ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਰਵਾਇਤੀ ਦਵਾਈਆਂ ਨੂੰ ਸਮੁੱਚੀ ਸਿਹਤ ਅਤੇ ਟਿਕਾਊ ਤਰੱਕੀ ਦੇ ਇੱਕ ਅਹਿਮ ਹਿੱਸੇ ਵਜੋਂ ਅੱਗੇ ਵਧਾਉਣ ਦੇ ਭਾਰਤ ਦੇ ਪੱਕੇ ਇਰਾਦੇ ’ਤੇ ਜ਼ੋਰ ਦਿੱਤਾ ਗਿਆ ਹੈ

प्रविष्टि तिथि: 24 NOV 2025 2:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਰਵਾਇਤੀ ਦਵਾਈਆਂ ਨੂੰ ਸਮੁੱਚੀ ਸਿਹਤ ਅਤੇ ਟਿਕਾਊ ਤਰੱਕੀ ਦੇ ਇੱਕ ਅਧਾਰ ਵਜੋਂ ਅੱਗੇ ਵਧਾਉਣ ਦੇ ਦੇਸ਼ ਦੇ ਪੱਕੇ ਇਰਾਦੇ ਨੂੰ ਪੇਸ਼ ਕੀਤਾ ਗਿਆ ਹੈ।

ਪੀਐੱਮਓ ਇੰਡੀਆ ਹੈਂਡਲ ਨੇ ਐੱਕਸ 'ਤੇ ਪੋਸਟ ਕੀਤਾ:

ਇਸ ਲਾਜ਼ਮੀ ਪੜ੍ਹੇ ਜਾਣ ਵਾਲੇ ਲੇਖ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ @mpprataprao ਦੇਸ਼ ਦੇ ਉਨ੍ਹਾਂ ਯਤਨਾਂ ਬਾਰੇ ਦਸਦੇ ਹਨ ਜੋ ਨਾ ਸਿਰਫ਼ ਰਵਾਇਤੀ ਦਵਾਈਆਂ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ, ਸਗੋਂ ਇਸ ਨੂੰ ਭਵਿੱਖ ਵਿੱਚ ਅੱਗੇ ਵਧਾਉਣ ਲਈ ਵੀ ਕੀਤੇ ਗਏ ਹਨ।

ਉਨ੍ਹਾਂ ਨੇ ਦੇਸ਼ ਦੇ ਇਸ ਜ਼ੋਰਦਾਰ ਸੁਨੇਹੇ 'ਤੇ ਜ਼ੋਰ ਦਿੱਤਾ ਹੈ ਕਿ ਸਿਹਤ ਨੂੰ ਠੀਕ ਕਰਨਾ ਚਾਹੀਦਾ ਹੈ, ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਤਰੱਕੀ ਨੂੰ ਕਾਇਮ ਰੱਖਣਾ ਚਾਹੀਦਾ ਹੈ, ਖ਼ਤਮ ਨਹੀਂ ਕਰਨਾ ਚਾਹੀਦਾ ਅਤੇ ਵਿਗਿਆਨ ਨੂੰ ਸੇਵਾ ਕਰਨੀ ਚਾਹੀਦੀ ਹੈ, ਵੱਖ ਨਹੀਂ ਕਰਨਾ ਚਾਹੀਦਾ।

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2194065) आगंतुक पटल : 27
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam