ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਆਦਰਸ਼ਾਂ ਦੀ ਸ਼ਲਾਘਾ ਕੀਤੀ

Posted On: 05 MAR 2024 9:47AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਵਾਨ ਬੁੱਧ ਦੇ ਆਦਰਸ਼ਾਂ ਦੀ ਸ਼ਲਾਘਾ ਕੀਤੀ। ਥਾਈਲੈਂਡ ਦੇ ਬੈਂਕਾਕ ਵਿੱਚ ਲੱਖਾਂ ਭਗਤਾਂ ਨੇ 23 ਫਰਵਰੀ ਤੋਂ 3 ਮਾਰਚ, 2024 ਤੱਕ ਭਗਵਾਨ ਬੁੱਧ ਅਤੇ ਉਨ੍ਹਾਂ ਦੇ ਚੇਲਿਆਂ ਅਰਹੰਤ ਸਾਰਿਪੁਤ (Arahant Sariputta)  ਅਤੇ ਅਰਹੰਤ ਮਹਾ ਮੋਗਲਾਨਾ (Arahant Maha Moggallana) ਦੇ ਪਵਿੱਤਰ ਅਵਸ਼ੇਸ਼ਾਂ ਦੀ ਪੂਜਾ-ਅਰਚਨਾ ਕੀਤੀ।

ਉਨ੍ਹਾਂ ਨੇ ਭਗਤਾਂ ਨੂੰ ਚਿਆਂਗ ਮਾਈ (Chiang Mai), ਉਬੋਨ ਰਤਚਥਾਨੀ (Ubon Ratchathani) ਅਤੇ ਕ੍ਰਾਬੀ (Krabi) ਵਿਖੇ ਸ਼ਰਧਾ ਸੁਮਨ ਅਰਪਿਤ ਕਰਨ ਦੀ ਤਾਕੀਦ ਕੀਤੀ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਅਵਸ਼ੇਸ਼ (relics)  ਪ੍ਰਤਿਸ਼ਠਾਪਿਤ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਭਗਵਾਨ ਬੁੱਧ ਦੇ ਆਦਰਸ਼ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਇੱਕ ਅਧਿਆਤਮਿਕ ਪੁਲ਼ ਦੇ ਰੂਪ ਵਿੱਚ ਕੰਮ ਕਰਦੇ ਹਨ, ਜੋ ਗਹਿਰੇ ਸਬੰਧਾਂ ਨੂੰ ਪ੍ਰੋਤਸਾਹਨ ਦਿੰਦੇ ਹਨ। ਮੈਨੂੰ ਪ੍ਰਸੰਨਤਾ ਹੈ ਕਿ ਭਗਤਾਂ ਨੂੰ ਅਧਿਆਤਮਿਕ ਤੌਰ ‘ਤੇ ਸਮ੍ਰਿੱਧ ਅਨੁਭਵ ਹੋਇਆ ਹੈ। ਮੈਂ ਭਗਤਾਂ ਨੂੰ ਚਿਆਂਗ ਮਾਈ, ਉਬੋਨ ਰਤਚਥਾਨੀ ਅਤੇ ਕ੍ਰਾਬੀ (Chiang Mai, Ubon Ratchathani, and Krabi) ਵਿਖੇ ਸ਼ਰਧਾ ਸੁਮਨ ਅਰਪਿਤ ਕਰਨ ਦੀ ਤਾਕੀਦ ਕਰਦਾ ਹਾਂ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਅਵਸ਼ੇਸ਼ (relics) ਸਥਾਪਿਤ ਕੀਤੇ ਜਾਣਗੇ।

 

************

ਡੀਐੱਸ/ਆਰਟੀ



(Release ID: 2011802) Visitor Counter : 55