ਪ੍ਰਧਾਨ ਮੰਤਰੀ ਦਫਤਰ
ਭਾਰਤ-ਸ੍ਰੀਲੰਕਾ ਸੰਯੁਕਤ ਬਿਆਨ: ਸਾਂਝੇ ਭਵਿੱਖ ਦੇ ਲਈ ਸਾਂਝੇਦਾਰੀ ਨੂੰ ਹੁਲਾਰਾ
Posted On:
16 DEC 2024 3:26PM by PIB Chandigarh
16 ਦਸੰਬਰ 2024 ਨੂੰ ਭਾਰਤ ਦੇ ਗਣਰਾਜ ਦੀ ਸਰਕਾਰੀ ਯਾਤਰਾ (State Visit) ਦੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ ਦੀ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਨਵੀਂ ਦਿੱਲੀ ਵਿੱਚ ਹੋਈ ਬੈਠਕ ਵਿੱਚ ਵਿਆਪਕ ਅਤੇ ਲਾਭਦਾਇਕ ਚਰਚਾ ਹੋਈ।
2. ਦੋਹਾਂ ਨੇਤਾਵਾਂ ਨੇ ਇਸ ਬਾਤ ਦੀ ਪੁਸ਼ਟੀ ਕੀਤੀ, ਕਿ ਭਾਰਤ-ਸ੍ਰੀਲੰਕਾ ਦੁਵੱਲੀ ਸਾਂਝੇਦਾਰੀ ਗਹਿਰੇ ਸੱਭਿਆਚਾਰਕ ਅਤੇ ਸੱਭਿਅਤਾਗਤ ਰਿਸ਼ਤਿਆਂ, ਭੂਗੋਲਿਕ ਨਿਕਟਤਾ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ‘ਤੇ ਅਧਾਰਿਤ ਹੈ।
3. ਰਾਸ਼ਟਰਪਤੀ ਦਿਸਾਨਾਯਕਾ ਨੇ 2022 ਵਿੱਚ ਅਭੂਤਪੂਰਵ ਆਰਥਿਕ ਸੰਕਟ ਦੇ ਦੌਰਾਨ ਅਤੇ ਉਸ ਦੇ ਬਾਅਦ ਸ੍ਰੀਲੰਕਾ ਦੇ ਲੋਕਾਂ ਨੂੰ ਭਾਰਤ ਦੁਆਰਾ ਦਿੱਤੇ ਗਏ ਮਜ਼ਬੂਤ ਸਮਰਥਨ ਦੀ ਗਹਿਰੀ ਉਨ੍ਹਾਂ ਨੇ ਸਮ੍ਰਿੱਧ ਭਵਿੱਖ, ਅਧਿਕ ਅਵਸਰਾਂ ਅਤੇ ਨਿਰੰਤਰ ਆਰਥਿਕ ਵਿਕਾਸ ਦੀ ਸ੍ਰੀਲੰਕਾਈ ਜਨਤਾ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਗਹਿਨ ਪ੍ਰਤੀਬੱਧਤਾ ਨੂੰ ਯਾਦ ਕਰਦੇ ਹੋਏ, ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਭਾਰਤ ਦੇ ਨਿਰੰਤਰ ਸਮਰਥਨ ਦੀ ਆਸ਼ਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ‘ਪੜੌਸੀ ਪ੍ਰਥਮ’ ਨੀਤੀ ਅਤੇ ‘ਸਾਗਰ’ ਦ੍ਰਿਸ਼ਟੀਕੋਣ (India’s ‘Neighbourhood First’ policy and ‘SAGAR’ vision) ਵਿੱਚ ਸ੍ਰੀਲੰਕਾ ਦੇ ਵਿਸ਼ੇਸ਼ ਸਥਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਦਿਸਾਨਾਯਕਾ ਨੂੰ ਇਸ ਸਬੰਧ ਵਿੱਚ ਭਾਰਤ ਦੀ ਪੂਰਨ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।
4. ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦੁਵੱਲੇ ਸਬੰਧ ਗਹਿਰੇ ਹੋਏ ਹਨ ਅਤੇ ਇਸ ਦਾ ਸ੍ਰੀਲੰਕਾ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਦੋਹਾਂ ਨੇਤਾਵਾਂ ਨੇ ਅੱਗੇ ਸਹਿਯੋਗ ਦੀ ਸੰਭਾਵਨਾ ‘ਤੇ ਜ਼ੋਰ ਦਿੰਦੇ ਹੋਏ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਤਾਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ (well-being) ਦੇ ਲਈ ਪਰਸਪਰ ਤੌਰ ‘ਤੇ ਲਾਭਦਾਇਕ ਵਿਆਪਕ ਸਾਂਝੇਦਾਰੀ ਹੋ ਸਕੇ।
ਰਾਜਨੀਤਕ ਅਦਾਨ-ਪ੍ਰਦਾਨ
5. ਦੋਹਾਂ ਨੇਤਾਵਾਂ ਨੇ ਪਿਛਲੇ ਦਹਾਕੇ ਵਿੱਚ ਰਾਜਨੀਤਕ ਵਾਰਤਾਵਾਂ ਵਿੱਚ ਹੋਏ ਵਾਧੇ ਅਤੇ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਲੀਡਰਸ਼ਿਪ ਅਤੇ ਮੰਤਰੀ ਪੱਧਰ ‘ਤੇ ਰਾਜਨੀਤਕ ਸਹਿਭਾਗਿਤਾ ਹੋਰ ਤੇਜ਼ ਕਰਨ ‘ਤੇ ਸਹਿਮਤੀ ਵਿਅਕਤ ਕੀਤੀ ।
6. ਦੋਹਾਂ ਨੇਤਾਵਾਂ ਨੇ ਲੋਕੰਤਤਰੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਅਤੇ ਸੰਸਥਾਗਤ ਕੰਮਕਾਜ ‘ਤੇ ਆਪਣੀ ਸਰਬਉੱਚ ਮੁਹਾਰਤ ਸਾਂਝੀ ਕਰਨ ਦੇ ਲਈ ਨਿਯਮਿਤ ਤੌਰ ‘ਤੇ ਸੰਸਦੀ ਪੱਧਰ ਦੇ ਆਦਾਨ-ਪ੍ਰਦਾਨ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ।
ਵਿਕਾਸ ਸਬੰਧੀ ਸਹਿਯੋਗ
7. ਦੋਹਾਂ ਨੇਤਾਵਾਂ ਨੇ ਸ੍ਰੀਲੰਕਾ ਵਿੱਚ ਵਿਕਾਸ ਦੇ ਲਈ ਸਹਿਯੋਗ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਭੂਮਿਕਾ ਦੀ ਪੁਸ਼ਟੀ ਕੀਤੀ। ਸ੍ਰੀਲੰਕਾ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਰਾਸ਼ਟਰਪਤੀ ਦਿਸਾਨਾਯਕਾ ਨੇ ਮੌਜੂਦਾ ਰਿਣ ਪੁਨਰਗਠਨ ਦੇ ਬਾਵਜੂਦ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਪ੍ਰੋਜੈਕਟਾਂ ਦੇ ਲਈ ਅਨੁਦਾਨ ਸਹਾਇਤਾ ਵਧਾਉਣ ਦੇ ਭਾਰਤ ਦੇ ਨਿਰਣੇ ਨੂੰ ਭੀ ਸਵੀਕ੍ਰਿਤੀ ਦਿੱਤੀ ਜੋ ਮੂਲ ਤੌਰ ‘ਤੇ ਰਿਣ ਸਹਾਇਤਾ ਦੇ ਮਾਧਿਅਮ ਨਾਲ ਸ਼ੁਰੂ ਕੀਤੀ ਗਈ ਸੀ। ਇਸ ਨਾਲ ਸ੍ਰੀਲੰਕਾ ‘ਤੇ ਰਿਣ ਦਾ ਭਾਰ ਘੱਟ ਹੋ ਗਿਆ।
8. ਲੋਕ-ਮੁਖੀ ਵਿਕਾਸ ਸਾਂਝੇਦਾਰੀ (people oriented development partnership) ਨੂੰ ਹੋਰ ਅਧਿਕ ਤੀਬਰ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ , ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:
i. ਭਾਰਤੀ ਆਵਾਸ ਪ੍ਰੋਜੈਕਟ ਦੇ ਪੜਾਅ III ਅਤੇ IV, 3 (ਤਿੰਨ) ਟਾਪੂ ਹਾਇਬ੍ਰਿਡ ਅਖੁੱਟ ਊਰਜਾ ਪ੍ਰੋਜੈਕਟ ਅਤੇ ਸ੍ਰੀਲੰਕਾ ਭਰ ਵਿੱਚ ਉੱਚ ਪ੍ਰਭਾਵ ਵਾਲੇ ਸਮੁਦਾਇਕ ਵਿਕਾਸ ਪ੍ਰੋਜੈਕਟਾਂ (Phase III & IV of Indian Housing Project, 3 (three) Islands Hybrid Renewable Energy Project and High Impact Community Development Projects across Sri Lanka) ਜਿਹੇ ਚਾਲੂ ਪ੍ਰੋਜੈਕਟਾਂ ਨੂੰ ਸਮੇਂ ’ਤੇ ਪੂਰਾ ਕਰਨ ਦੇ ਲਈ ਮਿਲ ਕੇ ਕੰਮ ਕਰਨਾ;
ii. ਭਾਰਤੀ ਮੂਲ ਦੇ ਤਮਿਲ ਸਮੁਦਾਇ, ਪੂਰਬੀ ਪ੍ਰਾਂਤ ਅਤੇ ਸ੍ਰੀਲੰਕਾ ਵਿੱਚ ਧਾਰਮਿਕ ਸਥਾਨਾਂ ਦੇ ਸੌਰ ਬਿਜਲੀਕਰਣ (solar electrification) ਦੇ ਲਈ ਪ੍ਰੋਜੈਕਟਾਂ ਦੇ ਸਮੇਂ ‘ਤੇ ਲਾਗੂਕਰਨ ਦੀ ਦਿਸ਼ਾ ਵਿੱਚ ਪੂਰਨ ਸਮਰਥਨ ਪ੍ਰਦਾਨ ਕਰਨਾ;
iii. ਸ੍ਰੀਲੰਕਾ ਸਰਕਾਰ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ (needs and priorities) ਦੇ ਅਨੁਸਾਰ ਵਿਕਾਸ ਸਾਂਝੇਦਾਰੀ ਦੇ ਲਈ ਨਵੇਂ ਪ੍ਰੋਜੈਕਟਾਂ ਅਤੇ ਸਹਿਯੋਗ ਦੇ ਖੇਤਰਾਂ ਦੀ ਪਹਿਚਾਣ।
ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ
9. ਦੋਹਾਂ ਨੇਤਾਵਾਂ ਨੇ ਸਮਰੱਥਾ ਨਿਰਮਾਣ ਵਿੱਚ ਸ੍ਰੀਲੰਕਾ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤ ਦੀ ਭੂਮਿਕਾ ‘ਤੇ ਬਲ ਦਿੰਦੇ ਹੋਏ ਅਤੇ ਸ੍ਰੀਲੰਕਾ ਵਿੱਚ ਵਿਭਿੰਨ ਖੇਤਰਾਂ ਵਿੱਚ ਕਸਟਮਾਇਜ਼ਡ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ (customized training and capacity building) ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ:
i. ਭਾਰਤ ਵਿੱਚ ਰਾਸ਼ਟਰੀ ਸੁਸ਼ਾਸਨ ਕੇਂਦਰ (National Centre for Good Governance in India) ਦੇ ਜ਼ਰੀਏ ਪੰਜ ਵਰ੍ਹਿਆਂ ਦੀ ਅਵਧੀ ਵਿੱਚ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ 1500 ਸ੍ਰੀਲੰਕਾਈ ਸਿਵਲ ਸੇਵਕਾਂ (Sri Lankan civil servants) ਦੇ ਲਈ ਕੇਂਦ੍ਰਿਤ ਟ੍ਰੇਨਿੰਗ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ; ਅਤੇ
ii. ਸ੍ਰੀਲੰਕਾ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਖੇਤਰਾਂ ਦੇ ਇਲਾਵਾ ਨਾਗਰਿਕ , ਰੱਖਿਆ ਅਤੇ ਕਾਨੂੰਨੀ ਖੇਤਰਾਂ ਵਿੱਚ ਸ੍ਰੀਲੰਕਾਈ ਅਧਿਕਾਰੀਆਂ ਦੇ ਲਈ ਹੋਰ ਅਧਿਕ ਟ੍ਰੇਨਿੰਗ ਪ੍ਰੋਗਰਾਮਾਂ ਦੇ ਅਵਸਰਾਂ ਦੀ ਤਲਾਸ਼ ਕਰਨ ਦੇ ਲਈ ਪ੍ਰਤੀਬੱਧਤਾ ਵਿਅਕਤ ਕੀਤੀ ।
ਰਿਣ ਪੁਨਰਗਠਨ
10. ਰਾਸ਼ਟਰਪਤੀ ਦਿਸਾਨਾਯਕਾ ਨੇ ਐਮਰਜੈਂਸੀ ਵਿੱਤਪੋਸ਼ਣ ਅਤੇ 4 ਬਿਲੀਅਨ ਅਮਰੀਕੀ ਡਾਲਰ ਮੁੱਲ ਦੀ ਵਿਦੇਸ਼ੀ ਮੁਦਰਾ ਸਹਾਇਤਾ ਸਹਿਤ ਅਦੁੱਤੀ ਅਤੇ ਬਹੁ-ਆਯਾਮੀ ਸਹਾਇਤਾ ਦੇ ਜ਼ਰੀਏ ਸ੍ਰੀਲੰਕਾਈ ਅਰਥਵਿਵਸਥਾ ਨੂੰ ਸਥਿਰ ਕਰਨ ਵਿੱਚ ਭਾਰਤ ਦੇ ਸਮਰਥਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਸ੍ਰੀਲੰਕਾ ਦੀ ਰਿਣ ਪੁਨਰਗਠਨ ਪ੍ਰਕਿਰਿਆ ਵਿੱਚ ਭਾਰਤ ਦੀ ਮਹੱਤਵਪੂਰਨ ਸਹਾਇਤਾ ‘ਤੇ ਆਭਾਰ ਵਿਅਕਤ ਕੀਤਾ, ਜਿਸ ਵਿੱਚ ਭਾਰਤ ਨੇ ਅਧਿਕਾਰਤ ਰਿਣਦਾਤਾ (ਕ੍ਰੈਡਿਟਰਸ) ਕਮੇਟੀ (ਓਸੀਸੀ-OCC) ਦੇ ਸਹਿ-ਪ੍ਰਧਾਨ ਦੇ ਰੂਪ ਵਿੱਚ ਸਮੇਂ ‘ਤੇ ਰਿਣ ਪੁਨਰਗਠਨ ਚਰਚਾਵਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਮੌਜੂਦਾ ਰਿਣਾਂ ਦੇ ਤਹਿਤ ਪੂਰੇ ਕੀਤੇ ਗਏ ਪ੍ਰੋਜੈਕਟਾਂ ਦੇ ਲਈ ਸ੍ਰੀਲੰਕਾ ਨੂੰ ਬਕਾਇਆ ਭੁਗਤਾਨਾਂ ਦਾ ਨਿਪਟਾਨ ਕਰਨ ਦੇ ਲਈ 20.66 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਜਿਸ ਵਿੱਚ ਗੰਭੀਰ ਸਮੇਂ ‘ਤੇ ਰਿਣ ਦਾ ਬੋਝ ਕਾਫ਼ੀ ਘੱਟ ਹੋ ਗਿਆ। ਸ੍ਰੀਲੰਕਾ ਦੇ ਨਾਲ ਨਿਕਟ ਅਤੇ ਵਿਸ਼ੇਸ਼ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਜ਼ਰੂਰਤ ਦੇ ਸਮੇਂ ਅਤੇ ਆਰਥਿਕ ਸੁਧਾਰ ਅਤੇ ਸਥਿਰਤਾ ਅਤੇ ਆਪਣੇ ਲੋਕਾਂ ਦੀ ਸਮ੍ਰਿੱਧੀ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਰਿਣ ਪੁਨਰਗਠਨ ‘ਤੇ ਦੁਵੱਲੇ ਸਹਿਮਤੀ ਪੱਤਰ ‘ਤੇ ਚਰਚਾ ਨੂੰ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ।
11. ਦੋਵੇਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਵਿਭਿੰਨ ਖੇਤਰਾਂ ਵਿੱਚ ਰਿਣ-ਸੰਚਾਲਿਤ ਮਾਡਲ ਤੋਂ ਨਿਵੇਸ਼-ਅਧਾਰਿਤ ਭਾਗੀਦਾਰੀ (debt-driven models towards investment led partnerships) ਦੀ ਤਰਫ਼ ਰਣਨੀਤਕ ਬਦਲਾਅ ਸ੍ਰੀਲੰਕਾ ਵਿੱਚ ਆਰਥਿਕ ਸੁਧਾਰ, ਵਿਕਾਸ ਅਤੇ ਸਮ੍ਰਿੱਧੀ ਦੇ ਲਈ ਇੱਕ ਅਧਿਕ ਸਥਾਈ ਮਾਰਗ ਸੁਨਿਸ਼ਚਿਤ ਕਰੇਗਾ ।
ਸੰਪਰਕ ਦਾ ਨਿਰਮਾਣ
12. ਦੋਹਾਂ ਨੇਤਾਵਾਂ ਨੇ ਅਧਿਕ ਸੰਪਰਕ ਦੇ ਮਹੱਤਵ ਦਾ ਉਲੇਖ ਕੀਤਾ ਅਤੇ ਦੋਨੋਂ ਅਰਥਵਿਵਸਥਾਵਾਂ ਦੇ ਇੱਕ-ਦੂਸਰੇ ਦੇ ਪੂਰਕ ਹੋਣ ਦੀ ਬਾਤ ਸਵੀਕਾਰ ਕੀਤੀ ਜਿਸ ਦਾ ਉਪਯੋਗ ਦੋਹਾਂ ਦੇਸ਼ਾਂ ਦੇ ਆਰਥਿਕ ਵਿਕਾਸ ਅਤੇ ਪ੍ਰਗਤੀ ਦੇ ਲਈ ਕੀਤਾ ਜਾ ਸਕਦਾ ਹੈ ਇਸ ਸਬੰਧ ਵਿੱਚ :
i. ਨਾਗਪੱਟਿਨਮ ਅਤੇ ਕਾਂਕੇਸੰਥੁਰਾਈ ਦੇ ਦਰਮਿਆਨ ਯਾਤਰੀ ਕਿਸ਼ਤੀ ਸੇਵਾ ਦੀ ਬਹਾਲੀ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਉਹ ਇਸ ਬਾਤ ‘ਤੇ ਸਹਿਮਤ ਹੋਏ ਕਿ ਅਧਿਕਾਰੀਆਂ ਨੂੰ ਰਾਮੇਸ਼ਵਰਮ ਅਤੇ ਤਲਾਈਮੰਨਾਰ ਦੇ ਦਰਮਿਆਨ ਯਾਤਰੀ ਕਿਸ਼ਤੀ ਸੇਵਾ ਦੀ ਜਲਦੀ ਬਹਾਲੀ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ।
ii. ਸ੍ਰੀਲੰਕਾ ਵਿੱਚ ਕਾਂਕੇਸੰਥੁਰਾਈ ਬੰਦਰਗਾਹ ਦੇ ਪੁਨਰਵਾਸ ‘ਤੇ ਸੰਯੁਕਤ ਤੌਰ ‘ਤੇ ਕੰਮ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣਾ, ਜਿਸ ਨੂੰ ਭਾਰਤ ਸਰਕਾਰ ਦੀ ਅਨੁਦਾਨ ਸਹਾਇਤਾ ਨਾਲ ਲਾਗੂ ਕੀਤਾ ਜਾਵੇਗਾ।
ਊਰਜਾ ਵਿਕਾਸ
13. ਦੋਹਾਂ ਨੇਤਾਵਾਂ ਨੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਟਿਕਾਊ, ਸਸਤੀ ਅਤੇ ਸਮੇਂ ‘ਤੇ ਊਰਜਾ ਸੰਸਾਧਨਾਂ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਚਲ ਰਹੇ ਊਰਜਾ ਸਹਿਯੋਗ ਪ੍ਰੋਜੈਕਟਾਂ ਦੇ ਸਮੇਂ ‘ਤੇ ਲਾਗੂਕਰਨ ਦੀ ਦਿਸ਼ਾ ਵਿੱਚ ਸੁਵਿਧਾ ਪ੍ਰਦਾਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:
i. ਸਾਮਪੁਰ ਵਿੱਚ ਸੌਰ ਊਰਜਾ ਪ੍ਰੋਜੈਕਟ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਕਦਮ ਉਠਾਏ ਜਾਣ ਅਤੇ ਸ੍ਰੀਲੰਕਾ ਦੀਆਂ ਜਰੂਰਤਾਂ ਦੇ ਅਨੁਸਾਰ ਇਸ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ।
ii. ਕਈ ਪ੍ਰਸਤਾਵਾਂ ‘ਤੇ ਵਿਚਾਰ ਜਾਰੀ ਰੱਖਿਆ ਜਾਵੇ ਜੋ ਚਰਚਾ ਦੇ ਵਿਭਿੰਨ ਪੜਾਵਾਂ ਵਿੱਚ ਹਨ, ਇਨ੍ਹਾਂ ਵਿੱਚ ਸ਼ਾਮਲ ਹਨ:
(ਏ) ਭਾਰਤ ਤੋਂ ਸ੍ਰੀਲੰਕਾ ਨੂੰ ਐੱਲਐੱਨਜੀ ਦੀ ਸਪਲਾਈ (supply of LNG)।
(ਬੀ) ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਉੱਚ-ਸਮਰੱਥਾ ਵਾਲੇ ਪਾਵਰ ਗ੍ਰਿੱਡ ਇੰਟਰਕਨੈਕਸ਼ਨ(high-capacity power grid interconnection) ਦੀ ਸਥਾਪਨਾ।
(ਸੀ) ਸਸਤੀ ਅਤੇ ਟਿਕਾਊ ਊਰਜਾ ਦੀ ਸਪਲਾਈ ਦੇ ਲਈ ਭਾਰਤ ਤੋਂ ਸ੍ਰੀਲੰਕਾ ਤੱਕ ਬਹੁ-ਉਤਪਾਦ ਪਾਇਪਲਾਇਨ (multi-product pipeline) ਦੇ ਲਈ ਭਾਰਤ , ਸ੍ਰੀਲੰਕਾ ਅਤੇ ਯੂਏਈ (India, Sri Lanka and UAE) ਦੇ ਦਰਮਿਆਨ ਸਹਿਯੋਗ
(ਡੀ) ਜੀਵ-ਜੰਤੂਆਂ ਅਤੇ ਵਨਸਪਤੀਆਂ ਸਹਿਤ ਵਾਤਾਵਰਣ ਸੰਭਾਲ਼ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਪਾਕ ਜਲਡਮਰੂ(ਪਾਕ ਸਟ੍ਰੇਟਸ -Palk Straits) ਵਿੱਚ ਅਪਤਟੀ ਪਵਨ ਊਰਜਾ ਸਮਰੱਥਾ(offshore wind power) ਦਾ ਸੰਯੁਕਤ ਵਿਕਾਸ ।
14. ਦੋਹਾਂ ਨੇਤਾਵਾਂ ਨੇ ਤ੍ਰਿੰਕੋਮਾਲੀ ਟੈਂਕ ਫਾਰਮਾਂ (Trincomalee Tank Farms) ਦੇ ਵਿਕਾਸ ਵਿੱਚ ਚਲ ਰਹੇ ਸਹਿਯੋਗ ਨੂੰ ਸਵੀਕ੍ਰਿਤੀ ਦਿੰਦੇ ਹੋਏ ਤ੍ਰਿੰਕੋਮਾਲੀ ਨੂੰ ਖੇਤਰੀ ਊਰਜਾ ਅਤੇ ਉਦਯੋਗਿਕ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਸਮਰਥਨ ਦੇਣ ਦਾ ਨਿਰਣਾ ਕੀਤਾ ।
ਲੋਕ-ਕੇਂਦ੍ਰਿਤ ਡਿਜੀਟਲੀਕਰਣ
15. ਰਾਸ਼ਟਰਪਤੀ ਦਿਸਨਾਯਕਾ ਨੇ ਲੋਕ-ਕੇਂਦ੍ਰਿਤ ਡਿਜੀਟਲੀਕਰਣ ਵਿੱਚ ਭਾਰਤ ਦੇ ਸਫ਼ਲ ਅਨੁਭਵ ਨੂੰ ਸਵੀਕਾਰ ਕਰਦੇ ਹੋਏ ਭਾਰਤੀ ਸਹਾਇਤਾ ਤੋਂ ਸ੍ਰੀਲੰਕਾ ਵਿੱਚ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ਣ ਵਿੱਚ ਆਪਣੀ ਸਰਕਾਰ ਦੀ ਰੁਚੀ ਤੋਂ ਜਾਣੂ ਕਰਵਾਇਆ। ਭਾਰਤ ਵਿੱਚ ਜਨ- ਕੇਂਦ੍ਰਿਤ ਡਿਜੀਟਲੀਕਰਣ ਨੇ ਸ਼ਾਸਨ ਵਿੱਚ ਸੁਧਾਰ, ਸਰਵਿਸ ਡਿਲਿਵਰੀ ਵਿੱਚ ਬਦਲਾਅ , ਪਾਰਦਰਸ਼ਤਾ ਦੀ ਸ਼ੁਰੂਆਤ ਅਤੇ ਸਮਾਜਿਕ ਕਲਿਆਣ ਵਿੱਚ ਯੋਗਦਾਨ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧ ਵਿੱਚ ਸ੍ਰੀਲੰਕਾ ਦੇ ਪ੍ਰਯਾਸਾਂ ਨੂੰ ਪੂਰੀ ਤਰ੍ਹਾਂ ਨਾਲ ਸਮਰਥਨ ਦੇਣ ਦੇ ਲਈ ਭਾਰਤ ਦੀ ਤਿਆਰੀ ਤੋਂ ਜਾਣੂ ਕਰਵਾਇਆ। ਇਸ ਸੰਦਰਭ ਵਿੱਚ ਦੋਵੇਂ ਨੇਤਾ ਨਿਮਨਲਿਖਤ ਬਿੰਦੂਆਂ ‘ਤੇ ਸਹਿਮਤ ਹੋਏ :
i. ਜਨਤਾ ਨੂੰ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਸੁਧਾਰ ਦੇ ਪ੍ਰਯਾਸਾਂ ਵਿੱਚ ਦੇਸ਼ ਦੀ ਸਹਾਇਤਾ ਦੇ ਲਈ ਸ੍ਰੀਲੰਕਾ ਵਿਸ਼ਿਸ਼ਟ ਡਿਜੀਟਲ ਪਹਿਚਾਣ (ਐੱਸਐੱਲਯੂਡੀਆਈ- SLUDI) ਪ੍ਰੋਜੈਕਟ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣਾ ;
ii. ਭਾਰਤ ਦੀ ਸਹਾਇਤਾ ਨਾਲ ਸ੍ਰੀਲੰਕਾ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ-DPI ) ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਸਹਿਯੋਗ ।
iii. ਭਾਰਤ ਦੇ ਪੂਰਵ ਦੇ ਅਨੁਭਵ ਅਤੇ ਪ੍ਰਣਾਲੀਆਂ ਦੇ ਅਧਾਰ ‘ਤੇ ਸ੍ਰੀਲੰਕਾ ਵਿੱਚ ਡਿਜੀਟਲ ਜਨਤਕ ਇਨਫ੍ਰਾਸਟ੍ਰਕਚਰ ( DPI ) ਨਾਲ ਜੁੜੇ ਕਾਰਜਾਂ ਦੇ ਲਾਗੂਕਰਨ ਦੀ ਸੰਭਾਵਨਾ ਤਲਾਸ਼ਣ ਦੇ ਲਈ ਸੰਯੁਕਤ ਕਾਰਜ ਸਮੂਹ (Joint Working Group) ਦੀ ਸਥਾਪਨਾ ਕਰਨਾ , ਜਿਸ ਵਿੱਚ ਸ੍ਰੀਲੰਕਾ ਵਿੱਚ ਡਿਜੀਲੌਕਰ(DigiLocker) ਦੇ ਲਾਗੂਕਰਨ ‘ਤੇ ਚਲ ਰਹੀਆਂ ਤਕਨੀਕੀ ਚਰਚਾਵਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ ।
iv. ਦੋਹਾਂ ਦੇਸ਼ਾਂ ਦੇ ਲਾਭ ਦੇ ਲਈ ਅਤੇ ਦੋਹਾਂ ਦੇਸ਼ਾਂ ਦੀਆਂ ਭੁਗਤਾਨ ਪ੍ਰਣਾਲੀਆਂ ਨਾਲ ਸਬੰਧਿਤ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਪੀਆਈ ਡਿਜੀਟਲ ਭੁਗਤਾਨ (UPI digital payments) ਦੇ ਉਪਯੋਗ ਨੂੰ ਵਧਾਕੇ ਡਿਜੀਟਲ ਵਿੱਤੀ ਲੈਣਦੇਣ (digital financial transactions) ਨੂੰ ਹੁਲਾਰਾ ਦੇਣਾ ।
v. ਸ੍ਰੀਲੰਕਾ ਵਿੱਚ ਬਰਾਬਰ ਦੀਆਂ ਪ੍ਰਣਾਲੀਆਂ (equivalent systems) ਦੀ ਸਥਾਪਨਾ ਦੇ ਲਾਭਾਂ ਦੀ ਖੋਜ ਕਰਨ ਦੇ ਉਦੇਸ਼ ਤੋਂ ਭਾਰਤ ਦੇ ਆਧਾਰ ਮੰਚ, ਜੀਈਐੱਮ ਪੋਰਟਲ, ਪੀਐੱਮ ਗਤੀ ਸ਼ਕਤੀ ਡਿਜੀਟਲ ਪਲੈਟਫਾਰਮ, ਡਿਜੀਟਲੀਕ੍ਰਿਤ ਕਸਟਮਸ ਅਤੇ ਹੋਰ ਟੈਕਸੇਸ਼ਨ ਪ੍ਰਕਿਰਿਆਵਾਂ (India’s Aadhaar platform, GeM portal, PM Gati Shakti digital platform, digitized customs and other taxation procedures) ਤੋਂ ਸਿੱਖਿਆ ਲੈਣ ਲਈ ਦੁਵੱਲਾ ਅਦਾਨ-ਪ੍ਰਦਾਨ ਜਾਰੀ ਰੱਖਣਾ।
ਸਿੱਖਿਆ ਅਤੇ ਟੈਕਨੋਲੋਜੀ
16. ਸ੍ਰੀਲੰਕਾ ਵਿੱਚ ਮਾਨਵ-ਸੰਸਾਧਨ ਵਿਕਾਸ (human-resource development) ਵਿੱਚ ਸਹਾਇਤਾ ਅਤੇ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਦੋਹਾਂ ਨੇਤਾਵਾਂ ਨੇ ਇਨ੍ਹਾਂ ਬਿੰਦੂਆਂ ‘ਤੇ ਸਹਿਮਤੀ ਵਿਅਕਤ ਕੀਤੀ:
i.ਖੇਤੀਬਾੜੀ, ਜਲਖੇਤੀ (aquaculture), ਡਿਜੀਟਲ ਅਰਥਵਿਵਸਥਾ, ਸਿਹਤ ਅਤੇ ਆਪਸੀ ਹਿਤ ਦੇ ਹੋਰ ਖੇਤਰਾਂ ਜਿਹੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਦੀ ਪ੍ਰਯਾਸ ਕਰਨਾ।
ii. ਦੋਹਾਂ ਦੇਸ਼ਾਂ ਦੀਆਂ ਵਿੱਦਿਅਕ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਦੀ ਤਲਾਸ਼ ਕਰਨਾ।
iii. ਸਟਾਰਟ -ਅਪ ਇੰਡੀਆ ਅਤੇ ਸ੍ਰੀਲੰਕਾ ਦੀ ਸੂਚਨਾ ਸੰਚਾਰ ਟੈਕਨੋਲੋਜੀ ਏਜੰਸੀ (ਆਈਸੀਟੀਏ-ICTA) ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ , ਜਿਸ ਵਿੱਚ ਸ੍ਰੀਲੰਕਾਈ ਸਟਾਰਟ-ਅਪ ਦੇ ਲਈ ਮੈਂਟਰਸ਼ਿਪ ਭੀ ਸ਼ਾਮਲ ਹੈ ।
ਵਪਾਰ ਅਤੇ ਨਿਵੇਸ਼ ਸਹਿਯੋਗ
17. ਦੋਹਾਂ ਨੇਤਾਵਾਂ ਨੇ ਭਾਰਤ-ਸ੍ਰੀਲੰਕਾ ਮੁਕਤ ਵਪਾਰ ਸਮਝੌਤੇ (ਆਈਐੱਸਐੱਫਟੀਏ -ISFTA) ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਸਾਂਝੇਦਾਰੀ ਵਿੱਚ ਵਾਧੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਵਪਾਰ ਸਬੰਧਾਂ ਦਾ ਹੋਰ ਵਿਸਤਾਰ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ। ਭਾਰਤ ਵਿੱਚ ਆਰਥਿਕ ਵਿਕਾਸ ਦੀ ਗਤੀ ਅਤੇ ਅਵਸਰਾਂ ਦੇ ਨਾਲ-ਨਾਲ ਵਧਦੇ ਬਜ਼ਾਰ ਦੇ ਆਕਾਰ ਅਤੇ ਸ੍ਰੀਲੰਕਾ ਦੇ ਲਈ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੀ ਇਸ ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ , ਦੋਵੇਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਹੁਣ ਨਿਮਨਲਿਖਤ ਬਿੰਦੂਆਂ ‘ਤੇ ਪ੍ਰਤੀਬੱਧਤਾ ਨਾਲ ਵਪਾਰ ਸਾਂਝੇਦਾਰੀ ਨੂੰ ਹੋਰ ਵਧਾਉਣ ਦਾ ਅਵਸਰ ਹੈ :
i . ਆਰਥਿਕ ਅਤੇ ਟੈਕਨੋਲੋਜਿਕਲ ਸਹਿਯੋਗ ਸਮਝੌਤੇ ‘ਤੇ ਚਰਚਾ ਜਾਰੀ ਰੱਖਣਾ ।
ii . ਦੋਹਾਂ ਦੇਸ਼ਾਂ ਦੇ ਦਰਮਿਆਨ ਭਾਰਤੀ ਰੁਪਏ ਅਤੇ ਸ੍ਰੀਲੰਕਾਈ ਮੁਦਰਾ ( INR - LKR ) ਵਿੱਚ ਵਪਾਰ ਸਮਝੌਤਿਆਂ (trade settlements) ਨੂੰ ਵਧਾਉਣਾ।
iii . ਸ੍ਰੀਲੰਕਾ ਦੀ ਨਿਰਯਾਤ ਸਮਰੱਥਾ(export potential) ਨੂੰ ਵਧਾਉਣ ਦੇ ਲਈ ਉੱਥੋਂ ਦੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ ।
18. ਦੋਹਾਂ ਨੇਤਾਵਾਂ ਨੇ ਪ੍ਰਸਤਾਵਿਤ ਦੁਵੱਲੇ ਸਮਾਜਿਕ ਸੁਰੱਖਿਆ ਸਮਝੌਤੇ (Social Security Agreement) ਨੂੰ ਛੇਤੀ ਅੰਤਿਮ ਰੂਪ ਦੇਣ ਦੇ ਲਈ ਚਰਚਾ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ ।
ਖੇਤੀਬਾੜੀ ਅਤੇ ਪਸ਼ੂਪਾਲਣ
19. ਦੋਹਾਂ ਨੇਤਾਵਾਂ ਨੇ ਆਤਮਨਿਰਭਰਤਾ ਅਤੇ ਪੋਸ਼ਣ ਸਬੰਧੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸ੍ਰੀਲੰਕਾ ਵਿੱਚ ਡੇਅਰੀ ਖੇਤਰ ਦੇ ਵਿਕਾਸ ਲਈ ਚਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ।
20. ਰਾਸ਼ਟਰਪਤੀ ਦਿਸਾਨਾਯਕਾ ਦੁਆਰਾ ਖੇਤੀਬਾੜੀ ਆਧੁਨਿਕੀਕਰਨ ‘ਤੇ ਦਿੱਤੇ ਗਏ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ , ਦੋਹਾਂ ਨੇਤਾਵਾਂ ਨੇ ਸ੍ਰੀਲੰਕਾ ਵਿੱਚ ਖੇਤੀਬਾੜੀ ਖੇਤਰ ਦੇ ਵਿਆਪਕ ਵਿਕਾਸ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਦੇ ਲਈ ਸੰਯੁਕਤ ਕਾਰਜ ਸਮੂਹ (Joint Working Group) ਦੀ ਸਥਾਪਨਾ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।
ਰਣਨੀਤਕ ਅਤੇ ਰੱਖਿਆ ਸਹਿਯੋਗ
21.ਦੋਹਾਂ ਨੇਤਾਵਾਂ ਨੇ ਇਹ ਮੰਨਿਆ ਕਿ ਭਾਰਤ ਅਤੇ ਸ੍ਰੀਲੰਕਾ ਦੇ ਸੁਰੱਖਿਆ ਹਿਤ ਸਾਂਝੇ ਹਨ ਇਸ ਲਈ ਆਪਸੀ ਵਿਸ਼ਵਾਸ ਅਤੇ ਪਾਰਦਰਸ਼ਤਾ ‘ਤੇ ਅਧਾਰਿਤ ਨਿਯਮਿਤ ਸੰਵਾਦ ਅਤੇ ਇੱਕ-ਦੂਸਰੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਪ੍ਰਾਥਮਿਕਤਾ ਦੇਣਾ ਮਹੱਤਵਪੂਰਨ ਹੈ। ਦੋਹਾਂ ਨੇਤਾਵਾਂ ਨੇ ਸੁਭਾਵਿਕ ਸਾਂਝੇਦਾਰ ਦੇ ਰੂਪ ਵਿੱਚ ਹਿੰਦ ਮਹਾਸਾਗਰ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਸਮਾਨ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਅਤੇ ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਲਈ ਸੁਤੰਤਰ, ਖੁੱਲ੍ਹਾ, ਸੁਰੱਖਿਅਤ ਅਤੇ ਰਾਖਵਾਂ ਹਿੰਦ ਮਹਾਸਾਗਰ ਖੇਤਰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਭਾਰਤ, ਸ੍ਰੀਲੰਕਾ ਦਾ ਸਭ ਤੋਂ ਕਰੀਬੀ ਸਮੁੰਦਰੀ ਪੜੌਸੀ(ਗੁਆਂਢੀ) ਹੈ। ਰਾਸ਼ਟਰਪਤੀ ਦਿਸਾਨਾਯਕਾ ਨੇ ਦੁਹਰਾਇਆ ਕਿ ਸ੍ਰੀਲੰਕਾ ਆਪਣੇ ਖੇਤਰ ਦਾ ਉਪਯੋਗ ਐਸੇ ਕਿਸੇ ਭੀ ਤਰੀਕੇ ਨਾਲ ਨਹੀਂ ਹੋਣ ਦੇਵੇਗਾ ਜੋ ਭਾਰਤ ਦੀ ਸੁਰੱਖਿਆ ਦੇ ਨਾਲ-ਨਾਲ ਖੇਤਰੀ ਸਥਿਰਤਾ ਲਈ ਹਾਨੀਕਾਰਕ ਹੋਵੇ ।
22. ਦੋਹਾਂ ਨੇਤਾਵਾਂ ਨੇ ਟ੍ਰੇਨਿੰਗ, ਐਕਸਚੇਂਜ ਪ੍ਰੋਗਰਾਮਾਂ, ਜਹਾਜ਼ ਯਾਤਰਾਵਾਂ, ਦੁਵੱਲੇ ਅਭਿਆਸਾਂ ਅਤੇ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਦੇ ਲਈ ਚਲ ਰਹੇ ਰੱਖਿਆ ਸਹਿਯੋਗ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਸਮੁੰਦਰੀ ਅਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ ।
23. ਰਾਸ਼ਟਰਪਤੀ ਦਿਸਾਨਾਯਕਾ ਨੇ ਸਮੁੰਦਰੀ ਨਿਗਰਾਨੀ ਲਈ ਡੋਰਨੀਅਰ ਜਹਾਜ਼ ਦੇਣ ਅਤੇ ਸ੍ਰੀਲੰਕਾ ਵਿੱਚ ਸਮੁੰਦਰੀ ਬਚਾਅ ਅਤੇ ਤਾਲਮੇਲ ਕੇਂਦਰ ਦੀ ਸਥਾਪਨਾ ਦੇ ਜ਼ਰੀਏ ਭਾਰਤ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਹ ਸ੍ਰੀਲੰਕਾ ਦੇ ਲਈ ਸਮੁੰਦਰੀ ਖੇਤਰ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਮਹੱਤਵਪੂਰਨ ਹੋਰ ਸਹਾਇਤਾ ਹੈ । ਉਨ੍ਹਾਂ ਨੇ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ ਦੇ ਖੇਤਰ ਵਿੱਚ ਸ੍ਰੀਲੰਕਾ ਦੇ ਲਈ ‘ਫਸਟ ਰਿਸਪੌਂਡਰ’(‘first responder’) ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਇਹ ਭੀ ਉਲੇਖ ਕੀਤਾ ਗਿਆ ਕਿ ਸ਼ੱਕੀਆਂ ਦੇ ਨਾਲ ਬੜੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਨੂੰ ਜ਼ਬਤ ਕਰਨ ਵਿੱਚ ਭਾਰਤੀ ਅਤੇ ਸ੍ਰੀਲੰਕਾਈ ਜਲ ਸੈਨਾਵਾਂ ਦੇ ਸਹਿਯੋਗ ਪ੍ਰਯਾਸਾਂ ਵਿੱਚ ਹਾਲ ਹੀ ਵਿੱਚ ਮਿਲੀ ਸਫ਼ਲਤਾ ਮਹੱਤਵਪੂਰਨ ਹੈ। ਰਾਸ਼ਟਰਪਤੀ ਦਿਸਾਨਾਯਕਾ ਨੇ ਇਸ ਦੇ ਲਈ ਭਾਰਤੀ ਜਲ ਸੈਨਾ ਦੇ ਪ੍ਰਤੀ ਆਭਾਰ ਵਿਅਕਤ ਕੀਤਾ ।
24. ਪੱਕੇ ਅਤੇ ਭਰੋਸੇਯੋਗ ਭਾਗੀਦਾਰੀ ਦੇ ਰੂਪ ਵਿੱਚ, ਭਾਰਤ ਨੇ ਸ੍ਰੀਲੰਕਾ ਦੀਆਂ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਜ਼ਰੂਰਤਾਂ ਨੂੰ ਅੱਗੇ ਵਧਾਉਣ ਅਤੇ ਉਸ ਦੀਆਂ ਸਮੁੰਦਰੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਉਸ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵਿੱਚ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ।
25. ਆਤੰਕਵਾਦ, ਡਰੱਗ/ਨਾਰਕੌਟਿਕਸ ਸਮਗਲਿੰਗ, ਮਨੀ ਲਾਂਡਰਿੰਗ (terrorism, drug/narcotics smuggling, money laundering) ਜਿਹੇ ਵਿਭਿੰਨ ਸੁਰੱਖਿਆ ਸਬੰਧੀ ਖ਼ਤਰਿਆਂ ਦਾ ਸੰਗਿਆਨ ਲੈਂਦੇ ਹੋਏ (Taking cognizance), ਦੋਹਾਂ ਨੇਤਾਵਾਂ ਨੇ ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਖੁਫੀਆ ਜਾਣਕਾਰੀ ਅਤੇ ਸੂਚਨਾ ਸਾਂਝੀ ਕਰਨ ਵਿੱਚ ਚਲ ਰਹੇ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਉਹ ਇਨ੍ਹਾਂ ਬਿੰਦੂਆਂ ‘ਤੇ ਸਹਿਮਤ ਹੋਏ:
i. ਰੱਖਿਆ ਸਹਿਯੋਗ ‘ਤੇ ਸਮਝੌਤੇ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਦਾ ਪਤਾ ਲਗਾਉਣਾ;
ii. ਜਲ ਵਿਗਿਆਨ (ਹਾਈਡ੍ਰੋਗ੍ਰਾਫੀ-hydrography) ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ;
iii. ਸ੍ਰੀਲੰਕਾ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਵਾਧੇ ਦੇ ਲਈ ਰੱਖਿਆ ਪਲੈਟਫਾਰਮਾਂ ਅਤੇ ਅਸਾਸਿਆਂ ਦਾ ਪ੍ਰਾਵਧਾਨ;
iv. ਸੰਯੁਕਤ ਅਭਿਆਸ, ਸਮੁੰਦਰੀ ਨਿਗਰਾਨੀ ਅਤੇ ਰੱਖਿਆ ਵਾਰਤਾ ਅਤੇ ਅਦਾਨ-ਪ੍ਰਦਾਨ ਦੇ ਜ਼ਰੀਏ ਸਹਿਯੋਗ ਨੂੰ ਤੇਜ਼ ਕਰਨਾ;
v. ਟ੍ਰੇਨਿੰਗ, ਸੰਯੁਕਤ ਅਭਿਆਸ ਅਤੇ ਕੰਮਕਾਜ ਦੇ ਬਿਹਤਰੀਨ ਤੌਰ-ਤਰੀਕਿਆਂ (ਪਿਰਤਾਂ) ਨੂੰ ਸਾਂਝਾ ਕਰਨ ਦੇ ਜ਼ਰੀਏ ਆਪਦਾ ਨਿਊਨੀਕਰਣ, ਰਾਹਤ ਅਤੇ ਪੁਨਰਵਾਸ ‘ਤੇ ਸ੍ਰੀਲੰਕਾ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਸਹਾਇਤਾ ਪ੍ਰਦਾਨ ਕਰਨਾ; ਅਤੇ
vi. ਸ੍ਰੀਲੰਕਾਈ ਰੱਖਿਆ ਬਲਾਂ ਦੇ ਲਈ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਵਿੱਚ ਵਾਧਾ ਕਰਨਾ ਅਤੇ ਜਿੱਥੇ ਭੀ ਜ਼ਰੂਰੀ ਹੋਵੇ ਉੱਥੇ ਉਪਯੁਕਤ ਟ੍ਰੇਨਿੰਗ ਪ੍ਰੋਗਰਾਮ (tailormade training programmes) ਆਯੋਜਿਤ ਕਰਨਾ।
ਸੱਭਿਆਚਾਰਕ ਅਤੇ ਟੂਰਿਜ਼ਮ ਵਿਕਾਸ
26. ਦੋਹਾਂ ਨੇਤਾਵਾਂ ਨੇ ਸੱਭਿਆਚਾਰਕ ਆਤਮੀਅਤਾ, ਭੂਗੋਲਿਕ ਨਿਕਟਤਾ ਅਤੇ ਸੱਭਿਅਤਾਗਤ ਸਬੰਧਾਂ ‘ਤੇ ਜ਼ੋਰ ਦਿੰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਤੇ ਟੂਰਿਜ਼ਮ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਇਹ ਦੇਖਦੇ ਹੋਏ ਕਿ ਭਾਰਤ, ਸ੍ਰੀਲੰਕਾ ਦੇ ਲਈ ਟੂਰਿਜ਼ਮ ਦਾ ਸਭ ਤੋਂ ਬੜਾ ਸਰੋਤ ਰਿਹਾ ਹੈ, ਦੋਹਾਂ ਨੇਤਾਵਾਂ ਨੇ ਇਸ ਦੇ ਲਈ ਨਿਮਨਲਿਖਤ ਬਿੰਦੂਆਂ ‘ਤੇ ਪ੍ਰਤੀਬੱਧਤਾ ਵਿਅਕਤ ਕੀਤੀ:
i. ਚੇਨਈ ਅਤੇ ਜਾਫਨਾ ਦੇ ਦਰਮਿਆਨ ਉਡਾਣਾਂ ਦੀ ਸਫ਼ਲ ਬਹਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਅਤੇ ਸ੍ਰੀਲੰਕਾ ਦੀਆਂ ਵਿਭਿੰਨ ਮੰਜ਼ਿਲਾਂ ਦੇ ਲਈ ਹਵਾਈ ਸੰਪਰਕ ਵਧਾਉਣਾ।
ii. ਸ੍ਰੀਲੰਕਾ ਵਿੱਚ ਹਵਾਈ ਅੱਡਿਆਂ ਦੇ ਵਿਕਾਸ ‘ਤੇ ਚਰਚਾ ਜਾਰੀ ਰੱਖਣਾ।
iii. ਸ੍ਰੀਲੰਕਾ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਭਾਰਤੀ ਨਿਵੇਸ਼ ਨੂੰ ਹੁਲਾਰਾ ਦੇਣਾ।
iv. ਧਾਰਮਿਕ ਅਤੇ ਸੱਭਿਆਚਾਰਕ ਟੂਰਿਜ਼ਮ ਦੇ ਵਿਕਾਸ ਦੇ ਲਈ ਸੁਵਿਧਾਜਨਕ ਢਾਂਚਾ ਸਥਾਪਿਤ ਕਰਨਾ।
v. ਦੋਨਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਲਈ ਵਿੱਦਿਅਕ ਸੰਸਥਾਵਾਂ ਦੇ ਦਰਮਿਆਨ ਅਕਾਦਮਿਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ।
ਮੱਛੀ ਪਾਲਣ ਦੇ ਮੁੱਦੇ
27. ਦੋਹਾਂ ਨੇਤਾਵਾਂ ਨੇ ਦੋਨੋਂ ਧਿਰਾਂ ਦੇ ਮਛੇਰਿਆਂ ਨਾਲ ਜੁੜੇ ਮੁੱਦਿਆਂ ਅਤੇ ਆਜੀਵਿਕਾ ਸਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖੀ ਤਰੀਕੇ ਨਾਲ ਇਨ੍ਹਾਂ ਦਾ ਸਮਾਧਾਨ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸਬੰਧ ਵਿੱਚ, ਉਨ੍ਹਾਂ ਨੇ ਕਿਸੇ ਭੀ ਆਕ੍ਰਾਮਕ ਵਿਵਹਾਰ ਜਾਂ ਹਿੰਸਾ ਨਾਲ ਬਚਣ ਦੇ ਲਈ ਉਪਾਅ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਕੋਲੰਬੋ ਵਿੱਚ ਮੱਛੀ ਪਾਲਨ ‘ਤੇ ਸੰਯੁਕਤ ਕਾਰਜ ਸਮੂਹ ਦੀ ਛੇਵੀਂ ਬੈਠਕ ਦੇ ਹਾਲ ਹੀ ਵਿੱਚ ਸੰਪੰਨ ਹੋਣ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਵਾਦ ਅਤੇ ਰਚਨਾਤਮਕ ਬਾਤਚੀਤ ਦੇ ਮਾਧਿਅਮ ਨਾਲ ਇਨ੍ਹਾਂ ਮਾਮਲਿਆਂ ‘ਤੇ ਦੀਰਘਕਾਲੀ ਅਤੇ ਆਪਸੀ ਸਮਾਧਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਰਤ ਅਤੇ ਸ੍ਰੀਲੰਕਾ ਦੇ ਵਿੱਚ ਵਿਸ਼ੇਸ਼ ਸਬੰਧਾਂ ਨੂੰ ਦੇਖਦੇ ਹੋਏ, ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਮੁੱਦਿਆਂ ਦੇ ਸਮਾਧਾਨ ਦੇ ਲਈ ਆਪਣੀ ਬਾਤਚੀਤ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ।
28. ਰਾਸ਼ਟਰਪਤੀ ਦਿਸਾਨਾਯਕਾ ਨੇ ਪੁਆਇੰਟ ਪੈਡਰੋ ਫਿਸ਼ਿੰਗ ਹਾਰਬਰ ਦੇ ਵਿਕਾਸ, ਕਰਾਈਨਗਰ ਬੋਟਯਾਰਡ ਦੇ ਪੁਨਰਵਾਸ ਅਤੇ ਭਾਰਤੀ ਸਹਾਇਤਾ ਦੇ ਜ਼ਰੀਏ ਜਲਖੇਤੀ (ਐਕੁਆਕਲਚਰ-Aquaculture) ਵਿੱਚ ਸਹਿਯੋਗ (development of Point Pedro Fishing Harbour, rehabilitation of Karainagar Boatyard and cooperation in Aquaculture through Indian assistance) ਸਹਿਤ ਸ੍ਰੀਲੰਕਾ ਵਿੱਚ ਮੱਛੀ ਪਾਲਣ ਦੇ ਟਿਕਾਊ ਅਤੇ ਕਮਰਸ਼ੀਅਲ ਵਿਕਾਸ ਦੇ ਲਈ ਪਹਿਲ ‘ਤੇ ਭਾਰਤ ਦਾ ਧੰਨਵਾਦ ਕੀਤਾ।
ਖੇਤਰੀ ਅਤੇ ਬਹੁਪੱਖੀ ਸਹਿਯੋਗ
29. ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਹਿੰਦ ਮਹਾਸਾਗਰ ਖੇਤਰ (Indian Ocean Region) ਵਿੱਚ ਸਮੁੰਦਰੀ ਸੁਰੱਖਿਆ ਹਿਤ ਸਾਂਝੇ ਹਨ। ਉਨ੍ਹਾਂ ਨੇ ਦੁਵੱਲੇ ਰੂਪ ਨਾਲ ਅਤੇ ਮੌਜੂਦਾ ਖੇਤਰੀ ਢਾਂਚੇ ਦੇ ਜ਼ਰੀਏ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸੰਯੁਕਤ ਤੌਰ ‘ਤੇ ਪ੍ਰਯਾਸ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸਬੰਧ ਵਿੱਚ ਦੋਹਾਂ ਨੇਤਾਵਾਂ ਨੇ ਕੋਲੰਬੋ ਸੁਰੱਖਿਆ ਸੰਮੇਲਨ ਦੇ ਅਧਾਰ ਦਸਤਾਵੇਜ਼ਾਂ (Founding Documents of the Colombo Security Conclave) ‘ਤੇ ਹਾਲ ਹੀ ਵਿੱਚ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ, ਜਿਸ ਦਾ ਹੈੱਡਕੁਆਰਟਰ ਕੋਲੰਬੋ ਵਿੱਚ ਹੈ। ਭਾਰਤ ਨੇ ਸੰਮੇਲਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਸ੍ਰੀਲੰਕਾ ਨੂੰ ਆਪਣਾ ਸਮਰਥਨ ਦੁਹਰਾਇਆ।
30. ਭਾਰਤ ਨੇ ਆਈਓਆਰਏ ਦੀ ਪ੍ਰਧਾਨਗੀ ਦੇ ਲਈ ਸ੍ਰੀਲੰਕਾ (Sri Lanka’s Chairmanship of the IORA) ਨੂੰ ਆਪਣਾ ਪੂਰਨ ਸਮਰਥਨ ਵਿਅਕਤ ਕੀਤਾ। ਦੋਹਾਂ ਨੇਤਾਵਾਂ ਨੇ ਖੇਤਰ ਵਿੱਚ ਸਾਰਿਆਂ ਦੀ ਸੁਰੱਖਿਆ ਅਤੇ ਵਿਕਾਸ ਦੇ ਲਈ ਆਈਓਆਰਏ ਮੈਂਬਰ ਦੇਸ਼ਾਂ(IORA member countries) ਦੁਆਰਾ ਇੱਕ ਠੋਸ ਕਾਰਜ ਯੋਜਨਾ (a substantive action plan) ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
31. ਦੋਹਾਂ ਨੇਤਾਵਾਂ ਨੇ ਬਿਮਸਟੈੱਕ (BIMSTEC) ਦੇ ਤਹਿਤ ਖੇਤਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ‘ਤੇ ਭੀ ਜ਼ੋਰ ਦਿੱਤਾ।
32. ਰਾਸ਼ਟਰਪਤੀ ਦਿਸਾਨਾਯਕਾ ਨੇ ਬ੍ਰਿਕਸ (BRICS) ਦਾ ਮੈਂਬਰ ਬਣਨ ਦੇ ਲਈ ਸ੍ਰੀਲੰਕਾ ਦੇ ਆਵੇਦਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਥਨ ਦੀ ਬੇਨਤੀ ਕੀਤੀ।
33. ਪ੍ਰਧਾਨ ਮੰਤਰੀ ਮੋਦੀ ਨੇ 2028-29 ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UN Security Council for 2028-2029) ਵਿੱਚ ਅਸਥਾਈ ਸੀਟ (non-permanent seat) ਦੇ ਲਈ ਭਾਰਤ ਦੀ ਉਮੀਦਵਾਰੀ ਦੇ ਲਈ ਸ੍ਰੀਲੰਕਾ ਦੇ ਸਮਰਥਨ ਦਾ ਸੁਆਗਤ ਕੀਤਾ।
ਨਿਸ਼ਕਰਸ਼
34. ਦੋਹਾਂ ਨੇਤਾਵਾਂ ਨੇ ਕਿਹਾ ਕਿ ਸਹਿਮਤੀ ਦੇ ਵਿਚਾਰਾਂ ਦਾ ਪ੍ਰਭਾਵੀ ਅਤੇ ਸਮੇਂ ‘ਤੇ ਲਾਗੂਕਰਨ ਜਿਸ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ , ਉਸ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧ ਗਹਿਰੇ ਹੋਣਗੇ ਅਤੇ ਆਪਸੀ ਰਿਸ਼ਤਿਆਂ ਨੂੰ ਮੈਤ੍ਰੀਪੂਰਨ ਅਤੇ ਸ਼ਿਸ਼ਟ ਬਣਾਉਣ ਦੇ ਲਈ ਨਵੇਂ ਮਿਆਰ ਵਿੱਚ ਬਦਲ ਦੇਵਾਂਗੇ। ਤਦਅਨੁਸਾਰ, ਨੇਤਾਵਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਵਿਸ਼ਿਆਂ ‘ਤੇ ਲਾਗੂਕਰਨ ਦੇ ਲਈ ਜ਼ਰੂਰੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਜਿਨ੍ਹਾਂ ‘ਤੇ ਸਹਿਮਤੀ ਬਣੀ ਹੈ ਅਤੇ ਜਿੱਥੇ ਜ਼ਰੂਰੀ ਹੋਵੇ, ਮਾਰਗਦਰਸ਼ਨ ਪ੍ਰਦਾਨ ਕਰਨ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਉਨ੍ਹਾਂ ਦੁਵੱਲੇ ਸਬੰਧਾਂ ਨੂੰ ਗੁਣਾਤਮਕ ਤੌਰ ‘ਤੇ ਵਧਾਉਣ ਦੇ ਲਈ ਲੀਡਰਸ਼ਿਪ ਦੇ ਪੱਧਰ ‘ਤੇ ਬਾਤਚੀਤ ਜਾਰੀ ਰੱਖਣ ਦਾ ਸੰਕਲਪ ਲਿਆ ਜੋ ਪਰਸਪਰ ਤੌਰ ‘ਤੇ ਲਾਭਕਾਰੀ ਹਨ, ਸ੍ਰੀਲੰਕਾ ਦੀਆਂ ਟਿਕਾਊ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਹਿੰਦ ਮਹਾਸਾਗਰ ਖੇਤਰ (the Indian Ocean Region) ਦੀ ਸਥਿਰਤਾ ਵਿੱਚ ਯੋਗਦਾਨ ਕਰਦੇ ਹਨ। ਰਾਸ਼ਟਰਪਤੀ ਦਿਸਾਨਾਯਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ੍ਰੀਲੰਕਾ ਦੀ ਜਲਦੀ ਯਾਤਰਾ ਕਰਨ ਦੇ ਲਈ ਸੱਦਾ ਦਿੱਤਾ।
************
ਐੱਮਜੇਪੀਐੱਸ/ਐੱਸਆਰ
(Release ID: 2086317)
Visitor Counter : 9
Read this release in:
Tamil
,
English
,
Urdu
,
Hindi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam