ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ

प्रविष्टि तिथि: 07 APR 2026 10:52AM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸਾਡੀ ਸਭਿਅਤਾ ਦੀ ਮਹਾਨ ਅਧਿਆਤਮਿਕ ਸ਼ਖ਼ਸੀਅਤ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ਪੋਸਟ ਵਿੱਚ ਲਿਖਿਆ:

“ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 'ਤੇ, ਮੈਂ ਸਾਡੀ ਸਭਿਅਤਾ ਦੀ ਇੱਕ ਮਹਾਨ ਅਧਿਆਤਮਿਕ ਸ਼ਖ਼ਸੀਅਤ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦਾ ਜੀਵਨ ਨਿਡਰਤਾ, ਕੁਰਬਾਨੀ ਅਤੇ ਮਨੁੱਖਤਾ ਪ੍ਰਤੀ ਡੂੰਘੀ ਚਿੰਤਾ ਦੀ ਇੱਕ ਰੋਸ਼ਨ ਮਿਸਾਲ ਹੈ। ਉਹ ਬੇਅੰਤ ਮੁਸੀਬਤਾਂ ਦੇ ਬਾਵਜੂਦ ਸੱਚ, ਮਾਣ-ਸਨਮਾਨ ਅਤੇ ਧਰਮ ਦੀ ਰਾਖੀ ਲਈ ਅਟੱਲ ਖੜ੍ਹੇ ਰਹੇ। ਉਨ੍ਹਾਂ ਦਾ ਸਦੀਵੀ ਸੰਦੇਸ਼ ਸਾਨੂੰ ਇੱਕ ਨਿਆਂਪੂਰਨ, ਦਿਆਲੂ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਮਾਰਗ-ਦਰਸ਼ਨ ਕਰਦਾ ਰਹੇ।”

*********

ਐੱਮਜੇਪੀਐੱਸ/ਪੀਆਰਕੇ


(रिलीज़ आईडी: 2249706) आगंतुक पटल : 61
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Assamese , Gujarati , Odia , Tamil , Telugu , Kannada , Malayalam