ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸਮਾਵੇਸ਼ਨ ਲਈ ਰਾਸ਼ਟਰੀ ਮਿਸ਼ਨ - ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਪਰਿਵਰਤਨਸ਼ੀਲ ਪ੍ਰਭਾਵ ਦੇ 11 ਵਰ੍ਹੇ ਪੂਰੇ ਕੀਤੇ


ਪਿਛਲੇ 11 ਵਰ੍ਹਿਆਂ ਵਿੱਚ 56 ਕਰੋੜ ਤੋਂ ਜ਼ਿਆਦਾ ਜਨ ਧਨ ਖਾਤੇ ਖੋਲ੍ਹੇ ਗਏ; ਕੁੱਲ ਜਮ੍ਹਾਂ ਰਕਮ 2.68 ਲੱਖ ਕਰੋੜ ਰੁਪਏ: ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ

67% ਖਾਤੇ ਗ੍ਰਾਮੀਣ ਜਾਂ ਅਰਧ-ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਏ, 56% ਖਾਤੇ ਮਹਿਲਾਵਾਂ ਦੇ ਹਨ; ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਵਾਂਝੇ ਵਿਅਕਤੀਆਂ ਨੂੰ ਰਸਮੀ ਵਿੱਤੀ ਖੇਤਰ ਵਿੱਚ ਲਿਆਂਦਾ ਗਿਆ: ਸ਼੍ਰੀਮਤੀ ਨਿਰਮਲਾ ਸੀਤਾਰਮਣ

ਜਨ ਧਨ ਯੋਜਨਾ ਮਾਣ, ਸਸ਼ਕਤੀਕਰਨ ਅਤੇ ਮੌਕੇ ਦਾ ਪ੍ਰਤੀਕ ਹੈ; ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨਾ ਸਿਰਫ਼ ਦੇਸ਼ ਵਿੱਚ ਸਗੋਂ ਦੁਨੀਆ ਭਰ ਵਿੱਚ ਸਭ ਤੋਂ ਸਫਲ ਵਿੱਤੀ ਸਮਾਵੇਸ਼ਨ ਪਹਿਲਕਦਮੀਆਂ ਵਿੱਚੋਂ ਇੱਕ ਹੈ: ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ

ਸਬਸਿਡੀ ਡਿਲੀਵਰੀ ਲਈ ਇੱਕ ਸਕਾਰਾਤਮਕ ਪਰਿਵਰਤਨ ਵਿਵਸਥਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਮੂਲ ਵਿੱਚ ਜਨ ਧਨ-ਆਧਾਰ-ਮੋਬਾਈਲ (ਜੇਏਐੱਮ) ਤਿੰਨ ਯੋਜਨਾਵਾਂ; ਵਿੱਤ ਵਰ੍ਹੇ 2024-25 ਦੇ ਦੌਰਾਨ ਵਿਭਿੰਨ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਯੋਜਨਾਵਾਂ ਅਧੀਨ ਬੈਂਕ ਖਾਤਿਆਂ ਵਿੱਚ ₹6.9 ਲੱਖ ਕਰੋੜ ਰੁਪਏ ਜਮ੍ਹਾ ਕੀਤੇ ਗਏ

Posted On: 28 AUG 2025 9:33AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਭਾਰਤ ਦੇ ਵਿੱਤੀ ਲੈਂਡਸਕੇਪ ਵਿੱਚ ਪਰਿਵਰਤਨਸ਼ੀਲ ਪ੍ਰਭਾਵ ਦੇ 11 ਵਰ੍ਹੇ ਪੂਰੇ ਕਰ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ਨ ਪਹਿਲਕਦਮੀ ਦੇ ਰੂਪ ਵਿੱਚ, ਪੀਐੱਮਜੇਡੀਵਾਈ ਲੱਖਾਂ ਵਾਂਝੇ ਨਾਗਰਿਕਾਂ ਲਈ ਬੈਂਕਿੰਗ ਤੱਕ ਪਹੁੰਚ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਹੀ ਹੈ।

ਇਸ ਮੌਕੇ 'ਤੇ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿੱਤੀ ਸਮਾਵੇਸ਼ਨ ਆਰਥਿਕ ਵਾਧੇ ਅਤੇ ਵਿਕਾਸ ਦਾ ਇੱਕ ਪ੍ਰਮੁੱਖ ਚਾਲਕ ਹੈ। ਬੈਂਕ ਖਾਤਿਆਂ ਤੱਕ ਸਰਬਵਿਆਪਕ ਪਹੁੰਚ ਗ਼ਰੀਬਾਂ ਅਤੇ ਵਾਂਝੇ ਵਰਗ ਦੇ ਲੋਕਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਪੂਰੀ ਤਰ੍ਹਾਂ ਨਾਲ ਹਿੱਸਾ ਲੈਣ ਅਤੇ ਇਸਦੇ ਮੌਕਿਆਂ ਦਾ ਲਾਭ ਉਠਾਉਣ ਵਿੱਚ ਸਮਰੱਥ ਬਣਾਉਂਦੀ ਹੈ।

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪੀਐੱਮਜੇਡੀਵਾਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੀ ਵਰਤੋਂ ਕਰਕੇ ਵਿਭਿੰਨ ਯੋਜਨਾਵਾਂ ਦੇ ਅਧੀਨ ਲਾਭ ਪ੍ਰਦਾਨ ਕਰਨ, ਕ੍ਰੈਡਿਟ ਸਹੂਲਤਾਂ, ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਅਤੇ ਬੱਚਤ ਅਤੇ ਨਿਵੇਸ਼ ਨੂੰ ਵਧਾਉਣ ਦੇ ਪ੍ਰਮੁੱਖ ਸਾਧਨਾਂ ਵਿੱਚੋਂ ਇੱਕ ਰਿਹਾ ਹੈ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ 56 ਕਰੋੜ ਤੋਂ ਵੱਧ ਜਨ-ਧਨ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਕੁੱਲ ਜਮ੍ਹਾਂ ਰਕਮ 2.68 ਲੱਖ ਕਰੋੜ ਰੁਪਏ ਹੈ। 38 ਕਰੋੜ ਤੋਂ ਜ਼ਿਆਦਾ ਮੁਫ਼ਤ ਰੁਪੇ ਕਾਰਡ ਮੁਫ਼ਤ ਜਾਰੀ ਕੀਤੇ ਗਏ ਹਨ, ਜਿਸ ਨਾਲ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਮਿਲਿਆ ਹੈ।

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ 67% ਖਾਤੇ ਗ੍ਰਾਮੀਣ ਜਾਂ ਅਰਧ-ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਏ ਹਨ, ਅਤੇ 56% ਖਾਤੇ ਮਹਿਲਾਵਾਂ ਦੁਆਰਾ ਖੋਲ੍ਹੇ ਗਏ ਹਨ, ਜੋ ਦਰਸਾਉਂਦਾ ਹੈ ਕਿ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਵਾਂਝੇ ਲੋਕਾਂ ਨੂੰ ਕਿਵੇਂ ਰਸਮੀ ਵਿੱਤੀ ਖੇਤਰ ਵਿੱਚ ਲਿਆਂਦਾ ਗਿਆ ਹੈ।

ਇਸ ਮੌਕੇ 'ਤੇ ਆਪਣੇ ਸੰਦੇਸ਼ ਵਿੱਚ, ਕੇਂਦਰੀ ਵਿੱਤ ਰਾਜ ਮੰਤਰੀ, ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਪੀਐੱਮਜੇਡੀਵਾਈ ਨਾ ਸਿਰਫ਼ ਦੇਸ਼ ਵਿੱਚ, ਸਗੋਂ ਪੂਰੀ ਦੁਨੀਆ ਭਰ ਵਿੱਚ ਸਭ ਤੋਂ ਸਫਲ ਵਿੱਤੀ ਸਮਾਵੇਸ਼ਨ ਪਹਿਲਕਦਮੀਆਂ ਵਿੱਚੋਂ ਇੱਕ ਹੈ। ਜਨ-ਧਨ ਯੋਜਨਾ ਸਨਮਾਨ, ਸਸ਼ਕਤੀਕਰਨ ਅਤੇ ਮੌਕੇ ਬਾਰੇ ਹੈ।

ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2021 ਦੇ ਆਪਣੇ ਆਜ਼ਾਦੀ ਦਿਵਸ ਸੰਬੋਧਨ ਵਿੱਚ ਐਲਾਨ ਕੀਤਾ ਸੀ ਕਿ ਹਰੇਕ ਪਰਿਵਾਰ ਕੋਲ ਇੱਕ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਹਰੇਕ ਬਾਲਗ ਕੋਲ ਬੀਮਾ ਅਤੇ ਪੈਨਸ਼ਨ ਕਵਰੇਜ ਹੋਣੀ ਚਾਹੀਦੀ ਹੈ। ਦੇਸ਼ ਭਰ ਵਿੱਚ ਸੰਚਾਲਿਤ ਕੀਤੇ ਗਏ ਵਿਭਿੰਨ ਸੰਤ੍ਰਿਪਤ ਅਭਿਯਾਨਾਂ ਦੇ ਮਾਧਿਅਮ ਨਾਲ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਨਾਲ, ਅਸੀਂ ਬੈਂਕ ਖਾਤਿਆਂ ਵਿੱਚ ਲਗਭਗ ਸੰਪੂਰਨਤਾ ਪ੍ਰਾਪਤ ਕਰ ਚੁੱਕੇ ਹਾਂ ਅਤੇ ਦੇਸ਼ ਭਰ ਵਿੱਚ ਬੀਮਾ ਅਤੇ ਪੈਨਸ਼ਨ ਕਵਰੇਜ ਵਿੱਚ ਨਿਰੰਤਰ ਵਾਧਾ ਹੋਇਆ ਹੈ।

ਵਿੱਤ ਰਾਜ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਸੰਤ੍ਰਿਪਤ ਅਭਿਯਾਨ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਦੇਸ਼ ਦੀਆਂ 2.7 ਲੱਖ ਗ੍ਰਾਮ ਪੰਚਾਇਤਾਂ ਵਿੱਚੋਂ ਹਰੇਕ ਵਿੱਚ ਘੱਟੋ-ਘੱਟ ਇੱਕ ਕੈਂਪ ਆਯੋਜਿਤ ਕੀਤਾ ਜਾਵੇਗਾ ਜਿੱਥੇ ਯੋਗ ਵਿਅਕਤੀ ਪੀਐੱਮਜੇਡੀਵਾਈ ਖਾਤੇ ਖੋਲ੍ਹ ਸਕਦੇ ਹਨ, ਜਨ ਸੁਰੱਖਿਆ ਯੋਜਨਾਵਾਂ ਦੇ ਅਧੀਨ ਨਾਮਾਂਕਣ ਕਰ ਸਕਦੇ ਹਨ ਅਤੇ ਆਪਣੇ ਬੈਂਕ ਖਾਤਿਆਂ ਵਿੱਚ ਰੀ-ਕੇਵਾਈਸੀ ਅਤੇ ਨਾਮਾਂਕਣ ਅਪਡੇਟ ਵੀ ਕਰ ਸਕਦੇ ਹਨ। ਸਾਡਾ ਯਤਨ ਵਿੱਤੀ ਸੇਵਾਵਾਂ ਨੂੰ ਆਮ ਆਦਮੀ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਹੈ। ਹਾਲਾਂਕਿ ਸੰਤ੍ਰਿਪਤ ਅਭਿਯਾਨ ਦੀ ਸਮਾਪਤੀ 30 ਸਤੰਬਰ ਨੂੰ ਹੋਵੇਗੀ, ਪਰ ਸ਼ੁਰੂਆਤੀ ਰਿਪੋਰਟਾਂ ਉਤਸ਼ਾਹਜਨਕ ਰਹੀਆਂ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਇਸ ਅਭਿਯਾਨ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਸਾਰੇ ਹਿਤਧਾਰਕਾਂ, ਬੈਂਕਾਂ, ਬੀਮਾ ਕੰਪਨੀਆਂ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਵਧੇਰੇ ਵਿੱਤੀ ਤੌਰ 'ਤੇ ਸਮਾਵੇਸ਼ੀ ਸਮਾਜ ਦੇ ਵੱਲ ਵਧ ਰਹੇ ਹਾਂ ਅਤੇ ਪੀਐੱਮਜੇਡੀਵਾਈ ਨੂੰ ਦੇਸ਼ ਵਿੱਚ ਵਿੱਤੀ ਸਮਾਵੇਸ਼ਨ ਲਈ ਇੱਕ ਕ੍ਰਾਂਤੀਕਾਰੀ ਕਦਮ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨਾ ਸਿਰਫ਼ ਮਿਸ਼ਨ ਮੋਡ ਵਿੱਚ ਸ਼ਾਸਨ ਦੀ ਇੱਕ ਮਹੱਤਵਪੂਰਨ ਉਦਾਹਰਣ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਜੇਕਰ ਸਰਕਾਰ ਲੋਕ ਭਲਾਈ ਲਈ ਪ੍ਰਤੀਬੱਧ ਹੋਵੇ, ਤਾਂ ਉਹ ਕੀ ਹਾਸਲ ਕਰ ਸਕਦੀ ਹੈ।

