ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਰਾਸ਼ਟਰੀ ਫਿਲਮ ਪੁਰਸਕਾਰ ਦੇਸ਼ ਦੇ ਸਰਬਸ਼੍ਰੇਸ਼ਠ ਟੂਰਿਜ਼ਮ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ


ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰਾਜਾਂ ਨੂੰ ਅਗਲੇ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਆਯੋਜਨ ਲਈ ਆਪਣੇ ਸਰਬਸ਼੍ਰੇਸ਼ਠ ਟੂਰਿਜ਼ਮ ਸਥਾਨ ਪ੍ਰਸਤਾਵਿਤ ਕਰਨ ਦਾ ਸੱਦਾ ਦਿੱਤਾ

ਰਾਸ਼ਟਰੀ ਫਿਲਮ ਪੁਰਸਕਾਰ ਸਿਰਫ਼ ਕਾਨਫਰੰਸ ਰੂਮ ਤੱਕ ਸੀਮਿਤ ਨਹੀਂ ਰਹਿਣਗੇ, ਉਸ ਤੋਂ ਅੱਗੇ ਵਧ ਕੇ ਆਮ ਲੋਕਾਂ ਤੱਕ ਪਹੁੰਚਣਗੇ: ਅਸ਼ਵਿਨੀ ਵੈਸ਼ਣਵ

Posted On: 22 SEP 2026 1:09PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਰਾਸ਼ਟਰੀ ਫਿਲਮ ਪੁਰਸਕਾਰ ਨੂੰ ਦੇਸ਼ ਦੇ ਸਰਬਸ਼੍ਰੇਸ਼ਠ ਟੂਰਿਜ਼ਮ ਸਥਾਨਾਂ ‘ਤੇ ਲਿਜਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰੀ ਪ੍ਰੋਗਰਾਮਾਂ ਨੂੰ ਰਵਾਇਤੀ ਸਥਾਨਾਂ ਤੋਂ ਅੱਗੇ ਲਿਜਾ ਕੇ ਦੇਸ਼ ਭਰ ਦੀਆਂ ਥਾਵਾਂ ਨਾਲ ਜੋੜਨ ਦੀ ਗੱਲ ਹੈ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਅਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਤੋਂ ਪ੍ਰੇਰਿਤ ਹੋ ਕੇ ਰਾਸ਼ਟਰੀ ਫਿਲਮ ਪੁਰਸਕਾਰਾਂ ਨੂੰ ਦੇਸ਼ ਦੇ ਸਰਬਸ਼੍ਰੇਸ਼ਠ ਟੂਰਿਜ਼ਮ ਸਥਾਨਾਂ ‘ਤੇ ਲਿਜਾ ਰਹੇ ਹਾਂ।”

ਉਨ੍ਹਾਂ ਨੇ ਕਿਹਾ ਕਿ ਏਕਤਾ ਨਗਰ ਨੂੰ ਸੰਪੂਰਨ ਵਿਸ਼ਵ ਵਿੱਚ ਪਛਾਣ ਮਿਲੀ ਹੈ। ਇਹ ਵੱਡੀ ਆਕਰਸ਼ਕ ਥਾਂ ਹੈ ਜਿੱਥੇ ਸਰਦਾਰ ਵੱਲਭਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਥਾਪਿਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਅਤੇ ਦੇਸ਼ ਭਰ ਤੋਂ ਭਾਰਤੀ ਫਿਲਮ ਜਗਤ ਦੀਆਂ ਵੱਡੀਆਂ ਸ਼ਖਸੀਅਤਾਂ ਅਜਿਹੇ ਪ੍ਰਸਿੱਧ ਟੂਰਿਜ਼ਮ ਸਥਾਨ ‘ਤੇ ਆਉਣਗੀਆਂ ਤਾਂ ਇਸ ਨਾਲ ਵਧੇਰੇ ਲੋਕਾਂ ਨੂੰ ਇਸ ਥਾਂ ਬਾਰੇ ਜਾਣਨ ਅਤੇ ਇਸ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।

ਮੰਤਰੀ ਨੇ ਕਿਹਾ ਕਿ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਨੂੰ ਇੱਕ ਕਾਨਫਰੰਸ ਰੂਮ ਤੋਂ ਅੱਗੇ ਲਿਜਾ ਕੇ ਲੋਕਾਂ ਦੇ ਕਰੀਬ ਲਿਆਉਣ ਅਤੇ ਨਾਲ ਹੀ ਟੂਰਿਜ਼ਮ ਰਾਹੀਂ ਉਨ੍ਹਾਂ ਨੂੰ ਹੋਰ ਅੱਗੇ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਾਰੇ ਰਾਜਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਆਯੋਜਿਤ ਕਰਨ ਲਈ ਆਪਣੇ ਸਰਬਸ਼੍ਰੇਸ਼ਠ ਟੂਰਿਜ਼ਮ ਸਥਾਨਾਂ ਦੀ ਪਛਾਣ ਕਰਦੇ ਹੋਏ ਪ੍ਰਸਤਾਵ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਵਿੱਚ ਸਭ ਤੋਂ ਚੰਗੀਆਂ ਸੁਵਿਧਾਵਾਂ ਦੇ ਨਾਲ-ਨਾਲ ਉਸ ਸਥਾਨ ਦੇ ਚਾਰੇ ਪਾਸੇ ਵਿਕਾਸ ਦੀ ਯੋਜਨਾ ਵੀ ਸ਼ਾਮਲ ਹੋਣੀ ਚਾਹੀਦੀ ਹੈ। ਜਿਸ ਰਾਜ ਦੇ ਪ੍ਰਸਤਾਵ ਦੀ ਚੋਣ ਹੋਵੇਗੀ ਉਹ ਪ੍ਰਸਤਾਵਿਤ ਟੂਰਿਜ਼ਮ ਸਥਾਨ ‘ਤੇ ਆਗਾਮੀ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕਰੇਗਾ।

ਮਾਣਯੋਗ ਮੰਤਰੀ ਨੇ ਇਹ ਯਾਦ ਦਿਵਾਇਆ ਕਿ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਜੀ-20 ਦਾ ਆਯੋਜਨ ਕੀਤਾ ਸੀ ਤਾਂ ਇਸ ਦੇ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੇ ਵੱਖ-ਵੱਖ ਰਾਜਾਂ ਵਿੱਚ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਨੂੰ ਵੀ ਗੰਭੀਰਤਾਪੂਰਵਕ ਸੋਚ-ਵਿਚਾਰ ਤੋਂ ਬਾਅਦ ਪੂਰੇ ਦੇਸ਼ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਫਿਲਮ ਅਤੇ ਟੂਰਿਜ਼ਮ ਨੂੰ ਕਿਸ ਤਰ੍ਹਾਂ ਇਕੱਠੇ ਲਿਆਂਦਾ ਜਾ ਸਕਦਾ ਹੈ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਫਿਲਮ ਅਤੇ ਟੂਰਿਜ਼ਮ ਨੂੰ ਇਕੱਠੇ ਲਿਆਉਣ ਨਾਲ ਟੂਰਿਜ਼ਮ ਸਥਾਨਾਂ ਨੂੰ ਲਾਭ ਹੋਵੇਗਾ ਅਤੇ ਨਾਲ ਹੀ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਨੂੰ ਇੱਕ ਕਾਨਫਰੰਸ ਰੂਮ ਤੋਂ ਅੱਗੇ ਵਧ ਕੇ ਦੇਸ਼ ਭਰ ਵਿੱਚ ਅਸਲ ਥਾਵਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਮਿਲੇਗੀ।

*****

ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ/ਏਕੇ


(Release ID: 2313493) ਵਿਜ਼ੀਟਰ ਕਾਊਂਟਰ : 2