ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਬਾਤਚੀਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 MAR 2024 7:49PM by PIB Chandigarh

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਭਾਗਵਤ ਕਰਾਡ ਜੀ, ਦਿੱਲੀ ਦੇ ਲੈਫਟੀਨੈਂਟ ਗਵਰਨਰ, ਵੀ ਕੇ ਸਕਸੈਨਾ ਜੀ, ਇੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵ, ਅਤੇ ਅੱਜ ਦੇ ਕਾਰਜਕ੍ਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਦੇਸ਼ ਦੇ ਸੈਂਕੜੋਂ ਸ਼ਹਿਰਾਂ ਵਿੱਚ ਲੱਖਾਂ ਰੇਹੜੀ-ਪਟੜੀ ਵਾਲੇ ਸਾਡੇ ਭਾਈ ਭੈਣ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਭ ਦਾ ਭੀ ਸੁਆਗਤ ਕਰਦਾ ਹਾਂ।

 ਅੱਜ ਦਾ ਇਹ, ਪੀਐੱਮ ਸਵਨਿਧੀ ਮਹੋਤਸਵ, ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜੋ ਸਾਡੇ ਆਸਪਾਸ ਤਾਂ ਰਹਿੰਦੇ ਹੀ ਹਨ ਅਤੇ ਜਿਨ੍ਹਾਂ ਦੇ ਬਿਨਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਦੀ ਕਲਪਨਾ ਭੀ ਮੁਸ਼ਕਿਲ ਹੈ। ਅਤੇ ਕੋਵਿਡ ਦੇ ਸਮੇਂ ਸਭ ਨੇ ਦੇਖ ਲਿਆ ਕਿ ਰੇਹੜੀ-ਪਟੜੀ ਵਾਲਿਆਂ ਦੀ ਤਾਕਤ ਕੀ ਹੁੰਦੀ ਹੈ। ਸਾਡੇ ਰੇਹੜੀ-ਪਟੜੀ ਵਾਲੇ, ਠੇਲੇ ਵਾਲੇ, ਸੜਕ ਕਿਨਾਰੇ ਦੁਕਾਨ ਲਗਾਉਣ ਵਾਲੇ ਐਸੇ ਹਰ ਸਾਥੀ ਦਾ ਮੈਂ ਅੱਜ ਇਸ ਉਤਸਵ ਵਿੱਚ ਹਿਰਦੈ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਅੱਜ ਦੇਸ਼ ਦੇ ਕੋਣੇ-ਕੋਣੇ ਤੋਂ ਜੋ ਸਾਥੀ ਜੁੜੇ ਹਨ, ਉਨ੍ਹਾਂ ਨੂੰ ਭੀ ਇਸ ਪੀਐੱਮ ਸਵਨਿਧੀ ਦਾ ਇੱਕ ਵਿਸ਼ੇਸ਼ ਲਾਭ ਅੱਜ ਇੱਕ ਲੱਖ ਲੋਕਾਂ ਨੂੰ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਸਿੱਧਾ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਕਰ ਦਿੱਤੇ ਗਏ ਹਨ। ਅਤੇ ਸੋਨੇ ਵਿੱਚ ਸੁਹਾਗ ਹੈ, ਅੱਜ ਇੱਥੇ, ਦਿੱਲੀ ਮੈਟਰੋ ਦੇ ਲਾਜਪਤ ਨਗਰ ਤੋਂ ਸਾਕੇਤ ਜੀ ਬਲਾਕ ਅਤੇ ਇੰਦਰਪ੍ਰਸਥ ਤੋਂ ਇੰਦਰਲੋਕ ਮੈਟਰੋ ਪ੍ਰੋਜੈਕਟ ਦੀ ਭੀ ਉਸ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਦਿੱਲੀ ਦੇ ਲੋਕਾਂ ਦੇ ਲਈ ਡਬਲ ਤੋਹਫ਼ਾ ਹੈ। ਮੈਂ ਆਪ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਸਾਥੀਓ,

ਸਾਡੇ ਦੇਸ਼ ਭਰ ਦੇ ਸ਼ਹਿਰਾਂ ਵਿੱਚ ਬਹੁਤ ਬੜੀ ਸੰਖਿਆ ਵਿੱਚ ਰੇਹੜੀ-ਫੁਟਪਾਥ ‘ਤੇ, ਠੇਲੇ ‘ਤੇ ਲੱਖਾਂ ਸਾਥੀ ਕੰਮ ਕਰਦੇ ਹਨ। ਇਹ ਉਹ ਸਾਥੀ ਹਨ, ਜੋ ਅੱਜ ਇੱਥੇ ਮੌਜੂਦ ਹਨ। ਜੋ ਸਵੈਅਭਿਮਾਨ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇਨ੍ਹਾਂ ਦੇ ਠੇਲੇ, ਇਨ੍ਹਾਂ ਦੀ ਦੁਕਾਨ ਭਲੇ ਛੋਟੀ ਹੋਵੇ, ਲੇਕਿਨ ਇਨ੍ਹਾਂ ਦੇ ਸੁਪਨੇ ਛੋਟੇ ਨਹੀਂ ਹੁੰਦੇ ਹਨ, ਇਨ੍ਹਾਂ ਦੇ ਸੁਪਨੇ ਭੀ ਬੜੇ ਹੁੰਦੇ ਹਨ। ਅਤੀਤ ਵਿੱਚ ਪਹਿਲਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਸਾਥੀਆਂ ਦੀ ਸੁਧ ਤੱਕ ਨਹੀਂ ਲਈ। ਇਨ੍ਹਾਂ ਨੂੰ ਅਪਮਾਨ ਸਹਿਣਾ ਪੈਂਦਾ ਸੀ, ਠੋਕਰਾਂ ਖਾਨੇ ਦੇ ਲਈ ਮਜਬੂਰ ਹੋਣਾ ਪੈਂਦਾ ਸੀ। ਫੁਟਪਾਥ ‘ਤੇ ਸਾਮਾਨ ਵੇਚਦੇ ਹੋਏ ਪੈਸੇ ਦੀ ਜ਼ਰੂਰਤ ਪੈ ਜਾਂਦੀ ਸੀ, ਤਾਂ ਮਜਬੂਰੀ ਵਿੱਚ ਮਹਿੰਗੇ ਵਿਆਜ ‘ਤੇ ਪੈਸਾ ਲੈਣਾ ਪੈਂਦਾ ਸੀ। ਅਤੇ ਲੌਟਾਉਣ (ਵਾਪਸ ਕਰਨ) ਵਿੱਚ ਅਗਰ ਕੁਝ ਦਿਨ ਦੀ ਦੇਰੀ ਹੋ ਗਈ, ਅਰੇ ਕੁਝ ਘੰਟੇ ਦੀ ਦੇਰੀ ਹੋ ਗਈ ਤਾਂ ਅਪਮਾਨ ਦੇ ਨਾਲ-ਨਾਲ ਵਿਆਜ ਭੀ ਜ਼ਿਆਦਾ ਭਰਨਾ ਪੈਂਦਾ ਸੀ। ਅਤੇ ਬੈਕਾਂ ਵਿੱਚ ਖਾਤੇ ਤੱਕ ਨਹੀਂ ਸਨ, ਬੈਂਕਾਂ ਵਿੱਚ ਪ੍ਰਵੇਸ਼ ਹੀ ਨਹੀਂ ਹੋ ਪਾਉਂਦਾ ਸੀ, ਤਾਂ ਲੋਨ ਮਿਲਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਹੈ। ਖਾਤਾ ਖੁਲਵਾਉਣ ਤੱਕ ਦੇ ਲਈ ਭੀ ਅਗਰ ਕੋਈ ਪਹੁੰਚ ਭੀ ਗਿਆ ਤਾਂ ਭਾਂਤ-ਭਾਂਤ ਦੀ ਗਰੰਟੀ ਉਸ ਨੂੰ ਦੇਣੀ ਪੈਂਦੀ ਸੀ। ਅਤੇ ਐਸੇ ਵਿੱਚ ਬੈਂਕ ਤੋਂ ਲੋਨ ਮਿਲਣਾ ਭੀ ਅਸੰਭਵ ਹੀ ਸੀ। ਜਿਨ੍ਹਾਂ ਦੇ ਪਾਸ ਬੈਂਕ ਖਾਤਾ ਸੀ, ਉਨ੍ਹਾਂ ਦੇ ਪਾਸ ਵਪਾਰ ਦਾ ਕੋਈ ਰਿਕਾਰਡ ਨਹੀਂ ਹੁੰਦਾ ਸੀ।

 ਇਤਨੀਆਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਕੋਈ ਭੀ ਵਿਅਕਤੀ ਕਿਤਨੇ ਹੀ ਬੜੇ ਸੁਪਨੇ ਹੋਣ ਲੇਕਿਨ ਅੱਗੇ ਵਧਣ ਦੇ ਲਈ ਕਿਵੇਂ ਸੋਚ ਸਕਦਾ ਹੈ? ਆਪ ਸਾਥੀ ਮੈਨੂੰ ਦੱਸੋ, ਮੈਂ ਜੋ ਵਰਣਨ ਕਰ ਰਿਹਾ ਹਾਂ ਕਿ ਐਸੀਆਂ ਸਮੱਸਿਆਵਾਂ ਤੁਹਾਨੂੰ ਸੀ ਕਿ ਨਹੀਂ ਸੀ? ਪਹਿਲਾਂ ਦੀਆਂ ਸਰਕਾਰਾਂ ਨੇ ਤੁਹਾਡੀਆਂ ਇਹ ਸਮੱਸਿਆਵਾਂ ਨਾ ਸੁਣੀਆਂ, ਨਾ ਸਮਝੀਆਂ, ਨਾ ਸਮੱਸਿਆ ਦਾ ਸਮਾਧਾਨ ਕਰਨ ਦੇ ਲਈ ਕਦੇ ਕੋਈ ਕਦਮ ਉਠਾਏ। ਤੁਹਾਡਾ ਇਹ ਸੇਵਕ ਗ਼ਰੀਬੀ ਤੋਂ ਨਿਕਲ ਕੇ ਇੱਥੇ ਪਹੁੰਚਿਆ ਹੈ। ਮੈਂ ਗ਼ਰੀਬੀ ਨੂੰ ਜੀਅ ਕੇ ਆਇਆ ਹਾਂ। ਅਤੇ ਇਸ ਲਈ ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਉਨ੍ਹਾਂ ਨੂੰ ਮੋਦੀ ਨੇ ਪੁੱਛਿਆ ਭੀ ਹੈ ਅਤੇ ਮੋਦੀ ਨੇ ਪੂਜਿਆ ਭੀ ਹੈ। ਜਿਨ੍ਹਾਂ ਦੇ ਪਾਸ ਗਰੰਟੀ ਦੇਣ ਦੇ ਲਈ ਕੁਝ ਨਹੀਂ ਸੀ, ਤਾਂ ਮੋਦੀ ਨੇ ਕਹਿ ਦਿੱਤਾ ਸੀ ਕਿ ਬੈਂਕਾਂ ਤੋਂ ਭੀ ਅਤੇ ਰੇਹੜੀ ਪਟੜੀ ਵਾਲੇ ਭਾਈ-ਭੈਣ ਨੂੰ ਭੀ ਅਗਰ ਤੁਹਾਡੇ ਪਾਸ ਗਰੰਟੀ ਦੇਣ ਦੇ ਲਈ ਕੁਝ ਨਹੀਂ ਹੈ ਤਾਂ ਚਿੰਤਾ ਮਤ ਕਰੋ ਮੋਦੀ ਤੁਹਾਡੀ ਗਰੰਟੀ ਲੈਂਦਾ ਹੈ, ਅਤੇ ਮੈਂ ਤੁਹਾਡੀ ਗਰੰਟੀ ਲਈ। ਅਤੇ ਮੈਂ ਅੱਜ ਬੜੇ ਗਰਵ (ਮਾਣ) ਦੇ ਨਾਲ ਕਹਿੰਦਾ ਹਾਂ ਕਿ ਮੈਂ ਬੜੇ-ਬੜੇ ਲੋਕਾਂ ਦੀ ਬੇਇਮਾਨੀ ਨੂੰ ਭੀ ਦੇਖਿਆ ਹੈ ਅਤੇ ਛੋਟੇ-ਛੋਟੇ ਲੋਕਾਂ ਦੀ ਇਮਾਨਦਾਰੀ ਨੂੰ ਭੀ ਦੇਖਿਆ ਹੈ।

 ਪੀਐੱਮ ਸਵਨਿਧੀ ਯੋਜਨਾ ਮੋਦੀ ਦੀ ਐਸੀ ਹੀ ਗਰੰਟੀ ਹੈ, ਜੋ ਅੱਜ ਰੇਹੜੀ, ਪਟੜੀ, ਠੇਲੇ, ਐਸੇ ਛੋਟੇ-ਛੋਟੇ ਕੰਮ ਕਰਨ ਵਾਲੇ ਲੱਖਾਂ ਪਰਿਵਾਰਾਂ ਦਾ ਸੰਬਲ ਬਣੀ ਹੈ। ਮੋਦੀ ਨੇ ਤੈਅ ਕੀਤਾ ਕਿ ਇਨ੍ਹਾਂ ਨੂੰ ਬੈਂਕਾਂ ਤੋਂ ਸਸਤਾ ਲੋਨ ਮਿਲੇ, ਅਤੇ ਮੋਦੀ ਕੀ ਗਰੰਟੀ ‘ਤੇ ਲੋਨ ਮਿਲੇ। ਪੀਐੱਮ ਸਵਨਿਧੀ ਇਸ ਦੇ ਤਹਿਤ ਪਹਿਲਾਂ, ਪਹਿਲੀ ਬਾਰ ਜਦੋਂ ਆਪ (ਤੁਸੀਂ) ਲੋਨ ਲੈਣ ਜਾਂਦੇ ਹੋ ਤਾਂ 10 ਹਜ਼ਾਰ ਰੁਪਏ ਦਿੰਦੇ ਹਨ। ਅਗਰ ਆਪ (ਤੁਸੀਂ) ਉਸ ਨੂੰ ਸਮੇਂ ‘ਤੇ ਚੁਕਾਉਂਦੇ ਹੋ ਤਾਂ ਬੈਂਕ ਖ਼ੁਦ ਤੁਹਾਨੂੰ 20 ਹਜ਼ਾਰ ਦੀ ਔਫਰ ਕਰਦਾ ਹੈ। ਅਤੇ ਇਹ ਪੈਸਾ ਭੀ ਸਮੇਂ ‘ਤੇ ਚੁਕਾਉਣ ‘ਤੇ, ਅਤੇ ਡਿਜੀਟਲ ਲੈਣ-ਦੇਣ ਕਰਨ ‘ਤੇ 50 ਹਜ਼ਾਰ ਰੁਪਏ ਤੱਕ ਦੀ ਮਦਦ ਬੈਂਕਾਂ ਤੋਂ ਸੁਨਿਸ਼ਚਿਤ ਹੋ ਜਾਂਦੀ ਹੈ। ਅਤੇ ਅੱਜ ਤੁਸੀਂ ਇਹ ਦੇਖਿਆ, ਕੁਝ ਲੋਕ ਉਹ ਸਨ ਜਿਨ੍ਹਾਂ ਨੂੰ 50 ਹਜ਼ਾਰ ਵਾਲੀ ਕਿਸ਼ਤ ਮਿਲੀ ਹੈ। ਯਾਨੀ ਛੋਟੇ ਕਾਰੋਬਾਰ ਨੂੰ ਵਿਸਤਾਰ ਦੇਣ ਵਿੱਚ ਪੀਐੱਮ ਸਵਨਿਧੀ ਯੋਜਨਾ ਨਾਲ ਬਹੁਤ ਬੜੀ ਮਦਦ ਮਿਲੀ ਹੈ। ਹੁਣ ਤੱਕ ਦੇਸ਼ ਦੇ 62 ਲੱਖ ਤੋਂ ਅਧਿਕ ਲਾਭਾਰਥੀਆਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਇਹ ਆਂਕੜਾ ਛੋਟਾ ਨਹੀਂ ਹੈ, ਰੇਹੜੀ-ਪਟੜੀ ਵਾਲੇ ਭਾਈ-ਭੈਣਾਂ ਦੇ ਹੱਥ ਵਿੱਚ ਇਹ ਮੋਦੀ ਦਾ ਉਨ੍ਹਾਂ ‘ਤੇ ਭਰੋਸਾ ਹੈ ਕਿ 11 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਹੱਥ ਵਿੱਚ ਦਿੱਤੇ ਹਨ। ਅਤੇ ਹੁਣ ਤੱਕ ਦਾ ਮੇਰਾ ਅਨੁਭਵ ਹੈ, ਸਮੇਂ ‘ਤੇ ਪੈਸਾ ਉਹ ਲੌਟਾਉਂਦੇ (ਵਾਪਸ ਕਰਦੇ) ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਪੀਐੱਮ ਸਵਨਿਧੀ ਦੇ ਲਾਭਰਥੀਆਂ ਵਿੱਚ ਅੱਧੇ ਤੋਂ ਅਧਿਕ ਸਾਡੀਆਂ ਮਾਤਾਵਾਂ-ਭੈਣਾਂ ਹਨ।

 ਸਾਥੀਓ,

ਕੋਰੋਨਾ ਦੇ ਸਮੇਂ ਵਿੱਚ ਜਦੋਂ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ ਸ਼ੁਰੂ ਕੀਤੀ ਸੀ, ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਕਿਤਨੀ ਬਰੀ ਯੋਜਨਾ ਬਣਨ ਜਾ ਰਹੀ ਹੈ। ਤਦ ਕੁਝ ਲੋਕ ਕਹਿੰਦੇ ਸਨ ਕਿ ਇਸ ਯੋਜਨਾ ਨਾਲ ਕੁਝ ਖ਼ਾਸ ਫਾਇਦਾ ਨਹੀਂ ਹੋਵੇਗਾ। ਲੇਕਿਨ ਪੀਐੱਮ ਸਵਨਿਧੀ ਯੋਜਨਾ ਨੂੰ ਲੈ ਕੇ ਹਾਲ ਵਿੱਚ ਜੋ ਸਟਡੀ ਆਈ ਹੈ, ਉਹ ਐਸੇ ਲੋਕਾਂ ਦੀ ਅੱਖਾਂ ਖੋਲ੍ਹ ਦੇਣ ਵਾਲੀ ਹੈ। ਸਵਨਿਧੀ ਯੋਜਨਾ ਦੀ ਵਜ੍ਹਾ ਨਾਲ ਰੇਹਰੀ-ਫੁਟਪਾਥ-ਠੇਲੇ ‘ਤੇ ਕੰਮ ਕਰਨ ਵਾਲਿਆਂ ਦੀ ਕਮਾਈ ਕਾਫੀ ਵਧ ਗਈ ਹੈ। ਖਰੀਦ-ਵਿਕਰੀ ਦਾ ਡਿਜੀਟਲ ਰਿਕਾਰਡ ਹੋਣ ਦੀ ਵਜ੍ਹਾ ਨਾਲ ਹੁਣ ਬੈਂਕਾਂ ਤੋਂ ਆਪ ਸਭ ਨੂੰ ਮਦਦ ਮਿਲਣ ਵਿੱਚ ਭੀ ਅਸਾਨੀ ਹੋ ਗਈ ਹੈ। ਇਹੀ ਨਹੀਂ, ਡਿਜੀਟਲ ਲੈਣ-ਦੇਣ ਕਰਨ ‘ਤੇ ਇਨ੍ਹਾਂ ਸਾਥੀਆਂ ਨੂੰ ਸਾਲ ਵਿੱਚ 1200 ਰੁਪਏ ਤੱਕ ਦਾ ਕੈਸ਼ਬੈਕ ਭੀ ਮਿਲਦਾ ਹੈ। ਯਾਨੀ ਇੱਕ ਪ੍ਰਕਾਰ ਦਾ ਪ੍ਰਾਇਜ਼ ਮਿਲਦਾ ਹੈ, ਇਨਾਮ ਮਿਲਦਾ ਹੈ।

 ਸਾਥੀਓ,

ਰੇਹੜੀ-ਫੁਟਪਾਥ-ਠੇਲੇ ‘ਤੇ ਕੰਮ ਕਰਨ ਵਾਲੇ ਆਪ ਜੈਸੇ ਲੱਖਾਂ ਪਰਿਵਾਰਾਂ ਦੇ ਲੋਕ ਸ਼ਹਿਰਾਂ ਵਿੱਚ ਬਹੁਤ ਕਠਿਨ ਸਥਿਤੀਆਂ ਵਿੱਚ ਰਹਿੰਦੇ ਰਹੇ ਹਨ। ਤੁਹਾਡੇ ਵਿੱਚੋਂ ਜ਼ਿਆਦਾਤਰ, ਆਪਣੇ ਪਿੰਡਾਂ ਤੋਂ ਆ ਕੇ ਸ਼ਹਿਰਾਂ ਵਿੱਚੋਂ ਕੰਮ ਕਰਦੇ ਹਨ। ਇਹ ਜੋ ਪੀਐੱਮ ਸਵਨਿਧੀ ਯੋਜਨਾ ਹੈ, ਇਹ ਸਿਰਫ਼ ਬੈਂਕਾਂ ਨਾਲ ਜੋੜਨ ਦਾ ਕਾਰਜਕ੍ਰਮ ਭਰ ਨਹੀਂ ਹੈ। ਇਸ ਦੇ ਲਾਭਾਰਥੀਆਂ ਨੂੰ ਸਰਕਾਰ ਦੀਆਂ ਦੂਸਰੀਆਂ ਦੀ ਭੀ ਸਿੱਧਾ ਲਾਭ ਮਿਲ ਰਿਹਾ ਹੈ। ਆਪ ਜੈਸੇ ਸਾਰੇ ਸਾਥੀਆਂ ਨੂੰ ਮੁਫ਼ਤ ਰਾਸ਼ਨ, ਮੁਫ਼ਤ ਇਲਾਜ ਅਤੇ ਮੁਫ਼ਤ ਗੈਸ ਕਨੈਕਸ਼ਨ ਦੀ ਸੁਵਿਧਾ ਮਿਲ ਰਹੀ ਹੈ। ਆਪ ਸਭ ਜਾਣਦੇ ਹੋ ਕਿ ਕੰਮਕਾਜੀ ਸਾਥੀਆਂ ਦੇ ਲਈ ਸ਼ਹਿਰਾਂ ਵਿੱਚ ਨਵਾਂ ਰਾਸ਼ਨ ਕਾਰਡ ਬਣਾਉਣਾ ਕਿਤਨੀ ਬੜੀ ਚੁਣੌਤੀ ਸੀ। ਮੋਦੀ ਨੇ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਬਹੁਤ ਮਹੱਤਵਪੂਰਨ ਕਦਮ ਉਠਾਇਆ ਹੈ। ਇਸ ਲਈ, ਏਕ ਦੇਸ਼ ਏਕ ਰਾਸ਼ਨ ਕਾਰਡ, One Nation One Ration Card, ਯੋਜਨਾ ਬਣਾਈ ਗਈ ਹੈ। ਹੁਣ ਇੱਕ ਹੀ ਰਾਸ਼ਨ ਕਾਰਡ ‘ਤੇ ਦੇਸ਼ ਵਿੱਚ ਕਿਤੇ ਭੀ ਰਾਸ਼ਨ ਮਿਲ ਜਾਂਦਾ ਹੈ।

