ਮੰਤਰੀ ਮੰਡਲ
azadi ka amrit mahotsav g20-india-2023

ਕੇਂਦਰੀ ਕੈਬਨਿਟ ਨੇ ਬੀਐੱਸਐੱਨਐੱਲ ਨੂੰ 4ਜੀ/5ਜੀ ਸਪੈਕਟ੍ਰਮ ਦੀ ਅਲਾਟਮੈਂਟ ਨੂੰ ਪ੍ਰਵਾਨਗੀ ਦਿੱਤੀ


ਤੀਸਰਾ ਪੁਨਰ ਸੁਰਜੀਤ ਪੈਕੇਜ 89,047 ਕਰੋੜ ਰੁਪਏ ਹੈ

ਬੀਐੱਸਐੱਨਐੱਲ ਦੀ ਅਧਿਕਾਰਿਤ ਪੂੰਜੀ 1,50,000 ਕਰੋੜ ਰੁਪਏ ਤੋਂ ਵਧਾ ਕੇ 2,10,000 ਕਰੋੜ ਰੁਪਏ ਕੀਤੀ ਜਾਵੇਗੀ

Posted On: 07 JUN 2023 2:56PM by PIB Chandigarh

ਇੱਕ ਮਹੱਤਵਪੂਰਨ ਕਦਮ ਵਿੱਚ, ਪੁਨਰ ਸੁਰਜੀਤੀ ਰਣਨੀਤੀ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਬੀਐੱਸਐੱਨਐੱਲ ਲਈ ਕੁੱਲ 89,047 ਕਰੋੜ ਰੁਪਏ ਦੇ ਤੀਸਰੇ ਪੁਨਰ-ਸੁਰਜੀਤੀ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਬੀਐੱਸਐੱਨਐੱਲ ਲਈ ਇਕੁਇਟੀ ਨਿਵੇਸ਼ ਦੁਆਰਾ 4ਜੀ/5ਜੀ ਸਪੈਕਟ੍ਰਮ ਦੀ ਅਲਾਟਮੈਂਟ ਸ਼ਾਮਲ ਹੈ।

 

ਬੀਐੱਸਐੱਨਐੱਲ ਦੀ ਅਧਿਕਾਰਿਤ ਪੂੰਜੀ 1,50,000 ਕਰੋੜ ਰੁਪਏ ਤੋਂ ਵਧਾ ਕੇ 2,10,000 ਕਰੋੜ ਰੁਪਏ ਕੀਤੀ ਜਾਵੇਗੀ।

 

ਇਸ ਪੁਨਰ-ਸੁਰਜੀਤੀ ਪੈਕੇਜ ਦੇ ਨਾਲ, ਬੀਐੱਸਐੱਨਐੱਲ ਇੱਕ ਸਥਿਰ ਦੂਰਸੰਚਾਰ ਸੇਵਾ ਪ੍ਰਦਾਤਾ ਵਜੋਂ ਉਭਰੇਗਾ ਜੋ ਭਾਰਤ ਦੇ ਦੂਰ-ਦਰਾਜ ਹਿੱਸਿਆਂ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਨ 'ਤੇ ਕੇਂਦਰਿਤ ਹੋਵੇਗਾ।

 

ਸਪੈਕਟ੍ਰਮ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

 

ਬੈਂਡ

ਅਲਾਟ ਕੀਤਾ ਗਿਆ ਸਪੈਕਟ੍ਰਮ

ਬਜਟ ਸਹਾਇਤਾ

700 ਮੈਗਾਹਰਟਜ਼

22 ਐੱਲਐੱਸਏ’ਸ ਨਾਲ 10 ਮੈਗਾਹਰਟਜ਼ ਜੋੜਿਆ ਗਿਆ

46,338.60 ਕਰੋੜ ਰੁਪਏ

3300 ਮੈਗਾਹਰਟਜ਼

22 ਐੱਲਐੱਸਏ’ਸ ਨਾਲ 70 ਮੈਗਾਹਰਟਜ਼

26,184.20 ਕਰੋੜ ਰੁਪਏ

26 ਗੀਗਾਹਰਟਜ਼

21 ਐੱਲਐੱਸਏ’ਸ ਨਾਲ 800 ਮੈਗਾਹਰਟਜ਼ ਅਤੇ 1 ਐੱਲਐੱਸਏ ਨਾਲ 650 ਮੈਗਾਹਰਟਜ਼

6,564.93 ਕਰੋੜ ਰੁਪਏ

2500 ਮੈਗਾਹਰਟਜ਼ ਮੈਗਾਹਰਟਜ਼

6 ਐੱਲਐੱਸਏ’ਸ ਨਾਲ 20 ਮੈਗਾਹਰਟਜ਼ ਅਤੇ 2 ਐੱਲਐੱਸਏ’ਸ ਨਾਲ 10 ਮੈਗਾਹਰਟਜ਼ 

9,428.20 ਕਰੋੜ ਰੁਪਏ

 

