ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ ਦਹਾਕਿਆਂ ਬਾਅਦ ਘੋੜਸਵਾਰੀ ਡ੍ਰੇਸੇਜ ਟੀਮ ਦੁਆਰਾ ਇਤਿਹਾਸਿਕ ਗੋਲ ਮੈਡਲ ਜਿੱਤਣ ਦੀ ਸਰਾਹਨਾ ਕੀਤੀ

प्रविष्टि तिथि: 26 SEP 2023 4:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਉ ਵਿੱਚ ਏਸ਼ੀਅਨ ਗੇਮਸ 2022 ਵਿੱਚ ਘੋੜਸਵਾਰੀ ਡ੍ਰੇਸੇਜ ਟੀਮ ਮੁਕਾਬਲੇ ਵਿੱਚ 41 ਸਾਲ ਬਾਅਦ ਗੋਲਡ ਮੈਡਲ ਜਿੱਤਣ ਦੇ ਲਈ ਹ੍ਰਿਦੇ ਛੇਦਾ, ਅਨੁਸ਼ ਅਗ੍ਰਵਾਲਾ, ਸੁਦੀਪਤੀ ਹਜੇਲਾ ਅਤੇ ਦਿੱਵਯਕ੍ਰਿਤ ਸਿੰਘ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ਤੇ ਪੋਸਟ ਕੀਤਾ:

ਇਹ ਬਹੁਤ ਮਾਣ ਦੀ ਗੱਲ ਹੈ ਕਿ ਕਈ ਦਹਾਕਿਆਂ ਦੇ ਬਾਅਦ, ਸਾਡੀ ਘੋੜਸਵਾਰੀ ਡ੍ਰੇਸੇਜ ਟੀਮ ਨੇ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ !

ਹ੍ਰਿਦੇ ਛੇਦਾ, ਅਨੁਸ਼ ਅਗ੍ਰਵਾਲਾ, ਸੁਦੀਪਤੀ ਹਜੇਲਾ ਅਤੇ ਦਿੱਵਯਕ੍ਰਿਤ ਸਿੰਘ ਨੇ ਬੇਮਿਸਾਲ ਹੁਨਰ, ਟੀਮ ਵਰਕ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਅੰਤਰਰਾਸ਼ਟਰੀ ਮੰਚ ਤੇ ਸਾਡੇ ਦੇਸ਼ ਨੂੰ ਸਨਮਾਨ ਦਿਵਾਇਆ ਹੈ ।

ਮੈਂ ਇਸ ਇਤਿਹਾਸਿਕ ਉਪਲਬਧੀ ਦੇ ਲਈ ਟੀਮ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

 

***

ਡੀਐੱਸ/ਟੀਐੱਸ


(रिलीज़ आईडी: 1961086) आगंतुक पटल : 123
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam