ਮੰਤਰੀ ਮੰਡਲ 
                
                
                
                
                
                
                    
                    
                         ਮੰਤਰੀ ਮੰਡਲ ਨੇ ਕੋਲਕਾਤਾ ਬੰਦਰਗਾਹ ਟਰੱਸਟ ਦਾ ਨਵਾਂ ਨਾਮ ਸਿਆਮਾ ਪ੍ਰਸਾਦ ਮੁਖਰਜੀ  ਟਰੱਸਟ ਕਰਨ ਦੀ ਪ੍ਰਵਾਨਗੀ ਦਿੱਤੀ
                    
                    
                        
                    
                
                
                    Posted On:
                03 JUN 2020 5:13PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੋਲਕਾਤਾ ਬੰਦਰਗਾਹ ਦਾ ਨਵਾਂ ਨਾਮ ਸਿਆਮਾ ਪ੍ਰਸਾਦ ਮੁਖਰਜੀ  ਬੰਦਰਗਾਹ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
 
ਕੋਲਕਾਤਾ ਬੰਦਰਗਾਹ ਟਰੱਸਟ  ਦੇ ਬੋਰਡ ਆਵ੍ ਟਰੱਸਟੀਜ਼ ਨੇ 25 ਫਰਵਰੀ 2020 ਨੂੰ ਹੋਈ ਆਪਣੀ ਬੈਠਕ ਵਿੱਚ ਇੱਕ ਪ੍ਰਸਤਾਵ ਪੇਸ਼ ਕਰਕੇ ਉੱਘੇ ਵਿਧੀਵੇਤਾ, ਅਧਿਆਪਕ, ਵਿਚਾਰਕ ਅਤੇ ਜਨ ਸਧਾਰਨ ਦੇ ਨੇਤਾ ਸਿਆਮਾ ਪ੍ਰਸਾਦ ਮੁਖਰਜੀ ਦੀ ਬਹੁਆਯਾਮੀ ਪ੍ਰਤਿਭਾ  ਦੇ ਧਨੀ  ਦੇ ਰੂਪ ਵਿੱਚ ਧਿਆਨ ਵਿੱਚ ਰੱਖ ਕੇ  ਕੋਲਕਾਤਾ ਬੰਦਰਗਾਹ ਨੂੰ ਨਵਾਂ ਨਾਮ ਸਿਆਮਾ ਪ੍ਰਸਾਦ ਮੁਖਰਜੀ  ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ। 
 
ਕੋਲਕਾਤਾ ਬੰਦਰਗਾਹ ਦੀਆਂ 150ਵੀਂ ਜਯੰਤੀ  ਦੇ ਉਦਘਾਟਨ ਸਮਾਰੋਹ  ਦੇ ਅਵਸਰ ‘ਤੇ 12 ਜਨਵਰੀ 2020 ਨੂੰ,  ਪੱਛਮੀ ਬੰਗਾਲ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਐਲਾਨ ਕੀਤਾ ਗਿਆ ਕਿ ਕੋਲਕਾਤਾ ਬੰਦਰਗਾਹ ਦਾ ਨਾਮ ਬਦਲਕੇ ਉਸ ਨੂੰ ਨਵਾਂ ਨਾਮ ਸਿਆਮਾ ਪ੍ਰਸਾਦ ਮੁਖਰਜੀ  ਦਿੱਤਾ ਜਾਵੇਗਾ ਜਿਨ੍ਹਾਂ ਨੂੰ ਪੱਛਮ ਬੰਗਾਲ ਦਾ ਸਭ ਤੋਂ  ਯੋਗ ਪੁੱਤਰ  ਅਤੇ ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣ ਵਿੱਚ ਮੋਹਰੀ,  ਬੰਗਾਲ  ਦੇ ਵਿਕਾਸ ਦੇ ਸੁਪਨਾ ਦੇਖਣ ਵਾਲਾ, ਉਦਯੋਗੀਕਰਨ ਦਾ ਪ੍ਰੇਰਣਾ ਸਰੋਤ ਅਤੇ ਇੱਕ ਰਾਸ਼ਟਰ  ਲਈ ਇੱਕ ਕਾਨੂੰਨ ਦਾ ਪ੍ਰਚੰਡ ਸਮਰਥਕ ਮੰਨਿਆ ਜਾਂਦਾ ਸੀ।
 
ਪਿਛੋਕੜ
ਕੋਲਕਾਤਾ ਬੰਦਰਗਾਹ ਪਹਿਲੀ ਪ੍ਰਮੁੱਖ ਬੰਦਰਗਾਹ ਹੋਣ  ਦੇ ਨਾਲ-ਨਾਲ ਨਦੀ  ਦੇ ਕੰਢੇ ਸਥਿਤ ਦੇਸ਼ ਦੀ ਪਹਿਲੀ ਬੰਦਰਗਾਹ ਹੈ।  1870  ਦੇ ਕਾਨੂੰਨ V  ਦੇ ਅਨੁਸਾਰ ਕੋਲਕਾਤਾ ਬੰਦਰਗਾਹ ਦੇ ਸੁਧਾਰ ਲਈ ਕਮਿਸ਼ਨਰਾਂ  ਦੀ ਨਿਯੁਕਤੀ ‘ਤੇ 17 ਅਕਤੂਬਰ 1870 ਨੂੰ ਇਹ ਇੱਕ ਟਰੱਸਟ  ਦੁਆਰਾ ਸੰਚਾਲਿਤ ਹੋਈ।  ਇਸ ਦੀ ਵਿਸ਼ੇਸ਼ਤਾ ਹੈ ਕਿ ਇਹ ਪਹਿਲੀ ਅਨੁਸੂਚੀ ਭਾਗ 1 -  ਭਾਰਤੀ ਬੰਦਰਗਾਹ ਕਾਨੂੰਨ 1908 ਵਿੱਚ ਕ੍ਰਮ ਸੰਖਿਆ 1 ‘ਤੇ ਹੈ ਅਤੇ ਪ੍ਰਮੁੱਖ ਬੰਦਰਗਾਹ ਟਰੱਸਟ ਕਾਨੂੰਨ 1963 ਦੁਆਰਾ ਸੰਚਾਲਿਤ ਹੈ।  ਕੋਲਕਾਤਾ ਬੰਦਰਗਾਹ ਨੇ ਆਪਣੀ ਯਾਤਰਾ  ਦੇ 150 ਸਾਲ ਤੈਅ ਕੀਤੇ ਹਨ।  ਇਹ ਵਪਾਰ ,  ਵਣਜ ਅਤੇ ਆਰਥਿਕ ਵਿਕਾਸ ਲਈ ਭਾਰਤ ਦਾ ਮੁੱਖ ਦੁਆਰ ਹੈ।  ਇਹ ਅਜ਼ਾਦੀ ਲਈ ਭਾਰਤ  ਦੇ ਸੰਘਰਸ਼ ,  ਪਹਿਲੀ ਅਤੇ ਦੂਜੀ ਵਿਸ਼ਵ ਲੜਾਈ ਅਤੇ ਦੇਸ਼ ਵਿੱਚ,  ਖਾਸ ਤੌਰ 'ਤੇ ਪੂਰਬੀ ਭਾਰਤ ਵਿੱਚ ਹੋ ਰਹੇ ਸਮਾਜਿਕ - ਆਰਥਿਕ ਬਦਲਾਅ ਦਾ ਗਵਾਹ ਵੀ ਰਹੀ ਹੈ।
 
ਆਮ ਤੌਰ ‘ਤੇ ਭਾਰਤ ਵਿੱਚ ਪ੍ਰਮੁੱਖ ਬੰਦਰਗਾਹਾਂ  ਦੇ ਨਾਮ ਸ਼ਹਿਰ ਅਤੇ ਉਸ ਕਸਬੇਅ  ਦੇ ਨਾਮ ‘ਤੇ ਹਨ ਜਿੱਥੇ ਉਹ ਸਥਿਤ ਹਨ,  ਹਾਲਾਂਕਿ ਵਿਸ਼ੇਸ਼ ਮਾਮਲਿਆਂ ਵਿੱਚ ਅਤੇ ਉੱਘੇ ਨੇਤਾਵਾਂ  ਦੇ ਯੋਗਦਾਨ ‘ਤੇ ਗੌਰ ਕਰਨ  ਦੇ ਕਾਰਨ ਕੁਝ ਬੰਦਰਗਾਹਾਂ ਨੂੰ ਪਹਿਲਾਂ ਵੀ ਮਹਾਨ ਰਾਸ਼ਟਸਰੀ ਨੇਤਾਵਾਂ  ਦੇ ਨਾਮ ‘ਤੇ ਨਵਾਂ ਨਾਮ ਦਿੱਤਾ ਗਿਆ।  ਨਹੇਵਾ ਸ਼ੇਵਾ ਬੰਦਰਗਾਹ ਨੂੰ ਸਰਕਾਰ ਨੇ 1988 ਵਿੱਚ ਜਵਾਹਰਲਾਲ ਨਹਿਰੂ ਬੰਦਰਗਾਹ ਟਰੱਸਟ ਨਾਮ ਦਿੱਤਾ ।  ਤੂਤੀਕੋਰਨ ਬੰਦਰਗਾਹ ਟਰੱਸਟ ਦਾ ਨਾਮ ਬਦਲ ਕੇ ਸਾਲ 2011 ਵਿੱਚ ਵੀ. ਓ.  ਚਿਦੰਬਰਨਾਰ ਬੰਦਰਗਾਹ ਟਰੱਸਟ ਕਰ ਦਿੱਤਾ ਗਿਆ ਅਤੇ ਐਨੌਰ ਬੰਦਰਗਾਹ ਲਿਮਿਟਿਡ ਨੂੰ ਉੱਘੇ ਸੁਤੰਤਰਤਾ ਸੰਗ੍ਰਾਮੀ ਅਤੇ ਤਮਿਲ ਨਾਡੂ  ਦੇ ਸਾਬਕਾ ਮੁੱਖ ਮੰਤਰੀ ਸ਼੍ਰੀ  ਕੇ. ਕਾਮਰਾਜਾਰ  ਦੇ ਸਨਮਾਨ ਵਿੱਚ ਕਾਮਰਾਜਾਰ ਬੰਦਰਗਾਹ ਲਿਮਿਟਿਡ ਨਾਮ  ਦੇ ਦਿੱਤਾ ਗਿਆ।  ਹਾਲ ਹੀ ਵਿੱਚ 2017 ਵਿੱਚ ਕਾਂਡਲਾ ਬੰਦਰਗਾਹ ਦਾ ਨਾਮ ਬਦਲਕੇ ਦੀਨਦਯਾਲ ਬੰਦਰਗਾਹ ਕਰ ਦਿੱਤਾ ਗਿਆ।  ਇਸ ਦੇ ਇਲਾਵਾ ਅਨੇਕ ਹਵਾਈ ਅੱਡਿਆਂ  ਦੇ ਨਾਮ ਭਾਰਤ  ਦੇ ਮਹਾਨ ਨੇਤਾਵਾਂ  ਦੇ ਨਾਮ ‘ਤੇ ਰੱਖੇ ਗਏ ਹਨ।
***
ਵੀਆਰਆਰਕੇ/ਐੱਸਐੱਚ
                
                
                
                
                
                (Release ID: 1629246)
                Visitor Counter : 320
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Kannada 
                    
                        ,
                    
                        
                        
                            Malayalam