ਫੁਟਕਲ ਵਸਤੂਆਂ

531.89 ਕਰੋੜ ਰੁਪਏ

ਕੁੱਲ

 

89,047.82 ਕਰੋੜ ਰੁਪਏ

 

 

ਇਸ ਸਪੈਕਟ੍ਰਮ ਅਲਾਟਮੈਂਟ ਨਾਲ, ਬੀਐੱਸਐੱਨਐੱਲ ਇਹ ਕੁਝ ਕਰਨ ਦੇ ਸਮਰੱਥ ਹੋਵੇਗਾ:


 

 • ਪੈਨ ਇੰਡੀਆ 4ਜੀ ਅਤੇ 5ਜੀ ਸੇਵਾਵਾਂ ਪ੍ਰਦਾਨ ਕਰ ਸਕੇਗਾ।

 • ਵਿਭਿੰਨ ਕਨੈਕਟੀਵਿਟੀ ਪ੍ਰੋਜੈਕਟਾਂ ਦੇ ਤਹਿਤ ਗ੍ਰਾਮੀਣ ਅਤੇ ਕਵਰ ਨਾ ਕੀਤੇ ਗਏ ਪਿੰਡਾਂ ਵਿੱਚ 4ਜੀ ਕਵਰੇਜ ਪ੍ਰਦਾਨ ਕਰ ਸਕੇਗਾ

 • ਹਾਈ-ਸਪੀਡ ਇੰਟਰਨੈਟ ਲਈ ਫਿਕਸਡ ਵਾਇਰਲੈੱਸ ਐਕਸੈਸ (ਐੱਫਡਬਲਿਊਏ) ਸੇਵਾਵਾਂ ਪ੍ਰਦਾਨ ਕਰ ਸਕੇਗਾ

 • ਕੈਪਟਿਵ ਨਾਨ-ਪਬਲਿਕ ਨੈੱਟਵਰਕ (ਸੀਐੱਨਪੀਐੱਨ) ਲਈ ਸੇਵਾਵਾਂ/ਸਪੈਕਟ੍ਰਮ ਪ੍ਰਦਾਨ ਕਰ ਸਕੇਗਾ

 

ਬੀਐੱਸਐੱਨਐੱਲ/ਐੱਮਟੀਐੱਨਐੱਲ ਪੁਨਰ ਸੁਰਜੀਤ:


 

 • ਸਰਕਾਰ ਨੇ 2019 ਵਿੱਚ ਬੀਐੱਸਐੱਨਐੱਲ/ਐੱਮਟੀਐੱਨਐੱਲ ਲਈ ਪਹਿਲੇ ਪੁਨਰ-ਸੁਰਜੀਤੀ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ। ਇਸਦੀ ਰਕਮ 69,000 ਕਰੋੜ ਰੁਪਏ ਸੀ ਅਤੇ ਇਸ ਨੇ ਬੀਐੱਸਐੱਨਐੱਲ/ਐੱਮਟੀਐੱਨਐੱਲ ਵਿੱਚ ਸਥਿਰਤਾ ਲਿਆਂਦੀ ਹੈ।

 • 2022 ਵਿੱਚ, ਸਰਕਾਰ ਨੇ ਬੀਐੱਸਐੱਨਐੱਲ/ਐੱਮਟੀਐੱਨਐੱਲ ਲਈ 1.64 ਲੱਖ ਕਰੋੜ ਰੁਪਏ ਦੇ ਦੂਸਰੇ ਪੁਨਰ ਸੁਰਜੀਤ ਪੈਕੇਜ ਨੂੰ ਮਨਜ਼ੂਰੀ ਦਿੱਤੀ। ਇਸਨੇ ਕੈਪੈਕਸ ਲਈ ਵਿੱਤੀ ਸਹਾਇਤਾ, ਗ੍ਰਾਮੀਣ ਲੈਂਡਲਾਈਨਾਂ ਲਈ ਵਿਵਹਾਰਕਤਾ ਅੰਤਰ ਫੰਡਿੰਗ, ਬੈਲੇਂਸ ਸ਼ੀਟ ਨੂੰ ਸਟ੍ਰੈਸ ਮੁਕਤ ਕਰਨ ਲਈ ਵਿੱਤੀ ਸਹਾਇਤਾ, ਅਤੇ ਏਜੀਆਰ ਬਕਾਏ ਦਾ ਨਿਪਟਾਰਾ, ਬੀਬੀਐੱਨਐੱਲ ਦਾ ਬੀਐੱਸਐੱਨਐੱਲ ਨਾਲ ਰਲੇਵਾਂ, ਆਦਿ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ।

 • ਇਨ੍ਹਾਂ ਦੋ ਪੈਕੇਜਾਂ ਦੇ ਨਤੀਜੇ ਵਜੋਂ, ਬੀਐੱਸਐੱਨਐੱਲ ਨੇ ਵਿੱਤੀ ਸਾਲ 2021-22 ਤੋਂ ਓਪਰੇਟਿੰਗ ਲਾਭ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਬੀਐੱਸਐੱਨਐੱਲ ਦਾ ਕੁੱਲ ਕਰਜ਼ਾ 32,944 ਕਰੋੜ ਰੁਪਏ ਤੋਂ ਘਟ ਕੇ 22,289 ਕਰੋੜ ਰੁਪਏ ਹੋ ਗਿਆ ਹੈ।

 • ਬੀਐੱਸਐੱਨਐੱਲ ਦੇ ਮੁੱਖ ਵਿੱਤੀ ਅੰਕੜੇ ਹੇਠਾਂ ਦਿੱਤੇ ਅਨੁਸਾਰ ਹਨ:

 

 

ਮਾਲੀ ਸਾਲ 2020-21

ਮਾਲੀ ਸਾਲ 2021-22

ਮਾਲੀ ਸਾਲ 2022-23

ਆਮਦਨ

18,595 ਕਰੋੜ

19,053 ਕਰੋੜ

20,699 ਕਰੋੜ

ਓਪਰੇਟਿੰਗ ਲਾਭ

1,177 ਕਰੋੜ

944 ਕਰੋੜ

1,559 ਕਰੋੜ


 

 • ਬੀਐੱਸਐੱਨਐੱਲ ਨੇ ਘਰੇਲੂ ਫਾਈਬਰ ਹਿੱਸੇ ਵਿੱਚ ਮਜ਼ਬੂਤ ​​ਵਾਧਾ ਹਾਸਲ ਕੀਤਾ ਹੈ। ਇਹ ਹਰ ਮਹੀਨੇ 1 ਲੱਖ ਤੋਂ ਵੱਧ ਨਵੇਂ ਕੁਨੈਕਸ਼ਨ ਪ੍ਰਦਾਨ ਕਰ ਰਿਹਾ ਹੈ। ਮਈ 2023 ਵਿੱਚ ਬੀਐੱਸਐੱਨਐੱਲ ਦਾ ਕੁੱਲ ਘਰੇਲੂ ਫਾਈਬਰ ਗਾਹਕ ਅਧਾਰ 30.88 ਲੱਖ ਹੈ। ਪਿਛਲੇ ਸਾਲ ਘਰੇਲੂ ਫਾਈਬਰ ਤੋਂ ਕੁੱਲ ਆਮਦਨ 2,071 ਕਰੋੜ ਰੁਪਏ ਸੀ।

 

 

ਸਵਦੇਸ਼ੀ 4ਜੀ/5ਜੀ ਟੈਕਨੋਲੋਜੀ


 

 • ਦੂਰਸੰਚਾਰ ਟੈਕਨੋਲੋਜੀ ਇੱਕ ਰਣਨੀਤਕ ਟੈਕਨੋਲੋਜੀ ਹੈ ਜਿਸ ਵਿੱਚ ਦੁਨੀਆ ਵਿੱਚ ਐਂਡ ਟੂ ਐਂਡ ਤੱਕ ਟੈਕਨੋਲੋਜੀ ਪ੍ਰਦਾਤਾਵਾਂ ਦੀ ਇੱਕ ਸੀਮਿਤ ਸੰਖਿਆ ਹੈ।

 • ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਵਿਜ਼ਨ ਦੇ ਤਹਿਤ, ਭਾਰਤ ਦਾ ਆਪਣਾ 4ਜੀ/5ਜੀ ਟੈਕਨੋਲੋਜੀ ਸਟੈਕ ਸਫਲਤਾਪੂਰਵਕ ਵਿਕਸਿਤ ਕੀਤਾ ਗਿਆ ਹੈ।

 • ਤੈਨਾਤੀ ਸ਼ੁਰੂ ਹੋ ਗਈ ਹੈ। ਕੁਝ ਮਹੀਨਿਆਂ ਦੀ ਫੀਲਡ ਤੈਨਾਤੀ ਤੋਂ ਬਾਅਦ, ਇਸ ਨੂੰ ਤੇਜ਼ੀ ਨਾਲ ਬੀਐੱਸਐੱਨਐੱਲ ਨੈੱਟਵਰਕ 'ਤੇ ਦੇਸ਼ ਭਰ ਵਿੱਚ ਸ਼ੁਰੂ ਕੀਤਾ ਜਾਵੇਗਾ।

 

 

 *********

 

ਡੀਐੱਸ/ਐੱਸਕੇਐੱਸ(Release ID: 1930542) Visitor Counter : 85