PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 08 APR 2020 6:51PM by PIB Chandigarh

 

Coat of arms of India PNG images free downloadhttp://164.100.117.97/WriteReadData/userfiles/image/image001ZTPU.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

· ਹੁਣ ਤੱਕ, ਦੇਸ਼ ਵਿੱਚ 5194 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 149 ਮੌਤਾਂ ਰਿਪੋਰਟ ਹੋਈਆਂ ਹਨ।

· ਪ੍ਰਧਾਨ ਮੰਤਰੀ ਨੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ; ਕਿਹਾ
ਸਰਕਾਰ ਦੀ ਪ੍ਰਾਥਮਿਕਤਾ ਹਰੇਕ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ

· ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਾਜ਼ਮੀ ਵਸਤਾਂ ਦੀ ਉਪਲੱਬਧਾ ਸੁਨਿਸ਼ਚਿਤ ਕਰਨ ਨੂੰ ਕਿਹਾ।

· ਪੰਜ ਲੱਖ ਰੁਪਏ ਤੱਕ ਦੇ ਸਾਰੇ ਇਨਕਮ ਟੈਕਸ ਰਿਫੰਡ ਤੁਰੰਤ ਜਾਰੀ ਕੀਤੇ ਜਾਣਗੇ; ਸਾਰੇ ਜੀਐੱਸਟੀ ਅਤੇ ਕਸਟਮ ਰਿਫੰਡ ਵੀ ਜਾਰੀ ਕੀਤੇ ਜਾਣਗੇ

· ਕਬਾਇਲੀ ਮਾਮਲੇ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਨੋਡਲ ਏਜੰਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਚਿਤ ਦਰ 'ਤੇ ਲਘੂ ਵਣ ਉਪਜ ਦੀ ਖਰੀਦ ਦਾ ਕਾਰਜ ਕਰਨ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 5194 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 149 ਮੌਤਾਂ ਰਿਪੋਰਟ ਹੋਈਆਂ ਹਨ। 402 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ/ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈ। ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲੌਕਡਾਊਨ ਦੇ ਪ੍ਰਭਾਵੀ ਕਦਮਾਂ ਨੂੰ ਇੱਕਸਮਾਨ ਤਰੀਕੇ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਨਾਗਰਿਕਾਂ ਦੁਆਰਾ ਸਮਾਜਕਦੂਰੀ ਦੇ ਅਭਿਆਸ ਦੀ ਚੰਗੀ ਤਰ੍ਹਾਂ ਪਾਲਣਾ ਕੀਤੇ ਜਾਣ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿਸ ਨਾਲ ਕੋਵਿਡ–19 ਦੀ ਛੂਤ ਨਾਲ ਸਫ਼ਲਤਾਪੂਰਬਕ ਲੜਨ ਵਿੱਚ ਮਦਦ ਮਿਲੇਗੀ।

https://pib.gov.in/PressReleseDetail.aspx?PRID=1612300

 

ਪ੍ਰਧਾਨ ਮੰਤਰੀ ਨੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵਿਖੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਹਰੇਕ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਥਿਤੀ ਮਾਨਵ ਜਾਤੀ ਦੇ ਇਤਿਹਾਸ ਵਿੱਚ ਇੱਕ ਯੁਗਾਂਤਕਾਰੀ ਘਟਨਾ ਹੈ ਅਤੇ ਸਾਨੂੰ ਇਸ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਣਾ ਚਾਹੀਦਾ ਹੈ । ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਕੇਂਦਰ ਦੇ ਨਾਲ ਮਿਲਕੇ ਕੰਮ ਕਰਨ ਵਾਲੀਆਂ ਰਾਜ ਸਰਕਾਰਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਇਕਜੁੱਟ ਮੋਰਚਾ ਪੇਸ਼ ਕਰਨ ਦੇ ਉਦੇਸ਼ ਨਾਲ ਦੇਸ਼ ਵਿੱਚ ਰਾਜ-ਵਿਵਸਥਾ ਦੇ ਸਾਰੇ ਵਰਗਾਂ ਦੀ ਇਕਜੁੱਟਤਾ ਜ਼ਰੀਏ ਰਚਨਾਤਮਕ ਅਤੇ ਸਕਾਰਾਤਮਕ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ। ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਜ਼ਰੂਰੀ ਜਾਣਕਾਰੀ ਦਿੱਤੀ, ਨੀਤੀਗਤ ਉਪਾਅ ਸੁਝਾਏ, ਲੌਕਡਾਊਨ ਹੋਰ ਅੱਗੇ ਵਧਾਉਣ ਦੀ ਰਾਹ ਤੇ ਵਿਚਾਰ-ਵਟਾਂਦਰਾ ਕੀਤਾ

https://pib.gov.in/PressReleseDetail.aspx?PRID=1612236

 

