ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੋਲੈਂਡ ਦੇ ਵਾਰਸੌ (Warsaw) ਵਿਖੇ ਕੋਲਹਾਪੁਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 21 AUG 2024 10:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਦੇ ਵਾਰਸੌ (Warsaw) ਵਿਖੇ ਕੋਲਹਾਪੁਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੈਮੋਰੀਅਲ ਕੋਲਹਾਪੁਰ ਦੇ ਮਹਾਨ ਸ਼ਾਹੀ ਪਰਿਵਾਰ ਨੂੰ ਇੱਕ ਸ਼ਰਧਾਂਜਲੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਾਹੀ ਪਰਿਵਾਰ ਦੂਸਰੇ ਵਿਸ਼ਵ ਯੁੱਧ (World War II) ਦੀ ਦਹਿਸ਼ਤ ਦੇ ਕਾਰਨ ਵਿਸਥਾਪਿਤ ਪੋਲਿਸ਼ ਮਹਿਲਾਵਾਂ ਅਤੇ ਬੱਚਿਆਂ (Polish women and children) ਨੂੰ ਪਨਾਹ ਦੇਣ ਵਿੱਚ ਮੋਹਰੀ ਸੀ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਕੋਲਹਾਪੁਰ ਦੇ ਮਹਾਨ ਸ਼ਾਹੀ ਪਰਿਵਾਰ ਨੇ ਮਨੁੱਖਤਾ ਨੂੰ ਹਰ ਚੀਜ਼ ਤੋਂ ਉੱਪਰ ਰੱਖਿਆ ਅਤੇ ਪੋਲਿਸ਼ ਮਹਿਲਾਵਾਂ ਅਤੇ ਬੱਚਿਆਂ ਲਈ ਸਨਮਾਨ ਦਾ ਜੀਵਨ ਸੁਨਿਸ਼ਚਿਤ ਕੀਤਾ। 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਵਾਰਸੌ ਵਿੱਚ ਕੋਲਹਾਪੁਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਹ ਮੈਮੋਰੀਅਲ ਕੋਲਹਾਪੁਰ ਦੇ ਮਹਾਨ ਸ਼ਾਹੀ ਪਰਿਵਾਰ ਨੂੰ ਇੱਕ ਸ਼ਰਧਾਂਜਲੀ ਹੈ। ਇਹ ਸ਼ਾਹੀ ਪਰਿਵਾਰ ਦੂਸਰੇ ਵਿਸ਼ਵ ਯੁੱਧ ਦੀ ਦਹਿਸ਼ਤ ਦੇ ਕਾਰਨ ਵਿਸਥਾਪਿਤ ਪੋਲਿਸ਼ ਮਹਿਲਾਵਾਂ ਅਤੇ ਬੱਚਿਆਂ ਨੂੰ ਪਨਾਹ ਦੇਣ ਵਿੱਚ ਮੋਹਰੀ ਸੀ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਕੋਲਹਾਪੁਰ ਦੇ ਮਹਾਨ ਸ਼ਾਹੀ ਪਰਿਵਾਰ ਨੇ ਮਨੁੱਖਤਾ ਨੂੰ ਹਰ ਚੀਜ਼ ਤੋਂ ਉੱਪਰ ਰੱਖਿਆ ਅਤੇ ਪੋਲੈਂਡ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਸਨਮਾਨ ਦਾ ਜੀਵਨ ਸੁਨਿਸ਼ਚਿਤ ਕੀਤਾ। ਰਹਿਮਦਿਲੀ ਦਾ ਇਹ ਕਾਰਜ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।”

************

ਐੱਮਜੇਪੀਐੱਸ/ਐੱਸਟੀ
 



(Release ID: 2047632) Visitor Counter : 22