਼ਮੀਰ ਦੇ ਨਵੇਂ ਬਣਾਏ ਗਏ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਜੰਮੂ ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਵਪਾਰ ਅਤੇ ਉਦਯੋਗ ਦੀ ਸਹਾਇਤਾ ਕਰਨ ਦੇ ਇੱਕ ਵੱਡੇ ਫੈਸਲੇ ਵਿੱਚ, ਕੇਂਦਰ ਸਰਕਾਰ ਨੇ ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੋਗ ਟੈਕਸ ਦਾਤਾਵਾਂ ਦੀ ਸਹਾਇਤਾ ਲਈ ਸਭਕਾ ਵਿਸ਼ਵਾਸ (ਵਿਰਾਸਤ ਵਿਵਾਦ ਨਿਪਟਾਰਾ-ਐੱਸਵੀਐੱਲਡੀਆਰ) ਸਕੀਮ ਦੀ ਮਿਆਦ ਸਕੀਮ (ਐੱਸਵੀਐੱਲਡੀਆਰਐੱਸ), 2019 ਤੋਂ 31 ਦਸੰਬਰ, 2020 ਤਕ ਵਧਾਉਣ ਦਾ ਫੈਸਲਾ ਕੀਤਾ ਹੈ।   ਇਹ ਫੈਸਲਾ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਟੈਕਸ ਦਾਤਾਵਾਂ ਲਈ ਵੱਡੀ ਰਾਹਤ ਦੇ ਤੌਰ 'ਤੇ ਆਵੇਗਾ, ਜਿਨ੍ਹਾਂ ਨੂੰ ਆਪਰੇਸ਼ਨ ਦੀ ਵਾਸਤਵਕ ਅਵਧੀ ਦੌਰਾਨ ਇਸ ਸਕੀਮ ਦਾ ਲਾਭ ਲੈਣ ਵਿਚ ਵਾਸਤਵਕ ਤੌਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਵਾਧਾ ਇਨ੍ਹਾਂ ਟੈਕਸਦਾਤਾਵਾਂ ਨੂੰ ਆਪਣੇ ਪਿਛਲੇ ਟੈਕਸ ਵਿਵਾਦਾਂ ਨੂੰ ਸੁਲਝਾਉਣ ਦਾ ਨਵਾਂ ਮੌਕਾ ਦਿੰਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਟੈਕਸ ਦਾਤਾਵਾਂ ਲਈ ਸਕੀਮ ਦਾ ਲਾਭ ਲੈਣ ਲਈ ਇਸ ਮਿਆਦ ਨੂੰ ਵਧਾਉਣ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਦੇਸ਼ ਭਰ ਦੇ ਹਜ਼ਾਰਾਂ ਹੋਰ ਟੈਕਸਦਾਤਾਵਾਂ ਦੇ ਨਾਲ ਇਸ ਸਕੀਮ ਦਾ ਲਾਭ ਉਠਾਉਣ ਦਾ ਇਕ ਮੌਕਾ ਮਿਲੇਗਾ, ਜਿਨ੍ਹਾਂ ਨੇ ਇਸ ਸਕੀਮ ਦਾ ਲਾਭ ਲਿਆ ਹੈ।    ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ। 

https://pib.gov.in/PressReleasePage.aspx?PRID=1672351 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਸਾਮ: ਅਸਾਮ ਵਿੱਚ ਅੱਜ ਕੀਤੇ ਗਏ 24,350 ਟੈਸਟਾਂ ਵਿੱਚੋਂ 202 ਕੇਸ ਪਾਏ ਗਏ, ਜਿਨ੍ਹਾਂ ਵਿੱਚ ਪਾਜ਼ਿਟਿਵ ਦਰ 0.83% ਹੈ, 771 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ - 209835, ਰਿਕਵਰ  ਹੋਏ - 97.25%, ਐਕਟਿਵ ਕੇਸ - 2.29%।

  • ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਦੇ 25 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

  • ਨਾਗਾਲੈਂਡ: 37 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 9,615 ਤੱਕ ਪਹੁੰਚ ਗਈ ਹੈ। ਐਕਟਿਵ ਕੇਸ ਸਿਰਫ 786 ਰਹਿ ਗਏ ਹਨ।

  • ਸਿੱਕਮ: ਰਾਜ ਵਿੱਚ 25 ਨਵੇਂ ਕੇਸ ਆਉਣ ਨਾਲ ਕੋਵਿਡ ਦੇ ਕੁੱਲ ਕੇਸ 4,368 ਹੋ ਗਏ ਹਨ।

  • ਕੇਰਲ: ਡਰ ਹੈ ਕਿ ਆਉਣ ਵਾਲੀਆਂ ਨਾਗਰਿਕ ਸਭਾ ਚੋਣਾਂ ਕੇਰਲ ਵਿੱਚ ਇੱਕ ਹੋਰ ਕੋਵਿਡ-19 ਲਹਿਰ ਨੂੰ ਸ਼ੁਰੂ ਕਰ ਸਕਦੀਆਂ ਹਨ, ਰਾਜ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਹੈ ਕਿ ਉਮੀਦਵਾਰਾਂ, ਰਾਜਨੀਤਿਕ ਕਾਰਕੁਨਾਂ ਅਤੇ ਜਨਤਾ ਨੂੰ ਚੋਣਾਂ ਦਾ ਪ੍ਰਚਾਰ ਕਰਦਿਆਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਵੇਂ ਰੋਜ਼ਾਨਾ ਕੇਸਾਂ ਦੀ ਗਿਣਤੀ ਘਟ ਰਹੀ ਹੈ, ਫਿਰ ਵੀ ਬਹੁਤ ਸਾਰੀਆਂ ਥਾਵਾਂ ’ਤੇ ਇਸਦੇ ਫੈਲਣ ਦੀਆਂ ਵਧੇਰੇ ਸੰਭਾਵਨਾਵਾਂ ਹਨ। ਮੁਹਿੰਮ ਦੌਰਾਨ ਉਮੀਦਵਾਰਾਂ ਸਮੇਤ ਵੱਧ ਤੋਂ ਵੱਧ ਪੰਜ ਵਿਅਕਤੀਆਂ ਨੂੰ ਘਰੇਲੂ ਦੌਰੇ ਲਈ ਜਾਣਾ ਚਾਹੀਦਾ ਹੈ। ਕੋਈ ਹੱਥ ਨਹੀਂ ਮਿਲਾਉਣਾ ਅਤੇ ਕਿਸੇ ਵੀ ਸਥਿਤੀ ਵਿੱਚ ਮਾਸਕ ਨੂੰ ਉਤਾਰਿਆ ਨਹੀਂ ਜਾਣਾ ਚਾਹੀਦਾ। ਮੰਤਰੀ ਨੇ ਆਪਣੀ ਮੁਹਿੰਮ ਦੀਆਂ ਸਮੱਗਰੀਆਂ ਵਿੱਚ ਇਹ ਸੰਦੇਸ਼ ਸ਼ਾਮਲ ਕਰਨ ਦੀ ਵੀ ਅਪੀਲ ਕੀਤੀ ਕਿ ਵੋਟਰਾਂ ਨੂੰ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੌਰਾਨ ਰਾਜ ਵਿੱਚ 77,183 ਐਕਟਿਵ ਮਾਮਲਿਆਂ ਦੇ ਹੋਣ ਤੋਂ ਬਾਅਦ ਵੀਰਵਾਰ ਨੂੰ ਟੈਸਟ ਪਾਜ਼ਿਟਿਵ ਦਰ 10% ਤੋਂ ਹੇਠਾਂ ਆ ਗਈ ਹੈ। ਰਾਜ ਵਿੱਚ ਮੌਜੂਦਾ ਸਮੇਂ ਕੋਵਿਡ-19 ਮੌਤਾਂ ਦੀ ਗਿਣਤੀ 1797 ਹੈ।

  • ਤਮਿਲ ਨਾਡੂ: ਮੁੱਖ ਮੰਤਰੀ ਐਡਾਪਾਡੀ ਕੇ ਪਲਾਨੀਸਵਾਮੀ ਨੇ ਐਂਬੂਲੈਂਸਾਂ ਨੂੰ 24 ਕਰੋੜ ਰੁਪਏ ਦੇ ਸਾਮਾਨ ਨਾਲ ਰਵਾਨਾ ਕੀਤਾ; ਮੁੱਖ ਮੰਤਰੀ ਨੇ ਸਕੱਤਰੇਤ ਤੋਂ ਕੁੱਲ ਨੌਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

  • ਕਰਨਾਟਕ: ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਕੇ ਸੁਧਾਕਰ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਰਾਜ ਵਿੱਚ ਨਵੇਂ ਸੁਧਾਰ ਕੀਤੇ ਗਏ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਸਥਾਪਿਤ ਕੀਤੇ ਜਾਣਗੇ ਜੋ 24*7 ਚੱਲਣਗੇ; ਪ੍ਰੋਜੈਕਟ ਨੂੰ ਲਾਗੂ ਕਰਨ ਲਈ ਜ਼ਰੂਰੀ ਨੀਤੀਗਤ ਤਬਦੀਲੀਆਂ ਕੀਤੀਆਂ ਜਾਣਗੀਆਂ। ਕਰਨਾਟਕ ਦੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦੀਵਾਲੀ ਦੌਰਾਨ ਹਰੇ ਪਟਾਕੇ ਸਾੜਨ ਦੀ ਆਗਿਆ ਦਿੱਤੀ। ਕਰਨਾਟਕ ਸਰਕਾਰ ਨੇ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 1 ਦਸੰਬਰ ਤੋਂ ਆਰਜੀਯੂਐੱਚਐੱਸ ਨਾਲ ਜੁੜੇ ਸਾਰੇ ਮੈਡੀਕਲ, ਡੈਂਟਲ, ਆਯੂਸ਼, ਪੈਰਾ ਮੈਡੀਕਲ, ਨਰਸਿੰਗ ਅਤੇ ਫਾਰਮੇਸੀ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ।

  • ਆਂਧਰ ਪ੍ਰਦੇਸ਼: ਰਾਜ ਨੇ ਐੱਨਬੀਐੱਲ ਅਤੇ ਆਈਸੀਐੱਮਆਰ ਦੁਆਰਾ ਪ੍ਰਵਾਨਿਤ ਨਿੱਜੀ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਟੈਸਟਾਂ ਲਈ ਲਈਆਂ ਜਾ ਰਹੀਆਂ ਦਰਾਂ ਵਿੱਚ ਸੋਧ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਲੈਬ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਭੇਜੇ ਗਏ ਨਮੂਨਿਆਂ ਲਈ ਸਿਰਫ 800 ਰੁਪਏ ਵਸੂਲਣ। ਸਰਕਾਰ ਨੇ ਆਪਣੇ ਆਦੇਸ਼ਾਂ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਨਮੂਨਿਆਂ ਲਈ 1000 ਰੁਪਏ ਤੱਕ ਦਾ ਚਾਰਜ ਲਿਆ ਜਾ ਸਕਦਾ ਹੈ। ਇਸ ਦੌਰਾਨ, ਵੀਰਵਾਰ ਨੂੰ 1728 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 8,49,705 ਹੋ ਗਈ ਹੈ। ਕੁੱਲ 8,22,011 ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 8,40,488 ਲੋਕਾਂ ਦੇ ਕੋਰੋਨਾ ਡਾਇਗਨੌਸਟਿਕ ਟੈਸਟ ਕੀਤੇ ਗਏ ਹਨ। ਰਾਜ ਵਿੱਚ ਇਸ ਵੇਲੇ 20,857 ਐਕਟਿਵ ਕੇਸ ਹਨ। ਰਾਜ ਵਿੱਚ ਕੱਲ 9 ਹੋਰ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 6837 ਤੱਕ ਪਹੁੰਚ ਗਈ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 997 ਨਵੇਂ ਕੇਸ ਆਏ, 1222 ਦੀ ਰਿਕਵਰੀ ਹੋਈ ਅਤੇ 04 ਮੌਤਾਂ ਹੋਈਆਂ ਹਨ; ਜੀਐੱਚਐੱਮਸੀ ਤੋਂ 169 ਕੇਸਾਂ ਦੀ ਪੁਸ਼ਟੀ ਕੀਤੀ ਗਈ। ਕੁੱਲ ਕੇਸ: 2,55,663; ਐਕਟਿਵ ਕੇਸ: 17,094; ਮੌਤਾਂ: 1397; ਡਿਸਚਾਰਜ: 2,37,172।

  • ਮਹਾਰਾਸ਼ਟਰ: ਰਾਜ ਸਰਕਾਰ ਨੇ ਰੇਲਵੇ ਨੂੰ ਬੇਨਤੀ ਕੀਤੀ ਹੈ ਕਿ ਉਹ ਅਧਿਆਪਕਾਂ ਅਤੇ ਸਕੂਲ ਸਟਾਫ਼ ਨੂੰ ਸਥਾਨਕ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਦੀ ਮਨਜੂਰੀ ਦੇਣ। ਇਹ ਮੰਗ ਮਹਾਰਾਸ਼ਟਰ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਲਈ 50% ਹਾਜ਼ਰੀ ਲਾਜ਼ਮੀ ਕਰਨ ਦੇ ਕੁਝ ਦਿਨਾਂ ਬਾਅਦ ਆਈ ਹੈ। ਜੇ ਕੋਵਿਡ-19 ਮਾਮਲਿਆਂ ਵਿੱਚ ਮਹੱਤਵਪੂਰਣ ਵਾਧਾ ਨਹੀਂ ਹੁੰਦਾ ਤਾਂ, ਮੁੰਬਈ ਦੀਆਂ ਸਥਾਨਕ ਰੇਲ ਗੱਡੀਆਂ ਦੀਵਾਲੀ ਦੇ ਤਿਉਹਾਰ ਦੇ ਪੰਦਰਵਾੜੇ ਤੋਂ ਬਾਅਦ ਸਾਰੇ ਯਾਤਰੀਆਂ ਲਈ ਖੋਲ੍ਹੀਆਂ ਜਾ ਸਕਦੀਆਂ ਹਨ। ਬ੍ਰੀਹਾਨ ਮੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਅਧਿਕਾਰੀਆਂ ਨੇ ਕਿਹਾ ਕਿ ਰੋਜ਼ਾਨਾ ਕੋਵਿਡ-19 ਮਾਮਲਿਆਂ ’ਤੇ ਦੋ ਹਫ਼ਤਿਆਂ ਲਈ ਨੇੜਿਓ ਨਜ਼ਰ ਰੱਖੀ ਜਾਏਗੀ ਜਿਸ ਤੋਂ ਬਾਅਦ ਸਥਾਨਕ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਬਾਰੇ ਅੰਤਮ ਫ਼ੈਸਲਾ ਲਿਆ ਜਾਵੇਗਾ।

  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,120 ਨਵੇਂ ਕੇਸ ਆਏ। ਰਿਕਵਰੀ ਦੀ ਦਰ 91.29 ਫ਼ੀਸਦੀ ਤੱਕ ਸੁਧਰ ਗਈ ਹੈ। ਅਹਿਮਦਾਬਾਦ ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਮੁਫ਼ਤ ਕੋਰੋਨਾ ਵਾਇਰਸ ਟੈਸਟ ਕਰਾਉਣ ਲਈ ਨਾ ਜਾਣ। ਏਐੱਮਸੀ ਨੇ ਕਿਹਾ ਹੈ ਕਿ ਲੋੜਵੰਦਾਂ ਨੂੰ ਹੀ ਕੋਰੋਨਾ ਵਾਇਰਸ ਟੈਸਟ ਕਰਾਉਣਾ ਚਾਹੀਦਾ ਹੈ। ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਨਾਗਰਿਕ ਸਿਰਫ ਮੁਫ਼ਤ ਵਿੱਚ ਟੈਸਟ ਲਈ ਏਐੱਮਸੀ ਸਹੂਲਤਾਂ ’ਤੇ ਕਤਾਰ ਵਿੱਚ ਖੜ੍ਹੇ ਹਨ। ਏਐੱਮਸੀ ਨੇ ਉਨ੍ਹਾਂ ਦੀ ਪਛਾਣ ਕਰਨ ਲਈ ਅਮਿੱਟ ਸਿਆਹੀ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਟੈਸਟ ਕਰਵਾਏ ਹਨ।

