ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਅਸਾਮ ਰਾਈਫਲਸ ਦੁਆਰਾ ਆਯੋਜਿਤ ‘Unity Utsav-One Voice, One Nation’ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਮੋਦੀ ਸਰਕਾਰ ਨੇ ਟੂਰਿਜ਼ਮ ਤੋਂ ਟੈਕਨੋਲੋਜੀ, ਸਪੋਰਟਸ ਤੋਂ ਸਪੇਸ, ਖੇਤੀਬਾੜੀ ਤੋਂ ਉੱਦਮਤਾ ਅਤੇ ਬੈਂਕਿੰਗ ਤੋਂ ਬਿਜ਼ਨਸ ਤੱਕ ਹਰ ਖੇਤਰ ਵਿੱਚ ਨੌਰਥ ਈਸਟ ਲਈ ਕਈ ਸੰਭਾਵਨਾਵਾਂ ਖੋਲ੍ਹਣ ਦਾ ਕੰਮ ਕੀਤਾ
ਮੋਦੀ ਸਰਕਾਰ ਨੇ ਨੌਰਥ ਈਸਟ ਵਿੱਚ ਹਿੰਸਕ ਘਟਨਾਵਾਂ ਵਿੱਚ 70% ਅਤੇ ਨਾਗਰਿਕਾਂ ਦੀ ਮੌਤ ਵਿੱਚ 85% ਦੀ ਕਮੀ ਦੱਸੀ ਹੈ ਕਿ ਉੱਤਰ -ਪੂਰਬ ਵਿੱਚ ਸ਼ਾਂਤੀ ਸਥਾਪਨਾ ਦੇ ਨਾਲ ਸੱਭਿਆਚਾਰਕ ਵਿਕਾਸ ਹੋ ਰਿਹਾ ਹੈ
2047 ਤੱਕ ਨੌਰਥ ਈਸਟ ਦੇ ਸਾਰੇ ਰਾਜ ਰੇਲ ਅਤੇ ਹਵਾਈ ਕਨੈਕਟੀਵਿਟੀ ਰਾਹੀਂ ਦਿੱਲੀ ਨਾਲ ਜੁੜ ਜਾਣਗੇ
ਪੂਰਾ ਭਾਰਤ ਉੱਤਰ -ਪੂਰਬ ਦੀ ਸਮ੍ਰਿੱਧ ਵਿਰਾਸਤ ‘ਤੇ ਮਾਣ ਕਰਦਾ ਹੈ, ਉੱਤਰ -ਪੂਰਬ ਦੇ ਬਿਨਾਂ ਭਾਰਤ ਅਤੇ ਭਾਰਤ ਦੇ ਬਿਨਾਂ ਉੱਤਰ -ਪੂਰਬ ਅਧੂਰਾ ਹੈ
ਯੂਨਿਟੀ ਉਤਸਵ ਦੇ ਇਸ ਪੰਜ ਦਿਨਾਂ ਸ਼ਾਨਦਾਰ ਸਮਾਰੋਹ ਨੇ ਉੱਤਰ -ਪੂਰਬ ਦੀ ਏਕਤਾ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦਿੱਲੀ ਵਿੱਚ ਸਥਾਪਿਤ ਕਰਨ ਦਾ ਕੰਮ ਕੀਤਾ
ਅਸਾਮ ਰਾਈਫਲਸ ਦੀ ਪਹਿਚਾਣ ਨੌਰਥ ਈਸਟ ਦੇ ਸੱਚੇ ਮਿੱਤਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਅਸਾਮ ਰਾਈਫਲਸ ਨੇ ਉੱਤਰ -ਪੂਰਬ ਨੂੰ ਕਈ ਸੰਕਟਾ ਤੋਂ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ
2036 ਦੇ ਓਲੰਪਿਕ ਵਿੱਚ ਭਾਰਤ ਟੌਪ 10 ਵਿੱਚ ਹੋਵੇਗਾ ਅਤੇ ਇਸ ਵਿੱਚ ਉੱਤਰ -ਪੂਰਬ ਰਾਜਾਂ ਦੀ ਅਹਿਮ ਭੂਮਿਕਾ ਹੋਵੇਗੀ
Posted On:
