ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਸ਼ਤਾਬਦੀ ਰਾਸ਼ਟਰ-ਮੰਡਲ ਖੇਡਾਂ 2030 ਦੀ ਮੇਜ਼ਬਾਨੀ ਦੀ ਬੋਲੀ ਜਿੱਤਣ 'ਤੇ ਦੇਸ਼ ਨੂੰ ਵਧਾਈ ਦਿੱਤੀ
प्रविष्टि तिथि:
26 NOV 2025 7:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸ਼ਤਾਬਦੀ ਰਾਸ਼ਟਰ-ਮੰਡਲ ਖੇਡਾਂ 2030 ਦੀ ਮੇਜ਼ਬਾਨੀ ਦੀ ਬੋਲੀ ਜਿੱਤਣ 'ਤੇ ਖ਼ੁਸ਼ੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰਾਪਤੀ ਭਾਰਤ ਦੀ ਸਮੂਹਿਕ ਵਚਨਬੱਧਤਾ ਅਤੇ ਖੇਡ ਭਾਵਨਾ ਨੂੰ ਦਰਸਾਉਂਦੀ ਕਰਦੀ ਹੈ, ਜਿਸ ਨੇ ਭਾਰਤ ਨੂੰ ਵਿਸ਼ਵ ਖੇਡ ਨਕਸ਼ੇ 'ਤੇ ਮਜ਼ਬੂਤ ਥਾਂ ਹਾਸਿਲ ਕਰਵਾਈ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
“ਬਹੁਤ ਖ਼ੁਸ਼ੀ ਹੈ ਕਿ ਭਾਰਤ ਨੇ ਸ਼ਤਾਬਦੀ ਰਾਸ਼ਟਰ-ਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਬੋਲੀ ਜਿੱਤ ਲਈ ਹੈ!
ਭਾਰਤ ਦੇ ਲੋਕਾਂ ਅਤੇ ਖੇਡ ਈਕੋਸਿਸਟਮ ਨੂੰ ਵਧਾਈ। ਇਹ ਸਾਡੀ ਸਮੂਹਿਕ ਵਚਨਬੱਧਤਾ ਅਤੇ ਖੇਡ ਭਾਵਨਾ ਹੈ, ਜਿਸ ਨਾਲ ਭਾਰਤ ਨੂੰ ਆਲਮੀ ਖੇਡ ਨਕਸ਼ੇ ਵਿੱਚ ਮਜ਼ਬੂਤ ਜਗ੍ਹਾ ਮਿਲੀ ਹੈ।
ਵਸੁਧੈਵ ਕੁਟੁੰਬਕਮ ਦੀ ਸੋਚ ਨਾਲ, ਅਸੀਂ ਇਨ੍ਹਾਂ ਇਤਿਹਾਸਕ ਖੇਡਾਂ ਨੂੰ ਬਹੁਤ ਉਤਸ਼ਾਹ ਨਾਲ ਮਨਾਉਣ ਲਈ ਉਤਸੁਕ ਹਾਂ।
ਅਸੀਂ ਦੁਨੀਆ ਦਾ ਸਵਾਗਤ ਕਰਨ ਲਈ ਵੀ ਉਤਸੁਕ ਹਾਂ!
https://www.commonwealthsport.com/news/4408937/commonwealth-sport-confirms-amdavad-india-as-host-of-the-2030-centenary-games”
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2195862)
आगंतुक पटल : 7
इस विज्ञप्ति को इन भाषाओं में पढ़ें:
Tamil
,
Telugu
,
Malayalam
,
Kannada
,
Odia
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati