ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਹਿਲਾ ਪੈਰਾ ਪਾਵਰਲਿਫਟਿੰਗ 61 ਕਿੱਲੋਗ੍ਰਾਮ ਈਵੈਂਟ ਵਿੱਚ ਰਾਜ ਕੁਮਾਰੀ ਦੁਆਰਾ ਕਾਂਸੀ ਦਾ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ

Posted On: 25 OCT 2023 6:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਵੁਮੈਨਸ ਪੈਰਾ ਪਾਵਰਲਿਫਟਿੰਗ 61 ਕਿੱਲੋਗ੍ਰਾਮ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਰਾਜ ਕੁਮਾਰੀ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਵੁਮੈਨਸ ਪੈਰਾ ਪਾਵਰਲਿਫਟਿੰਗ 61 ਕਿੱਲੋਗ੍ਰਾਮ ਈਵੈਂਟ ਵਿੱਚ ਰਾਜ ਕੁਮਾਰੀ ਨੇ ਸ਼ਾਨਦਾਰ ਕਾਂਸੀ ਦਾ ਮੈਡਲ ਜਿੱਤਿਆ ਹੈ। ਸਮੁੱਚਾ ਭਾਰਤ ਇਸ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਦੀ ਸਫ਼ਲਤਾ ਅਣਗਿਣਤ ਆਉਣ ਵਾਲੇ ਐਥਲੀਟਾਂ ਨੂੰ ਪ੍ਰੇਰਿਤ ਕਰੇਗੀ।”

*****

ਡੀਐੱਸ/ਟੀਐੱਸ


(Release ID: 1971200)