ਸੱਭਿਆਚਾਰ ਮੰਤਰਾਲਾ
ਭਾਰਤ ਨੇ ਵਿਸ਼ਵ ਵਿਰਾਸਤ ਕਮੇਟੀ ਦੀ ਇਤਿਹਾਸਕ 46ਵੀਂ ਮੀਟਿੰਗ ਦੀ ਮੇਜ਼ਬਾਨੀ ਕੀਤੀ
ਭਾਰਤ ਵਿਸ਼ਵ ਵਿਰਾਸਤ ਦਾ ਵੱਡਾ ਸਮਰਥਕ : ਵਿਸ਼ਵ ਵਿਆਪੀ ਵਿਰਾਸਤੀ ਸੰਪਤੀਆਂ ਦੀ ਸੰਭਾਲ ਲਈ ਯੂਨੈਸਕੋ ਨੂੰ ਇੱਕ ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ
ਮੋਇਦਮਸ ਭਾਰਤ ਦੀ 43ਵੀਂ ਥਾਂ ਜਿਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੰਪਤੀ ਵਜੋਂ ਦਰਜ ਕੀਤਾ ਗਿਆ
"ਵਿਰਾਸਤ ਪਰ ਗਰਵ": ਪਿਛਲੇ ਦਹਾਕੇ ਵਿੱਚ 13 ਵਿਸ਼ਵ ਵਿਰਾਸਤੀ ਥਾਂਵਾਂ ਨੂੰ ਸੂਚੀਬਧ ਕੀਤਾ ਗਿਆ
Posted On:
31 JUL 2024 3:58PM by PIB Chandigarh
ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਰਾਸਤੀ ਸਾਂਭ-ਸੰਭਾਲ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਲੰਬੇ ਸਮੇਂ ਤੋਂ ਵਿਸ਼ਵ ਵਿਰਾਸਤ ਸੰਮੇਲਨ ਦੀਆਂ ਕਦਰਾਂ-ਕੀਮਤਾਂ ਦੀ ਵਕਾਲਤ ਕੀਤੀ ਹੈ। "ਸਾਡੀ ਵਚਨਬੱਧਤਾ ਸੀਮਾਵਾਂ ਤੋਂ ਪਰੇ ਫੈਲੀ ਹੋਈ ਹੈ, ਜੋ ਸਾਡੇ ਗੁਆਂਢੀ ਦੇਸ਼ਾਂ ਨਾਲ ਸਾਡੇ ਰਾਹੀਂ ਕੀਤੇ ਗਏ ਵੱਖ-ਵੱਖ ਸਾਂਭ-ਸੰਭਾਲ ਅਤੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਨਾਲ ਪ੍ਰਤੀਬਿੰਬਤ ਹੁੰਦੀ ਹੈ।" ਉਨ੍ਹਾਂ ਇਹ ਗੱਲ ਅੱਜ ਇੱਥੇ 46ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਸਫਲਤਾਂ ਪੂਰਵਕ ਸਮਾਪਤੀ 'ਤੇ ਆਯੋਜਿਤ ਪ੍ਰੈਸ ਬ੍ਰੀਫਿੰਗ ਵਿੱਚ ਕਹੀ।
ਭਾਰਤ ਨੇ ਪਹਿਲੀ ਵਾਰ ਪੂਰੇ ਮਾਣ ਨਾਲ 21 ਤੋਂ 31 ਜੁਲਾਈ, 2024 ਤੱਕ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੇ 46ਵੇਂ ਸੈਸ਼ਨ ਦੀ ਮੇਜ਼ਬਾਨੀ ਕੀਤੀ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਇਸ ਮਹੱਤਵਪੂਰਨ ਘਟਨਾ ਨੇ ਵਿਸ਼ਵ ਵਿਰਾਸਤ ਸੰਮੇਲਨ ਦੇ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਜੁੜੇ ਹੋਏ ਇੱਕ ਮੀਲ ਪੱਥਰ ਨੂੰ ਦਰਸਾਇਆ, ਜੋ ਕਿ 1977 ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਵਿਰਾਸਤ ਕਮੇਟੀ ਵਿੱਚ ਭਾਰਤ ਦੀ ਚਾਰ ਵਾਰ ਸਰਗਰਮ ਭਾਗੀਦਾਰੀ, ਅੰਤਰਰਾਸ਼ਟਰੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਲਈ ਇਸਦੇ ਸਮਰਪਣ ਨੂੰ ਦਰਸਾਉਂਦੀ ਹੈ।
ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 21 ਜੁਲਾਈ, 2024 ਨੂੰ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਉਦਘਾਟਨੀ ਸੈਸ਼ਨ ਵਿੱਚ, "ਵਿਕਾਸ ਵੀ, ਵਿਰਾਸਤ ਵੀ" ਦੇ ਆਪਣੇ ਵਿਜ਼ਨ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ ਨੂੰ ਇੱਕ ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ। ਇਹ ਯੋਗਦਾਨ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਸੰਭਾਲ ਦੇ ਯਤਨਾਂ ਦਾ ਸਮਰਥਨ ਕਰੇਗਾ, ਜੋ ਵਿਸ਼ੇਸ਼ ਤੌਰ ’ਤੇ ਗਲੋਬਲ ਦੱਖਣੀ ਦੇਸ਼ਾਂ ਨੂੰ ਲਾਭ ਪਹੁੰਚਾਉਣ ਵਾਲੇ ਹੋਣਗੇ।
ਕੇਂਦਰੀ ਸਭਿਆਚਾਰ ਮੰਤਰੀ ਨੇ ਆਪਣੀ ਬ੍ਰੀਫਿੰਗ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਕਿ, “ਪਿਛਲੇ 10 ਸਾਲਾਂ ਵਿੱਚ ਭਾਰਤ ਨੇ ਆਧੁਨਿਕ ਵਿਕਾਸ ਦੇ ਨਵੇਂ ਪਹਿਲੂਆਂ ਨੂੰ ਛੂਹਿਆ ਹੈ ਅਤੇ ਇਸ ਦੇ ਨਾਲ ਹੀ ‘ਵਿਰਾਸਤ ਪਰ ਗਰਵ’ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ, ਅਯੁੱਧਿਆ ਵਿੱਚ ਰਾਮ ਮੰਦਰ ਅਤੇ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਆਧੁਨਿਕ ਕੈਂਪਸ ਦੀ ਉਸਾਰੀ ਵਰਗੇ ਕਈ ਵਿਰਾਸਤੀ ਸੰਭਾਲ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜੋ ਦੇਸ਼ ਭਰ ਵਿੱਚ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਯਤਨਾਂ ਨੇ ਪਿਛਲੇ ਇੱਕ ਦਹਾਕੇ ਵਿੱਚ 13 ਵਿਸ਼ਵ ਵਿਰਾਸਤੀ ਸੰਪਤੀਆਂ ਦੇ ਸਫਲ ਸ਼ਿਲਾਲੇਖ ਦੀ ਅਗਵਾਈ ਕੀਤੀ ਹੈ, ਜਿਸ ਨਾਲ ਭਾਰਤ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਵਿਸ਼ਵ ਵਿਰਾਸਤੀ ਸਥਾਨਾਂ ਵਿੱਚ 6ਵੇਂ ਸਥਾਨ 'ਤੇ ਰੱਖਿਆ ਗਿਆ ਹੈ।
