ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕਰਨਗੇ ਡਾ. ਬਾਲਾਸਾਹਿਬ ਵਿਖੇ ਪਾਟਿਲ ਦੀ ਸਵੈ–ਜੀਵਨੀ ਰਿਲੀਜ਼ ਤੇ ਉਨ੍ਹਾਂ ਦੇ ਸਨਮਾਨ ਵਿੱਚ ‘ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀ’ ਨੂੰ ਨਵਾਂ ਨਾਮ ਦੇਣਗੇ
Posted On:
12 OCT 2020 7:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਕਤੂਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਡਾ. ਬਾਲਾਸਾਹਿਬ ਵਿਖੇ ਪਾਟਿਲ ਦੀ ਸਵੈ–ਜੀਵਨੀ ਜਾਰੀ ਕਰਨਗੇ ਅਤੇ ‘ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀ’ ਨੂੰ ਇੱਕ ਨਵਾਂ ਨਾਮ ‘ਲੋਕਨੇਤੇ ਡਾ. ਬਾਲਾਸਾਹਿਬ ਵਿਖੇ ਪਾਟਿਲ ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀ’ ਦੇਣਗੇ।
ਡਾ. ਬਾਲਾਸਾਹਿਬ ਵਿਖੇ ਪਾਟਿਲ ਕਈ ਵਾਰ ਲੋਕ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਸਵੈ–ਜੀਵਨੀ ਦਾ ਸਿਰਲੇਖ ‘ਦੇਹ ਵੇਚਵਾ ਕਰਾਨੀ’ ਹੈ, ਜਿਸ ਦਾ ਅਰਥ ਹੈ ‘ਚੰਗੇ ਕਾਰਜ ਲਈ ਕਿਸੇ ਦਾ ਜੀਵਨ ਸਮਰਪਣ’ ਅਤੇ ਇਹ ਨਾਮ ਬਿਲਕੁਲ ਸਹੀ ਹੈ ਕਿਉਂਕਿ ਉਨ੍ਹਾਂ ਨੇ ਸਾਰਾ ਜੀਵਨ ਖੇਤੀਬਾੜੀ ਤੇ ਸਹਿਕਾਰੀ ਸਭਾਵਾਂ ਸਮੇਤ ਵਿਭਿੰਨ ਖੇਤਰਾਂ ਵਿੱਚ ਆਪਣੇ ਵਿਲੱਖਣ ਕਾਰਜ ਰਾਹੀਂ ਸਮਾਜ ਦੀ ਭਲਾਈ ਦੇ ਲੇਖੇ ਲਾਇਆ।
‘ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀ’ ਦੀ ਸਥਾਪਨਾ ਅਹਿਮਦਨਗਰ ਜ਼ਿਲ੍ਹੇ ’ਚ ਲੋਨੀ ਵਿਖੇ 1964 ’ਚ ਗ੍ਰਾਮੀਣ ਲੋਕਾਂ ਨੂੰ ਵਿਸ਼ਵ–ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਕੀਤੀ ਸੀ। ਇਹ ਸੁਸਾਇਟੀ ਇਸ ਵੇਲੇ ਵਿਦਿਆਰਥੀਆਂ ਦੇ ਵਿੱਦਿਅਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਸਰੀਰਕ ਤੇ ਮਨੋਵਿਗਿਆਨਕ ਵਿਕਾਸ ਦੇ ਮੁੱਖ ਮਿਸ਼ਨ ਨਾਲ ਸੇਵਾ ਕਰ ਰਹੀ ਹੈ।
****
ਏਪੀ/ਐੱਸਐੱਚ
(Release ID: 1663842)
Read this release in:
Telugu
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam