57th International Film Festival of India 2026
20 – 28 Nov 2026

ਪ੍ਰਸਾਰ ਭਾਰਤੀ ਨੇ ਇੱਫੀ 57ਵੇਂ ਇੰਡੀਅਨ ਸਟੋਰੀ ਟੈਲਿੰਗ ਦੀਆਂ ਨਵੀਂ ਪ੍ਰਤਿਭਾਵਾਂ ਦੀ ਤਲਾਸ਼ ਲਈ ‘ਪੇਜ ਸੇ ਪਿਚ ਤੱਕ’ ਦੀ ਸ਼ੁਰੂਆਤ ਕੀਤੀ


ਉਦਘਾਟਨੀ ਦਿਵਸ ‘ਤੇ ਦਸ ਭਾਗੀਦਾਰਾਂ ਨੇ ਪ੍ਰਸਿੱਧ ਨਿਰਣਾਇਕ ਜਿਊਰੀ ਦੇ ਸਾਹਮਣੇ ਆਪਣੀਆਂ ਮੌਲਿਕ ਕਹਾਣੀਆਂ ਪੇਸ਼ ਕੀਤੀਆਂ; ਜੇਤੂਆਂ ਦਾ ਐਲਾਨ 24 ਨਵੰਬਰ ਨੂੰ ਕੀਤਾ ਜਾਵੇ

Posted On: 21 NOV 2026 8:34PMby PIB ChandigarhRelease ID: 2340509Views: 7

ਪ੍ਰਸਾਰ ਭਾਰਤੀ ਨੇ ਅੱਜ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇੱਫੀ) ਦੇ ਹਿੱਸੇ ਵਜੋਂ ਪਣਜੀ ਸਥਿਤ ਕਲਾ ਅਕਾਦਮੀ ਵਿਖੇ ਆਪਣੀ ਪਹਿਲੀ ਸਕ੍ਰਿਪਟ ਪਿਚਿੰਗ ਲੈਬ ‘ਪੇਜ ਸੇ ਪਿਚ ਤੱਕ’ ਦਾ ਉਦਘਾਟਨ ਕੀਤਾ। ਪ੍ਰਸਾਰ ਭਾਰਤੀ ਦੇ ਚੇਅਰਮੈਨ ਪਦਮਸ਼੍ਰੀ ਪ੍ਰਸੂਨ ਜੋਸ਼ੀ ਦੀ ਕਲਪਨਾ ‘ਤੇ ਅਧਾਰਿਤ ਇਸ ਪਹਿਲ ਨੂੰ ਇੱਕ ਸਲਾਨਾ ਰਾਸ਼ਟਰੀ ਮੰਚ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ, ਜਿੱਥੇ ਦੇਸ਼ ਭਰ ਤੋਂ ਉਭਰਦੇ ਲੇਖਕ ਫੀਚਰ ਫਿਲਮਾਂ, ਡੌਕਿਊਮੈਂਟਰੀਜ਼ ਅਤੇ ਸ਼ੌਰਟ ਫਿਲਮਾਂ ਦੀਆਂ ਕੈਟੇਗਰੀਆਂ ਵਿੱਚ ਦਸ ਭਾਰਤੀ ਭਾਸ਼ਾਵਾਂ ਵਿੱਚ ਆਪਣੀਆਂ ਮੌਲਿਕ ਕਹਾਣੀਆਂ ਪੇਸ਼ ਕਰ ਸਕਣਗੇ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਸੂਨ ਜੋਸ਼ੀ ਨੇ ਨਿਜੀ ਅਨੁਭਵਾਂ ਅਤੇ ਸੱਭਿਆਚਾਰਕ ਦ੍ਰਿਸ਼ਟੀਕੋਣਾਂ ‘ਤੇ ਅਧਾਰਿਤ ਪ੍ਰਮਾਣਿਕ ਸਟੋਰੀ ਟੈਲਿੰਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸਾਰ ਭਾਰਤੀ ਵਿਲੱਖਣ ਆਵਾਜ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਭਰਨ ਵਾਲੀਆਂ ਕਹਾਣੀਆਂ ਨੂੰ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰੇਕ ਖੇਤਰ ਅਤੇ ਲੋਕ ਪਰੰਪਰਾ ਦੀਆਂ ਆਪਣੀਆਂ ਵਿਸ਼ੇਸ਼ ਕਹਾਣੀਆਂ ਹਨ. ਜਿਨ੍ਹਾਂ ਨੂੰ ਉੱਥੋਂ ਦੇ ਮੂਲ ਸੱਭਿਆਚਾਰ ਦੀ ਸਮਝ ਰਾਹੀਂ ਸਹੀ ਮਾਇਨੇ ਵਿੱਚ ਕਿਹਾ ਅਤੇ ਸਮਝਿਆ ਜਾ ਸਕਦਾ ਹੈ।

ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਸੁਸ਼੍ਰੀ ਰੀਨਾ ਸੋਨਵਾਲ ਕੌਲੀ ਨੇ ਸੁਆਗਤੀ ਭਾਸ਼ਣ ਦਿੱਤਾ ਅਤੇ ਭਾਰਤ ਦੀ ਭਾਸ਼ਾਈ ਅਤੇ ਰਚਨਾਤਮਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਇਸ ਪਹਿਲਕਦਮੀ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਪਿਚਿੰਗ ਸੈਸ਼ਨਾਂ ਵਿੱਚ ਦਸ ਭਾਗੀਦਾਰ ਨਿਰਣਾਇਕ ਜਿਊਰੀ ਦੇ ਸਾਹਮਣੇ ਆਪਣੀਆਂ ਮੌਲਿਕ ਸਕ੍ਰਿਪਟਾਂ ਇੱਕ ਪ੍ਰਸਿੱਧ ਜਿਊਰੀ ਦੇ ਸਾਹਮਣੇ ਪੇਸ਼ ਕਰਦੇ ਹਨ ਜਿਸ ਵਿੱਚ ਪਦਮ ਸ਼੍ਰੀ ਮਨੋਜ ਜੋਸ਼ੀ, ਅਦਾਕਾਰ ਅਤੇ ਸਰਵੋਤਮ ਸਹਾਇਕ ਅਦਾਕਾਰ ਲਈ ਰਾਸ਼ਟਰੀ ਫਿਲਮ ਪੁਰਸਕਾਰ ਜੇਤੂ; ਸੰਦੀਪ ਬਾਲਕ੍ਰਿਸ਼ਨ, ਲੇਖਕ, ਸੰਪਾਦਕ ਅਤੇ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਸਾਹਿਤ ਵਿੱਚ ਸੁਤੰਤਰ ਖੋਜਕਰਤਾ; ਸ਼੍ਰੀ ਨਾਰਾਇਣ ਸਿੰਘ, ਫਿਲਮ ਨਿਰਮਾਤਾ ਅਤੇ ਸੰਪਾਦਕ ਜੋ ਟੌਇਲਟ: ਏਕ ਪ੍ਰੇਮ ਕਥਾ ਅਤੇ ਬੱਤੀ ਗੁੱਲ ਮੀਟਰ ਚਾਲੂ ਲਈ ਜਾਣੇ ਜਾਂਦੇ ਹਨ; ਅਤੇ ਅਨੰਤ ਵਿਜੇ, ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਪੱਤਰਕਾਰ, ਲੇਖਕ ਅਤੇ ਫਿਲਮ ਆਲੋਚਕ, ਅਤੇ FTII, ਪੁਣੇ ਦੀ ਗਵਰਨਿੰਗ ਕੌਂਸਲ ਦੇ ਉਪ-ਚੇਅਰਮੈਨ ਸ਼ਾਮਲ ਹਨ।

ਉਦਘਾਟਨੀ ਸਮਾਗਮ ਵਿੱਚ ਸ਼੍ਰੀ ਧੀਰੇਂਦਰ ਓਝਾ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਪ੍ਰੈੱਸ ਇਨਫਰਮੇਸ਼ਨ ਬਿਊਰੋ; ਸ਼੍ਰੀ ਯੋਗੇਸ਼ ਕੁਮਾਰ ਬਾਵੇਜਾ, ਪ੍ਰਿੰਸੀਪਲ ਡਾਇਰੈਕਟਰ ਜਨਰਲ ਅਤੇ ਪ੍ਰੈੱਸ ਰਜਿਸਟਰਾਰ ਜਨਰਲ ਆਫ਼ ਇੰਡੀਆ (PRGI); ਅਤੇ ਸ਼੍ਰੀ ਪ੍ਰਿਥੁਲ ਕੁਮਾਰ, ਸੰਯੁਕਤ ਸਕੱਤਰ (ਪ੍ਰਸਾਰਣ ਅਤੇ ਪ੍ਰਸ਼ਾਸਨ), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ਿਰਕਤ ਕੀਤੀ।

ਸਕ੍ਰਿਪਟ ਪਿਚਿੰਗ ਲੈਬ 21 ਤੋਂ 23 ਨਵੰਬਰ, 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਲਾਨਾ ਪਹਿਲਕਦਮੀ ਰਾਹੀਂ, ਪ੍ਰਸਾਰ ਭਾਰਤੀ ਉੱਭਰ ਰਹੇ ਲੇਖਕਾਂ ਨੂੰ ਉਦਯੋਗ ਪੇਸ਼ੇਵਰਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਮੌਲਿਕ ਵਿਚਾਰਾਂ ਨੂੰ ਫੀਚਰ ਫਿਲਮਾਂ, ਡੌਕਿਊਮੈਂਟਰੀ ਅਤੇ ਸ਼ੌਰਟ ਫਿਲਮਾਂ ਵਿੱਚ ਸਕ੍ਰੀਨ ਪ੍ਰੋਡਕਸ਼ਨ ਵਿੱਚ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ।

'ਪੇਜ ਸੇ ਪਿੱਚ ਤੱਕ' ਦੇ ਜੇਤੂਆਂ ਦਾ ਐਲਾਨ 24 ਨਵੰਬਰ, 2026 ਨੂੰ ਕੀਤਾ ਜਾਵੇਗਾ।

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

 

* * *

ਪੀਆਈਬੀ ਟੀਮ| ਰਜਿਤ ਚੰਦ੍ਰਨ / ਸੁਪ੍ਰਿਆ/ ਮੋਹੰਮਦ ਅਕੀਬ ਖਾਨ / ਦਰਸ਼ਨਾ ਰਾਣੇ/ ਏਕੇ| ਇੱਫੀ 57 - 054


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2340509
•
Media Centre: Goa
•
Festival Dates: Nov 20 – 28, 2026