ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ₹2,539.61 ਕਰੋੜ ਦੀ ਬਾਈਂਡ ਯੋਜਨਾ, ਐੱਚਡੀ ਚੈਨਲ, ਵੈੱਬ ਓਟੀਟੀ, ਅਤੇ ਸਮੱਗਰੀ ਸੁਧਾਰਾਂ ਨਾਲ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦਾ ਆਧੁਨਿਕੀਕਰਣ ਕੀਤਾ
ਮਹਾਕੁੰਭ 2025 ਤੋਂ ਲੈ ਕੇ ਇਸਰੋ ਲਾਂਚ ਤੱਕ: ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਲਾਈਵ ਪ੍ਰਸਾਰਣ ਰਾਹੀਂ ਜਨਤਕ ਪਹੁੰਚ ਵਧਾ ਰਹੇ ਹਨ
ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੇ ਗੈਰ-ਸਰਕਾਰੀ ਇਸ਼ਤਿਹਾਰਬਾਜ਼ੀ ਤੋਂ ₹587.78 ਕਰੋੜ ਕਮਾਏ
प्रविष्टि तिथि:
18 DEC 2025 2:06PM by PIB Chandigarh
ਭਾਰਤ ਸਰਕਾਰ ਵੱਧ ਰਹੇ ਮੁਕਾਬਲੇ ਵਾਲੇ ਪ੍ਰਸਾਰਣ ਵਾਤਾਵਰਣ ਵਿੱਚ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਕੰਮਕਾਜ ਅਤੇ ਦਰਸ਼ਕਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕਦਮ ਚੁੱਕ ਰਹੀ ਹੈ।
ਸਮੱਗਰੀ ਦੀ ਗੁਣਵੱਤਾ ਅਤੇ ਵਿਭਿੰਨਤਾ ਨੂੰ ਬਿਹਤਰ ਬਣਾਉਣ ਲਈ, ਸਾਲ 2024 ਵਿੱਚ ਇੱਕ ਸਰਲ ਸਮੱਗਰੀ ਸੋਰਸਿੰਗ ਪੌਲਿਸੀ ਸ਼ੁਰੂ ਕੀਤੀ ਗਈ ਸੀ ਤਾਂ ਜੋ ਪ੍ਰੋਗਰਾਮਾਂ ਦੀ ਵਿਆਪਕ ਭਾਗੀਦਾਰੀ ਅਤੇ ਤੇਜ਼ੀ ਨਾਲ ਪ੍ਰਾਪਤੀ ਨੂੰ ਸਮਰੱਥ ਬਣਾਇਆ ਜਾ ਸਕੇ।
ਨਵੇਂ ਪ੍ਰੋਗਰਾਮ ਨਿਯਮਿਤ ਤੌਰ 'ਤੇ ਲਾਂਚ ਕੀਤੇ ਜਾਂਦੇ ਹਨ ਅਤੇ ਖੇਤਰੀ ਅਤੇ ਰਾਜ ਪੱਧਰ ਦੇ ਸਥਾਨਕ ਕਲਾਕਾਰਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਣ ਸਮੱਗਰੀ ਤਿਆਰ ਕਰਨ ਲਈ ਲਗਾਇਆ ਜਾਂਦਾ ਹੈ। ਯੋਗਤਾ ਦੇ ਲਿਹਾਜ਼ ਨਾਲ ਬਿਹਤਰ ਪ੍ਰਸਾਰਕਾਂ ਨੂੰ ਆਕਰਸ਼ਿਤ ਕਰਨ ਅਤੇ ਦੂਰਦਰਸ਼ਨ ਦੇ 66 ਪ੍ਰੋਗਰਾਮ ਨਿਰਮਾਣ ਕੇਂਦਰਾਂ ਵਿੱਚ ਗੁਣਵੱਤਾਪੂਰਨ ਸਥਾਨਕ ਸਮੱਗਰੀ ਦਾ ਸਮਰਥਨ ਕਰਨ ਲਈ ਕਲਾਕਾਰ ਅਤੇ ਕੈਜ਼ੂਅਲ ਅਸਾਈਨੀ ਦਰਾਂ ਨੂੰ ਵੀ ਸੋਧਿਆ ਗਿਆ ਹੈ।