ਗ੍ਰਹਿ ਮੰਤਰਾਲੇ ਨੇ ਕੋਵਿਡ-19 ਨਾਲ ਲੜਨ ਲਈ ਰਾਜਾਂ ਨੂੰ ਲੌਕਡਾਊਨ ਦੌਰਾਨ ਲਾਜ਼ਮੀ ਵਸਤਾਂ (ਈਸੀ) ਐਕਟ, 1955 ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਲਈ ਲਾਜ਼ਮੀ ਵਸਤਾਂ ਦੀ ਉਪਲੱਬਧਤਾ ਸੁਨਿਸ਼ਚਤ ਕਰਨ ਲਈ ਲਿਖਿਆ

ਦੇਸ਼ ਵਿੱਚ ਲਾਜ਼ਮੀ ਵਸਤਾਂ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੇਂਦਰੀ ਗ੍ਰਹਿ ਸਕੱਤਰ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਾਜ਼ਮੀ ਵਸਤਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਲਾਜ਼ਮੀ ਵਸਤਾਂ (ਈਸੀ) ਐਕਟ, 1955 ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਲਈ ਲਿਖਿਆ ਹੈ। ਇਨ੍ਹਾਂ ਉਪਾਵਾਂ ਵਿੱਚ ਸਟਾਕ ਸੀਮਾ ਦਾ ਨਿਰਧਾਰਨ, ਕੀਮਤਾਂ ਦੀ ਕੈਪਿੰਗ, ਉਤਪਾਦਨ ਵਿੱਚ ਵਾਧਾ, ਡੀਲਰਾਂ ਦੇ ਖਾਤਿਆਂ ਦੀ ਜਾਂਚ ਅਤੇ ਇਸ ਤਰ੍ਹਾਂ ਦੇ ਹੋਰ ਕਾਰਜ ਸ਼ਾਮਲ ਹਨ।

https://pib.gov.in/PressReleseDetail.aspx?PRID=1612154

 

ਇਨਕਮ ਟੈਕਸ ਵਿਭਾਗ ਮੁਲਤਵੀ ਪਏ 5 ਲੱਖ ਰੁਪਏ ਤੱਕ ਦੇ ਸਾਰੇ ਰੀਫ਼ੰਡ ਤੁਰੰਤ ਜਾਰੀ ਕਰੇਗਾ; ਲਗਭਗ ਸਾਰੇ ਜੀਐੱਸਟੀ ਤੇ ਕਸਟਮ ਰੀਫ਼ੰਡ ਵੀ ਜਾਰੀ ਹੋਣਗੇ; ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਸਮੇਤ 1 ਲੱਖ ਦੇ ਲਗਭਗ ਕਾਰੋਬਾਰੀ ਸੰਸਥਾਵਾਂ ਨੂੰ ਲਾਭ ਪੁੱਜੇਗਾ

 

14 ਲੱਖ ਟੈਕਸਦਾਤਿਆਂ ਨੂੰ ਲਾਭ ਪੁੱਜੇਗਾ; 18,000 ਕਰੋੜ ਰੁਪਏ ਦਾ ਕੁੱਲ ਰੀਫ਼ੰਡ ਤੁਰੰਤ ਪ੍ਰਵਾਨ ਕੀਤਾ

https://pib.gov.in/PressReleseDetail.aspx?PRID=1612291

 

ਭਾਰਤੀ ਰੇਲਵੇ ਕੋਵਿਡ -19 ਦੀ ਚੁਣੌਤੀ ਨਾਲ ਨਜਿੱਠਣ ਲਈ 2500 ਡਾਕਟਰਾਂ ਤੇ 35000 ਪੈਰਾਮੈਡੀਕਲ ਸਟਾਫ ਤੋਂ ਜ਼ਿਆਦਾ ਦੀ ਤੈਨਾਤੀ ਕਰੇਗਾ

ਕੋਵਿਡ -19 ਨਾਲ ਜੰਗ ਖ਼ਿਲਾਫ਼ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਿਹਤ ਸੰਭਾਲ਼ ਸਬੰਧੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਲਈ ਭਾਰਤੀ ਰੇਲਵੇ ਨੇ ਵੀ ਜ਼ੋਰਦਾਰ ਤਰੀਕੇ ਨਾਲ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।  ਰੇਲਵੇ ਨੇ ਕੋਵਿਡ-19 ਨਾਲ ਨਜਿੱਠਣ ਲਈ ਆਪਣੇ ਮੌਜੂਦਾ ਹਸਪਤਾਲਾਂ ਨੂੰ ਲੋੜੀਂਦੇ ਸਾਜ਼ੋ-ਸਾਮਾਨ ਨਾਲ ਤਿਆਰ ਕਰਨ, ਕਿਸੇ ਵੀ ਤਰ੍ਹਾਂ ਦੀ ਅਚਨਚੇਤੀ ਸਥਿਤੀ ਲਈ ਹਸਪਤਾਲਾਂ ਵਿੱਚ ਬੈੱਡਾਂ ਦੀ ਜ਼ਰੂਰਤ ਨੂੰ ਪੂਰਾ ਕਰਨ, ਵਾਧੂ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਭਰਤੀ, ਯਾਤਰੀ ਗੱਡੀਆਂ ਦੇ ਡੱਬਿਆਂ ਨੂੰ ਆਈਸੋਲੇਸ਼ਨ ਡੱਬਿਆਂ ਵਿੱਚ  ਬਦਲਣ, ਮੈਡੀਕਲ ਉਪਕਰਣਾਂ ਦੀ ਉਪਲੱਬਧਤਾ, ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ ਅਤੇ ਵੈਂਟੀਲੇਟਰਾਂ ਆਦਿ ਦਾ ਇਨ-ਹਾਊਸ ਨਿਰਮਾਣ ਸ਼ੁਰੂ ਕਰ ਦਿੱਤਾ ਹੈ।  

https://pib.gov.in/PressReleseDetail.aspx?PRID=1612283

 

ਕੋਰੋਨਾ ਵਾਇਰਸ (ਕੋਵਿਡ–19) ਖ਼ਿਲਾਫ਼ ਲੜਾਈ ਚ ਭਾਰਤੀ ਵਾਯੂ ਸੈਨਾ ਨਿਰੰਤਰ ਸਹਿਯੋਗ ਦੇ ਰਹੀ ਹੈ

 

ਪਿਛਲੇ ਕੁਝ ਦਿਨਾਂ ਦੌਰਾਨ, ਭਾਰਤੀ ਵਾਯੂ ਸੈਨਾ ਨੇ ਜ਼ਰੂਰੀ ਮੈਡੀਕਲ ਸਪਲਾਈਜ਼ ਤੇ ਵਸਤਾਂ ਨੋਡਲ ਪੁਆਇੰਟਸ ਤੋਂ ਹਵਾਈ ਜਹਾਜ਼ਾਂ ਰਾਹੀਂ ਉੱਤਰਪੂਰਬੀ ਖੇਤਰ ਚ ਮਣੀਪੁਰ, ਨਾਗਾਲੈਂਡ ਤੇ ਗੰਗਟੋਕ; ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲਦਾਖ ਪਹੁੰਚਾਈਆਂ ਹਨ। ਇਸ ਤੋਂ ਇਲਾਵਾ 6 ਅਪ੍ਰੈਲ 2020 ਨੂੰ ਇੱਕ 32 ਹਵਾਈ ਜਹਾਜ਼ ਅਮਲੇ ਅਤੇ ਆਈਸੀਐੱਮਆਰ ਦੇ 3500 ਕਿਲੋਗ੍ਰਾਮ ਮੈਡੀਕਲ ਉਪਕਰਣਾਂ ਨੂੰ ਚੇਨਈ ਤੋਂ ਉਠਾ ਕੇ ਭੁਬਨੇਸ਼ਵਰ ਪਹੁੰਚਾਇਆ ਸੀ, ਤਾਂ ਜੋ ਓਡੀਸ਼ਾ ਚ ਟੈਸਟਿੰਗ ਲੈਬਜ਼ ਤੇ ਸੁਵਿਧਾਵਾਂ ਦੀ ਸਥਾਪਨਾ ਕੀਤੀ ਜਾ ਸਕੇ।

https://pib.gov.in/PressReleseDetail.aspx?PRID=1612013

 

ਲਾਈਫ਼ਲਾਈਨ ਉਡਾਨ ਫ਼ਲਾਈਟਾਂ ਰਾਹੀਂ 7 ਅਪ੍ਰੈਲ 2020 ਨੂੰ ਪੂਰੇ ਦੇਸ਼ 39 ਟਨ ਤੋਂ ਵੱਧ ਦੀਆਂ ਮੈਡੀਕਲ ਸਪਲਾਈਜ਼ ਡਿਲਿਵਰ ਕੀਤੀਆਂ ਗਈਆਂ

ਲਾਈਫ਼ਲਾਈਨ ਉਡਾਨ ਫ਼ਲਾਈਟਾਂ ਨੇ 7 ਅਪ੍ਰੈਲ, 2020 ਨੂੰ ਪੂਰੇ ਦੇਸ਼ 39.3 ਟਨ ਮੈਡੀਕਲ ਸਪਲਾਈਜ਼ ਦੀ ਢੋਆਢੁਆਈ ਕੀਤੀ। ਕੋਵਿਡ–19 ਲੌਕਡਾਊਨ ਦੌਰਾਨ ਇਨ੍ਹਾਂ ਉਡਾਨਾਂ ਰਾਹੀਂ ਕੁੱਲ 240 ਟਨ ਮਾਲ ਦੀ ਆਵਾਜਾਈ ਹੋ ਚੁੱਕੀ ਹੈ। ਹੁਣ ਤੱਕ ਲਾਈਫ਼ਲਾਈਨ ਉਡਾਨ ਅਧੀਨ 161 ਉਡਾਨਾਂ ਅਪਰੇਟ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਰਾਹੀਂ 1,41,080 ਕਿਲੋਮੀਟਰ ਕਵਰ ਕੀਤੇ ਗਏ।

https://pib.gov.in/PressReleseDetail.aspx?PRID=1612275

 

ਟੈਕਸਟਾਈਲ ਮੰਤਰਾਲੇ ਨੇ ਲੌਕਡਾਊਨ ਦੌਰਾਨ ਪਟਸਨ ਦੀਆਂ ਮਿੱਲਾਂ ਬੰਦ ਹੋਣ ਕਾਰਨ ਅਨਾਜ ਦੀ ਪੈਕੇਜਿੰਗ ਦੇ ਸੰਕਟ ਚੋਂ ਨਿਕਲਣ ਲਈ ਐੱਚਡੀਪੀਈ/ਪੀਪੀ ਥੈਲਿਆਂ ਦੀ ਸੀਮਾ ਵਧਾਈ

ਟੈਕਸਟਾਈਲ ਮੰਤਰਾਲੇ ਨੇ ਲੌਕਡਾਊਨ ਦੌਰਾਨ ਪਟਸਨ ਦੀ ਮਿੱਲਾਂ ਬੰਦ ਹੋਣ ਕਾਰਨ ਅਨਾਜ ਦੀ ਪੈਕੇਜਿੰਗ ਦੇ ਹੰਗਾਮੀ ਸੰਕਟ ਦੇ ਹੱਲ ਅਤੇ ਕਣਕ ਉਤਪਾਦਕ ਕਿਸਾਨਾਂ ਦੀ ਰਾਖੀ ਲਈ ਉਨ੍ਹਾਂ ਨੂੰ ਵੈਕਲਪਿਕ ਪੈਕੇਜਿੰਗ ਥੈਲੇ (ਬਾਰਦਾਨਾ) ਮੁਹੱਈਆ ਕਰਵਾਉਣ ਲਈ ਐੱਚਡੀਪੀਈ/ਪੀਪੀ ਥੈਲਿਆਂ ਵਾਸਤੇ 26 ਮਾਰਚ, 2020 ਨੂੰ 1.80 ਲੱਖਾਂ ਗੰਢਾਂ ਤੇ ਫਿਰ 6 ਅਪ੍ਰੈਲ, 2020 ਨੂੰ 0.82 ਲੱਖ ਗੰਢਾਂ ਦੀ ਵੱਧ ਤੋਂ ਵੱਧ ਪ੍ਰਵਾਨਿਤ ਸੀਮਾ ਦਾ ਖਾਤਮਾ ਕਰ ਦਿੱਤਾ ਹੈ।

https://pib.gov.in/PressReleseDetail.aspx?PRID=1612055

 

ਸ਼੍ਰੀ ਅਰਜੁਨ ਮੁੰਡਾ ਨੇ ਮੁੱਖ ਮੰਤਰੀਆਂ ਨੂੰ ਲਿਖਿਆ ਕਿ ਉਹ ਸਟੇਟ ਨੋਡਲ ਏਜੰਸੀਆਂ ਨੂੰ ਛੋਟੇ ਵਣ ਉਤਪਾਦ ਐੱਮਐੱਸਪੀ ਤੇ ਹੀ ਖ਼ਰੀਦਣ ਦੀ ਨੇਕ ਸਲਾਹ ਦੇਣ

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਨੇ 15 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ ਉਹ ਰਾਜ ਦੀਆਂ ਨੋਡਲ ਏਜੰਸੀਆਂ ਨੂੰ ਛੋਟੇ ਵਣ ਉਤਪਾਦ (ਐੱਮਐੱਫ਼ਪੀ) ਸਿਰਫ਼ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ਤੇ ਹੀ ਖ਼ਰੀਦਣ ਦੀ ਨੇਕ ਸਲਾਹ ਦੇਣ। ਇਨ੍ਹਾਂ ਰਾਜਾਂ ਚ ਉੱਤਰ ਪ੍ਰਦੇਸ਼; ਗੁਜਰਾਤ; ਮੱਧ ਪ੍ਰਦੇਸ਼; ਕਰਨਾਟਕ; ਮਹਾਰਾਸ਼ਟਰ; ਅਸਾਮ; ਆਂਧਰ ਪ੍ਰਦੇਸ਼; ਕੇਰਲ; ਮਣੀਪੁਰ; ਨਾਗਾਲੈਂਡ; ਪੱਛਮੀ ਬੰਗਾਲ; ਰਾਜਸਥਾਨ; ਓੜੀਸ਼ਾ; ਛੱਤੀਸਗੜ੍ਹ; ਅਤੇ ਝਾਰਖੰਡ ਸ਼ਾਮਲ ਹਨ।

https://pib.gov.in/PressReleseDetail.aspx?PRID=1612261

 

ਕੋਵਿਡ–19 ਲੌਕਡਾਊਨ ਦੌਰਾਨ ਐੱਫ਼ਸੀਆਈ ਨੇ 24 ਮਾਰਚ ਤੋਂ 14 ਦਿਨਾਂ ਚ ਪੂਰੇ ਦੇਸ਼ ਵਿੱਚ ਲਗਭਗ 20.19 ਲੱਖ ਮੀਟ੍ਰਿਕ ਟਨ ਅਨਾਜ ਲਈ 721 ਰੇਕਾਂ ਭੇਜੀਆਂ

24 ਮਾਰਚ 2020 ਨੂੰ ਜਦੋਂ ਕੋਵਿਡ–29 ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਲੜਨ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਤਦ ਤੋਂ ਪਿਛਲੇ 14 ਦਿਨਾਂ ਦੌਰਾਨ ਐੱਫ਼ਸੀਆਈ ਨੇ ਔਸਤਨ 1.44 ਲੱਖ ਮੀਟ੍ਰਿਕ ਟਨ ਅਨਾਜ ਪ੍ਰਤੀਦਿਨ ਦੇ ਹਿਸਾਬ ਨਾਲਾ ਚੁੱਕਿਆ ਹੈ, ਜੋ ਲੌਕਡਾਊਨ ਦੇ ਹਰੇਕ ਦਿਨ ਚ ਔਸਤਨ ਲਗਭਗ 0.8 ਲੱਖ ਮੀਟ੍ਰਿਕ ਟਨ ਬੈਠਦਾ ਹੈ। 6 ਅਪ੍ਰੈਲ 2020 ਤੱਕ ਸਮੁੱਚੇ ਦੇਸ਼ ਚ ਲਗਭਗ 18.42 ਲੱਖ ਮੀਟ੍ਰਿਕ ਟਨ ਅਨਾਜ ਦੀਆਂ 658 ਰੇਕਾਂ ਲੱਦੀਆਂ ਗਈਆਂ।

https://pib.gov.in/PressReleseDetail.aspx?PRID=1612095

 

ਲੌਕਡਾਊਨ ਦੇ ਦੌਰਾਨ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਉਠਾਏ ਗਏ ਕਦਮਾਂ ਦੀ ਸਮੀਖਿਆ ਕਰਨ ਲਈ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ

ਸ਼੍ਰੀ ਐੱਨਐੱਸ ਤੋਮਰ ਨੇ ਕੰਟਰੋਲ ਰੂਮ ਬਣਾ ਕੇ ਨਿਯਮਿਤ ਨਿਗਰਾਨੀ ਰੱਖਣ ਦੇ ਦਿੱਤੇ ਨਿਰਦੇਸ਼; ਕਿਹਾ ਖੇਤੀ ਉਪਜ ਅਤੇ ਹੋਰ ਸਬੰਧਿਤ ਉਤਪਾਦਾਂ ਨੂੰ ਟ੍ਰਾਂਸਪੋਰਟ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ

https://pib.gov.in/PressReleseDetail.aspx?PRID=1612069

 

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਦਿੱਲੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੇਂਦਰੀਯ ਭੰਡਾਰ ਦੁਆਰਾ ਤਿਆਰ ਕੀਤੀਆਂ 2200 ਜ਼ਰੂਰੀ ਕਿੱਟਾਂ ਸੌਪੀਆਂ

ਡਾ. ਜਿਤੇਂਦਰ ਸਿੰਘ ਨੇ ਕੋਵਿਡ ਦੇ ਮੱਦੇਨਜ਼ਰ ਅੱਜ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ 2200 ਜ਼ਰੂਰੀ ਕਿੱਟਾਂ ਦੀ ਖੇਪ ਸੌਂਪ ਦਿੱਤੀ। ਹਰ ਇੱਕ ਕਿੱਟ ਵਿੱਚ ਲੋੜਵੰਦ ਪਰਿਵਾਰ ਦੀ ਕੁਝ ਸਮੇਂ ਦੀ ਸਹਾਇਤਾ ਲਈ 9 ਚੀਜ਼ਾਂ ਸ਼ਾਮਲ ਹਨ।

https://pib.gov.in/PressReleseDetail.aspx?PRID=1612243

 

ਐੱਸਸੀਟੀਆਈਐੱਮਐੱਸਟੀ ਵਿਗਿਆਨੀਆਂ ਨੇ ਕੋਵਿਡ-19 ਮਰੀਜ਼ਾਂ ਦੀ ਜਾਂਚ ਲਈ ਕੀਟਾਣੂ ਰਹਿਤ ਬੈਰੀਅਰ-ਜਾਂਚ ਬੂਥ ਵਿਕਸਿਤ ਕੀਤਾ

ਆਧੁਨਿਕ ਕੀਟਾਣੂ ਰਹਿਤ ਜਾਂਚ ਬੂਥ ਇੱਕ ਟੈਲੀਫੋਨ ਬੂਥ ਵਾਂਗ ਬੰਦ ਹੋਵੇਗਾ ਜਿਸ ਵਿੱਚ ਇਨਫੈਕਸ਼ਨ ਦੀ ਟ੍ਰਾਂਸਮਿਸ਼ਨ ਰੋਕਣ ਲਈ ਡਾਕਟਰ ਨਾਲ ਸਿੱਧੇ ਸੰਪਰਕ ਬਿਨਾ ਮਰੀਜ਼ ਦੀ ਜਾਂਚ ਹੋ ਸਕੇਗੀ। ਇਸ ਵਿੱਚ ਇੱਕ ਲੈਂਪ, ਟੇਬਲ ਫੈਨ, ਰੈਕ ਅਤੇ ਅਲਟਰਾ ਵਾਇਲਟ (ਯੂਵੀ) ਲਾਈਟ ਮੌਜੂਦ ਹੋਣਗੇ।