 ਸਾਥੀਓ,

ਰੇਹੜੀ-ਫੁਟਪਾਥ-ਠੇਲੇ ‘ਤੇ ਕੰਮ ਕਰਨ ਵਾਲੇ ਜ਼ਿਆਦਾਤਰ ਸਾਥੀ ਝੁੱਗੀਆਂ ਵਿੱਚ ਰਹਿੰਦੇ ਹਨ। ਮੋਦੀ ਨੇ ਇਸ ਦੀ ਭੀ ਚਿੰਤਾ ਕੀਤੀ ਹੈ। ਦੇਸ਼ ਵਿੱਚ ਜੋ 4 ਕਰੋੜ ਤੋਂ ਅਧਿਕ ਘਰ ਬਣੇ ਹਨ, ਇਨ੍ਹਾਂ ਵਿੱਚੋਂ ਕਰੀਬ ਇੱਕ ਕਰੋੜ ਘਰ ਸ਼ਹਿਰੀ ਗ਼ਰੀਬਾਂ ਨੂੰ ਮਿਲ ਚੁੱਕੇ ਹਨ। ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਇਸ ਦਾ ਬੜਾ ਲਾਭ ਗ਼ਰੀਬਾਂ ਨੂੰ ਮਿਲ ਰਿਹਾ ਹੈ। ਭਾਰਤ ਸਰਕਾਰ ਰਾਜਧਾਨੀ ਦਿੱਲੀ ਵਿੱਚ ਭੀ ਝੁੱਗੀਆਂ ਦੀ ਜਗ੍ਹਾ ਪੱਕੇ ਆਵਾਸ ਦੇਣ ਦਾ ਬੜਾ ਅਭਿਯਾਨ ਚਲਾ ਰਹੀ ਹੈ। ਦਿੱਲੀ ਵਿੱਚ 3 ਹਜ਼ਾਰ ਤੋਂ ਅਧਿਕ ਘਰਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ, ਅਤੇ ਸਾਢੇ 3 ਹਜ਼ਾਰ ਤੋਂ ਅਧਿਕ ਘਰ ਜਲਦੀ ਹੀ ਪੂਰੇ ਹੋਣ ਵਾਲੇ ਹਨ। ਦਿੱਲੀ ਵਿੱਚ ਅਨਅਧਿਕ੍ਰਿਤ ਕੌਲੋਨੀਆਂ ਦੇ ਰੈਗੁਲਰਾਇਜ਼ੇਸ਼ਨ ਦਾ ਕੰਮ ਭੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਹਾਲ ਵਿੱਚ ਭਾਰਤ ਸਰਕਾਰ ਨੇ ਪੀਐੱਮ ਸੂਰਯਘਰ- ਮੁਫ਼ਤ ਬਿਜਲੀ ਯੋਜਨਾ ਭੀ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਛੱਤ ‘ਤੇ ਸੋਲਰ ਪੈਨਲ ਲਗਾਉਣ ਦੇ ਲਈ ਕੇਂਦਰ ਸਰਕਾਰ ਪੂਰੀ ਮਦਦ ਦੇਵੇਗੀ। ਇਸ ਨਾਲ 300 ਯੂਨਿਟ ਤੱਕ ਫ੍ਰੀ ਬਿਜਲੀ ਮਿਲੇਗੀ। ਬਾਕੀ ਬਿਜਲੀ, ਸਰਕਾਰ ਨੂੰ ਵੇਚ ਕੇ ਕਮਾਈ ਭੀ ਹੋਵੇਗੀ। ਸਰਕਾਰ ਇਸ ਯੋਜਨਾ ‘ਤੇ 75 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।

 ਸਾਥੀਓ,

ਕੇਂਦਰ ਦੀ ਭਾਜਪਾ ਸਰਕਾਰ ਦਿੱਲੀ ਵਿੱਚ ਗ਼ਰੀਬ ਅਤੇ ਮੱਧ ਵਰਗ ਦਾ ਜੀਵਨ ਬਿਹਤਰ ਬਣਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇੱਕ ਤਰਫ਼ ਅਸੀਂ ਸ਼ਹਿਰੀ ਗ਼ਰੀਬਾਂ ਦੇ ਲਈ ਪੱਕੇ ਘਰ ਬਣਾਏ, ਤਾਂ ਮੱਧ ਵਰਗ ਦੇ ਪਰਿਵਾਰਾਂ ਦਾ ਘਰ ਬਣਾਉਣ ਦੇ ਲਈ ਭੀ ਮਦਦ ਕੀਤੀ। ਦੇਸ਼ਭਰ ਵਿੱਚ ਮਿਡਲ ਕਲਾਸ ਦੇ ਲਗਭਗ 20 ਲੱਖ ਪਰਿਵਾਰਾਂ ਨੂੰ ਘਰ ਬਣਾਉਣ ਦੇ ਲਈ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਅਸੀਂ ਦੇਸ਼ ਦੇ ਸ਼ਹਿਰਾਂ ਵਿੱਚ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਇਮਾਨਦਾਰੀ ਨਾਲ ਜੁਟੇ ਹੋਏ ਹਾਂ। ਇਸ ਦੇ ਲਈ ਦੇਸ਼ ਦੇ ਦਰਜਨਾਂ ਸ਼ਹਿਰਾਂ ਵਿੱਚ ਮੈਟਰੋ ਸੁਵਿਧਾ ‘ਤੇ ਕੰਮ ਹੋ ਰਿਹਾ ਹੈ, ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਰਹੀਆਂ ਹਨ। ਦਿੱਲੀ ਮੈਟਰੋ ਦਾ ਦਾਇਰਾ ਭੀ 10 ਸਾਲ ਵਿੱਚ ਕਰੀਬ-ਕਰੀਬ ਦੁੱਗਣਾ ਹੋ ਚੁੱਕਿਆ ਹੈ। ਦਿੱਲੀ ਜਿਤਨਾ ਬੜਾ ਮੈਟਰੋ ਨੈੱਟਵਰਕ, ਦੁਨੀਆ ਦੇ ਗਿਣੇ-ਚੁਣੇ ਦੇਸ਼ਾਂ ਵਿੱਚ ਹੈ। ਬਲਕਿ ਹੁਣ ਤਾਂ ਦਿੱਲੀ-NCR, ਨਮੋ ਭਾਰਤ, ਜੈਸੇ ਰੈਪਿਡ ਰੇਲ ਨੈੱਟਵਰਕ ਨਾਲ ਭੀ ਜੁੜ ਰਿਹਾ ਹੈ। ਦਿੱਲੀ ਵਿੱਚ ਟ੍ਰੈਫਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਭੀ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਨੇ ਦਿੱਲੀ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਇਲੈਕਟ੍ਰਿਕ ਬੱਸਾਂ ਚਲਵਾਈਆਂ ਹਨ। ਦਿੱਲੀ ਦੇ ਚਾਰੋਂ ਤਰਫ਼ ਜੋ ਐਕਸਪ੍ਰੈੱਸ-ਵੇ ਅਸੀਂ ਬਣਾਏ ਹਨ, ਉਸ ਨਾਲ ਭੀ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਦੁਆਰਕਾ ਐਕਸਪ੍ਰੈੱਸ-ਵੇ ਦਾ ਭੀ ਲੋਕਅਰਪਣ ਹੋਇਆ ਹੈ। ਇਸ ਨਾਲ ਦਿੱਲੀ ਦੀ ਬਹੁਤ ਬੜੀ ਆਬਾਦੀ ਦਾ ਜੀਵਨ ਅਸਾਨ ਹੋਵੇਗਾ।

 ਸਾਥੀਓ,

ਭਾਜਪਾ ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਹੈ ਕਿ ਗ਼ਰੀਬ ਅਤੇ ਮਿਡਲ ਕਲਾਸ ਦੇ ਯੁਵਾ, ਖੇਡਕੁੱਦ ਵਿੱਚ ਅੱਗੇ ਵਧਣ। ਇਸ ਦੇ ਲਈ ਬੀਤੇ 10 ਵਰ੍ਹਿਆਂ ਵਿੱਚ ਅਸੀਂ ਹਰ ਪੱਧਰ ‘ਤੇ ਮਾਹੌਲ ਬਣਾਇਆ ਹੈ। ਖੇਲੋ ਇੰਡੀਆ ਯੋਜਨਾ ਨਾਲ ਦੇਸ਼ਭਰ ਵਿੱਚ ਸਾਧਾਰਣ ਪਰਿਵਾਰਾਂ ਦੇ ਉਹ ਬੇਟੇ-ਬੇਟੀਆਂ ਭੀ ਅੱਗੇ ਆ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਅਵਸਰ ਮਿਲਣਾ ਅਸੰਭਵ ਸੀ। ਅੱਜ ਉਨ੍ਹਾਂ ਦੇ ਘਰ ਦੇ ਆਸਪਾਸ ਹੀ ਅੱਛੀਆਂ ਖੇਡ ਸੁਵਿਧਾਵਾਂ ਬਣ ਰਹੀਆਂ ਹਨ, ਸਰਕਾਰ ਉਨ੍ਹਾਂ ਦੀ ਟ੍ਰੇਨਿੰਗ ਦੇ ਲਈ ਮਦਦ ਦੇ ਹੀ ਹੈ। ਇਸ ਲਈ, ਮੇਰੇ ਗ਼ਰੀਬ ਪਰਿਵਾਰ ਤੋਂ ਨਿਕਲੇ ਖਿਡਾਰੀ ਭੀ ਤਿਰੰਗੇ ਦੀ ਸ਼ਾਨ ਵਧਾ ਰਹੇ ਹਨ।

 ਸਾਥੀਓ,

ਮੋਦੀ, ਗ਼ਰੀਬ ਅਤੇ ਮੱਧ ਵਰਗ ਦਾ ਜੀਵਨ ਬਿਹਤਰ ਬਣਾਉਣ ਵਿੱਚ ਜੁਟਿਆ ਹੋਇਆ ਹੈ। ਉੱਥੇ ਦੂਸਰੀ ਤਰਫ਼, ਇੰਡੀ ਗਠਬੰਧਨ ਹੈ, ਜੋ ਮੋਦੀ ਨੂੰ ਦਿਨ-ਰਾਤ ਗਾਲੀਆਂ ਦੇਣ ਦੇ ਘੋਸ਼ਣਾਪੱਤਰ ਦੇ ਨਾਲ ਦਿੱਲੀ ਵਿੱਚ ਇਕਜੁੱਟ ਹੋ ਗਿਆ ਹੈ। ਇਹ ਜੋ ਇੰਡੀ ਗਠਬੰਧਨ ਹੈ, ਇਨ੍ਹਾਂ ਦੀ ਵਿਚਾਰਧਾਰਾ ਕੀ ਹੈ? ਇਨ੍ਹਾਂ ਦੀ ਵਿਚਾਰਧਾਰਾ ਹੈ, ਕੁਸ਼ਾਸਨ ਦੀ, ਕਰਪਸ਼ਨ ਦੀ ਅਤੇ ਦੇਸ਼ ਵਿਰੋਧੀ ਏਜੰਡੇ ਨੂੰ ਹਵਾ ਦੇਣ ਦੀ। ਅਤੇ ਮੋਦੀ ਦੀ ਵਿਚਾਰਧਾਰਾ ਹੈ- ਜਨਕਲਿਆਣ ਤੋਂ ਰਾਸ਼ਟਰਕਲਿਆਣ ਦੀ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਣ ਨੂੰ ਜੜ ਤੋਂ ਮਿਟਾਉਣ ਦੀ, ਅਤੇ ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣਾਉਣ ਦੀ। ਇਹ ਕਹਿੰਦੇ ਹਨ ਕਿ ਮੋਦੀ ਦਾ ਪਰਿਵਾਰ ਨਹੀਂ ਹੈ। ਮੋਦੀ ਦੇ ਲਈ ਤਾਂ ਦੇਸ਼ ਦਾ ਹਰ ਪਰਿਵਾਰ, ਆਪਣਾ ਪਰਿਵਾਰ ਹੈ। ਅਤੇ ਇਸ ਲਈ ਅੱਜ ਪੂਰਾ ਦੇਸ਼ ਭੀ ਕਹਿ ਰਿਹਾ ਹੈ- ਮੈ ਹਾਂ, ਮੋਦੀ ਕਾ ਪਰਿਵਾਰ!

 ਸਾਥੀਓ,

ਦੇਸ਼ ਦੇ ਸਾਧਾਰਣ ਮਾਨਵੀ ਦੇ ਸੁਪਨੇ ਅਤੇ ਮੋਦੀ ਦੇ ਸੰਕਲਪ, ਇਹੀ ਸਾਂਝੇਦਾਰੀ, ਸ਼ਾਨਦਾਰ ਭਵਿੱਖ ਦੀ ਗਰੰਟੀ ਹੈ। ਇੱਕ ਵਾਰ ਫਿਰ ਦਿੱਲੀਵਾਸੀਆਂ ਨੂੰ, ਦੇਸ਼ਭਰ ਦੇ ਸਵਨਿਧੀ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ।

*****

ਡੀਐੱਸ/ਐੱਸਟੀ/ਡੀਕੇ/ਏਕੇ



(Release ID: 2014931) Visitor Counter : 34