ਵਿੱਤੀ ਸਮਾਵੇਸ਼ਨ ਦਾ ਵਿਸਤਾਰ:

ਵਿੱਤ ਮੰਤਰਾਲਾ ਮਜ਼ਬੂਤ ਵਿੱਤੀ ਸਮਾਵੇਸ਼ਨ ਰਣਨੀਤੀਆਂ ਦੇ ਰਾਹੀਂ ਵੰਚਿਤ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ। ਪੀਐੱਮਜੇਡੀਵਾਈ ਇਹ ਯਕੀਨੀ ਬਣਾਉਂਦਾ ਹੈ ਕਿ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਹਰੇਕ ਬਾਲਗ ਕੋਲ ਇੱਕ ਬੁਨਿਆਦੀ ਬੈਂਕ ਖਾਤਾ ਹੋਵੇ- ਜਿਸ ਵਿੱਚ ਜ਼ੀਰੋ ਬੈਲੈਂਸ ਦੀ ਜ਼ਰੂਰਤ ਹੋਵੇ ਅਤੇ ਕੋਈ ਰੱਖ-ਰਖਾਅ ਫੀਸ ਨਾ ਹੋਵੇ।

ਹਰੇਕ ਖਾਤੇ ਦੇ ਨਾਲ ਇੱਕ ਮੁਫ਼ਤ ਰੁਪੇ ਕਾਰਡ ਆਉਂਦਾ ਹੈ, ਜੋ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਪ੍ਰਦਾਨ ਕਰਦਾ ਹੈ, ਜਿਸ ਨਾਲ ਡਿਜੀਟਲ ਲੈਣ-ਦੇਣ ਅਤੇ ਵਿੱਤੀ ਸੁਰੱਖਿਆ ਨੂੰ ਹੁਲਾਰਾ ਮਿਲਦਾ ਹੈ। ਖਾਤਾਧਾਰਕ 10,000 ਰੁਪਏ ਤੱਕ ਦੀ ਓਵਰ ਡ੍ਰਾਫਟ ਸੁਵਿਧਾ ਦੇ ਵੀ ਯੋਗ ਹਨ, ਜੋ ਐਮਰਜੈਂਸੀ ਵਿੱਚ ਸੁਰੱਖਿਆ ਪ੍ਰਦਾਨ ਕਰਦੀ ਹੈ।

ਪੀਐੱਮਜੇਡੀਵਾਈ ਖਾਤਿਆਂ ਦੀਆਂ ਵਿਸ਼ੇਸ਼ਤਾਵਾਂ:

ਪੂਰੀ ਤਰ੍ਹਾਂ ਨਾਲ ਕੇਵਾਈਸੀ ਪਾਲਣਾ ਵਾਲੇ ਪੀਐੱਮਜੇਡੀਵਾਈ ਖਾਤਿਆਂ ਵਿੱਚ ਬੈਲੈਂਸ ਜਾਂ ਲੈਣ-ਦੇਣ ਦੀ ਰਕਮ ਦੀ ਕੋਈ ਸੀਮਾ ਨਹੀਂ ਹੈ। ਇੱਹ ਇੱਕ ਬੀਐੱਸਬੀਡੀ ਖਾਤਾ ਹੈ। ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਹੇਠ ਲਿਖਿਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ:

  • ਬੈਂਕ ਸ਼ਾਖਾ ਦੇ ਨਾਲ-ਨਾਲ ਏਟੀਐੱਮ/ਸੀਡੀਐੱਮ ਵਿੱਚ ਨਕਦੀ ਜਮ੍ਹਾਂ ਕਰਨਾ।
  • ਕਿਸੇ ਵੀ ਇਲੈਕਟ੍ਰੌਨਿਕ ਮਾਧਿਅਮ ਨਾਲ ਜਾਂ ਕੇਂਦਰ/ਰਾਜ ਸਰਕਾਰ ਦੀਆਂ ਏਜੰਸੀਆਂ ਅਤੇ ਵਿਭਾਗਾਂ ਦੁਆਰਾ ਜਾਰੀ ਕੀਤੇ ਗਏ ਚੈੱਕ ਜਮ੍ਹਾਂ/ਸੰਗ੍ਰਹਿ ਰਾਹੀਂ ਧਨ ਦੀ ਪ੍ਰਾਪਤੀ/ਕ੍ਰੈਡਿਟ।
  • ਇੱਕ ਮਹੀਨੇ ਵਿੱਚ ਜਮ੍ਹਾਂ ਕੀਤੀ ਜਾਣ ਵਾਲੀ ਰਕਮ ਅਤੇ ਰਕਮ ਦੀ ਕੋਈ ਸੀਮਾ ਨਹੀਂ ਹੈ।
  • ਇੱਕ ਮਹੀਨੇ ਵਿੱਚ ਘੱਟ ਤੋਂ ਘੱਟ ਚਾਰ ਵਾਰ ਮੁਫ਼ਤ ਨਿਕਾਸੀ ਦੀ ਇਜ਼ਾਜਤ ਹੈ, ਜਿਸ ਵਿੱਚ ਮੈਟ੍ਰੋ ਏਟੀਐੱਮ ਸਮੇਤ ਕਿਸੇ ਵੀ ਏਟੀਐੱਮ ਨਾਲ ਨਿਕਾਸੀ ਸ਼ਾਮਲ ਹੈ। ਇਸ ਤੋਂ ਬਾਅਦ ਦੀ ਨਿਕਾਸੀ ‘ਤੇ ਬੈਂਕ ਚਾਰਜ ਲੈ ਸਕਦੇ ਹਨ।
  • 2 ਲੱਖ ਰੁਪਏ ਦੇ ਇਨਬਿਲਟ ਦੁਰਘਟਨਾ ਬੀਮਾ ਕਵਰੇਜ ਦੇ ਨਾਲ ਮੁਫ਼ਤ ਰੁਪੇ ਡੈਬਿਟ ਕਾਰਡ।

ਇੱਕ ਦਹਾਕੇ ਤੋਂ ਵੀ ਜ਼ਿਆਦਾ ਦਾ ਪਰਿਵਰਤਨ:

ਪਿਛਲੇ 11 ਵਰ੍ਹਿਆਂ ਵਿੱਚ, ਪੀਐੱਮਜੇਡੀਵਾਈ ਨੇ ਪਰਿਵਰਤਨਾਕਾਰੀ ਅਤੇ ਦਿਸ਼ਾਤਮਕ ਦੋਹਾਂ ਤਰ੍ਹਾਂ ਦੇ ਬਦਲਾਵਾਂ ਨੂੰ ਗਤੀ ਦਿੱਤੀ ਹੈ, ਜਿਸ ਵਿੱਚ ਬੈਂਕਿੰਗ ਈਕੋਸਿਸਟਮ ਨੂੰ ਸਭ ਤੋਂ ਗ਼ਰੀਬ ਅਤੇ ਸਭ ਤੋਂ ਦੂਰ-ਦੁਰਾਡੇ ਨਾਗਰਿਕਾਂ ਤੱਕ ਸੇਵਾ ਪਹੁੰਚਾਉਣ ਲਈ ਮਜ਼ਬੂਤ ਕੀਤਾ ਗਿਆ ਹੈ। ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ ਅਧਾਰ ਬਣ ਗਿਆ ਹੈ, ਜਿਸ ਨਾਲ ਸਰਕਾਰੀ ਸਬਸਿਡੀ ਅਤੇ ਭੁਗਤਾਨ ਦਾ ਪਾਰਦਰਸ਼ੀ, ਕੁਸ਼ਲ ਅਤੇ ਭ੍ਰਿਸ਼ਟਾਚਾਰ-ਮੁਕਤ ਵੰਡ ਸੰਭਵ ਹੋਈ ਹੈ।

ਪੀਐੱਮਜੇਡੀਵਾਈ ਖਾਤਿਆਂ ਨੇ ਜਨ ਸੁਰੱਖਿਆ ਯੋਜਨਾਵਾਂ-ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਜਿਹੀਆਂ ਯੋਜਨਾਵਾਂ ਰਾਹੀਂ ਅਸੰਗਠਿਤ ਖੇਤਰ ਦੇ ਲੱਖਾਂ ਮਜ਼ਦੂਰਾਂ ਨੂੰ ਜੀਵਨ ਅਤੇ ਦੁਰਘਟਨਾ ਬੀਮਾ ਪ੍ਰਦਾਨ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਜੈੱਮ ਟ੍ਰਿਨਿਟੀ: ਇੱਕ ਗੇਮ ਚੇਂਜਰ:

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਮੂਲ ਵਿੱਚ ਜਨ-ਧਨ-ਆਧਾਰ-ਮੋਬਾਈਲ-ਟ੍ਰਿਨਿਟੀ, ਸਬਸਿਡੀ ਵੰਡ ਲਈ ਇੱਕ ਸਕਾਰਾਤਮਕ ਪਰਿਵਰਤਨ ਸਾਬਤ ਹੋਈ ਹੈ। ਜੈੱਮ ਰਾਹੀਂ ਸਰਕਾਰ ਨੇ ਵਿਚੋਲਿਆਂ ਅਤੇ ਦੇਰੀ ਨੂੰ ਸਮਾਪਤ ਕਰਦੇ ਹੋਏ, ਕਲਿਆਣਕਾਰੀ ਲਾਭਾਂ ਨੂੰ ਵੰਚਿਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਵਿੱਤੀ ਵਰ੍ਹੇ 2024-25 ਦੌਰਾਨ ਵੱਖ-ਵੱਖ ਡੀਬੀਟੀ ਯੋਜਨਾਵਾਂ ਦੇ ਤਹਿਤ ਬੈਂਕ ਖਾਤਿਆਂ ਵਿੱਚ ਕੁੱਲ 6.9 ਕਰੋੜ ਰੁਪਏ ਜਮ੍ਹਾਂ ਕੀਤੇ ਗਏ।

ਵਿੱਤੀ ਸਮਾਵੇਸ਼ਨ ਯੋਜਨਾਵਾਂ ਦਾ ਸੰਤ੍ਰਿਪਤਾ ਅਭਿਯਾਨ (01.07.2025 - 30.09.2025): ਬੈਂਕ 1 ਜੁਲਾਈ, 2025 ਤੋਂ 30 ਸਤੰਬਰ, 2025 ਤੱਕ ਕੇਵਾਈਸੀ ਵੇਰਵੇ ਅਪਡੇਟ ਕਰਨ, ਨਵੇਂ ਖਾਤੇ ਖੋਲ੍ਹਣ ਅਤੇ ਲਘੂ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਨੂੰ ਹੁਲਾਰਾ ਦੇਣ ਲਈ ਕੈਂਪ ਆਯੋਜਿਤ ਕਰ ਰਹੇ ਹਨ। ਬੈਂਕਿੰਗ ਸੇਵਾਵਾਂ ਦੀ ਵਧੇਰੇ ਵਰਤੋਂ ਕਰਨ ਅਤੇ ਸੁਸਸਤਾ ਨੂੰ ਰੋਕਣ ਲਈ ਖਾਤਾਧਾਰਕਾਂ ਨੂੰ ਟ੍ਰੇਂਡ ਕਰਨ ‘ਤੇ ਨਿਰੰਤਰ ਜ਼ੋਰ ਦਿੱਤਾ ਜਾ ਰਿਹਾ ਹੈ। ਬੈਂਕ ਵੀ ਖਾਤਾਧਾਰਕਾਂ ਨਾਲ ਸੰਪਰਕ ਕਰਕੇ ਪੀਐੱਮਜੇਡੀਵਾਈ ਦੇ ਤਹਿਤ ਬੰਦ ਖਾਤਿਆਂ ਨੂੰ ਘੱਟ ਕਰਨ ਦਾ ਯਤਨ ਕਰ ਰਹੇ ਹਨ। 1 ਜੁਲਾਈ 2025 ਨੂੰ ਅਭਿਯਾਨ ਦੀ ਸ਼ੁਰੂਆਤ ਦੇ ਬਾਅਦ ਤੋਂ, ਪ੍ਰਮੁੱਖ ਯੋਜਨਾਵਾਂ ਦੇ ਤਹਿਤ ਲਾਭਾਰਥੀਆਂ ਦੇ ਨਾਮਾਂਕਣ ਨੂੰ ਪਹੁੰਚਯੋਗ ਬਣਾਉਣ ਅਤੇ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਲਈ ਵਿਭਿੰਨ ਜ਼ਿਲ੍ਹਿਆਂ ਵਿੱਚ ਕੁੱਲ 1,77,102 ਕੈਂਪ ਆਯੋਜਿਤ ਕੀਤੇ ਗਏ ਹਨ।

ਮੀਲ ਪੱਥਰ ਅਤੇ ਉਪਲਬਧੀਆਂ:

  1. ਪੀਐੱਮਜੇਡੀਵਾਈ ਖਾਤੇ: 56.16 ਕਰੋੜ (13 ਅਗਸਤ 2023 ਤੱਕ)

13 ਅਗਸਤ 2025 ਤੱਕ, ਪੀਐੱਮਜੇਡੀਵਾਈ ਖਾਤਿਆਂ ਦੀ ਕੁੱਲ ਸੰਖਿਆ 56.16 ਕਰੋੜ ਤੱਕ ਪਹੁੰਚ ਗਈ ਹੈ; 55.7 ਪ੍ਰਤੀਸ਼ਤ (31.31 ਕਰੋੜ) ਜਨ-ਧਨ ਖਾਤਾਧਾਰਕ ਮਹਿਲਾਵਾਂ ਹਨ ਅਤੇ 66.7 ਪ੍ਰਤੀਸ਼ਤ (37.48 ਕਰੋੜ) ਜਨ-ਧਨ ਖਾਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ।

 

  1. ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਿਆਂ ਵਿੱਚ ਜਮ੍ਹਾਂ ਰਾਸ਼ੀ-2.68 ਲੱਖ ਕਰੋੜ (13 ਅਗਸਤ 2025 ਤੱਕ)

ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਿਆਂ ਵਿੱਚ ਕੁੱਲ ਜਮ੍ਹਾਂ ਰਾਸ਼ੀ 2,67,756 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਿੱਥੇ ਖਾਤਿਆਂ ਦੀ ਸੰਖਿਆ ਤਿੰਨ ਗੁਣਾ ਵਧੀ ਹੈ, ਉੱਥੇ ਹੀ ਜਮ੍ਹਾਂ ਰਾਸ਼ੀ ਵਿੱਚ ਲਗਭਗ 12 ਗੁਣਾ ਵਾਧਾ ਹੋਇਆ ਹੈ। (ਅਗਸਤ 2025/ਅਗਸਤ 2015)

  1. ਪ੍ਰਤੀ ਪੀਐੱਮਜੇਡੀਵਾਈ ਖਾਤੇ ਵਿੱਚ ਔਸਤ ਜਮ੍ਹਾਂ ਰਾਸ਼ੀ- 4768 ਰੁਪਏ (13 ਅਗਸਤ 2025 ਤੱਕ)

13 ਅਗਸਤ 2025 ਤੱਕ ਪ੍ਰਤੀ ਖਾਤਾ ਔਸਤ ਜਮ੍ਹਾਂ ਰਾਸ਼ੀ 4,768 ਰੁਪਏ ਹੈ। ਅਗਸਤ 2015 ਦੀ ਤੁਲਨਾ ਵਿੱਚ ਪ੍ਰਤੀ ਖਾਤਾ ਔਸਤ ਜਮ੍ਹਾਂ ਰਾਸ਼ੀ ਵਿੱਚ 3.7 ਗੁਣਾ ਵਾਧਾ ਹੋਇਆ ਹੈ। ਔਸਤ ਜਮ੍ਹਾਂ ਰਾਸ਼ੀ ਵਿੱਚ ਵਾਧਾ ਖਾਤਾ ਦੀ ਵਧਦੀ ਵਰਤੋਂ ਅਤੇ ਖਾਤਾਧਾਰਕਾਂ ਵਿੱਚ ਬੱਚਤ ਦੀ ਆਦਤ ਦੇ ਵਿਕਾਸ ਦਾ ਇੱਕ ਹੋਰ ਸੰਕੇਤ ਹੈ।

  1. ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਜਾਰੀ ਕੀਤੇ ਗਏ ਰੁਪੇ ਕਾਰਡ: 38.68 ਕਰੋੜ (13 ਅਗਸਤ 2025 ਤੱਕ)

ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ 38.68 ਕਰੋੜ ਰੁਪੇ ਕਾਰਡ ਜਾਰੀ ਕੀਤੇ ਗਏ ਹਨ: ਸਮੇਂ ਦੇ ਨਾਲ ਰੁਪੇ ਕਾਰਡਾਂ ਦੀ ਸੰਖਿਆ ਅਤੇ ਉਨ੍ਹਾਂ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ।

ਪੀਐੱਮਜੇਡੀਵਾਈ ਦੇ ਤਹਿਤ 38.68 ਕਰੋੜ ਤੋਂ ਵੱਧ ਰੁਪੇ ਡੈਬਿਟ ਕਾਰਡ ਜਾਰੀ ਕਰਨ, 1.11 ਕਰੋੜ ਪੀਓਐੱਸ/ਐੱਮਪੀਓਐੱਸ ਮਸ਼ੀਨਾਂ ਦੀ ਸਥਾਪਨਾ ਅਤੇ ਯੂਪੀਆਈ ਜਿਹੀਆਂ ਮੋਬਾਈਲ ਅਧਾਰਿਤ ਭੁਗਤਾਨ ਪ੍ਰਣਾਲੀਆਂ ਦੀ ਸ਼ੁਰੂਆਤ ਦੇ ਨਾਲ, ਡਿਜੀਟਲ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2018-19 ਵਿੱਚ 2,338 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2024-25 ਵਿੱਚ 22,198 ਕਰੋੜ ਹੋ ਗਈ ਹੈ। ਯੂਪੀਆਈ ਵਿੱਤੀ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2018-19 ਵਿੱਚ 535 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2024-25 ਵਿੱਚ 18,587 ਕਰੋੜ ਹੋ ਗਈ ਹੈ। ਇਸੇ ਪ੍ਰਕਾਰ, ਪੀਓਐੱਸ ਅਤੇ ਈ-ਕਾਮਰਸ ‘ਤੇ ਰੁਪੇ ਕਾਰਡ ਲੈਣ-ਦੇਣ ਦੀ ਕੁੱਲ ਸੰਖਿਆ ਵਿੱਤ ਵਰ੍ਹੇ 2017-18 ਵਿੱਚ 67 ਕਰੋੜ ਤੋਂ ਵਧ ਕੇ ਵਿੱਤ ਵਰ੍ਹੇ 2024-25 ਵਿੱਚ 93.85 ਕਰੋੜ ਹੋ ਗਈ ਹੈ।

ਪੀਐੱਮਜੇਡੀਵਾਈ ਦੀ ਸਫ਼ਲਤਾ ਇਸ ਦੇ ਮਿਸ਼ਨ-ਮੋਡ ਦ੍ਰਿਸ਼ਟੀਕੋਣ, ਰੈਗੂਲੇਟਰੀ ਸਮਰਥਨ, ਜਨਤਕ-ਨਿਜੀ ਭਾਗੀਦਾਰੀ ਅਤੇ ਬਾਇਓਮੈਟ੍ਰਿਕ ਤਸਦੀਕ ਲਈ ਆਧਾਰ ਜਿਹੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਏਕੀਕਰਣ ਦੁਆਰਾ ਪ੍ਰੇਰਿਤ ਹੈ।

ਇਸ ਨੇ ਉਨ੍ਹਾਂ ਲੋਕਾਂ ਲਈ ਬੱਚਤ ਅਤੇ ਕ੍ਰੈਡਿਟ ਤੱਕ ਪਹੁੰਚ ਨੂੰ ਸਮਰੱਥ ਬਣਾਇਆ ਹੈ ਜੋ ਪਹਿਲਾ ਰਸਮੀ ਵਿੱਤ ਤੋਂ ਵੰਚਿਤ ਸਨ। ਬੱਚਤ ਦੇ ਸਪਸ਼ਟ ਪੈਟਰਨ ਦੇ ਨਾਲ, ਖਾਤਾਧਾਰਕ ਮੁਦ੍ਰਾ ਲੋਨਸ ਸਮੇਤ ਲੋਨ ਵੀ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਵਿਅਕਤੀਆਂ ਨੂੰ ਆਪਣੀ ਆਮਦਨ ਵਧਾਉਣ ਅਤੇ ਵਿੱਤੀ ਲਚਕੀਲਾਪਣ ਬਣਾਉਣ ਵਿੱਚ ਮਦਦ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਆਪਣੇ 12ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੀ ਹੈ ਅਤੇ ਇਹ ਸਮਾਵੇਸ਼ੀ ਵਿਕਾਸ, ਡਿਜੀਟਲ ਇਨੋਵੇਸ਼ਨ ਅਤੇ ਆਰਥਿਕ ਸਸ਼ਕਤੀਕਰਣ ਦਾ ਇੱਕ ਪ੍ਰਤੀਕ ਬਣੀ ਹੋਈ ਹੈ। ਇਸ ਦੀ ਨਿਰੰਤਰ ਸਫਲਤਾ ਭਾਰਤ ਦੀ ਇਸ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਕਿ ਵਿੱਤੀ ਸੁਤੰਤਰਤਾ ਦੀ ਯਾਤਰਾ ਵਿੱਚ ਕੋਈ ਵੀ ਨਾਗਰਿਕ ਪਿੱਛੇ ਨਾ ਰਹਿ ਜਾਵੇ।

 

*****

 

ਐੱਨਬੀ/ਏਡੀ


(Release ID: 2161503) Visitor Counter : 9