ਜ਼ਿਆਦਾ ਲੋਕਾਂ ਤੱਕ ਪਹੁੰਚਣ ਦੇ ਲਈ ਵੱਡੇ ਰਾਸ਼ਟਰੀ ਘਟਨਾਕ੍ਰਮਾਂ ਦਾ ਨਿਯਮਿਤ ਤੌਰ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਦੀਆਂ ਕੁਝ ਉਦਾਹਰਣਾਂ ਵਿੱਚ ਪ੍ਰਯਾਗਰਾਜ ਵਿੱਚ ਮਹਾਕੁੰਭ 2025, ਮੁੰਬਈ ਵਿੱਚ ਵੇਵਸ ਆਯੋਜਨ 2025 ਅਤੇ ਇਸਰੋ ਦੇ ਸੈਟੇਲਾਈਟ ਲਾਂਚ ਸ਼ਾਮਲ ਹਨ।
ਟੈਕਨੋਲੋਜੀਕਲ ਅੱਪਗ੍ਰੇਡੇਸ਼ਨ ਵਿੱਚ ਦੂਰਦਰਸ਼ਨ ਦੇ ਕਈ ਚੈਨਲਾਂ ਦਾ ਹਾਈ ਡੈਫਿਨਿਸ਼ਨ (ਐੱਚਡੀ) ਫਾਰਮੈੱਟ ਵਿੱਚ ਪ੍ਰਸਾਰਣ ਅਤੇ ਓਟੀਟੀ ਪਲੈਟਫਾਰਮ ‘ਵੇਵਸ’ ਸ਼ੁਰੂ ਕਰਕੇ ਡਿਜੀਟਲ ਪ੍ਰਸਾਰਣ ਵਿਆਪਕ ਬਣਾਉਣਾ ਸ਼ਾਮਲ ਹੈ। ਦੂਰਦਰਸ਼ਨ ਅਤੇ ਦੂਸਰੇ ਚੈਨਲਾਂ ਨੂੰ ਵੇਵਸ, ਓਟੀਟੀ, ਔਨਲਾਈਨ ਨਿਊਜ਼ ਅਤੇ ਔਨ ਏਆਈਆਰ ਮੋਬਾਈਲ ਐਪ ਆਦਿ ਨਾਲ ਜੋੜਿਆ ਗਿਆ ਹੈ।
ਆਕਾਸ਼ਵਾਣੀ ਨੇ ਆਡੀਓ-ਵਿਜ਼ੂਅਲ ਪੌਡਕਾਸਟ ਸੀਰੀਜ਼ “ਦਿ ਆਕਾਸ਼ਵਾਣੀ ਪੌਡਕਾਸਟ” ਅਤੇ “ਆਕਾਸ਼ਵਾਣੀ ਔਰੀਜ਼ਨਲਸ” ਵੀ ਸ਼ੁਰੂ ਕੀਤਾ ਹੈ।
ਆਕਾਸ਼ਵਾਣੀ ਵਿੱਚ ਢਾਂਚਾਗਤ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਲਸਟਰ ਪ੍ਰਮੁੱਖਾਂ/ਦਫ਼ਤਰ ਪ੍ਰਮੁੱਖਾਂ ਦੀ ਭੂਮਿਕਾ ਤੈਅ ਕੀਤੀ ਗਈ ਹੈ। ਨਾਲ ਹੀ ਮਾਲੀਆ ਸਿਰਜਣ ‘ਤੇ ਧਿਆਨ ਕੇਂਦ੍ਰਿਤ ਕਰਨਾ, ਪ੍ਰਸਾਰਣ ਗੁਣਵੱਤਾ ਵਿੱਚ ਸੁਧਾਰ ਅਤੇ ਦਰਸ਼ਕਾਂ/ਸਰੋਤਿਆਂ ਤੱਕ ਪਹੁੰਚ ਸ਼ਾਮਲ ਹੈ।
ਐਪਸ, ਓਟੀਟੀ ਪਲੈਟਫਾਰਮ ਅਤੇ ਸੋਸ਼ਲ ਮੀਡੀਆ ਜਿਹੇ ਵਿਕਲਪਿਕ ਪ੍ਰਸਾਰਣ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕਰੌਸ-ਚੈਨਲ ਪ੍ਰਸਾਰ ਅਤੇ ਤਾਲਮੇਲਪੂਰਨ ਢੰਗ ਨਾਲ ਮਾਰਕੀਟਿੰਗ ਯਤਨਾਂ ਦਾ ਸਹਿਯੋਗ ਮਿਲ ਰਿਹਾ ਹੈ।
ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ ਯੋਜਨਾ (ਬੀਆਈਐੱਨਡੀ) (2021-26) ਦੇ ਤਹਿਤ 2,539.61 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਾਰ ਭਾਰਤੀ ਦਾ ਆਧੁਨਿਕੀਕਰਣ ਅਤੇ ਅੱਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ।
ਇਸ ਵਿੱਚ ਡਿਜੀਟਾਈਜੇਸ਼ਨ, ਪੁਰਾਣੀ ਪ੍ਰਣਾਲੀ ਨੂੰ ਬਦਲਣਾ, ਸਟੂਡੀਓ ਅਤੇ ਟ੍ਰਾਂਸਮੀਟਰ ਦਾ ਆਧੁਨਿਕੀਕਰਣ, ਪ੍ਰਸਾਰਣ ਦਾਇਰੇ ਦਾ ਵਿਸਤਾਰ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਸ਼ਾਮਲ ਹੈ।
ਮਾਲੀਆ ਵਧਾਉਣ ਦੇ ਉਪਾਵਾਂ ਵਿੱਚ ਬਿਹਤਰ ਕਲਾਈਂਟ ਜੁੜਾਅ, ਮਾਲੀਆ ਪ੍ਰਾਪਤ ਕਰਨਾ ਸੰਭਾਵਿਤ ਪ੍ਰਸਾਰਣ ਸਮੱਗਰੀ, ਮਲਟੀ-ਪਲੈਟਫਾਰਮ ਪ੍ਰਮੋਸ਼ਨ ਅਤੇ ਸਮੇਕਿਤ ਵਿਗਿਆਪਨ ਰਣਨੀਤੀਆਂ ਵੀ ਸ਼ਾਮਲ ਹਨ।
ਵਰ੍ਹੇ 2022-25 ਦੇ ਦੌਰਾਨ ਗੈਰ-ਸਰਕਾਰੀ ਵਿਗਿਆਪਨ ਦੁਆਰਾ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੁਆਰਾ ਕੁੱਲ 587.78 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਗਿਆ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਡਾ. ਐੱਲ.ਮੁਰੂਗਨ ਨੇ 17.12.2025 ਨੂੰ ਲੋਕ ਸਭਾ ਵਿੱਚ ਸ਼੍ਰੀ ਪੁਰਸ਼ੋਤਮਭਾਈ ਰੁਪਾਲਾ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਮਹੇਸ਼ ਕੁਮਾਰ / ਵਿਵੇਕ ਵਿਸ਼ਵਾਸ਼ /ਬਲਜੀਤ
(रिलीज़ आईडी: 2208915)
आगंतुक पटल : 43
इस विज्ञप्ति को इन भाषाओं में पढ़ें:
Malayalam
,
Bengali-TR
,
English
,
Urdu
,
हिन्दी
,
Marathi
,
Assamese
,
Bengali-TR
,
Bengali
,
Gujarati
,
Tamil
,
Telugu
,
Kannada