ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਵਿੱਚ ਨੀਲੀ ਆਰਥਿਕਤਾ ਦੇ ਮਹੱਤਵ ’ਤੇ ਇੱਕ ਲੇਖ ਸਾਂਝਾ ਕੀਤਾ
प्रविष्टि तिथि:
19 SEP 2025 1:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਨੀਲੀ ਆਰਥਿਕਤਾ ਭਾਰਤ ਦੇ ਵਿਕਾਸ ਦਾ ਕੇਂਦਰ ਹੈ, ਜੋ ਖ਼ੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਨੂੰ ਜੋੜਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਨੇ ਸਾਗਰਮਾਲਾ, ਡੀਪ ਓਸ਼ਨ ਮਿਸ਼ਨ ਅਤੇ ਹਰਿਤ ਸਾਗਰ ਦਿਸ਼ਾ-ਨਿਰਦੇਸ਼ਾਂ ਵਰਗੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ ਹੈ, ਜੋ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਮਹਾਸਾਗਰ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮੁੰਦਰੀ ਸਰੋਤਾਂ ਦੀ ਵਰਤੋਂ ਕਰਦੀਆਂ ਹਨ।"
ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਐਕਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:
"ਰਾਜ ਮੰਤਰੀ @DrJitendraSingh ਲਿਖਦੇ ਹਨ ਕਿ ਨੀਲੀ ਆਰਥਿਕਤਾ ਭਾਰਤ ਦੇ ਵਿਕਾਸ ਦਾ ਕੇਂਦਰ ਹੈ, ਜੋ ਖ਼ੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਸ਼ਕਤੀ ਨੂੰ ਜੋੜਦੀ ਹੈ। ਉਨ੍ਹਾਂ ਨੇ ਸਾਗਰਮਾਲਾ, ਡੀਪ ਓਸ਼ਨ ਮਿਸ਼ਨ ਅਤੇ ਹਰਿਤ ਸਾਗਰ ਦਿਸ਼ਾ-ਨਿਰਦੇਸ਼ਾਂ ਵਰਗੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ, ਜਿਸ ਨਾਲ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਮਹਾਸਾਗਰ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮੁੰਦਰੀ ਸਰੋਤਾਂ ਦੀ ਵਰਤੋਂ ਕੀਤੀ ਜਾ ਸਕੇ।"
****
ਪੀਕੇ/ ਕੇਸੀ/ ਏਜੇ/ ਐੱਨਜੇ
(रिलीज़ आईडी: 2168508)
आगंतुक पटल : 14
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Manipuri
,
Bengali-TR
,
Bengali
,
Assamese
,
Gujarati
,
Tamil
,
Telugu
,
Kannada
,
Malayalam