https://pib.gov.in/PressReleseDetail.aspx?PRID=1612160

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

ਉੱਤਰ ਪੂਰਬ ਖੇਤਰ

 • ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਕੁਆਰੰਟੀਨ ਵਿੱਤ ਰਹਿਣ ਵਾਲੇ ਲੋਕਾਂ ਲਈ ਕੋਵਿਡ ਕੇਅਰ ਐਪ ਤਿਆਰ ਕੀਤੀ ਹੈ
 • ਕੋਵਿਡ-19 ਸੰਕਟ ਕਾਰਨ, ਅਸਾਮ ਦੇ ਕਈ ਇਸਲਾਮਿਕ ਸੰਗਠਨਾਂ ਨੇ ਰਾਜ ਵਿੱਚ ਪੂਰੇ ਮੁਸਲਿਮ ਭਾਈਚਾਰੇ ਨੂੰ ਸ਼ਬ-ਏ-ਬਰਾਤ 'ਤੇ ਘਰ ਤੋਂ ਨਾ ਨਿਕਲਣ ਦੀ ਤਾਕੀਦ ਕੀਤੀ ਹੈ।
 • ਕੋਵਿਡ-19 ਨਾਲ ਨਜਿੱਠਣ ਲਈ ਮਣੀਪੁਰ ਦੇ ਮੁੱਖ ਮੰਤਰੀ ਨੇ ਲੌਕਡਾਊਨ ਦੇ ਵਿਸਤਾਰ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ।
 • ਮੇਘਾਲਿਆ ਵਿੱਚ ਕੈਦੀਆਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਜੇਲ੍ਹਾਂ ਵਿੱਚ ਅਲੱਗ-ਅਲੱਗ ਰੱਖਿਆ ਜਾ ਰਿਹਾ ਹੈ।
 • ਮਿਜ਼ੋਰਮ ਦੇ ਕੋਲਾਸਿਬ ਵਿੱਚ ਆਂਗਨਵਾੜੀ ਵਰਕਰ ਸਿਹਤ ਅਤੇ ਪੁਲਿਸ ਅਧਿਕਾਰੀਆਂ ਲਈ ਮਾਸਕਾਂ ਦੀ ਸਿਲਾਈ ਕਰਕੇ ਯੋਗਦਾਨ ਦੇ ਰਹੇ ਹਨ
 • ਨਾਗਾਲੈਂਡ ਵਿੱਚ ਈਸਾਈਆਂ ਨੇ ਫੈਸਲਾ ਕੀਤਾ ਹੈ ਕਿ ਚਰਚਾਂ ਵਿੱਚ 12 ਅਪ੍ਰੈਲ ਨੂੰ ਈਸਟਰ ਦੇ ਤਿਉਹਾਰ ਨੂੰ ਮੁਲਤਵੀ ਕੀਤਾ ਜਾਵੇਗਾ
 • ਸਿੱਕਮ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਈ-ਐਜੂਕੇਸ਼ਨ ਸ਼ੁਰੂ ਕਰਨ ਵਾਸਤੇ ਰਾਜ ਸਰਕਾਰ ਦੇ ਔਨਲਾਈਨ ਪੋਰਟਲ 'ਤੇ ਰਜਿਸਟਰ ਕਰਨ ਦਾ ਨਿਰਦੇਸ਼ ਦਿੱਤਾ

 

ਪੱਛਮੀ ਖੇਤਰ

 • ਗੁਜਰਾਤ ਦੇ ਜਾਮਨਗਰ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ 14 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਟੈਸਟ ਵਿੱਚ ਬੱਚਾ 5 ਅਪ੍ਰੈਲ ਨੂੰ ਪਾਜ਼ਿਟਿਵ ਪਾਇਆ ਗਿਆ ਸੀ। ਬੱਚੇ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਬੱਚੇ ਦੇ ਮਾਪੇ ਪ੍ਰਵਾਸੀ ਮਜ਼ਦੂਰ ਸਨ। ਗੁਜਰਾਤ ਵਿੱਚ ਹੁਣ ਤੱਕ 179 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
 • ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਤੋਂ ਜ਼ਰੂਰੀ ਸੇਵਾਵਾਂ ਪ੍ਰਬੰਧਨ ਐਕਟ (ਐਸਮਾ) ਲਾਗੂ ਕਰ ਦਿੱਤਾ ਹੈ ਐਸਮਾ ਰਾਜ ਸਰਕਾਰਾਂ ਨੂੰ ਕੋਵਿਡ-19 ਦੇ ਪ੍ਰਕੋਪ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਪਿਛੋਕੜ ਵਿੱਚ ਰਾਜ ਭਰ ਵਿੱਚ ਜ਼ਰੂਰੀ ਸੇਵਾਵਾਂ ਦੀਆਂ ਘੱਟੋ-ਘੱਟ ਸ਼ਰਤਾਂ ਪ੍ਰਦਾਨ ਕਰਕੇ ਇਕਸਾਰਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ
 • ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਰਾਜਸਥਾਨ ਵਿੱਚ ਕੋਰੋਨਾ ਵਾਇਰਸ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ, ਰਾਜਸਥਾਨ ਵਿੱਚ ਕੋਰੋਨਾ ਵਾਇਰਸ ਦੇ ਕੁੱਲ 328 ਮਾਮਲੇ ਹੋ ਗਏ ਹਨ। ਜੈਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿੱਥੇ 54 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।
 • ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸੈਨਾ ਦੇ ਰਿਟਾਇਰਡ ਜਵਾਨਾਂ, ਮੈਡੀਕਲ ਕੋਰ, ਰਿਟਾਇਰਡ ਨਰਸਾਂ ਅਤੇ ਵਾਰਡਾਂ ਦੇ ਹਿੱਸੇ ਦੇ ਰੂਪ ਚ ਕੰਮ ਕਰਨ ਵਾਲਿਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਕੋਰੋਨਾ ਜੋਧਿਆਂ ਦੇ ਰੂਪ ਚ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ।