ਸੈਸ਼ਨ ਦੇ ਨਤੀਜਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਵਿੱਚ 19 ਸਭਿਆਚਾਰਕ, 4 ਕੁਦਰਤੀ ਅਤੇ 1 ਮਿਸ਼ਰਤ ਸੰਪੱਤੀ ਸਮੇਤ 24 ਨਵੀਆਂ ਵਿਸ਼ਵ ਵਿਰਾਸਤ ਸੰਪਤੀਆਂ ਦੇ ਸ਼ਿਲਾਲੇਖ ਨੂੰ ਦੇਖਿਆ ਗਿਆ। ਅਸਾਮ ਤੋਂ ਮੋਇਦਮ ਭਾਰਤ ਦੀ 43ਵੀਂ ਵਿਸ਼ਵ ਵਿਰਾਸਤ ਸੰਪਤੀ ਬਣ ਗਈ ਹੈ, ਜੋ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ,ਕਿਉਂਕਿ ਇਹ ਮਾਨਤਾ ਪ੍ਰਾਪਤ ਕਰਨ ਵਾਲੀ ਅਸਾਮ ਦੀ ਪਹਿਲੀ ਸਭਿਆਚਾਰਕ ਸੰਪਤੀ ਹੈ। ਚਰਾਈਦੇਓ ਜ਼ਿਲ੍ਹੇ ਵਿੱਚ ਸਥਿਤ ਮੋਇਦਮ ਅਹੋਮ ਰਾਜਘਰਾਣੇ ਦੇ ਪਵਿੱਤਰ ਦਫ਼ਨਾਉਣ ਵਾਲੇ ਟਿੱਲੇ ਹਨ, ਜੋ ਛੇ ਸਦੀਆਂ ਦੇ ਸਭਿਆਚਾਰਕ ਅਤੇ ਆਰਕੀਟੈਕਚਰਲ ਵਿਕਾਸ ਨੂੰ ਦਰਸਾਉਂਦੇ ਹਨ।
ਮੋਇਦਮਸ ਬਾਰੇ ਹੋਰ ਜਾਣਕਾਰੀ:
1. ਚਰਾਈਦੇਓ ਮੋਇਦਮਜ਼: ਭਾਰਤ ਦੀ 43ਵੀਂ ਯੂਨੈਸਕੋ ਵਿਸ਼ਵ ਵਿਰਾਸਤ ਸੰਪਤੀ
2. ਮੋਇਦਮ - ਅਹੋਮ ਰਾਜਘਰਾਣੇ ਦੀ ਟਿੱਲੇ-ਦਫ਼ਨਾਉਣ ਦੀ ਪ੍ਰਣਾਲੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਭਾਰਤ ਦੀ 43ਵੀਂ ਐਂਟਰੀ ਵਜੋਂ ਦਰਜ ਹੈ।
ਦੁਵਲੀਆਂ ਮੀਟਿੰਗਾਂ ਦੀ ਗੱਲ ਕਰਦਿਆਂ ਕੇਂਦਰੀ ਸਭਿਆਚਾਰ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਭਿਆਚਾਰਕ ਸੰਪੱਤੀ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ, ਜੋ ਸਭਿਆਚਾਰਕ ਜਾਇਦਾਦ ਦੇ ਗ਼ੈਰ-ਕਾਨੂੰਨੀ ਵਪਾਰ ਦਾ ਟਾਕਰਾ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਸਮਰੱਥਾ ਨਿਰਮਾਣ ਅਤੇ ਠੋਸ ਵਿਰਾਸਤ 'ਤੇ ਖੋਜ ਲਈ ਆਈਸੀਸੀਆਰਓਐਮ ਨਾਲ ਸਮਝੌਤਾ ਕੀਤਾ। ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਵਿੱਚ ਯੰਗ ਹੈਰੀਟੇਜ ਪ੍ਰੋਫੈਸ਼ਨਲਜ਼ ਫੋਰਮ ਅਤੇ ਸਾਈਟ ਮੈਨੇਜਰਜ਼ ਫੋਰਮ ਨੂੰ ਵੀ ਪੇਸ਼ ਕੀਤਾ ਗਿਆ, ਜੋ ਵਿਰਾਸਤ ਦੀ ਸੰਭਾਲ ਵਿੱਚ ਵਿਸ਼ਵ ਪੱਧਰ 'ਤੇ ਮੁਹਾਰਤ ਨੂੰ ਵਧਾਉਂਦਾ ਹੈ। ਇਸ ਮੀਟਿੰਗ ਦੌਰਾਨ ਹੋਰ 33 ਸਾਈਡ ਈਵੈਂਟ ਕਰਵਾਏ ਗਏ।
ਕੇਂਦਰੀ ਮੰਤਰੀ ਨੇ 46ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੌਰਾਨ ਧਿਆਨ ਦੇਣ ਯੋਗ ਆਕਰਸ਼ਕ ਪ੍ਰਦਰਸ਼ਨੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ, ਜਿਸ ਵਿੱਚ 25 ਵਾਪਸ ਭੇਜੀਆਂ ਗਈਆਂ ਇਤਿਹਾਸਕ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਭਾਰਤ ਦੇ ਸਮਰਪਣ ਨੂੰ ਦਰਸਾਉਂਦਾ ਹੈ।
ਵਿਸ਼ਵ ਵਿਰਾਸਤ ਸੰਭਾਲ ਵਿੱਚ ਭਾਰਤ ਦੇ ਯੋਗਦਾਨ ਨੂੰ ਦਰਸਾਉਂਦਿਆਂ ਸ੍ਰੀ ਸ਼ੇਖਾਵਤ ਨੇ ਅੰਗਕੋਰ ਵਾਟ, ਕੰਬੋਡੀਆ, ਵੀਅਤਨਾਮ ਵਿੱਚ ਚਾਮ ਮੰਦਰਾਂ ਅਤੇ ਬਾਗਾਨ, ਮਿਆਂਮਾਰ ਵਿੱਚ ਸਟੂਪਾਂ ਵਿੱਚ ਭਾਰਤ ਦੇ ਵਿਰਾਸਤੀ ਸੰਪਤੀਆਂ ਦੀ ਸੰਭਾਲ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ 43 ਵਿਸ਼ਵ ਵਿਰਾਸਤੀ ਸੰਪਤੀਆਂ ਦੀ ਇੱਕ ਸ਼ਾਨਦਾਰ ਸੂਚੀ, ਜਿਸ ਵਿੱਚ ਨਵੇਂ ਸ਼ਿਲਾਲੇਖ ਮੋਇਦਮ ਵੀ ਸ਼ਾਮਲ ਹਨ, ਦੇ ਨਾਲ, ਭਾਰਤ ਵਿਰਾਸਤੀ ਸੰਪਤੀਆਂ ਦੀ ਸੰਭਾਲ ਵਿੱਚ ਵਿਸ਼ਵ ਪੱਧਰ 'ਤੇ ਮੋਹਰੀ ਬਣਿਆ ਹੋਇਆ ਹੈ। 56 ਸੰਪਤੀਆਂ ਦੀ ਵਿਆਪਕ ਅਸਥਾਈ ਸੂਚੀ ਭਾਰਤ ਦੇ ਸਭਿਆਚਾਰਕ ਸਪੈਕਟ੍ਰਮ ਦੀ ਵਿਆਪਕ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਂਦੀ ਹੈ।
ਸਭਿਆਚਾਰ ਦੀ ਵਿਸ਼ਵਵਿਆਪੀ ਮਹੱਤਤਾ ਨੂੰ ਵਧਾਉਣ ਲਈ ਭਾਰਤ ਦੇ ਵਿਲੱਖਣ ਯੋਗਦਾਨ ਬਾਰੇ ਚਾਨਣਾ ਪਾਉਂਦੇ ਹੋਏ ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਅਧੀਨ, ਨਵੀਂ ਦਿੱਲੀ ਲੀਡਰਜ਼ ਐਲਾਨਨਾਮਾ 2023 (ਐਨਡੀਐਲਡੀ) ਨੇ 2030 ਤੋਂ ਬਾਅਦ ਦੇ ਵਿਕਾਸ ਢਾਂਚੇ ਵਿੱਚ ਇੱਕ ਇਕੱਲੇ ਟੀਚੇ ਵਜੋਂ ਸਭਿਆਚਾਰ ਦਾ ਸਮਰਥਨ ਕੀਤਾ ਹੈ, ਜੋ ਕਿ ਗਲੋਬਲ ਵਿਕਾਸ ਰਣਨੀਤੀ ਵਿੱਚ ਇੱਕ ਨਮੂਨਾ ਹੈ। ਇਹ ਇਤਿਹਾਸਕ ਫੈਸਲਾ ਸਭਿਆਚਾਰ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਸਾਹਮਣੇ ਲਿਆਉਂਦਾ ਹੈ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਨੂੰ ਸਸ਼ਕਤ ਕਰਦਾ ਹੈ ਅਤੇ ਕਮਜ਼ੋਰ ਵਿਰਾਸਤ ਦੀ ਰਾਖੀ ਕਰਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਸ਼ੀ ਕਲਚਰ ਪਾਥਵੇਅ ਅਤੇ ਐੱਨਡੀਐੱਲਡੀ 2023, ਸਭਿਆਚਾਰ ਦੇ ਟੀਚੇ ਦੀ ਆਪਣੀ ਪ੍ਰਭਾਵਸ਼ਾਲੀ ਵਿਆਖਿਆ ਦੇ ਨਾਲ ਵਿਸ਼ਵ ਦਾ ਪਹਿਲਾ ਅਤੇ ਇਕਲੌਤਾ ਦਸਤਾਵੇਜ਼, ਮਜ਼ਬੂਤ ਬਲੂਪ੍ਰਿੰਟ ਹਨ, ਜੋ ਵਿਸ਼ਵ ਸਭਿਆਚਾਰਕ ਖੇਤਰ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਨ।
ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦਾ 46ਵਾਂ ਸੈਸ਼ਨ ਰੱਖਿਆ, ਅੰਤਰਰਾਸ਼ਟਰੀ ਸਹਾਇਤਾ ਅਤੇ ਵੱਖ-ਵੱਖ ਦੇਸ਼ਾਂ ਅਤੇ ਸੰਸਥਾਵਾਂ ਨਾਲ ਦੁਵੱਲੀ ਮੀਟਿੰਗਾਂ 'ਤੇ ਵਿਆਪਕ ਵਿਚਾਰ-ਵਟਾਂਦਰੇ ਨਾਲ ਸਮਾਪਤ ਹੋਇਆ। ਇਸ ਇਤਿਹਾਸਕ ਸਮਾਗਮ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਅਤੇ ਭਵਿੱਖ ਵਿੱਚ ਵਿਸ਼ਵ ਵਿਰਾਸਤ ਸੰਭਾਲ ਦੇ ਯਤਨਾਂ ਲਈ ਮੰਚ ਤਿਆਰ ਕੀਤਾ।
ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ:
https://www.youtube.com/watch?v=9_UNcklMLqU
************
ਬੀਨਾ ਯਾਦਵ /ਰਿਤੂ ਕਟਾਰੀਆ
ਹੋਰ ਜਾਣਕਾਰੀ ਲਈ :
ਹੇਠ ਲਿਖੇ ਲਿੰਕ ਵੇਖੋ
https://pib.gov.in/PressReleasePage.aspx?PRID=2039340
https://pib.gov.in/PressReleasePage.aspx?PRID=2038168
https://pib.gov.in/PressReleasePage.aspx?PRID=2037604
https://pib.gov.in/PressReleasePage.aspx?PRID=2037495
https://pib.gov.in/PressReleasePage.aspx?PRID=2039130
https://pib.gov.in/PressReleasePage.aspx?PRID=2034693
https://pib.gov.in/PressReleasePage.aspx?PRID=2034457
https://pib.gov.in/PressReleasePage.aspx?PRID=2033506
https://pib.gov.in/PressReleasePage.aspx?PRID=2031567
https://pib.gov.in/PressReleasePage.aspx?PRID=2031268
(Release ID: 2039962)
Read this release in:
Odia
,
Malayalam
,
English
,
Hindi
,
Hindi_MP
,
Nepali
,
Marathi
,
Bengali
,
Gujarati
,
Tamil
,
Telugu
,
Kannada