ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ 11 ਪਰਿਵਰਤਨਕਾਰੀ ਵਰ੍ਹੇ ਪੂਰਨ ਹੋਣ ਦਾ ਜ਼ਿਕਰ ਕੀਤਾ
प्रविष्टि तिथि:
28 AUG 2025 1:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਦੀ 11ਵੀਂ ਵਰ੍ਹੇਗੰਢ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪਰਿਵਰਤਨਕਾਰੀ ਪਹਿਲ ਹੈ ਜਿਸ ਨੇ ਪੂਰੇ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਨੂੰ ਨਵਾਂ ਰੂਪ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੀਐੱਮਜੇਡੀਵਾਈ ਨੇ ਲੋਕਾਂ ਦਾ ਸਨਮਾਨ ਵਧਾਇਆ ਹੈ ਅਤੇ ਅੰਤਿਮ ਵਿਅਕਤੀ ਤੱਕ ਵਿੱਤੀ ਸਮਾਵੇਸ਼ਨ ਦੀ ਸੁਵਿਧਾ ਪਹੁੰਚਾ ਕੇ ਆਪਣੀ ਕਿਸਮਤ ਖੁਦ ਲਿਖਣ ਦੀ ਸ਼ਕਤੀ ਦਿੱਤੀ ਹੈ।
X ‘ਤੇ MyGovIndia ਦੀਆਂ ਪੋਸਟਾਂ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਵਿੱਤੀ ਅਲਹਿਦਗੀ ਤੋਂ ਸਸ਼ਕਤੀਕਰਣ ਤੱਕ! ਇੱਥੇ ਇੱਕ ਝਲਕ ਹੈ ਕਿ ਕਿਵੇਂ ਪੀਐੱਮ ਜਨ ਧਨ ਯੋਜਨਾ ਨੇ ਪੂਰੇ ਭਾਰਤ ਵਿੱਚ ਜੀਵਨ ਬਦਲ ਦਿੱਤਾ ਹੈ।
#11YearsOfJanDhan"
“ਜਦੋਂ ਅੰਤਿਮ ਵਿਅਕਤੀ ਆਰਥਿਕ ਤੌਰ ‘ਤੇ ਜੁੜਿਆ ਹੁੰਦਾ ਹੈ, ਤਾਂ ਪੂਰਾ ਦੇਸ਼ ਇਕੱਠੇ ਅੱਗੇ ਵਧਦਾ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨੇ ਇਹੀ ਹਾਸਲ ਕੀਤਾ। ਇਸ ਨੇ ਲੋਕਾਂ ਦੀ ਗਰਿਮਾ ਵਧਾਈ ਅਤੇ ਉਨ੍ਹਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦੀ ਸ਼ਕਤੀ ਦਿੱਤੀ।”
#11YearsOfJanDhan"
************
ਐੱਮਜੇਪੀਐੱਸ/ਐੱਸਆਰ
(रिलीज़ आईडी: 2161507)
आगंतुक पटल : 32
इस विज्ञप्ति को इन भाषाओं में पढ़ें:
Assamese
,
English
,
Khasi
,
Urdu
,
Marathi
,
हिन्दी
,
Nepali
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam