ਪ੍ਰਧਾਨ ਮੰਤਰੀ ਦਫਤਰ

ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023; ਭਾਰਤੀ ਨਿਆਂ ਸੰਹਿਤਾ, 2023 ਅਤੇ ਭਾਰਤੀ ਸਾਕਸ਼ਯ ਅਧਿਨਿਯਮ, 2023 ਦਾ ਪਾਸ ਹੋਣਾ ਸਾਡੇ ਇਤਿਹਾਸ ਦਾ ਇੱਕ ਮਹੱਤਵਪੂਰਨ ਪਲ ਹੈ: ਪ੍ਰਧਾਨ ਮੰਤਰੀ


ਨਵੇਂ ਯੁੱਗ ਦੀ ਸ਼ੁਰੂਆਤ ਲੋਕ ਸੇਵਾ ਅਤੇ ਭਲਾਈ 'ਤੇ ਕੇਂਦਰਿਤ ਕਾਨੂੰਨਾਂ ਨਾਲ ਹੁੰਦੀ ਹੈ: ਪ੍ਰਧਾਨ ਮੰਤਰੀ

Posted On: 21 DEC 2023 9:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੁਆਰਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023; ਭਾਰਤੀ ਨਿਆਂ ਸੰਹਿਤਾ, 2023 ਅਤੇ ਭਾਰਤੀ ਸਾਕਸ਼ਯ ਅਧਿਨਿਯਮ, 2023 ਨੂੰ ਪਾਸ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਪਲ ਦੱਸਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਬਿੱਲ ਸੰਗਠਿਤ ਅਪਰਾਧ, ਅੱਤਵਾਦ ਅਤੇ ਅਜਿਹੇ ਹੋਰ ਅਪਰਾਧਾਂ ਵਿੱਚ ਭਾਰੀ ਕਮੀ ਲਿਆਉਣ ਦੇ ਨਾਲ-ਨਾਲ ਸਮਾਜ ਦੇ ਗਰੀਬ, ਹਾਸ਼ੀਏ 'ਤੇ ਪਏ ਅਤੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਇਹ ਕਾਨੂੰਨੀ ਸੁਧਾਰ ਭਾਰਤ ਦੇ ਕਾਨੂੰਨੀ ਢਾਂਚੇ ਨੂੰ ਹੋਰ ਢੁਕਵੇਂ ਅਤੇ ਸੰਵੇਦਨਾ ਸੰਚਾਲਿਤ ਰੂਪ ਵਿੱਚ ਮੁੜ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਰਾਜ ਸਭਾ ਵਿੱਚ ਤਿੰਨਾਂ ਬਿੱਲਾਂ 'ਤੇ ਚਰਚਾ ਦਾ ਵੀਡੀਓ ਵੀ ਸਾਂਝਾ ਕੀਤਾ।

ਐਕਸ 'ਤੇ ਇੱਕ ਥ੍ਰੈਡ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023; ਭਾਰਤੀ ਨਿਆਂ ਸੰਹਿਤਾ, 2023 ਅਤੇ ਭਾਰਤੀ ਸਾਕਸ਼ਯ ਅਧਿਨਿਯਮ, 2023 ਦਾ ਪਾਸ ਹੋਣਾ ਸਾਡੇ ਇਤਿਹਾਸ ਦਾ ਇੱਕ ਮਹੱਤਵਪੂਰਨ ਪਲ ਹੈ। ਇਹ ਬਿੱਲ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦੇ ਅੰਤ ਨੂੰ ਦਰਸਾਉਂਦੇ ਹਨ। ਜਨਤਕ ਸੇਵਾ ਅਤੇ ਭਲਾਈ 'ਤੇ ਕੇਂਦਰਿਤ ਕਾਨੂੰਨਾਂ ਨਾਲ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ।

ਇਹ ਪਰਿਵਰਤਨਸ਼ੀਲ ਬਿੱਲ ਭਾਰਤ ਦੀ ਸੁਧਾਰ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹਨ। ਉਹ ਟੈਕਨੋਲੋਜੀ ਅਤੇ ਫੋਰੈਂਸਿਕ ਵਿਗਿਆਨ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਡੇ ਕਾਨੂੰਨੀ, ਪੁਲਿਸੀਆ ਅਤੇ ਜਾਂਚ ਪ੍ਰਣਾਲੀਆਂ ਨੂੰ ਆਧੁਨਿਕ ਯੁੱਗ ਵਿੱਚ ਲਿਆਉਂਦੇ ਹਨ। ਇਹ ਬਿੱਲ ਸਾਡੇ ਸਮਾਜ ਦੇ ਗਰੀਬ, ਹਾਸ਼ੀਏ 'ਤੇ ਪਏ ਅਤੇ ਕਮਜ਼ੋਰ ਵਰਗਾਂ ਲਈ ਵਧੀ ਹੋਈ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ।

ਇਸ ਦੇ ਨਾਲ ਹੀ, ਇਹ ਬਿੱਲ ਸੰਗਠਿਤ ਅਪਰਾਧ, ਅੱਤਵਾਦ ਅਤੇ ਅਜਿਹੇ ਅਪਰਾਧਾਂ 'ਤੇ ਭਾਰੀ ਪੈਂਦੇ ਹਨ, ਜੋ ਪ੍ਰਗਤੀ ਦੀ ਸਾਡੀ ਸ਼ਾਂਤੀਪੂਰਨ ਯਾਤਰਾ ਦੀ ਬੁਨਿਆਦ 'ਤੇ ਸੱਟ ਮਾਰਦੇ ਹਨ। ਇਨ੍ਹਾਂ ਰਾਹੀਂ ਅਸੀਂ ਦੇਸ਼-ਧ੍ਰੋਹ ਦੀਆਂ ਪੁਰਾਣੀਆਂ ਧਾਰਾਵਾਂ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।

ਸਾਡੇ ਅੰਮ੍ਰਿਤ ਕਾਲ ਵਿੱਚ, ਇਹ ਕਾਨੂੰਨੀ ਸੁਧਾਰ ਸਾਡੇ ਕਾਨੂੰਨੀ ਢਾਂਚੇ ਨੂੰ ਹੋਰ ਢੁਕਵੇਂ ਅਤੇ ਸੰਵੇਦਨਾ ਪ੍ਰੇਰਿਤ ਕਰਨ ਲਈ ਮੁੜ ਪਰਿਭਾਸ਼ਿਤ ਕਰਦੇ ਹਨ। ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੇ ਇਹ ਭਾਸ਼ਣ ਇਨ੍ਹਾਂ ਬਿੱਲਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਹੋਰ ਵਿਸਥਾਰ ਨਾਲ ਦੱਸਦੇ ਹਨ।

************

ਡੀਐੱਸ/ਟੀਐੱਸ



(Release ID: 1990009) Visitor Counter : 135