ਪ੍ਰਧਾਨ ਮੰਤਰੀ ਦਫਤਰ

ਸਾਨੂੰ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਣ ਦੀਆਂ ਤਿੰਨ ਬੁਰਾਈਆਂ ਦੇ ਵਿਰੁੱਧ ਪੂਰੀ ਸ਼ਕਤੀ ਨਾਲ ਲੜਨਾ ਹੋਵੇਗਾ :ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ

Posted On: 15 AUG 2023 12:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਅਗਰ ਸੁਪਨਿਆਂ ਨੂੰ ਪੂਰਾ ਕਰਨਾ ਹੈ, ਸੰਕਲਪਾਂ ਨੂੰ ਸਿੱਧ ਕਰਨਾ ਹੈ, ਤਾਂ ਭ੍ਰਿਸ਼ਟਾਤਾਰ, ਪਰਿਵਾਰਵਾਦ ਅਤੇ ਤੁਸ਼ਟੀਕਰਣ, ਸਾਨੂੰ ਇਨ੍ਹਾਂ ਤਿੰਨ ਬੁਰਾਈਆਂ ਦੇ ਖ਼ਿਲਾਫ਼ ਪੂਰੀ ਸਮਰੱਥਾ ਦੇ ਨਾਲ ਲੜਨਾ ਹੋਵੇਗਾ। ਇਹੀ ਸਮੇਂ ਦੀ ਮੰਗ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਬੁਰਾਈ ਭ੍ਰਿਸ਼ਟਾਚਾਰ ਹੈ ਜੋ ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਵਿੱਚ ਹੈ। ਸ਼੍ਰੀ ਮੋਦੀ ਨੇ ਕਿਹਾ, “ਭ੍ਰਿਸ਼ਟਾਚਾਰ ਤੋਂ ਮੁਕਤੀ ਦੇ ਲਈ ਹਰ ਖੇਤਰ ਅਤੇ ਹਰ ਸੈਕਟਰ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਸਮੇਂ ਦੀ ਮੰਗ ਹੈ ਅਤੇ ਮੇਰੇ ਦੇਸ਼ਵਾਸੀਓ, ਮੇਰੇ ਪਿਆਰੇ ਪਰਿਵਾਰਜਨੋਂ, ਇਹ ਮੋਦੀ ਦੀ ਪ੍ਰਤੀਬੱਧਤਾ ਹੈ; ਇਹ ਮੇਰੀ ਵਿਅਕਤੀਗਤ ਪ੍ਰਤੀਬੱਧਤਾ ਹੈ ਕਿ ਮੈਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਨਾ ਜਾਰੀ ਰੱਖਾਂਗਾ।”

 

ਦੂਸਰੀ, ਵੰਸ਼ਵਾਦੀ ਰਾਜਨੀਤੀ ਨੇ ਸਾਡੇ ਦੇਸ਼ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਇਸ ਵੰਸ਼ਵਾਦੀ ਵਿਵਸਥਾ ਨੇ ਦੇਸ਼ ਨੂੰ ਜਕੜ ਲਿਆ ਸੀ ਅਤੇ ਦੇਸ਼ ਦੇ ਲੋਕਾਂ ਦੇ ਅਧਿਕਾਰ ਖੋਹ ਲਏ ਸਨ।”

 

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਤੀਸਰੀ ਬੁਰਾਈ ਤੁਸ਼ਟੀਕਰਣ ਹੈ। ਉਨ੍ਹਾਂ ਨੇ ਕਿਹਾ, “ਇਸ ਤੁਸ਼ਟੀਕਰਣ ਨੇ ਦੇਸ਼ ਦੀ ਮੂਲ ਸੋਚ, ਸਾਡੇ ਸਮਰਸ ਰਾਸ਼ਟਰੀ ਚਰਿੱਤਰ ’ਤੇ ਭੀ ਦਾਗ ਲਗਾਇਆ ਹੈ। ਇਨ੍ਹਾਂ ਲੋਕਾਂ ਨੇ ਸਭ ਕੁਝ ਨਸ਼ਟ ਕਰ ਦਿੱਤਾ, ਅਤੇ ਇਸ ਲਈ, ਸਾਨੂੰ ਇਨ੍ਹਾਂ ਤਿੰਨ ਬੁਰਾਈਆਂ ਦੇ ਵਿਰੁੱਧ ਆਪਣੀ ਪੂਰੀ ਸ਼ਕਤੀ ਨਾਲ ਲੜਨਾ ਹੋਵੇਗਾ। ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਣ; ਇਹ ਚੁਣੌਤੀਆਂ ਪਣਪੀਆਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਦਬਾ ਦਿੱਤਾ।”

 

ਉਨ੍ਹਾਂ ਨੇ ਕਿਹਾ, ਇਹ ਬੁਰਾਈਆਂ ਸਾਡੇ ਦੇਸ਼ ਵਿੱਚ ਕੁਝ ਲੋਕਾਂ ਦੀ ਜੋ ਭੀ ਸਮਰੱਥਾਵਾਂ ਹਨ ਉਨ੍ਹਾਂ ਨੂੰ ਖੋਹ ਲੈਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਇਹ ਉਹ ਚੀਜ਼ਾਂ ਹਨ ਜੋ ਸਾਡੇ ਲੋਕਾਂ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ’ਤੇ ਸਵਾਲੀਆਂ ਨਿਸ਼ਾਨ ਲਗਾਉਂਦੀਆਂ ਹਨ। ਸਾਡੇ ਗ਼ਰੀਬ ਹੋਣ, ਚਾਹੇ ਦਲਿਤ (Dalit)  ਹੋਣ, ਚਾਹੇ ਪਿਛੜੇ ਹੋਣ, ਚਾਹੇ ਪਸਮਾਂਦਾ (Pasmanda) ਸਮੁਦਾਇ ਹੋਣ, ਚਾਹੇ ਸਾਡੇ ਕਬਾਇਲੀ (ਜਨਜਾਤੀਯ) ਭਾਈ-ਭੈਣ ਹੋਣ, ਚਾਹੇ ਸਾਡੀਆਂ ਮਾਤਾਵਾਂ-ਭੈਣਾਂ ਹੋਣ, ਸਾਨੂੰ ਸਭ ਨੂੰ ਆਪਣੇ ਅਧਿਕਾਰਾਂ ਦੇ ਲਈ ਇਨ੍ਹਾਂ ਤਿੰਨਾਂ ਬੁਰਾਈਆਂ ਤੋਂ ਛੁਟਕਾਰਾ ਪਾਉਣਾ ਹੋਵੇਗਾ।”

 

ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੀ ਸਮੱਸਿਆ ‘ਤੇ ਹਮਲਾ ਕਰਦੇ ਹੋਏ ਕਿਹਾ, “ਸਾਨੂੰ ਭ੍ਰਿਸ਼ਟਾਚਾਰ ਦੇ ਪ੍ਰਤੀ ਵਿਰੋਧ ਦਾ ਮਾਹੌਲ ਬਣਾਉਣਾ ਚਾਹੀਦਾ ਹੈ। ਜਨਤਕ ਜੀਵਨ ਵਿੱਚ ਇਸ ਤੋਂ ਬੜੀ ਗੰਦਗੀ ਕੋਈ ਨਹੀਂ ਹੋ ਸਕਦੀ।” ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਲਈ ਟੈਕਨੋਲੋਜੀ ਦੇ ਉਪਯੋਗ ਦੀ ਬਾਤ ਕਹੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ 10 ਕਰੋੜ ਫਰਜ਼ੀ ਲਾਭਾਰਥੀਆਂ ਨੂੰ ਵਿਭਿੰਨ ਯੋਜਨਾਵਾਂ ਤੋਂ ਹਟਾਇਆ ਗਿਆ ਅਤੇ ਵਿੱਤੀ ਅਪਰਾਧ ਕਰਨ ਵਾਲੇ ਭਗੌੜਿਆਂ ਦੀ 20 ਗੁਣਾ ਅਧਿਕ ਸੰਪਤੀ ਜ਼ਬਤ ਕੀਤੀ ਗਈ।

 

ਪ੍ਰਧਾਨ ਮੰਤਰੀ ਨੇ ਪਰਿਵਾਰਵਾਦ ਅਤੇ ਵੰਸ਼ਵਾਦ ਦੇ ਸਬੰਧ ਵਿੱਚ ਅਫ਼ਸੋਸ ਵਿਅਕਤ ਕਰਦੇ ਹੋਏ ਕਿਹਾ ਕਿ ਵੰਸ਼ਵਾਦੀ ਰਾਜਨੀਤਕ ਦਲ ਪਰਿਵਾਰ ਦੇ, ਪਰਿਵਾਰ ਦੁਆਰਾ ਅਤੇ ਪਰਿਵਾਰ ਦੇ ਲਈ ਹਨ ਅਤੇ ਇਸ ਨਾਲ ਪ੍ਰਤਿਭਾ ਸਮਾਪਤ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਲੋਕਤੰਤਰ ਨੂੰ ਇਸ ਬੁਰਾਈ ਤੋਂ ਛੁਟਕਾਰਾ ਮਿਲੇ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਤੁਸ਼ਟੀਕਰਣ ਨੇ ਸਮਾਜਿਕ ਨਿਆਂ ਨੂੰ ਬਹੁਤ ਹਾਨੀ ਪਹੁੰਚਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਤੁਸ਼ਟੀਕਰਣ ਦੀ ਇਸ ਸੋਚ ਅਤੇ ਰਾਜਨੀਤੀ ਨੇ, ਤੁਸ਼ਟੀਕਰਣ ਦੇ ਲਈ ਸਰਕਾਰੀ ਯੋਜਨਾਵਾਂ ਦੀ ਪੱਧਤੀ ਨੇ, ਸਮਾਜਿਕ ਨਿਆਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਸੇ ਲਈ ਅਸੀਂ ਦੇਖਦੇ ਹਾਂ ਕਿ ਤੁਸ਼ਟੀਕਰਣ ਅਤੇ ਭ੍ਰਿਸ਼ਟਾਚਾਰ ਵਿਕਾਸ ਦੇ ਸਭ ਤੋਂ ਬੜੇ ਦੁਸ਼ਮਣ ਹਨ। ਅਗਰ ਦੇਸ਼ ਵਿਕਾਸ ਚਾਹੁੰਦਾ ਹੈ ਅਤੇ ਵਰ੍ਹੇ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਭੀ ਹਾਲਤ ਵਿੱਚ ਬਰਦਾਸ਼ਤ ਨਾ ਕਰੀਏ, ਇਸੇ ਭਾਵਨਾ ਦੇ ਨਾਲ ਸਾਨੂੰ ਅੱਗੇ ਵਧਣਾ ਹੈ।”

 

 

*****

 

 

ਡੀਐੱਸ



(Release ID: 1949227) Visitor Counter : 75