ਦੱਖਣੀ ਖੇਤਰ

 

 • ਕੇਰਲ: ਰਾਜ ਵਿੱਚ ਲੌਕਡਾਊਨ ਵਿੱਚ ਮਾਮੂਲੀ ਢਿੱਲ ਦਿੱਤੀ ਗਈ ਹੈ। ਸਰਕਾਰ ਨੇ ਵੀਰਵਾਰ ਅਤੇ ਐਤਵਾਰ ਨੂੰ ਵਾਹਨ ਵਰਕਸ਼ਾਪਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਕੈਬਨਿਟ ਨੇ ਕਾਸਰਗੋਡ ਐੱਮਸੀ ਵਿੱਚ 273 ਨਵੀਆਂ ਅਸਾਮੀਆਂ ਸਿਰਜਣ ਨੂੰ ਪ੍ਰਵਾਨਗੀ ਦਿੱਤੀ।
 • ਤਮਿਲ ਨਾਡੂ: ਸਰਕਾਰ ਨੇ ਐੱਮਐੱਸਐੱਮਈ ਲਈ ਰਿਆਇਤਾਂ ਅਤੇ ਸਬਸਿਡੀਆਂ ਦਾ ਐਲਾਨ ਕੀਤਾ ਹੈ ਤਾਕਿ ਇਨਵੇਸਿਵ ਵੈਂਟੀਲੇਟਰ, ਐੱਨ 95 ਮਾਸਕ, ਐਂਟੀ-ਵਾਇਰਲ ਅਤੇ ਐਂਟੀ-ਮਲੇਰੀਅਲ ਦਵਾਈਆਂ, ਆਰਟੀ-ਪੀਸੀਆਰ ਟੈਸਟ ਕਿੱਟਾਂ, ਪੀਪੀਈ ਆਦਿ ਜਿਹੀਆਂ ਡਾਕਟਰੀ ਜ਼ਰੂਰਤਾਂ ਦਾ ਨਿਰਮਾਣ ਹੋ ਸਕੇ
 • ਆਂਧਰ ਪ੍ਰਦੇਸ਼: ਅੱਜ 15 ਨਵੇਂ ਮਾਮਲੇ ਸਾਹਮਣੇ ਆਏ। ਰਾਜ ਵਿੱਚ ਹੁਣ ਕੁੱਲ 329 ਕੇਸ ਹੋ ਚੁੱਕੇ ਹਨ; ਰਾਜ ਵਿੱਚ 63 ਹੌਟਸਪੌਟਾਂ ਦੀ ਪਹਿਚਾਣ ਕੀਤੀ ਗਈ ਹੈ
 • ਤੇਲੰਗਾਨਾ: ਵਾਇਰਸ ਫੈਲਣ ਦੀ ਜਾਂਚ ਕਰਨ ਲਈ ਰਾਜ ਨੇ 100 ਹੌਟਸਪੌਟਾਂ ਦੀ ਪਹਿਚਾਣ ਕੀਤੀ ਹੈ; ਇਨ੍ਹਾਂ ਖੇਤਰਾਂ ਵਿੱਚ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਹੈਦਰਾਬਾਦ ਦੇ ਗਾਚੀਬੋਵਾਲੀ ਸਪੋਰਟਸ ਵਿਲੇਜ ਵਿੱਚ ਆਉਣ ਵਾਲਾ ਨਵਾਂ ਕੋਵਿਡ ਹਸਪਤਾਲ ਬਣੇਗਾ, ਜਿੱਥੇ ਲਗਭਗ 1500 ਬਿਸਤਰੇ ਹੋਣਗੇ।
 • ਕਰਨਾਟਕ: ਅੱਜ 6 ਨਵੇਂ ਪਾਜ਼ਿਟਿਵ ਕੇਸ ਆਏ। ਕੁੱਲ 181 ਕੇਸਾਂ ਦੀ ਪੁਸ਼ਟੀ ਹੋਈ; 4 ਮੌਤਾਂ ਹੋਈਆਂ; 28 ਮਰੀਜ਼ ਠੀਕ ਹੋਏ।

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

http://164.100.117.97/WriteReadData/userfiles/image/image00533GV.jpg

 

http://164.100.117.97/WriteReadData/userfiles/image/image006CJ55.jpg

 

https://pbs.twimg.com/profile_banners/231033118/1584354869/1500x500

 

 

 

 

******

ਵਾਈਕੇਬੀ
 (Release ID: 1612403) Visitor Counter : 16