ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
18 APR 2020 6:19PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਦੇਸ਼ ਦੇ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 47 ਜ਼ਿਲ੍ਹਿਆਂ ’ਚ ਕਾਰਜ–ਯੋਜਨਾ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਕੋਡਾਗੂ (ਕਰਨਾਟਕ) ਇੱਕ ਨਵਾਂ ਜ਼ਿਲ੍ਹਾ ਹੈ, ਜਿਹੜਾ ਮਹੇ (ਪੁੱਦੂਚੇਰੀ) ਨਾਲ ਇਸ ਸੂਚੀ ਵਿੱਚ ਜੋੜ ਦਿੱਤਾ ਗਿਆ ਹੈ, ਜਿੱਥੇ ਪਿਛਲੇ 28 ਦਿਨਾਂ ਦੌਰਾਨ ਕੋਰੋਨਾ–ਵਾਇਰਸ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। 12 ਰਾਜਾਂ ਦੇ 22 ਨਵੇਂ ਜ਼ਿਲ੍ਹਿਆਂ ’ਚ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ, ਇਨ੍ਹਾਂ ’ਚ ਇਹ ਸ਼ਾਮਲ ਹਨ:
• ਲੱਖੀਸਰਾਏ, ਗੋਪਾਲਗੰਜ, ਭਾਗਲਪੁਰ – ਬਿਹਾਰ
• ਧੌਲਪੁਰ ਤੇ ਉਦੇਪੁਰ – ਰਾਜਸਥਾਨ
• ਪੁਲਵਾਮਾ – ਜੰਮੂ ਤੇ ਕਸ਼ਮੀਰ
• ਥੂਬਲ – ਮਣੀਪੁਰ
• ਚਿੱਤਰਦੁਰਗ – ਕਰਨਾਟਕ
• ਹੁਸ਼ਿਆਰਪੁਰ – ਪੰਜਾਬ
• ਰੋਹਤਕ ਤੇ ਚਰਖੀ ਦਾਦਰੀ – ਹਰਿਆਣਾ
• ਲੋਹਿਤ – ਅਰੁਣਾਚਲ ਪ੍ਰਦੇਸ਼
• ਭਦਰਕ, ਪੁਰੀ – ਓਡੀਸ਼ਾ
• ਕਰੀਮਗੰਜ, ਗੋਲਘਤਾ, ਕਾਮਰੂਪ (ਦਿਹਾਤੀ), ਨਲਬਾੜੀ ਤੇ ਦੱਖਣੀ ਸਲਮਾਰਾ – ਆਸਾਮ
• ਜਲਪਾਈਗੁੜੀ ਤੇ ਕਲੀਮਪੌਂਗ – ਪੱਛਮੀ ਬੰਗਾਲ
• ਵਿਸ਼ਾਖਾਪਟਨਮ – ਆਂਧਰਾ ਪ੍ਰਦੇਸ਼
ਇਸ ਵੇਲੇ, ਕੋਵਿਡ–19 ਲਈ ਮ੍ਰਿਤੂ–ਦਰ 3.3% ਹੈ। ਅੰਕੜਿਆਂ ਦਾ ਅਗਲਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਮ੍ਰਿਤਕਾਂ ਵਿੱਚੋਂ:
• 14.4% ਲੋਕ 0–45 ਸਾਲ ਉਮਰ ਸਮੂਹ ਦੇ ਹਨ
• 10.3% 45–60 ਸਾਲ ਉਮਰ ਸਮੂਹ ਦੇ ਹਨ
• 33.1% 60–75 ਸਾਲ ਉਮਰ ਸਮੂਹ ਦੇ ਹਨ
• 42.2% 75 ਸਾਲ ਤੇ ਉਸ ਤੋਂ ਉੱਪਰ ਦੇ ਉਮਰ–ਸਮੂਹ ਦੇ ਹਨ
ਇਹ ਅੰਕੜੇ ਦਰਸਾਉਂਦੇ ਹਨ ਕਿ 75.3% ਮਾਮਲੇ 60 ਸਾਲ ਤੋਂ ਵੱਧ ਉਮਰ–ਵਰਗ ਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ 83% ਮਾਮਲਿਆਂ ’ਚ ਮ੍ਰਿਤਕਾਂ ਨੂੰ ਪਹਿਲਾਂ ਤੋਂ ਹੀ ਕੋਈ ਹੋਰ ਬਿਮਾਰੀਆਂ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਪਹਿਲਾਂ ਤੋਂ ਉਜਾਗਰ ਤੱਥ ਮੁਤਾਬਕ ਬਜ਼ੁਰਗ ਵਿਅਕਤੀ ਤੇ ਪਹਿਲਾਂ ਤੋਂ ਕਿਸੇ ਬਿਮਾਰੀ ਦੇ ਸ਼ਿਕਾਰ ਵਿਅਕਤੀ ਵਧੇਰੇ ਖ਼ਤਰੇ ’ਚ ਹਨ।
ਵਿਸਵ–ਪੱਧਰੀ ਟੈਸਟਿੰਗ ਵਿਧੀ–ਵਿਗਿਆਨ ਦੀ ਸਮੀਖਿਆ ਕਰਨ ਤੋਂ ਬਾਅਦ ਆਈਸੀਐੱਮਆਰ (ICMR) ਦੀ ਕੌਮੀ ਟਾਸਕ–ਫ਼ੋਰਸ ਨੇ ਸਾਰੇ ਰਾਜਾਂ ਨੂੰ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਇਹ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਇੱਥੇ ਵੇਖੇ ਜਾ ਸਕਦੇ ਹਨ:
https://www.mohfw.gov.in/pdf/ProtocolRapidAntibodytest.pdf
ਇਸ ਦੇ ਨਾਲ ਹੀ, ਕੋਈ ਰੈਪਿਡ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ, ਰਾਜਾਂ ਨੂੰ ਆਈਸੀਐੱਮਆਰ ਦੀ ਵੈੱਬਸਾਈਟ (covid19cc.nic.in/ICMR) ਉੱਤੇ ਕੋਵਿਡ–19 ਲਈ ਟੈਸਟਾਂ ਨਾਲ ਸਬੰਧਿਤ ਕੋਈ ਅੰਕੜੇ ਰਜਿਸਟਰ ਕਰਨੇ ਚਾਹੀਦੇ ਹਨ।
ਦੇਸ਼ ਵਿੱਚ ਹੁਣ ਤੱਕ ਕੁੱਲ 14,378 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਮਾਮਲਿਆਂ ਦੇ 13.82% ਭਾਵ 1992 ਵਿਅਕਤੀ ਠੀਕ ਹੋ ਚੁੱਕੇ ਹਨ / ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1615839)
Visitor Counter : 254
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam