ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਲੋਵਾਕ ਗਣਰਾਜ ਦੇ ਸਰਬ-ਉੱਚ ਰਾਸ਼ਟਰੀ ਸਨਮਾਨ- ‘ਆਰਡਰ ਆਫ਼ ਦਿ ਵਾਈਟ ਡਬਲ ਕਰਾਸ, ਫਸਟ ਕਲਾਸ’ ਨਾਲ ਸਨਮਾਨਿਤ ਕੀਤਾ ਗਿਆ

प्रविष्टि तिथि: 15 JUN 2026 11:35PM by PIB Chandigarh

ਇੱਕ ਵਿਸ਼ੇਸ਼ ਸਮਾਰੋਹ ਵਿੱਚ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪੀਟਰ ਪੇਲੇਗ੍ਰਿਨੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਲੋਵਾਕੀਆ ਦੇ ਸਰਬ-ਉੱਚ ਰਾਜ ਸਨਮਾਨ ‘ਆਰਡਰ ਆਫ਼ ਦਿ ਵਾਈਟ ਡਬਲ ਕਰਾਸ, ਫਸਟ ਕਲਾਸ’ ਨਾਲ ਸਨਮਾਨਿਤ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਵੱਕਾਰੀ ਸਨਮਾਨ ਲਈ ਸਲੋਵਾਕੀਆ ਦੇ ਰਾਸ਼ਟਰਪਤੀ, ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਸਨਮਾਨ ਸਵੀਕਾਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਭਾਰਤ ਦੇ 1.4 ਅਰਬ ਲੋਕਾਂ ਅਤੇ ਭਾਰਤ ਤੇ ਸਲੋਵਾਕੀਆ ਵਿਚਕਾਰ ਕਾਇਮ ਦੋਸਤਾਨਾ ਸਬੰਧਾਂ ਨੂੰ ਸਮਰਪਿਤ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਨਮਾਨ ਨੂੰ ਭਾਰਤ ਅਤੇ ਸਲੋਵਾਕੀਆ ਦੇ ਲੋਕਾਂ ਨੂੰ ਜੋੜਨ ਵਾਲੇ ਨਿੱਘ, ਭਰੋਸੇ ਅਤੇ ਪਿਆਰ ਦਾ ਪ੍ਰਮਾਣ ਦੱਸਦੇ ਹੋਏ ਉਮੀਦ ਪ੍ਰਗਟਾਈ ਕਿ ਇਹ ਸਨਮਾਨ ਦੋਵਾਂ ਦੇਸ਼ਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਇਸ ਵਿਸ਼ੇਸ਼ ਦੋਸਤੀ ਨੂੰ ਅੱਗੇ ਵੀ ਬਣਾਈ ਰੱਖਣ ਲਈ ਪ੍ਰੇਰਿਤ ਕਰੇਗਾ।

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2273420) आगंतुक पटल : 14
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Telugu , Kannada , Malayalam