  • ਰਾਜਸਥਾਨ: ਰਾਜਸਥਾਨ ਵਿੱਚ ਵੀਰਵਾਰ ਨੂੰ 13 ਹੋਰ ਕੋਵਿਡ-19 ਮੌਤਾਂ ਹੋਈਆਂ, ਮਰਨ ਵਾਲਿਆਂ ਦੀ ਕੁੱਲ ਗਿਣਤੀ 2,032 ਹੋ ਗਈ ਹੈ, ਜਦੋਂਕਿ 2,176 ਨਵੇਂ ਮਾਮਲਿਆਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 2,19,327 ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਬੁਲੇਟਿਨ ਦੇ ਅਨੁਸਾਰ, ਇਸ ਵੇਲੇ ਰਾਜ ਵਿੱਚ 17,352 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ 1,99,943 ਹੈ। ਜੈਪੁਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 391 ਹੈ, ਇਸ ਤੋਂ ਬਾਅਦ ਜੋਧਪੁਰ ਵਿੱਚ 199, ਅਜਮੇਰ ਵਿੱਚ 151, ਬੀਕਾਨੇਰ ਵਿੱਚ 149, ਕੋਟਾ ਵਿੱਚ 116, ਭਰਤਪੁਰ ਵਿੱਚ 97 ਅਤੇ ਪਾਲੀ ਵਿੱਚ 78 ਮੌਤਾਂ ਹੋਈਆਂ ਹਨ। ਰਾਜ ਵਿੱਚ ਆਏ ਨਵੇਂ ਕੇਸਾਂ ਵਿੱਚ, ਜੈਪੁਰ ਵਿੱਚ 475, ਜੋਧਪੁਰ ਵਿੱਚ 366, ਬੀਕਾਨੇਰ ਵਿੱਚ 258, ਅਜਮੇਰ ਵਿੱਚ 131, ਅਲਵਰ ਵਿੱਚ 111, ਕੋਟਾ ਵਿੱਚ 95 ਅਤੇ ਸੀਕਰ ਅਤੇ ਉਦੈਪੁਰ ਵਿੱਚ 71 ਅਤੇ ਬਾਕੀ ਜ਼ਿਲ੍ਹਿਆਂ ਵਿੱਚੋਂ ਵੀ ਕੇਸ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਚਿੱਤਰਕੁੱਟ ਵਿੱਚ ਪੰਜ ਦਿਨਾਂ ਦੇ ਦਿਵਾਲੀ ਤਿਉਹਾਰ ਦੀ ਸ਼ੁਰੂਆਤ ਕੋਵਿਡ-19 ਦੇ ਪਰਛਾਵੇਂ ਹੇਠ ਸ਼ੁਰੂ ਹੋਈ ਹੈ – ਇਹ ਸ਼ਹਿਰ ਮੱਧ ਪ੍ਰਦੇਸ਼ ਦਾ ਪਵਿੱਤਰ ਸਥਾਨ ਹੈ ਜੋ ਭਗਵਾਨ ਰਾਮ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੰਜ ਦਿਨਾਂ ਦੇ ਲੰਬੇ ਤਿਉਹਾਰ ਦੀ ਸ਼ੁਰੂਆਤ ਦੇ ਲਈ ਛੋਟੇ-ਮੋਟੇ ਸ਼ਰਧਾਲੂ ਚਿੱਤਰਕੋਟ ਵਿੱਚ ਮਦਾਕਣੀ ਨਦੀ ਦੇ ਕਿਨਾਰੇ ਪਹੁੰਚੇ, ਇਹ ਧਨਤੇਰਸ ਦੀ ਸ਼ਾਮ ਨੂੰ ਡੂੰਘੇ ਦਾਨ (ਜਗਦੇ ਦੀਵਿਆਂ ਦੀ ਭੇਟ) ਕਰਨ ਲਈ ਇੱਥੇ ਪਹੁੰਚੇ ਹਨ। ਇਸ ਦੇ ਉਲਟ, ਦੀਵਿਆਂ ਦੇ ਤਿਉਹਾਰ ਦੌਰਾਨ ਪਿਛਲੇ ਸਾਲ ਇਸ ਸਥਾਨ ’ਤੇ 35 ਲੱਖ ਤੋਂ ਵੱਧ ਸ਼ਰਧਾਲੂਆਂ ਆਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਕਸ਼ਮੀ ਪੂਜਨ ਦੇ ਦਿਨ ਆਉਂਦੇ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਦੇ ਰਾਏਪੁਰ ਦੇ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਖੇਤਰਾਂ ਵਿੱਚ ਮਲਟੀਪਲੈਕਸਾਂ ਅਤੇ ਸਿਨੇਮਾ ਹਾਲਾਂ ਨੂੰ ਆਪਣੀ 50 ਫ਼ੀਸਦੀ ਸਿਟਿੰਗ ਸਮਰੱਥਾ ਦੇ ਨਾਲ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਰਾਏਪੁਰ ਉਨ੍ਹਾਂ ਜ਼ਿਲ੍ਹਿਆਂ ਦੀ ਸੂਚੀ ਵਿੱਚ ਨਵਾਂ ਜੋੜ ਹੈ ਜਿੱਥੇ ਰਾਜ ਸਰਕਾਰ ਦੁਆਰਾ ਫਿਲਮਾਂ ਦੇ ਪ੍ਰਦਰਸ਼ਨ ਦੀ ਆਗਿਆ ਦਿੱਤੀ ਗਈ ਹੈ। ਰਾਏਪੁਰ ਵਿੱਚ ਫਿਲਮਾਂ ਦੀ ਸਕ੍ਰੀਨਿੰਗ ਸ਼ਨੀਵਾਰ, ਦੀਵਾਲੀ ਵਾਲੇ ਦਿਨ ਜਾਂ ਐਤਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image007IGXQ.jpg

 

https://static.pib.gov.in/WriteReadData/userfiles/image/image008MN4G.jpg

 

Image

 

****

 

 

ਵਾਈਬੀ 



(Release ID: 1672826) Visitor Counter : 164