20 FEB 2025 7:30PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਅਸਾਮ ਰਾਈਫਲਸ ਦੁਆਰਾ ਆਯੋਜਿਤ ‘Unity Utsav-One Voice, One Nation’ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਅਵਸਰ ‘ਤੇ ਅਸਾਮ ਰਾਈਫਲਸ ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੌਰਥ ਈਸਟ ਲਈ ਏਕਤਾ ਸ਼ਬਦ ਬੇਹੱਦ ਮਹੱਤਵਪੂਰਨ ਹੈ। ਆਜ਼ਾਦੀ ਦੇ ਕਈ ਵਰ੍ਹਿਆਂ ਤੱਕ ਨੌਰਥ ਈਸਟ ਦੇ ਇੰਨੇ ਵਿਸ਼ਾਲ ਖੇਤਰ ਦੀ ਦਿੱਲੀ ਤੋਂ ਫਿਜ਼ੀਕਲ ਅਤੇ ਦਿਲ ਦੀ ਦੂਰ ਬਹੁਤ ਵੱਡੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਨੈਕਟੀਵਿਟੀ ਰਾਹੀਂ ਉੱਤਰ-ਪੂਰਬ ਅਤੇ ਦਿੱਲੀ ਦਰਮਿਆਨ ਦੀ ਫਿਜ਼ੀਕਲ ਅਤੇ ਦਿਲਾਂ ਦੀ ਦੂਰੀ ਨੂੰ ਖ਼ਤਮ ਕਰ ਦਿੱਤਾ ਹੈ। ਅੱਜ ਨੌਰਥ ਈਸਟ ਪੂਰੇ ਭਾਰਤ ਦਾ ਅਤੇ ਪੂਰਾ ਭਾਰਤ ਨੌਰਥ ਈਸਟ ਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਉੱਤਰ -ਪੂਰਬ ਦੇ ਲਈ ਸੈਂਕੜੇ ਬਜਟ ਪ੍ਰਾਵਧਾਨ ਵਧਾਏ ਹਨ ਅਤੇ ਉੱਤਰ -ਪੂਰਬ ਨੂੰ 3-4 ਗੁਣਾ ਜ਼ਿਆਦਾ ਬਜਟ ਦਿੱਤਾ ਹੈ। ਉਨ੍ਹਾ ਨੇ ਕਿਹਾ ਕਿ 2027 ਤੱਕ ਨੌਰਥ ਈਸਟ ਦੇ ਅੱਠਾਂ ਰਾਜ ਰੇਲ ਅਤੇ ਹਵਾਈ ਕਨੈਕਟੀਵਿਟੀ ਰਾਹੀਂ ਦਿੱਲੀ ਦੇ ਨਾਲ ਜੁੜ ਜਾਣਗੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੌਰਥ ਈਸਟ ਨੂੰ ਅਸ਼ਟਲਕਸ਼ਮੀ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਪ੍ਰਸਿਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ -ਪੂਰਬ ਦੇ ਸਾਰੇ 8 ਰਾਜ ਦੇਸ਼ ਨੂੰ ਹਰ ਤਰ੍ਹਾਂ ਨਾਲ ਸਮ੍ਰਿੱਧ ਕਰਨ ਵਿੱਚ ਸਮਰੱਥ ਹਨ। ਆਰਥਿਕ, ਸੱਭਿਆਚਾਰਕ, ਸੁਰੱਖਿਆ, ਖੇਡ ਅਤੇ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਉੱਤਰ -ਪੂਰਬ ਦੇ ਨੌਜਵਾਨਾਂ ਲਈ ਅਪਾਰ ਮੌਕੇ ਹਨ। ਮੋਦੀ ਸਰਕਾਰ ਨੇ ਟੂਰਿਜ਼ਮ ਤੋਂ ਟੈਕਨੋਲੋਜੀ, ਸਪੋਰਟਸ ਤੋਂ ਸਪੇਸ, ਖੇਤੀਬਾੜੀ ਤੋਂ ਉੱਦਮਤਾ ਅਤੇ ਬੈਂਕਿੰਗ ਤੋਂ ਬਿਜ਼ਨਸ ਤੱਕ ਹਰ ਖੇਤਰ ਵਿੱਚ ਨੌਰਥ ਈਸਟ ਲਈ ਕਈ ਸੰਭਾਵਨਾਵਾਂ ਖੋਲ੍ਹਣ ਦਾ ਕੰਮ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਨੌਰਥ ਈਸਟ ਵਿੱਚ 220 ਤੋਂ ਵੱਧ ਜਾਤੀ ਸਮੂਹ (ethnic groups) ਅਤੇ 160 ਤੋਂ ਵੱਧ ਜਨ ਜਾਤੀਆਂ ਰਹਿੰਦੀਆ ਹਨ। ਇੱਥੇ 200 ਤੋਂ ਵੱਧ ਉਪ-ਭਾਸ਼ਾਵਾਂ ਅਤੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, 50 ਤੋਂ ਵੱਧ ਯੂਨਿਕ ਉਤਸਵ ਮਨਾਏ ਜਾਂਦੇ ਹਨ ਅਤੇ 30 ਤੋਂ ਵੱਧ ਪਰੰਪਰਾਗਤ ਡਾਂਸ ਅਤੇ 100 ਤੋਂ ਵੱਧ ਪਕਵਾਨ ਇਸ ਖੇਤਰ ਵਿੱਚ ਅੱਜ ਵੀ ਹੋਂਦ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਪੂਰੇ ਭਾਰਤ ਲਈ ਬਹੁਤ ਵੱਡੀ ਸਮ੍ਰਿੱਧ ਵਿਰਾਸਤ ਦਾ ਖਜ਼ਾਨਾ ਹੈ ਅਤੇ ਪੂਰਾ ਦੇਸ਼ ਇਸ ਵਿਰਾਸਤ ‘ਤੇ ਮਾਣ ਕਰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨੌਰਥ ਈਸਟ ਦੇ ਬਿਨਾ ਭਾਰਤ ਅਤੇ ਭਾਰਤ ਦੇ ਬਿਨਾ ਨੌਰਥ ਈਸਟ ਅਧੂਰਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਉੱਤਰ -ਪੂਰਬ ਏਕਤਾ ਉਤਸਵ ਦੀ ਥੀਮ ਇੱਕ ਆਵਾਜ਼, ਇੱਕ ਰਾਸ਼ਟਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਕਈ ਭਾਸ਼ਾਵਾਂ, ਸੱਭਿਆਚਾਰਾਂ, ਪਕਵਾਨਾਂ ਅਤੇ ਪਹਿਰਾਵਿਆਂ ਦਾ ਅਦਭੁੱਤ ਮਿਸ਼ਰਣ ਹੈ ਅਤੇ ਇਹੀ ਅਨੇਕਤਾ ਵਿੱਚ ਏਕਤਾ ਸਾਡੇ ਦੇਸ਼ ਦੀ ਵਿਸ਼ੇਸ਼ਤਾ ਅਤੇ ਸ਼ਭ ਤੋਂ ਵੱਡੀ ਤਾਕਤ ਹੈ। ਯੂਨਿਟੀ ਉਤਸਵ ਦੇ ਇਸ ਪੰਜ ਦਿਨਾਂ ਸ਼ਾਨਦਾਰ ਸਮਾਰੋਹ ਨੇ ਉੱਤਰ-ਪੂਰਬ ਦੀ ਏਕਤਾ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦਿੱਲੀ ਵਿੱਚ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸਾਮ ਰਾਈਫਲਸ ਭਾਰਤ ਦਾ ਸਭ ਤੋਂ ਪੁਰਾਣਾ ਅਰਧ ਸੈਨਿਕ ਬਲ ਹੈ ਅਤੇ ਅਸਾਮ ਰਾਈਫਲਸ ਦੀ ਪਹਿਚਾਣ ਨੌਰਥ ਈਸਟ ਦੇ ਸੱਚੇ ਮਿੱਤਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਰਾਈਫਲਸ ਨੇ ਉੱਤਰ -ਪੂਰਬ ਨੂੰ ਕਈ ਸੰਕਟਾਂ ਤੋਂ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਆਯੋਜਨ ਰਾਹੀਂ ਅਸਾਮ ਰਾਈਫਲਸ, ਉੱਤਰ -ਪੂਰਬ ਦੀ ਏਕਤਾ ਅਤੇ ਸੱਭਿਆਚਾਰਕ ਤਾਕਤ ਨੂੰ ਪੂਰੇ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖਣ ਵਿੱਚ ਸਫ਼ਲ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਆਯੋਜਨ ਵਿੱਚ ਖੇਡ ਮੁਕਾਬਲਿਆਂ ਵਿੱਚ 212 ਟੀਮਾਂ ਅਤੇ 1500 ਵਿਦਿਆਰਥੀਆ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿੱਤੇ ਗਏ ਵਧੇਰੇ ਇਨਾਮ ਮਣੀਪੁਰ ਦੇ ਹਿੱਸੇ ਵਿੱਚ ਆਏ ਹਨ, ਜੋ ਮਣੀਪੁਰ ਵਿੱਚ ਖੇਡਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ। ਨੌਰਥ ਈਸਟ ਵਿੱਚ ਖੇਡਾਂ ਦੀ ਲੋਕਪ੍ਰਿਅਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਦੀ ਸਭ ਤੋਂ ਪਹਿਲੀ ਸਪੋਰਟਸ ਯੂਨੀਵਰਸਿਟੀ ਮਣੀਪੁਰ ਵਿੱਚ ਬਣਾਉਣ ਦਾ ਫੈਸਲਾ ਲਿਆ। ਸ਼੍ਰੀ ਸ਼ਾਹ ਨੇ ਕਿਹਾ ਕਿ Sports For All, Sports For Excellence ਭਾਰਤ ਵਿੱਚ ਖੇਡਾਂ ਦੇ ਵਿਕਾਸ ਦੇ ਸੂਤਰ ਬਣੇ ਹਨ। ਗ੍ਰਹਿ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ 2036 ਵਿੱਚ ਭਾਰਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਭਾਰਤ ਟੌਪ 10 ਵਿੱਚ ਹੋਵੇਗਾ ਅਤੇ ਇਸ ਵਿੱਚ ਉੱਤਰ-ਪੂਰਬ ਰਾਜਾਂ ਦੀ ਅਹਿਮ ਭੂਮਿਕਾ ਹੋਵੇਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਅਤੇ ਵਿਸ਼ੇਸ਼ ਤੌਰ ‘ਤੇ ਪਿਛਲੇ 5 ਸਾਲਾਂ ਵਿੱਚ, ਨੌਰਥ ਈਸਟ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ -ਪੂਰਬ ਵਿੱਚ ਹਿੰਸਕ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਵਿੱਚ 70 ਪ੍ਰਤੀਸ਼ਤ ਅਤੇ ਨਾਗਰਿਕਾਂ ਦੀ ਮੌਤ ਵਿੱਚ 85 ਪ੍ਰਤੀਸ਼ਤ ਦੀ ਕਮੀ ਆਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਹਿੰਸਾ ਦੇ ਅੰਕੜਿਆਂ ਵਿੱਚ ਇਹ ਕਮੀ ਦੱਸਦੀ ਹੈ ਕਿ ਨੌਰਥ ਈਸਟ ਵਿੱਚ ਹੁਣ ਹੌਲੀ-ਹੌਲੀ ਸ਼ਾਂਤੀ ਹੋ ਰਹੀ ਹੈ ਅਤੇ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਦਾ ਇੱਕ ਨਵਾਂ ਯੁਗ ਸ਼ੁਰੂ ਹੋ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਹੁਣ ਤੱਕ ਨੌਰਥ ਈਸਟ ਵਿੱਚ 10,500 ਤੋਂ ਵੱਧ ਅੱਤਵਾਦੀ ਹਥਿਆਰ ਛੱਡ ਕੇ ਮੇਨਸਟ੍ਰੀਮ ਵਿੱਚ ਆਏ ਹਨ ਅਤੇ 2019 ਤੋਂ 2024 ਦਰਮਿਆਨ ਇਸ ਖੇਤਰ ਵਿੱਚ 12 ਸ਼ਾਂਤੀ ਸਮਝੌਤੇ ਹੋਏ ਹਨ। ਉਨ੍ਹਾ ਨੇ ਕਿਹਾ ਕਿ ਇੱਥੇ ਦਹਾਕਿਆ ਤੋਂ ਬਹੁਤ ਸਾਰੇ ਵਿਵਾਦ ਚਲੇ ਆ ਰਹੇ ਸਨ ਪਰ ਮੋਦੀ ਸਰਕਾਰ ਨੇ ਦੋ ਕਦਮ ਅੱਗੇ ਵਧ ਕੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਲਈ ਬਹੁਤ ਮੌਕੇ ਉਪਲਬਧ ਹਨ। ਗ੍ਰਹਿ ਮੰਤਰੀ ਨੇ ਹਿੰਸਾ ਵਿੱਚ ਸ਼ਾਮਲ ਨੌਜਵਾਨਾਂ ਤੋਂ ਹਥਿਆਰ ਛੱਡ ਕੇ ਮੇਨਸਟ੍ਰੀਮ ਵਿੱਚ ਆਉਣ ਦੀ ਅਪੀਲ ਕੀਤੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜੋ ਨੌਰਥ ਈਸਟ ਨੂੰ ਆਪਣਾ ਨਹੀਂ ਮੰਨਦਾ ਅਤੇ ਜਿਸ ਦੇ ਮਨ ਵਿੱਚ ਉੱਤਰ -ਪੂਰਬ ਦੇ ਲੋਕਾਂ ਲਈ ਪਿਆਰ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਰਾਜ ਦੇ ਲੋਕਾਂ ਦੇ ਮਨ ਵਿੱਚ ਨੌਰਥ ਈਸਟ ਦੇ ਲੋਕਾਂ ਲਈ ਵਿਸ਼ੇਸ਼ ਜਗ੍ਹਾ ਹੈ ਅਤੇ ਉੱਤਰ -ਪੂਰਬ ਦੇ ਹਰ ਰਾਜ ਨੂੰ ਵੀ ਅੱਗੇ ਵਧ ਕੇ ਪੂਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨੌਰਥ ਈਸਟ ਹੁਣ ਸ਼ਾਂਤੀ ਅਤੇ ਵਿਕਾਸ ਚਾਹੁੰਦਾ ਹੈ ਅਤੇ ਭਾਰਤ ਦੇ ਅਨਿੱਖੜਵੇ ਅੰਗ ਦੇ ਰੂਪ ਵਿੱਚ ਕੰਮ ਕਰਨਾ ਚਾਹੁੰਦਾ ਹੈ।
****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2105235)
Visitor Counter : 8
Read this release in:
Odia
,
Tamil
,
Khasi
,
English
,
Urdu
,
Nepali
,
Hindi
,
Bengali-TR
,
Assamese
,
Bengali
,
Gujarati
,
Kannada
,
Malayalam