ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਖਾਰਚੀ ਪੂਜਾ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 14 JUL 2024 9:18AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਭ ਨੂੰ, ਖਾਸ ਤੌਰ ‘ਤੇ ਤ੍ਰਿਪੁਰਾ ਦੀ ਜਨਤਾ ਨੂੰ ਖਾਰਚੀ ਪੂਜਾ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸਭ ਨੂੰ, ਖਾਸ ਤੌਰ “ਤੇ ਤ੍ਰਿਪੁਰਾ ਦੀ ਜਨਤਾ ਨੂੰ ਖਾਰਚੀ ਪੂਜਾ ਦੇ ਅਵਸਰ ‘ਤੇ ਸ਼ੁਭਕਾਮਨਾਵਾਂ। ਚਤੁਰਦਸ਼ ਦੇਵਤਾ ਦਾ ਦਿਵਯ ਅਸ਼ੀਰਵਾਦ ਸਾਡੇ ਸਭ ‘ਤੇ ਹਮੇਸ਼ਾ ਬਣਿਆ ਰਹੇ, ਸਭ ਨੂੰ ਪ੍ਰਸੰਨਤਾ ਅਤੇ ਉੱਤਮ ਸਿਹਤ ਪ੍ਰਦਾਨ ਕਰੇ। ਇਹ ਸਭ ਦੇ ਜੀਵਨ ਨੂੰ ਸਮ੍ਰਿੱਧੀ ਅਤੇ ਸਦਭਾਵ ਨਾਲ ਸਮ੍ਰਿੱਧ ਕਰੇ।”

***************

ਡੀਐੱਸ



(Release ID: 2033154) Visitor Counter : 6