ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 2023-24 ਦੇ ਦੌਰਾਨ ਰੱਖਿਆ ਉਤਪਾਦਨ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਅਧਿਕ ਵਾਧੇ ਦੀ ਪ੍ਰਸੰਸਾ ਕੀਤੀ

Posted On: 05 JUL 2024 12:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2023-24 ਵਿੱਚ ਰੱਖਿਆ ਉਤਪਾਦਨ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਅਧਿਕ ਵਾਧੇ ਦੀ ਸਰਾਹਨਾ ਕੀਤੀ ਹੈ। ਵਿੱਤ ਵਰ੍ਹੇ 2023-24 ਵਿੱਚ ਰੱਖਿਆ ਉਤਪਾਦਨ ਵਧ ਕੇ 1,26,887 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਵਿੱਤ ਵਰ੍ਹੇ ਦੇ ਉਤਪਾਦਨ ਮੁੱਲ ਦੀ ਤੁਲਨਾ ਵਿੱਚ 16.8 ਪ੍ਰਤੀਸ਼ਤ ਅਧਿਕ ਹੈ।

 ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਐਕਸ (Xਤੇ ਇਸ ਪੋਸਟ ਨੂੰ ਸਾਂਝਾ ਕੀਤਾ, ਪ੍ਰਧਾਨ ਮੰਤਰੀ ਨੇ ਲਿਖਿਆ:

ਬਹੁਤ ਹੀ ਉਤਸ਼ਾਹਜਨਕ ਵਿਕਾਸ। ਉਨ੍ਹਾਂ ਸਭ ਨੂੰ ਸ਼ੁਭਕਾਮਨਾਵਾਂ, ਜਿਨ੍ਹਾਂ ਨੇ ਇਸ ਉਪਲਬਧੀ ਵਿੱਚ ਯੋਗਦਾਨ ਦਿੱਤਾ ਹੈ। ਅਸੀਂ ਆਪਣੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਅਤੇ ਭਾਰਤ ਨੂੰ ਇੱਕ ਅਗ੍ਰਣੀ ਆਲਮੀ ਰੱਖਿਆ ਨਿਰਮਾਣ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਅਨੁਰੂਪ ਵਾਤਾਵਰਣ ਤਿਆਰ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ। ਇਸ ਨਾਲ ਸਾਡਾ ਸੁਰੱਖਿਆ ਤੰਤਰ ਵਧੇਗਾ ਅਤੇ ਅਸੀਂ ਆਤਮਨਿਰਭਰ ਬਣਾਂਗੇ!”

***

ਡੀਐੱਸ/ਟੀਐੱਸ



(Release ID: 2031025) Visitor Counter : 4